ਗੁਰਦੀਪ
ਸਿੰਘ
ਗੁਰਬਾਣੀ
ਦੇ ਹਰ ਸ਼ਬਦ ਦੀ ਇੱਕ ਵਿਸ਼ੇਸ਼ ਬਣਾਵਟ ਹੈ ਜਿਸ ਦਾ ਅਧਾਰ ਗਾਇਣ ਸ਼ੈਲੀ ਹੈ। ਹਰ ਸ਼ਬਦ ਦੇ ਤਿੰਨ ਹਿੱਸੇ
ਹਨ। ਇਸ ਨੂੰ ਸਪਸ਼ਟ ਕਰਨ ਲਈ ਇਸ ਸ਼ਬਦ ਨੂੰ ਅਧਾਰ ਬਣਾਇਆ ਜਾ ਸਕਦਾ ਹੈ-
ਸਿਰੀਰਾਗੁ
ਮਹਲਾ ੫ ਘਰੁ ੧ ॥
ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥
ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥
ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥
ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥੧॥
ਮੇਰੇ ਮਨ ਸੁਖਦਾਤਾ ਹਰਿ ਸੋਇ ॥
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ॥
ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥
ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥
ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥
ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥
ਲੈਦਾ ਬਦ ਦੁਆਇ ਤੂੰ
ਮਾਇਆ ਕਰਹਿ ਇਕਤ ॥
ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥
ਅਹੰਕਾਰੁ ਕਰਹਿ ਅਹੰਕਾਰੀਆ
ਵਿਆਪਿਆ ਮਨ ਕੀ ਮਤਿ ॥
ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥
ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥
ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥
ਜੋ ਹਰਿ ਜਨ ਭਾਵੈ ਸੋ
ਕਰੇ ਦਰਿ ਫੇਰੁ ਨ ਪਾਵੈ ਕੋਇ ॥
ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥੪॥੧॥
ਪਹਿਲਾ,
ਧਾਰਨਾ ਜਾਂ ਸਥਾਈ ਭਾਵ ਉਹ ਪੰਗਤੀ ਜਿਸ ਨੂੰ ਬਾਰ ਬਾਰ ਬੋਲਿਆ ਜਾਣਾ ਹੈ, ਇਸ ਨੂੰ ਰਹਾਓ ਦੀ ਪੰਗਤੀ
ਕਿਹਾ ਜਾ ਸਕਦਾ ਹੈ। ਕਿਸੇ ਵੀ ਸ਼ਬਦ ਵਿੱਚ ਇਸ ਦਾ ਸਥਾਨ ਓਹੀ ਹੈ ਜਿਹੜਾ ਕਿਸੇ ਗੀਤ ਵਿੱਚ ਮੁਖੜੇ
ਦਾ ਹੈ। ਆਮ ਤੌਰ ਤੇ ਇੱਕ ਪੰਗਤੀ ਨੂੰ ਲੈ ਕੇ ਗਾਇਣ ਦਾ ਰਿਵਾਜ ਹੈ, ਪਰਤੂੰ ਛੰਦ ਦੀ ਲੋੜ ਨੂੰ
ਮੁੱਖ ਰਖਦੇ ਹੋਏ ਦੋ ਪੰਗਤੀਆਂ ਵਿੱਚ ਸਥਾਈ ਕਹਿਣ ਦੀ ਪਰੰਪਰਾ ਹੈ। ਉਪਰ ਦਿੱਤੇ ਸ਼ਬਦ ਵਿੱਚ ਰਹਾਓ
ਦੀਆਂ ਦੋ ਪੰਗਤੀਆਂ ਹਨ। ਪਹਿਲੀ ਪੰਗਤੀ ਵਿੱਚ ਮੇਰੇ ਮਨ ਸੁਖਦਾਤਾ ਹਰਿ ਸੋਇ ॥ ਅਨੁਸਾਰ ਹੇ ਮੇਰੇ ਮਨ ਹਰਿ ਨਾਲ
ਜੁੜਨਾ ਸੁੱਖਾਂ ਨੂੰ ਪਹੁੰਚਣਾ ਹੈ। ਦੂਸਰੀ ਪੰਗਤੀ ਵਿੱਚ ਇਸ ਨੂੰ ਵਧਾਇਆ ਗਿਆ ਹੈ ਕਿ ਗੁਰ ਪਰਸਾਦੀ
ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ॥ ਕਿ ਜੇ ਗੁਰੂ ਕ੍ਰਿਪਾ ਨਾਲ ਹਰੀ
ਦੀ ਸਮਝ ਆ ਜਾਵੇ ਤਾਂ ਆਪਣੇ ਕੰਮਾਂ ਨਾਲ ਉਸ ਨੂੰ ਪ੍ਰਾਪਤ ਵੀ ਕੀਤਾ ਜਾ ਸਕਦਾ ਹੈ, ਮਤਲਬ ਹਰਿ ਦਾ
ਅਨੁਭਵ ਕੀਤਾ ਜਾ ਸਕਦਾ ਹੈ।
ਸ਼ਬਦ
ਦਾ ਦੂਜਾ ਹਿੱਸਾ ਹੈ, ਪਦੇ, ਜਾਂ ਬੰਦ, ਠੀਕ ਉਵੇਂ ਜਿਵੇਂ ਕਿਸੇ ਗੀਤ ਦੇ ਬੰਦ ਹੁੰਦੇ ਹਨ, ਉਸੇ
ਤਰ੍ਹਾਂ ਕਿਸੇ ਵੀ ਸ਼ਬਦ ਦੇ ਬੰਦ ਜਾਂ ਪੈਰੇ ਲਿਖਣ ਦਾ ਰਿਵਾਜ਼ ਮੋਜੂਦ ਸੀ, ਹਰ ਪੈਰੇ ਵਿੱਚ ਦਲੀਲ
ਦਿੱਤੀ ਜਾਂਦੀ ਹੈ ਉਦਾਰਹਨਾਂ ਦੇ ਕੇ, ਤੁਲਨਾਵਾਂ, ਪ੍ਰਤੀਕਾਂ, ਮਿੱਥਾਂ ਦੀ ਮਦਦ ਨਾਲ ਆਪਣਾ ਤਰਕ
ਸਾਧਿਆ ਜਾਂਦਾ ਹੈ ਤਾਂ ਕਿ ਇਹ ਸੁਣਨ ਵਾਲਿਆਂ ਦੀ ਸਮਝ ਆ ਸਕੇ ਤੇ ਉਹ ਮੂਲ ਵਿਚਾਰ ਨਾਲ ਸਹਿਮਤ ਹੋ
ਸਕਣ। ਜ਼ਿਕਰਯੋਗ ਹੈ ਕਿ ਗੁਰਬਾਣੀ ਵਿੱਚ ਬਹੁਤ ਸਾਰੇ ਮਿਥਿਹਾਸਕ ਹਵਾਲੇ ਸਿਰਫ ਇਸ ਲਈ ਦਿੱਤੇ ਗਏ ਹਨ
ਕਿਉਂ ਜੁ ਇਹ ਆਮ ਜਨ ਸਾਧਰਨ ਦੀ ਸਮਝ ਦੇ ਜ਼ਿਆਦਾ ਨੇੜੇ ਸਨ। ਇਹ ਉਸ ਸਮੇਂ ਦਾ ਮੁਹਾਵਰਾ ਸੀ। ਉਪਰ ਦਿੱਤੇ ਸ਼ਬਦ ਵਿੱਚ 4 ਪਦ ਹਨ, ਹਰ ਪਦ ਦੀਆਂ ਚਾਰ
ਪੰਗਤੀਆਂ ਹਨ ਜੋ ਦੋ ਦੋ ਦੇ ਜੋੜੇ ਵੱਜੋਂ ਦਰਜ ਹੋਈਆਂ ਹਨ। ਹਰ ਪਦ ਦੀ ਆਖਰੀ ਪੰਗਤੀ ਰਹਾਉ ਦੀ
ਪੰਗਤੀ ਦੇ ਵਿਚਾਰ ਨਾਲ ਮੇਲ ਖਾਂਦੀ ਹੋਈ ਉਸ ਨੂੰ ਪੱਕਿਆਂ ਕਰਦੀ ਹੈ।
ਸ਼ਬਦ
ਦਾ ਤੀਜਾ ਹਿੱਸਾ ਹੈ, ਆਖਰੀ ਬੰਦ ਜਾਂ ਪਦ, ਇਸ ਵਿੱਚ ਪੂਰੇ ਤਰਕ ਨੂੰ ਇੱਕ ਵਿਚਾਰ ਰੂਪ ਵਿੱਚ ਪੇਸ਼
ਕੀਤਾ ਗਿਆ ਹੈ ਤੇ ਨਾਨਕ ਸ਼ਬਦ ਦੀ ਮੋਹਰ ਨਾਲ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਗਾਉਣ ਦੀ ਸ਼ੈਲੀ
ਵਿੱਚ ਰਹਾਉ ਦੀ ਪੰਗਤੀ ਨਾਲ ਗਾਇਣ ਸ਼ੁਰੂ ਹੁੰਦਾ ਹੈ ਤੇ ਫਿਰ ਪਹਿਲੇ ਪਦ ਦੀ ਦਲੀਲ ਪੇਸ਼ ਕੀਤੀ
ਜਾਂਦੀ ਹੈ, ਉਸ ਦੀ ਆਖਰੀ ਪੰਗਤੀ ਨਾਲ ਰਹਾਉ ਨੂੰ ਮੁੜ ਦੁਹਰਾਇਆ ਜਾਂਦਾ ਹੈ ਤੇ ਇਹ ਦਲੀਲ ਆਪਣਾ
ਕੰਮ ਪੂਰਾ ਕਰ ਦਿੰਦੀ ਹੈ।
ਲਗਭਗ
ਸਾਰੇ ਸ਼ਬਦਾਂ ਵਿੱਚ ਇਹੋ ਹੀ ਢੰਗ ਵਰਤਿਆ ਗਿਆ ਹੈ। ਹਰ ਪਦ ਤੋਂ ਬਾਦ ਕ੍ਰਮ ਵਿੱਚ ਅੰਕਾਂ ਦੀ ਵਰਤੋਂ
ਕੀਤੀ ਗਈ ਹੈ। ਸੂਝਵਾਨ ਰਾਗੀ ਰਹਾਉ ਦੀ ਪੰਗਤੀ ਨਾਲ ਹੀ ਕਿਸੇ ਸ਼ਬਦ ਦਾ ਗਾਇਣ ਸ਼ੁਰੂ ਕਰਿਆ ਕਰਦੇ
ਸਨ। ਗੁਰੂ ਅਰਜਨ ਦੇਵ ਜੀ ਦੇ ਵੇਲੇ ਵੀ ਇਹੋ ਪ੍ਰੰਪਰਾ ਰਹੀ ਹੋਵੇਗੀ। ਇਸੇ ਲਈ ਇਸ ਨੂੰ ਆਦਿ ਗ੍ਰੰਥ
ਦੀ ਸਾਰੀ ਬਾਣੀ ਦਾ ਅਧਾਰ ਬਣਾਇਆ ਗਿਆ ਹੈ।
ਗੁਰਬਾਣੀ
ਦਾ ਦੂਜਾ ਪੱਖ ਹੈ ਇਸ ਵਿੱਚ ਵਰਤੇ ਗਏ ਬਹੁਤ ਸਾਰੇ ਪ੍ਰਤੀਕ, ਬਿੰਬ, ਅਲੰਕਾਰ, ਹਵਾਲੇ ਇਤਿਹਾਸਕ ਤੇ
ਮਿਥਿਹਾਸਕ ਅਤੇ ਲੋਕ ਯਾਨ ਅਧਾਰਤ ਸ਼ਬਦਾਵਲੀ, ਇਸ ਦਾ ਗੁਰਬਾਣੀ ਵਿੱਚ ਕੀ ਵਜੂਦ ਹੈ ਤੇ ਕੀ ਮਹਤੱਵ
ਹੈ? ਇਸ ਪ੍ਰਸ਼ਨ ਦਾ ਉੱਤਰ ਲੈਣ ਤੋਂ ਪਹਿਲਾਂ ਦੋ ਗੱਲਾਂ ਦੀ ਸਮਝ ਆ ਜਾਣੀ ਜਰੂਰੀ ਹੈ, ਪਹਿਲੀ ਕਿ
ਗੁਰਬਾਣੀ ਸਿਰਫ ਆਤਮ ਚਿੰਤਨ, ਜਾਂ ਸਵੈ ਸਾਧਨਾ ਲਈ ਨਹੀਂ ਉਚਾਰੀ ਗਈ। ਇਹ ਜਨ ਸਮੂਹਾਂ ਨੂੰ ਸੰਬੋਧਨ
ਕੀਤੀ ਗਈ ਹੈ। ਇਹ ਨਾ ਤਾਂ ਸਿਰਫ ਗਾਉਣ ਲਈ ਲਿਖੀ ਗਈ ਹੈ ਤੇ ਨਾ ਹੀ ਉੱਚ ਕੋਟੀ ਦੇ ਵਿਦਵਾਨਾਂ
ਵਾਸਤੇ ਲਿਖੀ ਗਈ, ਸਗੋਂ ਇਸ ਦਾ ਮੂਲ ਉਦੇਸ਼ ਆਮ ਲੋਕਾਈ ਨੂੰ ਸੰਬੋਧਨ ਕਰਨਾ ਸੀ। ਇਹ ਗੱਲ ਸਿਰਫ
ਗੁਰਬਾਣੀ ਉਪਰ ਹੀ ਲਾਗੂ ਨਹੀਂ ਸਗੋਂ ਭਗਤੀ ਲਹਿਰ ਦੀ ਹਰ ਰਚਨਾ ਉਪਰ ਲਾਗੂ ਹੁੰਦਾ ਹੈ।
ਇਸ
ਪ੍ਰਕ੍ਰਿਆ ਵਿੱਚ ਦੋ ਜਣਿਆਂ ਦੀ ਸ਼ਮੂਲੀਅਤ ਮਹੱਤਵਪੂਰਨ ਸੀ। ਇੱਕ ਜਨ-ਸਮੂਹ, ਜਿਸ ਨੂੰ ਸੰਗਤ, ਸੰਗ
ਕਿਹਾ ਗਿਆ, ਦੂਜਾ ਗੁਰੂ ਸਾਹਿਬ ਖੁਦ ਇਸ ਨੂੰ ਗਾਉਣ ਵਾਲੇ। ਇਹ ਵਿਚਾਰ ਪ੍ਰਧਾਨ ਪ੍ਰਕ੍ਰਿਆ ਸੀ ਤੇ
ਇਸ ਵਿੱਚ ਵਿਚਾਰ / ਦਲੀਲ ਦੀ ਪ੍ਰਧਾਨਤਾ ਸੀ। ਸੰਗੀਤ
ਤੇ ਪਿੰਗਲ ਇਸ ਵਿਚਾਰ ਦੇ ਪਹੀਏ ਮਾਤਰ ਹਨ। ਪ੍ਰਮੁੱਖ ਵਿਚਾਰ ਹੈ ਜਿਸ ਨੂੰ ਪੂਰੀ ਗੁਰਬਾਣੀ ਵਿੱਚ
ਹਰ ਥਾਂ ਦੇਖਿਆ ਤੇ ਸਮਝਿਆ ਜਾ ਸਕਦਾ ਹੈ।
ਕਮਿਊਨਿਕੇਸ਼ਨ
ਦੇ ਸਿਧਾਂਤ ਅਨੁਸਾਰ ਕਿਸੇ ਵੀ ਵਿਚਾਰ ਦਾ ਮੂਲ ਅਧਾਰ ਫੁਰਨਾ ਹੁੰਦਾ ਹੈ ਜੋ ਕਿਸੇ ਬੁਲਾਰੇ ਦੇ ਮਨ
ਵਿੱਚ ਆਉਂਦਾ ਹੈ। ਉਹ ਇਸ ਫੁਰਨੇ ਨੂੰ ਸ਼ਬਦਾਂ ਦਾ ਜਾਮਾ ਪੁਆਉਂਦਾ ਹੈ ਤੇ ਸ਼ਬਦਾਂ ਦੇ ਰੂਪ ਵਿੱਚ
ਪ੍ਰਗਟਾਉਂਦਾ ਹੈ। ਇਸ ਨੂੰ ਪ੍ਰਗਟਾਉਣ ਲਈ ਕਈ ਵਾਰੀ ਉਸ ਨੂੰ ਖਾਸ ਤਰ੍ਹਾਂ ਦੇ ਮੁਹਾਵਰੇ ਦੀ ਲੋੜ
ਪੈਂਦੀ ਹੈ ਜੋ ਉਹ ਆਪਣੀ ਭਾਸ਼ਾਈ ਸਮਝ ਅਨੁਸਾਰ ਘੜ ਲੈਂਦਾ ਹੈ। ਸਰੋਤੇ ਤੱਕ ਪਹੁੰਚ ਸਕੇ ਇਸ ਲਈ
ਬੁਲਾਰਾ ਬੋਲਣ ਜਾਂ ਗਾਉਣ ਦੀ ਕੋਸ਼ਿਸ਼ ਕਰਦਾ ਹੈ।
ਹਰ
ਵਾਰੀ ਇਹ ਜਰੂਰੀ ਨਹੀਂ ਹੁੰਦਾ ਕਿ ਜਨ ਸਮੂਹ ਉਸ ਬੁਲਾਰੇ ਦੀ ਗੱਲ ਸਮਝ ਜਾਣ। ਕਿਸੇ ਵਿਚਾਰ ਨੂੰ
ਬੁਲਾਰੇ ਤੋਂ ਸਰੋਤਿਆਂ ਦੇ ਮਨਾਂ ਤੱਕ ਪੁਚਾਉਣ ਲਈ ਸਾਨੂੰ ਲੋੜ ਪੈਂਦੀ ਹੈ, ਉਹਨਾਂ ਟਰਮਜ਼ ਆਫ
ਰੈਫਰੈਂਸ ਦੀ ਜਿਨ੍ਹਾਂ ਨਾਲ ਸਰੋਤਿਆਂ ਦੀ ਭਰਪੂਰ ਨੇੜਤਾ ਹੁੰਦੀ ਹੈ ਤੇ ਇਹ ਉਹਨਾਂ ਦੀ ਭਾਸ਼ਾ ਤੇ
ਸਭਿਆਚਾਰ ਦਾ ਹਿੱਸਾ ਹੁੰਦੇ ਹਨ। ਇਹ ਉਹਨਾਂ ਦੀ ਚੇਤਨਾ ਅਤੇ ਬੋਲਚਾਲ ਵਿੱਚ ਆਮ ਮੁਹਾਵਰੇ ਦੇ ਰੂਪ
ਵਿੱਚ ਮੋਜੂਦ ਰਹਿੰਦੇ ਹਨ। ਜੇ ਕਰ ਕੋਈ ਬੁਲਾਰਾ ਇਹਨਾਂ ਦੀ ਵਰਤੋਂ ਕਰਕੇ ਆਪਣੀ ਗੱਲ ਆਖਦਾ ਹੈ ਤਾਂ
ਇਹ ਸਹਿਜੇ ਹੀ ਸਾਰਿਆਂ ਦੇ ਗਲੇ ਉਤਰ ਜਾਂਦੀ ਹੈ। ਪਰਤੂੰ ਜੇ ਕਰ ਅਜਿਹਾ ਨਾ ਹੋਵੇ ਤਾਂ ਦਲੀਲ ਤੇ
ਵਿਚਾਰ ਦੋਵੇਂ ਹੀ ਓਪਰੇ ਪ੍ਰਤੀਤ ਹੁੰਦੇ ਹਨ।
ਗੁਰੂ
ਸਾਹਿਬ ਨੇ ਹਿੰਦੂ ਸਰੋਤਿਆਂ ਵਿੱਚ ਵਿਚਰਦਿਆਂ ਹਿੰਦੂ ਮੁਹਾਵਰੇ ਦੀ ਵਰਤੋਂ ਕੀਤੀ ਤੇ ਮੁਸਲਿਮ
ਸਰੋਤਿਆਂ ਵਿੱਚ ਆਪਣੀ ਗੱਲ ਪੇਸ਼ ਕਰਦਿਆਂ ਮੁਸਲਿਮ ਮੁਹਾਵਰੇ ਦੀ ਵਰਤੋਂ ਕੀਤੀ। ਇਹ ਸਿਰਫ ਮੁਹਾਵਰਾ
ਮਾਤਰ ਹਨ ਇਹਨਾਂ ਦਾ ਗੁਰੂ ਸਾਹਿਬ ਦੇ ਮੂਲ ਵਿਚਾਰ ਨਾਲ ਕੋਈ ਸਬੰਧ ਨਹੀਂ। ਮੂਲ ਵਿਚਾਰ ਜੋ ਆਮ ਤੌਰ
ਤੇ ਰਹਾਉ ਦੀ ਪੰਗਤੀ ਜਾਂ ਇਸ ਤੋਂ ਬਿਨਾਂ ਕਿਸੇ ਸ਼ਬਦ ਵਿੱਚ ਦੋ ਜਾਂ ਚਾਰ ਪੰਗਤੀਆਂ ਵਿੱਚ ਹੀ ਸਪਸ਼ਟ
ਹੋ ਜਾਂਦਾ ਹੈ ਉਹ ਇਹਨਾਂ ਸਾਰੇ ਮੁਹਾਵਰਿਆਂ ਤੋਂ ਸੁੰਤਤਰ ਹੀ ਰਹਿੰਦਾ ਹੈ।
ਇਸ
ਦੀ ਵੀ ਇੱਕ ਕਸਵੱਟੀ ਹੈ। ਮੂਲ ਵਿਚਾਰ ਮੁਹਾਵਰੇ ਨੂੰ ਬਦਲ ਲੈਣ ਨਾਲ ਬਦਲਦਾ ਨਹੀਂ ਤੇ ਜੇ ਇਹ
ਮੁਹਾਵਰਾ ਮਨਫੀ ਵੀ ਕਰ ਦੇਈਏ ਤਾਂ ਵੀ ਇਹ ਆਪਣੀ ਥਾਂ ਉਪਰ ਕਾਇਮ ਰਹਿੰਦਾ ਹੈ। ਉਪਰ ਦਿਤੇ ਸ਼ਬਦ ਵਿਚ
ਮੂਲ ਵਿਚਾਰ ਹਰਿ ਦੀ ਵਿਵਸਥਾ ਨੂੰ ਆਪਣੇ ਕੰਮਾਂ ਰਾਹੀਂ ਅਨੁਭਵ ਕਰਨਾ ਹੈ, ਪਰ ਇਸ ਨੂੰ ਸਮਝਾਉਣ ਲਈ
ਕਦੇ ਦੁਨੀਆਵੀ ਸੁਖ, ਧਨ ਦੌਲਤ, ਰਸ-ਭੋਗ, ਮਾਇਆ ਇਹ ਸੱਭ ਉਸ ਮੁਹਾਵਰੇ ਦਾ ਹਿੱਸਾ ਹਨ ਜੋ ਉਸ ਸਮੇਂ
ਆਮ ਸੋਚ ਦਾ ਹਿੱਸਾ ਸਨ। ਪਰ ਜੇ ਇਸ ਨੂੰ ਜਬਰ-ਜ਼ੁਲਮ, ਹਕੂਮਤ, ਲੁੱਟ-ਖਸੁੱਟ ਨਾਲ ਤਬਦੀਲ ਕਰ ਵੀ ਕਰ
ਦੇਈਏ ਤਾਂ ਵੀ ਮੂਲ ਵਿਚਾਰ ਦਾ ਪ੍ਰਭਾਵ ਕਾਇਮ ਰਹਿੰਦਾ ਹੈ। ਇਸ ਨਾਲ ਦਲੀਲ ਦਾ ਸਮੁੱਚਾ ਢਾਂਚਾ ਵੀ
ਆਪਣੇ ਪੈਰਾਂ ਉਪਰ ਖੜ੍ਹਾ ਰਹਿੰਦਾ ਹੈ।
ਮਿਥਿਹਾਸਕ
ਹਵਾਲਿਆਂ ਵਿੱਚ ਹੀ ਸ਼ਾਮਲ ਹਨ ਚਿਤ੍ਰ ਗੁਪਤ, ਨਰਕ – ਸੁਰਗ, ਦੋਜਖ, ਮੜ੍ਹੀਆ, ਜਨਮ-ਮਰਨ, ਲੇਖਾ,
ਹਿਸਾਬ ਕਿਤਾਬ, ਪਾਪ-ਪੁੰਨ, ਰਾਮ ਤੇ ਰਾਮ ਕਥਾ, ਕ੍ਰਿਸ਼ਨ, ਪਾਂਡਵ, ਕੌਰਵ, ਪੌਰਾਣਿਕ ਕਥਾਵਾਂ,
ਮੁਸਲਿਮ ਮੁਹਾਵਰੇ ਵਿੱਚ ਹਨ ਫਰਿਸ਼ਤੇ, ਅਜ਼ਰਾਇਲ, ਦੋਜ਼ਖ, ਅਗਨ ਆਦਿ, ਪਰ ਇਹ ਸਾਰੇ ਦਲੀਲ ਉਸਾਰਨ ਲਈ
ਵਰਤੇ ਗਏ ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਆਪਣੀ ਗੱਲ ਨੂੰ ਦ੍ਰਿੜਾਉਣ ਲਈ ਤੁਲਨਾਵਾਂ, ਉਦਾਰਹਨਾਂ
ਦਿੰਦੇ ਹਾਂ।
ਇਸ
ਅਧਾਰ ਉਪਰ ਗੁਰਬਾਣੀ ਦੇ ਹਰ ਸ਼ਬਦ ਦੀ ਬਣਾਵਟ ਹੇਠ ਲਿਖੇ ਅਨੁਸਾਰ ਸਮਝੀ ਜਾ ਸਕਦੀ ਹੈ।
ਪਹਿਲਾ
– ਮੂਲ ਵਿਚਾਰ, ਫੁਰਨਾ, ਗੁਰੂ ਵਿਚਾਰ (IDEATION)
ਦੂਜਾ
– ਮੂਲ ਵਿਚਾਰ ਦਾ ਪ੍ਰਗਟਾਵਾ
(IDEATION
EXPRESSED IN THOUGHT)
ਤੀਜਾ
– ਸਰੋਤਿਆਂ ਦਾ ਮੁਹਾਵਰਾ (TERMS OF
REFERENCE)
ਫੁਰਨੇ
ਵਿੱਚ ਗੁਰੂ ਸਾਹਿਬ ਦੇ ਮੌਲਿਕ ਵਿਚਾਰ ਹਨ ਜੋ ਉਸ ਤੋਂ ਪਹਿਲਾਂ ਵਜੂਦ ਵਿੱਚ ਮੋਜੂਦ ਨਹੀਂ। ਉਦਾਰਹਨ
ਲਈ ੴ ਗੁਰੂ ਸਾਹਿਬ ਦਾ ਮੌਲਿਕ ਵਿਚਾਰ ਹੈ। ਇਸ ਦੇ ਪ੍ਰਗਟਾਵੇ ਲਈ ਗੁਰੂ ਸਾਹਿਬ ਨੇ ਜਿਹੜੇ ਪ੍ਰਤੀਕ
ਜਾਂ ਸ਼ਬਦਾਵਲੀ ਦੀ ਜਿਸ ਸੰਧਰਭ ਤੇ ਜਿਹਨਾਂ ਅਰਥਾਂ ਵਿੱਚ ਕੀਤੀ ਹੈ ਉਹ ਜਾਂ ਤਾਂ ਆਪਣੇ ਅਰਥਾਂ
ਵਿੱਚ ਮੌਲਿਕ ਹਨ ਜਾਂ ਉਹਨਾਂ ਨੂੰ ਨਵੇਂ ਢੰਗ ਨਾਲ ਵਰਤੇ ਗਏ ਹਨ। ਇਥੇ ਇਸ ਦੀ ਵਰਤੋਂ ਨਵੇਂ ਢੰਗ
ਨਾਲ ਹੋਈ ਹੈ। “ਹੁਕਮ ਰਜਾਈ ਚਲਣਾ ਨਾਨਕੁ ਲਿਖਿਆ ਨਾਲਿ॥”
ਸਰੋਤਿਆਂ
ਦਾ ਮੁਹਾਵਰਾ ਉਹ ਸਾਰੇ ਮਿੱਥ, ਪ੍ਰਤੀਕ, ਚਿੰਨ੍ਹ, ਅਲੰਕਾਰ ਹਨ ਜਿਹਨਾਂ ਦਾ ਸਬੰਧ ਸਰੋਤਿਆਂ ਦੀ ਆਮ
ਸਮਝ ਨਾਲ ਹੈ। ਗੁਰੂ ਸਾਹਿਬ ਇਹਨਾਂ ਦੀ ਵਰਤੋਂ
ਸਿਰਫ ਆਪਣੇ ਵਿਚਾਰ ਨੂੰ ਸਰੋਤਿਆਂ ਤੱਕ ਪੁਚਾਉਣ ਲਈ ਕਰਦੇ ਹਨ। ਗੁਰਬਾਣੀ ਵਿੱਚ ਇਹਨਾਂ ਦੀ ਵਰਤੋਂ
ਉਦਾਰਹਨਾਂ ਦੇਣ ਲਈ ਕੀਤੀ ਗਈ ਹੈ। ਬਹੁਤਾ ਕਰਕੇ ਇਹਨਾਂ ਦੀ ਵਰਤੋਂ “ਜਿਵੇਂ” ਨੂੰ ਸਪਸ਼ਟ ਕਰਨ ਲਈ ਕੀਤੀ
ਗਈ ਹੈ।
ਉਦਾਰਹਨ
ਸਲੋਕੁ
ਮਃ ੧ ॥
ਸਹੰਸਰ
ਦਾਨ ਦੇ ਇੰਦ੍ਰੁ ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥ ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥ ਰੋਵੈ ਰਾਮੁ ਨਿਕਾਲਾ
ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਵ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ ॥ ਏਕੀ ਕਾਰਣਿ ਪਾਪੀ ਭਇਆ ॥ ਰੋਵਹਿ ਸੇਖ ਮਸਾਇਕ ਪੀਰ ॥ ਅੰਤਿ ਕਾਲਿ ਮਤੁ ਲਾਗੈ ਭੀੜ ॥ ਰੋਵਹਿ ਰਾਜੇ ਕੰਨ ਪੜਾਇ ॥ ਘਰਿ ਘਰਿ ਮਾਗਹਿ ਭੀਖਿਆ ਜਾਇ ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ ਪੰਡਿਤ ਰੋਵਹਿ ਗਿਆਨੁ ਗਵਾਇ ॥ ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥੧॥
ਇਸ
ਸ਼ਬਦ ਵਿੱਚ ਮੂਲ ਵਿਚਾਰ ਹੈ “ਮੰਨੇ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥੧॥ ਪਰ ਬਾਕੀ ਸਾਰੇ ਸ਼ਬਦ ਦੇ ਹਰ
ਪਦੇ ਵਿੱਚ ਉਦਾਰਹਨਾਂ ਦੀ ਵਰਤੋਂ ਕੀਤੀ ਗਈ ਹੈ, ਗੱਲ ਸਮਝਾਉਣ ਲਈ। ਗੁਰੂ ਸਾਹਿਬ ਨੇ ਆਪਣੀ “ਬਾਲੀ
ਰੋਵੈ ਨਾਹਿ ਭਤਾਰੁ” ਤੋਂ ਸ਼ੁਰੂ ਕੀਤੀ ਹੈ ਤੇ ਫਿਰ ਉਸ ਦਾ ਜਵਾਬ ਦੂਜੀ ਪੰਗਤੀ ਵਿੱਚ ਦਿੱਤਾ ਹੈ, “ਨਾਨਕ
ਦੁਖੀਆ ਸਭੁ ਸੰਸਾਰੁ ॥”
ਗੁਰਬਾਣੀ
ਦੇ ਸਾਰੇ ਸ਼ਬਦਾਂ ਦਾ ਢਾਂਚਾ ਸਮਝਣ ਤੋਂ ਬਾਦ ਹੀ ਗੁਰੂ ਵਿਚਾਰ ਤੱਕ ਪਹੁੰਚਿਆ ਜਾ ਸਕਦਾ ਹੈ।