12.24.2016

ਸਿਧਾਂਤ ਰੂਪ ਵਿੱਚ ਨਾਮੁ

ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਸਿਧਾਂਤ ਦੀ ਗੱਲ ਸਾਰੀ ਗੁਰਬਾਣੀ ਵਿੱਚ ਕੀਤੀ ਗਈ ਹੈ ਉਹ ਨਾਮ ਦਾ ਸਿਧਾਂਤ। ਸਾਡੇ ਵਿਆਖਿਆਕਾਰ ਤੇ ਸਾਡੇ ਖੋਜਕਰਤਾ ਜਿਨ੍ਹਾਂ ਵਿੱਚ ਵੱਡਿਆਂ ਪੀ ਐਚ ਡੀਆਂ ਧਾਰਨੀ ਵੀ ਸ਼ਾਮਲ ਹਨ, ਨੇ ਨਾਮ ਸ਼ਬਦ ਨੂੰ ਵਾਹਿਗੁਰੂ ਜਾਂ ਪ੍ਰਭੂ ਦੇ ਨਾਂ ਤੱਕ ਸੀਮਤ ਕਰ ਦਿੱਤਾ ਹੈ। 

ਨਾਸਤਿਕ ਆਖਦੇ ਹਨ ਕਿ ਪ੍ਰਭੂ ਨਾਂ ਦੀ ਕੋਈ ਵਸਤੂ ਨਹੀਂ ਹੈ। ਵਿਗਿਆਨ ਦੇ ਯੁੱਗ ਵਿੱਚ ਇਹ ਗੱਲ ਬਿਲਕੁਲ ਹੀ ਬੇਤੁਕੀ ਜਾਪਦੀ ਹੈ। ਉਹਨਾਂ ਦਾ ਅਜਿਹਾ ਕਹਿਣਾ ਤੇ ਸੋਚਣਾ ਬਿਲਕੁਲ ਵਾਜਬ ਤੇ ਤਰਕਸੰਗਤ ਹੈ। ਇਸ ਦੇ ਦੋ ਪਹਿਲੂ ਹਨ। ਪਹਿਲਾ, ਵਿਗਿਆਨ ਦੇ ਇਸ ਵਿੱਚ ਕੋਈ ਕਸਰ ਨਹੀਂ ਛੱਡਿ, ਪੁਲਾੜ ਦਾ ਚੱਪਾ ਚੱਪਾ ਗਾਹ ਲਿਆ ਹੈ ਤੇ ਜਿਨ੍ਹਾਂ ਗੱਲਾਂ ਦਾ ਜ਼ਿਕਰ ਪੁਰਾਣੇ ਧਾਰਮਕ ਗ੍ਰੰਥਾਂ ਵਿੱਚ ਮਿਲਦਾ ਹੈ  ਉਹ ਅਸਲ ਹਕੀਕਤ ਵਿੱਚ ਲਾਪਤਾ ਹਨ ਤੇ ਹੁਣ ਤਾਂ ਇਹ ਮਹਿਜ਼ ਮਨੁੱਖੀ ਕਲਪਨਾ ਹੀ ਜਾਪਦੀਆਂ ਹਨ। ਦੂਹਾ ਜਿਸ ਤਰੀਕੇ ਨਾਲ ਧਾਰਮਕ ਸ਼ਰਧਾਵਾਨ ਲੋਕ ਗੁਰਬਾਣੀ ਨੂੰ ਪੇਸ਼ ਕਰਦੇ ਹਨ ਤੇ ਕਈ ਤਰ੍ਹਾਂ ਦੀ ਮਰਯਾਦਾ ਵਿੱਚ ਰੱਖ ਕੇ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਉਸ ਅਨੁਸਾਰ ਤਾਂ ਪ੍ਰਭੂ ਤੋਂ ਮੁਨਕਰ ਹੋਣਾ ਵੀ ਸਹੀ ਰਸਤਾ ਹੈ। ਇਹ ਸਾਰਾ ਪ੍ਰੰਪਚ ਕਿਵੇਂ ਵੀ ਗੁਰਬਾਣੀ ਵਿੱਚ ਮੋਜੂਦ ਦਲੀਲ ਦੀ ਕਸਵੱਟੀ ਉਪਰ ਪੂਰਾ ਨਹੀਂ ਉਤਰਦਾ।

ਜੇ ਅੱਜ ਬਾਬਾ ਨਾਨਕ ਜਾਂ ਭਗਤਾਂ ਚੋਂ ਕੋਈ ਸੰਤ ਗੁਰਬਾਣੀ ਨੂੰ ਇਸ ਰੂਪ ਵਿੱਚ ਵੇਖਦਾ ਤਾਂ ਉਹ ਵੀ ਮੁਨਕਰ ਹੋ ਜਾਂਦਾ। ਸਿੱਖਾਂ ਵਿੱਚ ਇਹ ਧਾਰਨਾ ਘਰ ਕਰ ਚੁੱਕੀ ਹੈ ਕਿ ਹਿੰਦੂ ਤੇ ਮਸੁਲਿਮ ਧਰਮ ਦਾ ਕਰਮ ਕਾਂਡ ਪਾਖੰਡ ਹੈ ਕਿਉਂ ਕਿ ਅਜਿਹਾ ਗੁਰਬਾਣੀ ਵਿੱਚ ਲਿਖਿਆ ਹੈ। ਪਰ ਉਹ ਇਹ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਕਿ ਜੋ ਕੁਝ ਉਹ ਖੁਦ ਕਰ ਰਹੇ ਹਨ ਉਹ ਵੀ ਉਸੇ ਕਿਸਮ ਦਾ ਪਾਖੰਡ ਹੈ ਜਿਸ ਦਾ ਵਿਰੋਧ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕੀਤਾ ਹੈ। ਮੱਥੇ ਟੇਕਣਾ, ਨੱਕ ਰਗੜਨੇ, ਰੁਮਾਲੇ ਚਵ੍ਹਾਉਣੇ, ਪੀੜ੍ਹੇ ਸਜਾਉਣੇ ਅਰਦਾਸਾਂ ਕਰਨੀਆਂ, ਭੁੱਲਾਂ ਬਖਸ਼ਾਉਣੀਆਂ, ਚੜ੍ਹਾਵੇ, ਧੂਫਾਂ, ਸੁਗੰਧੀਆਂ, ਪਾਠ ਪੂਜਾ ਇਸ਼ਨਾਨ ਕਰਮ ਕਾਂਡ ਦਾ ਹਿੱਸਾ ਹੀ ਤਾਂ ਹਨ। ਇਸ ਤਰ੍ਹਾਂ ਕਰਨ ਨਾਲ ਨਾਮ ਦੇ ਸਿਧਾਂਤ ਨੂੰ ਕੀ ਫਰਕ ਪੈਣਾ। 

ਆਸਾ ਦੀ ਵਾਰ ਨੂੰ ਸਮਝਦਿਆ ਮੈਨੂੰ ਪਤਾ ਲੱਗਾ ਕਿ ਇਸ ਵਿੱਚ ਤਾਂ ਅਧਿਆਤਮਕਤਾ ਵਾਲੀ ਤਾਂ ਕੋਈ ਗੱਲ ਨਹੀਂ। ਪਹਿਲੇ ਸ਼ਲੋਕ ਤੋਂ ਸ਼ੁਰੂ ਕਰਕੇ ਆਖਰੀ ਪਉੜੀ ਤੱਕ ਕਰਤਾ ਦੇ ਸਿਧਾਂਤ ਨੂੰ ਖੌਲ੍ਹਿਆ ਹੈ ਤੇ ਸਿੱਧਾ ਜੀਵਨ ਜਾਚ ਨਾਲ ਜੋੜ ਕੇ ਸਮਝਾਇਆ ਹੈ। ਕਰਤਾ ਦਾ ਸਿਧਾਂਤ ਹੈ ਕਾਰਨ ਤੇ ਘਟਨਾ ਦਾ ਸਬੰਧ, ਮਸਲਨ cause and effect..... every effect has a cause. ਗੁਰਬਾਣੀ ਦੋ ਕਦਮ ਅੱਗੇ ਹੈ ਕਿ ਮਨੁੱਖ ਨੂੰ ਸਮਝਾਉਣ ਵਿੱਚ ਕਿ ਕੁਦਰਤ ਦਾ ਇਹ ਨਿਯਮ ਹੀ ਸਰਬ ਵਿਆਪਕ ਹੈ ਕਿ ਹਰ ਕਰਮ ਦਾ ਫਲ ਉਸ ਦੇ ਸਿੱਟੇ ਰੂਪ ਵਿੱਚ ਮਿਲਣਾ ਹੈ। ਕੀ ਇਹ ਗੱਲ ਵਿਗਿਆਨ ਨਹੀਂ ਆਖਦਾ? 

ਇਹੋ ਵਿਗਿਆਨਕ ਸਮਝ ਹੈ ਕਿ ਕੁਦਰਤ ਵਿੱਚ ਹਰ ਘਟਨਾ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਪਰ ਇੱਕ ਹੋਰ ਗੱਲ ਜਿਹੜੀ ਮੇਰੀ ਖੋਜ ਤੋਂ ਮੈਨੂੰ ਲੱਭੀ ਹੈ ਕਿ ਇਸ ਨੂੰ Universal law ਕਰਕੇ ਮੰਨਿਆ ਜਾਂਦਾ ਸੀ, ਈਸਾ ਤੋਂ 400 ਸਾਲ ਪਹਿਲਾਂ ਤੇ ਉਸ ਵੇਲੇ classical physics ਵਿੱਚ ਇਸ ਦਾ ਉਲੇਖ ਮਿਲਦਾ ਹੈ। ਹਿਪੋਕਰੇਟ, ਜਿਸ ਦੇ ਨਾਂ ਦੀ ਸਹੁੰ ਮੈਡੀਕਲ ਕਿੱਤੇ ਵਿੱਚ ਬਹੁਤ ਪ੍ਰਸਿਧ ਹੈ ਉਸ ਅਨੁਸਾਰ every natural event has a natural cause behind it. ਇਹੋ ਤਾਂ ਹੈ ਹੋਣੀ ਦਾ ਸਿਧਾਂਤ। ਗੁਰਬਾਣੀ ਵਿੱਚ ਵੀ ਇਸ ਦੇ ਹਵਾਲੇ ਮਿਲਦੇ ਹਨ। ਜੋ ਹੋਣਾ ਹੈ, ਉਸ ਦੀ ਕਾਹਦੀ ਚਿੰਤਾ.... ਭਾਵ ਜਿਸ ਦੇ ਪਿੱਛੇ ਕੁਦਰਤੀ ਕਾਰਨ ਮੋਜੂਦ ਹਨ ਉਸ ਨੇ ਤਾਂ ਵਾਪਰਨਾ ਹੀ ਹੈ। 

ਇਹੋ universal law ਹੀ ਉਹ ਨਾਮ ਹੈ ਜਿਸ ਨੂੰ ਚੇਤੇ ਵਿੱਚ ਰੱਖਣ ਦੀ ਤਾਕੀਦ ਕੀਤੀ ਗਈ ਹੈ, ਗੁਰਬਾਣੀ ਵਿੱਚ, ਸਿਮਰਨਾ ਦਾ ਭਾਵ ਰਟਣਾ ਨਹੀਂ ਸਗੋ ਚੇਤੇ ਰੱਖਣਾ ਹੈ, ਧਿਆਉਣਾ ਦਾ ਮਤਲਬ ਹੈ ਧਿਆਨ ਵਿੱਚ ਰੱਖਣਾ ਆਪਣੇ ਹਰ ਫੈਸਲੇ ਵਿੱਚ ਇਸ ਨੂੰ ਸ਼ਾਮਲ ਕਰਨਾ ਕਿ ਜੋ ਫੈਸਲਾ ਕਰ ਰਿਹਾ ਹਾਂ ਕੀ ਇਸ ਦਾ ਫਲ ਭਗਤਣ ਲਈ ਮੈਂ ਤਿਆਰ ਹਾਂ ਜਾਂ ਨਹੀਂ। ਇਹ ਨਿਯਮ ਅਟੱਲ ਹੈ, ਕਾਲ ਸਮੇਂ ਤੋਂ ਪਰੇ ਹੈ। ਪੂਰੇ ਬ੍ਰਹਿਮੰਡ ਵਿੱਚ ਸਰਬ ਵਿਆਪਕ ਹੈ। ਵਿਗਿਆਨਕ ਹੈ। ਮੈਡੀਕਲ ਸਾਇਸ ਵੀ ਇਸੇ ਉਪਰ ਅਧਾਰਤ ਹੈ। ਮੈਡੀਕਲ ਲੈਬ ਦਾ ਸਾਰਾ ਕੰਮ ਇਸ ਉਪਰ ਅਧਾਰਤ ਹੈ। ਇਹੋ ਜ਼ਿੰਦਗੀ ਦਾ ਨਿਯਮ ਹੈ। 

ਜਨਮ ਤੇ ਮਰਨ ਵੀ ਇਸੇ ਦੇ ਅਧੀਨ ਹਨ। ਕੀ ਤੁਸੀਂ ਇਸ ਵਿੱਚ ਕਿਸੇ ਚਮਤਕਾਰ ਦੀ ਗੁੰਜਾਇਸ਼ ਦੇਖਦੇ ਹੋ? ਕੀ ਤੁਹਾਡੀ ਕੋਈ ਪਾਠ ਪੂਜਾ ਇਸ ਨੂੰ ਬਦਲ ਸਕਦੀ ਹੈ? ਹਾਂ ਪਾਪ ਹੈ ਜੇ ਕੋਈ ਇਸ ਨਿਯਮ ਨਾਲ ਛੇੜ ਛਾੜ ਕਰੇ। ਪੁੰਨ ਹੈ ਜੇ ਇਸ ਨੂੰ ਵਰਤਣ ਦੇਵੇ। ਇਹੋ ਨਿਯਮ ਹੀ ਕੁਦਰਤ ਦੇ ਨਿਆਂ ਦਾ ਅਧਾਰ ਹੈ। ਇਹੋ ਨਿਯਮ ਹੀ survival of the fittest ਦਾ ਅਧਾਰ ਹੈ। ਮੈਨੂੰ ਉਹ ਸਰੋਤ ਮਿਲ ਗਏ ਹਨ ਜਿਨ੍ਹਾਂ ਵਿੱਚ ਇਸ ਨਿਯਮ ਦਾ ਉਲੇਖ ਮੋਜੂਦ ਹੈ। ਜਿਸ ਨੂੰ ਇਸ ਦੀ ਸਮਝ ਆ ਗਈ ਉਹ ਗਿਆਨੀ, ਦੂਜਾ ਅਗਿਆਨੀ। 

ਜੇ ਤੁਸੀਂ ਆਪਣੀ ਜੀਵਨ ਜਾਚ ਵਿੱਚ ਇਸ ਯੂਨੀਵਰਸਲ ਨਿਯਮ ਦੀ ਅਣਦੇਖੀ ਕਰਦੇ ਹੋ ਤੇ ਬਿਨਾਂ ਇਸ ਨਿਯਮ ਦੀ ਪਰਵਾਹ ਕੀਤਿਆਂ ਆਪਣੇ ਫੈਸਲੇ ਕਰਦੇ ਹੋ ਤਾਂ ਤੁਹਾਡੇ ਬਿਮਾਰ ਪੇਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਬਿਨਾਂ ਸੋਚਿਆ ਜੇ ਗਲਤ ਕਿਸਮ ਦਾ ਭੋਜਨ ਕੀਤਾ ਜਾਵੇ ਤਾਂ ਪੇਟ ਤਾਂ ਖਰਾਬ ਹੋਵੇਗਾ ਵੀ ਸਗੋਂ ਹੋਰ ਵੀ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋਣਗੇ। ਮੈਨੂੰ ਕੀ ਫਰਕ ਪੈਣਾ ਹੈ ਸੋਚ ਕੇ ਕੀਤਾ ਗਿਆ ਹਰ ਕੰਮ ਮਹਿੰਗਾ ਪੈ ਸਕਦਾ ਹੈ। ਇਹ ਸਿਧਾਂਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਪੂਰੀ ਤਰ੍ਹਾਂ ਕਾਰਗਰ ਹੈ। ਸ਼ਾਇਦ ਇਸੇ ਲਈ ਪੁਰਾਤਨ ਸਮਿਆਂ ਵਿੱਚ ਇਸ ਨਿਯਮ ਨੂੰ ਰੱਬ ਦਾ ਨਾਂ ਦਿੱਤਾ ਗਿਆ ਤਾਂ ਸੂਝਵਾਨ ਤੇ ਸਿਆਣੇ ਲੋਕ ਇਸ ਨਿਯਮ ਦੀ ਅਣਦੇਖੀ ਨਾ ਕਰਨ।

ਕਵੀਆਂ ਨੇ ਇਸ ਸਿਧਾਂਤ ਨੂੰ ਸੰਪੂਰਨ ਸ਼੍ਰਿਸ਼ਟੀ ਵਿੱਚ ਮੋਜੂਦ ਕਿਸੇ ਵਿਅਕਤੀ ਨਾਲ ਤੁਲਨਾ ਦਿਤਾ, ਤਾਂ ਇਸ ਦਾ ਮਾਨਵੀਕਰਨ ਹੋ ਗਿਆ। 

1 comment: