3.31.2016

ਲੰਗਰ ਤੇ ਸਿੱਖੀ

ਮੇਰਾ ਖਿਆਲ ਹੈ ਤੇ ਇਹ ਸ਼ਾਇਦ ਸਿਰਫ ਮੇਰਾ ਖਿਆਲ ਹੀ ਨਹੀਂ ਸਗੋਂ ਇੱਕ ਦ੍ਰਿੜ ਵਿਸ਼ਵਾਸ ਹੈ ਕਿ ਸਾਨੂੰ ਲੰਗਰ ਦੀ ਪ੍ਰੰਪਰਾ ਕਾਇਮ ਰੱਖਣੀ ਚਾਹੀਦੀ ਹੈ। ਧਰਮ ਦੇ ਨਾਂ ਉਪਰ ਹੀ ਸਹੀ ਇਹ ਸਾਨੂੰ ਇੱਕ ਦੂਜੇ ਦੇ ਨੇੜੇ ਕਰਦੀ ਹੈ। ਅਸੀਂ ਸਾਰੇ ਪਹਿਲੀ ਵਾਰ ਤੇ ਫਿਰ ਹਰ ਵਾਰ ਆਪਣੇ ਹੰਕਾਰ, ਆਪਣੇ ਅਹੰ ਚੋਂ ਬਾਹਰ ਨਿਕਲ ਕੇ ਸਾਂਝੇ ਤੌਰ ਤੇ ਲੰਗਰ ਛਕਦੇ ਹਾਂ। ਇਹ ਸਾਨੂੰ ਸਾਰਿਆਂ ਨੂੰ ਇਕੋ ਜਿਹੇ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਇਹ ਸਾਨੂੰ ਸਾਡੇ ਪੁਰਾਣੇ ਵਿਰਸੇ ਨਾਲ ਜੋੜਦੀ ਹੈ। ਇਹ ਸਾਨੂੰ ਸਾਡੇ ਇਤਿਹਾਸ ਨਾਲ ਜੋੜ ਕੇ ਇਤਿਹਾਸ ਨੂੰ ਸਮਝਣ ਤੇ ਉਸ ਪ੍ਰਤੀ ਆਪਣਾ ਨਜ਼ਰੀਆ ਬਣਾਉਣ ਦੀ ਪ੍ਰੇਰਨਾ ਦਿੰਦੀ ਹੈ। ਇਸ ਤਰ੍ਹਾਂ ਦਾ ਅਹਿਸਾਸ ਹੋਰ ਕਿਤੇ ਨਹੀਂ ਹੁੰਦਾ, ਨਾ ਗੁਰਦੁਆਰਿਆਂ ਵਿੱਚ, ਨਾ ਪੁਸਤਕਾਂ ਵਿੱਚ, ਨਾ ਬਾਣੀ-ਗੁਰਬਾਣੀ ਦੇ ਕੀਰਤਨ ਵਿੱਚ, ਨਾ ਕਥਾਵਾਚਕਾਂ ਦੇ ਵਖਿਆਨਾਂ ਵਿੱਚ ਨਾ ਕਿਤੇ ਹੋਰ। ਅਸੀਂ ਸਰੋਵਰ ਵਿੱਚ ਇਸ਼ਨਾਨ ਕਰਦੇ ਹੋਏ ਆਪਣੇ ਆੇਲੇ ਦੁਆਲੇ ਅਦਿੱਖ ਪਰਦਾ ਕਰ ਲੈਂਦੇ ਹਾਂ ਤੇ ਆਪਣੇ ਆਪ ਨੂੰ ਆਲੇ ਦੁਆਲੇ ਨਾਲੋਂ ਵੱਖ ਕਰ ਲੈਂਦੇ ਹਾਂ। ਕਥਾ ਕੀਰਤਨ ਵੇਲੇ ਵੀ ਅਸੀਂ ਆਪਣੇ ਆਪ ਨਾਲ ਹੀ ਹੁੰਦੇ ਹਾਂ, ਪਰ ਲੰਗਰ ਵਿੱਚ ਅਸੀਂ ਆਪਣੇ ਭੁੱਖ ਨਾਲ ਉਸ ਭੋਜਨ ਨਾਲ ਹੁੰਦੇ ਹਾਂ ਜੋ ਸਾਨੂੰ ਲੰਗਰ ਦੇ ਰੂਪ ਵਿੱਚ ਵਰਤਾਇਆ ਜਾ ਰਿਹਾ ਹੁੰਦਾ ਹੈ। ਇਸ ਲਈ ਲੰਗਰ ਦੀ ਪ੍ਰੰਪਰਾ ਦਾ ਸਨਮਾਨ ਕਰਨਾ ਚਾਹੀਦਾ ਹੈ। ਸ਼ਾਇਦ ਇਹੋ ਗੱਲ ਸਾਨੂੰ ਦੂਜਿਆਂ ਫਿਰਕਿਆਂ ਤੇ ਮਜ਼ਹਬਾਂ ਨਾਲੋਂ ਵੱਖ ਕਰਦੀ ਹੈ। ਲੰਗਰ ਛਕਣ ਨਾਲ ਅਸੀਂ ਸਮਾਜਕ ਤੌਰ ਤੇ ਇੱਕ ਜੁੱਟ ਇੱਕ ਇੱਕਾਈ ਵੱਜੋਂ ਬੱਝ ਜਾਂਦੇ ਹਾਂ ਜਿਵੇਂ ਪੰਜ ਉਂਗਲਾਂ ਦੀ ਇੱਕ ਮੁੱਠ ਬੱਝ ਕੇ ਘਸੁੰਨ ਬਣਨ ਲਈ ਤਿਆਰ ਹੋ ਗਈ ਹੋਵੇ। ਭੁੱਖੇ ਨੂੰ ਭੋਜਨ ਛਕਾ ਕੇ ਉਸ ਦੀ ਭੁੱਖ ਮਿਟਾ ਦੇਣਾ ਇਨਸਾਨੀਅਤ ਦਾ ਸੱਭ ਤੋਂ ਉੱਤਮ ਕਾਰਜ ਹੈ। ਜੇ ਇਹ ਸਿੱਖਾਂ ਦੇ ਹਿੱਸੇ ਆਇਆ ਹੈ ਤਾਂ ਸਿੱਖਾਂ ਨੂੰ ਇਹ ਕਾਰਜ ਕਰਦੇ ਰਹਿਣਾ ਚਾਹੀਦਾ ਹੈ।

ਕੁਝ ਲੋਕ ਇਹ ਵਿਚਾਰ ਦਿੰਦੇ ਹਨ ਕਿ ਲੰਗਰ ਦੀ ਬਜਾਏ ਗਰੀਬ ਗੁਰਬਿਆਂ ਨੂੰ ਮਹੀਨੇ ਦਾ ਰਾਸ਼ਨ ਦੇਣਾ ਚਾਹੀਦਾ ਹੈ। ਇਹ ਸਮਾਜਕ ਕਾਰਜ ਹੈ। ਸਮਾਜ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ। ਸਰਕਾਰਾਂ ਲੋਕਾਂ ਤੋਂ ਲਗਭਗ 45% ਟੈਕਸ ਵਸੂਲਦੀਆਂ ਹਨ ਜਿਹੜਾ ਸਿੱਧੇ ਤੇ ਅਸਿੱਧੇ ਤੌਰ ਤੇ ਜਬਰਨ ਲਿਆ ਜਾਂਦਾ ਹੈ। ਹਰ ਆਦਮੀ ਆਪਣੀ ਕਮਾਈ ਦਾ 45% ਸਰਕਾਰ ਨੂੰ ਦਿੰਦਾ ਹੈ। (ਇਹ ਪੁਰਾਣੇ ਰਾਜਿਆਂ ਦੇ ਤੀਜੇ ਹਿੱਸੇ ਵਾਲੇ ਫਾਰਮੂਲੇ ਤੋਂ ਵੀ ਵੱਧ ਹੈ।) ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋੜਵੰਦਾਂ ਨੂੰ ਸੂਚੀ ਬੱਧ ਕਰੇ ਤੇ ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰਖੇ। ਪਰ ਭ੍ਰਿਸ਼ਟਾਚਾਰ ਨੇ ਸਰਕਾਰ ਦਾ ਇਹ ਸ਼ਿਸ਼ਟਾਚਾਰ ਪੂਰੀ ਤਰ੍ਹਾਂ ਸਮੇਟ ਦਿੱਤਾ ਹੈ। ਸਰਕਾਰ ਨੇ ਇਹ ਕੰਮ ਛੱਡ ਦਿਤਾ ਹੈ ਜਿਸ ਨੂੰ ਹੁਣ ਨਿੱਜੀ ਸੰਸਥਾਵਾਂ ਆਪਣੇ ਹੱਥ ਵਿੱਚ ਲੈਣਾ ਚਾਹੁੰਦੀਆਂ ਹਨ। ਇਸ ਦੇ ਦੋ ਕਾਰਨ ਹਨ, ਪਹਿਲਾ, ਕਿ ਇਸ ਤਰ੍ਹਾਂ ਦੇ ਦਾਨ ਪੁੰਨ ਕਰਕੇ ਉਹ ਗਰੀਬਾਂ ਨੂੰ ਗਰੀਬ ਰੱਖਣਾ ਚਾਹੁੰਦੇ ਹਨ ਤਾਂ ਜੋ ਉਹ ਕਦੇ ਵੀ ਆਪਣੇ ਲਈ ਇੱਕ ਬਿਹਤਰ ਜ਼ਿੰਦਗੀ ਦਾ ਖਾਬ ਨਾ ਦੇਖਣ ਸਕਣ। ਦੂਜਾ ਗਰੀਬੀ ਦਾ ਮੂਲ ਕਾਰਨ ਲੱਭ ਕੇ ਉਸ ਨੂੰ ਖਤਮ ਕਰਨ ਦੀ ਬਜਾਏ ਉਹ ਗਰੀਬੀ ਵਾਸਤੇ ਕਰਮਾਂ ਅਤੇ ਕਿਸਮਤ ਨੂੰ ਜਿੰਮੇਵਾਰ ਠਹਿਰਾਉਂਦੇ ਹਨ। ਮੇਰੀ ਸਮਝ ਵਿੱਚ ਇਹ ਦੋਵੇਂ ਕੰਮ ਗ਼ਲਤ ਹਨ। ਇਹ ਸਮਾਜ ਤੇ ਸਮਾਜਕ ਵਿਵਸਥਾ ਨੂੰ ਸਹੀ ਸੇਧ ਨਹੀਂ ਦੇ ਸਕਣਗੇ। ਅਸੀ  ਸਾਰੇ ਜਾਣਦੇ ਹਾਂ ਕਿ ਗਰੀਬ ਹੋਣਾ ਇੱਕ ਸੱਭ ਤੋਂ ਵੱਡੀ ਦੁਰਦਸ਼ਾ ਹੈ ਤੇ ਮਨੁੱਖ ਨੂੰ ਕਈ ਤਰ੍ਹਾਂ ਦੇ ਕੰਮ ਕਰਨ ਉਪਰ ਮਜ਼ਬੂਰ ਕਰਦੀ ਹੈ। ਗਰੀਬੀ ਦਾ ਇੱਕ ਸਿੱਧਾ ਕਾਰਨ ਅਮੀਰੀ ਹੈ। ਕੋਈ ਵਿਅਕਤੀ ਇਸ ਲਈ ਅਮੀਰ ਨਹੀਂ ਕਿ ਉਹ ਕਿਸਮਤ ਵਾਲਾ ਹੈ, ਜਾਂ ਉਸ ਦੀ ਤਿਜੌਰੀ ਵਿੱਚ ਢੇਰ ਸਾਰਾ ਰੁਪਿਆ ਹੈ।

ਇੱਕ ਮਜ਼ਦੂਰ ਨੂੰ ਕੰਮ ਕਰਦੇ ਦੇਖੋ, ਉਹ ਕਿਸੇ ਵੀ ਆਮ ਵਿਅਕਤੀ ਨਾਲੋਂ ਵੱਧ ਮਿਹਨਤ ਕਰਦਾ ਹੈ ਪਰ ਫਿਰ ਵੀ ਉਹ ਗਰੀਬ ਹੈ। ਉਸ ਦੇ ਮੁਕਾਬਲੇ ਇੱਕ ਧਨਾਢ ਕੱਖ ਭੰਨ ਕੇ ਦੂਹਰਾ ਨਹੀਂ ਕਰਦਾ ਫਿਰ ਵੀ ਲੱਖਾਂ ਵਿੱਚ ਖੇਡਦਾ ਹੈ। ਇਸ ਦਾ ਸਹੀ ਕਾਰਨ ਉਹ ਵਿਵਸਥਾ ਹੈ ਜਿਸ ਵਿੱਚ ਗਰੀਬ ਨੂੰ ਵੱਧ ਮਿਹਨਤ ਕਰਕੇ ਉਸ ਦਾ ਹੱਕ ਨਹੀਂ ਮਿਲਦਾ ਤੇ ਅਮੀਰ ਕੁਝ ਵੀ ਨਾ ਕਰਕੇ ਦੂਜਿਆਂ ਦਾ ਹੱਕ ਮਾਰਦਾ ਹੈ। ਬਾਬੇ ਨਾਨਕ ਨੇ ਸਿੱਖਾਂ ਨੂੰ ਦਸ ਨਹੁੰਆਂ ਦੀ ਕਿਰਤ ਕਰਨ ਦਾ ਉਪਦੇਸ਼ ਦਿਤਾ। ਉਸ ਦੇ ਘਰ ਵਿੱਚ ਉਸ ਦਾ ਪਿਤਾ ਪਟਵਾਰੀ ਸੀ ਤੇ ਉਸ ਨੇ ਇੱਕ ਪਟਵਾਰੀ ਦੇ ਆਲੇ ਦੁਆਲੇ ਰਿਸ਼ਵਤ ਤੇ ਭ੍ਰਿਸ਼ਟਾਚਾਰ ਦਾ ਤਾਣਾ ਬਾਣਾ ਜਰੂਰ ਦੇਖਿਆ ਹੋਵੇਗਾ ਤੇ ਇਸੇ ਲਈ ਰਿਸ਼ਵਤ ਹੱਕ ਮਾਰਾ, ਹਰਾਮ ਖਾਣਾ, ਵਰਗੇ ਸ਼ਬਦ ਬਾਬੇ ਨਾਨਕ ਦੀ ਬਾਣੀ ਵਿੱਚ ਮਿਲਦੇ ਹਨ।

ਗੁਰੂ ਬਾਬੇ ਨੇ ਆਪਣੇ ਆਖਰੀ ਸਾਲਾਂ ਵਿੱਚ ਕਰਤਾਰ ਪੁਰ ਵਿਖੇ ਰਹਿ ਕੇ ਖੇਤੀ ਕੀਤੀ। ਪੂਰੇ ਅਠਾਰਾਂ ਸਾਲਾਂ ਵਿੱਚ ਉਸ ਨੇ ਹਲ ਵਾਹਿਆ, ਫਸਲ ਬੀਜੀ ਤੇ ਇੱਕ ਸਧਾਰਨ ਮਨੁੱਖ ਵਾਂਗ ਜੀਵਨ ਬਤੀਤ ਕੀਤਾ। ਕੀ ਇਸ ਨੂੰ ਅੱਖੌਂ ਪਰੋਖੇ ਕੀਤਾ ਜਾ ਸਕਦਾ ਹੈ। ਉਸ ਨੇ ਜਿਹੜੀ ਵੀ ਜਿਨਸ ਉਨ੍ਹਾਂ ਵੇਲਿਆਂ ਵਿੱਚ ਬੀਜੀ ਜਾਂਦੀ ਹੋਵੇਗੀ, ਨੂੰ ਬੀਜਿਆ, ਪਾਲਿਆ ਤੇ ਫਿਰ ਵੱਢ ਕੇ ਵੇਚਿਆ ਹੋਵੇਗਾ। ਉਹ ਸਾਰੇ ਕੰਮ ਕੀਤੇ ਹੋਣਗੇ ਜਿਹੜੇ ਇੱਕ ਸਧਾਰਨ ਕਿਸਾਨ ਕਰਦਾ ਹੈ। ਉਸ ਨੇ ਹਾਲੀ ਪਾਲੀ ਵੀ ਰੱਖੇ ਹੋਣਗੇ। ਪਰ ਸਾਨੂੰ ਇਸ ਸੱਭ ਕਾਸੇ ਦਾ ਬਹੁਤਾ ਜ਼ਿਕਰ ਇਤਿਹਾਸ ਚੋਂ ਨਹੀਂ ਮਿਲਦਾ। ਉਸ ਨੇ ਦੀਵਾਨ ਨਹੀਂ ਸਜਾਏ, ਕੋਈ ਸਿੱਖੀ ਸੇਵਕੀ ਨਹੀਂ ਇੱਕਠੀ ਕੀਤੀ। ਉਹ ਇੱਕ ਵਿਚਾਰ ਸੀ ਤੇ ਵਿਚਾਰ ਬਣ ਕੇ ਸਦਾ ਜੀਵਿਆ। ਇਸ ਸੱਭ ਕੁਝ ਨੂੰ ਸਮਝਦੇ ਹੋਏ ਬਾਬੇ ਨਾਨਕ ਨੇ ਸਿੱਖਾਂ ਨੂੰ ਕਿਰਤ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿਤਾ। ਸੋ ਹਰ ਵਿਅਕਤੀ ਨੂੰ ਕਿਰਤ ਕਰਨੀ ਚਾਹੀਦੀ ਹੈ ਤੇ ਜੇ ਉਸ ਨੂੰ ਉਸ ਦੀ ਕਿਰਤ ਦਾ ਪੂਰਾ ਮੁੱਲ ਮਿਲਦਾ ਹੈ ਤਾਂ ਉਹ ਗਰੀਬ ਕਿਵੇਂ ਹੋਵੇਗਾ।

ਧਰਮ ਦੇ ਨਾਂ ਉਪਰ ਅਰਦਾਸਾਂ ਕਰਕੇ ਕਦੇ ਕਿਸੇ ਨੇ ਇਹ ਅਕਲ ਨਹੀਂ ਮੰਗੀ ਕਿ ਉਹ ਕਿਰਤੀ ਨੂੰ ਉਸ ਦੀ ਕਿਰਤ ਦਾ ਹੱਕ ਅਦਾ ਕਰੇ। ਉਹ ਆਪਣੇ ਲਈ ਹੋਰ ਸੁੱਖ, ਸੁਵਿਧਾਵਾਂ ਤੇ ਮਾਇਆ ਦਾ ਪਰਤਾਪ ਜਰੂਰ ਮੰਗਦਾ ਹੈ।

ਸਿੱਖ ਰੋਜ਼ ਅਰਦਾਸ ਕਰਦੇ ਹਨ ਕਿ ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉਚੀ ਪਰ ਹੁੰਦਾ ਇਸ ਦੇ ਉਲਟ ਹੈ।  ਸਿੱਖਾਂ ਦਾ ਮਨ ਉੱਚਾ ਜਾ ਰਿਹਾ ਹੈ ਤੇ ਮੱਤ ਨੀਵੀਂ ਜਾ ਰਹੀ ਹੈ। ਇਸ ਲਈ ਸਿੱਖਾਂ ਨੂੰ ਕਿਰਤੀਆਂ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ। ਜਦੋਂ ਮੈਂ ਇਹ ਗੱਲ ਲਿਖ ਰਿਹਾ ਹਾਂ ਤਾਂ ਲਾਜ਼ਮੀ ਹੀ ਉਸ ਸਮਾਜ ਦੀ ਤਸਵੀਰ ਮੇਰੇ ਮਨ ਵਿੱਚ ਵੀ ਉਭਰਦੀ ਹੈ ਜਿਹੜੀ ਸਿੱਖਾਂ ਲਈ ਇੱਕ ਆਦਰਸ਼ ਸਮਾਜ ਦਾ ਖਾਕਾ ਉਲੀਕ ਸਕਦੀ ਹੈ। ਯਕੀਨ ਮੰਨਿਓ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਬਹੁਤ ਸਿੱਧੇ ਤੇ ਸਪਸ਼ਟ ਸ਼ਬਦਾਂ ਵਿੱਚ ਮਿਲਦੀ ਹੈ। ਪਰ ਸਿੱਖ ਇਸ ਤੋਂ ਅਲਗਰਜ਼ ਪਤਾ ਨਹੀਂ ਕਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ। ਪੰਨਾ 345 ਉਪਰ ਰਾਗ ਗਉੜੀ ਗੁਆਰੇਰੀ ਵਿੱਚ ਦਰਜ ਇਸ ਸ਼ਬਦ  ਵਿਚਾਰ ਕਰ ਲੈਣਾ-

ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ  ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ  ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥  ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥

ਬੇਗਮ ਪੁਰਾ ਇੱਕ ਅਜਿਹਾ ਸ਼ਹਿਰ ਜਿਥੇ ਕੋਈ ਦੁੱਖ ਤੇ ਅੰਦੇਸ਼ਾ ਨਾ ਹੋਵੇ। ਨਾ ਕੋਈ ਕਰ ਵਿਵਸਥਾ ਹੋਵੇ, (ਤਸਵੀਸ ਖਿਰਾਜੁ ਨਾ ਮਾਲੁ : ਇਹ ਸਾਰੇ ਕਰ ਹਨ ਜੋ ਅਦਾ ਕਰਨੇ ਪੈਂਦੇ ਹਨ।) ਨਾ ਡਰ ਹੋਵੇ ਤੇ ਨਾ ਮੈਂ ਕਿਸੇ ਦੇ ਤਰਸ ਦਾ ਪਾਤਰ ਬਣਾਂ। ਇਹ ਜਿਹੇ ਦੇਸ਼ ਵਿੱਚ ਪਹੁੰਚ ਕੇ ਹਰ ਤਰ੍ਹਾਂ ਦੀ ਖੁਸ਼ੀ ਤੇ ਸਲਾਮਤੀ ਮਿਲੇ। ਅਜਿਹੀ ਵਿਵਸਥਾ (ਪਾਤਸ਼ਾਹੀ) ਸਦਾ ਕਾਇਮ ਰਹੇ ਜਿਥੇ ਨਾ ਜਾਤ ਪਾਤ ਹੈ, ਨਾ ਊਚ ਨੀਚ, ਨਾ ਅਮੀਰੀ ਗਰੀਬੀ, ਨਾ ਕੋਈ ਕਿਸੇ ਤਰ੍ਹਾਂ ਦੀ ਰੋਕ ਟੋਕ। ਮੈਂ ਨਹੀਂ ਸਮਝਦਾ ਕਿ ਇਸ ਸ਼ਬਦ ਵਿੱਚ ਕੋਈ ਅਧਿਆਤਮਕ ਸੰਕੇਤ ਹੈ। ਬੇਗਮ ਪੁਰਾ ਸਿੱਧਾ ਸਾਦਾ ਸਮਾਜਕ ਤੇ ਆਰਥਕ ਮੈਨੀਫੈਸਟੋ ਹੈ ਤੇ ਇਹ ਤੁਹਾਨੂੰ ਸਿੱਖ ਹੋ ਕੇ ਇਸ ਵਿੱਚ ਦਿਤੇ ਨਿਰਦੇਸ਼ਾਂ ਅਨੁਸਾਰ ਸਮਾਜ ਸਿਰਜਣ ਦਾ ਸੱਦਾ ਦਿੰਦਾ ਹੈ। ਜੇ ਤੁਸੀਂ ਇਸ ਨੂੰ ਨਹੀਂ ਮੰਨਦੇ ਜਾਂ ਕਿਊੰ ਪਰਤੂੰ ਕਰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਰਾਹ ਬਾਬੇ ਨਾਨਕ ਦੇ ਰਾਹ ਤੋਂ ਵੱਖਰਾ ਹੈ। ਦਾਨ ਦੇ ਕੇ ਵੱਡੇ ਬਣਨ ਦੀ ਇੱਛਾ ਤੁਹਾਡੀ ਨਿੱਜੀ ਹੋ ਸਕਦੀ ਹੈ। ਜੇ ਹਰ ਕਿਰਤੀ ਨੂੰ ਉਸ ਦੀ ਕਿਰਤ ਦਾ ਸਹੀ ਤੇ ਬਣਦਾ ਮੁੱਲ ਮਿਲਦਾ ਹੈ ਤਾਂ ਮੇਰੀ ਸਮਝ ਅਨੁਸਾਰ ਕੋਈ ਗਰੀਬ ਨਹੀਂ ਹੋਵੇਗਾ ਤੇ ਨਾ ਹੀ ਕੋਈ ਕਿਰਤੀਆਂ ਦੀ ਮਿਹਨਤ ਨੂੰ ਚੂਸਣ ਵਾਲਾ ਧਨਾਢ। ਮੈਂ ਯਾਦ ਦਿਵਾ ਦਿਆਂ, ਕਿ ਇਹ ਸ਼ਬਦ ਮਹਾਨ ਕਿਰਤੀ ਦੇ ਦਿਲ ਦੀ ਅਵਾਜ਼ ਹੈ ਜਿਸ ਦੀ ਬਾਣੀ ਨੂੰ ਅਸੀ ਹਰ ਰੋਜ਼ ਮੱਥਾ ਟੇਕਦੇ ਹਾਂ। 

3.19.2016

ਅਰਦਾਸ ਤੇ ਹਊਆ

ਅਰਦਾਸ ਵਿੱਚ ਕਿੰਨੀ ਤਾਕਤ ਹੈ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਇਹ ਮਨੋਵਿਗਿਆਨਕ ਤੋਰ ਤੇ ਮਾਨਸਕ ਸ਼ਕਤੀਆਂ ਦਾ ਸੰਚਾਰ ਕਰਦੀ ਹੈ ਤੇ ਆਤਮ ਬਲ ਦੁਗਣਾ  ਚੋਗੁਣਾ ਕਰ ਦਿੰਦੀ ਹੈ। ਇਸ ਵਿੱਚ ਕੋਈ ਗੈਬੀ ਜਾਂ ਪਰਾ ਕੁਦਰਤੀ ਤਾਕਤ ਨਹੀਂ। ਨਾ ਹੀ ਇਹ ਚਮਤਕਾਰ ਹੈ, ਜੇ ਹੈ ਤਾਂ ਇਹ ਚਮਤਕਾਰ ਮਨੋ-ਬਲ ਦਾ ਹੈ, ਜੋ ਮਨੋਵਗਿਆਨੀਆਂ ਨੇ ਮਾਨਸਕ ਤੌਰ ਤੇ ਘਟਣ ਵਾਲੇ ਵਰਤਾਰਿਆਂ ਬਾਰੇ ਲਿਖਿਆ ਹੈ।
ਇਹ ਘਟਨਾ ਮੇਰੇ ਤਰਕਸ਼ੀਲ ਦੋਸਤਾਂ ਨਾਲ ਇਕ ਛੋਟੀ ਜਿਹੀ ਬਹਿਸ ਤੋਂ ਬਾਅਦ ਸਾਹਮਣੇ ਆਈ। ਇਕ ਬੱਚੇ ਨੂੰ ਸਾਡੇ ਮਾਨਸਕ ਰੋਗਾਂ ਦੇ ਇਕ ਕੈਂਪ ਵਿੱਚ ਲਿਆਂਦਾ ਗਿਆ। ਸ਼ਿਕਾਇਤ ਇਹ ਸੀ ਕਿ ਇਸ ਨੂੰ ਡਰ ਲਗਦਾ ਹੈ। ਡਰ ਕਿਸ ਤੋਂ ਲਗਦਾ ਹੈ ? ਸਾਡੇ ਪੁੱਛਣ ਤੇ ਉਸ ਨੇ ਜਵਾਬ ਦਿਤਾ- ਹਊਏ ਤੋਂ, ਇਹ ਹਊਆ ਕੌਣ ਸੀ? ਬੱਚੇ ਦੇ ਗਲ ਵਿੱਚ ਇਕ ਤਵੀਤ ਲਾਕਟ ਦੀ ਸ਼ਕਲ ਦਾ ਬਣਾ ਕੇ ਪਾਇਆ ਹੋਇਆ ਸੀ। ਸਾਡੇ ਇਕ ਤਰਕਸ਼ੀਲ ਸਾਥੀ ਨੇ ਪੁਛਿਆ ਕਿ ਇਹ ਤਵੀਤ ਕਿਸ ਗਲ ਦਾ ਹੈ? ਬੱਚੇ ਦੇ ਪਤਾ ਦਾ ਜਵਾਬ ਸੀ  ਜੀ ਇਹ ਡਰਦਾ ਸੀ ਸੋ, ਇਹ ਕੁਟੀਆ ਵਾਲੇ ਸੰਤਾਂ ਤੋਂ ਕਰਾ ਲਿਆਂਦਾ ਸੀ।
ਤੁਹਾਨੂੰ ਪਤਾ ਇਹ ਤਾਵੀਜ਼ ਆਦਿ ਨਹੀਂ ਪਾਉਣੇ ਚਾਹੀਦੇ ਤੇ ਨਾ ਹੀ ਵਹਿਮ ਭਰਮ ਕਰਨੇ ਚਾਹੀਦੇ ਹਨ। ਸਾਡੇ ਇਕ ਸਾਥੀ ਨੂੰ ਥੋਹੜੀ ਜ਼ਿਆਦਾ ਕਾਹਲੀ ਸੀ, ਸੋ ਉਸ ਨੂੰ ਪ੍ਰੇਰ ਕੇ ਉਹ ਤਾਵੀਜ਼ ਲੁਹਾ ਲਿਆ।
ਫੇਰ ਜੀ ਇਸ ਦੇ ਡਰ ਦਾ ਕੀ ਕਰੀਏ, ਇਹ ਰਾਤ ਨੂੰ ਡਾਡਾਂ ਮਾਰ ਕੇ ਉੱਠਦਾ ਹੈ? ਬੱਚੇ ਦੇ ਪਿਤਾ ਨੇ ਤੌਖਲਾ ਜਾਹਰ ਕੀਤਾ। ਇਸ ਦਾ ਇਲਾਜ ਕਰ ਦਿਆਗੇ ਇਹ ਆਖ ਕੇ ਸਾਡੇ ਉਸ ਸਾਥੀ ਨੂੰ ਇਸ਼ਾਰਾ ਕੀਤਾ ਗਿਆ ਕਿ ਇਸ ਦਾ ਵੀ ਮਸਲਾ ਹੱਲ ਕਰੋ। ਸਾਡਾ ਉਹ ਸਾਥੀ ਹਿਪਨੋਟਿਜ਼ਮ ਵਿੱਚ ਮਾਹਰ ਸੀ। ਉਸ ਨੇ ਬੱਚੇ ਨੂੰ ਕਿਹਾ ਕਿ ਹਊਆ ਕੁਝ ਨਹੀਂ ਹੁੰਦਾ, ਇਸ ਤੋਂ ਡਰਨਾ ਨਹੀਂ ਚਾਹੀਦਾ। ਥੋਹੜਾ ਸਮਝਾਉਣ ਤੋਂ ਬਾਅਦ ਉਸ ਨੇ ਮੁੱਠੀ ਘੁਮਾ ਕੇ ਉਸ ਨੂੰ ਜੇਬ ਵਿੱਚ ਪਾ ਲਿਆ, ਕਿ ਹਊਆ ਮੁਠੀ ਵਿੱਚ ਬੰਦ ਕਰ ਕੇ ਜੇਬ੍ਹ ਵਿੱਚ ਪਾ ਲਿਆ ਹੈ ਹੁਣ ਹਊਏ ਤੋਂ ਡਰਨ ਦੀ ਕੋਈ ਲੋੜ ਨਹੀਂ।
ਇਸ ਘਟਨਾ ਤੋਂ ਬਾਅਦ ਮੈਂ ਆਪਣੇ ਸਾਥੀਆਂ ਨੂੰ ਸਵਾਲ ਕੀਤਾ, ਕਿ ਇਹ ਤਰੀਕਾ ਤਰਕਸ਼ੀਲ ਨਹੀਂ। ਤੁਸੀਂ ਇਕ ਤਾਵੀਜ਼ ਉਤਰਵਾ ਕੇ ਦੂਸਰਾ ਟੋਣਾ / ਟੋਟਕਾ ਕਰ ਦਿਤਾ। ਹੁਣ ਉਹ ਬੱਚਾ ਤੇ ਉਸ ਦਾ ਪਿਤਾ ਉਸ ਕੁਟੀਏ ਵਾਲੇ ਸਾਧ ਦੀ ਬਜਾਏ ਤੁਹਾਡੇ ਵੱਲ ਆਉਣਗੇ। ਸਾਡੀ ਇਸ ਬਹਿਸ ਚੋਂ ਇਕ ਗੱਲ ਸਾਹਮਣੇ ਆਈ ਕਿ ਤਾਵੀਜ਼ ਵੀ ਇਕ ਤਰ੍ਹਾਂ ਦਾ ਮਾਨਸਕ ਉਪਾਅ ਹੈ ਤੇ ਹਿਪਨੋਟਿਜ਼ਮ ਵਿੱਚ ਜਿਹੜੀ ਸਥਿਤੀ ਸੁਝਾਅ ਦੀ ਹੈ ਉਹੋ ਤਾਵੀਜ਼ ਜਾਂ ਟੋਟਕੇ ਦੀ ਹੈ।
ਪੁਰਾਤਨ ਸਮਿਆਂ ਤੋਂ ਲੋਕ ਸਿਆਣਪਾਂ ਤੇ ਸਿਆਣੇ ਆਖੇ ਜਾਣ ਵਾਲੇ ਲੋਕ ਇਹਨਾਂ ਮਨੋਵਿਗਿਆਨਕ ਤਕਨੀਕਾਂ ਦਾ ਸਹਾਰਾ ਲੈਂਦੇ ਸਨ। ਹਿਪਨੋਟਿਜ਼ਮ ਵਿੱਚ ਇਸ ਨੂੰ ਆਟੋ ਸੁਜੈਸ਼ਨ ਕਿਹਾ ਜਾਂਦਾ ਹੈ ਭਾਵ ਆਪਣੇ ਮਨ ਨੂੰ ਸੁਚੇਤ ਅਵਸਥਾ ਵਿੱਚ ਰੱਖ ਕੇ ਕੁਝ ਅਜਿਹੇ ਸੁਝਾਅਦੇਣਾ ਜੋ ਅਚੇਤ ਮਨ ਵਿੱਚ ਜਾ ਕੇ ਬੈਠ ਜਾਂਦੇ ਹਨ ਤੇ ਫੇਰ ਆਪਣਾ ਕਮਾਲ ਦਿਖਾਂਦੇ ਹਨ। ਮੈਂ ਅਜਿਹੇ ਸੁਝਾਵਾਂ ਦੀ ਬੱਚਿਆਂ ਵਿੱਚ ਭੁਲਣ ਦੀ ਆਦਤ ਨੂੰ ਰੋਕਣ ਤੇ ਉਹਨਾਂ ਦੀ ਸਮਝ ਸ਼ਕਤੀ ਤੇ ਯਾਦ ਸ਼ਕਤੀ ਨੂੰ ਕਾਇਮ ਰੱਖਣ ਵਿੱਚ ਅਕਸਰ ਕਰਦਾ ਹਾਂ। ਇਸੇ ਲਈ ਲੋਕ ਅਖਾਣਾਂ ਵਿੱਚ ਸਿਆਣੇ ਦਾ ਕਿਹਾ ਅਸਰ ਰਖਦਾ ਹੈ। ਇਸ ਪਿਛੇ ਕੋਈ ਗੈਬੀ ਤਾਕਤ ਨਹੀਂ ਹੁੰਦੀ ਸਗੋਂ ਮਨੋਵਿਗਿਆਨ ਕੰਮ ਕਰਦਾ ਹੈ।
ਮਨੋ-ਵਿਗਿਆਨ ਮਨ ਤੇ ਦਿਮਾਗ਼ ਦੀ ਕਾਰਜ ਪ੍ਰਣਾਲੀ ਤੇ ਕਾਰਜ ਸ਼ੈਲੀ ਨੂੰ ਸਮਝਦਾ ਹੈ ਤੇ ਮਾਨਸਕ ਵਿਕਾਰਾਂ ਨੂੰ ਦੂਰ ਕਰਨ ਲਈ ਆਟੋ ਹਿਪਨੋਟਿਜ਼ਮ ਜਾਂ ਸਵੈ  ਸੁਝਾਅ ਪ੍ਰਣਾਲੀ ਦੀ ਵਰਤੋਂ ਕਰਦਾ ਹੈ। ਕਈਆਂ ਹਾਲਤਾਂ ਵਿੱਚ ਇਸ ਦੀ ਵਰਤੋਂ ਨਸ਼ਾ ਛੁਡਾਉਣ ਜਾਂ ਆਦਤ ਛੁਡਾਉਣ ਲਈ ਵੀ ਕੀਤਾ ਜਾ ਸਕਦਾ ਹੈ। ਮਾਨਸਕ ਵਿਕਾਰ ਨਾਲ ਤ੍ਰਸਤ ਵਿਅਕਤੀ ਮਾਨਸਕ ਤੌਰ ਤੇ ਬਹੁਤ ਕਮਜ਼ੋਰ ਹੋ ਜਾਂਦਾ ਹੈ ਤੇ ਉਹ ਬੜੀ ਆਸਾਨੀ ਨਾਲ ਕਿਸੇ ਸਮਝਦਾਰ ਜਾਂ ਸਿਆਣੇ ਮਨੋਵਿਗਿਆਨੀ ਦੀ ਪਕੜ ਵਿੱਚ ਆ ਜਾਂਦਾ ਹੈ। ਅਜਿਹੀਆਂ ਸਾਰੀਆਂ ਸਥਿਤੀਆਂ ਵਿੱਚ ਮਨੋਵਿਗਿਆਨੀ ਦਾ ਆਪਣਾ ਰੁਤਬਾ ਬਹੁਤ ਬੁਲੰਦ ਹੋਣਾ ਚਾਹੀਦਾ ਹੈ।  
ਅਰਦਾਸ ਇਕ ਆਟੋ ਸੁਜੈਸ਼ਨ ਵਰਗਾ ਹੀ ਅਮਲ ਦੁਹਰਾਉਂਦੀ ਹੈ। ਇਸ ਵਿੱਚ ਜੋ ਵਿਅਕਤੀ ਅਰਦਾਸ ਕਰਦਾ ਹੈ ਉਸ ਦਾ ਭਰੋਸਾ ਇਸ ਦੀ ਤਾਕਤ ਵਿੱਚ ਹੁੰਦਾ ਹੈ ਤੇ ਉਸ ਦਾ ਮਨੋਬਲ ਵੱਧ ਜਾਂਦਾ ਹੈ ਤੇ ਉਹ ਆਪਣੇ ਕਾਰਜ ਵਿੱਚ ਜੋਖਮ ਉਠਾਉਣ ਤੋਂ ਨਹੀਂ ਘਬਰਾਉਂਦਾ। ਜੋਖਮ ਦੀ ਪਰਵਾਹ ਨਾ ਕਰਕੇ ਉਸ ਦੀ ਕਾਰਜ ਕੁਸ਼ਲਤਾ ਵੱਧ ਜਾਂਦੀ ਹੈ ਤੇ ਕੁਦਰਤੀ ਤੋਰ ਤੇ ਉਸ ਦਾ ਨਤੀਜਾ ਆਮ ਨਾਲੋਂ ਵੱਧ ਚੰਗਾ ਹੁੰਦਾ ਹੈ। ਜੋਖਮ ਦੀ ਪਰਵਾਹ ਕਰਨ ਵਾਲੇ ਫੈਸਲੇ ਕਰਨ ਵਿੱਚ ਢਿੱਲ ਮੱਠ ਕਰਦੇ ਹਨ ਤੇ ਅਜਿਹੀ ਢਿੱਲ ਮੱਠ ਹੀ ਉਹਨਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਪਿਛੇ ਸੁੱਟ ਦਿੰਦੀ ਹੈ। 
ਅਰਦਾਸ ਭਾਂਵੇ ਕਿਸੇ ਪਰਾ ਕੁਦਰਤੀ ਸ਼ਕਤੀ ਨੂੰ ਸੰਬੋਧਤ ਹੁੰਦੀ ਹੈ ਫਿਰ ਵੀ ਇਸ ਦਾ ਪੂਰਾ ਵਰਤਾਰਾ ਮਨੋਵਿਗਿਆਨਕ ਹੀ ਹੁੰਦਾ ਹੈ। ਜੇ ਇਸ ਧਾਰਮਕ ਵਿਵਸਥਾ ਦਾ ਸਹਾਰਾ ਨਹੀਂ ਲੈਣਾ ਤਾਂ ਸਾਧਾਰਨ ਤੋਰ ਤੇ ਆਟੋ ਸੁਜੈਸ਼ਨ ਦੀ ਵਿਧੀ ਵੀ ਵਰਤੀ ਜਾ ਸਕਦੀ ਹੈ। ਜਾਗੋ ਮੀਟੀ ਦੀ ਅਵਸਥਾ ਵਿੱਚ ਜਦੋਂ ਤੁਸੀਂ ਸੌਣ ਦੀ ਸਥਿਤੀ ਵਿੱਚ ਹੋਵੋ ਤਾਂ ਮਲਕੜੇ ਜਹੇ ਆਪਣੇ ਸੁਚੇਤ ਮਨ ਤੋਂ ਅਚੇਤ ਮਨ ਨੂੰ ਮਨ ਭਾਉਂਦਾ ਨਿਰਦੇਸ਼ ਜਾਰੀ ਕਰ ਸਕਦੇ ਹੋ। ਇਹ ਨਿਰਦੇਸ਼ ਤੁਹਾਡੇ ਸੁਚੇਤ ਮਨ ਦਾ ਆਖਰੀ ਕਾਰਜ ਹੋਣਾ ਚਾਹੀਦਾ ਹੈ। ਤੁਸੀਂ ਦੇਖੋਗੇ ਕਿ ਤੁਹਾਡੀ ਬਿਰਤੀ ਤੇ ਇਕਾਗਰਤਾ ਵਿੱਚ ਵਾਧਾ ਹੋ ਜਾਵੇਗਾ, ਤੁਹਾਡੀ ਯਾਦ ਸ਼ਕਤੀ ਸਕ੍ਰਿਅ ਹੋ ਜਾਵੇਗੀ। ਢਹਿੰਦੀ ਕਲਾ ਦੀ ਸਥਿਤੀ, ਡਿਪਰੈਸ਼ਨ, ਨਿਰਾਸ਼ਾ, ਮਾੜੇ ਸੁਪਨੇ, ਹਕਲਾਹਟ, ਡਰ, ਬੇਕਾਬੂ ਗੁੱਸਾ, ਹੀਣ ਭਾਵਨਾ ਅਤੇ ਇਸ ਨਾਲ ਮਿਲਦੀਆਂ ਜੁਲਦੀਆਂ ਬਹੁਤ ਸਾਰੀ ਇਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਹ ਕੋਈ ਪਰਾ ਕੁਦਰਤੀ ਨਹੀਂ ਹੈ ਤੇ ਨਾਂ ਹੀ ਇਸ ਵਿੱਚ ਕੋਈ ਗੈਬੀ ਜਾਂ ਦੈਵੀ ਸ਼ਕਤੀ ਹੈ। ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਇਹ ਮਨ ਦੇ ਕੰਪਿਊਟਰ ਨੂੰ ਜਾਰੀ ਨਿਰਦੇਸ਼ ਹਨ। ਸਾਡਾ ਮਨ ਵੀ ਇਕ ਕੰਪਿਊਟਰ ਦੀ ਤਰ੍ਹਾਂ ਚਲਦਾ ਹੈ। ਇਸ ਵਿੱਚ ਵੀ ਕੰਪਿਊਟਰ ਪ੍ਰਣਾਲੀ ਵਾਂਗ ਰੋਮ ਤੇ ਰੈਮ ਹੁੰਦੀ ਹੈ। ਇਸ ਵਿੱਚ ਮੈਮਰੀ ਦਾ ਖੇਤਰ ਹੈ ਤੇ ਨਾਲ ਹੀ ਇਸ ਵਿਚ ਪ੍ਰਾਸੈਸਿੰਗ ਦਾ ਪ੍ਰਬੰਧ ਹੈ, ਪ੍ਰਾਸੈਸਿੰਗ ਵਿੱਚ ਗਣਿਤ ਦੀਆਂ ਗਿਣਤੀਆਂ ਮਿਣਤੀਆਂ ਲਈ ਦਿਮਾਗ ਦਾ ਵੱਖਰਾ ਖੇਤਰ ਹੁੰਦਾ ਹੈ। ਦਿਮਾਗ ਦੇ ਵੱਖਰੇ ਵੱਖਰੇ ਹਿੱਸੇ ਇਕ ਦੂਜੇ ਦੇ ਤਾਲ ਮੇਲ ਨਾਲ ਕੰਮ ਕਰਦੇ ਹਨ ਪਰ ਕਾਰਜ ਸ਼ੈਲੀ ਵੱਖੋ ਵੱਖ ਦੇਖੀ ਗਈ ਹੈ। ਭਾਸ਼ਾ ਦਾ ਖੇਤਰ ਵੱਖਰਾ ਹੈ, ਆਵਾਜ਼, ਤਸਵੀਰ, ਗਤੀ ਸੱਭ ਵੱਖ ਵੱਖ ਥਾਂਵਾਂ ਤੋਂ ਕੰਟਰੋਲ ਹੁੰਦੀਆਂ ਹਨ। ਜੇ ਇਸ ਮਸ਼ੀਨ ਦੀ ਕਾਰਜ ਪ੍ਰਣਾਲੀ ਸਮਝ ਆ ਜਾਵੇ ਤਾਂ ਦਿਮਾਗ਼ ਦੀ ਕਾਰਜ ਪ੍ਰਣਾਲੀ ਨੂੰ ਸਮਝਣਾ  ਮੁਸ਼ਕਲ ਨਹੀਂ ਹੈ। ਦਿਮਾਗ਼ ਵੀ ਕੰਪਿਊਟਰ ਵਾਂਗ ਨਿਰਦੇਸ਼ਾਂ ਦੀ ਮਦਦ ਨਾਲ ਚਲਦਾ ਹੈ ਇਸ ਲਈ ਅਰਦਾਸ ਰਾਹੀ ਜਾਂ ਮਨੋਵਿਗਿਆਨੀ ਢੰਗ ਨਾਲ ਜਾਂ ਹਿਪਨੋਟਿਜ਼ਮ ਨਾਲ ਇਹ ਨਿਰਦੇਸ਼ ਪ੍ਰਣਾਲੀ ਹੀ ਠੀਕ ਕੀਤੀ ਜਾਂਦੀ ਹੈ।
ਤਰਕਸ਼ੀਲਾਂ ਨੂੰ ਹਰ ਕਾਰਜ ਦਾ ਦੋਸ਼ ਤੇ ਉਸ ਦਾ ਕਾਰਨ ਲਭਣਾ ਚਾਹੀਦਾ ਹੈ ਤੇ ਉਹਨਾਂ ਵਿਚਲਾ ਸਬੰਧ ਲੱਭ ਕੇ ਉਸ ਨੂੰ ਦੂਰ ਕਰਨਾ ਚਾਹੀਦਾ ਹੈ। ਹਰ ਸਮਸਿਆ ਨੂੰ ਹੱਲ ਕਰਨ ਦਾ ਇਹੋ ਹੀ ਇਕੋ ਇਕ ਕਾਰਗਰ ਤਰੀਕਾ ਹੈ। ਹਊਆ ਦੀ ਸਮਸਿਆ ਮਾਂਵਾਂ ਦੀ ਆਪਣੀ ਬਣਾਈ ਹੋਈ ਹੈ।
ਘਰ ਵਿੱਚ ਬੱਚਿਆਂ ਨੂੰ ਆਮ ਤੌਰ ਤੇ ਡਰ ਕੇ ਰਖਿਆ ਜਾਦਾ ਹੈ। ਕਿਤੇ ਘਰ ਵਿੱਚ ਸਿਆਣੇ ਬੰਦੇ ਦਾ ਡਰ ਦਿਤਾ ਜਾਂਦਾ ਸੀ। ਲੋਕ ਰਹਿੰਦੀ ਉਮਰ ਤਕ ਉਸ ਵਿਅਕਤੀ ਤੋਂ ਡਰਦੇ ਸਨ। ਜੇ ਸਿਆਣਾ ਨਾ ਮਿਲਿਆ ਤਾਂ ਕਿਸੇ ਭੂਤ ਦਾ ਜਾਂ ਕਿਸੇ ਛਾਇਆ ਦਾ ਜਾਂ ਕਿਸੇ ਹਊਏ ਦਾ ਡਰ ਦੇ ਦਿਤਾ ਜਾਂਦਾ ਹੈ। ਬੱਚਾ ਉਸ ਕਾਲਪਨਿਕ ਭੈਅ ਹੇਠਾਂ ਹੀ ਜਿਉਂਦਾ ਹੈ। ਮਾਂਪੇ ਇਕ ਵਾਰੀ ਤਾਂ ਸੌਖੇ ਹੋ ਜਾਂਦੇ ਹਨ ਪਰ ਬਾਅਦ ਵਿੱਚ ਅਜਿਹੇ ਬੱਚੇ ਹੀਣ ਭਾਵਨਾ, ਹਕਲਾਹਟ, ਮਾਨਸਕ ਦੋਸ਼, ਡਰ, ਅਲਪ ਸਵੈ ਵਿਸਵਾਸ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਹਰ ਵੇਲੇ ਕਿਸੇ ਨਾ ਕਿਸੇ ਦੂਜੀ ਸ਼ਕਤੀ ਦੀ ਭਾਲ ਵਿੱਚ ਰਹਿੰਦੇ ਹਨ। ਬਚਿਆਂ ਨੂੰ ਬਹਾਦਰ ਬਣਾਉਣ ਲਈ ਜ਼ਰੂਰੀ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਕਿਸੇ ਵੀ ਕਿਸਮ ਦਾ ਡਰ ਨਾ ਦਿਤਾ ਜਾਵੇ। ਉਸ ਨੂੰ ਭੈਅ ਹੇਠਾਂ ਜੀਣ ਲਈ ਮਜ਼ਬੂਰ ਨਾ ਕੀਤਾ ਜਾਵੇ।

ਗੁਰਬਾਣੀ ਤੇ ਪੰਜਾਬੀ




ਉਹਨਾਂ ਉਸ ਸਮੇਂ ਦਾ ਭਗਤੀ ਸਾਹਿਤ ਦੀ ਪ੍ਰਚਲਤ ਧਾਰਾ ਦੀ ਸਰਬ ਪ੍ਰਵਾਨਤ ਭਾਸ਼ਾ ਜਿਸ ਨੂੰ ਸਾਧ ਭਾਖਾ ਵੀ ਕਿਹਾ ਜਾਂਦਾ ਹੈਦੀ ਵਰਤੋਂ ਹੀ ਕੀਤੀ। ਇਹੀ ਕਾਰਨ ਹੈ ਕਿ ਸਾਨੂੰ ਗੁਰਬਾਣੀ ਦਾ ਪਾਠ ਕਰਦਿਆਂ ਗੁਰੂ ਨਾਨਕ ਦੇਵ ਜੀ ਤੇ ਬਾਕੀ ਪੰਜ ਗੁਰੂ ਸਾਹਿਬਾਨ ਦੀ ਬਾਣੀ ਤੇ ਭਗਤਾਂ ਦੀ ਬਾਣੀ ਜਿਹਨਾਂ ਵਿੱਚ ਭਗਤ ਕਬੀਰਭਗਤ ਨਾਮਦੇਵਭਗਤ ਧੰਨਾਭਗਤ ਰਵਿਦਾਸਭਗਤ ਸਧਨਾ ਆਦਿ ਨਾਲੋਂ ਕਿਵੇਂ ਵੀ ਵੱਖ ਨਹੀਂ ਜਾਪਦੀ। ਇਹ ਨਾ ਹੀ ਮੁਹਾਵਰੇ ਵੱਲੋਂ ਤੇ ਨਾ ਭਾਸ਼ਾ ਵੱਲੋਂ ਓਪਰੀ ਜਾਪਦੀ ਹੈ ਸਗੋਂ ਇਸ ਤਰਹਾਂ ਜਾਪਦਾ ਹੈ ਕਿ ਜਿਵੇਂ ਸਾਰੀ ਗੁਰਬਾਣੀ ਇਕ ਸਾਂਝੇ ਧਾਗੇ ਵਿੱਚ ਪਰੋਏ ਹੋਏ ਮੋਤੀਆਂ ਦੀ ਮਾਲਾ ਹੋਵੇ।

ਜੇ ਕਰ ਇਸ ਨੂੰ ਪੰਜਾਬੀ ਦਾ ਨਾਂ ਦਿਤਾ ਜਾਵੇਜਿਵੇਂ ਅੱਜ ਕਲ੍ਹ ਕੁਝ ਸੱਜਣ ਇਸ ਨੂੰ ਪੰਜਾਬੀ ਬੋਲੀ ਤੇ ਪੰਜਾਬ ਦੇ ਸੰਧਰਭ ਵਿੱਚ ਹੀ ਦੇਖਦੇ ਹਨਤਾਂ ਫਿਰ ਇਹ ਕਹਿਣਾ ਪਵੇਗਾ ਕਿ ਇਹ ਭਾਸ਼ਾ ਬਨਾਰਸਦਿੱਲੀਰਾਜਸਥਾਨਮਹਾਂਰਾਸ਼ਟਰਬੰਗਾਲ ਤੇ ਹੋਰ ਕਈ ਪ੍ਰਾਂਤਾ ਵਿੱਚ ਬੋਲੀ ਜਾਂਦੀ ਹੋਵੇਗੀ। ਪਰ ਅਜਿਹੀ ਕੋਈ ਗੱਲ ਨਹੀਂ ਸੀ।

ਭਗਤ ਕਬੀਰਭਗਤ ਭੀਖਣ ਤੇ ਭਗਤ ਰਵਿਦਾਸ ਦਾ ਸਬੰਧ ਯੂ. ਪੀ. ਦੇ ਬਨਾਰਸ ਨਾਲ ਹੈਨਾਮਦੇਵ ਦਾ ਮਹਾਂਰਾਸ਼ਟਰਾ ਨਾਲਭਗਤ ਸੈਣ ਦਾ ਕਰਨਾਟਕ ਨਾਲਭਗਤ ਧੰਨਾ ਦਾ ਰਾਜਸਥਾਨ ਨਾਲ ਤੇ ਇਸੇ ਤਰ੍ਹਾਂ ਇਹਨਾਂ ਸਾਰੇ ਭਗਤਾਂ ਦਾ ਸਬੰਧ ਉਸ ਭਗਤੀ ਲਹਿਰ ਨਾਲ ਸੀ ਜੋ ਉਸ ਸਮੇਂ ਪੂਰੇ ਭਾਰਤ ਵਿੱਚ ਫੈਲੀ ਹੋਈ ਸੀ। ਵੱਖ ਵੱਖ ਥਾਂਵਾਂ ਨਾਲ ਸਬੰਧ ਰੱਖਦੇ ਹੋਏ ਵੀ ਇਹਨਾਂ ਸੱਭ ਦਾ ਅਕੀਦਾ ਤੇ ਵਿਸ਼ਵਾਸ ਤਕਰੀਬਨ ਇਕੋ ਜਿਹਾ ਸੀ ਜੋ ਗੁਰੂ ਨਾਨਕ ਦੀ ਵਿਚਾਰ ਧਾਰਾ ਨਾਲ ਮੇਲ ਖਾਂਦਾ ਸੀ।

ਵੱਖ ਵੱਖ ਇਲਾਕਿਆਂ ਤੋਂ ਹੋਣ ਦੇ ਬਾਵਜੂਦ ਇਹਨਾਂ ਸਾਰੇ ਭਗਤਾਂ ਨੇ ਜਿਸ ਭਾਸ਼ਾ ਵਿੱਚ ਆਪਣੀ ਗੱਲ ਆਖੀ ਉਹ ਭੂਗੋਲਿਕ ਭਾਸ਼ਾਈ ਖੇਤਰਾਂ ਦੀਆਂ ਹੱਦਾਂ ਟੱਪ ਕੇ ਸਾਰਿਆਂ ਨੂੰ ਸਮਝ ਆ ਸਕਣ ਵਾਲੀ ਆਮ ਭਾਸ਼ਾ ਬਣੀ। ਉਸ ਨੂੰ ਹਰ ਥਾਂ ਸਮਝਿਆ ਗਿਆ, ਮਾਣਿਆ ਗਿਆ। ਉਹ ਸਭ ਥਾਂਵਾਂ ਉਪਰ ਪ੍ਰਚਲਤ ਹੋਈ। ਇਹ ਭਾਸ਼ਾ ਹੀ ਸੀ ਜਿਸ ਨੇ ਭਗਤੀ ਲਹਿਹਰ ਦੀ ਭਾਵਨਾ ਏਨੀ ਵੱਡੀ ਪੱਧਰ ਤੇ ਅਰਥ ਸੰਚਾਰ ਕੀਤਾ।

ਬਹੁਤ ਸਾਰੇ ਸੰਕਲਪ ਜਿਹਨਾਂ ਨੂੰ ਗੁਰੂ ਸਾਹਿਬਾਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਗੁਰੂ ਸਾਹਿਬਾਨ ਤੋਂ ਬਹੁਤ ਪਹਿਲਾਂ ਭਗਤੀ ਲਹਿਰ ਦਾ ਹਿੱਸਾ ਬਣ ਚੁਕੇ ਸਨ। ਗੁਰਮੁਖ ਤੇ ਗੁਰਮਤਇਹ ਦੋ ਸ਼ਬਦ ਭਗਤ ਬਾਣੀ ਵਿੱਚ ਭਗਤ ਕਬੀਰ ਦੀ ਸ਼ਬਦਾਵਲੀ ਦਾ ਹਿੱਸਾ ਬਣ ਚੁਕੇ ਸਨ। ਬਾਵਨ ਅੱਖਰੀ ਭਗਤ ਕਬੀਰ ਜੀ ਵਿੱਚ ਸਾਰੇ ਵਰਣਾ ਦੇ ਨਾਂ ਉਹੀ ਹਨ ਜੋ ਅਸੀਂ ਪੰਜਾਬੀ ਵਿੱਚ ਬੋਲਦੇ ਹਾਂ ਜਿਵੇ ਕਕਾਖਖਾਗਗਾਚਚਾਛਛਾ ਆਦਿਇਸ ਤੋਂ ਭਾਵ ਹੈ ਕਿ ਇਹ ਅਖਰ ਗੁਰੂ ਸਾਹਿਬਾਨ ਤੋਂ ਤਕਰੀਬਨ 300 ਸਾਲ ਪਹਿਲਾਂ ਹੀ ਹੋਂਦ ਵਿੱਚ ਤੇ ਵਰਤੋਂ ਵਿੱਚ ਆਉਂਦੇ ਸਨ।

ਗੁਰੂ ਨਾਨਕ ਸਾਹਿਬ ਖੁਦ ਵੀ ਕਿਸੇ ਖਾਸ ਭਾਸ਼ਾ ਨੂੰ ਪ੍ਰਣਾਏ ਹੋਏ ਨਹੀਂ ਸਨ। ਉਹਨਾਂ ਨੇ ਜਿਸ ਵੀ ਖੇਤਰ ਦਾ ਦੌਰਾ ਕੀਤਾ ਉਸੇ ਦੀ ਭਾਸ਼ਾ ਵਿੱਚ ਬਾਣੀ ਉਚਾਰੀ ਤੇ ਆਪਣੀ ਗੱਲ ਸਮਝਾਈ। ਭਾਸ਼ਾ ਕਦੇ ਵੀ ਉਹਨਾਂ ਦੇ ਵਿਚਾਰਾਂ ਲਈ ਰੋੜਾ ਨਹੀਂ ਬਣੀ। ਉਹ ਓਨੀ ਹੀ ਸਹਿਜ ਨਾਲ ਸੰਸਕ੍ਰਿਤ ਸ਼ਬਦਾਵਲੀ ਦੀ ਵਰਤੋਂ ਕਰਦੇ ਜਿੰਨੀ ਸਹਜ ਨਾਲ ਉਹ ਪ੍ਰਚਲਤ ਸ਼ਬਦਾਵਲੀ ਨੂੰ ਚੁਣਦੇ ਹਨ। ਉਹਨਾਂ ਦੇ ਕੁਝ ਸ਼ਬਦ ਫਾਰਸੀ ਭਾਸ਼ਾ ਵਿੱਚ ਵੀ।

ਦੱਖਣੀ ਓਅੰਕਾਰ ਦੀ ਰਚਨਾ ਉਹਨਾਂ ਨਰਮਦਾ ਨਦੀ ਦੇ ਮੱਧ ਵਿੱਚ ਸਥਿਤ ਇਕ ਟਾਪੂ ਉਪਰ ਬਣੇ ਬਣੇ ਓਅੰਕਾਰ ਦੇ ਨਾਂ ਨਾਲ ਬਣੇ ਪ੍ਰਸਿਧ ਹਿੰਦੂ ਮੰਦਰ ਵਿਖੇ ਕੀਤੀ। ਉਹਨਾਂ ਦਾ ਮੁੱਖ ਮੰਤਵ ਆਪਣੀ ਗੱਲ ਸਮਝਾਉਣਾ ਸੀ। ਉਹਨਾਂ ਦਾ ਸੁਨੇਹਾ ਕਿਸੇ ਵੀ ਭਾਸ਼ਾ ਦਾ ਮੁਥਾਜ ਨਹੀਂ ਸੀ। ਇਹ ਉਨਾਂ ਦੀ ਸ਼ਖਸੀਅਤ ਦਾ ਵਿਲੱਖਣ ਗੁਣ ਸੀ ਕਿ ਉਹ ਜਿਸ ਵੀ ਥਾਂ ਗਏ ਉਸੇ ਵਰਗੇ ਹੋ ਗਏ। ਗੁਰੂ ਨਾਨਕ ਦੇਵ ਜੀ ਤੇ ਬਾਕੀ ਸਿਖ ਗੁਰੂ ਸਾਹਿਬਾਨ ਕਦੇ ਵੀ ਭਾਸ਼ਾ ਬੇ ਇੰਨੇ ਤੁਅਸਬੀ ਨਹੀਂ ਸਨ ਜਿੰਨਾ ਅੱਜ ਕਲ੍ਹ ਲੋਕ ਉਹਨਾਂ ਨੂੰ ਲੈ ਕੇ ਆਪਣਾ ਭਾਸ਼ਾ ਪ੍ਰੇਮ ਦਿਖਾ ਰਹੇ ਹਨ।

ਕੁਝ ਹਿੰਦੂ ਵਿਦਵਾਨ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਵੇਦਾਂ- ਵੇਦਾਂਤਉਪਨਿਸ਼ਦ ਤੇ ਹੋਰ ਸ਼ਾਸ਼ਤਰਾਂ ਦੇ ਗਿਆਨ ਦੇ ਸੰਧਰਭ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਨ ਤੇ ਉਹਨਾਂ ਦੀ ਇਸ ਗੱਲ ਤੋਂ ਆਲੋਚਨਾ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਮੱਤ ਦੇ ਸਿਧਾਂਤਾਂ ਦੀ ਜਾਣਕਾਰੀ ਨਹੀਂ ਸੀ। ਪਰ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਹਿੰਦੂ ਸ਼ਾਸ਼ਤਰ ਆਦਿ ਨੂੰ ਆਪਣੇ ਸੁਨੇਹਾ ਦਾ ਆਧਾਰ ਨਹੀਂ ਬਣਾਇਆ।

ਇਸ ਦਾ ਵੱਡਾ ਕਾਰਨ ਉਸ ਸਮੇਂ ਦੀ ਮੰਗ ਸੀ ਜਦੋਂ ਇਹ ਸਾਰੇ ਸ਼ਾਸ਼ਤਰ ਤੇ ਉਪਨਿਸ਼ਦ ਆਦਿ ਆਪਣਾ ਮਹੱਤਵ ਗਵਾ ਬੈਠੇ ਸਨ ਤੇ ਇਹਨਾਂ ਦੀ ਆਮ ਜ਼ਿੰਦਗੀ ਵਿੱਚ ਕੋਈ ਜ਼ਰੂਰਤ ਨਹੀਂ ਸੀ ਰਹਿ ਗਈ। ਹਿੰਦੂ ਧਰਮ ਦੀ ਅਧੋਗਤੀ ਤੋਂ ਬਾਦ ਬੋਧ ਧਰਮ ਦਾ ਵਿਕਾਸ ਹੋ ਚੁਕਾ ਸੀ ਤੇ ਉਸ ਦੇ ਨਿਘਾਰ ਤੋਂ ਬਾਅਦ ਦੀ ਹਾਲਤ ਕੋਈ ਬਹੁਤੀ ਆਸ਼ਾਜਨਕ ਨਹੀਂ ਸੀ। ਮੁਸਲਿਮ ਹਮਲਾਵਰਾਂ ਦੇ ਨਾਲ ਹੀ ਰਾਜਨੀਤਕ ਉਥਲ ਪੁਥਲ ਦੀ ਅਵਸਥਾ ਬਣੀ ਹੋਈ ਸੀ ਜਿਸ ਦਾ ਸਿੱਟਾ ਸਮੁੱਚੇ ਭਾਰਤ ਵਿੱਚ ਸਮਾਜਕਰਾਜਨੀਤਕਆਰਥਕ ਤੇ ਅਧਿਆਤਮਕ ਅਧੋਗਤੀ ਦੇ ਰੂਪ ਵਿੱਚ ਨਜ਼ਰ ਆ ਰਿਹਾ ਸੀ।

ਗੁਰੂ ਸਾਹਿਬਾਨ ਨੇ ਜਿਥੇ ਵੀ ਹਿੰਦੂ ਜਾਂ ਮੁਸਲਿਮ ਸੰਕਲਪਾਂ ਦੀ ਵਰਤੋਂ ਕੀਤੀ ਇਹ ਸਿਰਫ ਕਵਿਤਾ ਦੇ ਮੈਟਾਫਰ ਵੱਜੋਂ ਹੀ ਕੀਤੀ ਹਿੰਦੂ ਮੱਤ ਨਾਲ ਜੁੜੇ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਉਹਨਾਂ ਨੁੰ ਸਮਝ ਆ ਸਕਣ ਵਾਲੇ ਮੁਹਾਵਰੇ ਦੀ ਇਕ ਵਿਸ਼ੇਸ਼ ਬਿੰਬਾਵਲੀ ਦੇ ਰੂਪ ਵਿਚ ਵਰਤੋਂ ਕੀਤੀ ਜਦੋਂ ਕਿ ਮੁਸਲਿਮ ਖੇਤਰਾਂ ਵਿੱਚ ਉਹਨਾਂ ਆਪਣਾ ਸੁਨੇਹਾ ਮੁਸਲਿਮ ਸ਼ਬਦਾਵਲੀ ਰਾਹੀਂ ਦਿੱਤਾ।

ਸੰਚਾਰ ਪ੍ਰਣਾਲੀ ਵਿੱਚ ਇਸ ਤਰਹਾਂ ਦੀ ਵਿਵਸਥਾ ਦੀ ਅਕਸਰ ਲੋੜ ਪੈਂਦੀ ਹੈ ਤੇ ਗੁਰੂ ਸਾਹਿਬਾਨ ਨੇ ਬਹੁਤ ਹੀ ਕੁਸ਼ਲਤਾ ਨਾਲ ਇਸ ਦੀ ਵਰਤੋਂ ਕੀਤੀ। ਅਜਿਹਾ ਸੱਭ ਕੁਝ ਭਗਤ ਬਾਣੀ ਵਿੱਚ ਵੀ ਦੇਖਣ ਵਿੱਚ ਮਿਲਦਾ ਹੈਦ। ਕਬੀਰ ਬਾਣੀ ਵਿੱਚ ਇਸ ਤਰ੍ਹਾਂ ਦੀਆਂ ਅਨੇਕਾਂ ਉਦਾਰਹਨਾਂ ਦੇਖੀਆਂ ਜਾ ਸਕਦੀਆਂ। ਇਹ ਸੱਭ ਕੁਝ ਤਦੇ ਹੀ ਹੋ ਸਕਿਆ ਕਿਉਂ ਕਿ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਕਿਸੇ ਵਰਗ ਵਿਸ਼ੇਸ਼ਖੇਤਰ ਵਿਸ਼ੇਸ਼ ਜਾਂ ਭਾਸ਼ਾ ਵਿਸ਼ੇਸ਼ ਨਾਲ ਜੋੜ ਕੇ ਨਹੀਂ ਦੇਖਿਆ।

ਰੱਬ ਦੀ ਗੱਲ (ਦੋ)

(ਆਪਣੇ ਇਸ ਲੇਖ ਵਿੱਚ ਮੈਂ ਵਿਗਿਆਨਕ ਨਿਯਮਾਂ ਦੀ ਵਿਆਖਿਆ ਦਲੀਲ ਉਸਾਰਨ ਵਾਸਤੇ ਇਕ ਸਧਾਰਨ ਲੇਖਕ ਵੱਜੋਂ ਕੀਤੀ ਹੈਇਸ ਦਾ ਭਾਵ ਤਕਨੀਕੀ ਪ੍ਰੀਭਾਸ਼ਾ ਤੇ ਵਿਆਖਿਆ ਨਾਲ ਮਿਲਦਾ ਜੁਲਦਾ ਹੀ ਰੱਖਿਆ ਗਿਆ ਹੈ।)

ਮਨੁੱਖ ਦੀ ਸੋਝੀ ਦੇ ਨਾਲ ਸੂਝ ਨੇ ਵਿਕਾਸ ਕੀਤਾ। ਸੂਝ ਨੇ ਮਨੁੱਖ ਨੂੰ ਇਸ ਕਾਬਲ ਬਣਾਇਆ ਕਿ ਉਹ ਵਤੀਰਿਆਂ ਤੇ ਵਸੀਲਿਆਂ ਦੀ ਵਿਆਖਿਆ ਕਰ ਸਕੇ। ਵਸੀਲਿਆਂ ਦੀ ਵਿਆਖਿਆ ਚੋਂ ਸਮਾਜਕ ਸਗੰਠਨ ਪੈਦਾ ਹੋਇਆ ਤੇ ਵਤੀਰਿਆਂ ਦੀ ਵਿਆਖਿਆ ਚੋਂ ਧਰਮ ਦੀ ਉਤਪਤੀ ਹੋਈ। ਵਤੀਰੇ ਜੋ ਸਮਝ ਆ ਸਕੇ ਉਹ ਕੁਦਰਤੀ ਮੰਨ ਲਏ ਗਏ ਤੇ ਜੋ ਸਮਝ ਨਾ ਆ ਸਕੇ ਉਨ੍ਹਾਂ ਦੀ ਵਿਆਖਿਆ ਗੈਰ ਕੁਦਰਤੀ ਵਤੀਰਿਆਂ ਵੱਜੋਂ ਕੀਤੀ ਗਈ ਜੋ ਆਮ ਤੌਰ ਤੇ ਲੋਕਾਂ ਵੱਲੋਂ ਅਪਣਾ ਲਈ ਗਈ।

ਗੈਰ ਕੁਦਰਤੀ ਵਤੀਰਿਆਂ ਨੂੰ ਕਿੰਤੂ ਪਰਤੂੰ ਦੇ ਘੇਰੇ ਤੋਂ ਦੂਰ ਰੱਖਿਆ ਗਿਆ। ਇਸ ਬਾਰੇ ਜੋ ਕਿਹਾ ਗਿਆਭਾਵ ਜੋ ਕਿਸੇ ਸਿਆਣੇ ਨੇ ਕਿਹਾ ਉਹ ਪਰਵਾਨ ਕਰ ਲਿਆ ਤੇ ਉਸ ਨੂੰ ਵਿਸ਼ਵਾਸ ਨਾਲ ਬੰਨ੍ਹ ਦਿਤਾ ਗਿਆ। ਇਸ ਦਾਇਰੇ ਵਿੱਚ ਸੱਭ ਤੋਂ ਪਹਿਲਾ ਸਵਾਲ ਮੌਤ ਦਾ ਆਇਆ। ਮਨੁੱਖ ਕਿਉਂ ਮਰ ਜਾਂਦਾ ਹੈਉਹ ਮਰ ਕੇ ਕਿੱਥੇ ਜਾਂਦਾ ਹੈਅਚੰਭੇ ਵਾਲੀ ਗੱਲ ਸੀ ਕਿ ਹੁਣੇ ਤਾਂ ਉਹ ਬੋਲਦਾ ਸੀਹੁਣੇ ਉਹ ਬੋਲ ਨਹੀਂ ਸਕਦਾ। ਮੌਤ ਦੀ ਪੂਰੀ ਪ੍ਰਕ੍ਰਿਆ ਦੀ ਵਿਆਖਿਆ ਗੈਰ ਕੁਦਰਤੀ ਸਰੋਤਾਂ ਤੋਂ ਆਈ ਹੀ ਮੰਨ ਲਈ ਗਈ ਜੋ ਹਾਲੇ ਤੱਕ ਪ੍ਰਚਲਤ ਹੈ। 

ਇਕ ਗੱਲ ਹੋਰ ਸਮਝੇ ਜਾਣ ਵਾਲੀ ਹੈ। ਜ਼ਿੰਦਗੀ ਵਿੱਚ ਸਿਰਫ ਓਹੀ ਗੱਲਾਂ ਆਪਣੀ ਪ੍ਰਵਾਨਗੀ ਤੋਂ ਬਾਦ ਲੰਮੀ ਉਮਰ ਹੰਢਾਉਂਦੀਆਂ ਹਨ ਜੋ ਜੀਵਨ ਨੂੰ ਸਮੁੱਚੇ ਤੋਰ ਤੇ ਪ੍ਰਭਾਵਤ ਕਰਦੀਆਂ ਹਨ। ਮੌਤ ਦਾ ਸੱਚ ਤੇ ਵਿਆਖਿਆ ਦੀ ਉਮਰ ਕਈ ਹਜ਼ਾਰ ਸਾਲ ਹੈ ਤੇ ਇਹ ਹਾਲੇ ਵੀ ਇਕ ਵਿਆਪਕ ਸੱਚ ਸਮਝਿਆ ਜਾਂਦਾ ਹੈ। ਵਿਗਿਆਨ ਜਾਣਦਾ ਹੈ ਕਿ ਮੌਤ ਕਿਉਂ ਹੁੰਦੀ ਹੈ। ਉਹ ਇਸ ਬਾਰੇ ਆਪਣੇ ਪ੍ਰਯੋਗ ਕਰ ਚੁੱਕਾ ਹੈ। ਮੌਤ ਜ਼ਿੰਦਗੀ ਨੂੰ ਜਾਰੀ ਰੱਖਣ ਵਾਲੀਆਂ ਪ੍ਰਕ੍ਰਿਆਵਾਂ ਦੀ ਅਣਹੋਂਦ ਦੀ ਹੀ ਇਕ ਅਵਸਥਾ ਹੈ। ਜਦ ਤਕ ਜ਼ਿੰਦਗੀ ਹੈ ਮੌਤ ਨਹੀਂ ਹੁੰਦੀ ਪਰ ਮੋਤ ਹੋ ਜਾਵੇ ਤਾਂ ਜ਼ਿੰਦਗੀ ਖਤਮ ਹੋ ਜਾਂਦੀ ਹੈ।

ਮੈਡੀਕਲ ਵਿਗਿਆਨ ਅਨੁਸਾਰ ਜ਼ਿੰਦਗੀ ਸਰੀਰ ਦੀਆਂ ਕੋਸ਼ਿਕਾਵਾਂ ਦੇ ਵਧਣ ਫੁੱਲਣ ਦਾ ਨਾਂ ਹੈ। ਕੁਦਰਤ ਦੀ ਇਹ ਪ੍ਰਕ੍ਰਿਆ ਸਾਰੇ ਸਰੀਰ ਦੀਆਂ ਬਾਕੀ ਗਤੀਵਿਧੀਆਂ ਜਾਰੀ ਰੱਖਦੀ ਹੈ। ਇਸ ਤੋਂ ਹੀ ਸਵਾਸ ਪ੍ਰਣਾਲੀ ਕੰਮ ਕਰਦੀ ਹੈਭਾਵ ਫੇਫੜਿਆਂ ਤੋਂ ਆਕਸੀਜਨ ਖੂਨ ਤੱਕ ਪਹੁੰਚਦੀ ਹੈ ਤੇ ਖੂਨ ਅੱਗੇ ਕੋਸ਼ਿਕਾਵਾਂ ਦੇ ਬਣਨ ਤੇ ਟੁੱਟਣ ਦੇ ਕੰਮ ਵਿੱਚ ਆਪਣਾ ਅਸਰ ਪਾਉਂਦਾ ਹੈ। ਖੂਨ ਨੂੰ ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਪਹੁੰਚਣ ਲਈ ਦਿਲ ਤੇ ਧਮਨੀਆਂ ਆਪਣਾ ਕੰਮ ਕਰਦੀਆਂ ਹਨ ਤੇ ਇਹ ਖੂਨ ਸਰੀਰ ਦੇ ਬਾਕੀ ਅੰਗਾਂ ਤੋਂ ਉਹ ਸਾਰੇ ਜਰੂਰੀ ਤੱਤ ਲੈ ਕੇ ਚਲਦਾ ਹੈ ਜਿਨ੍ਹਾਂ ਦੀ ਲੋੜ ਸਰੀਰ ਨੂੰ ਪੈਂਦੀ ਹੈ। ਇਹ ਤੱਤ ਖੁਰਾਕ ਚੋਂ ਮਿਲਦੇ ਹਨ ਤੇ ਖੁਰਾਕ ਨੂੰ ਖਾਣਚਬਾਉਣ ਤੇ ਹਜ਼ਮ ਕਰਨ ਦਾ ਕੰਮ ਪਾਚਕ ਪ੍ਰਣਾਲੀ ਕਰਦੀ ਹੈ। ਇਹ ਸਾਰੀਆਂ ਪ੍ਰਣਾਲੀਆਂ ਇਕ ਦੂਸਰੇ ਨਾਲ ਮਿਲ ਕੇ ਕੰਮ ਕਰਦੀਆਂ ਹਨਕਿਸੇ ਇਕ ਦੇ ਵੀ ਰੁਕ ਜਾਣ ਨਾਲ ਜ਼ਿੰਦਗੀ ਦੀ ਪ੍ਰਕ੍ਰਿਆ ਰੁਕ ਜਾਂਦੀ ਹੈ ਤੇ ਮੌਤ ਦਾ ਹੋ ਜਾਣਾ ਸੁਭਾਵਕ ਬਣ ਜਾਂਦਾ ਹੈ। ਸਰੀਰ ਦੀਆਂ ਇਨ੍ਹਾਂ ਪ੍ਰਣਾਲੀਆਂ ਦੇ ਸਾਰੇ ਕਾਰਜ ਕੁਦਰਤੀ ਨਿਯਮਾਂ ਅਨੁਸਾਰ ਚੱਲਦੇ ਹਨ। ਇਨ੍ਹਾਂ ਦਾ ਰੁਕ ਜਾਣਾ ਵੀ ਕੁਦਰਤੀ ਨਿਯਮਾਂ ਅਨੁਸਾਰ ਹੀ ਹੁੰਦਾ ਹੈ। ਕੋਈ ਇਕ ਘਟਨਾ ਇਨ੍ਹਾਂ ਸਾਰੇ ਕਾਰਜਾਂ ਦੇ ਰੁਕਣ ਦਾ ਸਬਬ ਬਣਦੀ ਹੈ। ਸੋ ਮੌਤ ਦਾ ਹੋ ਜਾਣਾ ਸੁਭਾਵਕ ਹੈ। ਸਰੀਰ ਦੇ ਕਾਰਜਾਂ ਦਾ ਰੁਕ ਜਾਣਾ ਹੀ ਮੌਤ ਹੈ। ਪਰ ਇਸ ਦੀ ਇਹ ਵਿਆਖਿਆ ਸਰਬ ਪ੍ਰਵਾਨਤ ਨਹੀਂ। ਅੱਜ ਕਿਸੇ ਡਾਕਟਰ ਦੀ ਮੌਤ ਦੀ ਜਿੰਮੇਵਾਰੀ ਕਿਸੇ ਕੁਦਰਤੀ ਨਿਯਮਾਂ ਉਪਰ ਪਾਉਣ ਦੀ ਬਜਾਏ ਉਸ ਨੂੰ ਗੈਰ ਕੁਦਰਤੀ ਢੰਗ ਨਾਲ ਵਾਪਰਦਾ ਵੇਖਿਆ ਜਾਂਦਾ ਹੈ। 

ਇਕ ਗੱਲ ਹੋਰ ਸਮਝਣ ਵਾਲੀ ਹੈ ਕਿ ਮਿਰਤਕ ਦੇਹ ਦਾ ਸੰਸਕਾਰ ਤੇ ਆਖਰੀ ਰਸਮਾਂ ਹਮੇਸ਼ਾ ਸਥਾਨਕ ਤੇ ਸਥਾਨਕ ਤੌਰ ਤੇ ਉਪਲਭਦ ਹਾਲਤਾਂ ਦੇ ਅਨੁਕੂਲ ਹੀ ਕਰਨ ਦੀ ਪਿਰਤ ਚਲਦੀ ਆ ਰਹੀ ਹੈ। ਜਿਥੇ ਸੁੱਕੀ ਲੱਕੜੀ ਮਿਲ ਸਕੀ ਉਥੇ ਦਾਹ ਸੰਸਕਾਰ ਤੇ ਜਿਥੇ ਜ਼ਮੀਨ ਉਪਲਭਦ ਰਹੀ ਉਥੇ ਇਸ ਨੂੰ ਦਬਾਉਣ (ਦਫਨਾਉਣ) ਦੀ ਵਿਧੀ ਪ੍ਰਚਲਤ ਹੋ ਗਈ। ਪਰ ਕਰ ਵਿਧੀ, ਕ੍ਰਿਆ ਦਾ ਮੰਤਵ ਮਿਰਤਕ ਦੇਹ ਨੂੰ ਖਤਮ ਕਰਨਾ ਹੀ ਸੀ। ਧਾਰਮਕ ਰਸਮਾਂ ਤਾਂ ਇਸ ਨਾਲ ਜੋੜ ਦਿਤੀਆਂ ਗਈਆਂ ਉਨ੍ਹਾਂ ਦੀ ਅਹਮੀਅਤ ਸਿਰਫ ਇਕ ਸਮਝਾਉਣੀ ਤੋਂ ਵੱਧ ਨਹੀ ਕਿ ਮਿਰਤਕ ਹੁਣ ਕਦੇ ਵਾਪਸ ਨਹੀਂ ਆਵੇਗਾ।

ਸਰੀਰ ਤੇ ਆਤਮਾ ਨੂੰ ਦੋ ਵੱਖ ਵੱਖ ਇਕਾਈਆਂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਆਤਮਾ ਸ਼ਬਦ ਦੇ ਦੋ ਅਰਥ ਕੀਤੇ ਜਾ ਸਕਦੇ ਹਨ। ਇਕ ਜਿਸ ਨੂੰ ਚੇਤਨਾ ਕਿਹਾ ਜਾਂਦਾ ਹੈ ਉਹ ਹੈ ਮਨੁੱਖੀ ਦਿਮਾਗ਼ ਦੀ ਆਲੇ ਦੁਆਲੇ ਪ੍ਰਤੀ ਹੋਣ ਵਾਲੀ ਪ੍ਰਤੀਕ੍ਰਿਆ। ਆਲੇ ਦੁਆਲੇ ਦੀ ਸੋਝੀ ਕਿਸੇ ਵੀ ਮਨੁੱਖ ਨੂੰ ਉਸ ਦੀਆਂ ਗਿਆਨ ਇੰਦਰੀਆਂ ਰਾਹੀਂ ਹੁੰਦੀ ਹੈ। ਇਹ ਗਿਆਨ ਇੰਦਰੀਆਂ ਹੀ ਉਹ ਉਹ ਦਰਵਾਜ਼ੇ ਹਨ ਜਿਨ੍ਹਾਂ ਰਾਹੀ ਸੂਚਨਾ ਦਿਮਾਗ਼ ਤੱਕ ਪਹੁੰਚਦੀ ਹੈ। ਇਹ ਹਨ ਅੱਖਾਂ,(ਨੇਤਰ) ਕੰਨਨੱਕਜੀਭਚਮੜੀਇਸ ਤੋਂ ਬਿਨਾਂ ਸੈਕਸ ਨਾਲ ਸਬੰਧਤ ਅੰਗ ਤੇ ਗੁਦਾ ਵੀ ਗਿਆਨ ਇੰਦਰੀਆਂ ਵਿੱਚ ਸ਼ਾਮਲ ਕੀਤੇ ਜਾਂਦੇ ਹਨ। ਸਾਰੀ ਜਾਣਕਾਰੀ ਜਦੋਂ ਦਿਮਾਗ਼ ਵਿੱਚ ਪਹੁੰਚਦੀ ਹੈ ਤਾਂ ਦਿਮਾਗ਼ ਉਸ ਨੂੰ ਸ਼੍ਰੇਣੀ ਬੱਧ ਕਰਦਾ ਹੈ। ਇਹ ਜਾਣਕਾਰੀ ਅਸਲ ਵਿੱਚ ਚਿਤਰ ਪੱਟ ਉਪਰ ਬਣਦੇ ਅਕਸ ਦੇ ਰੂਪ ਵਿੱਚ ਹੀ ਸਾਂਭੀ ਜਾਂਦੀ ਹੈ। 

ਸ਼੍ਰੇਣੀ-ਬੱਧ ਰੂਪ ਵਿੱਚ ਮੋਜੂਦ ਜਾਣਕਾਰੀਆਂ ਭੰਡਾਰ ਨੂੰ ਹੀ ਗਿਆਨ ਕਿਹਾ ਜਾਂਦਾ ਹੈ। ਇਸ ਨੂੰ ਸੋਝੀ ਕਿਹਾ ਜਾ ਸਕਦਾ ਹੈ ਤੇ ਜਦੋਂ ਮਨੁੱਖ ਬੱਚੇ ਦੇ ਰੂਪ ਵਿੱਚ ਆਪਣੇ ਆਲੇ ਦੁਆਲੇ ਤੋਂ ਪ੍ਰਾਪਤ ਹੋਣ ਵਾਲੀਆਂ ਸੂਚਨਾਵਾਂ ਪ੍ਰਤੀ ਕੋਈ ਪ੍ਰਤੀਕ੍ਰਿਆ ਕਰਦਾ ਹੈ ਤਾਂ ਇਸ ਸਾਰੇ ਅਮਲ ਚੋਂ ਇਕ ਸਮਾਜਕ ਸੂਝ ਪੈਦਾ ਹੁੰਦੀ ਹੈ। ਕੀ ਕਰਨਾ ਹੈ ਤੇ ਕੀ ਨਹੀਂ ਕਰਨਾਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਬਾਰੇ ਸੂਝ ਬਣਦੀ ਹੈ ਤੇ ਮਨੁੱਖੀ ਵਤੀਰਿਆਂ ਦਾ ਅਧਾਰ ਬਣਦੀ ਹੈ। ਇਸ ਨੂੰ ਸਮਾਜਕ ਚੇਤਨਾ ਕਿਹਾ ਜਾਂਦਾ ਹੈ। ਇਹੋ ਆਤਮਾ ਹੈ ਜੋ ਸਮਾਜਕ ਵਰਤਾਰੇ ਦੇ ਫਲਸਰੂਪ ਮਨੁੱਖ ਵਿੱਚ ਸਰਵੁਚ ਥਾਂ ਗ੍ਰਹਿਣ ਕਰਦੀ ਹੈ। ਇਹੋ ਉਹ ਚੇਤਨਾ ਹੈ ਜੋ ਉਸ ਦੇ ਸਾਰੇ ਵਿਵਹਾਰ ਨੂੰ ਨਿੰਯਤਰਤ ਕਰਦੀ ਹੈ। ਇਹ ਸੱਭ ਕੁਝ ਕਿਸੇ ਗੈਰ ਕੁਦਰਤੀ ਤਰੀਕੇ ਨਾਲ ਨਹੀਂ ਵਾਪਰਦਾ ਸਗੋਂ ਬਿਲਕੁਲ ਸੁਭਾਵਕ ਜਿਹੇ ਕੁਦਰਤੀ ਤਰੀਕੇ ਨਾਲ ਵਾਪਰਦਾ ਹੈ। ਦਿਮਾਗ਼ ਨੂੰ ਜ਼ਿੰਦਾ ਰਹਿਣ ਲਈ ਆਕਸੀਜਨ ਭਰੇ ਖੂਨ ਦੀ ਲੋੜ ਹੁੰਦੀ ਹੈ ਜੋ ਉਸ ਨੂੰ ਸਰੀਰ ਦੇ ਬਾਕੀ ਅੰਗ ਮਿਲ ਕੇ ਪੁਚਾਉਂਦੇ ਹਨ। ਦਿਮਾਗ਼ ਵਿੱਚ ਖੂਨ ਦੇ ਰਵਾਹ ਦੇ ਰੁਕਣ ਨਾਲ ਹੀ ਦਿਮਾਗ਼ ਆਪਣਾ ਕੰਮ ਬੰਦ ਕਰ ਦਿੰਦਾ ਹੈ ਤੇ ਆਤਮਾ ਜੋ ਸੋਚਣਸਮਝਣ ਦਾ ਕੰਮ ਕਰਦੀ ਹੈ  ਸਦਾ ਵਾਸਤੇ ਅਲੋਪ ਹੋ ਜਾਂਦੀ ਹੈ। ਅੰਗਰੇਜ਼ੀ ਦੇ ਸ਼ਬਦ ਸਪਿਰਟ ਦਾ ਇਕ ਪੁਰਾਣਾ ਅਰਥ ਸਾਹ ਲੈਣ ਦੀ ਕ੍ਰਿਆ ਹੈ ਜਿਸ ਨੂੰ ਸੰਸਕ੍ਰਿਤ ਵਿੱਚ ਪ੍ਰਾਣ ਕਿਹਾ ਜਾਂਦਾ ਹੈ। ਪ੍ਰਾਣ ਵੀ ਸਵਾਸ ਪ੍ਰਣਾਲੀ ਨਾਲ ਜੁੜਿਆ ਹੋਇਆ ਸ਼ਬਦ ਹੈ। ਰੂਹ ਪੁਰਾਤਨ ਹੀਬਰਿਊ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਵੀ ਪ੍ਰਾਣ ਹੀ ਹੈ। ਪ੍ਰਾਣ ਨੂੰ ਅੰਦਰ ਬਾਹਰ ਕਰਨ ਦੀ ਕ੍ਰਿਆ ਦੇ ਅਭਿਆਸ ਨੂੰ ਪ੍ਰਾਣਾਯਾਮ ਕਿਹਾ ਜਾਂਦਾ ਹੈ। ਪਰ ਇਹ ਸੱਭ ਕੁਝ ਕੁਦਰਤੀ ਹੀ ਹੈ ਪਰਤੂੰ ਸਾਹ ਪ੍ਰਣਾਲੀ ਕਿਉਂ ਬੰਦ ਹੋ ਜਾਂਦੀ ਹੈ ਬਾਕੀ ਕ੍ਰਿਆਵਾਂ ਕਿਉਂ ਤੇ ਕਿਵੇਂ ਰੁਕ ਜਾਦੀਆਂ ਹਨ ਇਸ ਦਾ ਕਾਰਨ ਲੱਭਣ ਲਈ ਵਿਗਿਆਨਕ ਢੰਗ ਅਪਣਾਉਣ ਦੀ ਬਜਾਏ ਜਦੋਂ ਗੈਰ ਕੁਦਰਤੀ ਵਿਆਖਿਆ ਦਾ ਸਹਾਰਾ ਲਿਆ ਜਾਣ ਲੱਗਿਆ ਤਾਂ ਇਹ ਸਮਾਜ ਨੂੰ ਜ਼ਿਆਦਾ ਸਾਰਥਕ ਜਾਪਿਆ। 

ਜਿਹੜੇ ਲੋਕ ਇਸ ਨੂੰ ਰੱਬੀ ਖੇਡ ਆਖ ਦਿੰਦੇ ਹਨ ਤਾਂ ਇਸ ਦਾ ਇਹ ਮਤਲਬ ਵੀ ਲਿਆ ਜਾ ਸਕਦਾ ਹੈ ਕਿ ਇਹ ਸੱਭ ਕੁਝ ਸੁਭਾਵਕ ਹੈ। ਪਰ ਆਤਮਾ ਦਾ ਸਰੀਰ ਛੱਡ ਕੇ ਬਾਹਰ ਨਿਕਲ ਜਾਣਾ ਮਨੁੱਖੀ ਕਲਪਨਾ ਦਾ ਕੇਂਦਰ ਬਿੰਦੂ ਰਿਹਾ ਤੇ ਇਸ ਨੂੰ ਵੱਖ ਵੱਖ ਧਰਮਾਂ ਵਾਲਿਆਂ ਵੱਖ ਵੱਖ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਿਸੇ ਨੇ ਕਿਹਾ ਕਿ ਆਤਮਾ ਤਾਂ ਸਰੀਰ ਚੋਂ ਨਿਕਲ ਕੇ ਕਿਸੇ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰ ਲੈਂਦੀ ਹੈ। ਚੰਗੇ ਕੰਮ ਕਰਨ ਵਾਲੇ ਆਪਣੇ ਕਰਮਾਂ ਦੇ ਹਿਸਾਬ ਨਾਲ ਦੂਜੇ ਸਰਿਰਾਂ ਵਿੱਚ ਜਾਣ ਦੀ ਬਜਾਏ ਉਨ੍ਹਾਂ ਨੂੰ ਨਰਕ ਤੇ ਸਵਰਗ ਦੇ ਰਸਤੇ ਪਾ ਦਿਤਾ ਗਿਆ। ਇਕ ਵਿਆਖਿਆ ਅਨੁਸਾਰ ਆਤਮਾ ਦੇ ਕੰਮਾਂ ਦਾ ਹਿਸਾਬ ਕਿਤਾਬ ਕਰਨ ਵਾਲਾ ਕੋਈ ਗੈਰ ਕੁਦਰਤੀ ਵਿਅਕਤੀ ਕਰਮਾਂ ਦੇ ਫਲ ਸਰੂਪ ਉਸ ਨੂੰ ਨਰਕ ਜਾਂ ਸਵਰਗ ਦਾ ਦਰਵਾਜ਼ਾ ਦਿਖਾ ਦਿੰਦਾ ਹੈ। ਸਵਰਗ ਦੀ ਕਲਪਨਾ ਸਾਰੇ ਸੁਖਾਂ ਤੇ ਸੁਵਿਧਾਵਾਂ ਨਾਲ ਲੈਸ ਸਥਾਨ ਵੱਜੋਂ ਕੀਤੀ ਗਈ ਤੇ ਨਰਕ ਵਿੱਚ ਸਾਰੇ ਦੁਖ ਦੇਣ ਵਾਲੇ ਹਾਲਾਤ ਬਣਾ ਦਿਤੇ ਗਏ।

ਸੁੱਖ ਤੇ ਦੁਖ ਹਰ ਵਿਅਕਤੀ ਦੇ ਅਨੁਸਾਰ ਆਪਣਾ ਆਪਣਾ ਅਨੁਭਵ ਰੱਖਦੇ ਹਨ। ਸੁਖ ਦੀ ਪ੍ਰੀਭਾਸ਼ਾ ਅਰਥ ਸ਼ਾਸ਼ਤਰ ਬਿਆਨ ਕਰਦਾ ਹੈ। ਕਿਸ ਨੂੰ ਸੁੱਖ ਮੰਨ ਲਿਆ ਜਾਵੇ ਤੇ ਕਦੋਂ ਤੱਕ ਇਕ ਸੁਖ ਸੁਖ ਰਹਿੰਦਾ ਹੈ ਇਸ ਦਾ ਫੈਸਲਾ ਅਰਥ ਸ਼ਾਸ਼ਤਰ ਵਿੱਚ ਉਪਯੋਗਤਾ ਦਾ ਨਿਯਮ ਕਰਦਾ ਹੈ। ਇਸ ਲਈ ਲਾਜ਼ਮੀ ਹੈ ਕਿ ਇਨ੍ਹਾਂ ਪ੍ਰਭਿਸ਼ਾਵਾਂ ਵਿੱਚ ਦੁਖ ਤੇ ਸੁਖ ਦੀ ਗਹਿਰਾਈ ਹੌਲੀ ਹੌਲੀ ਵਧਦੀ ਗਈ ਹੋਵੇਗੀ।

ਆਤਮਾ ਤੇ ਨਰਕ-ਸੁਰਗ ਦੀ ਵਿਆਖਿਆ ਸਿਰਫ ਭਾਰਤੀ ਸੰਸਕ੍ਰਿਤੀ ਵਿੱਚ ਹੀ ਨਹੀਂ ਸਗੋਂ ਬਾਕੀ ਸਭਿਆਤਾਵਾਂ ਵਿੱਚ ਵੀ ਦੇਖੀ ਜਾ ਸਕਦੀ ਹੈ। ਮਿਸਰ ਦੀਆਂ ਮੰਮੀਆਂਪਿਰਾਮਿਡਚੀਨ ਦੇ ਕਈ ਤਿਉਹਾਰ ਇਸ ਤਰ੍ਹਾਂ ਦੇ ਵਿਸ਼ਵਾਸਾਂ ਨਾਲ ਜੁੜੇ ਹੋਏ ਹਨ। ਚੀਨ ਵਿੱਚ ਇਕ ਮਿਰਤਕਾਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਦੇ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਾਨਸੂਨੀ ਰੁਤ ਤੋਂ ਬਾਦ ਇਕ ਦਿਨ ਇਕ ਮਹੀਨੇ ਲਈ ਨਰਕ ਤੇ ਸੁਰਗ ਦੇ ਦੁਆਰਪਾਲ ਉਥੋਂ ਦੇ ਦੁਆਰ ਖੋਲ੍ਹ ਦਿੰਦੇ ਹਨ ਤੇ ਸਾਰੀਆਂ ਰੂਹਾਂ ਤੇ ਬਦ ਰੂਹਾਂ ਧਰਤੀ ਉਪਰ ਆ ਜਾਂਦੀਆਂ ਹਨ। ਇਸ ਮਹੀਨੇ ਨੂੰ ਰੂਹਾਂ ਦਾ ਮਹੀਨਾ ਕਿਹਾ ਜਾਂਦਾ ਹੈ ਤੇ ਇਸ ਦੇ ਆਖਰੀ ਦਿਨ ਰੂਹਾਂ ਨੂੰ ਮੰਤਰਾਂ ਨਾਲ ਵਿਦਾ ਕੀਤਾ ਜਾਂਦਾ ਹੈ ਜਿਹੜੀਆਂ ਰੂਹਾਂ/ ਬਦ ਰੂਹਾਂ ਵਾਪਸ ਜਾਣ ਤੋਂ ਇਨਕਾਰੀ ਹੁੰਦੀਆਂ ਹਨ ਉਨ੍ਹਾਂ ਨੂੰ ਆਤਿਸ਼ਬਾਜ਼ੀ ਨਾਲ ਬੰਨ੍ਹ ਕੇ ਵਾਪਸ ਅਸਮਾਨ ਵਿੱਚ ਭੇਜਿਆ ਜਾਂਦਾ ਹੈ। ਪਟਾਕਿਆਂ ਦੀ ਅਵਾਜ਼ ਨਾਲ ਉਨ੍ਹਾਂ ਰੂਹਾਂ ਨੂੰ ਘਰਾਂ ਦੀਆਂ ਨੁਕਰਾਂ ਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਫਿਰ ਆਤਸ਼ਬਾਜ਼ੀ ਨਾਲ ਅਸਮਾਨ ਦੇ ਹਵਾਲੇ ਕੀਤਾ ਜਾਂਦਾ ਹੈ। ਇਸ ਰਿਵਾਜ਼ ਨਾਲ ਜੁੜਿਆ ਸਾਡੀ ਦੀਵਾਲੀ ਨਾਲ ਮਿਲਦਾ ਜੁਲਦਾ ਤਿਉਹਾਰ ਚੀਨਜਪਾਨ ਆਦਿ ਵਿੱਚ ਮਨਾਇਆ ਜਾਂਦਾ ਹੈ। 

ਸਾਡੇ ਦੇਸ਼ ਵਿੱਚ ਵੀ ਨਰਾਤਿਆਂ ਤੋਂ ਪਹਿਲਾਂ ਸ਼ਰਾਧਾਂ ਦੇ ਦਿਨ ਆਉਂਦੇ ਹਨ ਤੇ ਫਿਰ ਦਿਵਾਲੀ ਦੀ ਰਾਤ ਅਸੀਂ ਵੀ ਲਗਭਗ ਉਹੀ ਕਰਦੇ ਹਾਂ ਜੋ ਚੀਨ ਵਿੱਚ ਲੋਕ ਕਰਦੇ ਹਨ। ਵੈਸੇ ਵੀ ਆਤਿਸ਼ਬਾਜ਼ੀ ਚੀਨ ਦੀ ਕਾਢ ਹੈ ਤੇ ਸਾਡੇ ਦੇਸ਼ ਵਿੱਚ ਵੀ ਚੀਨ ਤੋਂ ਹੀ ਆਈ ਹੈ। ਇਸ ਦਾ ਰਮਾਇਣ ਕਾਲ ਨਾਲ ਕੋਈ ਸਬੰਧ ਸਰੀਖਾ ਨਹੀਂਕਿ ਭਗਵਾਨ ਰਾਮ ਆਏ ਤਾਂ ਦੀਵਾਲੀ ਮਨਾਉਣ ਦਾ ਚਲਨ ਹੋਇਆ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਭਗਵਾਨ ਰਾਮ ਦੇ ਆਉਣ ਉਪਰ ਦੀਪ ਮਾਲਾ ਨਹੀਂ ਕੀਤੀ ਗਈ ਹੋਵੇਗੀਜਰੂਰ ਹੋਈ ਹੋਵੇਗੀ। ਉਹ ਅਯੁਧਿਆ ਦੇ ਰਾਜਾ ਦਸ਼ਰਥ ਦੇ ਵੱਡੇ ਪੁੱਤਰ ਸਨ। ਹਿੰਦੂ ਵਿਰਾਸਤੀ ਨਿਯਮਾਂ ਵਿੱਚ ਵੱਡਾ ਪੁੱਤਰ ਹੀ ਕਰਤਾ ਹੋਇਆ ਕਰਦਾ ਹੈ। ਰਾਜਾ ਵੈਸੇ ਵੀ ਪੁਰਾਤਨ ਸਮਿਆਂ ਵਿੱਚ ਭਗਵਾਨ ਹੀ ਸਮਝਿਆ ਜਾਂਦਾ ਸੀ। ਉਹ ਇਸ ਧਰਤੀ ਉਪਰ ਆਮ ਜੀਵਾਂ ਲਈ ਭਗਵਾਨ ਦੇ ਅਵਤਾਰ ਤੋਂ ਘੱਟ ਨਹੀਂ ਸਮਝਿਆ ਜਾਂਦਾ। ਸੋ ਸ਼੍ਰੀ ਰਾਮ ਚੰਦਰ ਨੂੰ ਭਗਵਾਨ ਦਾ ਦਰਜਾ ਦੇਣਾ ਵੀ ਕੁਦਰਤੀ ਹੈ। ਪਰਤੂੰ ਆਤਿਸ਼ਬਾਜ਼ੀ ਦਾ ਚਲਨ ਚੀਨ ਨਾਲ ਵਪਾਰਕ ਸਬੰਧਾਂ ਤੋਂ ਬਾਦ ਹੀ ਹੋਇਆ ਹੋਵੇਗਾ। ਪਤੰਗ ਤੇ ਆਤਿਸ਼ਬਾਜ਼ੀ ਚੀਨੀ ਸਭਿਅਤਾ ਦੀ ਦੇਣ ਹਨ। ਚੀਨ ਨੇ ਵੀ ਹਿੰਦੁਸਤਾਨ ਤੋਂ ਬਹੁਤ ਕੁਝ ਲਿਆ ਹੋਵੇਗਾਬੁੱਧ ਧਰਮ ਤੇ ਵਿਚਾਰਧਾਰਾ ਸਾਰੇ ਚੀਨ ਤੋਂ ਅਗੇ ਜਾਪਾਨ ਤੇ ਦੂਜੇ ਦੇਸ਼ਾਂ ਵਿੱਚ ਫੈਲੀ ਉਹ ਸੱਭ ਹਿੰਦੁਸਤਾਨ ਨਾਲ ਵਪਾਰਕ ਸਬੰਧਾਂ ਦੇ ਹੀ ਨਤੀਜੇ ਵੱਜੋਂ ਸੰਭਵ ਹੋਏ।

ਮੌਤ ਤੇ ਆਤਮਾ ਸਬੰਧੀ ਅੱਜ ਵੀ ਪੁਰਾਤਨ ਵਿਆਖਿਆ ਨੂੰ ਹੀ ਮਾਨਤਾ ਦਿਤੀ ਜਾਂਦੀ ਹੈ। ਵਿਗਿਆਨਕ ਤੱਥਾਂ ਨੂੰ ਮੰਨਣ ਵਾਲੇ ਹਾਲੇ ਵੀ ਵਿਰਲੇ ਵਿਰਲੇ ਹੀ ਲੋਕ ਹਨ। ਇਕ ਹੋਰ ਮਸਲਾ ਜਿਸ ਨੇ ਮਨੁੱਖ ਦੇ ਧਰਮ ਪ੍ਰਤੀ ਵਤੀਰੇ ਨੂੰ ਪ੍ਰਭਾਵਤ ਕੀਤਾ ਹੈ ਉਹ ਹੈ ਸੁਪਨੇ ਦਾ ਆਉਣਾ। ਸੁਪਨਾ ਆਉਣਾ ਬਹੁਤ ਸੁਭਾਵਕ ਹੈ। ਇਹ ਕੁਦਰਤੀ ਹੈ ਤੇ ਹੁਣ ਮਨੋਵਿਗਿਆਨ ਨੇ ਆਪਣੇ ਵਿਸ਼ਲੇਸ਼ਣ ਵਿੱਚ ਦੱਸਿਆ ਹੈ ਕਿ ਸੁਪਨੇ ਆਉਣੇ ਸਿਹਤਮੰਦ ਦਿਮਾਗ਼ ਦੀ ਨਿਸ਼ਾਨੀ ਹਨ। ਸੁਪਨੇ ਸੌਣ ਤੋਂ ਬਾਦ ਦੀ ਅਵਸਥਾ ਦਾ ਹਿੱਸਾ ਹਨ। ਨੀਂਦ ਵਿੱਚ ਸੁਪਨਾ ਆਉਂਦਾ ਹੈ ਜਦੋਂ ਅਚੇਤ ਮਨ ਵਿੱਚੋਂ ਕੋਈ ਫੁਰਨਾ ਪੂਰੀ ਤਸਵੀਰ ਵਿੱਚ ਸਾਕਾਰ ਹੋ ਜਾਂਦਾ ਹੈ। ਦਿਮਾਗ਼ ਦਾ ਉਹ ਹਿੱਸਾ ਜੋ ਅੱਖਾਂ ਰਾਹੀਂ ਪ੍ਰਾਪਤ ਹੋਏ ਅਕਸ ਦੀਆਂ ਤਰੰਗਾਂ ਨੂੰ ਦਿਮਾਗ਼ ਨਾਲ ਜੋੜਦਾ ਹੈ ਉਹ ਹਿੱਸਾ ਇਨ੍ਹਾਂ ਫੁਰਨਿਆ ਤੇ ਵਿਚਾਰਾਂ ਨੂੰ ਤਸਵੀਰ ਦੇ ਰੂਪ ਸਾਕਾਰ ਕਰਨ ਵਿੱਚ ਮਦਦ ਕਰਦਾ ਹੈ। ਮਨੋਵਗਿਆਨ ਦੇ ਮਾਹਰ ਫਰਾਇਡ ਨੇ ਸੁਪਨਿਆਂ ਦੇ ਸੰਸਾਰ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ। ਸੁਪਨੇ ਕੇਵਲ ਮਨੁੱਖਾਂ ਨੂੰ ਹੀ ਸਗੋਂ ਜਾਨਵਰਾਂ ਨੂੰ ਆਉਂਦੇ ਹਨ। ਸੁਪਨਿਆਂ ਨੇ ਮਨੁੱਖ ਦੀ ਸੰਸਾਰ ਪ੍ਰਤੀ ਬਣੀ ਸੋਝੀ ਨੂੰ ਭੁਚਲਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕੋਈ ਵੀ ਵਿਅਕਤੀ ਮਰ ਜਾਂਦਾ ਹੋਵੇਗਾ ਪਰ ਜਦੋਂ ਬੇਸਮਝ ਮਨੁੱਖ ਨੂੰ ਉਹ ਸੁਪਨੇ ਵਿੱਚ ਮਿਲਦਾ ਹੋਵੇਗਾ ਤਾਂ ਉਹ ਸੁਪਨੇ ਵਿੱਚ ਤੰਦਰੁਸਤ ਤੁਰਿਆ ਫਿਰਦਾ ਨਜ਼ਰ ਆਉਂਦਾ ਹੋਵੇਗਾ ਤਾਂ ਲਾਜ਼ਮੀ ਹੈ ਮਨੁੱਖ ਇਕ ਵਾਰ ਤਾਂ ਡਰ ਗਿਆ ਹੋਵੇਗਾ। ਇਸ ਦਾ ਕਾਰਨ ਸਮਝਣ ਵਿੱਚ ਮਨੁੱਖ ਨੂੰ ਕਈ ਸੈਂਕੜੇ ਸਾਲ ਲੱਗੇ।

ਸੁਪਨਿਆਂ ਨੂੰ ਸੁਲਝਾਉਣ ਲਈ ਹੀ ਮਿੱਥਿਆ ਦੀ ਬਹੁਤ ਜ਼ਿਆਦਾ ਲੋੜ ਪਈ ਹੋਵੇਗੀ। ਇਸ ਨੂੰ ਗੈਰ ਕੁਦਰਤੀ ਵਰਤਾਰਿਆਂ ਤੇ ਵਤੀਰਿਆਂ ਵਿੱਚ ਸ਼ਾਮਲ ਕੀਤਾ ਗਿਆ ਤੇ ਇਸ ਦੀ ਵਿਆਖਿਆ ਵੀ ਗੈਰ ਕੁਦਰਤੀ ਢੰਗਾਂ ਦੀ ਮਦਦ ਨਾਲ ਕੀਤੀ ਗਈ। ਸਿੱਟੇ ਵੱਜੋਂ ਬਹੁਤਾ ਸਾਰਾ ਕਾਲਪਨਿਕ ਮਨੋਵਿਗਿਆਨ ਸੁਪਨਿਆਂਰੂਹਾਂਪਿਤਰਾਂਸ਼ਗਨਾਂਰੀਤਾਂ ਭਾਵ ਵਹਿਮ ਤੇ ਭਰਮਾਂ ਦੀ ਸ਼ਕਲ ਵਿੱਚ ਸਾਡੀ ਜ਼ਿੰਦਗੀ ਦੀ ਜੀਵਨ ਜਾਚ ਦਾ ਹਿੱਸਾ ਬਣ ਗਿਆ ਜੋ ਬਹੁਤ ਹੱਦ ਤੱਕ ਹਾਲੇ ਤੱਕ ਸਾਡੇ ਨਾਲ ਚਲਿਆ ਆ ਰਿਹਾ ਹੈ। ਬਹੁਤੇ ਲੋਕ ਹਾਲੇ ਵੀ ਵਤੀਰਿਆਂ ਤੇ ਵਰਤਾਰਿਆਂ ਦੀ ਇਸ ਗੈਰ ਕੁਦਰਤੀ ਵਿਆਖਿਆ ਉਪਰ ਕੋਈ ਵੀ ਕਿੰਤੂ ਪਰਤੂੰ ਨਹੀਂ ਆਉਣ ਦੇਣਾ ਚਾਹੁੰਦੇ। ਕਿਸੇ ਵਾਦ ਵਿਵਾਦ ਨੂੰ ਸੁਲਝਾਉਣ ਦੀ ਬਜਾਏ ਉਹ ਇਸ ਨੂੰ ਆਪਣੀਆਂ ਭਾਵਨਾਂਵਾਂ ਨਾਲ ਜੋੜ ਦਿੰਦੇ ਹਨ। ਵਿਗਿਆਨ ਦੱਸਦਾ ਹੈ ਕਿ ਸੁਪਨੇ ਅਕਸਰ ਉਹਨਾਂ ਵਿਚਾਰਾਂ ਤੋਂ ਹੀ ਪੈਦਾ ਹੋ ਪੂਰਨ ਰੂਪ ਵਿੱਚ ਸਕਾਰ ਹੁੰਦੇ ਹਨ ਜਿਨ੍ਹਾਂ ਨੂੰ ਦਿਨ ਦੇ ਵੇਲੇ ਸੁਚੇਤ ਮਨ ਵੱਲੋਂ ਪੂਰੀ ਤਰ੍ਹਾਂ ਸੋਚਿਆ ਨਹੀਂ ਜਾਂਦਾ। ਅਸੀਂ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਕਾਰਨ ਉਨ੍ਹਾਂ ਨੂੰ ਪਿਛੇ ਅਚੇਤ ਮਨ ਵਿੱਚ ਧੱਕ ਦਿੰਦੇ ਹਾਂ ਤੇ ਰਾਤ ਨੂੰ ਜਦੋਂ ਅਚੇਤ ਮਨ ਤੋਂ ਸੁਚੇਤ ਮਨ ਦਾ ਗ਼ਲਬਾ ਖਤਮ ਹੋ ਜਾਂਦਾ ਹੈ ਤਾਂ ਸਾਰੇ ਵਿਚਾਰ ਇਕ ਦੂਜੇ ਦਾ ਹੱਥ ਫੜ ਕੇ ਸੁਪਨੇ ਦੇ ਰੂਪ ਵਿੱਚ ਸਾਹਮਣੇ ਆ ਜਾਂਦੇ ਹਨ। ਸੁਪਨਿਆਂ ਉਪਰ ਕਾਬੂ ਪਾਇਆ ਜਾ ਸਕਦਾ ਹੈ ਤੇ ਵਿਧੀਵਧ ਇਨ੍ਹਾਂ ਨੂੰ ਅਪਣੀ ਮਰਜ਼ੀ ਨਾਲ ਨੀਂਦ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਪਰ ਇਹ ਇਕ ਵੱਖਰੀ ਬਹਿਸ ਦਾ ਵਿਸ਼ਾ ਹੈ।

ਕੁਦਰਤੀ ਵਰਤਾਰਿਆਂ (Natural Phenomena) ਦੇ ਵਤੀਰੇ (The way they are happening) ਦੀ ਗੈਰ ਕੁਦਰਤੀ ਢੰਗ ਨਾਲ ਕੀਤੀ ਗਈ ਵਿਆਖਿਆ ਅਸਲ ਵਿੱਚ ਮਨੁੱਖ ਦੀ ਜੀਣ – ਤਾਂਘ (actual Survival Skill) ਵੱਲ ਹੀ ਇਸ਼ਾਰਾ ਕਰਦੀ ਹੈ। ਇਸ ਨੇ ਬੀਤੇ ਸਮੇਂ ਵਿੱਚ ਮਨੁੱਖ ਨੂੰ ਜੀਣ ਦਾ ਰਸਤਾ ਦਿਖਾਇਆ। ਸੂਝ ਤੇ ਸੋਝੀ ਦੇ ਵਿਕਾਸ ਨਾਲ ਮਨੁੱਖ ਨੇ ਬਹੁਤ ਸਾਰੀਆਂ ਗੱਲਾਂ ਗੈਰ ਕੁਦਰਤੀ ਵਿਆਖਿਆਵਾਂ (unnatural interpretations) ਦੇ ਖੇਤਰ ਚੋਂ ਬਾਹਰ ਕੱਢ ਲਈਆਂ। ਮਸਲਨ ਅੱਜ ਬੀਮਾਰ ਹੋਣ ਦੀ ਹਾਲਤ ਵਿੱਚ ਡਾਕਟਰੀ ਇਲਾਜ ਦਾ ਸਹਾਰਾ ਲਿਆ ਜਾਂਦਾ ਹੈ ਨਾ ਜਾਦੂ ਟੋਣੇ ਦਾਫਸਲਾਂਵਪਾਰਕਾਰੋਬਾਰ ਲਈ ਵਿਗਿਆਨਕ ਤਕਨੀਕ ਦਾ ਸਹਾਰਾ ਲਿਆ ਜਾਂਦਾ ਹੈਅਸਮਾਨੀ ਬਿਪਤਾਵਾਂ ਤੋਂ ਬਚਣ ਲਈ ਰਾਹ ਕਿਸੇ ਪਰਾ-ਕੁਦਰਤੀ ਸ਼ਕਤੀ ਦੀ ਪੂਜਾ ਕਰਨ ਦੀ ਬਜਾਏ ਵਿਗਿਆਨਕ ਤਕਨੀਕ ਦੀ ਮਦਦ ਲਈ ਜਾਂਦੀ ਹੈ। ਇਸ ਨਾਲ ਧਰਮ ਜੋ ਗੈਰ ਕੁਦਰਤੀ ਵਿਆਖਿਆ ਦੇ ਆਸਰੇ ਹੀ ਜ਼ਿੰਦਾ ਰਹਿ ਰਿਹਾ ਹੈਦਾ ਵਿਗਿਆਨ ਨਾਲ ਟਕਰਾ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਪਰ ਇਸ ਦੇ ਨਾਲ ਹੀ ਧਰਮ ਦਾ ਉਹ ਬਹੁਤ ਵੱਡਾ ਹਿੱਸਾ ਜੋ ਧਾਰਮਕ ਪੰਰਪਰਾ ਦੇ ਰੂਪ ਵਿੱਚ ਮਨੁੱਖ ਨੂੰ ਕੁਦਰਤੀ ਸਾਧਨਾਂ ਤੇ ਕੁਦਰਤੀ ਵਰਤਾਰਿਆਂ ਦੀ ਮੂਲ ਰੂਪ ਵਿੱਚ ਸੋਝੀ ਕਰਾਉਂਦਾ ਹੈਉਹ ਸਾਡੇ ਸੱਭ ਦੀ ਸਮਝ ਤੋਂ ਦੂਰ ਹੁੰਦਾ ਜਾ ਰਿਹਾ ਹੈ।

ਧਰਮ ਇਕ ਜੀਵਨ ਜਾਚ ਦੇ ਤੋਰ ਤੇ ਸਥਾਪਤ ਹੋਇਆ ਜਿਸ ਨੇ ਆਪਣੇ ਸਮੇਂ ਦੀ ਰਾਜਨੀਤਕਸਮਾਜਕਆਰਥਕਨੈਤਿਕਨਿਆਂਮੈਡੀਕਲ ਤੇ ਮਨੋਵਿਗਿਆਨਕ ਮਸਲਿਆਂ ਨੂੰ ਪ੍ਰੀਭਾਸ਼ਤ ਕੀਤਾਉਨ੍ਹਾਂ ਨੂੰ ਵਿਆਖਿਆ ਰਾਹੀਂ ਸਰਲ ਕੀਤਾ ਤੇ ਮਨੁਖ ਦੇ ਵਿਕਾਸ ਲਈ ਵਰਤਣਯੋਗ ਬਣਾਇਆ। ਇਹ ਇਕ ਕਬੀਲੇ ਜਾਂ ਸਮੂਹ ਦੀ ਜੀਵਨ ਜਾਚ ਦੇ ਤੋਰ ਤੇ ਸਥਾਪਤ ਹੋਇਆ ਤੇ ਇਸ ਨੇ ਆਪਣੇ ਕਬੀਲੇ ਵਿੱਚ ਸਮੂਹਿਕ ਕਿਰਤ ਦੀ ਪਿਰਤ ਪਾਈ ਤੇ ਸਮੂਹਿਕ ਤੋਰ ਮਿਲ ਕੰਮ ਕਰਨ ਦੀ ਜਾਚ ਸਿਖਾਈ। ਧਰਮ ਦੀ ਇਸ ਪਰੰਪਰਾ ਨੂੰ ਦੇਖਦੇ ਹੋਏ ਧਰਮ ਦਾ ਰੋਲ ਪੁਰੀ ਤਰ੍ਹਾਂ ਨਿਰਾਰਥਕ ਸਮਝ ਕੇ ਰੱਦ ਨਹੀਂ ਕੀਤਾ ਜਾ ਸਕਦਾ।

ਰੱਬ ਦੀ ਗੱਲ

ਰੱਬ ਦੀ ਗੱਲ

ਚਲੋ ਅੱਜ ਆਪਾਂ ਰੱਬ ਦੀ ਗੱਲ ਕਰੀਏ। ਇਕ ਨਾਸਤਕ ਦੇ ਮੂੰਹੋਂ ਰੱਬ ਦੀ ਗੱਲ, ਬਹੁਤ ਅਜੀਬ ਲੱਗਦੀ ਹੈ। ਪਰ ਚਲੋ ਅੱਜ ਇਸ ਬਾਰੇ ਵੀ ਆਪਾਂ ਗੱਲ ਕਰ ਹੀ ਲਈਏ। ਰੱਬ ਦਾ ਇਕ ਬੜਾ ਵਿਆਪਕ ਜਿਹਾ ਸੰਕਲਪ ਹੈ ਜਿਸ ਨੂੰ ਤੁਸੀਂ ਸਾਰੇ ਸਮਝਦੇ ਹੋ ਤੇ ਜਿਸ ਬਾਰੇ ਤੁਸੀਂ ਹਰ ਤਰ੍ਹਾਂ ਦੀ ਬਹਿਸ ਕਰਨ ਲਈ ਤਿਆਰ ਹੋ ਜਾਂਦੇ ਹੋ?

ਰੱਬ ਸਰਬ ਸ਼ਕਤੀ ਮਾਨ ਹੈ।
ਉਹ ਸਰਬ ਵਿਆਪਕ ਹੈ ਤੇ ਸੱਭ ਕੁਝ ਜਾਣਦਾ ਹੈ।
ਉਹ ਨਸ਼ਵਰ ਹੈ ਤੇ ਸਾਰੀ ਸ਼੍ਰਿਸ਼ਟੀ ਨੂੰ ਚਲਾ ਰਿਹਾ ਹੈ।
ਉਹ ਜਨਮ ਮਰਨ ਤੇ ਜਨਮ ਅਤੇ ਮਰਨ ਤੋਂ ਪਰੇ ਵੀ ਮੋਜੂਦ ਹੈ ਤੇ ਹਰ ਪਾਪ ਪੁੰਨ ਦਾ ਫੈਸਲਾ ਕਰਦਾ ਹੈ। 
ਉਹ ਕਣ ਕਣ ਵਿੱਚ ਹੈ ਤੇ ਉਹ ਆਪਣੇ ਵਿਚ ਵਿਸ਼ਵਾਸ ਰੱਖਣ ਵਾਲਿਆਂ ਦੀ ਪਰਵਾਹ ਕਰਦਾ ਹੈ ਤੇ ਜਿਹੜੇ ਲੋਕ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਨੂੰ ਉਹ ਸਜ਼ਾ ਦਿੰਦਾ ਹੈ।
ਸਾਰੇ ਧਰਮਾਂ ਨੇ ਉਸ ਦਾ ਕੋਈ ਨਾ ਕੋਈ ਰੂਪ ਸਵੀਕਾਰ ਕੀਤਾ ਹੈ ਉਸ ਰੂਪ ਵਿੱਚ ਉਸ ਦੀ ਭਗਤੀ ਕਰਦੇ ਹਨ।
ਲਗਭਗ ਇਸ ਨਾਲ ਦਾ ਮੱਤ ਹੀ ਸਾਨੂੰ ਹਰ ਧਰਮ ਵਿੱਚ ਮਿਲ ਜਾਂਦਾ ਹੈ। ਜਿਹੜਾ ਇਸ ਨੂੰ ਮੰਨਦਾ ਹੈ ਉਹ ਨੂੰ ਤੁਸੀਂ ਆਸਤਕ ਸਮਝਦੇ ਹੋ ਪਰ ਜਿਹੜਾ ਇਸ ਦਾ ਵਿਰੋਧ ਕਰਦਾ ਹੈ ਉਸ ਨੂੰ ਨਾਸਤਕ ਸਮਝਿਆ ਜਾਂਦਾ ਹੈ। ਕੋਈ ਉਸ ਨੂੰ ਨਿਰਾਕਾਰ ਰੂਪ ਵਿੱਚ ਮੰਨਦਾ ਹੈ ਕੋਈ ਸਰਗੁਣ ਰੂਪ ਵਿੱਚ ਪਰ ਲਗਭਗ ਸਾਰੇ ਹੀ ਉਸ ਪ੍ਰਮਾਤਮਾਂ ਦੇ ਉਪਾਸ਼ਕ ਹਨ। ਚਲੋ ਅੱਜ ਤੁਹਾਡੀ ਇਸ ਬਾਰੇ ਹੀ ਤਸੱਲੀ ਕਰਵਾ ਦਿੰਦੇ ਹਾਂ।

ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ। ਵਿਗਿਆਨ ਤਰਕ ਨਾਲ ਕਿਸੇ ਗੱਲ ਨੂੰ ਜਾਂ ਕਿਸੇ ਵਰਤਾਰੇ ਨੂੰ ਪਰਖਦਾ ਹੈ ਤੇ ਉਸ ਬਾਰੇ ਇਕ ਵਿਚਾਰ ਬਣਾਉਂਦਾ ਹੈ। ਉਸ ਵਿਚਾਰ ਨੂੰ ਪਰਖਿਆ ਜਾਂਦਾ ਹੈ, ਪ੍ਰਯੋਗਸ਼ਾਲਾ ਵਿੱਚ ਉਸ ਨੂੰ ਇਕ ਤੋਂ ਵੱਧ ਵਾਰੀ ਪਰਖਿਆ ਜਾਂਦਾ ਹੈ ਤਾਂ ਕਿਤੇ ਉਸ ਨਿਯਮ ਨੂੰ ਪਰਵਾਨ ਕੀਤਾ ਜਾਂਦਾ ਹੈ। ਕੁਦਰਤ ਦੇ ਨਿਯਮਾਂ ਵਿੱਚ ਇਕ ਤੋਂ ਵੱਧ ਵਾਰ ਵਾਪਰਨ ਦੀ ਹਾਲਤ ਵਿੱਚ ਉਸ ਨੂੰ ਬੜੇ ਗਹੁ ਨਾਲ ਵੇਖਿਆ ਜਾਂਦਾ ਹੈ ਤੇ ਫਿਰ ਉਸ ਨਿਯਮ ਨੂੰ ਮੰਨ ਲਿਆ ਜਾਂਦਾ ਹੈ। ਵਿਗਿਆਨ ਨੇ ਪਹਿਲਾਂ ਆਲੇ ਦੁਆਲੇ ਫਿਰ ਵਾਤਾਵਰਨ ਤੇ ਉਸ ਤੋਂ ਬਾਦ ਬ੍ਰਹਮੰਡ ਵਿੱਚ ਵਾਪਰਨ ਵਾਲੇ ਲਗਭਗ ਸਾਰੇ ਵਰਤਾਰਿਆਂ ਨੂੰ ਸਮਝਿਆ ਹੈ, ਉਸ ਨੂੰ ਫਿਲਮਾਇਆ ਹੈ ਤੇ ਉਸ ਉਪਰ ਆਪਣੇ ਯੰਤਰ ਲਗਾ ਰੱਖੇ ਹਨ। ਸਿੱਟੇ ਵੱਜੋਂ ਅੱਜ ਦਾ ਮਨੁਖ ਵਿਗਿਆਨ ਦੀ ਮਦਦ ਨਾਲ ਆਪਣੇ ਆਲੇ ਦੁਆਲੇ ਬਾਰੇ ਤੇ ਬ੍ਰਹਿਮੰਡ ਬਾਰੇ ਬੜੀ ਸਟੀਕ ਜਾਣਕਾਰੀ ਰੱਖਦਾ ਹੈ। ਵਿਗਿਆਨ ਦੀ ਹਿੰਮਤ ਸਦਕਾ ਹੀ ਵਿਗਿਆਨ ਨੇ ਯੂਰੋਪ ਦੇ ਹੇਠਾਂ 45 ਕਿਲੋਮੀਟਰ ਤੋਂ ਵੱਧ ਲੰਮੀ ਸੁਰੰਗ ਬਣਾ ਕੇ ਇਕ ਮਹਾਂ ਪ੍ਰਯੋਗ ਕੀਤਾ ਤੇ ਬ੍ਰਹਿਮੰਡ ਦੀ ਉਤਪਤੀ ਬਾਰੇ ਤੱਥ ਇਕੱਠੇ ਕੀਤੇ। ਅੱਜ ਤੁਸੀਂ ਇਹ ਲੇਖ ਇੰਟਨੈਟ ਉਪਰ ਪੜ੍ਹ ਰਹੇ ਹੋ ਵਿਗਿਆਨ ਦੀ ਕਾਢ ਹੈ।

ਤੁਸੀਂ ਦੁਨੀਆ ਦੇ ਵੱਖ ਵੱਖ ਹਿਸਿਆਂ ਵਿੱਚ ਰੋਟੀ ਰੋਜ਼ੀ ਕਮਾ ਰਹੇ ਹੋ ਵਿਗਿਆਨ ਦੀ ਮਿਹਰਬਾਨੀ ਹੈ। ਅੱਜ ਮਹਾਂ ਬੀਮਾਰੀਆਂ ਦੀ ਰੋਕਥਾਮ ਕਰ ਲਈ ਗਈ ਹੈ। ਤੇਜ਼ ਰਫਤਾਰ ਹਾਸਲ ਕਰ ਲਈ ਗਈ ਹੈ ਤੇ ਵਿਗਿਆਨ ਦੀ ਮਦਦ ਨਾਲ ਅੱਜ ਅਸੀਂ ਬ੍ਰਹਮੰਡ ਤੋਂ ਪਾਰ ਵੀ ਆਪਣੇ ਰਾਕਟ ਤੇ ਸੈਟੇਲਾਈਟ ਭੇਜ ਸਕੇ ਹਾਂ। ਪਰ ਇਹ ਸੱਭ ਕੁਝ ਵਿਗਿਆਨ ਨੇ ਕੁਦਰਤ ਦੇ ਪਹਿਲਾਂ ਤੋਂ ਹੀ ਮੋਜੂਦ ਨਿਯਮਾਂ ਨੂੰ ਸਮਝ ਕੇ ਤੇ ਉਨ੍ਹਾਂ ਦੀ ਆਪਣੇ ਉਦੇਸ਼ ਲਈ ਵਰਤੋਂ ਕਰਕੇ ਕੀਤਾ। ਐਟਮੀ ਤੇ ਪਰਮਾਣੂ ਸਿਧਾਂਤ ਮਨੁੱਖ ਨੂੰ ਹੈਰਾਨੀ ਵਿੱਚ ਪਾ ਦੇਣ ਵਾਲੇ ਹਨ। ਇਸ ਵਿਚ ਵਿਗਿਆਨ ਦੀ ਕੋਈ ਮਰਜ਼ੀ ਨਹੀਂ। ਮਰਜ਼ੀ ਸਾਰੀ ਕੁਦਰਤ ਦੇ ਨਿਯਮਾਂ ਦੀ ਹੈ। ਜੋ ਪਰੋਟੋਨ ਤੇ ਨਿਊਟਰਾਨ ਤੇ ਇਲੈਕਟਰਾਨ ਨੂੰ  ਆਪਣੇ ਅਨੁਸ਼ਾਸ਼ਨ ਵਿੱਚ ਰਖਦੇ ਹਨ।

ਖਗੋਲ ਵਿਗਿਆਨ ਨੇ ਦਸਿਆ ਹੈ ਕਿ ਜਿਸ ਧਰਤੀ ਉਪਰ ਅਸੀਂ ਬਹੁਤ ਮਾਣ ਕਰਦੇ ਹਾਂ ਉਸ ਦੀ ਰਫਤਾਰ 1800 ਕਿਲੋਮੀਟਰ ਪ੍ਰਤੀ ਮਿੰਟ ਹੈ। ਭਾਵ ਜਿੰਨੀ ਦੇਰ ਵਿੱਚ ਤੁਸੀਂ ਇਹ ਲੇਖ ਪੜ੍ਹੋਗੇ ਉਨੀ ਦੇਰ ਵਿੱਚ ਧਰਤੀ ਸੂਰਜ ਦੇ ਦੁਆਲੇ ਆਪਣੇ ਪੰਧ ਵਿੱਚ 9000 ਕਿਲੋਮੀਟਰ ਤੋਂ ਵੱਧ ਅੱਗੇ ਨਿਕਲ ਗਈ ਹੋਵੇਗੀ।  ਹੈ ਨਾ ਹੈਰਾਨੀ ਦੀ ਗੱਲ ਤੇ ਇੰਜ ਲਗਾਤਾਰ ਲੱਖਾਂ ਸਾਲਾਂ ਤੋਂ ਹੋ ਰਿਹਾ ਹੈ। ਕਦੇ ਕੋਈ ਹਾਦਸਾ ਨਹੀਂ ਵਾਪਰਿਆ। ਜਿਸ ਸੂਰਜ ਮੰਡਲ ਵਿੱਚ ਤੁਸੀਂ ਸੱਭ ਆਪਣੇ ਆਪ ਨੂੰ ਮਹਾਂ ਸੁਰਖਿਅਤ ਮੰਨਦੇ ਹੋ, ਉਸ ਦੀ ਰਫਤਾਰ ਗਲੈਕਸੀ ਵਿੱਚ 300 ਕਿਲੋਮੀਟਰ ਪ੍ਰਤੀ ਸੈਕਿੰਡ ਹੈ ਤੇ ਗਲੈਕਸੀ ਵੀ ਕੋਈ ਆਪਣੇ ਆਪ ਵਿੱਚ ਖੜੀ ਨਹੀਂ ਇਹ ਵੀ ਖਿਲਾਅ ਵਿੱਚ ਬਹੁਤ ਤੇਜ਼ੀ ਨਾਲ ਉੱਡ ਰਹੀ ਹੈ, ਰਫਤਾਰ ਹੈ 250 ਕਿਲੋਮੀਟਰ ਪ੍ਰਤੀ ਸੈਕਿੰਡ ਸ਼ੁਕਰ ਕਰੋ ਕਿ ਵਿਗਿਆਨ ਨੇ ਇਹ ਸੱਭ ਕੁਝ ਮਾਪ ਕੇ ਦੇਖ ਲਿਆ ਹੈ। ਇਹ ਜਾਣਕਾਰੀ ਕਿਸੇ ਪੁਰਾਤਨ ਗ੍ਰੰਥ ਚੋਂ ਨਹੀਂ ਮਿਲੀ ਸਗੋਂ ਵਿਗਿਆਨਕ ਯੰਤਰਾਂ ਦੀ ਮਿਹਰਬਾਨੀ ਸਦਕਾ ਹੀ ਇਹ ਸੱਭ ਕੁਝ ਵਾਪਰਿਆ ਹੈ।

ਪਰ ਸੱਭ ਤੋਂ ਵਿਸ਼ੇਸ਼ ਗੱਲ ਹੈ ਕਿ ਇਹ ਸੱਭ ਕੁਝ ਕੁਦਰਤ ਦੇ ਨਿਯਮਾਂ ਦੇ ਅਧੀਨ ਹੀ ਵਾਪਰਦਾ ਹੈ, ਉਸ ਤੋਂ ਬਾਹਰ ਨਹੀਂ। ਕੁਦਰਤ ਦੇ ਨਿਯਮ ਕਾਰਨ ਤੇ ਉਸ ਦੇ ਪ੍ਰਭਾਵ ਜਾਂ ਸਿੱਟੇ ਉਪਰ ਅਧਾਰਤ ਹੁੰਦੇ ਹਨ। ਇਕ ਘਟਨਾ ਦੂਜੇ ਕਾਰਨ ਨੂੰ ਜਨਮ ਦਿੰਦੀ ਹੈ।  ਇਹ ਕੁਦਰਤ ਦੇ ਨਿਯਮ ਹੀ ਪੂਰੇ ਬ੍ਰਹਮੰਡ ਨੂੰ ਗਤੀਸ਼ੀਲਤਾ ਦਿੰਦੇ ਹਨ। ਇਸ ਲੇਖ ਨੂੰ ਪੜ੍ਹਦੇ ਪੜ੍ਹਦੇ ਤੁਹਾਨੂੰ ਪਤਾ ਹੀ ਨਹੀਂ ਲਗਣਾ ਕਿ ਤੁਹਾਡੀ ਧਰਤੀ ਬ੍ਰਹਿਮੰਡ ਵਿੱਚ ਲੱਖਾਂ ਕਿਲੋਮੀਟਰ ਤੈਅ ਕਰਕੇ ਦੂਜੀ ਜਗਹ ਪਹੁੰਚ ਗਈ ਹੈ। ਇਹ ਰਫਤਾਰ ਹੈਰਾਨ ਕਰ ਦੇਣ ਵਾਲੀ ਹੈ। ਜਿਸ ਪੰਧ ਤੋਂ ਇਹ ਲੰਘ ਜਾਂਦੀ ਹੈ ਉਥੇ ਵਾਪਸ ਕਦੇ ਨਹੀਂ ਆਉਂਦੀ।

ਜਿਸ ਬ੍ਰਹਿਮੰਡ ਵਿੱਚ ਇਹ ਸੱਭ ਕੇਝ ਵਾਪਰ ਰਿਹਾ ਹੈ ਉਸ ਦੀ ਥਾਹ ਨਹੀਂ ਪਾਈ ਜਾ ਸਕਦੀ। ਰੋਸ਼ਨੀ ਦੀ ਰਫਤਾਰ ਉਪਰ ਚੱਲਣ ਵਾਲੇ ਰਾਕਟ ਵੀ ਕਈ ਸਾਲ ਲੈਣਗੇ ਇਕ ਥਾਂ ਤੋਂ ਦੂਜੀ ਥਾਂ ਜਾਣ ਵਿੱਚ ਤੇ ਹਾਲੇ ਤੱਕ ਵਿਗਿਆਨ ਕੋਲ ਕੋਈ ਅਜਿਹਾ ਸਾਧਨ ਮੋਜੂਦ ਨਹੀਂ ਹੈ ਜੋ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਤੋਂ ਵੱਧ ਚਲ ਸਕੇ। ਇਸ ਸਾਰੇ ਬ੍ਰਹਮੰਡ ਵਿੱਚ ਮੈਗਨੈਟਿਕ ਐਨਰਜੀ ਦੀ ਮੋਜੂਦਗੀ ਦਸਦੀ ਹੈ ਕਿ ਇਹ ਸੱਭ ਕੁਝ ਕਿਵੇਂ ਇਕ ਦੂਜੇ ਨਾਲ ਜੁੜਿਆ ਹੋਇਆ ਹੈ। ਬਾਰ ਬਾਰ ਵਾਪਰਨ ਵਾਲੇ ਇਸ ਵਰਤਾਰੇ ਵਿੱਚ ਰਿਕ ਅਜੀਬ ਸੰਗੀਤਕ ਫਰੀਕੁਐਂਸੀ ਹੈ।  ਕੁਦਰਤ ਆਪਣੇ ਨਿਯਮਾਂ ਰਾਹੀ ਗਾ ਰਹੀ ਜਾਪਦੀ ਹੈ। ਕੀ ਤੁਸੀਂ ਇਸ ਸੱਭ ਨੂੰ ਰੋਕ ਸਕਦੇ ਹੋ? ਕੀ ਕੋਈ ਤਾਕਤ ਕੁਦਰਤ ਦੇ ਨਿਯਮਾਂ ਵਿੱਚ ਖਲਲ ਪਾ ਸਕਦਾ ਹੈ? ਪੂਰੀ ਗਲੈਕਸੀ ਨੂੰ ਦੇਖ ਲੈਣ ਤੋਂ ਬਾਦ ਮੇਰਾ ਤਾਂ ਕੁਦਰਤ ਦੇ ਨਿਯਮਾਂ ਨੂੰ ਮੰਨ ਲੈਣ ਤੇ ਉਨ੍ਹਾਂ ਅੱਗੇ ਸਿਰ ਝੁਕਾਉਣ ਦਾ ਹੀ ਮਨ ਕਰਦਾ ਹੈ। ਬ੍ਰਹਿਮੰਡ ਦੇ ਬਾਰੇ ਖਗੋਲ ਵਿਗਿਆਨੀ ਨਵੇਂ ਨਵੇਂ ਨਿਯਮ ਲੱਭ ਰਹੇ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਸਾਰਾ ਵਰਤਾਰਾ ਸਮਝਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਕੁਦਰਤ ਵੀ ਕਿਹਾ ਜਾ ਸਕਦਾ ਹੈ ਤੇ ਇਹ ਲਗਭਗ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਆਦਿ ਮਾਨਵ ਸੋਚਦਾ ਸੀ ਤੇ ਜਿਸ ਤਰ੍ਹਾਂ ਗੁਰਬਾਣੀ ਵਿੱਚ ਕੁਦਰਤ ਨੂੰ ਕਿਆਸਿਆ ਗਿਆ ਹੈ। ਪਰ ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਕੁਦਰਤ ਜੋ ਜਾਹਰਾ ਦਿਖਾਈ ਦਿੰਦੀ ਹੈ ਇਹ ਤਾਂ ਉਨ੍ਹਾਂ ਨਿਯਮਾਂ ਦਾ ਇਕ ਸਿੱਟਾ ਮਾਤਰ ਹੈ ਜੋ ਸਾਰੀ ਕਾਇਨਾਤ ਵਿੱਚ ਵਰਤ ਰਹੇ ਹਨ, ਭਾਵ ਵਾਪਰ ਰਹੇ ਹਨ। ਇਹ ਨਿਯਮ ਇਕ ਭੈਅ ਵਾਂਗ ਹਨ ਕੁਦਰਤ ਦਾ ਕੋਈ ਹਿੱਸਾ ਵੀ ਉਸ ਭੈਅ ਦੇ ਵਿਰੋਧ ਵਿੱਚ ਨਹੀਂ ਜਾਂਦਾ। ਇਥੋਂ ਤੱਕ ਕਿ ਵਿਨਾਸ਼ ਕਾਰੀ ਵਰਤਾਰਾ ਵੀ ਕੁਦਰਤੀ ਨਿਯਮਾਂ ਵਿੱਚ ਵੀ ਵਾਪਰਦਾ ਹੈ।

ਇਹ ਸਾਰੇ ਨਿਯਮ ਚਾਹੇ ਉਤਪਤੀ ਦੇ ਹੋਣ ਜਾਂ ਵਿਨਾਸ਼ ਦੇ, ਕੁਦਰਤ ਦੀ ਨਿਯਮ ਬੱਧਤਾ ਨੂੰ ਪ੍ਰਗਟ ਕਰਦੇ ਹਨ। ਇਕ ਘਟਨਾ ਦੂਜੀ ਨੂੰ ਜਨਮ ਦਿੰਦੀ ਹੈ ਤੇ ਸਾਰੇ ਨਿਯਮਾਂ ਵਿਚਾਲੇ ਇਕ ਲੜੀ ਚਲਦੀ ਦਿਖਾਈ ਦਿੰਦੀ ਹੈ। ਕਾਰਨ ਤੇ ਸਿੱਟੇ ਦੀ ਲੜੀ ਤੇ ਸਾਰੀਆਂ ਘਟਨਾਵਾਂ ਇਸੇ ਤਰ੍ਹਾਂ ਹੀ ਵਾਪਰਦੀਆਂ ਤੁਰੀਆਂ ਆਉਂਦੀਆਂ ਹਨ। ਕਾਰਨ ਵੀ ਕੁਦਰਤੀ ਨਿਯਮਾਂ ਦੇ ਹਨ ਤੇ ਉਨ੍ਹਾਂ ਦੇ ਸਿੱਟੇ ਵੀ ਕੁਦਰਤੀ ਨਿਯਮਾਂ ਨਾਲ ਸਬੰਧਤ ਹਨ। ਇਕ ਨਿਯਮ ਦੂਜੇ ਨਿਯਮ ਨੂੰ ਜਨਮ ਦਿੰਦਾ ਹੈ। ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ।

ਜੇ ਕਿਤੇ ਗਲੈਕਸੀ ਦੇ ਮਹਾਂ ਵਰਤਾਰੇ ਦੇ ਨਾਲ ਅਸੀਂ ਆਪਣੀ ਹੋਂਦ ਦਾ ਟਾਕਰਾ ਕਰੀਏ ਤਾਂ ਸਾਨੂੰ ਮਹਿਸੂਸ ਹੋ ਜਾਏਗਾ ਕਿ ਜਿਸ ਪੱਧਰ ਤੇ ਇਹ ਸੱਭ ਕੁਝ ਵਰਤ ਰਿਹਾ ਹੈ ਉਸ ਦੇ ਸਾਹਮਣੇ ਅਸੀਂ ਕੀ ਸਮੁੱਚੀ ਮਨੁੱਖੀ ਕੋਸ਼ਿਸ਼ ਹੀ ਬਹੁਤ ਨਿਗੂਣੀ ਜਾਪਦੀ ਹੈ। ਗਲੈਕਸੀ ਦੀ ਰਫਤਾਰ ਤੋਂ ਵਿਗਿਆਨ ਇਕ ਅੰਦਾਜ਼ਾ ਲਾਉਂਦੇ ਹਨ ਕਿ ਸਮੁੱਚੇ ਬ੍ਰਹਿਮੰਡ ਦੇ ਇਸ ਵਰਤਾਰੇ ਦੀ ਉਮਰ ਕਿੰਨੀ ਹੈ ਤੇ ਇਹ ਕਦੋਂ ਤੱਕ ਇਸ ਤਰ੍ਹਾਂ ਵਾਪਰੇਗਾ। ਉਨ੍ਹਾਂ ਸੂਰਜ ਦੇ ਅੰਤ ਦਾ ਗਣਿਤ ਲਾਇਆ ਹੈ। ਸੂਰਜ ਦੇ ਅੰਤ ਤੋਂ ਪਹਿਲਾਂ ਧਰਤੀ ਦਾ ਅੰਤ ਹੋ ਜਾਏਗਾ। 50 ਲੱਖ ਸਾਲ ਦਾ ਅੰਦਾਜ਼ਾ ਹੈ। ਇਹ ਸੱਭ ਕੁਝ ਕਿਸ ਤਰ੍ਹਾਂ ਵਾਪਰੇਗਾ ਇਸ ਦਾ ਵੀ ਪੂਰਵ ਅਨੁਮਾਨ ਲਾ ਲਿਆ ਹੈ। ਇਹ ਕੋਈ ਕੋਰੀ ਕਲਪਨਾ ਨਹੀਂ ਸਗੋਂ ਉਨ੍ਹਾਂ ਨਿਯਮਾਂ ਦੇ ਆਪੋ ਵਿਚਲੇ ਸਬੰਧ ਜਾਣਨ ਤੋਂ ਬਾਦ ਹੀ ਉਹ ਅਜਿਹਾ ਕਰ ਸਕੇ ਹਨ। ਮੇਰਾ ਮਕਸਦ ਡਰ ਪੈਦਾ ਕਰਨਾ ਨਹੀਂ। ਵਿਗਿਆਨ ਆਪਣੇ ਉਦੇਸ਼ ਨਾਲ ਕੰਮ ਕਰ ਰਿਹਾ ਹੈ। ਜਿਹੜੀ ਜਾਣਕਾਰੀ ਇਹ ਦੇ ਰਿਹਾ ਹੈ ਉਹ ਸਿਰਫ ਕੁਦਰਤੀ ਨਿਯਮਾਂ ਦੀ ਹੀ ਹੈ।

ਕੁਦਰਤੀ ਨਿਯਮਾਂ ਦੀ ਇਕ ਹੋਰ ਖੂਬਸੂਰਤੀ ਹੈ ਕਿ ਇਹ ਵਿਸ਼ਾਲ ਪੱਧਰ ਤੇ ਅਤੇ ਸੱਭ ਤੋਂ ਸੂਖਮ ਪੱਧਰ ਤੇ ਵੀ ਵਪਾਰਦੇ ਦੇਖੇ ਜਾ ਸਕਦੇ ਹਨ। ਜੀਵਾਣੂ, ਰੋਗਾਣੂ, ਵਿਸ਼ਾਣੂ ਜੀਵ ਵਿਗਿਆਨ ਦਾ ਧੁਰਾ ਹਨ ਤੇ ਜੀਵਨ ਦਾ ਕਾਰਨ ਬਣੇ ਹੋਏ ਹਨ। ਇਹ ਸੱਭ ਕੁਦਰਤੀ ਨਿਯਮਾਂ ਅਧੀਨ ਹੀ ਚੱਲਦੇ ਹਨ। ਜਰਾ ਜਿੰਨੀ ਲਾਪਰਵਾਹੀ ਜਾਂ ਤਬਦੀਲੀ ਜ਼ਿੰਦਗੀ ਦੀ ਮੋਜੂਦਗੀ ਲਈ ਖਤਰਾ ਬਣ ਜਾਂਦੀ ਹੈ। ਵਿਗਿਆਨ ਆਪਣੀਆਂ ਵੱਖੋ ਵੱਖਰੀਆਂ ਸ਼ਾਖਾਵਾਂ ਅਧੀਨ ਇਨ੍ਹਾਂ ਨਿਯਮਾਂ ਦਾ ਅਧਿਅਨ ਕਰਦਾ ਹੈ। ਭੌਤਿਕ ਸ਼ਾਸ਼ਤਰ ਭੌਤਿਕ ਨਿਯਮਾਂ ਦੀ ਵਿਆਖਿਆ ਤੇ ਪਰਖ ਦਾ ਕੰਮ ਕਰਦਾ ਹੈ। ਰਸਾਇਣ ਵਿਗਿਆਨ ਰਸਾਇਣਕ ਨਿਯਮਾਂ ਦਾ ਅਧਿਅਨ ਕਰਦਾ ਹੈ। ਜੀਵ ਵਿਗਿਆਨ ਜੀਵਨ ਦੇ ਤੱਤਾਂ ਦਾ ਅਧਿਅਨ ਕਰਦਾ ਹੈ। ਇਸ ਤਰ੍ਹਾਂ ਬਾਕੀ ਦੀਆਂ ਸ਼ਾਖਾਵਾਂ ਆਪੋ ਆਪਣੇ ਖੇਤਰ ਵਿੱਚ ਕੰਮ ਕਰਦੀਆਂ ਹਨ। ਜੀਵ ਵਿਗਿਆਨ ਤੁਹਾਨੂੰ ਦੱਸੇਗਾ ਕਿ ਕਿਵੇਂ ਇਕ ਕੋਸ਼ਿਕਾ ਜੀਵ ਨੇ ਮਨੁੱਖੀ ਜੀਵਨ ਤੱਕ ਦਾ ਸਫਰ ਤੈਅ ਕੀਤਾ ਹੈ। ਮਨੋਵਿਗਿਆਨ ਦੱਸੇਗਾ ਕਿ ਮਾਨਸਕ ਪੱਧਰ ਉਪਰ ਤਬਦੀਲੀਆਂ ਕਿਵੇਂ ਵਾਪਰਦੀਆਂ ਹਨ। ਮਨੁੱਖੀ ਜੀਵਨ ਦੀ ਸ਼ੁਰੂਆਤ ਕੁਦਰਤ ਦੇ ਨਿਯਮਾਂ ਅਧੀਨ ਹੀ ਹੋਈ। ਇਹ ਕਿਤੇ ਵੀ ਹੋ ਸਕਦੀ ਹੈ ਜਿਥੇ ਇਸ ਨੂੰ ਲੋੜੀਦੀਆਂ ਅਵਸਥਾਵਾਂ ਮਿਲਣਗੀਆਂ। ਸਾਰੇ ਬੀਜ ਨਹੀਂ ਉੱਗਦੇ। ਪਰ ਜਿਸ ਬੀਜ ਨੂੰ ਸਹੀ ਤਾਪਮਾਨ, ਸਹੀ ਵੱਤਰ, ਸਹੀ ਮਿੱਟੀ ਨਾਲ ਸੰਪਰਕ ਮਿਲ ਜਾਂਦਾ ਹੈ ਉਹ ਉੱਗ ਖੜ੍ਹਦਾ ਹੈ। ਫਿਰ ਉਸ ਨੂੰ ਕੋਈ ਰੋਕ ਨਹੀਂ ਸਕਦਾ। ਹਰ ਬੀਜ ਦੂਜਿਆਂ ਨਾਲੋਂ ਵੱਖਰਾ ਹੁੰਦਾ ਹੈ ਤੇ ਆਪਣੇ ਆਪ ਵਿੱਚ ਨਵੇਂ ਗੁਣਾਂ ਦਾ ਧਾਰਨੀ ਹੁੰਦਾ ਹੈ। ਇਸ ਸੱਭ ਨੂੰ ਪਰਖ ਕੇ ਦੇਖਣ ਤੇ ਸਮਝਣ ਦਾ ਮੌਕਾ ਮੈਂਡਲ ਨੂੰ ਮਿਲਿਆ। ਉਹ ਇਕ ਪਾਦਰੀ ਸੀ। ਉਹ ਵੀ ਬਾਈਬਲ ਵਿੱਚ ਲਿਖੇ ਉਪਰ ਵਿਸ਼ਵਾਸ ਕਰ ਸਕਦਾ ਸੀ। ਪਰ ਉਸ ਦਾ ਸ਼ੌਕ ਸੀ ਮਟਰਾਂ ਦੇ ਬੂਟੇ ਉਗਾਉਣੇ। ਤੇ ਇੰਜ ਮਟਰਾਂ ਦੇ ਦਾਣਿਆਂ ਦੀ ਮੋਟਾਈ ਤੇ ਗਿਣਤੀ ਵਧਾਉਣ ਦੀ ਲਿਲ੍ਹਕ ਉਸ ਨੂੰ ਵਿਗਿਆਨਕ ਨਿਯਮਾਂ ਵੱਲ ਲੈ ਗਈ ਤੇ ਉਸ ਨੇ ਜੀਵ ਵਿਗਿਆਨ ਵਿੱਚ ਜਿਹੜੇ ਨਿਯਮ ਸਥਾਪਤ ਕੀਤੇ ਉਹ ਅੱਜ ਵੀ ਉਸ ਦੇ ਨਾਂ ਨਾਲ ਹੀ ਜਾਣੇ ਜਾਂਦੇ ਹਨ।

ਕੁਦਰਤ ਦੇ ਇਸ ਵਰਤਾਰੇ ਪਿਛੇ ਕੁਦਰਤੀ ਨਿਯਮਾਂ ਨੂੰ ਦੇਖ ਤੇ ਸਮਝ ਕੇ ਮਨ ਭੌਚੱਕਾ ਰਹਿ ਜਾਂਦਾ ਹੈ। ਪ੍ਰਸੰਸਾ ਕੀਤੇ ਬਿਨਾਂ ਨਹੀਂ ਰਿਹਾ ਹਾ ਸਕਦਾ। ਕਮਾਲ ਕੀਤੀ ਹੋਈ ਹੈ ਕੁਦਰਤ ਦੇ ਇਨ੍ਹਾਂ ਨਿਯਮਾਂ ਨੇ। ਕੀ ਸਾਡੇ ਕੋਲ ਇਸ ਸੱਭ ਕੁਝ ਦਾ ਵਿਰੋਧ ਕਰਨ ਦਾ ਦਮ ਹੈ? ਕੀ ਇਸ ਤੋਂ ਬਿਨਾਂ ਜੀਵਿਆ ਜਾ ਸਕਦਾ ਹੈ? ਨਹੀਂ, ਇਕ ਪਲ ਵੀ ਨਹੀਂ। ਬਹੁਤ ਮੁਸ਼ਕਲ ਹੋ ਜਾਵੇਗਾ ਜੀਣਾ, ਜੇ ਭਲਾ ਅਸੀਂ ਧਰਤੀ ਦੀ ਗੁਰੂਤਾ ਖਿੱਚ ਦਾ ਹੀ ਵਿਰੋਧ ਕਰੀਏ। ਅਸਮਾਨ ਵਿੱਚ ਤੇ ਫਿਰ ਪੁਲਾੜ ਵਿੱਚ ਸਾਨੂੰ ਜੀਵਨ ਦੀ ਕੋਈ ਵਿਵਸਥਾ ਨਹੀਂ ਮਿਲਣੀ। ਸੋ ਇਨ੍ਹਾਂ ਨੂੰ ਮੰਨ ਲੈਣਾ ਤੇ ਫਿਰ ਇਨ੍ਹਾਂ ਅਨੁਸਾਰ ਜੀਵਨ ਜੀ ਲੈਣਾ ਹੀ ਸੁਖੀ ਜ਼ਿੰਦਗੀ ਦਾ ਰਾਜ ਹੈ।

ਹੁਣ ਗੁਰਬਾਣੀ ਵੱਲ ਪਰਤ ਕੇ ਦੇਖੋ। ਇਸ ਕੁਦਰਤੀ ਵਰਤਾਰੇ ਦੇ ਨਿਯਮਾਂ ਦੀ ਨਿਯਮਬੱਧਤਾ ਨੂੰ ਜੋ ਚਾਹੋ ਨਾਂ ਦੇ ਦਿਓ. (ਨਾਂ ਤਾਂ ਬੱਸ ਇਕ ਨਾਂਵ ਹੈ, ਵਿਆਕਰਨ ਦੀ ਇਕ ਇਕਾਈ) ਰੱਬ ਕਹੋ, ਅਕਾਲ ਪੁਰਖ ਕਹੋ, ਰਾਮ ਕਹੋ, ਰਹੀਮ ਕਹੋ, ਕੀ ਫਰਕ ਪੈਂਦਾ ਹੈ। ਐਕਸ ਵਾਈ ਜ਼ੈਡ ਕੁਝ ਵੀ ਕਹਿ ਲਵੋ। ਗੁਰਮੁੱਖ ਹੋ ਜੇ ਕੁਦਰਤ ਦੇ ਨਿਯਮਾਂ ਅਨੁਸਾਰ ਜੀਂਦੇ ਹੋ। ਨਹੀਂ ਤਾਂ ਮਨਮੁੱਖ, ਭਾਵ ਮਨ ਆਈਆਂ ਕਰਦੇ ਹੋ, ਕੁਦਰਤ ਦੇ ਨਿਯਮਾਂ ਨੂੰ ਨਹੀਂ ਮੰਨਦੇ, ਛੇੜ ਛਾੜ ਕਰਦੇ ਹੋ। ਨਾ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਹੋ ਤੇ ਨਾ ਮੰਨਦੇ ਹੋ। ਦੁਖ ਤਾਂ ਮਿਲਣਾ ਹੀ ਹੈ। ਕੁਦਰਤ ਦੇ ਨਿਯਮਾਂ ਵਿੱਚ ਜਿਹਾ ਕਰੋਗੇ ਉਸੇ ਤਰ੍ਹਾਂ ਦਾ ਭਰੋਗੇ। ਜੇ ਬੰਜਰ ਜੀਵਨ ਨਾਲ ਮੋਹ ਹੈ ਤਾਂ ਅੱਗ ਲਾ ਕੇ ਸਾੜ ਦਿਓ ਸੱਭ ਕੁਝ ਪਰ ਜਦੋਂ ਕੁਦਰਤ ਤੁਹਾਡੇ ਕੀਤੇ ਦਾ ਹਿਸਾਬ ਕਰੇਗੀ ਤੇ ਲੇਖਾ ਕਰਕੇ ਤੁਹਾਡੇ ਸਾਹਮਣੇ ਸੱਭ ਕੁੱਝ ਰੱਖ ਦੇਵੇਗੀ। ਫਿਰ ਤੁਹਾਡੇ ਕੋਲ ਕੀ ਜਵਾਬ ਹੋਵੇਗਾ। ਸੋ ਚੰਗਾ ਹੈ, ਭਲਾਈ ਇਸੇ ਵਿੱਚ ਹੈ ਕਿ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਜੀਵਨ ਬਤੀਤ ਕੀਤਾ ਜਾਵੇ।

ਕੁਦਰਤ ਦਾ ਤਾਣਾ ਬਾਣਾ ਬਹੁਤ ਉਲਝਿਆ ਹੋਇਆ ਹੈ। ਇਸ ਨਾਲ ਛੇੜ ਛਾੜ ਬਿਲਕੁਲ ਨਾ ਕੀਤੀ ਜਾਵੇ। ਗੁਰਬਾਣੀ ਇਸ ਦੀ ਇਜ਼ਾਜ਼ਤ ਨਹੀਂ ਦਿੰਦੀ। “ਹੁਕਮ ਕੀਏ ਮਨ ਭਾਵਦੇ .....” ਇਸ ਲਈ ਹਰ ਕੰਮ ਕਰਨ ਤੋਂ ਪਹਿਲਾਂ ਸੁਚੇਤ ਮਨ ਨਾਲ ਸੋਚਣਾ ਤੇ ਫੈਸਲਾ ਕਰਨਾ ਜਰੂਰੀ ਹੈ। ਪਰ ਇਸ ਤੋਂ ਵੀ ਜਿਆਦਾ ਜ਼ਰੁਰੀ ਹੈ ਕੁਦਰਤ ਨੂੰ ਗਹੁ ਨਾਲ ਦੇਖਣਾ, ਸਮਝਣਾ ਤੇ ਉਸ ਅਨੁਸਾਰ ਜੀਣਾ। ਕੁਦਰਤੀ ਨਿਯਮਾਂ ਦੇ ਬਾਰ ਬਾਰ ਵਾਪਰਨ ਵਿੱਚ ਵੀ ਇਕ ਸੰਗੀਤ ਹੈ, ਇਸ ਸੰਗੀਤ ਨੂੰ ਹੀ ਗਾਵਿਨ ਕਿਹਾ ਗਿਆ ਹੈ। ਕੁਦਰਤ ਦਾ ਗਾਉਣਾ ਕਿਸੇ ਅਵਾਜ਼ ਨਾਲ ਸਬੰਧ ਨਹੀਂ ਰੱਖਦਾ, ਇਹ ਗਾਉਣਾ ਤਾਂ ਕੁਦਰਤ ਦੇ ਵਰਤਾਰੇ ਦਾ ਵਾਪਰਨਾ ਹੈ। ਹਰ ਦਿਨ ਸਵੇਰ ਤੋਂ ਸ਼ਾਮ ਤੇ ਹਰ ਸਾਲ ਵਿੱਚ ਛੇ ਵਾਰੀ ਰੁੱਤ ਬਦਲਣਾ ਕੁਦਰਤ ਦਾ ਸੰਗੀਤ ਹੀ ਤਾਂ ਹੈ। ਇਨ੍ਹਾਂ ਨਿਯਮਾਂ ਵਿੱਚ ਹੀ ਸੂਰਜ ਚੰਨ, ਤਾਰੇ ਤੇ ਸਾਰੇ ਗ੍ਰਹਿ ਆਪਣੀ ਚਾਲ ਚਲ ਰਹੇ ਹਨ। ਇਹ ਵਿਗਿਆਨਕ ਸੱਚ ਹੈ, ਅੰਧ ਵਿਸ਼ਵਾਸ ਨਹੀਂ। ਇਸ ਸੱਚ ਨੂੰ ਸਮਝਣਾ ਹੀ ਅਸਲ ਵਿੱਚ ਸੁਣਨਾ ਹੈ। ਜੇ ਤੁਸੀਂ ਕੁਦਰਤ ਦੇ ਸੰਗੀਤ ਨੂੰ ਸਮਝਦੇ ਹੋ  ਇਸ ਦੀ ਸੰਗੀਤਕਤਾ ਨੂੰ ਪ੍ਰਵਾਨ ਕਰਦੇ ਹਾਂ ਤਾਂ ਹੀ ਤੁਹਾਡੀ ਸੁਣਨ ਸ਼ਕਤੀ ਇਸ ਕਾਬਲ ਹੋ ਗਈ ਹੈ ਕਿ ਤੁਸੀਂ ਸੁਣ ਕੇ ਅਨੰਦ ਮਾਣ ਸਕੋਂ। ਕੁਦਰਤ ਦੇ ਨਿਯਮਾਂ ਨੂੰ ਵਾਪਰਦਾ ਦੇਖ ਕੇ ਉਸ ਦੇ ਅੱਗੇ ਸਿਰ ਝੁਕਾ ਕੇ ਮੰਨ ਲੈਣਾ ਤੇ ਫਿਰ ਉਨ੍ਹਾਂ ਅਨੁਸਾਰ ਜੀਣਾ ਹੀ ਅਸਲ ਗੁਰਮੁਖ ਜੀਵਨ ਹੈ। ਕੀ ਗੁਰਬਾਣੀ ਇਸ ਤੋਂ ਵੱਧ ਕੁਝ ਹੋਰ ਕਰਨ ਲਈ ਆਖਦੀ ਹੈ।

ਬਾਕੀ ਸਾਰੀਆਂ ਗੱਲਾਂ ਤਾਂ ਮਨ-ਮਨੌਤੀਆਂ ਹਨ। ਨਾਮ ਜਪਣਾ ਕੋਈ ਰੱਬ ਰੱਬ ਕਰਨਾ ਨਹੀਂ ਸਗੋਂ ਜਿੰਨੀ ਵਾਰ ਰੱਬ ਸ਼ਬਦ ਦੀ ਵਰਤੋਂ ਹੋਵੇ ਓਨੀ ਵਾਰੀ ਕੁਦਰਤ ਦੇ ਇਸ ਮਹਾਂ ਵਰਤਾਰੇ ਨੂੰ ਆਪਣੇ ਚਿਤ ਭਾਵ ਜ਼ਿਹਨ ਵਿੱਚ ਲਿਆਉਣਾ ਹੈ। ਕੁਦਰਤ ਦਾ ਭਾਣਾ ਭਾਵ ਜੋ ਕੁਦਰਤ ਨੂੰ ਭਾਵੇ ਉਸ ਨੂੰ ਸੱਤ ਕਰਕੇ ਮੰਨ ਲੈਣਾ ਹੀ ਗੁਰਮੁਖ ਸੋਚ ਹੈ। ਰੱਬ ਨੂੰ ਕਿਸੇ ਵਿਅਕਤੀ ਵਾਂਗ ਲੈਣਾ ਤੇ ਉਸ ਨੂੰ ਕੋਈ ਸੁਪਰ ਸ਼ਕਤੀ ਸਮਝ ਕੇ ਗੁਣ ਗਾਣ ਕਰਨਾ ਵਿਅਰਥ ਹੈ। ਜਦੋਂ ਵਡਿਆਈ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਸ ਦਾ ਭਾਵ ਕੁਦਰਤੀ ਨਿਯਮਾਂ ਦੇ ਸਾਰਥਕ ਪੱਖਾਂ ਨੂੰ ਵਿਚਾਰਨਾ ਹੈ। ਵਿਗਿਆਨ ਦੇ ਵਿਸ਼ਿਆ ਵਿੱਚ ਜਾ ਕੇ ਕੁਦਰਤ ਨੂੰ ਜਾਣਨਾ ਹੈ ਤਾਂ ਜੋ ਮਿਲੀ ਜਾਣਕਾਰੀ ਤੋਂ ਜੀਵਨ ਨੂੰ ਸੁਖਾਲਾ ਤੇ ਚੰਗਾ ਬਣਾਉਣ ਵਿੱਚ ਸੇਧ ਮਿਲ ਸਕੇ।  (ਚਲਦਾ)




3.17.2016

ਗਾਵਹ

ਗਾਵੈ ਤੇ ਗਾਵਹੁ

ਗੁਰਦੀਪ ਸਿੰਘ ਭਮਰਾ

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ਗਾਵੈ ਕੋ ਦਾਤਿ ਜਾਣੈ ਨੀਸਾਣੁ ॥ 
ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ  ਵਿਦਿਆ ਵਿਖਮੁ ਵੀਚਾਰੁ ॥ 
ਗਾਵੈ ਕੋ ਸਾਜਿ ਕਰੇ ਤਨੁ ਖੇਹ ਗਾਵੈ ਕੋ ਜੀਅ ਲੈ ਫਿਰਿ ਦੇਹ ॥ 
ਗਾਵੈ ਕੋ ਜਾਪੈ ਦਿਸੈ ਦੂਰਿ ਗਾਵੈ ਕੋ ਵੇਖੈ ਹਾਦਰਾ ਹਦੂਰਿ

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ੨੩॥ 



ਗੁਰਬਾਣੀ ਵਿੱਚ ਗਾਵਹਿ, ਗਾਵਹੁ, ਗਾਵੈ, ਸ਼ਬਦ ਗਾਉਣ ਦੀ ਪ੍ਰਕ੍ਰਿਆ ਨਾਲ ਜੋੜ ਕੇ ਹੀ ਸਮਝੇ ਜਾਂਦੇ ਹਨ। ਇਸੇ ਨੂੰ ਅੱਗੇ ਗਾਉਣ ਤੇ ਕੀਰਤਨ ਦੀ ਪ੍ਰੰਪਰਾ ਨਾਲ ਜੋੜ ਕੇ ਸਮਝ ਲਿਆ ਜਾਂਦਾ ਹੈ। ਭਾਂਵੇਂ ਜਸ ਗਾਉਣਾ ਉਸਤਤ ਕਰਨਾ ਹੀ ਹੈ ਤੇ ਕੀਰਤਨ ਸ਼ਬਦ ਵੀ ਕੀਰਤੀ ਨੂੰ ਗਾਉਣਾ, ਭਾਵ ਵਡਿਆਈ ਕਰਨਾ ਪ੍ਰਵਾਨ ਕਰ ਲਿਆ ਜਾਂਦਾ ਹੈ ਪਰਤੂੰ ਫਿਰ ਗੁਰਬਾਣੀ ਦੇ ਸਿਧਾਂਤ ਵਿੱਚ ਇਸ ਸ਼ਬਦ ਤੋਂ ਜੀਵਨ ਜਾਚ ਦੇ ਅਰਥ ਸਾਫ ਹੋ ਜਾਂਦੇ ਹਨ ਜੇ ਇਸ ਨੂੰ ਕੁਝ ਡੂੰਘਾਈ ਵਿੱਚ ਸਮਝਿਆ ਜਾਵੇ।
ਗਾਵਹੁ ਸ਼ਬਦ ਦੇ ਗੁਰਬਾਣੀ ਅਨੁਸਾਰ ਦੋ ਅਰਥ ਕੀਤੇ ਜਾਣੇ ਚਾਹੀਦੇ ਹਨ। ਪਹਿਲਾ ਸ਼ਬਦ ਗਾਵਹੁ, ਕ੍ਰਿਆ ਗਾਉਣ ਦੀ ਕ੍ਰਿਆ ਦੇ ਨਜ਼ਦੀਕ ਰੱਖ ਕੇ ਦੇਖਣਾ ਚਾਹੀਦਾ ਹੈ ਤੇ ਇਸ ਦਾ ਅਰਥ ਹੈ ਗਾਉਣਾ, ਕਿਸੇ ਸੁਰ ਤਾਂ ਤਾਲ ਵਿੱਚ ਗਾਉਣਾ- ਆਵਹੁ ਸਿਖ ਸਤਿਗੁਰੂ ਕੇ ਪਿਆਰਿਹੁ ਗਾਵਹੁ ਸਾਚੀ ਬਾਣੀ॥ ਪਰ ਜਦੋਂ ਇਹੋ ਸ਼ਬਦ ਸੋਦਰੁ ਦੇ ਸ਼ਬਦ ਵਿੱਚ ਆਉਂਦਾ ਹੈ ਤਾਂ ਇਸ ਦੇ ਅਰਥ ਗਾਵਹੁ ਨਹੀਂ ਹਨ ਸਗੋਂ ਇਸ ਦੇ ਅਰਥਾਂ ਵਿੱਚ ਗੁਰਬਾਣੀ ਦਾ ਭੇਤ ਛਿਪਿਆ ਹੋਇਆ ਹੈ। ਅੱਜ ਅਸੀਂ ਇਸ ਵੱਖਰੇ ਅਰਥ ਦੀ ਗੱਲ ਕਰਾਂਗੇ।

ਗਾਉਣ ਦਾ ਸਬੰਧ ਸੰਗੀਤ ਨਾਲ ਹੈ ਤੇ ਸੰਗੀਤ ਸਿਰਫ ਸੁਰ ਤੇ ਤਾਲ ਉਪਰ ਅਧਾਰਤ ਹੁੰਦਾ ਹੈ। ਤਾਲ ਦਾ ਭਾਵ ਹੈ ਥਾਪ, ਬਾਰ ਬਾਰ ਵਜਣਾ, ਸੁਰ ਵੀ ਅਸਲ ਵਿੱਚ ਤਾਲ ਦਾ ਹੀ ਦੂਜਾ ਰੁਪ ਹੁੰਦੀ ਹੈ। ਕੋਈ ਵੀ ਤਾਲ ਜਦੋਂ ਲਗਾਤਾਰ ਵੱਜਦਾ ਹੈ ਤੇ ਅਸੀਂ ਦੋ ਥਾਪਾਂ ਵਿਚਲਾ ਅੰਤਰ ਨਹੀਂ ਸੁਣ ਸਕਦੇ ਤਾਂ ਸੁਰ ਬਣ ਜਾਂਦੀ ਹੈ। ਅੰਗਰੇਜ਼ੀ ਵਿੱਚ ਇਸ ਵਾਸਤੇ ਸ਼ਬਦ ਹੈ ਫਰੀਕੁਐਸੀਂ, ਤੇ ਇਸ ਦਾ ਮਤਲਬ ਹੈ ਬਾਰ ਬਾਰ ਵਾਪਰਨਾ। ਸੰਗੀਤ ਵਿੱਚ ਥਾਪ ਬਾਰ ਬਾਰ ਵਾਪਰਦੀ ਹੈ ਤੇ ਤਾਲ ਬਣਦੀ ਹੈ। ਤਾਲ ਬਾਰ ਬਾਰ ਵਾਪਰਦਾ ਹੈ ਤਾਂ ਸੁਰ ਬਣਦਾ ਹੈ।

ਕੁਦਰਤ ਵਿੱਚ ਪੰਛੀ ਗਾਉਂਦੇ ਹਨ। ਉਹ ਬਾਰ ਬਾਰ ਇਕੋ ਜਿਹੀ ਲੈਅ ਵਿੱਚ ਬੋਲਦੇ ਹਨ ਤਾਂ ਗਾਉਂਦੇ ਜਾਪਦੇ ਹਨ। ਕਵਿਤਾ ਵੀ ਬਾਰ ਬਾਰ ਬੋਲੇ ਜਾਣ ਵਾਲੇ ਇਕੋ ਜਿਹੀ ਅਵਾਜ਼ ਵਾਲੇ ਸ਼ਬਦਾਂ ਦਾ ਹੀ ਦੂਜਾ ਨਾਂ ਹੈ। ਜੇ ਕੋਈ ਕਹੇ ਕੁਦਰਤ ਦੀ ਕਵਿਤਾ ਤਾਂ ਉਸ ਦਾ ਮਤਲਬ ਇਹ ਹੋਵੇਗਾ ਕਿ ਕੁਦਰਤ ਵਿੱਚ ਘਟਨਾਵਾਂ ਦੇ ਬਾਰ ਬਾਰ ਵਾਪਰਨ ਦੀ ਲੈਅ, ਹੈਰਾਨੀ ਦੀ ਗੱਲ ਹੈ, ਜਿਹੜਾ ਵਿਅਕਤੀ ਇਸ ਨੂੰ ਮਹਿਸੂਸ ਕਰਦਾ ਹੈ, ਉਹ ਸਮਝਦਾ ਹੈ ਕਿ ਦਿਨ ਤੇ ਰਾਤ ਵਿਚ ਆਪਣੀ ਇਕ ਲੈਅ ਹੈ, ਮੌਸਮਾਂ ਦੇ ਆਉਣ ਤੇ ਜਾਣ, ਬਦਲਣ ਤੇ ਵਾਪਰਨ ਵਿੱਚ ਇਕ ਲੈਅ ਹੈ। ਪਾਣੀ ਦੇ ਵਗਣ ਵਿੱਚ ਇਕ ਲੈਅ  ਹੈ। ਜਦੋਂ ਅਸੀਂ ਦਰਿਆ ਦਾ ਗਾਉਣਾ ਸੁਣਦੇ ਹਾਂ ਤਾਂ ਇਸ ਦਾ ਇਕ ਮਤਲਬ ਦਰਿਆ ਦੇ ਪਾਣੀ ਦੇ ਵਗਣ ਦੀ ਅਵਾਜ਼ ਦੀ ਲੈਅ ਹੈ ਪਰ ਦੂਜਾ ਮਤਲਬ ਦਰਿਆ ਦੇ ਪਾਣੀ ਦਾ ਸਮੇਂ ਦੀ ਲੈਅ ਵਿੱਚ  ਵਹਿਣਾ ਹੈ।

ਸਮਾਂ ਧਰਤੀ ਦੀ ਸੁਰਜ ਦੇ ਗਿਰਦ ਚੱਕਰ ਲਾਉਣ ਦੀ ਲੈਅ ਦਾ ਸੰਕੇਤ ਹੈ। ਸਾਲ ਰੁੱਤਾਂ ਦੇ ਬਦਲਣ ਤੇ ਵਾਪਰਨ ਦੀ ਲੈਅ ਵੱਲ ਇਸ਼ਾਰਾ ਕਰਦਾ ਹੈ। ਧਰਤੀ ਗਾਉਂਦੀ ਹੈ ਦਾ ਭਾਵ ਧਰਤੀ ਸੁਰਜ ਦੇ ਦੁਆਲੇ ਤੇ ਆਪਣੀ ਧੁਰੀ ਦੇ ਦੁਆਲੇ ਚੱਕਰ ਕੱਢਦੀ ਹੈ, ਇਕ ਲੈਅ ਵਿੱਚ ਬੰਨ੍ਹੀ ਹੋਈ, ਇਕ ਸੁਰ, ਇਕ ਤਾਲ।  ਸੂਰਜ ਵੀ ਗਾਉਂਦਾ ਹੈ, ਭਾਵ ਆਪਣੀ ਇਕ ਲੈਅ ਵਿੱਚ ਚੱਲ ਰਿਹਾ ਹੈ। ਵਿਗਿਆਨੀ ਹੈਰਾਨ ਹੋਇਆ ਤੇ ਉਸ ਨੇ ਇਸ ਲੈਅ ਦੀ ਖੋਜ ਕਰਨੀ ਸ਼ੁਰੂ ਕੀਤੀ। ਉਸ ਦੀ ਖੋਜ ਵਿੱਚ ਕਿੰਨਾ ਕੁਝ ਸ਼ਾਮਲ ਸੀ। ਤੇ ਉਹ ਲੱਭ ਸਕਿਆ ਕਿ ਇਹ ਲੈਅ ਦਰਅਸਲ ਕੁਦਰਤ ਦੇ ਨਿਯਮਾਂ ਦੇ ਕਾਰਨ ਹੈ ਤੇ ਕੁਦਰਤ ਦੇ ਨਿਯਮਾਂ ਦਾ ਹੀ ਵਰਤਾਰਾ ਹੈ।

ਮੁਢਲੇ ਸਮੇਂ ਵਿੱਚ ਵਿਗਿਆਨੀ ਤਰਕੀਬਨ ਸਾਰੇ ਖੇਤਰਾਂ ਵਿੱਚ ਕੰਮ ਕਰਦੇ ਸਨ। ਨਿਊਟਨ ਦਾ ਨਾਂ ਕਈ ਖੇਤਰਾਂ ਵਿੱਚ ਸੁਣਿਆ ਜਾ ਸਕਦਾ ਹੈ। ਐਡੀਸਨ ਨੂੰ ਵੀ ਇਕ ਤੋਂ ਵੱਧ ਖੇਤਰਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਸਾਰੇ ਵਗਿਆਨੀਆਂ ਨੇ ਕੁਦਰਤ ਦੀਆਂ ਘਟਨਾਵਾਂ ਨੂੰ ਜਿਵੇਂ ਹੈ ਉਵੇਂ ਹੀ ਵਿਚਾਰਿਆ, ਪਰਖਿਆ ਤੇ ਸਮਝਿਆ ਅਤੇ ਇਨ੍ਹਾਂ ਵਿੱਚ ਵਾਪਰਨ ਵਾਲੇ ਸੁਰ ਤੇ ਲੈਅ ਨੂੰ ਹੀ ਕੁਦਰਤੀ ਨਿਯਮਾਂ ਦਾ ਨਾਂ ਦਿਤਾ। ਹੌਲੀ ਹੌਲੀ ਵਿਗਿਆਨ ਨੇ ਆਪਣਾ ਘੇਰਾ ਵਧਾ ਲਿਆ ਤੇ ਅੱਜ ਵਿਗਿਆਨ ਹੀ ਹੈ ਜੋ ਦੂਰ ਦੁਰਾਡੇ ਵਾਪਰਨ ਵਾਲੀਆਂ ਘਟਨਾਵਾਂ ਦੀ ਕੁਦਰਤੀ ਨਿਯਮਾਂ ਦੀ ਜਾਣਕਾਰੀ ਦੇ ਅਧਾਰ ਤੇ ਪਰਖਦਾ ਹੈ ਤੇ ਸਮਝਦਾ ਹੈ। ਉਹ ਇਸ ਦੇ ਭੇਦ ਜਾਣਨ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਨੂੰ ਇਕ ਗੁੰਝਲ ਦੇ ਤੌਰ ਤੇ ਲੈਂਦਾ ਹੈ ਤੇ ਦੋ ਘਟਨਾਵਾਂ ਵਿੱਚ ਕਾਰਨ ਤੇ ਘਟਨਾ ਵਾਲੇ ਸਬੰਧ ਖੋਜਦਾ ਹੈ। ਇਸੇ ਕੋਸ਼ਿਸ਼ ਤੋਂ ਹੀ ਵਿਗਿਆਨ ਦਾ ਜਨਮ ਤੇ ਵਿਕਾਸ ਹੁੰਦਾ ਹੈ।

ਧਰਤੀ ਤੋਂ ਉਪਰ ਬ੍ਰਹਿਮੰਡ ਵਿੱਚ ਵੀ ਸਾਰੀਆਂ ਘਟਨਾਵਾਂ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਵਾਪਰਦੀਆਂ ਹਨ। ਇਨ੍ਹਾਂ ਵਿੱਚ ਤਾਲ ਹੈ, ਸੁਰ ਤੇ ਇਹ ਨਿਯਮਾਂ ਦੇ ਵਿੱਚ ਰਹਿਣ ਕਾਰਨ ਹੀ ਕੁਦਰਤ ਅਟੱਲ ਤੇ ਅਡੋਲ ਵਾਪਰਦੀ ਹੈ। ਜਿਵੇਂ ਜਿਵੇਂ ਖੋਜਦੇ ਹਾਂ ਤਾਂ ਨਿਯਮਾਂ ਦਾ ਬੰਧੇਜ ਸਾਰਿਆ ਉਪਰ ਲਾਗੂ ਹੁੰਦਾ ਦਿਖਾਈ ਦਿੰਦਾ ਹੈ। ਇਹ ਨਿਯਮ ਕੌਣ ਘੜਦਾ ਹੈ। ਹੈਰਾਨੀ ਦੀ ਗੱਲ ਹੈ ਕਿ ਕੁਦਰਤ ਆਪਣੇ ਨਿਯਮ ਆਪ ਘੜਦੀ ਹੈ ਤੇ ਉਨ੍ਹਾਂ ਨੂੰ ਸੰਵਾਰੀ ਦੀ ਸਵਾਹਰਦੀ ਹੈ। ਮਤਲਬ ਕੁਦਰਤ ਦੇ ਨਿਯਮਾਂ ਵਿੱਚ ਤਬਦੀਲੀ ਵਾਪਰਨ ਦਾ ਕੰਮ ਵੀ ਇਕ ਨਿਯਮ ਅਧੀਨ ਹੈ।  ਇਸ ਵਿੱਚ ਕੋਈ ਅਧਿਆਤਮ ਵਾਦ ਨਹੀਂ ਹੈ। ਵਿਗਿਆਨੀ ਨੂੰ ਕੁਦਰਤ ਦੇ ਨਿਯਮਾਂ ਪਿਛੇ ਵੀ ਕੁਦਰਤ ਹੀ ਦਿਖਾਈ ਦਿੰਦੀ ਹੈ। ਕੋਈ ਹੋਰ ਸ਼ਕਤੀ ਨਹੀਂ ਸਗੋਂ ਊਰਜਾ ਦਾ ਪ੍ਰਵਾਹ ਹੀ ਦਿਖਾਈ ਦਿੰਦਾ ਹੈ। ਇਸ ਨੂੰ ਉਸ ਦੇ ਓਜ਼ਾਰ ਸਮਝਦੇ ਤੇ ਪਕੜ ਸਕਦੇ ਹਨ।

ਜਦੋਂ ਕਵੀ ਚੰਨ ਤਾਰਿਆਂ ਦੇ ਗੀਤ ਲੱਭਦੇ ਹਨ ਤਾਂ ਉਹ ਉਨ੍ਹਾਂ ਦੀ ਸੁਰ ਤੇ ਲੈਅ ਹੀ ਵੇਖਦੇ ਹਨ। ਕਿਸੇ ਵੀ ਕੁਦਰਤੀ ਵਰਤਾਰੇ ਦੀ ਇਸ ਲੈਅ ਤੇ ਸੁਰ ਨੂੰ ਹੀ ਗਾਉਣਾ ਕਿਹਾ ਗਿਆ ਹੈ। ਗੁਰਬਾਣੀ ਵਿੱਚ ਗਾਵਹੁ ਦਾ ਭਾਵ ਇਹੋ ਹੈ। ਅਕਾਲ ਪੁਰਖ ਅਸਲ ਵਿੱਚ ਸਮੇਂ ਤੋਂ ਬਾਹਰੀ ਵੱਡ ਅਕਾਰੀ ਵਰਤਾਰੇ ਦੇ ਵਰਤਣ ਦੀ ਗੱਲ ਹੀ ਤਾਂ ਹੈ।  ਇਹ ਕੁਦਰਤੀ ਨਿਯਮਾਂ ਦਾ ਇਹ ਪਸਾਰਾ ਤੇ ਵਰਤਾਰਾ ਹੀ ਅਸਲ ਵਿੱਚ ਉਹ ਪ੍ਰਬੰਧ ਹੈ ਜੋ ਸਮੁੱਚੇ ਬ੍ਰਹਿਮੰਡ ਨੂੰ ਆਪਣੀ ਹੋਂਦ ਵਿੱਚ ਬੰਨ੍ਹੀ ਬੈਠਾ ਹੈ।

ਗੁਰਬਾਣੀ ਦੇ ਸਿਧਾਂਤ ਰੂਪ ਵਿੱਚ ਇਹ ਗੱਲ ਸਮਝਣ ਵਾਲੀ ਹੈ ਕਿ ਗੁਰਬਾਣੀ ਵਿੱਚ ਕੁਦਰਤ ਦੇ ਸਮੁੱਚੇ ਵਰਤਾਰੇ ਨੂੰ ਇਕ ਪੁਰਖ ਦੀ ਸ਼ਕਲ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਇਕ ਤਰ੍ਹਾਂ ਦਾ abstract noun ਹੈ ਤੇ ਇਸ ਨੂੰ ਇਸ ਦੇ ਗੁਣਾਂ ਤੋਂ ਹੀ ਸਮਝਿਆ ਜਾ ਸਕਦਾ ਹੈ। ਇਸੇ ਲਈ ਮੂਲ ਮੰਤਰ ਵਿੱਚ ਇਸ ਨੂੰ ੴ ਤੋਂ ਬਾਦ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਉਹ ਇਸ ਦੇ ਗੁਣਾਂ ਵੱਲ ਹੀ ਸੰਕੇਤ ਕਰਦੇ ਦਿਖਾਈ ਦਿੰਦੇ ਹਨ। ਸ਼ਬਦ ਕਰਤਾ ਪੁਰਖ ਇਸ ਦੇ ਲਿੰਗ ਭੇਦ ਵੱਲ ਇਸ਼ਾਰਾ ਕਰਦਾ ਹੈ ਤੇ ਅਕਾਲ ਮੂਰਤਿ ਇਸ ਨੂੰ ਇਕ ਸੰਕਲਪ ਵਿੱਚ ਮੂਰਤੀਮਾਨ ਕਰਦਾ ਹੈ। ਕੋਈ ਚਾਹੇ ਕੁਝ ਆਖੇ, ਕਿੰਨੇ ਦਿਸ਼ਟਾਂਤ ਤੇ ਹਵਾਲੇ ਦੇਵੇ, ਪਰ ਅਸਲ ਵਿੱਚ ਇਹ ਕੁਦਰਤ ਦੇ ਵਰਤਾਰੇ ਦਾ ਮਾਨਵੀਕਰਨ ਹੈ ਜੋ ਸਿਰਫ ਮੁਹਾਵਰੇ ਦੀ ਹੱਦ ਤੱਕ ਹੀ ਸੀਮਤ ਹੈ। ਗੁਰਬਾਣੀ ਨੂੰ ਸਮਝਣ ਲਈ ਇਸ ਦੇ ਮੁਹਾਵਰੇ ਨੂੰ ਸਮਝਣਾ ਜਰੂਰੀ ਹੈ। ਪਰ ਸੰਕਲਪ ਉਪਨਿਸ਼ਦਾਂ ਵਿੱਚ ਪ੍ਰਗਟਾਵੇ ਆਤਮਾ ਤੇ ਬ੍ਰਹਮ ਦੇ ਗੰਭੀਰ ਗਿਆਨ ਨੂੰ ਪਾਸੇ ਰੱਖਦਿਆਂ ਸਿੱਧੇ ਤੌਰ ਤੇ ਕੁਦਰਤ ਦੇ ਪਵਰਤਾਰੇ ਨਾਲ ਜੁੜਨ ਦੀ ਇਕ ਸਪਸ਼ਟ ਕੋਸ਼ਿਸ਼ ਹੈ ਜਿਸ ਬਾਰੇ ਜਪੁਜੀ ਦੀ ਪਹਿਲੀ ਪਉੜੀ ਹੀ ਫੈਸਲਾ ਕਰ ਦਿੰਦੀ ਹੈ।

ਕਿਵ ਸਚਿਆਰਾ ਹੋਵੀਐ  ਭਾਵ ਸੱਚ ਦੇ ਧਾਰਨੀ ਕਿਵੇਂ ਹੋਇਆ ਜਾਵੇ, ਕਿਵੇਂ ਉਸ ਸੱਚ ਨੂੰ ਸਮਝਿਆ ਜਾਵੇ ਜਿਸ ਨਾਲ ਕੂੜ ਭਾਵ ਭੁਲੇਖੇ ਦੀ ਧੁੰਦ ਖਤਮ ਹੋ ਜਾਵੇ, ਇਸ ਪ੍ਰਸ਼ਨ ਦਾ ਉਤਰ ਬਹੁਤ ਹੀ ਸਾਦਾ ਤੇ ਸਿੱਧਾ ਹੈ, ਹੁਕਮ ਰਜਾਈ ਚਲਣਾ ਨਾਨਕੁ ਲਿਖਿਆ ਨਾਲੁ। ਹੁਕਮ ਹੈ ਉਸ ਅਨੁਸਾਰ ਜੀਣਾ ਹੀ ਨਾਨਕ ਦਾ ਸਿਧਾਂਤ ਹੈ। ਹੁਕਮ ਦੀ ਪ੍ਰੀਭਾਸ਼ਾ ਦੇਣ ਲਈ ਅੱਗੇ ਹੁਕਮ ਦੀ ਪਉੜੀ ਹੈ- ਹੁਕਮ ਜਿਸ ਨਾਲ ਸੱਭ ਕੁਝ ਆਪਣੇ ਅਕਾਰ ਵਿੱਚ ਆਉਂਦੀ ਤੇ ਉਸ ਹੁਕਮ ਨੂੰ ਬਿਆਨਿਆ ਨਹੀਂ ਜਾ ਸਕਦਾ, ਹੁਕਮ ਨਾਲ ਜੀਅ ਪੈਦਾ ਹੁੰਦੇ ਹਨ ਹੁਕਮ ਨਾਲ ਹੀ ਵੱਡੇ ਛੋਟੇ ਦਾ ਫਰਕ ਬਣਦਾ ਹੈ। ਉਸ ਹੁਕਮ ਨਾਲ ਮਨੁੱਖ ਦੁਖ ਸੁਖ ਹੰਢਾਉਂਦਾ ਹੈ ਕੋਈ ਉਸ ਹੁਕਮ ਨੂੰ ਬਖਸ਼ਸ਼ ਮੰਨ ਕੇ ਸਿਰ ਝੁਕਾ ਦਿੰਦਾ ਹੈ ਤੇ ਕੋਈ ਉਸ ਦੇ ਵਿਰੁਧ ਖੜ੍ਹਾ ਹੋ ਜਾਂਦਾ ਹੈ ਤੇ ਫਿਰ ਦੁਖ ਭੋਗਦਾ ਹੈ। ਜਿਸ ਸਮੇਂ ਵਿੱਚ ਬਾਬਾ ਨਾਨਕ ਗੱਲ ਕਰ ਰਿਹਾ ਹੈ ਉਸ ਸਮੇਂ ਵਿੱਚ ਦੁਖ ਦਾ ਸਿਰਾ ਆਵਾਗਵਨ ਸੀ ਜਿਸ ਤੋਂ ਸਾਰੀ ਦੁਨੀਆ ਤ੍ਰਹਿੰਦੀ ਸੀ। ਇਥੇ ਆਵਾਗਵਨ ਦਾ ਮਤਲਬ ਉਹੀ ਹੈ ਜੋ ਦੁਨੀਆ ਵਿੱਚ ਜੂਨਾਂ ਵਿੱਚ ਜਨਮ ਮਰਨ ਤੋਂ ਲਿਆ ਜਾਂਦਾ ਹੈ। ਸਮਝਣ ਵਾਲੀ ਗੱਲ ਹੈ ਕਿ ਬਾਬਾ ਨਾਨਕ ਦੇ ਯੁੱਗ ਵਿੱਚ ਧਰਮ ਦਾ ਮੰਤਵ ਪ੍ਰਭੂ ਮਿਲਾਪ ਤੇ ਅਵਾਗਵਨ ਤੋਂ ਮੁਕਤੀ ਸੀ, ਲੋਕ ਹਿੰਦੂ ਸ਼ਬਦਾਲਵੀ ਤੋਂ ਤ੍ਰਸਦ ਸਨ। ਉਹ ਭੈਅਭੀਤ ਸਨ ਤੇ ਇਸੇ ਲਈ ਲਈ ਉਹ ਧਰਮ ਦੀ ਸ਼ਰਨ ਵਿੱਚ ਆ ਰਹੇ ਸਨ। ਇਸ ਲਈ ਇਥੇ ਇਸ ਸੰਕਲਪ ਦੀ ਵਰਤੋਂ ਲੋਕ ਮੁਹਾਵਰੇ ਵੱਜੋਂ ਕੀਤੀ ਗਈ ਹੈ। ਹੁਕਮ ਵਿੱਚ ਸਾਰੀ ਸ਼੍ਰਿਸ਼ਟੀ ਤੇ ਇਸ ਤੋਂ ਬਾਹਰ ਕੋਈ ਵੀ ਨਹੀਂ ਜੇ ਕੋਈ ਇਸ ਨੂੰ ਸਮਝ ਲਵੇ ਤਾਂ ਫਿਰ ਉਸ ਅੰਦਰ ਹਉਮੈ ਨਹੀਂ ਆਏਗੀ। ਹਉਮੈ ਤੋਂ ਮਤਲਬ ਹੰਕਾਰ ਹੈ ਜੋ ਮਨੁੱਖ ਦੀ ਸੋਚ ਨੂੰ ਸਵੈ ਉਪਰ ਕੇਂਦਰਿਤ ਕਰਦਾ ਹੈ ਤੇ ਉਹ ਸਮੁੱਚ ਨਾਲੋਂ ਦੁਰ ਹੋ ਜਾਂਦਾ ਹੈ। ਇਥੋਂ ਤੱਕ ਪਹੁੰਚਿਦਆਂ ਸਿਰਫ ਹੁਕਮ ਨੂੰ ਕੁਦਰਤੀ ਵਰਤਾਰੇ ਦੇ ਨਿਯਮਾਂ ਦੀ ਨਿਯਮਬੱਧਤਾ ਨਾਲ ਜੋੜਨ ਦੀ ਲੋੜ ਹੈ। ਭਾਵ ਜਿਸ ਨੇ ਕੁਦਰਤੀ ਨਿਯਮਾਂ ਦੀ ਨਿਯਮਬੱਧਤਾ ਨੂੰ ਸਵੀਕਾਰ ਕਰ ਲਿਆ ਉਸ ਦੀ ਜੀਵਨ ਜਾਚ ਆਪਣੇ ਆਪ ਸੁਖਾਲੀ ਹੋ ਜਾਣੀ ਤੇ ਉਸ ਨੇ ਹਰ ਤਰ੍ਹਾਂ ਦੇ ਗਰੂਰ ਤੇ ਕੂੜ ਕੁੱਸਤ ਤੋਂ ਮੁਕਤ ਹੋ ਜਾਣਾ ਹੈ। ਜਿਹੜਾ ਮਨੁੱਖ ਕੁਦਰਤੀ ਵਰਤਾਰਿਆਂ ਦੇ ਨਿਯਮਾਂ ਨੂੰ ਸਮਝ ਕੇ ਆਪਣੀ ਜੀਵਨ ਜਾਚ ਇਸ ਅਨਸਾਰ ਢਾਲਦਾ ਹੈ ਉਹ ਹਰ ਤਰ੍ਹਾਂ ਭਰਮ ਭੁਲੇਖੇ ਤੋਂ ਛੁਟਕਾਰਾ ਪਾ ਜਾਂਦਾ ਹੈ।

ਗਾਵਹੁ ਦਾ ਅਰਥ ਹੈ ਕੁਦਰਤ ਦੇ ਨਿਯਮਾਂ ਨੂੰ ਮੰਨਣਾ ਤੇ ਉਸ ਅਨੁਸਾਰ ਚਲਣਾ, ਆਸਾ ਦੀ ਵਾਰ ਵਿੱਚ ਬਹੁਤਾ ਹਿਸਾ ਕੁਦਰਤ ਤੇ ਕੁਦਰਤ ਦੇ ਵਰਤਾਰਿਆਂ ਨੂੰ ਸਮਰਪਿਤ ਹੈ। ਕੁਦਰਤ ਵਿੱਚ ਕਿਸੇ ਵੀ ਵਰਤਾਰੇ ਦੇ ਬਾਰ ਬਾਰ ਵਰਤਣ ਨਾਲ ਪੈਦਾ ਹੋਣ ਵਾਲੀ ਇਕ ਲੈਅ ਨੂੰ ਮਹਿਸੂਸ ਕੀਤਾ ਜਾ ਸਕਦਾ। ਇਹ ਲੈਅ ਰੁੱਤਾਂ ਦੇ ਬਦਲਣ ਵਿੱਚ ਹੈ, ਪਾਣੀਆਂ, ਦਰਿਆਵਾਂ ਦੇ ਵਹਿਣ ਵਿੱਚ ਹੈ, ਸੂਰਜ ਚੰਦ ਤਾਰੇ ਤੇ ਖਿਤੀਆਂ ਦੇ ਭੌਣ ਵਿੱਚ ਹੈ ਪੂਰੇ ਬ੍ਰਹਮੰਡ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ। ਸੋਦੁਰ ਦੇ ਸ਼ਬਦ ਵਿੱਚ ਇਸੇ ਲੈਅ ਨੂੰ ਹੀ ਗਾਵਹੁ ਕਿਹਾ ਗਿਆ ਹੈ। ਪੂਰੇ ਸ਼ਬਦ ਦਾ ਭਾਵ ਹੈ ਕੀ ਕੀ ਤੇ ਕੋਣ ਕੌਣ ਨਹੀਂ ਗਾ ਰਿਹਾ ਇਸ ਦਾ ਵਿਚਾਰ ਕਰਨਾ ਵੀ ਬੁੱਧੀ ਦੇ ਵੱਸ ਵਿੱਚ ਨਹੀਂ ਭਾਵ ਅਕਾਰੀ ਰੂਪ ਵਿੱਚ ਇਹ ਬ੍ਰਹਮੰਡ ਏਨਾ ਵਿਸ਼ਾਲ ਹੈ ਕਿ ਇਸ ਨੂੰ ਮਹਿਸੂਸ ਕਰਨ ਨਾਲ ਜਿਹੜਾ ਅਨੰਦ ਮਿਲਦਾ ਹੈ ਉਹੋ ਹੀ ਕਿਸੇ ਗੁਰਮੁਖ ਦੇ ਜੀਵਨ ਦਾ ਅਨੰਦ ਹੈ। ਗੁਰਮੁਖ ਉਹ ਜੋ ਗੂਰ ਭਾਵ ਕੁਦਰਤ ਦੇ ਵਰਤਾਰਿਆਂ ਨਿਯਮਾਂ ਨੂੰ ਸੁਚੇਤ ਤੌਰ ਤੇ ਸਮਝਦਾ ਹੋਇਆ ਆਪਣਾ ਜੀਵਨ ਬਤੀਤ ਕਰੇ। ਵਿਸਮਾਦ ਦੀ ਅਵਸਥਾ ਦਾ ਨਾਂ ਹੀ ਵਾਹਿਗੁਰੂ ਹੈ।  ਕੁਦਰਤ ਦੇ ਨਿਯਮਾਂ ਵਿੱਚ ਚਲਣਾ ਹੀ ਭੈਅ ਹੈ ਜਿਸ ਦੇ ਬਾਰੇ ਆਸਾ ਦੀ ਵਾਰ ਵਿੱਚ ਦਰਜ ਮਿਲਦਾ ਹੈ। ਭੈਅ ਵਿੱਚ ਪਵਨ ਵਹੈ ਸਦਿ ਵਾਓ। ਭੈਅ ਵਿੱਚ ਚਲੈ ਲਖ ਦਰਿਆਓ।


ਇਹ ਸੱਭ ਕੁਝ ਕੋਈ ਗੇਰ ਵਿਗਿਆਨਕ ਨਹੀਂ ਹੈ। ਇਸ ਸੱਭ ਕੁਝ ਸਮਝਣ ਦੀ ਲੋੜ ਹੈ। ਗੁਰਬਾਣੀ ਦੇ ਮੁਹਾਵਰੇ ਨੂੰ ਸਮਝਣ ਦੀ ਲੋੜ ਹੈ ਤੇ ਫਿਰ ਇਸ ਤੋਂ ਅੱਗੇ ਜੋ ਗੁਰਬਾਣੀ ਦਾ ਧੁਰ ਅੰਦਰਲਾ ਵਿਚਾਰ ਹੈ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣ ਦੀ ਲੋੜ ਹੈ। ਇਹ ਇਕ ਵਿਗਿਆਨਕ ਤਰੀਕਾ ਹੈ ਜ਼ਿੰਦਗੀ ਜੀਣ ਦਾ ਜੋ ਗੁਰਬਾਣੀ 500 ਸਾਲ ਪਹਿਲਾਂ ਸਮਝਾਉਂਦੀ ਹੈ। ਇਸ ਸਾਰੇ ਕੰਮ ਵਿੱਚ ਕਿਸੇ ਪਾਠ ਪੂਜਾ, ਰਵਾਇਤ, ਅਰਦਾਸ, ਮੰਨਤ, ਸੁੰਨਤ ਤੇ ਹੋਰ ਧਰਮ ਦੇ ਨਾਂ ਉਪਰ ਰਚੇ ਜਾ ਰਹੇ ਅਡੰਬਰ ਦੀ ਕੋਈ ਲੋੜ ਨਹੀਂ। ਤੁਹਾਡੇ ਕਿਸੇ ਵੀ ਕੰਮ ਦਾ ਉਸ ਮਹਾਂ ਵਰਤਾਰੇ ਦੇ ਵਰਤਣ ਉਪਰ ਨਹੀਂ ਪੈਣਾ। ਹਾਂ ਜੇ ਤੁਸੀਂ ਆਪਣੇ ਵਾਤਾਵਰਨ ਨਾਲ ਖਿਲਵਾੜ ਕਰਦੇ ਰਹੇ ਕੁਦਤ ਦੇ ਨਿਯਮਾਂ ਨੂੰ ਬਦਲਦੇ ਰਹੇ, ਹਰ ਥਾਂ ਆਪਣੀ ਮਰਜ਼ੀ ਚਲਾਉਂਦੇ ਰਹੇ, ਆਪਣਾ ਮਤਲਬ ਸਿੱਧ ਕਰਦੇ ਰਹੇ, ਸਵਾਰਥੀ ਸੋਚ ਨਾਲ ਫਿਰ ਕੀ ਹੋ ਜਾਊ ਦੇ ਨਾਲ ਚਲੱਦੇ ਰਹੇ ਤਾਂ ਤੁਸੀਂ ਲਾਜ਼ਮੀ ਹੀ ਕੁਦਰਤ ਦੇ ਨਿਯਮਾਂ ਉਪਰ ਉਸਰਿਆ ਢਾਂਚਾ ਢਹਿ ਢੇਰੀ ਕਰਕੇ ਵਿਨਾਸ਼ ਨੂੰ ਗਲੇ ਜਰੂਰ ਲਗਾ ਲਵੋਗੇ। ਗੁਰਬਾਣੀ ਤੁਹਾਨੂੰ ਇਹੋ ਜਿਹੇ ਕੰਮਾਂ ਤੋਂ ਸਾਫ ਵਰਜਦੀ ਹੈ।

ਗੁਰਬਾਣੀ ਦਾ ਸੱਚ

ਗੁਰਬਾਣੀ ਦਾ ਸੱਚ


ਗੁਰਬਾਣੀ ਵਿੱਚ ਸਚ ਸ਼ਬਦ ਦੀ ਬੜੀ ਮਹੱਤਤਾ ਹੈ।
ਸਚੁ ਕੀ ਬਾਣੀ ਨਾਨਕੁ ਆਖਹਿ ਸਚੁ ਸੁਣਾਇਸੀ ਸਚੁ ਕੀ ਬੇਲਾ॥
ਸਚੁ ਸਭਨਾ ਹੋਇ ਦਾਰੂਸਾਚ ਵਖਰੁ ਆਦਿ ਸ਼ਬਦਾਂ ਵਿੱਚ ਸਚ ਸ਼ਬਦ ਇਕ ਅਜਿਹੀ ਗੁੰਝਲ ਵਾਂਗ ਹੈ ਜਿਸ ਦਾ ਖੋਲ੍ਹਿਆ ਜਾਣਾ  ਬਹੁਤ ਜ਼ਰੂਰੀ ਹੈ। ਇਸੇ ਤੋਂ ਹੀ ਸਤਿਨਾਮ ਦਾ ਆਰੰਭ ਹੁੰਦਾ ਹੈ।  ਅਸਲ ਵਿੱਚ ਇਹ ਸੱਭ ਕੁਝ ਕੰਪਿਉਟਰ ਪ੍ਰਣਾਲੀ ਵਿੱਚ ਪ੍ਰੋਗਰਾਮਿੰਗ ਵਰਗਾ ਹੈ। ਜਿਵੇਂ ਅਸੀਂ ਕਿਸੇ ਪ੍ਰੋਗਰਾਮ ਦੀ ਪ੍ਰੋਗਰਾਮਿੰਗ ਲਿਖਦੇ ਹਾਂ ਤੇ ਫਿਰ ਉਸ ਦਾ ਇਕ ਆਈਕਨ ਬਣਾ ਦਿੰਦੇ ਹਾਂ ਤੇ ਉਸ ਦਾ ਨਾਮਕਰਨ ਕਰ ਦਿੰਦੇ ਹਾਂ ਜਿਵੇਂ ‘ਵਿੰਡੋ ਐਕਸ ਪੀ’, ਅਸਲ ਵਿੱਚ ਇਹ ਉਸ ਪ੍ਰੋਗਰਾਮਿੰਗ ਦਾ ਨਾਂ ਹੈ ਜੋ ਇਕ ਖਾਸ ਤਰ੍ਹਾਂ ਦਾ ਕੰਮ ਕਰਦਾ ਹੈ। ਹਰ ਵਾਰ ਵਿੰਡੋ ਐਕਸ ਪੀ ਬੋਲਨ ਨਾਲ ਸੁਣਨ ਵਾਲਾ ਸਮਝ ਜਾਂਦਾ ਹੈ ਕਿ ਇਥੇ ਇਕ ਖਾਸ ਵਿਧੀ ਦੀ ਗੱਲ ਹੋ ਰਹੀ ਹੈ। ਸੋ ਨਾਮ ਸ਼ਬਦ ਦਾ ਭਾਵ ਵੀ ਉਸ ਵਰਤਾਰੇ ਤੋਂ ਹੈ ਜੋ ਸੱਚ ਨਾਲ ਜੁੜਿਆ ਹੋਇਆ ਹੈ। ਨਾਮ ਅਸਲ ਵਿੱਚ ਇਕ ਨਾਂਵ ਦੀ ਤਰ੍ਹਾਂ ਹੈ ਜੋ ਵਿਆਕਰਣਕ ਨਾਂਵ ਨਾਂਗ ਹੀ ਕਿਸੇ ਖਾਸ ਵਿਧੀ ਜਾਂ ਵਰਤਾਰੇ ਨੂੰ ਦਿਤੀ ਗਈ ਹੈ। ਜਿਵੇਂ ਸੁਦਾਗਰ ਸਿੰਘ ਦਾ ਨਾਂ ਲੈਂਦਿਆਂ ਹੀ ਸੁਦਾਗਰ ਸਿੰਘ ਵਿਅਕਤੀ ਦੀ ਤਸਵੀਰ ਉਭਰ ਆਉਂਦੀ ਹੈ, ਠੀਕ ਉਸੇ ਤਰਹਾਂ ਨਾਮ ਦੀ ਵਿਸ਼ੇਸ਼ਤਾ ਹੈ। ਨਾਮ  ਤੋਂ ਭਾਵ ਹੈ ਸੱਚ ਦਾ ਵਰਤਾਰਾ, ਉਹ ਸੱਚ ਜੋ ਹਰ ਤਰ੍ਹਾਂ ਨਾਲ ਸੱਚ, ਭਾਵ ਆਬਜੈਕਿਟਵ ਯਥਾਰਥ ਨਾਲ ਜੁੜਿਆ ਹੋਇਆ ਹੈ। ਫਿਲਾਸਫੀ ਦੇ ਪੱਧਰ ਤੇ ਵੀ ਸੱਚ ਦਾ ਸਬੰਧ ਯਥਾਰਥ ਨਾਲ ਹੀ ਜੋੜ ਕੇ ਸਮਝਿਆ ਜਾਂਦਾ ਹੈ।
ਗੁਰਬਾਣੀ ਵਿੱਚ ਸਚ ਸ਼ਬਦ ਦੇ ਸੰਕਲਪ ਦੇ ਸਪਸ਼ਟ ਹੁੰਦਿਆਂ ਹੀ ਸਾਰੀ ਗੁਰਬਾਣੀ ਦੀ ਸਮਝ ਆ ਜਾਂਦੀ ਹੈ। ਇਹੋ ਉਹ ਟਰਮ ਹੈ ਜੋ ਸੱਭ ਤੋਂ ਵੱਧ ਭੁਚਲਾਉਣ ਵਾਲੀ ਤੇ ਭੁਲੇਖੇ ਪਾਉਣ ਵਾਲੀ ਹੈ। ਸਚ ਨੂੰ ਨਿਰੰਕਾਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਤੇ ਨਿਰੰਕਾਰ ਨੂੰ ਆਮ ਤੌਰ ਤੇ ਇਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ ਜੋ ਆਪਣੇ ਸਵੈ ਗੁਣਾਂ ਕਰਕੇ ਸਰਬ ਸ਼ਕਤੀ ਮਾਨਸਰਬ ਕਲਾ ਸਮਰੱਥਜਾਣਨ ਹਾਰ ਤੇ ਸਾਰੀ ਕੁਦਰਤ ਦਾ ਸੰਚਾਲਕ ਸਮਝਿਆ ਕਰਕੇ ਦੇਖਿਆ ਜਾਂਦਾ ਹੈ। ਉਸ ਦੇ ਰਹਿਣ ਵਾਲੀ ਥਾਂ ਨੂੰ ਗੁਰਬਾਣੀ ਵਿੱਚ ਸਚਖੰਡ ਕਿਹਾ ਜਾਂਦਾ ਹੈ ਤੇ ਉਸ ਦਾ ਨਾਮ ਜਪਣ ਤੇ ਸਿਰਮਨ ਕਰਨ ਨੂੰ ਹੀ ਭਗਤੀ ਤੇ ਸਦਾਚਾਰ ਵਜੋਂ ਪਰਵਾਨ ਕੀਤਾ ਜਾਂਦਾ ਹੈ।
ਨਿਰੰਕਾਰ ਦਾ ਸੰਕਲਪ ਜੇ ਮੂਲ ਮੰਤਰ ਦੇ ਅਧਾਰ ਤੇ ਖੋਲ੍ਹਣਾ ਚਾਹੀਏ ਤਾਂ ਇਹ ਕੁਝ ਇਸ ਪ੍ਰਕਾਰ ਹੋਵੇਗਾ;  ਇਕ ਉਅੰਕਾਰ ਦਾ ਭਾਵ ਹੈ ਇੱਕਆਕਾਰ ਰਹਿਤ (ਪੁਰਖ) ਜਿਸ ਦਾ ਨਾਮ ਹੀ ਸੱਚ ਹੈਜੋ ਸੱਭ ਦਾ ਕਰਤਾ ਹੈ ਤੇ ਪੁਰਖ ਹੈਜਿਸ ਦੀ ਹੋਂਦ ਕਾਲ ਰਹਿਤ ਹੈਜੋ ਜੂਨੀ ਰਹਿਤ ਹੈਡਰ ਮੁਕਤ ਹੈਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਤੇ ਜੋ ਆਪਣੇ ਖੁਦ ਦੇ ਕਾਰਨ ਹੀ ਸਥਾਪਤ ਹੈ ਤੇ ਜਿਸ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਨਾਲ ਹੋ ਸਕਦੀ ਹੈ।
ਕਾਲ ਸ਼ਬਦ ਦੀ ਵਿਆਖਿਆ ਆਮ ਤੋਰ ਤੇ ਮੌਤ ਦੇ ਤੌਰ ਤੇ ਕੀਤੀ ਜਾਂਦੀ ਹੈ ਪਰ ਜੇ ਕਾਲ ਨੂੰ ਸਮਾਂ ਮੰਨ ਲਿਆ ਜਾਵੇ ਤਾਂ ਵੀ ਇਸ ਦੀ ਵਿਆਖਿਆ ਉਪਰ ਬਹੁਤਾ ਫ਼ਰਕ ਨਹੀਂ ਪੈਂਦਾ। ਕਾਲ ਦਾ ਭਾਵ ਸਮਾਂ ਹੈ ਤੇ ਇਹ ਸਮਾਂ ਸਿਰਫ਼ ਧਰਤੀ ਉਪਰ ਧਰਤੀ ਦੀ ਗਤੀ ਦੇ ਸਬੰਧ ਵਿੱਚ ਹੀ ਦੇਖਿਆ ਜਾਂਦਾ ਹੈ ਪਰ ਜਦੋਂ ਅਸੀਂ ਧਰਤੀਧਰਤੀ ਦੇ ਸੂਰਜ ਮੰਡਲਤੋਂ ਬਾਹਰ ਹੋ ਜਾਈਏ ਤਾਂ ਸਮੇਂ ਦਾ ਸੰਕਲਪ ਵੀ ਸਮਾਪਤ ਹੋ ਜਾਂਦਾ ਹੈ। ਸਮਾਂ ਤਾਂ ਧਰਤੀ ਦੀ ਗਤੀ ਨਾਲ ਮਿਣਿਆ ਜਾਂਦਾ ਹੈ। ਸੂਰਜ ਮੰਡਲ ਜਾਂ ਅਕਾਸ਼ ਗੰਗਾ ਜਾਂ ਤਾਰਿਆਂ ਦੇ ਮੰਡਲਾਂ ਵਿੱਚ ਜਾ ਕੇ ਵੀ ਸਮੇਂ ਦੀ ਕੋਈ ਹੋਂਦ ਨਹੀਂ ਰਹਿੰਦੀ। ਤਾਂ ਜਿਸ ਸ਼ਕਤੀ ਦੀ ਗੁਰਬਾਣੀ ਵਿਚ ਪ੍ਰਧਾਨਤਾ ਹੈ ਉਹ ਅਕਾਲ ਹੈ ਭਾਵ ਕਾਲ ਦੇ ਪ੍ਰਭਾਵ ਤੋਂ ਮੁਕਤ ਹੈ।
ਗੁਰਮੱਤ ਨੂੰ ਲੋਕਾਂ ਤੱਕ ਪੁਚਾਉਣ ਲਈ ਗੁਰਬਾਣੀ ਦਾ ਜਾਮਾ ਪੁਆਇਆ ਗਿਆ ਤੇ ਇਸ ਦੀ ਰਚਨਾ ਕਵਿਤਾ ਦੇ ਉਚਤਮ ਸਿਧਾਂਤਾਂ ਅਨੁਸਾਰ ਕੀਤੀ ਗਈ। ਇਹ ਰਵਾਇਤ ਗੁਰੂ ਨਾਨਕ ਦੇਵ ਜੀ ਤੋਂ ਢੇਰ ਚਿਰ ਪਹਿਲਾਂ ਪ੍ਰਚਲਤ ਸੀ। ਭਗਤ ਬਾਣੀ ਜੋ ਗੁਰੂ ਸਾਹਿਬ ਦੇ ਕਾਲ ਤੋਂ ਪਹਿਲਾਂ ਰਚੀ ਗਈ ਸੀ ਕਵਿਤਾ ਦੇ ਰੂਪ ਵਿੱਚ ਹੀ ਗੁਰੂ ਨਾਨਕ ਦੇਵ ਜੀ ਤੱਕ ਪੁੱਜੀ ਤੇ ਉਹਨਾਂ ਨੇ ਇਸ ਦੀ ਸਾਰਥਕਤਾ ਨੂੰ ਸਮਝਦਿਆਂ ਹੋਇਆਂ ਇਸੇ ਦੇ ਹੀ ਰੂਪ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਉਣ ਲਈ ਅਪਣਾਉਣ ਦਾ ਫੈਸਲਾ ਕੀਤਾ। ਭਗਤ ਕਬੀਰ ਜੀਜਿਹਨਾਂ ਦੀ ਬਾਣੀ ਦਾ ਗੁਰਬਾਣੀ ਉਪਰ ਚੋਖਾ ਪ੍ਰਭਾਵ ਦੇਖਣ ਨੂੰ ਮਿਲਦਾ ਹੈਨੇ ਕਵਿਤਾ ਦੇ ਰੂਪ ਵਿਚ ਹੀ ਆਪਣੀ ਬਾਣਿ ਦੀ ਰਚਨਾ ਕੀਤੀ। ਲੈਅ ਵਾਸਤੇ ਉਹਨਾਂ ਆਪਣੇ ਜੀਵਨ ਵਿੱਚ ਖੱਡੀ ਦੀ ਲਗਾਤਾਰ ਚਲਦੀ ਅਵਾਜ਼ ਨੂੰ ਅਦਾਰ ਬਣਾਇਆ। ਬਹੁਤੀ ਕਵਿਤਾ ਉਹਨਾਂ ਆਪਣੇ ਕਸਬ ਕਪੜਾ ਬੁਣਦਿਆਂ ਹੀ ਰਚੀ।
ਕਵਿਤਾ ਜਦੋਂ ਵੀ ਰਚੀ ਜਾਂਦੀ ਹੈ ਨਿਰੀ ਤੁਕ ਬੰਦੀ ਨਹੀਂ ਹੁੰਦੀ ਸਗੋਂ ਇਸ ਦਾ ਆਪਣਾ ਇਕ ਆਰਕੀਟੈਕਚਰ ਹੁੰਦਾ ਹੈਇਕ ਬਿੰਬ ਵਿਧਾਨ ਹੁੰਦਾ ਹੈਜਿਸ ਦੀ ਵਰਤੋਂ ਨਾਲ ਮੁਸ਼ਕਲ ਤੋਂ ਮੁਸ਼ਕਲ ਗੱਲ ਵੀ ਸਪਸ਼ਟ ਤੌਰ ਤੇ ਕਹੀ ਜਾ ਸਕਦੀ ਹੈ। ਅਜਿਹੀਆਂ ਬਾਰੀਕੀਆਂ ਤੇ ਕੋਮਲ ਪ੍ਰਗਟਾਵੇ ਤੇ ਬਿੰਬਾਂ ਤੇ ਅਲੰਕਾਰਾਂ ਦੀ ਅਤਿਅੰਤ ਢੁਕਵੀ ਵਰਤੋਂ ਗੁਰਬਾਣੀ ਵਿੱਚ ਅਨੇਕਾਂ ਥਾਵਾਂ ਉਪਰ ਦੇਖਣ ਨੂੰ ਮਿਲਦੀ ਹੈ। ਸ਼ਬਦ ਸੱਚ ਨੂੰ ਵੀ ਅਜਿਹੇ ਅਲੰਕਾਰਾਂ ਵਿੱਚ ਲਪੇਟ ਕੇ ਪੇਸ਼ ਕੀਤਾ ਗਿਆ ਹੈ।
ਸਚ ਦਾ ਭਾਵ ਅੰਗਰੇਜ਼ੀ ਦੇ ਟਰੁਥ ਵਾਲਾ ਹੀ ਹੈ ਪਰ ਇਸ ਦਾ ਇੱਕ ਭਾਵ ਇਹ ਵੀ ਹੈ ਕਿ ਜੋ ਨਾ ਬਦਲਣ ਵਾਲਾਹਰ ਥਾਂ ਸਹੀ ਸਾਬਤ ਹੋਣ ਵਾਲਾ ਇਕ ਅਜਿਹਾ ਵਰਤਾਰਾ ਜਿਸ ਨੂੰ ਕਿਸੇ ਵੀ ਥਾਂਕਿਸੇ ਵੀ ਪੱਧਰ ਤੇ ਜੇ ਪਰਖਿਆ ਜਾਵੇ ਤਾਂ ਉਸ ਦਾ ਨਤੀਜਾ ਇੱਕੋ ਜਿਹਾ ਹੀ ਸਾਬਤ ਹੋਵੇਗਾ।
1.       ਸਚੁ ਅਜਿਹਾ ਜੋ ਹਰ ਥਾਂ ਇਕੋ ਜਿਹਾ ਸਥਾਪਤ ਹੋਵੇ।
2.       ਸੱਚ ਦਾ ਯੂਨੀਵਰਸਲ ਹੋਣਾ ਜ਼ਰੂਰੀ ਹੈ।
3.       ਸਚ ਜੋ ਕਦੇ ਨਾਲ ਬਦਲੇਕਿਸੇ ਕਾਲ ਵਿੱਚ ਨਾ ਕਿਸੇ ਧਰਾਤਲ ਵਿੱਚ

ਜੇ ਉਪਰੋਕਤ ਸਾਰੀਆਂ ਗਲਾਂ ਦਾ ਧਿਆਨ ਰੱਖ ਕੇ ਸੱਚ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਭਾਵ ਜੇ ਸਚ ਦਾ ਮੁਹਾਵਰਾ ਅਜੋਕੇ ਯੁਗ ਵਿੱਚ ਸਪਸ਼ਟ ਕੀਤਾ ਜਾਵੇ ਤਾਂ ਸਾਨੂੰ ਵਿਗਿਆਨ ਦੀ ਮਦਦ ਲੈਣੀ ਪਵੇਗੀ। ਜਦੋਂ ਵਿਗਿਆਨ ਨਹੀਂ ਸੀ ਉਦੋਂ ਇਹ ਮਦਦ ਦਰਸ਼ਨ ਭਾਵ ਫਲਸਫੇ ਤੋਂ ਲਈ ਜਾਂਦੀ ਸੀ। ਸੱਚ ਦੀ ਪ੍ਰੀਭਾਸ਼ਾ ਲੱਭਣ ਲਈ ਦਾਰਸ਼ਨਿਕਾਂ ਕੋਲ ਪਹੁੰਚ ਕੀਤੀ ਜਾਂਦੀ ਸੀ। ਪਰ ਅਜ ਸਾਡੇ ਕੋਲ ਭੋਤਿਕਰਸਇਣਕਜੀਵ ਤੇ ਪੁਲਾੜੀ ਭੋਤਿਕੀ ਨਾਲ ਜੁੜੇ ਗਿਆਨ ਵਿਗਿਆਨ ਦੀ ਟੇਕ ਮੋਜੂਦ ਹੈ। ਕਿਉਂ ਕਿ ਸੱਚ ਇਕ ਅਜਿਹੀ ਗੁਰਬਾਣੀ ਦੇ ਆਰਕੀਟੈਕਚਰ ਵਿੱਚ ਇਕ ਅਜਿਹੀ ਇਕਾਈ ਹੈ ਜਿਸ ਨੂੰ ਪ੍ਰੀਭਾਸ਼ਤ ਕਰਨ ਨਾਲ ਬਾਕੀ ਦੇ ਸਾਰੇ ਆਰਕੀਟੈਕਚਰ ਉਪਰ ਕੋਈ ਫ਼ਰਕ ਨਹੀਂ ਪੈਂਦਾ।
ਦਾਰਸ਼ਨਿਕਾਂ ਵੱਲੋ ਸੱਚ ਨੂੰ ਯਥਾਰਥ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਜੋ ਅਸਲ ਨਾਲ ਜੁੜਿਆ ਹੋਇਆ ਹੈ। ਪਰ ਇਥੇ ਅਸਾਂ ਸੱਚ ਦੀ ਪ੍ਰੀਭਾਸ਼ਾ ਤਿਕੋਣੇ ਰੂਪ ਵਿੱਚ ਲਈ ਹੈ। ਪਹਿਲਾ ਜੋ ਹਰ ਇੱਕੋ ਜਿਹਾ ਸਥਾਪਤ ਹੋਵੇ। ਦੂਸਰਾ ਇਹ ਯੂਨੀਵਰਸਲ ਹੋਵੇਭਾਵ ਪੁਲਾੜਬ੍ਰਹਿਮੰਡ ਦੇ ਕਿਸੇ ਕੋਨੇ ਚਲੇ ਜਾਓ ਇਹ ਸਹੀ ਹੋਵੇਤੀਸਰਾ ਇਹ ਤਬਦੀਲ ਹੋਣ ਯੋਗ ਨਾ ਹੋਵੇ।  ਜੋ ਬਦਲ ਗਿਆਸਮੇਂ ਦੇ ਅਧੀਨਕਾਲ ਦੇ ਅਧੀਨ ਉਹ ਸੱਚ ਨਹੀਂ ਹੈ।
ਇਸ ਪ੍ਰੀਕ੍ਰਿਆ ਦਾ ਇੱਕ ਪਹਿਲੂ ਹੋਰ ਵੀ ਹੈ। ਇਸ ਪ੍ਰੀਭਾਸ਼ਾ ਨਾਲ ਸਚ ਦੀ ਸਥਾਪਤੀ ਲਈ ਸਾਨੂੰ ਆਪਣੇ ਗਿਆਨ ਦੀ ਵਰਤੋ ਕਰਨੀ ਪਵੇਗੀ। ਜਿੰਨੀ ਸਾਡੀ ਸਮਝ ਹੈ ਓਨੀ ਹੀ ਡੂੰਘੀ ਇਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਹਰ ਸਮੇਂ ਦੇ ਗਿਆਨ ਨਾਲ ਇਸ ਦਾ ਆਧਾਰ ਬਦਲਦਾ ਜਾਵੇਗਾ। 16ਵੀ ਸਦੀ ਵਿਚ ਇਸ ਦੀ ਵਿਆਖਿਆ ਆਪਣੇ ਤਰੀਕੇ ਨਾਲ ਹੋਈ ਪਰ ਅੱਜ ਜਦੋਂ ਮਨੁੱਖ ਦਾ ਗਿਆਨ ਵਿਗਿਆਨ ਨਾਲ ਜੁੜ ਗਿਆ ਹੈ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਇਸ ਨੂੰ ਸਥਾਪਤ ਕਰਨ ਲਈ ਮੋਜੂਦਾ ਗਿਆਨ ਦੀ ਵਰਤੋਨ ਨਾ ਕਰੀਏ।
ਇਸ ਤਿਕੋਣੀ ਪ੍ਰੀਭਾਸ਼ਾ ਨੂੰ ਲੈ ਕੇ ਜੇ ਸਾਰੀ ਦੁਨੀਆ ਵਿੱਚ ਭ੍ਰਮਣ ਕੀਤਾ ਜਾਵੇ ਤਾਂ ਕੋਈ ਸੱਚ ਬੜਾ ਅਰਥਹੀਣ ਜਾਪੇਗਾ। ਇਸ ਤੋਂ ਅੱਗੇ ਜੇ ਜੇ ਧਰਤੀ ਦੀ ਟੇਕ ਛੱਡ ਕੇ ਸੌਰ ਮੰਡਲ ਵਿੱਚ ਪਹੁੰਚ ਜਾਈਏ ਤਾਂ ਕਿਹੜੀ ਅਜਿਹੀ ਵਸਤੂ ਹੈ ਜੋ ਸਚ ਦੀ ਪ੍ਰੀਭਾਸ਼ਾ ਉਪਰ ਪੂਰੀ ਤਰ੍ਹਾਂ ਖਰੀ ਉਤਰਦੀ ਹੈ। ਨਾ ਗ੍ਰਹਿ ਨਾ ਤਾਰੇਨਾ ਸੂਰਜ ਨਾ ਚੰਦਸੂਰਜ ਮੰਡਲ ਤੋਂ ਅੱਗੇ ਅਸੀਂ ਪੁਲਾੜ ਵਿੱਚ ਅਕਾਸ਼ ਗੰਗਾ ਵਿੱਚ ਪਹੁੰਚ ਜਾਂਦੇ ਹਾਂ। ਹੁਣ ਤੱਕ ਅਸੀਂ ਤੇ ਸਾਡੀ ਧਰਤੀ ਇਸ ਦਾ ਹਿੱਸਾ ਰਹੇ ਹਾਂ। ਅਕਾਸ਼ ਗੰਗਾ ਸੱਚ ਹੈਸਥਾਪਤ ਕੀਤਾ ਜਾ ਚੁਕਿਆ ਹੈ ਤੇ ਸਮੇਂ ਦੇ ਪ੍ਰਬੰਧਣ ਤੋਂ ਵੀ ਰਹਿਤ ਹੈ। ਯੂਨਿਵਰਸਲ ਵੀ ਹੈ। ਪਰ ਅਕਾਸ਼ ਗੰਗਾ ਦਾ ਸੱਚ ਵੀ ਗੁਰਬਾਣੀ ਦਾ ਸੱਚ ਨਹੀਨ ਹੋ ਸਕਦਾ। ਅਕਾਸ਼ ਗੰਗਾ ਇਕ ਨਹੀਂ ਹੈਇਸ ਵਰਗੀਆਂ ਹੋਰ ਬਹੁਤ ਸਾਰੀਆਂ ਗਲੈਕਸੀਆਂ ਪੁਲਾੜ ਵਿੱਚ ਮੋਜੂਦ ਹਨ।
ਵਿਸ਼ਾਲ ਬ੍ਰਹਿਮੰਡ ਵਿੱਚ ਊਰਜਾ ਦਾ ਇੱਕ ਵਿਸਾਲ ਪੁੰਜ ਹੈ ਤੇ ਸਾਡੀ ਧਰਤੀ ਤੇ ਸਾਡੀ ਗਲੈਕਸੀ ਇਸੇ ਪੁੰਜ ਦਾ ਇੱਕ ਹਿੱਸਾ ਹਨ। ਇਹ ਐਨਰਜੀ ਵੀ ਬਦਲਦੀ ਰਹਿੰਦੀ ਹੈ। ਕਿਉਂ ਕਿ ਇਸ ਅੰਦਰ ਵੀ ਕਈ ਤਰ੍ਹਾਂ ਦੇ ਘਟਨ ਵਿਘਟਨ ਵਾਪਰਦੇ ਰਹਿੰਦੇ ਹਨ। ਜਿਸ ਰਫਤਾਰ ਨਾਲ ਇਹ ਪੁਲਾੜ ਵਿੱਚ ਫੈਲ ਰਹੀ ਹੈ ਇਕ ਦਿਨ ਇਹ ਵੀ ਬਹੁਤ ਕਮਜ਼ੋਰ ਹੋ ਜਾਵੇਗੀ। ਇਹ ਸਾਡਾ ਕੁਝ ਬਹੁਤ ਤੇਜ਼ ਰਫਤਾਰ ਨਾਲ ਗਤੀਮਾਨ ਹੈ। ਉਹ ਕਿਹੜੀ ਵਿਵਸਥਾ ਹੈ ਜੋ ਇਸ ਸੱਭ ਨੂੰ ਗਤੀਮਾਨ ਰੱਖ ਰਹੀ ਹੈ। ਵਿਗਿਆਨ ਦੱਸਦਾ ਹੈ ਕਿ ਸਾਰੀ ਐਨਰਜੀ ਸਾਰਾ ਪੁਲਾੜ ਇਕ ਨਿਯਮ-ਬੱਧਤਾ ਦੇ ਅੰਦਰ ਕ੍ਰਿਆਸ਼ੀਲ ਹਨ। ਇਹ ਨਿਯਮ ਜੋ ਭੋਤਿਕ ਵਿਗਿਆਨਰਸਾਇਣ ਵਿਗਿਆਨ ਤੇ ਪੁਲਾੜ ਵਿਗਿਆਨ ਦੀ ਜ਼ੱਦ ਵਿੱਚ ਹਨ। ਬਹੁਤ ਹੱਦ ਤੱਕ ਸਮਝੇ ਜਾ ਸਕਦੇਸਮਝਾਏ ਜਾ ਸਕਦੇ ਹਨ। ਪਰ ਜਿਸ ਪੱਧਰ ਉਪਰ ਇਹ ਕ੍ਰਿਆਸ਼ੀਲ ਹਨ ਉਹ ਮਨੁੱਖ ਦੇ ਕਾਬੂ ਤੋਂ ਪਰੇ ਹਨ। ਹਾਲੇ ਤੱਕ ਇਹੋ ਨਿਯਮਇਹੋ ਨੇਮ ਹੀ ਹਨ ਜੋ ਸੱਚ ਦੀ ਉਕਤ ਪ੍ਰੀਭਾਸ਼ਾ ਉਪਰ ਖਰੇ ਉਤਰਦੇ ਹਨ। ਇਹ ਖੁਦ ਰਾਹੀ ਹੀ ਸਥਾਪਤ ਹੋਏ ਹਨ ਤੇ ਕਿਸੇ ਵੀ ਤਰ੍ਹਾਂ ਦਾ ਘਟਨ ਤੇ ਵਿਘਟਨ ਇਹਨਾਂ ਦੇ ਅੰਦਰਲੇ ਵਿਧੀਵਤ ਨਿਯਮਾਂ ਅਨੁਸਾਰ ਹੀ ਹੁੰਦਾ ਹੈ। ਇਹ ਸੱਭ ਕੁਝ ਕੁਦਰਤੀ ਹੈ ਤੇ ਇਸ ਕੁਦਰਤ ਦਾ ਪਸਾਰਾ ਭੌਤਿਕ ਦੁਨੀਆਂ ਦੇ ਇੱਕ ਨਿੱਕੇ ਜ਼ਰੇ ਤੋਂ ਲੈ ਕੇ ਪੂਰੇ ਬ੍ਰਹਮੰਡ ਵਿੱਚ ਵਿਆਪਕ ਕੁਦਰਤ ਦੇ ਵਿਸ਼ਾਲ ਪਸਾਰੇ ਤੱਕ ਮਿਲਦਾ ਜੁਲਦਾ ਹੈ। ਉਹੋ ਹੀ ਨਿਯਮ ਇੱਕ ਨਿੱਕੇ ਐਟਮ ਵਿੱਚ ਕੰਮ ਕਰਦੇ ਹਨ ਤੇ ੳਹੋ ਨਿਯਮ ਹੀ ਵਿਰਾਟ ਰੂਪ ਵਿੱਚ ਸਕ੍ਰਿਅ ਹਨ।
ਗੁਰਬਾਣੀ ਦਾ ਸੱਚ ਇਸ ਵਿਗਿਆਨ ਦੇ ਸੱਚ ਨਾਲ ਸਹੀ ਬੈਠਦਾ ਹੈ। ਇੱਕ ਹੈ ਦੋ ਨਹੀਂ ਹੈ। ਕੁਦਰਤ ਦਾ ਜਿੱਡਾ ਆਕਾਰ ਨਜ਼ਰ ਆਉਂਦਾ ਹੈ ਉਹ ਇੱਕ ਹੈ ਤੇ ਇਸ ਦਾ ਅਕਾਰ ਗਤੀ ਵਿੱਚ ਹੋਣ ਕਰਕੇ ਉਅੰ ਭਾਵ ਗੋਲਾਈ ਵਿੱਚ ਹੋ ਸਕਦਾ ਹੈ।
ਅਧਿਆਤਮਕ ਸੱਚਜਿਸ ਦੀ ਗਲ ਬਾਰ ਬਾਰ ਧਰਮ ਸ਼ਾਸ਼ਤਰ ਦੇ ਗ੍ਰੰਥਾਂ ਵਿੱਚ ਕੀਤੀ ਜਾਂਦੀ ਹੈਅਧਿਆਤਮ ਦਿਖਾਈ ਦਿੰਦੀ ਕਿਸੇ ਵੀ ਵਸਤੂਵਰਤਾਰੇ ਦੇ ਪਿਛੇ ਕਿਸੇ ਵੱਖਰੀ ਸਪਿਰਟ ਅਥਵਾ ਆਤਮਾ ਜਾਂ ਤਾਕਤ ਦਾ ਅਨੁਭਵ ਹੁੰਦਾ ਹੈ ਤਾਂ ਅਜਿਹੇ ਸੰਕਲਪ ਨੂੰ ਅਧਿਆਤਮਕ ਕਿਹਾ ਜਾਂਦਾ ਹੈ। ਬਿਜਲੀ ਦੇ ਲਿਸਕਣਦਰਿਆ ਦੇ ਹੜ੍ਹ ਆਉਣ ਨੂੰ ਸਾਧਾਰਨ ਤੇ ਸਤਹੀ ਤੌਰ ਤੇ ਨਾ ਲੈ ਕੇ ਸਗੋਂ ਉਸ ਵਰਤਾਰੇ ਦੇ ਪਿਛੇ ਕਿਸੇ ਆਤਮਾ ਦੀ ਹੋਂਦ ਨੂੰ ਅਨੁਭਵ ਕਰਨਾ ਅਧਿਆਤਮਕ ਹੈ। ਬਹੁਤੀ ਵਾਰੀ ਮਨੁੱਖ ਸਾਹਮਣੇ ਵਰਤ ਰਹੇ ਵਰਤਾਰੇ ਤੋਂ ਅੱਗੇ ਵੱਧ ਕੇ ਉਸ ਦੇ ਪਿੱਛੇ ਲੁਕੇ ਭੇਤਰਹੱਸ ਨੂੰ ਜਾਣਨਾ ਚਾਹੁੰਦਾ ਹੈ।
ਮੁਢਲੀ ਅਵਸਥਾ ਵਿੱਚ ਪਦਾਰਥਕ ਤੌਰ ਤੇ ਵਾਪਰਨ ਵਾਲੀਆਂ  ਸਾਰੀਆਂ ਘਟਨਾਵਾਂ ਨੂੰ ਉਸੇ ਪੱਧਰ ਤੇ ਲਿਆ ਜਾਂਦਾ ਸੀ ਜਿਸ ਪਧਰ ਉਪਰ ਉਹ ਅਨੁਭਵ ਦੀ ਪਕੜ ਵਿੱਚ ਆਉਂਦੀਆਂ ਸਨ। ਫਿਰ ਉਹਨਾਂ ਕੁਦਰਤੀ ਵਰਤਾਰਿਆਂ ਨੂੰ ਸਮਝਾਉਣ ਲਈ ਪਰਸੋਨੀਫਾਈ ਕੀਤਾ ਗਿਆ। ਉਹਨਾਂ ਦਾ ਤਸਵੁੱਰ ਇਕ ਦੇਵਤਾਜਾਂ ਦੇਵੀ ਨਾਲ ਕੀਤਾ ਗਿਆ ਤੇ ਫਿਰ ਉਸ ਨੂੰ ਕੁਦਰਤੀ ਵਰਤਾਰਿਆਂ ਦੀ ਤਾਕਤ ਅਨੁਸਾਰ ਇਕ ਕ੍ਰਮ ਤਿਆਰ ਕੀਤਾ ਗਿਆ। ਬਿਜਲੀ ਲਿਸ਼ਕਣ ਤੋਂ ਵਧੇਰੇ ਤਾਕਤਵਰ ਬੱਦਲ ਹਨ। ਬੱਦਲਾਂ ਤੋਂ ਵਧੇਰੇ ਤਾਕਤਵਰ ਹਵਾ ਹੈਹਵਾ ਤੋਂ ਵਧੇਰੇ ਤਾਕਤਵਰ ਕੌਣ ਹੈਇਸ ਤਰ੍ਹਾਂ ਹੌਲੀ ਹੌਲੀ ਸੋਝੀ ਮੁਤਾਬਕ ਗੱਲ ਸੂਰਜ ਉਪਰ ਆਣ ਟਿਕੀ ਹੋਵੇਗੀ। ਸੂਰਜ ਨੂੰ ਸਰਵੁਚ ਦੇਵਤਾ ਮੰਨੇ ਜਾਣ ਦਾ ਇਤਿਹਾਸਕ ਦਸਤਾਵੇਜ਼ੀ ਸਬੂਤ ਮਿਲਦਾ ਹੈ। ਸੂਰਜ ਨੂੰ ਗ੍ਰਹਿਣ ਵਿੱਚ ਸੂਰਜ ਤੋਂ ਵੀ ਕਿਸੇ ਵੱਡੀ ਤਾਕਤ ਦੀ ਲੋੜ ਮਹਿਸੂਸ ਕੀਤੀ ਗਈ ਹੋਵੇਗੀ। ਇਹਨਾਂ ਵਰਤਾਰਿਆਂ ਨੂੰ ਦੇਵਿਤਆਂ ਦਾ ਨਾਂ ਦੇ ਕੇ ਇਹਨਾਂ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਦਾ ਤਰੀਕਾ ਸੋਚਿਆ ਗਿਆ ਹੋਵੇਗਾ। ਬਲੀ ਦੇਣ ਦੀ ਕ੍ਰਿਆ ਅਸਲ ਵਿੱਚ ਕਬਾਇਲੀ ਖੇਤਰਾਂ ਵਿੱਚ ਕਬੀਲੇ ਦੇ ਮੁੱਖੀ ਨੂੰ ਉਸ ਦਾ ਬਣਦਾ ਹਿੱਸਾ ਦੇਣ ਬਰਾਬਰ ਹੀ ਹੈ।
ਤੋੜੇ ਗਏ ਫ਼ਲਮਾਰੇ ਗਏ ਪਸ਼ੂਕੱਟੀ ਗਈ ਫ਼ਸਲ ਆਦਿ ਵਿੱਚ ਕਬੀਲੇ ਦੇ ਮੁੱਕੀ ਦਾ ਹਿੱਸਾ ਰੱਖਦੇ ਜਾਣ ਦਾ ਰਿਵਾਜ਼ ਬਲੀ ਦੇਣ ਦੀ ਪ੍ਰੀਕ੍ਰਿਆ ਤੋਂ ਤੋਂ ਢੇਰ ਚਿਰ ਪਹਿਲਾਂ ਸ਼ੁਰੂ ਹੋਇਆ ਹੋਵੇਗਾ। ਸਮਾਜਕ ਤੌਰ ਤੇ ਕਬੀਲੇ ਦੀ ਹੋਂਦ ਮਨੁੱਖ ਦੀ ਬਹੁਤ ਮੁੱਢਲੀ ਸੋਝੀ ਦੇ ਰੂਪ ਵਿੱਚ ਮਿਲਦੀ ਹੈ। ਇਕੱਠੇ ਰਹਿਣ ਦੀ ਲੋੜ ਮਨੁੱਖ ਦੀ ਪਹਿਲੀ ਲੋੜ ਰਹੀ ਹੈ। ਪਰਵਾਰ ਦੀ ਇਕਾਈ ਦਾ ਰੂਪ ਉਸ ਦੀ ਜਨਣ ਸ਼ਕਤੀ ਚੋਂ ਪੈਦਾ ਹੋਇਆ ਹੈ। ਇਸ ਲਈ ਪਰਵਾਰ ਨੂੰ ਪਾਲਣ ਦੀ ਜ਼ਿੰਮੇਵਾਰ ਵੀ ਉਸ ਉਪਰ ਕਦੇ ਆਈ ਹੋਵੇਗੀ।
ਕੁਦਰਤੀ ਵਰਤਾਰਿਆਂ ਨੂੰ ਸਮਝਦਿਆਂ ਤੇ ਸਮਝਾਉਦਿਆਂ ਮਨੁਖ ਨੇ ਆਤਮਾ ਦੀ ਲੋੜ ਮਹਿਸੁਸ ਕੀਤੀ ਹੋਵੇਗੀ।  ਇਕ ਅਧਿਐਨ ਤੋਂ ਪਤਾ ਲਗਦਾ ਹੈ ਕਿ ਅਧਿਆਤਮਕਤਾ ਦਾ ਇਹ ਚਲਨ ਭਾਸ਼ਾ ਦੇ ਵਿਕਸਤ ਹੋਣ ਤੋਂ ਬਾਅਦ ਹੀ ਹੋਇਆ ਜਾਪਦਾ ਹੈ। ਇਸ ਵਿੱਚ ਮੌਤ ਬਾਰੇ ਚੇਤਨਾ ਵੀ ਜੁੜੀ ਹੋਈ ਹੈ। ਮੌਤ ਤੋਂ ਬਾਅਦ ਕੀ ਵਾਪਰਦਾ ਹੇਇਸ ਦਾ ਰੁਜਾਣ ਪੁਰਾਤਨ ਮਨੁੱਖ ਦੀਆਂ ਦੁਆਰਾ ਬਣਾਈਆਂ ਤਸਵੀਰਾਂ ਆਦਿ ਚੋਂ ਝਲਕਦਾ ਹੈ। 300,000 ਸਾਲ ਪਹਿਲਾਂ ਦਾ ਮਨੁੱਖ ਆਪਣੇ ਮਿਰਤਕ ਸਾਥੀਆਂ ਨੂੰ ਧਰਤੀ ਵਿੱਚ ਦਫਨ ਕਰਿਆ ਕਰਦਾ ਸੀ। ਭਾਵੇ ਇਹ ਸੋਝੀ ਵੀ ਕੁਦਰਤੀ ਹੀ ਹੈ ਤੇ ਬਹੁਤ ਸਾਰੇ ਜਾਨਵਰ ਚੀਜ਼ਾਂ ਨੂੰ ਆਪਣੇ ਆਂਡਿਆਂ ਆਦਿ ਨੂੰ ਮਿੱਟੀ ਹੇਠ ਦਬਾ ਕੇ ਰੱਖਦੇ ਦੇਖੇ ਜਾਂਦੇ ਹਨ। ਸੰਭਵ ਹੈ ਕਿ ਇਹ ਪਰਵਿਰਤੀ ਵੀ ਉਸੇ ਤਰਹਾਂ ਕੁਦਰਤੀ ਤੋਰ ਤੇ ਵਿਕਸਤ ਹੋਈ।
ਮੌਤ ਨਾਲ ਰਹੱਸ ਜੋੜਦਿਆਂ ਮਨੁੱਖ ਨੇ ਕੁਝ ਅਜਿਹਾ ਵੀ ਜਾਣਿਆ ਜੋ ਬਾਅਦ ਵਿੱਚ ਉਸਦੇ ਚੇਤਨ ਗਿਆਨ ਦਾ ਅੰਗ ਬਣਿਆ ਤੇ ਉਹ ਸੀਆਪਣੇ ਸਾਥੀਆਂ ਤੋਂ ਮੌਤ ਦੇ ਨੇੜੇ ਪਹੁੰਚ ਕੇ ਹੋਏ ਅਨੁਭਵ ਬਾਰੇ ਜਾਣਕਾਰੀਜਿਸ ਨਾਲ ਉਸ ਦੀ ਮੋਤ ਤੋਂ ਬਾਅਦ ਦੇ ਜੀਵਨ ਬਾਰੇ ਕੁਝ ਨਵੇਂ ਅਨੁਭਵ ਉਸ ਦੀ ਜਾਣਕਾਰੀ ਦਾ ਹਿੱਸਾ ਬਣੇ। ਪਰ ਇਹ ਸੱਭ ਕੁ ਭਾਸ਼ਾ ਦੇ ਵਿਕਸਤ ਹੋਣ ਤੋਂ ਬਾਅਦ ਹੀ ਵਾਪਰਿਆ। ਤਕਰੀਬਨ 20000 ਸਾਲ ਪਹਿਲਾਂ ਦੇ ਮਨੁੱਖ ਦਏ ਬਣਾਏ ਚਿਤਰਾਂ ਤੋਂ ਦਾਹ ਸੰਸਕਾਰ ਦੀ ਜਾਣਕਾਰੀ ਮਿਲਦੀ ਹੈ। ਮਰਨ ਵਾਲੇ ਨਾਲ ਉਸ ਦੀਆਂ ਪਿਆਰੀਆਂ ਚੀਜ਼ਾਂਬਰਤਨ ਆਦਿ ਦਾ ਦਫ਼ਨ ਕੀਤੇ ਜਾਣਾ ਮੌਤ ਨਾਲ ਕਿਸੇ ਅਜਿਹੇ ਅਨੁਭਵ ਨੂੰ ਜੋੜੇ ਜਾਣ ਦਾ ਸੰਕੇਤ ਹੈ ਜਿਸ ਦਾ ਉਸ ਨੂੰ ਸਿੱਧਾ ਅਨੁਭਵ ਨਹੀਂ ਸੀ।
ਹੌਲੀ ਹੋਲੀ ਇਹ ਰਹੱਸਆਤਮਕ ਤੇ ਫਿਰ ਅਧਿਆਤਮਕ ਅਨੁਭਵ ਦਾ ਸਿੱਟਾ ਬਣੇ। ਹਰ ਵਰਤਾਰੇ ਪਿਛੇ ਕਿਸੇ ਅਧਿਆਤਮਕ ਪਹਿਲੂ ਦਾ ਉਲੇਖ ਆਮ ਗੱਲ ਹੋ ਗਏ। ਇਹੋ ਸਮਾਂ ਸੀ ਜਦੋਂ ਇਸ ਰਹੱਸ ਦੇ ਵਰਤਾਰੇ ਨੂੰ ਸਾਹਮਣੇ ਵਾਪਰਦੇ ਵਰਤਾਰੇ ਵਿੱਚ ਗੁੰਨ੍ਹ ਕੇ ਪੇਸ਼ ਕੀਤਾ ਗਿਆ।ਅੱਜ ਵੀ ਵਿਗਿਆਨ ਦੀ ਵੀ ਤਕਰੀਬਨ ਅਜਿਹੀ ਹੀ ਸਥਿਤੀ ਹੈ। ਹਰ ਵਰਤਾਰੇ ਪਿਛੇ ਕਿਸੇ ਐਨਰਜੀ ਦੀ ਮੋਜੂਦਗੀ ਤੋਂ ਵਿਗਿਆਨੀ ਵੀ ਇਨਕਾਰ ਨਹੀਂ ਕਰਦੇਪਰ ਉਹ ਇਸ ਨੂੰ ਕਿਸੇ ਰਹੱਸ ਦਾ ਨਾਂ ਨਹੀਂ ਦਿੰਦੇ। ਐਨਰਜੀ / ਊਰਜਾ ਦੇਖੀ ਜਾ ਸਕਦੀ ਹੈਮਸ਼ੀਨਾਂ ਨਾਲ ਪਕੜੀ ਜਾ ਸਕਦੀ ਹੈ ਤੇ ਮਿਣੀ ਜਾ ਸਕਦੀ ਹੈ। ਇਹ ਊਰਜਾ ਜੋ ਖ਼ਤਮ ਕੀਤੀ ਜਾ ਸਕਦੀ ਹੈਨਾ ਪੈਦਾ ਕੀਤੀ ਜਾ ਸਕਦੀ ਹੈ। ਪਰ ਇਸ ਨਾਲ ਸਾਰਾ ਬ੍ਰਹਮੰਡ ਗਤੀ ਵਿੱਚ ਹੈ।
ਫਿਰ ਗੁਰਬਾਣੀ ਦੇ ਸੱਚ ਨੂੰ ਸਮਝਣ ਲਈ ਕੀ ਐਨਰਜੀ ਨੂੰ ਨਿਰੰਕਾਰ ਕਹਿਣਾ ਚਾਹੀਦਾ ਹੈਜਾਂ ਨਿਰੰਕਾਰ ਇਸ ਤੋਂ ਵੀ ਅੱਗੇ ਕੋਈ ਵੱਖਰੀ ਹਸਤੀ ਹੈਇਹ ਸੋਚਣ ਤੇ ਮੰਨਣ ਦੀ ਗੱਲ ਹੈ। ਐਨਰਜੀ ਤਬਦੀਲ ਹੋਣ ਸਕਣ ਵਾਲੀ ਹੈ ਇਹ ਪੂਰਨ ਸੱਚ ਨਹੀਂ ਹੋ ਸਕਦੀ। ਇਸ ਦਾ ਰੂਪ ਬਦਲਿਆ ਜਾ ਸਕਦਾ ਹੇ। ਸਮੇਂ ਨਾਲ ਇਹ ਰੂਪ ਬਦਲ ਲੈਂਦੀ ਹੈ ਰੂਪ ਬਦਲਣ ਨਾਲ ਇਸ ਦੇ ਗੁਣਾਂ ਉਪਰ ਵੀ ਅਸਰ ਹੁੰਦਾ ਹੈ।
ਫਿਰ ਸੱਚ ਕਿੱਥੇ ਹੈਸੱਚ ਬਾਰੇ ਸਾਡੇ ਮਾਪਦੰਡ ਸਪਸ਼ਟ ਹਨ। ਐਨਰਜੀ ਰੂਪ ਬਦਲਦੀ ਹੈ ਪਰ ਅਜਿਹਾ ਉਹ ਵੀ ਕਿਸੇ ਨਾ ਕਿਸੇ ਨਿਯਮ ਅਧੀਨ ਹੀ ਕਰਦੀ ਹੈ। ਨਿਯਮ ਜੋ ਭੌਤਿਕੀ ਦੇ ਹਨਜੋ ਰਸਾਇਣ ਵਿਗਿਆਨ ਦੇ ਹਨਉਹੋ ਹੀ ਹਰ ਥਾਂ ਉਪਰ ਲਾਗੂ ਹੁੰਦੇ ਹਨ। ਇਹਨ ਨਿਯਮ ਤਬਦੀਲ ਨਹੀਂ ਹੁੰਦੇ। ਜੇ ਕੁਦਰਤ ਦੇ ਸਾਰੇ ਵਰਤਾਰਿਆਂ ਨੂੰ ਇਕ ਇਕ ਕਰਕੇ ਘੋਖੀਏ ਤਾਂ ਪਤਾ ਲੱਗਦਾ ਹੈ ਕਿ ਸਾਰੀ ਕੁਦਰਤ ਇੱਕ ਛੋਟੇ ਕਿਣਕੇ ਤੋਂ ਲੈ ਕੇ ਵਿਸ਼ਾਲ ਬ੍ਰਹਮੰਡ ਤੱਕ ਇਹਨਾਂ ਨਿਯਮਾਂ ਦੇ ਅਧੀਨ ਹੀ ਚੱਲਦੀ ਹੈ। ਇਸ ਨੇ ਆਪਣੇ ਆਪ ਨੂੰ ਚੇਤਨ ਤੋਰ ਤੇ ਜਾਂ ਅਚੇਤ ਹੀ ਨਿਯਮਾਂ ਵਿੱਚ ਬੰਨ੍ਹ ਰਖਿਆ ਹੈ। ਇਸ ਵਿੱਚ ਸੱਚ ਤੋਂ ਵੱਡਾ ਨਿਯਮ ਮੋਟੇ ਤੌਰ ਤੇ ਹੋਣੀ ਦਾ ਨਿਯਮ ਹੈ। ਜੋ ਹੋ ਰਿਹਾ ਹੈ ਜੋ ਵਰਤ ਰਿਹਾ ਹੈ ਇਸ ਦੇ ਪਿਛੇ ਕੋਈ ਕਾਰਨ ਬਣਿਆ ਹੈ। ਕਾਰਨ ਤੋਂ ਹੀ ਸਿੱਟਾ ਨਿਕਲਦਾ ਹੈ।
ਕੁਦਰਤ ਦੀ ਇਹ ਨੇਮ ਬੱਧਤਾ ਹੈਰਾਨ ਕਰ ਦੇਣ ਵਾਲੀ ਹੈ। ਇਹ ਨੇਮ ਬੱਧਤਾ ਕਣ ਕਣ ਵਿਚ ਹੈਵਿਸਾਲ ਬ੍ਰਹਮੰਡ ਵਿੱਚ ਹੈ। ਇਸ ਨੂੰ ਹੁਕਮ ਕਹਿ ਲਿਆ ਜਾਵੇ ਤਾਂ ਵੀ ਕੋਈ ਅਨੋਖੀ ਗੱਲ ਨਹੀਂ ਹੋਵੇਗੀ। ਇਸ ਨੇਮ ਬੱਧਤਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈਸਮਝਿਆ ਜਾ ਸਕਦਾ ਹੈ। ਕਿਵੇਂ ਧਰਤੀਅਕਾਸਪੌਣਪਾਣੀਸੂਰਜਬ੍ਰਹਮੰਡ ਸੱਭ ਕੁਝ ਇਕ ਨੇਮ ਵਿਚ ਵਿਚਰ ਰਿਹਾ ਹੈ। ਇਹ ਨੇਮ ਕਿਵੇਂ ਹੋਂਦ ਵਿੱਚ ਆਏ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹ ਸਾਰਾ ਵਰਤਾਰਾ ਵਰਤ ਰਿਹਾ ਹੈ। ਮਨੁੱਖ ਦੇ ਕੰਟਰੋਲ ਤੋਂ ਬਾਹਰ ਹੈ ਤੇ ਅਸੀਂ ਆਪਣੀ ਸੂਝ ਨਾਲ ਸਿਰਫ਼ ਸਮਝ ਸਕਦੇ ਹਾਂ ਪਰ ਇਸ  ਦਾ ਸੰਚਾਲਨ ਨਹੀਂ ਕਰ ਸਕਦੇ। ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਜਿਵੇਂ ਜਿਵੇਂ ਵਿਗਿਆਨ ਆਪਣੇ ਵਸੀਲੇ ਵਧਾਉਂਦਾ ਜਾਵੇਗਾਉਹ ਕੁਰਦਤ ਨੁੰ ਹੋਰ ਸਮਝਣ ਦਾ ਯਤਨ ਕਰੇਗਾ।
ਕੁਦਰਤ ਦੇ ਇਹਨਾਂ ਨਿਯਮਾਂ ਵਿੱਚ ਪਰਾ-ਕੁਦਰਤੀ ਕੁਝ ਵੀ ਨਹੀਂ ਹੈ। ਸਾਰਾ ਅਧਿਆਤਮਵਾਦ ਤੇ ਅਧਿਆਤਮਕ ਅਨੁਭਵ ਸਬਜੈਕਿਟਵਭਾਵ ਖਿਆਲੀ ਹਨ ਤੇ ਮਨੁੱਖ ਦੀ ਸੋਚ ਤੋਂ ਪਰੇ ਉਹਨਾਂ ਦੀ ਕੋਈ ਹੋਂਦ ਨਹੀਂ ਰਹਿੰਦੀ। (ਮੰਨ ਲਓ ਜੇ ਸੰਸਾਰ ਵਿੱਚ ਮਨੁੱਖ ਨਾ ਰਹੇ ਤਾਂ ਪ੍ਰਮਾਤਾਮਾ ਬਾਰੇ ਜਿਹੜਾ ਗਿਆਨ ਅੱਜ ਅਧਿਆਤਮਵਾਦ ਦੇ ਨਾਂ ਤੇ ਪ੍ਰਚਲਤ ਹੈਜੀਂਦਾ ਰਹੇਗਾਜਾਂ ਉਸ ਦਾ ਕੋਈ ਪ੍ਰਭਾਵ ਧਰਤੀ ਜਾਂ ਕੁਦਰਤ ਉਪਰ ਹੋਵੇਗਾਜਵਾਬ ਨਹੀਂ ਵਿੱਚ ਹੋਵੇਗਾ।) ਪਰ ਜਿਹੜੇ ਕੁਦਰਤ ਦੇ ਨਿਯਮ ਲੱਭੇ ਜਾ  ਰਹੇ ਹਨਤੇ ਸਥਾਪਤ ਕੀਤੇ ਜਾ ਰਹੇ ਹਨ ਉਹ ਕੁਦਰਤ ਵਿੱਚ ਸਦਾ ਕੰਮ ਕਰਦੇ ਰਹਿਣਗੇ। ਅੱਜ ਵੀ ਕਲ੍ਹ ਵੀਤੇ ਆਉਣ ਵਾਲੇ ਹਰ ਸਮੇਂ ਵਿੱਚ ਤੇ ਹਰ ਕਾਲ ਵਿੱਚਜੇ ਇਸ ਦੁਨੀਆ ਦਾ ਵਿਨਾਸ ਹੋਵੇਗਾ ਤਾਂ ਵੀ ਇਹਨਾਂ ਨਿਯਮਾਂ ਦੇ ਅਧਾਰ ਉਪਰ ਤੇ ਜੇ ਕਦੇ ਮੁੜ ਵਿਕਾਸ ਹੋਵੇਗਾ ਤਾਂ ਵੀ ਇਹਨਾਂ ਨਿਯਮਾਂ ਦੇ ਅਧਾਰ ਉਪਰ ਵੀ ਅਜਿਹਾ ਹੋਵੇਗਾ।
ਕੁਦਰਤ ਦੇ ਇਹਨਾਂ ਨਿਯਮਾਂ ਬਾਰੇ ਅਨੁਭਵ ਕਰ ਲੈਣਾ ਤੇ ਇਹਨਾਂ ਦੀ ਸਰਵੁਚਤਾ ਪਰਵਾਨ ਕਰ ਲੈਣਾ ਭਾਣਾ ਮੰਨਣਾ ਹੈ। ਕੁਦਰਤ ਦੇ ਇਹਨਾਂ ਨਿਯਮਾਂ ਦੀ ਵਿਸਾਲਤਾ ਬੜੀ ਹੈਰਾਨ ਕਰ ਦੇਣ ਵਾਲੀ ਹੈ। ਤੱਥ ਸਮਝ ਆ ਜਾਣ ਤਾਂ ਇਸ ਅੱਗੇ ਸਿਰ ਝੁਕਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਧਰਤੀ ਦੀ ਸੂਰਜ ਦੁਆਲੇ 67000 ਮੀਲ ਪ੍ਰਤੀ ਘੰਟਾਸੋਰ ਮੰਡਲ ਦੀ ਗਤੀ ਅਕਾਸ਼ ਗੰਗਾ ਵਿੱਚ 250 ਕਿਲੋਮੀਟਰ ਪ੍ਰਤੀ ਸਕਿੰਟ ਭਾਵ 15000 ਕਿਲੋਮੀਟਰ ਪ੍ਰਤੀ ਮਿੰਟ900000 ਕਿਲੋਮੀਟਰ ਪ੍ਰਤੀ ਘੰਟਾਤੇ ਅਕਾਸ਼ ਗੰਗਾ ਬ੍ਰਹਮੰਡ ਵਿੱਚ 300 ਕਿਲੋਮੀਟਰ ਪ੍ਰਤੀ ਸਕਿੰਟ = 18000 ਕਿਲੋਮਿਟਰ ਪ੍ਰਤੀ ਮਿੰਟ = 1080000 ਕਿਲੋਮੀਟਰ ਪ੍ਰਤੀ ਘੰਟਾ। ਇਸ ਰਫਤਾਰ ਉਪਰ ਸਾਰਾ ਕੁਝ ਵਾਪਰ ਰਿਹਾ ਹੈ। ਕੋਹ ਕਰੋੜੀ ਚਲਤ ਨਾ ਅੰਤਵਾਲੀ ਗੱਲ ਹੈ। ਹਰ ਰੋਜ਼ ਕੋਹ ਕਰੋੜੀ ਚਲਦੀ ਹੈ ਇਹ ਧਰਤੀਇਨੀੰ ਤੇਜ਼ ਰਫਤਾਰ ਨਾਲ ਫਿਰ ਵੀ ਬ੍ਰਹਮੰਡ ਵਿੱਚ ਸਹੀ ਸਲਾਮਤ ਹੈ ਸੱਭ ਕੁਝ। ਇਸ ਨੂੰ ਦੇਖ ਕੇ ਸਿਵਾਏ ਵਾਹਿਗੁਰੂਭਾਵਹੇ ਗੁਰੂ ਤੂੰ ਵਾਹਿ ਹੈਤੇ ਵਾਹਿ ਹੈ ਤੇਰਾ ਪ੍ਰਬੰਧਹੋਰ ਕੁਝ ਵੀ ਨਹੀਂ ਕਿਹਾ ਜਾ ਸਕਦਾ।
ਜੇ ਕੁਦਰਤ ਦੀ ਅਸੀਮ ਸ਼ਕਤੀ ਦਾ ਆਭਾਸ ਹੋ ਜਾਵੇਉਸ ਦੇ ਗੁਣਾਂ ਤੋਂ ਅਸੀਂ ਜਾਣੂ ਹੋ ਜਾਈਏ ਤਾਂ ਸੱਭ ਤੋਂ ਪਹਿਲੀ ਗੱਲ ਹੈ ਉਸ ਨੂੰ ਮੰਨ ਲੈਣਾਜੇ ਮੰਨ ਲੈਂਦਾ ਹੈ ਉਸ ਦੀ ਗਤਿ ਕਹੀ ਨਹੀਂ ਜਾ ਸਕਦੀ। ਜੋ ਮੰਨ ਲੈਂਦਾ ਹੈ ਉਸ ਲੋਈ ਹਦਾਇਤ ਹੈ ਕਿ ਉਹ ਆਪਣੇ ਜੀਵਨ ਨੂੰ ਕੁਦਰਤੀ ਨਿਯਮਾਂ ਵਿੱਚ ਢਾਲੇ ਤੇ ਕੁਝ ਵੀ ਅਜਿਹਾ ਨਾ ਕਰੇ ਜਿਸ ਨਾਲ ਕੁਦਰਤ ਦਾ ਇਹ ਢਾਂਚਾ ਜੋ ਆਪਣੇ ਨਿਯਮਾਂ ਉਪਰ ਟਿਕਿਆ ਹੋਇਆ ਹੈਬਿਖਰ ਜਾਵੇ। ਕਿਉਂ ਕਿ ਇਸ ਦੇ ਵਿਨਾਸ ਦੇ ਨਿਯਮ ਵੀ ਬਿਲਕੁਲ ਨੇੜੇ ਤੇੜੇ ਹੀ ਪਏ ਹਨ। ਕੁਦਰਤ ਵਾਸਤੇ ਗੁਰਬਾਣੀ ਦਾ ਸੱਚ ਹੈ- ਬਲਿਹਾਰੀ ਕੁਦਰਤਿ ਵਸਿਆ। ਤੇਰਾ ਅੰਤ ਨਾ ਜਾਈ ਲਖਿਆ।
ਗੁਰਬਾਣੀ ਦਾ ਸਚ ਇੱਕ ਸੁਚਜੀ ਜੀਵਨ ਜਾਚ ਹੈਗੁਰਬਾਣੀ ਇਸ ਨੂੰ ਸਚੁ ਆਚਾਰੁ ਆਖਦੀ ਹੈ। ਇਹ ਸਚਾ ਅਚਾਰ ਤੱਦ ਹੀ ਸਮਭਵ ਹੈ ਜਦੋਂ ਮਨੁੱਖ ਕੁਦਰਤ ਦੇ ਨਿਯਮਾਂ /ਹੁਕਮ ਦੀ ਸਰਵੁਚਤਾ ਮੰਨ ਲਵੇਇਹਨਾਂ ਅਨੁਸਾਰ ਜੀਣਾ ਸਿਖ ਲਵੇ ਤੇ ਇਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ ਛਾੜ ਨਾ ਕਰੇ। ਕੁਦਰਤ ਦੇ ਨਿਯਮਾਂ ਨੂੰ ਬਦਲਣ ਦੀ ਕੋਸ਼ਿਸ਼ ਦਾ ਭਾਵ ਹੈ ਵਿਨਾਸ਼ ਜਿਸ ਦਾ ਕਾਰਨ ਮਨੁੱਖ ਆਪ ਬਣਦਾ ਹੈ। ਕਿਸੇ ਦੂਸਰੇ ਵਾਸਤੇ ਦਾ ਬੁਰਾ ਚਿਤਵਣਾਬੁਰਾ ਕਰਨਾ ਆਪਣੇ ਮਨ ਵਿੱਚ ਬੁਰਿਆਈ ਲਿਆਉਣਾ ਕੁਦਰਤ ਦੇ ਨੇਮ ਦੀ ਉਲੰਘਣਾ ਕਰਨਾ ਹੈ। ਜੋ ਹੈ ਜਿਵੇਂ ਵਾਪਰ ਰਿਹਾ ਹੈ ਉਸ ਵਿੱਚ ਸਰਬਤ ਦਾ ਭਲਾ ਸਮਝਣਾ ਤੇ ਉਸ ਨੂੰ ਨਿਰੰਕਾਰ ਦਾ ਭਾਣਾ ਮੰਨਣਾ ਹੀ ਗੁਰਮਤ ਹੈ। ਇਹੋ ਉਸ ਦੀ ਰਜਾ ਵਿੱਚ ਰਹਿਣਾ ਹੈ।
ਜੰਮਣਾ ਤੇ ਮਰਨਾ ਵੀ ਉਸ ਦੀ ਰਜ਼ਾ ਵਿੱਚ ਹੈਉਸ ਦੇ ਨਿਯਮਾਂ ਵਿੱਚ ਹੈ ਇਸ ਲਈ ਸੁਖ ਦੁਖ ਦੋਨੋ ਬਰਾਬਰ ਸਮਝਣੇ ਤੇ ਕੁਦਰਤ ਦੀ ਰਜ਼ਾ ਅਨਸਾਰ ਜੀਵਣ ਪੰਧ ਸਿਰਜਣਾ ਹੀ ਹੁਕਮਿ ਰਜਾਈ ਚਲਣਾਹੈ। ਗੰਧਲਾਪਨ ਹਰ ਤਰ੍ਹਾਂ ਦਾ ਮਾੜਾ ਹੈਚਾਹੇ ਵਿਚਾਰਾਂ ਦਾਚਾਹੇ ਜੀਵਨ ਦਾ ਚਾਹੇ ਵਾਤਾਵਰਨ ਦਾ ਤੇ ਇਸ ਸੁਪਰੀਮ ਸ਼ਕਤੀ ਜਿਸ ਦਾ ਆਭਾਸ ਮਾਤਰ ਉਸ ਦੇ ਨੇਮ ਤੋਂ ਹੋ ਜਾਂਦਾ ਹੈਜਿਸ ਨੇ ਆਪਣੇ ਆਪ ਨੂੰ ਕੁਦਰਤ ਇਸ ਪਾਸਾਰ ਵਿੱਚ ਸਥਾਪਤ ਕੀਤਾ ਹੋਇਆ ਹੈ ਜੋ ਸੂਖਮ ਤੋਂ ਸੂਖਮ ਤੇ ਸਥੂਲ ਵਿਚ ਦਿਖਾਈ ਦਿੰਦੀ ਹੈਉਸ ਅਨੁਸਾਰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ। 
ਦਿਵਸੁ ਰਾਤ ਦੋਇ ਦਾਈ ਦਇਆ ਖੇਲੈ ਸਗਲ ਜਗਤੁ।
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਿ
ਕਰਮੀ ਆਪੋ ਆਪਣੀ ਕੇ ਨੈੜੇ ਕੇ ਦੂਰਿ
ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ
ਨਾਨਕੁ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ
ਉਕਤ ਸਲੋਕ ਵਿੱਚ ਗੁਰਬਾਣੀ ਦਾ ਸਚੁ ਸਪਸ਼ਟ ਹੈਇਸ ਵਿੱਚ ਕੋਈ ਅਧਿਆਤਮਵਾਦ ਨਹੀਂ ਹੈਨਾਮ ਧਿਆਉਣ ਦਾ ਭਾਵ ਨਾਮ ਚੇਤੇ ਕਰਨਾ ਹੈਯਾਦ ਰੱਖਣਾ ਹੈ ਤੇ ਨਾਮ ਤੋਂ ਬਾਵ ਹੈ ਕੁਦਰਤ ਦੇ ਨੇਮਾਂ ਦੀ ਸਮਝਉਸ ਦੀ ਨਿਯਮ-ਬੱਧਤਾ ਦੀ ਪ੍ਰਧਾਨਤਾ। ਉਹੀ ਮੁਖ ਉਜਲੇ ਭਾਵ ਉਹਨਾਂ ਮਨੁੱਖਾਂ ਦੇ ਵਿਚਾਰਾਂ ਵਿੱਚ ਸੱਚ ਦੀ ਚਮਕ ਜਿਹਨਾਂ ਆਪਣੀ ਜ਼ਿੰਦਗੀ ਕੁਦਰਤ ਦੇ ਨੇਮ ਅਨੁਸਾਰ ਬਤੀਤ ਕੀਤੀ ਤੇ ਕੁਦਰਤ ਦੀ ਨਿਯਮਬੱਧਤਾ ਨੂੰ ਮੰਨਿਆ। ਪਵਣ ਗੁਰੂ ਹੈ ਕਿਉਂ ਕਿ ਇਹ ਜ਼ਿੰਦਗੀ ਦੀ ਅਸਲ ਡੋਰ ਇਸ ਦੇ ਹੱਥ ਹੀ ਰਹਿੰਦੀ ਹੈ। ਹਵਾ ਬਿਨਾਂ ਜੀਵਨ ਸੰਭਵ ਨਹੀਂ। ਪਾਣੀ ਪਿਤਾ ਹੈਕਿਉ ਕਿ ਪਹਿਲੈ ਪਾਣੀ ਜਿਓ ਹੈ ਜਿਤੁ ਹਰਿਆ ਸਭ ਕੋਇ। ਪਾਣੀ ਵਿੱਚ ਹੀ ਜਿਵਨ ਦਾ ਵਿਕਾਸ ਹੋਇਆਇਸ ਲਈ ਪਾਣੀ ਨੂੰ ਬਾਪ ਦਾ ਦਰਜਾ ਦਿਤਾ ਗਿਆ ਹੈ। ਧਰਤੀ ਮਾਂ ਹੈ ਚੂੰਕਿ ਜੀਵਨ ਧਰਤੀ ਦੀ ਗੋਦ ਵਿੱਚਵ ਵਾਪਰਦਾ ਹੈ। ਕਰਮੀ ਆਪੋ ਆਪਣੀਹੋਣੀ ਦੇ ਉਸ ਨਿਯਮ ਦੀ ਪ੍ਰਧਾਨਤਾ ਸਮਝ ਲੈਣਾ ਹੈਜਿਸ ਅਨੁਸਾਰ ਇਕ ਕਰਮ ਦੂਜੇ ਦਾ ਕਾਰਨ ਬਣਦਾ ਹੈ ਇਹੋ ਹੋਣੀ ਜੋ ਪੰਜਾਬੀ ਦਾ ਇਕ ਛੋਟਾ ਜਿਹਾ ਸ਼ਬਦ ਹੈ ਤੇ ਜਿਸ ਵਾਸਤੇ ਅੰਗਰੇਜ਼ੀ ਵਿੱਚ ਕਾਰਨ ਤੇ ਸਿੱਟੇ (CAUSE AND EFFECT) ਦਾ ਨਾਂ ਦਿਤਾ ਗਿਆ ਹੈ। ਇਸੇ ਨੂੰ ਕੁਦਰਤ ਦੀ ਸੰਪੂਰਨ ਨਿਆਂ ਪ੍ਰਣਾਲੀ ਦਾ ਨਾਂ ਦਿਤਾ ਗਿਆ ਹੈ। ਧਰਮ ਹੀ ਨਿਆਂ ਪ੍ਰਣਾਲੀ ਹੈ ਜੋ ਕੁਦਰਤ ਨੇ ਆਪਣੇ ਨਿਯਮਾਂ ਵਿਚ ਸਥਾਪਤ ਕੀਤੀ ਹੋਈ ਹੈ। ਹਰ ਕ੍ਰਿਆ ਦੀ ਪ੍ਰਤੀ ਕ੍ਰਿਆ ਜਿਸ ਬਾਰੇ ਨਿਊਟਨ ਨੇ ਨਿਯਮ ਸਪਸ਼ਟ ਕਰਦੇ ਹਨਹੀ ਅਸਲ ਨਿਆਂ ਪ੍ਰਣਾਲੀ ਹੈ। ਇਹੋ ਧਰਮ ਹੈ ਜੋ ਹਰ ਥਾਂ ਵਾਪਰਦਾ ਹੈ। ਜੋ ਕਰੋਗੇ ਸੋ ਭਰੋਗੇ ਅਨੁਸਾਰ ਸਥਾਪਤ ਹੈ। ਇਸ ਤੋਂ ਬਾਹਰ ਕੁਝ ਵੀ ਨਹੀਂ। ਕਰਮੀ ਆਪੋ ਆਪਣੀ ਹੈ। ਆਪੋ ਆਪਣੇ ਕਰਮ ਹਨ ਤੇ ਇਹੋ ਕਰਮ ਹੀ ਤੁਹਾਡੇ ਫਲ ਦੇ ਲਖਾਇਕ ਹਨ। ਕੋਈ ਵਿਧੀ ਗੁਰਬਾਣੀ ਅਨੁਸਾਰ ਅਜਿਹੀ ਨਹੀਂ ਹੈ ਜੋ ਕਿਸੇ ਨੂੰ ਵੀ ਉਸ ਦੇ ਕਰਮ ਦੇ ਫ਼ਲ ਤੋਂ ਉਸ ਨੂੰ ਬਚਾ ਸਕੇ।
ਗੁਰਬਾਣੀ ਵਿੱਚ ਗੁਰੂ ਸਾਹਿਬਾਨ ਨੇ ਦਰਸ਼ਨ  ਫਿਲਾਸਫੀ ਦੇ ਤਰਕ ਨਾਲ ਇਹ ਸੱਚ ਸਥਾਪਤ ਕੀਤਾ ਹੈ। ਅੱਜ ਦਾ ਵਿਗਿਆਨੀ ਇਸ ਨੂੰ ਆਪਣੇ ਯੰਤਰਾਂ ਨਾਲ ਸਾਬਤ ਕਰ ਰਿਹਾ ਹੈ। ਸੱਚ ਉਹੀ ਹੈ ਜਿਸ ਦੀ ਸੋਝੀ ਮਨੁੱਖ ਨੂੰ ਬਤੌਰ ਮਨੁੱਖ ਸਮਝ ਵਿੱਚ ਆਉਣੀ ਸ਼ੁਰੂ ਹੋਈ। ਇਸੇ ਸੋਝੀ ਦਾ ਪੜਾਅਵਾਰ ਵਿਕਾਸ ਹੋਇਆ ਹੈ ਤੇ ਅੱਜ ਇਸ ਸਥਿਤੀ ਵਿੱਚ ਹੈ ਕਿ ਉਹ ਆਪਣੇ ਆਸ ਪਾਸ ਹੋਣ ਵਾਲੀਆਂ  ਸਾਰੀਆਂ ਘਟਨਾਵਾਂ ਦਾ ਸਿਲਸਿਲੇਵਾਰ ਸਹੀ ਢੰਗ ਨਾਲ ਮੁਲਾਂਕਣ ਕਰ ਸਕਦਾ ਹੈ ਤੇ ਉਹਨਾਂ ਦੀ ਵਿਆਖਿਆ ਕਰ ਸਕਿਆ ਹੈ। ਇਹੋ ਗੁਰਬਾਣੀ ਦਾ ਸੱਚ ਹੈ ਜੋ ਮਨੁੱਖ ਨੂੰ ਹਰ ਹੀਲੇ ਹਰ ਕਦਮ ਹਰ ਥਾਂ ਸਾਬਤ ਕਦਮੀ ਰਹਿਣ ਦਾ ਤੇ ਸੁਚੇਤ ਰੂਪ ਵਿੱਚ ਕ੍ਰਿਆਸ਼ੀਲ ਰਹਿਣ ਦਾ ਆਦੇਸ਼ ਦਿੰਦਾ ਹੈ।
ਜਦੋਂ ਵਿਗਿਆਨ ਇਸ ਤੋਂ ਅਗਲੇ ਪੜਾਂਵਾਂ ਤੇ ਜਾਏਗਾ ਤੇ ਕੁਦਰਤ ਦੀ ਨੇਮ ਬੱਧਤਾ ਨੂੰ ਹੋਰ ਵਧੇਰੇ  ਗਹਿਰਾਈ ਨਾਲ ਅਨੁਭਵ ਕਰੇਗਾ ਤਾਂ ਵੀ ਗੁਰਬਾਣੀ ਦਾ ਸੱਚ ਇਹੋ ਹੀ ਰਹੇਗਾ। ਸੱਚ ਜੋ ਜੀਵਨ ਦਾ ਆਧਾਰ ਹੈ ਤੇ ਸੱਚ ਜੋ ਕਦੇ ਵੀ ਬਦਲਦਾ ਨਹੀਂ।