12.24.2016

ਸਿਧਾਂਤ ਰੂਪ ਵਿੱਚ ਨਾਮੁ

ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਸਿਧਾਂਤ ਦੀ ਗੱਲ ਸਾਰੀ ਗੁਰਬਾਣੀ ਵਿੱਚ ਕੀਤੀ ਗਈ ਹੈ ਉਹ ਨਾਮ ਦਾ ਸਿਧਾਂਤ। ਸਾਡੇ ਵਿਆਖਿਆਕਾਰ ਤੇ ਸਾਡੇ ਖੋਜਕਰਤਾ ਜਿਨ੍ਹਾਂ ਵਿੱਚ ਵੱਡਿਆਂ ਪੀ ਐਚ ਡੀਆਂ ਧਾਰਨੀ ਵੀ ਸ਼ਾਮਲ ਹਨ, ਨੇ ਨਾਮ ਸ਼ਬਦ ਨੂੰ ਵਾਹਿਗੁਰੂ ਜਾਂ ਪ੍ਰਭੂ ਦੇ ਨਾਂ ਤੱਕ ਸੀਮਤ ਕਰ ਦਿੱਤਾ ਹੈ। 

ਨਾਸਤਿਕ ਆਖਦੇ ਹਨ ਕਿ ਪ੍ਰਭੂ ਨਾਂ ਦੀ ਕੋਈ ਵਸਤੂ ਨਹੀਂ ਹੈ। ਵਿਗਿਆਨ ਦੇ ਯੁੱਗ ਵਿੱਚ ਇਹ ਗੱਲ ਬਿਲਕੁਲ ਹੀ ਬੇਤੁਕੀ ਜਾਪਦੀ ਹੈ। ਉਹਨਾਂ ਦਾ ਅਜਿਹਾ ਕਹਿਣਾ ਤੇ ਸੋਚਣਾ ਬਿਲਕੁਲ ਵਾਜਬ ਤੇ ਤਰਕਸੰਗਤ ਹੈ। ਇਸ ਦੇ ਦੋ ਪਹਿਲੂ ਹਨ। ਪਹਿਲਾ, ਵਿਗਿਆਨ ਦੇ ਇਸ ਵਿੱਚ ਕੋਈ ਕਸਰ ਨਹੀਂ ਛੱਡਿ, ਪੁਲਾੜ ਦਾ ਚੱਪਾ ਚੱਪਾ ਗਾਹ ਲਿਆ ਹੈ ਤੇ ਜਿਨ੍ਹਾਂ ਗੱਲਾਂ ਦਾ ਜ਼ਿਕਰ ਪੁਰਾਣੇ ਧਾਰਮਕ ਗ੍ਰੰਥਾਂ ਵਿੱਚ ਮਿਲਦਾ ਹੈ  ਉਹ ਅਸਲ ਹਕੀਕਤ ਵਿੱਚ ਲਾਪਤਾ ਹਨ ਤੇ ਹੁਣ ਤਾਂ ਇਹ ਮਹਿਜ਼ ਮਨੁੱਖੀ ਕਲਪਨਾ ਹੀ ਜਾਪਦੀਆਂ ਹਨ। ਦੂਹਾ ਜਿਸ ਤਰੀਕੇ ਨਾਲ ਧਾਰਮਕ ਸ਼ਰਧਾਵਾਨ ਲੋਕ ਗੁਰਬਾਣੀ ਨੂੰ ਪੇਸ਼ ਕਰਦੇ ਹਨ ਤੇ ਕਈ ਤਰ੍ਹਾਂ ਦੀ ਮਰਯਾਦਾ ਵਿੱਚ ਰੱਖ ਕੇ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਉਸ ਅਨੁਸਾਰ ਤਾਂ ਪ੍ਰਭੂ ਤੋਂ ਮੁਨਕਰ ਹੋਣਾ ਵੀ ਸਹੀ ਰਸਤਾ ਹੈ। ਇਹ ਸਾਰਾ ਪ੍ਰੰਪਚ ਕਿਵੇਂ ਵੀ ਗੁਰਬਾਣੀ ਵਿੱਚ ਮੋਜੂਦ ਦਲੀਲ ਦੀ ਕਸਵੱਟੀ ਉਪਰ ਪੂਰਾ ਨਹੀਂ ਉਤਰਦਾ।

ਜੇ ਅੱਜ ਬਾਬਾ ਨਾਨਕ ਜਾਂ ਭਗਤਾਂ ਚੋਂ ਕੋਈ ਸੰਤ ਗੁਰਬਾਣੀ ਨੂੰ ਇਸ ਰੂਪ ਵਿੱਚ ਵੇਖਦਾ ਤਾਂ ਉਹ ਵੀ ਮੁਨਕਰ ਹੋ ਜਾਂਦਾ। ਸਿੱਖਾਂ ਵਿੱਚ ਇਹ ਧਾਰਨਾ ਘਰ ਕਰ ਚੁੱਕੀ ਹੈ ਕਿ ਹਿੰਦੂ ਤੇ ਮਸੁਲਿਮ ਧਰਮ ਦਾ ਕਰਮ ਕਾਂਡ ਪਾਖੰਡ ਹੈ ਕਿਉਂ ਕਿ ਅਜਿਹਾ ਗੁਰਬਾਣੀ ਵਿੱਚ ਲਿਖਿਆ ਹੈ। ਪਰ ਉਹ ਇਹ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਕਿ ਜੋ ਕੁਝ ਉਹ ਖੁਦ ਕਰ ਰਹੇ ਹਨ ਉਹ ਵੀ ਉਸੇ ਕਿਸਮ ਦਾ ਪਾਖੰਡ ਹੈ ਜਿਸ ਦਾ ਵਿਰੋਧ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕੀਤਾ ਹੈ। ਮੱਥੇ ਟੇਕਣਾ, ਨੱਕ ਰਗੜਨੇ, ਰੁਮਾਲੇ ਚਵ੍ਹਾਉਣੇ, ਪੀੜ੍ਹੇ ਸਜਾਉਣੇ ਅਰਦਾਸਾਂ ਕਰਨੀਆਂ, ਭੁੱਲਾਂ ਬਖਸ਼ਾਉਣੀਆਂ, ਚੜ੍ਹਾਵੇ, ਧੂਫਾਂ, ਸੁਗੰਧੀਆਂ, ਪਾਠ ਪੂਜਾ ਇਸ਼ਨਾਨ ਕਰਮ ਕਾਂਡ ਦਾ ਹਿੱਸਾ ਹੀ ਤਾਂ ਹਨ। ਇਸ ਤਰ੍ਹਾਂ ਕਰਨ ਨਾਲ ਨਾਮ ਦੇ ਸਿਧਾਂਤ ਨੂੰ ਕੀ ਫਰਕ ਪੈਣਾ। 

ਆਸਾ ਦੀ ਵਾਰ ਨੂੰ ਸਮਝਦਿਆ ਮੈਨੂੰ ਪਤਾ ਲੱਗਾ ਕਿ ਇਸ ਵਿੱਚ ਤਾਂ ਅਧਿਆਤਮਕਤਾ ਵਾਲੀ ਤਾਂ ਕੋਈ ਗੱਲ ਨਹੀਂ। ਪਹਿਲੇ ਸ਼ਲੋਕ ਤੋਂ ਸ਼ੁਰੂ ਕਰਕੇ ਆਖਰੀ ਪਉੜੀ ਤੱਕ ਕਰਤਾ ਦੇ ਸਿਧਾਂਤ ਨੂੰ ਖੌਲ੍ਹਿਆ ਹੈ ਤੇ ਸਿੱਧਾ ਜੀਵਨ ਜਾਚ ਨਾਲ ਜੋੜ ਕੇ ਸਮਝਾਇਆ ਹੈ। ਕਰਤਾ ਦਾ ਸਿਧਾਂਤ ਹੈ ਕਾਰਨ ਤੇ ਘਟਨਾ ਦਾ ਸਬੰਧ, ਮਸਲਨ cause and effect..... every effect has a cause. ਗੁਰਬਾਣੀ ਦੋ ਕਦਮ ਅੱਗੇ ਹੈ ਕਿ ਮਨੁੱਖ ਨੂੰ ਸਮਝਾਉਣ ਵਿੱਚ ਕਿ ਕੁਦਰਤ ਦਾ ਇਹ ਨਿਯਮ ਹੀ ਸਰਬ ਵਿਆਪਕ ਹੈ ਕਿ ਹਰ ਕਰਮ ਦਾ ਫਲ ਉਸ ਦੇ ਸਿੱਟੇ ਰੂਪ ਵਿੱਚ ਮਿਲਣਾ ਹੈ। ਕੀ ਇਹ ਗੱਲ ਵਿਗਿਆਨ ਨਹੀਂ ਆਖਦਾ? 

ਇਹੋ ਵਿਗਿਆਨਕ ਸਮਝ ਹੈ ਕਿ ਕੁਦਰਤ ਵਿੱਚ ਹਰ ਘਟਨਾ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਪਰ ਇੱਕ ਹੋਰ ਗੱਲ ਜਿਹੜੀ ਮੇਰੀ ਖੋਜ ਤੋਂ ਮੈਨੂੰ ਲੱਭੀ ਹੈ ਕਿ ਇਸ ਨੂੰ Universal law ਕਰਕੇ ਮੰਨਿਆ ਜਾਂਦਾ ਸੀ, ਈਸਾ ਤੋਂ 400 ਸਾਲ ਪਹਿਲਾਂ ਤੇ ਉਸ ਵੇਲੇ classical physics ਵਿੱਚ ਇਸ ਦਾ ਉਲੇਖ ਮਿਲਦਾ ਹੈ। ਹਿਪੋਕਰੇਟ, ਜਿਸ ਦੇ ਨਾਂ ਦੀ ਸਹੁੰ ਮੈਡੀਕਲ ਕਿੱਤੇ ਵਿੱਚ ਬਹੁਤ ਪ੍ਰਸਿਧ ਹੈ ਉਸ ਅਨੁਸਾਰ every natural event has a natural cause behind it. ਇਹੋ ਤਾਂ ਹੈ ਹੋਣੀ ਦਾ ਸਿਧਾਂਤ। ਗੁਰਬਾਣੀ ਵਿੱਚ ਵੀ ਇਸ ਦੇ ਹਵਾਲੇ ਮਿਲਦੇ ਹਨ। ਜੋ ਹੋਣਾ ਹੈ, ਉਸ ਦੀ ਕਾਹਦੀ ਚਿੰਤਾ.... ਭਾਵ ਜਿਸ ਦੇ ਪਿੱਛੇ ਕੁਦਰਤੀ ਕਾਰਨ ਮੋਜੂਦ ਹਨ ਉਸ ਨੇ ਤਾਂ ਵਾਪਰਨਾ ਹੀ ਹੈ। 

ਇਹੋ universal law ਹੀ ਉਹ ਨਾਮ ਹੈ ਜਿਸ ਨੂੰ ਚੇਤੇ ਵਿੱਚ ਰੱਖਣ ਦੀ ਤਾਕੀਦ ਕੀਤੀ ਗਈ ਹੈ, ਗੁਰਬਾਣੀ ਵਿੱਚ, ਸਿਮਰਨਾ ਦਾ ਭਾਵ ਰਟਣਾ ਨਹੀਂ ਸਗੋ ਚੇਤੇ ਰੱਖਣਾ ਹੈ, ਧਿਆਉਣਾ ਦਾ ਮਤਲਬ ਹੈ ਧਿਆਨ ਵਿੱਚ ਰੱਖਣਾ ਆਪਣੇ ਹਰ ਫੈਸਲੇ ਵਿੱਚ ਇਸ ਨੂੰ ਸ਼ਾਮਲ ਕਰਨਾ ਕਿ ਜੋ ਫੈਸਲਾ ਕਰ ਰਿਹਾ ਹਾਂ ਕੀ ਇਸ ਦਾ ਫਲ ਭਗਤਣ ਲਈ ਮੈਂ ਤਿਆਰ ਹਾਂ ਜਾਂ ਨਹੀਂ। ਇਹ ਨਿਯਮ ਅਟੱਲ ਹੈ, ਕਾਲ ਸਮੇਂ ਤੋਂ ਪਰੇ ਹੈ। ਪੂਰੇ ਬ੍ਰਹਿਮੰਡ ਵਿੱਚ ਸਰਬ ਵਿਆਪਕ ਹੈ। ਵਿਗਿਆਨਕ ਹੈ। ਮੈਡੀਕਲ ਸਾਇਸ ਵੀ ਇਸੇ ਉਪਰ ਅਧਾਰਤ ਹੈ। ਮੈਡੀਕਲ ਲੈਬ ਦਾ ਸਾਰਾ ਕੰਮ ਇਸ ਉਪਰ ਅਧਾਰਤ ਹੈ। ਇਹੋ ਜ਼ਿੰਦਗੀ ਦਾ ਨਿਯਮ ਹੈ। 

ਜਨਮ ਤੇ ਮਰਨ ਵੀ ਇਸੇ ਦੇ ਅਧੀਨ ਹਨ। ਕੀ ਤੁਸੀਂ ਇਸ ਵਿੱਚ ਕਿਸੇ ਚਮਤਕਾਰ ਦੀ ਗੁੰਜਾਇਸ਼ ਦੇਖਦੇ ਹੋ? ਕੀ ਤੁਹਾਡੀ ਕੋਈ ਪਾਠ ਪੂਜਾ ਇਸ ਨੂੰ ਬਦਲ ਸਕਦੀ ਹੈ? ਹਾਂ ਪਾਪ ਹੈ ਜੇ ਕੋਈ ਇਸ ਨਿਯਮ ਨਾਲ ਛੇੜ ਛਾੜ ਕਰੇ। ਪੁੰਨ ਹੈ ਜੇ ਇਸ ਨੂੰ ਵਰਤਣ ਦੇਵੇ। ਇਹੋ ਨਿਯਮ ਹੀ ਕੁਦਰਤ ਦੇ ਨਿਆਂ ਦਾ ਅਧਾਰ ਹੈ। ਇਹੋ ਨਿਯਮ ਹੀ survival of the fittest ਦਾ ਅਧਾਰ ਹੈ। ਮੈਨੂੰ ਉਹ ਸਰੋਤ ਮਿਲ ਗਏ ਹਨ ਜਿਨ੍ਹਾਂ ਵਿੱਚ ਇਸ ਨਿਯਮ ਦਾ ਉਲੇਖ ਮੋਜੂਦ ਹੈ। ਜਿਸ ਨੂੰ ਇਸ ਦੀ ਸਮਝ ਆ ਗਈ ਉਹ ਗਿਆਨੀ, ਦੂਜਾ ਅਗਿਆਨੀ। 

ਜੇ ਤੁਸੀਂ ਆਪਣੀ ਜੀਵਨ ਜਾਚ ਵਿੱਚ ਇਸ ਯੂਨੀਵਰਸਲ ਨਿਯਮ ਦੀ ਅਣਦੇਖੀ ਕਰਦੇ ਹੋ ਤੇ ਬਿਨਾਂ ਇਸ ਨਿਯਮ ਦੀ ਪਰਵਾਹ ਕੀਤਿਆਂ ਆਪਣੇ ਫੈਸਲੇ ਕਰਦੇ ਹੋ ਤਾਂ ਤੁਹਾਡੇ ਬਿਮਾਰ ਪੇਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਬਿਨਾਂ ਸੋਚਿਆ ਜੇ ਗਲਤ ਕਿਸਮ ਦਾ ਭੋਜਨ ਕੀਤਾ ਜਾਵੇ ਤਾਂ ਪੇਟ ਤਾਂ ਖਰਾਬ ਹੋਵੇਗਾ ਵੀ ਸਗੋਂ ਹੋਰ ਵੀ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋਣਗੇ। ਮੈਨੂੰ ਕੀ ਫਰਕ ਪੈਣਾ ਹੈ ਸੋਚ ਕੇ ਕੀਤਾ ਗਿਆ ਹਰ ਕੰਮ ਮਹਿੰਗਾ ਪੈ ਸਕਦਾ ਹੈ। ਇਹ ਸਿਧਾਂਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਪੂਰੀ ਤਰ੍ਹਾਂ ਕਾਰਗਰ ਹੈ। ਸ਼ਾਇਦ ਇਸੇ ਲਈ ਪੁਰਾਤਨ ਸਮਿਆਂ ਵਿੱਚ ਇਸ ਨਿਯਮ ਨੂੰ ਰੱਬ ਦਾ ਨਾਂ ਦਿੱਤਾ ਗਿਆ ਤਾਂ ਸੂਝਵਾਨ ਤੇ ਸਿਆਣੇ ਲੋਕ ਇਸ ਨਿਯਮ ਦੀ ਅਣਦੇਖੀ ਨਾ ਕਰਨ।

ਕਵੀਆਂ ਨੇ ਇਸ ਸਿਧਾਂਤ ਨੂੰ ਸੰਪੂਰਨ ਸ਼੍ਰਿਸ਼ਟੀ ਵਿੱਚ ਮੋਜੂਦ ਕਿਸੇ ਵਿਅਕਤੀ ਨਾਲ ਤੁਲਨਾ ਦਿਤਾ, ਤਾਂ ਇਸ ਦਾ ਮਾਨਵੀਕਰਨ ਹੋ ਗਿਆ। 

ਸਰਬ ਰੋਗ ਕਾ ਅਉਖਦੁ ਨਾਮ

ਇਸ ਇਕ ਤੁਕ ਦੇ ਆਸਰੇ ਇਹ ਲੋਕ ਆਪਣੀ ਦੁਕਾਨਦਾਰੀ ਚਮਕਾਈ ਫਿਰਦੇ ਹਨ।
ਜਰਾ ਇਸ ਤੁਕ ਦੇ ਅਰਥ ਵੀ ਕਰ ਦੇਈਏ, ਸੂਝਵਾਨ ਪਾਠਕਾਂ ਦੀ ਜਾਣਕਾਰੀ ਵਾਸਤੇ। ਤਾਂ ਜੋ ਕੋਈ ਭਰਮ ਭੁਲੇਖਾ ਨਾ ਰਹਿ ਜਾਵੇ।
ਨਾਮ ਸ਼ਬਦ ਦਾ ਅਰਥ ਨਾ ਤਾਂ ਵਾਹਿਗੁਰੂ ਹੈ ਤੇ ਨਾ ਹੀ ਕੁਝ ਹੋਰ। ਵਿਗਿਆਨ ਦੇ ਵਿਦਿਆਰਥੀ ਹੋ ਤਾਂ ਜਾਣਦੇ ਹੋਵੋਗੇ ਕਿ ਜਿਸ ਧਰਤੀ ਉਪਰ ਅਸੀਂ ਰਹਿੰਦੇ ਹਾਂ ਇਹ ਸਮੁੱਚੇ ਬ੍ਰਹਿਮੰਡ ਦਾ ਇੱਕ ਹਿੱਸਾ ਹੈ। ਇਹ ਵਿਸ਼ਾਲ ਬ੍ਰਹਿਮੰਡ ਕੁਦਰਤ ਦੇ ਕੁਝ ਨਿਯਮਾਂ ਉਪਰ ਟਿਕਿਆ ਹੋਇਆ ਗਤੀ ਸ਼ੀਲ ਹੈ। ਵਿਗਿਆਨੀਆਂ ਇਹ ਨਿਯਮ ਲੱਭੇ ਹਨ। ਇਨ੍ਹਾਂ ਨੂੰ ਉਨ੍ਹਾਂ ਨੇ ਸੁਵਿਧਾ ਲਈ ਖਗੋਲ, ਭੁਗੋਲ, ਪੁਲਾੜ, ਭੌਤਿਕ, ਰਸਾਇਣ, ਜੈਵਿਕ, ਆਦਿ ਭਾਗਾਂ ਵਿੱਚ ਵੰਡ ਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਇਹ ਨਿਯਮ ਸਮੁੱਚੇ ਬ੍ਰਹਿਮੰਡ ਵਿੱਚ ਵਰਤਦੇ ਹਨ। ਇਹੋ ਨਿਯਮ ਹੀ ਸਾਨੂੰ ਜ਼ਿੰਦਾ ਰੱਖਦੇ ਹਨ ਤੇ ਮਰਨ ਤੱਕ ਤੇ ਮੌਤ ਤੋਂ ਬਾਦ ਵੀ ਸਾਡੇ ਨਾਲ ਚੱਲਦੇ ਹਨ। ਮਰਨਾ ਇੱਕ ਨਿਯਮ ਤੋਂ ਦੂਜੇ ਨਿਯਮਾਂ ਵਿੱਚ ਦਾਖਲ ਹੋਣ ਦਾ ਨਾਂ ਹੈ। ਇਨ੍ਹਾਂ ਨਿਯਮਾਂ ਨੂੰ ਹੀ ਅਸੀਂ ਕੁਦਰਤ ਦੇ ਨਿਯਮ ਵੀ ਆਖਦੇ ਹਾਂ। ਇਨ੍ਹਾਂ ਵਿੱਚ ਹੀ ਇੱਕ ਹੋਰ ਨਿਯਮ ਹੈ ਜਿਸ ਨੂੰ ਵਿਗਿਆਨ cause and effect ਦਾ ਸਬੰਧ ਦੱਸਦਾ ਹੈ। ਇਹ ਕਰਤਾ ਦਾ ਨਿਯਮ ਹੈ। ਭਾਵ ਕੁਦਰਤ ਵਿੱਚ ਜੋ ਕੁਝ ਵਰਤਦਾ ਹੈ ਉਸ ਦਾ ਕੋਈ ਕਾਰਨ ਹੁੰਦਾ ਹੈ। ਕਾਰਨ ਨੂੰ ਜਾਣ ਲੈਣਾ ਉਸ ਦੇ ਪ੍ਰਭਾਵ ਨੂੰ ਸਮਝਣ ਲਈ ਜਰੂਰੀ ਹੈ।
ਧਰਮ ਸ਼ਾਸ਼ਤਰ ਵਿੱਚ ਇਹ ਕੁਦਰਤ ਦਾ ਧਰਮ ਹੈ। ਮਤਲਬ ਇਕ ਅਜਿਹੀ ਵਿਵਸਥਾ ਜਿਸ ਵਿੱਚ ਤੁਹਾਨੂੰ ਤੁਹਾਡੇ ਕਰਮਾਂ ਦਾ ਫਲ ਮਿਲਦਾ ਹੈ। ਬੀਜੇ ਨੂੰ ਫਲ ਲਗਦਾ ਹੈ। ਇਸ ਵਿਵਸਥਾ ਨੂੰ ਵਰਤਣ ਦੇਣਾ ਪੁੰਨ ਹੈ ਤੇ ਇਸ ਵਿੱਚ ਦਖਲ ਦੇ ਕੇ ਇਸ ਨੂੰ ਵਰਤਣ ਤੋਂ ਰੋਕ ਦੇਣਾ ਪਾਪ ਹੈ। ਇਹ ਧਰਮ ਦਾ ਨਿਯਮ ਹੈ ਤੇ ਇਸੇ ਨੂੰ ਹੀ ਧਰਮ ਰਾਜ ਕਿਹਾ ਗਿਆ ਹੈ। "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।" ਮਨੁੱਖ ਦੀ ਹੋਣੀ ਵੀ ਇਸੇ ਧਰਮ ਦੇ ਨਿਯਮ ਉਪਰ ਨਿਰਧਾਰਤ ਹੁੰਦੀ ਹੈ। ਆਪਣੀ ਹੋਣੀ ਤੋਂ ਬਚਣ ਦਾ ਨਾ ਕੋਈ ਸਾਧਨ ਹੈ ਨਾ ਤਰੀਕਾ। ਆਸਾ ਕੀ ਵਾਰ ਵਿੱਚ ਇਸ ਨੂੰ ਖੋਲ੍ਹਿਆ ਗਿਆ ਹੈ।
ਇਹ ਵਿਵਸਥਾ ਹੀ ਨਾਮੁ ਹੈ। ਇਸੇ ਵਿਵਸਥਾ ਨੂੰ ਜਦੋਂ ਮਾਨਵੀਕਰਨ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ ਤਾਂ ਇਹ ਪ੍ਰਮਾਤਮਾ, ਅਕਾਲ ਪੁਰਖ, ਪ੍ਰਭ ਬਣ ਜਾਂਦੀ ਹੈ। (ਇਹ ਮੁਹਾਵਰਾ ਹੈ ਜੋ ਗੁਰਬਾਣੀ ਵਿੱਚ ਹਰ ਥਾਂ ਮੋਜੂਦ ਹੈ। ਇਸ ਵਿਵਸਥਾ ਦਾ ਕਿਸੇ ਨਾਲ ਕੋਈ ਵੇਰ ਵਿਰੋਧ ਨਹੀਂ ਤੇ ਇਹ ਸਮੇਂ ਤੋਂ ਰਹਿਤ ਹੈ ਤੇ ਇਹ ਵਿਵਸਥਾ ਪੂਰੇ ਬ੍ਰਹਿਮੰਡ ਵਿੱਚ ਹਰ ਥਾਂ ਮੋਜੂਦ ਹੈ। ਜਦੋਂ ਅਸੀਂ ਇਸ ਵਿਵਸਥਾ ਨੂੰ ਭੁਲਾ ਦਿੰਦੇ ਹਾਂ ਤੇ ਕੁਝ ਅਜਿਹੇ ਫੈਸਲੇ ਕਰਦੇ ਹਾਂ ਜਿਸ ਨਾਲ ਅੱਗੇ ਜਾ ਕੇ ਦੁਖ ਜਾਂ ਤਕਲੀਫ ਜਾਂ ਰੋਗ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਾਰੇ ਰੋਗਾਂ ਦੀ ਦਵਾਈ ਇਹ ਸਮਝ ਹੈ ਕਿ ਜੋ ਕੁਝ ਵਾਪਰ ਰਿਹਾ ਹੈ ਇਹ ਸਾਡੇ ਆਪਣੇ ਫੈਸਲਿਆਂ ਦਾ ਨਤੀਜਾ ਹੈ, ਇਸ ਲਈ ਇਸ ਵਿਵਸਥਾ, ਭਾਵ ਕੁਦਰਤ ਦੇ ਪਹਿਲੇ ਨਿਯਮ ਨੂੰ ਸਦਾ ਚੇਤੇ ਰੱਖੋ ਕਿ ਮੈਂ ਜੋ ਕੁਝ ਕਰਨ ਜਾ ਰਿਹਾ ਹਾਂ ਇਸ ਦਾ ਫਲ ਭੁਗਤਣ ਜਾਂ ਭੋਗਣ ਲਈ ਤਿਆਰ ਹਾਂ। ਜੇ ਫਲ ਤੋਂ ਬਚਣਾ ਹੈ ਤਾਂ ਆਪਣੇ ਫੈਸਲੇ ਹਰ ਤਰ੍ਹਾਂ ਨਾਲ (ਖਾਣ, ਪੀਣ, ਸਮਾਜਕ ਆਰਥਕ, ਆਦਿ) ਕਰਨ ਤੋਂ ਪਹਿਲਾਂ ਸੋਚੋ।
ਘਟਨਾ ਤੇ ਕਾਰਨ ਦੇ ਇਸ ਨਿਯਮ ਨੂੰ ਸਦਾ ਦਿਮਾਗ਼ ਵਿੱਚ ਰੱਖਣਾ ਹੀ ਨਾਮ ਸਿਮਰਨਾ ਹੈ, ਭਾਵ ਚੇਤੇ ਰੱਖਣਾ ਹੈ। ਆਪਣੀ ਜ਼ਿੰਦਗੀ ਨੂੰ ਸੌਖਿਆਂ ਜੀਉਣ ਲਈ ਆਪਣੇ ਫੈਸਲਿਆਂ, ਕੰਮਾਂ ਲਈ ਆਪ ਜਿੰਮੇਵਾਰ ਹੋਣਾ ਹੀ ਗੁਰਮੁਖ ਹੋਣਾ ਹੈ। ਗੁਰਬਾਣੀ ਦਾ ਨਿਆਂ ਸ਼ਾਸ਼ਤਰ ਵੀ ਇਸੇ ਨਿਯਮ ਦੇ ਹਵਾਲੇ ਵਿੱਚ ਹੈ। ਕੁਦਰਤ ਦਾ ਨਿਆਂ, ਕਰਮਾਂ ਦਾ ਫਲ ਮਿਲਣ ਵਿੱਚ ਹੈ। ਜਿਹੜੀ ਸਮਾਜਕ ਜਾਂ ਰਾਜਨੀਤਕ ਅਵਸਥਾ ਤੇ ਵਿਵਸਥਾ ਇਸ ਨੂੰ ਰੋਕਦੀ ਹੋਵੇ, ਸਿੱਖ ਉਸ ਤੋਂ ਬਾਗ਼ੀ ਹੈ ਤੇ ਕੁਦਰਤ ਦੀ ਨਿਆਂ ਪ੍ਰਣਾਲੀ ਨਾਲ ਖੜ੍ਹੇ ਹੋਣਾ ਹੀ ਸਿੱਖੀ ਸੂਰਮਾਤਾਈ ਹੈ। ਸੋ ਸਾਰੇ ਰੋਗ ਇਸ ਨਿਯਮ ਨੂੰ ਵਿਚਾਰ ਦੇਣ ਨਾਲ ਪੈਦਾ ਹੁੰਦੇ ਹਨ ਪਰ ਇਸ ਨਿਯਮ ਨੂੰ ਚੇਤੇ ਵਿੱਚ ਵਸਾ ਲੈਣ ਨਾਲ ਰੋਗ ਦੂਰ ਹੋ ਜਾਂਦੇ ਹਨ।
ਜਿਸ ਨੇ ਕੁਦਰਤ ਦੀ ਇਸ ਵਿਵਸਥਾ ਨੂੰ ਸਮਝ ਲਿਆ ਉਹ ਆਪਣੇ ਆਪ ਸਹਿਜ ਹੋ ਜਾਵੇਗਾ। ਇਹੋ ਸੱਚ ਹੈ ਜੋ ਆਦਿ ਜੁਗਾਦਿ ਤੋਂ ਹੈ। ਇਹੋ ਅਕਾਲ ਹੈ ਭਾਵ ਕਾਲ ਤੋਂ ਪਰੇ ਹੈ। ਇਹ ਵਿਵਸਥਾ ਹੀ ਸਰਬ ਵਿਆਪਕ ਹੈ। ਇਹ ਵਿਵਸਥਾ ਜਾਣੀ ਜਾਣ ਹੇ, ਭਾਵ ਇਸ ਨੂੰ ਵਰਤਣ ਦੀ ਜਾਚ ਹੈ। ਇਹੋ ਵਿਵਸਥਾ ਭਗਵਾਨ ਕ੍ਰਿਸ਼ਨ ਦੇ ਅਰਜਨ ਸੰਦੇਸ਼, ਗੀਤਾ ਵਿੱਚ ਹੈ। ਇਸ ਨੂੰ ਮੰਨ ਲੈਣਾ ਹੀ ਗੁਰਬਾਣੀ ਨਾਲ ਜੁੜਨਾ ਹੈ। ਕੋਈ ਪਾਖੰਡ, ਕੋਈ ਪਾਠ, ਕੋਈ ਸਿਮਰਨ ਕੁਦਰਤ ਦੀ ਇਸ ਵਿਵਸਥਾ ਨੂੰ ਬਦਲ ਨਹੀਂ ਸਕਦਾ। ਤੁਸੀਂ ਇਸ ਤੋਂ ਪਰੇ ਨਹੀਂ ਹੋ ਸਕਦੇ। ਜਿਸ ਸਕੇਲ ਉਪਰ ਇਹ ਵਿਵਸਥਾ ਵਾਪਰਦੀ ਹੈ ਉਹ ਹੈਰਾਨ ਕਰਨ ਵਾਲੀ ਹੈ। ਵਿਗਿਆਨ ਤੋਂ ਸਮਝੋ ਤੇ ਜਾਣੋ ਕਿ ਧਰਤੀ 390 ਕਿਲੋਮੀਟਰ ਪ੍ਰਤੀ ਸਕਿੰਟ ਦੀ ਗਤੀ ਉਪਰ ਚੱਲ ਰਹੀ ਹੈ। ਕੋਈ ਧਾਰਮਕ ਪਾਠ ਪੂਜਾ ਇਸ ਨੂੰ ਨਾ ਘਟਾ ਸਕਦੀ ਹੈ ਨਾ ਵਧਾ ਸਕਦੀ ਹੈ।
ਇਹੋ ਵਿਗਿਆਨ ਦਾ ਸੱਚ ਹੈ। ਵਿਗਿਆਨੀ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਇਸ ਦੇ ਭੇਦ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਮੈਂ ਗੁਰਬਾਣੀ ਨੂੰ ਇਸ ਤਰ੍ਹਾਂ ਸਮਝਿਆ ਹੈ ਤਾਂ ਮੈਨੂੰ ਲੱਗਿਆ ਕਿ ਗੁਰੂ ਸਾਹਿਬਾਨ ਤਾਂ ਸਿੱਖ ਨੂੰ ਵਿਗਿਆਨੀਆਂ ਦੀ ਮੂਹਰਲੀ ਕਤਾਰ ਵਿੱਚ ਖੜ੍ਹੇ ਹੋਣ ਲਈ ਆਖਦੇ ਹਨ ਕਿ ਕੁਦਰਤ ਦੀ ਇਸ ਨਿਯਮ-ਵਿਵਸਥਾ ਨੂੰ ਖੋਲ੍ਹਿਆ ਤੇ ਸਮਝਿਆ ਜਾ ਸਕੇ।
ਹੁਣ ਫੈਸਲਾ ਕਰ ਲਵੋ ਕਿ ਤੁਸੀਂ ਬਾਬੇ ਨਾਨਕ ਦੇ ਕਿੰਨਾ ਕੁ ਨੇੜੇ ਪਹੁੰਚ ਸਕੇ ਹੋ।
ਪ.ਸ.
ਅਮੀਰੀ ਤੇ ਗਰੀਬੀ ਵਿੱਚ ਪਛਾਣ ਕਾਰਦਿਆਂ, ਗੁਰਬਾਣੀ ਦਾ ਸਿਧਾਂਤ ਹੱਥੀ ਮਿਹਨਤ ਕਰਨ ਵਿੱਚ ਯਕੀਨ ਕਰਦਾ ਹੈ ਤੇ ਮਿਹਨਤ ਕਰਨ ਵਾਲਿਆਂ ਨਾਲ ਹੀ ਖੜ੍ਹਦਾ ਹੈ। ਲੁੱਟ ਖਸੁੱਟ ਕਰਕੇ ਧਨ ਇਕਠਾ ਕਰਨ ਵਿੱਚ ਗੁਰਬਾਣੀ ਦਾ ਯਕੀਨ ਨਹੀਂ। ਜਿਹਾ ਕਰੋਗੇ ਤੇਹਾ ਭਰੋਗੇ, ਇਸ ਨੂੰ ਇਸ ਤਰਹਾਂ ਸਮਝ ਲਵੋ, ਕੁਝ ਫੈਸਲਿਆਂ ਤੇ ਕੰਮਾਂ ਦਾ ਨਿਰਣਾ ਛੋਟੇ ਦਾਇਰਿਆਂ ਵਿੱਚ ਹੁੰਦਾ ਹੈ, ਮਤਲਬ ਅੱਜ ਬੀਜਿਆ ਕਲ੍ਹ ਵੱਢ ਲਿਆ, ਅੱਜ ਕੀਤਾ ਤੇ ਦੋ ਦਿਨ ਬਾਦ ਪਤਾ ਲੱਗ ਜਾਂਦਾ ਹੈ ਕਿ ਗ਼ਲਤ ਹੋ ਗਿਆ, ਕੁਝ ਦਾ ਸਿੱਟਾ ਦੇਰ ਨਾਲ ਮਿਲਦਾ ਹੈ, (ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਿ। ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ) ਪਰਤੁੰ cause and effect ਦਾ ਸਬੰਧ ਤੋੜਿਆ ਵੀ ਨਹੀਂ ਟੁਟਦਾ। 

ਬਾਬਰਵਾਣੀ ਪੜ੍ਹੋ। ਜਮੁ ਕਰ ਮੁਗਲਿ ਚੜ੍ਹਾਇਆ। ਪ੍ਰਤਖ ਹੈ ਬਾਬਰ ਬਾਬੇ ਨਾਨਕ ਨੂੰ ਭਾਰਤੀ ਰਾਜਿਆਂ ਦੀ ਹੋਣੀ ਵੱਜੋਂ ਹੀ ਜਾਪਦਾ ਹੈ। ਜੋ ਕੁਦਰਤ ਦੇ ਉਸ ਨਿਆਂ ਦੇ ਵਰਤਾਰੇ ਦਾ ਹਿੱਸਾ ਹੈ। ਪਰ ਉਹੀ ਮੁਗ਼ਲ ਸਾਮਰਾਜ ਜਦੋਂ ਆਪਣੇ ਮੰਦੇ ਕੰਮਾਂ ਕਾਰਨ ਇੰਤਹਾ ਨੂੰ ਪਹੁੰਚਦਾ ਹੈ ਤਾਂ ਕੁਦਰਤ ਦੇ ਨਿਆਂ ਦੇ ਹੱਕ ਵਿੱਚ ਦਸਵੇਂ ਗੁਰੂ ਦੀ ਵੰਗਾਰ ਤੇ ਫਿਰ ਬੰਦਾ ਬਹਾਦਰ ਉਸੇ ਨਿਆਂ ਦੀ ਬਹਾਲੀ ਦਾ ਏਜੰਟ ਵੱਜੋਂ ਪ੍ਰਗਟ ਹੁੰਦਾ ਹੈ। ਉਹ ਪਾਪੀਆਂ ਨੂੰ ਉਨ੍ਹਾਂ ਦੇ ਅਂਜਾਮ ਤੱਕ ਪੁਚਾਉਂਦਾ ਹੈ। ਸੋ ਕੁਦਰਤ ਦੀ ਇਹ ਨਿਆਂ ਪ੍ਰਣਾਲੀ ਅਡਿੱਗ ਹੈ। ਇਸ ਨੂੰ ਕਿਵੇਂ ਰੋਕਿਆ ਬਦਲਿਆ ਨਹੀਂ ਜਾ ਸਕਦਾ। ਇਤਿਹਾਸ ਵਿੱਚ ਜਿਸ ਜਿਸ ਨੇ ਇਸ ਨੂੰ ਆਪਣਾ ਗੇੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਸੇ ਦਾ ਹਸ਼ਰ ਚੰਗਾ ਨਹੀਂ ਹੋਇਆ। 

ਸਮਾਇਅਦਾਰੀ ਲੁੱਟ ਖਸੁੱਟ ਉਪਰ ਆਪਣਾ ਮਹਿਲ ਚਿਣਦੀ ਹੈ ਤਾਂ ਨਿਸ਼ਚੇ ਹੀ ਇਸ ਚੋਂ ਪੈਦਾ ਹੋਣ ਵਾਲੇ ਸੰਕਟ ਇਸ ਨੂੰ ਰਤੇ ਦੀ ਕੰਧ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਜਿੰਨੀ ਤੇਜ਼ੀ ਨਾਲ ਇਸ ਦਾ ਵਿਕਾਸ ਹੋਵੇਗਾ ਉਨੀ ਤੇਜ਼ੀ ਨਾਲ ਇਸ ਨੇ ਢਹਿ ਢੇਰੀ ਹੋ ਜਾਣਾ ਹੈ। ਕੁਦਰਤ ਦੇ ਨੇਮ ਸਾਡੇ ਹਰ ਹੋਣੀ ਦਾ ਹਿਸਾਬ ਕਿਤਾਬ ਰੱਖਦੇ ਹਨ। ਇਸ ਵਿਵਸਥਾ ਨੂੰ ਬਾਬਿਆਂ ਨੇ ਸਮਝਿਆ ਤੇ ਸਮਝਾਇਆ ਹੈ। ਏਦੂੰ ਅੱਗੇ ਕੁਝ ਨਹੀਂ ਹੈ। ਇੱਕ ਮੁਹਾਵਰਾ ਹੈ ਤੇ ਇਸੇ ਨੂੰ ਹੀ ਪ੍ਰਮਾਤਾਮਾ ਕਹਿ ਕੇ ਇਸ ਦਾ ਵਿਵਸਥਾ ਦਾ ਮਾਨਵੀਕਰਨ ਕਰ ਦਿੱਤਾ। ਠੀਕ ਉਸ ਕਵੀ ਵਾਂਗ ਜਿਸ ਦੀ ਕਵਿਤਾ ਵਿੱਚ ਸੂਰਜ ਦੀ ਧੁੱਪ ਗੱਲਾਂ ਕਰਦੀ ਹੈ ਛਾਂ ਰੋਂਦੀ ਹੈ, ਦਰਖਤ ਹਉਕੇ ਭਰਦਾ ਹੈ। ਇਹ ਕਵੀ ਮਨ ਦੀ ਸੋਚ ਉਡਾਰੀ ਹੈ।

ਬਾਕੀ ਸੱਭ ਕੁਝ ਧਾਰਮਕ ਆਡੰਬਰ ਤੇ ਪਾਖੰਡ ਹੈ, ਆਸਤਿਕਤਾ ਵੀ ਤੇ ਨਾਸਤਿਕਤਾ ਵੀ। ਪਾਠ ਪੂਜਾ ਤੇ ਇਸ ਦੇ ਨਾਂ ਉਪਰ ਮਨੁੱਖ ਦੀ ਸੋਚ ਤੇ ਵਸੀਲਿਆਂ ਦੀ ਕਾਣੀ ਵੰਡ, ਵਿਵਸਥਾ ਆਦਿ ਢੋਂਗ ਹੈ। ਜਿਹੜਾ ਵਿਅਕਤੀ ਇਸ ਨਾਲ ਜੁੜਿਆ ਹੋਇਆ ਹੈ ਉਹ ਮਾਨਸਕ ਗੁਲਾਮੀ ਦਾ ਸ਼ਿਕਾਰ ਹੈ। ਨਹੀਂ ਤਾਂ ਗੁਰੂ ਸਾਹਿਬਾਨ ਨੇ ਮਨ ਦੀਆਂ ਅੱਖਾਂ ਖੋਲ੍ਹ ਕੇ ਸੁਚੇਤ ਤੇ ਸਚੇਤ ਜੀਵਨ ਜਾਚ ਦਾ ਰਾਹ ਦਿਖਾਇਆ ਹੈ। ਇਹ ਪੂਰੀ ਤਰ੍ਹਾਂ ਬੌਧਿਕ ਵਰਤਾਰਾ ਹੈ।

ਬਾਬਰਵਾਣੀ ਪੜ੍ਹੋ। ਜਮੁ ਕਰ ਮੁਗਲਿ ਚੜ੍ਹਾਇਆ। ਪ੍ਰਤਖ ਹੈ ਬਾਬਰ ਬਾਬੇ ਨਾਨਕ ਨੂੰ ਭਾਰਤੀ ਰਾਜਿਆਂ ਦੀ ਹੋਣੀ ਵੱਜੋਂ ਹੀ ਜਾਪਦਾ ਹੈ। ਜੋ ਕੁਦਰਤ ਦੇ ਉਸ ਨਿਆਂ ਦੇ ਵਰਤਾਰੇ ਦਾ ਹਿੱਸਾ ਹੈ। ਪਰ ਉਹੀ ਮੁਗ਼ਲ ਸਾਮਰਾਜ ਜਦੋਂ ਆਪਣੇ ਮੰਦੇ ਕੰਮਾਂ ਕਾਰਨ ਇੰਤਹਾ ਨੂੰ ਪਹੁੰਚਦਾ ਹੈ ਤਾਂ ਕੁਦਰਤ ਦੇ ਨਿਆਂ ਦੇ ਹੱਕ ਵਿੱਚ ਦਸਵੇਂ ਗੁਰੂ ਦੀ ਵੰਗਾਰ ਤੇ ਫਿਰ ਬੰਦਾ ਬਹਾਦਰ ਉਸੇ ਨਿਆਂ ਦੀ ਬਹਾਲੀ ਦਾ ਏਜੰਟ ਵੱਜੋਂ ਪ੍ਰਗਟ ਹੁੰਦਾ ਹੈ। ਉਹ ਪਾਪੀਆਂ ਨੂੰ ਉਨ੍ਹਾਂ ਦੇ ਅਂਜਾਮ ਤੱਕ ਪੁਚਾਉਂਦਾ ਹੈ। ਸੋ ਕੁਦਰਤ ਦੀ ਇਹ ਨਿਆਂ ਪ੍ਰਣਾਲੀ ਅਡਿੱਗ ਹੈ। ਇਸ ਨੂੰ ਕਿਵੇਂ ਰੋਕਿਆ ਬਦਲਿਆ ਨਹੀਂ ਜਾ ਸਕਦਾ। ਇਤਿਹਾਸ ਵਿੱਚ ਜਿਸ ਜਿਸ ਨੇ ਇਸ ਨੂੰ ਆਪਣਾ ਗੇੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਸੇ ਦਾ ਹਸ਼ਰ ਚੰਗਾ ਨਹੀਂ ਹੋਇਆ। 
ਸਮਾਇਅਦਾਰੀ ਲੁੱਟ ਖਸੁੱਟ ਉਪਰ ਆਪਣਾ ਮਹਿਲ ਚਿਣਦੀ ਹੈ ਤਾਂ ਨਿਸ਼ਚੇ ਹੀ ਇਸ ਚੋਂ ਪੈਦਾ ਹੋਣ ਵਾਲੇ ਸੰਕਟ ਇਸ ਨੂੰ ਰਤੇ ਦੀ ਕੰਧ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਜਿੰਨੀ ਤੇਜ਼ੀ ਨਾਲ ਇਸ ਦਾ ਵਿਕਾਸ ਹੋਵੇਗਾ ਉਨੀ ਤੇਜ਼ੀ ਨਾਲ ਇਸ ਨੇ ਢਹਿ ਢੇਰੀ ਹੋ ਜਾਣਾ ਹੈ। ਕੁਦਰਤ ਦੇ ਨੇਮ ਸਾਡੇ ਹਰ ਹੋਣੀ ਦਾ ਹਿਸਾਬ ਕਿਤਾਬ ਰੱਖਦੇ ਹਨ। ਇਸ ਵਿਵਸਥਾ ਨੂੰ ਬਾਬਿਆਂ ਨੇ ਸਮਝਿਆ ਤੇ ਸਮਝਾਇਆ ਹੈ। ਏਦੂੰ ਅੱਗੇ ਕੁਝ ਨਹੀਂ ਹੈ। ਇੱਕ ਮੁਹਾਵਰਾ ਹੈ ਤੇ ਇਸੇ ਨੂੰ ਹੀ ਪ੍ਰਮਾਤਾਮਾ ਕਹਿ ਕੇ ਇਸ ਦਾ ਵਿਵਸਥਾ ਦਾ ਮਾਨਵੀਕਰਨ ਕਰ ਦਿੱਤਾ। ਠੀਕ ਉਸ ਕਵੀ ਵਾਂਗ ਜਿਸ ਦੀ ਕਵਿਤਾ ਵਿੱਚ ਸੂਰਜ ਦੀ ਧੁੱਪ ਗੱਲਾਂ ਕਰਦੀ ਹੈ ਛਾਂ ਰੋਂਦੀ ਹੈ, ਦਰਖਤ ਹਉਕੇ ਭਰਦਾ ਹੈ। ਇਹ ਕਵੀ ਮਨ ਦੀ ਸੋਚ ਉਡਾਰੀ ਹੈ।
ਬਾਕੀ ਸੱਭ ਕੁਝ ਧਾਰਮਕ ਆਡੰਬਰ ਤੇ ਪਾਖੰਡ ਹੈ, ਆਸਤਿਕਤਾ ਵੀ ਤੇ ਨਾਸਤਿਕਤਾ ਵੀ। ਪਾਠ ਪੂਜਾ ਤੇ ਇਸ ਦੇ ਨਾਂ ਉਪਰ ਮਨੁੱਖ ਦੀ ਸੋਚ ਤੇ ਵਸੀਲਿਆਂ ਦੀ ਕਾਣੀ ਵੰਡ, ਵਿਵਸਥਾ ਆਦਿ ਢੋਂਗ ਹੈ। ਜਿਹੜਾ ਵਿਅਕਤੀ ਇਸ ਨਾਲ ਜੁੜਿਆ ਹੋਇਆ ਹੈ ਉਹ ਮਾਨਸਕ ਗੁਲਾਮੀ ਦਾ ਸ਼ਿਕਾਰ ਹੈ। ਨਹੀਂ ਤਾਂ ਗੁਰੂ ਸਾਹਿਬਾਨ ਨੇ ਮਨ ਦੀਆਂ ਅੱਖਾਂ ਖੋਲ੍ਹ ਕੇ ਸੁਚੇਤ ਤੇ ਸਚੇਤ ਜੀਵਨ ਜਾਚ ਦਾ ਰਾਹ ਦਿਖਾਇਆ ਹੈ। ਇਹ ਪੂਰੀ ਤਰ੍ਹਾਂ ਬੌਧਿਕ ਵਰਤਾਰਾ ਹੈ।

5.04.2016

ਵਿਵਸਥਾ ਤੇ ਅਵਸਥਾ



ਦੋ ਸ਼ਬਦ ਸਮਝ ਲੈਣੇ ਬਹੁਤ ਜ਼ਰੂਰੀ ਹਨ, ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਗੱਲ ਦਾ ਕੋਈ ਸਿਰਾ ਛੋਹੀਏ, ਵਿਵਸਥਾ ਤੇ ਅਵਸਥਾ, ਦੋਵੇਂ ਸ਼ਬਦ ਪੰਜਾਬੀ ਹਿੰਦੀ ਵਿੱਚ ਆਮ ਮਿਲਦੇ ਹਨ ਤੇ ਵਰਤੋਂ ਵਿੱਚ ਆਉਂਦੇ ਹਨ। ਦੇਖਣ ਸੁਨਣ ਨੂੰ ਇੱਕੋ ਜਿਹੇ ਹੋਣ ਕਰਕੇ ਦੋਹਾਂ ਨੂੰ ਇੱਕ ਦੂਜੇ ਦੇ ਅਰਥਾਂ ਵਿੱਚ ਵੀ ਵਰਤੇ ਜਾਣ ਦਾ ਡਰ ਬਣਿਆ ਰਹਿੰਦਾ ਹੈ। ਵਿਵਸਥਾ ਅਸਲ ਵਿੱਚ ਇੱਕ ਪ੍ਰਬੰਧ ਹੈ ਜੋ ਚੀਜ਼ਾਂ – ਵਸਤੂਆਂ ਨੂੰ ਇੱਕ ਦੂਜੇ ਦੇ ਸਬੰਧ ਵਿੱਚ ਇੱਕ ਦੂਜੇ ਨਾਲ ਕਿਸੇ ਤਰ੍ਹਾਂ ਜੋੜੀ ਰਖਦਾ ਹੈ। ਇਹ ਵਰਗੀਕਰਨ ਵੀ ਹੋ ਸਕਦਾ ਹੈ ਤੇ ਗਿਆਨ ਵੀ ਪਰ ਹੁੰਦੀ ਇਹ ਵਿਵਸਥਾ ਹੀ ਜੋ ਬਦਲਦੀ ਨਹੀਂ। ਅਵਸਥਾ ਇੱਕ ਸਮੇਂ ਦੀ ਹਾਲਤ ਹੈ ਜਦੋਂ ਅਸੀਂ ਉਨ੍ਹਾਂ ਚੀਜ਼ਾਂ – ਵਸਤੂਆਂ ਦੇ ਇੱਕ ਥਾਂ ਪਏ ਹੋਣ ਦਾ ਬੋਧ ਕਰਦੇ ਹਾਂ।
ਵਿਵਸਥਾ ਬਾਹਰ ਮੁੱਖੀ ਹੈ, ਇਹ ਪੂਰੀ ਤਰ੍ਹਾਂ ਆਬਜੈਕਿਟਵ ਹੈ, ਜਦੋਂ ਕਿ ਅਵਸਥਾ ਦਾ ਬੋਧ ਅੰਤਰਮੁਖੀ ਹੁੰਦਾ ਹੈ। ਵਿਵਸਥਾ ਵਿੱਚ ਤਬਦੀਲੀ ਨਹੀਂ ਹੁੰਦੀ ਜਦੋਂ ਕਿ ਅਵਸਥਾ ਬਦਲਦੀ ਰਹਿੰਦੀ ਹੈ। ਹਰ ਪਲ ਅਵਸਥਾ ਬਦਲ ਜਾਂਦੀ ਹੈ। ਵਿਵਸਥਾ ਦੇ ਬਦਲਣ ਨਾਲ ਸੱਭ ਕੁਝ ਉਥਲ ਪੁਥਲ ਹੋ ਜਾਂਦਾ ਹੈ। ਇਹ ਉਸ ਕਰੀਨੇ ਦੀ ਤਰ੍ਹਾਂ ਹੈ ਜਿਹੜਾ ਕਿਸੇ ਮਕਾਨ ਨੂੰ ਘਰ ਬਣਾਉਂਦਾ ਹੈ। ਇਸ ਵਿੱਚ ਪਈਆਂ ਚੀਜ਼ਾਂ ਸਾਂਭੀਆਂ ਸਿਕਰੀਆਂ ਹੁੰਦੀਆਂ ਹਨ ਤੇ ਥਾਂਉਂ ਥਾਂਉਂ ਟਿਕਾ ਕੇ ਰਖੀਆਂ ਹੁੰਦੀਆਂ ਹਨ। ਇਸ ਨੂੰ ਬਦਲ ਦਿਓ ਘਰ ਦਾ ਨਕਸ਼ਾ ਹੀ ਬਦਲ ਜਾਂਦਾ ਹੈ। ਅਵਸਥਾ ਹਰ ਘਰ ਦੀ ਇੱਕ ਸਮੇਂ ਦੀ ਹਾਲਤ ਹੈ। ਰੋਟੀ ਪਕਾਉਣ ਵੇਲੇ ਜਿਵੇਂ ਸੁਆਣੀ ਚੀਜ਼ਾਂ ਨੂੰ ਵਰਤਣ ਵਾਸਤੇ ਬਾਹਰ ਕੱਢਦੀ ਹੈ ਤਾਂ ਉਹ ਇੱਕ ਸਮੇਂ ਦੀ ਰਸੋਈ ਦੀ ਅਵਸਥਾ ਹੈ, ਪਰਤੂੰ ਰੋਟੀ ਪਕਾ ਲੈਣ ਤੋਂ ਬਾਦ ਉਹੀ ਚੀਜ਼ਾਂ ਉਹ ਥਾਂ ਟਿਕਾਣੇ ਪੁਰ ਰੱਖ ਦਿੰਦੀ ਹੈ। ਇਹ ਉਸ ਰਸੋਈ ਦੀ ਵਿਵਸਥਾ ਹੈ।
ਵਿਵਸਥਾ ਹਮੇਸ਼ਾ ਕੁਝ ਖਾਸ ਨਿਯਮਾਂ ਉਪਰ ਟਿਕੀ ਹੁੰਦੀ ਹੈ। ਇਨ੍ਹਾਂ ਨਿਯਮਾਂ ਨੂੰ ਘੋਖਣ ਉਪਰ ਵਿਵਸਥਾ ਬਾਰੇ ਸਮਝ ਆਉਂਦੀ ਹੈ ਤੇ ਨਾਲ ਹੀ ਉਸ ਸੁਆਣੀ ਦੇ ਸੁਘੜ ਹੋਣ ਦਾ ਵੀ ਪਤਾ ਲਗਦਾ ਹੈ। ਕੰਪਤੁਟਰ ਦੇ ਆਉਣ ਤੋਂ ਪਹਿਲਾਂ ਕਿਸੇ ਦਫਤਰ ਦਾ ਮੇਜ਼ ਇੱਕ ਖਾਸ ਢੰਗ ਨਾਲ ਸਜਾਇਆ ਜਾਂਦਾ ਸੀ। ਕਲਮਾਂ, ਕਲਮਦਾਨ, ਕਾਗਜ਼, ਸਿਆਹੀ, ਸਿਆਹੀ ਚੂਸ, ਡਾਇਰੀ, ਕੈਲੰਡਰ, ਲਿਖਣ ਵਾਲੀ ਮੇਜ਼, ਕਿਤਾਬਾਂ, ਨੋਟ ਬੁੱਕ, ਰਜਿਸਟਰ ਤੇ ਫਾਈਲਾਂ ਸਹੀ ਥਾਂ ਉਪਰ ਟਿਕਾਏ ਜਾਣ ਦਾ ਰਿਵਾਜ਼ ਹੁੰਦਾ ਸੀ। ਇਹ ਸੱਭ ਕੁਝ ਇਸ ਤਰ੍ਹਾਂ ਕੀਤਾ ਜਾਂਦਾ ਸੀ ਕਿ ਲੋੜ ਪੈਣ ਉਪਰ ਜਰੂਰੀ ਕਾਗਜ਼, ਦਸਤਾਵੇਜ਼, ਰਿਕਾਰਡ ਕੰਮ ਕਰਨ ਲਈ ਸਾਹਮਣੇ ਲਿਆਂਦਾ ਜਾ ਸਕੇ। ਇਸ ਵਾਸਤੇ ਹਰ ਦਫਤਰ ਵਿੱਚ ਇੱਕ ਚਪੜਾਸੀ, ਇੱਕ ਕਲਰਕ, ਇੱਕ ਸਟੋਰ ਕੀਪਰ, ਇੱਕ ਡਿਸਪੈਚ ਕਲਰਕ ਦੀ ਲੋੜ ਪੈਂਦੀ ਸੀ। ਪਰ ਹੁਣ ਕੰਪਿਊਟਰ ਦੇ ਨਾਲ਼ ਨਾਲ ਸਿਰਫ ਅਵਸਥਾ ਬਦਲੀ ਹੈ, ਵਿਵਸਥਾ ਨਹੀਂ। ਇੱਕ ਮਸ਼ੀਨ ਸਾਰੇ ਕੰਮ ਕਰ ਰਹੀ ਹੈ। ਇੱਕ ਹੀ ਕੰਪਊਟਰ ਤੁਹਾਡਾ ਸਟੋਰ ਕੀਪਰ ਹੈ, ਕਲਰਕ ਹੈ, ਚਪੜਾਸੀ ਹੈ, ਡਾਕ ਦਾ ਹਿਸਾਬ ਰੱਖਣ ਵਾਲਾ ਹੈ, ਪੜ੍ਹਨ ਲਿਖਣ ਵਾਲਾ ਮੇਜ਼ ਹੈ ਮਤਲਬ ਇੱਕ ਹੀ ਕੰਪਊਟਰ ਇੱਕ ਨਹੀਂ ਸਗੋਂ ਕਈ ਦਫਤਰਾਂ ਦਾ ਕੰਮ ਇੱਕ ਵੇਲੇ ਦੇਖ ਸਕਦਾ ਹੈ। ਇਸ ਵਿੱਚ ਸਿਰਫ ਅਵਸਥਾ ਬਦਲੀ ਹੈ, ਵਿਵਸਥਾ ਨਹੀਂ।ਸਾਡੀ ਜੀਵਨ ਸ਼ੈਲੀ ਦੀ ਵੀ ਇੱਕ ਖਾਸ ਵਿਵਸਥਾ ਹੈ ਜਿਸ ਨੂੰ ਅਸੀਂ ਆਪ ਘੜਦੇ ਹਾਂ। ਇਸ ਦੇ ਆਪਣੇ ਕੁਝ ਖਾਸ ਨਿਯਮ ਹੁੰਦੇ ਹਨ ਜੋ ਸਾਡੀ ਅਵਸਥਾ ਉਪਰ ਅਸਰ ਪਾਉਂਦੇ ਹਨ।
ਸਾਡੀ ਅਵਸਥਾ ਦਰਅਸਲ ਉਨ੍ਹਾਂ ਨਿਯਮਾਂ ਦਾ ਇੱਕ ਵਰਤਾਰਾ ਹੈ। ਇਸ ਨੂੰ ਸੁਧਾਰਨ ਵਾਸਤੇ ਸਾਨੂੰ ਵਿਵਸਥਾ ਨੂੰ ਸਮਝਣਾ ਪੈਂਦਾ ਹੈ ਤੇ ਵਿਵਸਥਾ ਅਨੁਸਾਰ ਸਾਰੇ ਫੈਸਲੇ ਕਰਨੇ ਪੈਂਦੇ ਹਨ।  ਵਿਵਸਥਾ ਇੱਕ order or arrangement of things or system ਹੈ ਜਦੋਂ ਕਿ ਸਾਡੀ ਅਵਸਥਾ ਜੋ ਇੱਕ ਸਮੇਂ ਦੀ state of being ਹੈ। ਜਿਸ ਦੁਨੀਆ ਵਿੱਚ ਅਸੀਂ ਰਹਿੰਦੇ ਹਾਂ ਇਹ ਸਾਡੀ ਅਵਸਥਾ ਹੈ, ਪਰ ਇਹ ਦੁਨੀਆ ਕਿਵੇਂ ਕੰਮ ਕਰਦੀ ਹੈ ਇਹ ਉਸ ਦੀ ਵਿਵਸਥਾ ਤੋਂ ਜਾਣਿਆ ਜਾ ਸਕਦਾ ਹੈ। ਕਿਸੇ ਦੇਸ਼ ਦਾ ਰਾਜਨੀਤਕ ਤੇ ਆਰਥਕ ਢਾਂਚਾ ਉਥੋਂ ਦੀ ਰਾਜਨੀਤਕ ਤੇ ਆਰਥਕ ਵਿਵਸਥਾ ਉਪਰ ਨਿਰਭਰ ਕਰਦਾ ਹੈ। ਇਸ ਵਾਸਤੇ ਉਹ ਨਿਯਮ ਬਣਾਉਂਦੇ ਹਨ ਤੇ ਸਾਰਾ ਕੰਮ ਉਨ੍ਹਾਂ ਨਿਯਮਾਂ ਦੇ ਅਨੁਸਾਰ ਹੀ ਹੁੰਦਾ ਹੈ। ਸਭਿਅਤਾ ਵਿਵਸਥਾ ਹੈ ਤੇ ਸਭਿਆਚਾਰ ਅਵਸਥਾ।
ਧਰਤੀ – ਚੰਦ- ਸੂਰਜ ਤੇ ਇਸ ਦੇ ਨੌਂ ਗ੍ਰਹਿ ਸਾਡੇ ਸੂਰਜੀ ਮੰਡਲ ਦੀ ਆਪਣੀ ਇੱਕ ਵਿਵਸਥਾ ਹੈ। ਗੰਭੀਰ ਅਧਿਅਨ ਤੋਂ ਪਤਾ ਲਗਦਾ ਹੈ ਕਿ ਪੂਰਾ ਬ੍ਰਹਿਮੰਡ ਆਪਣੇ ਆਪ ਵਿੱਚ ਇੱਕ ਵਿਵਸਥਾ ਵਿੱਚ ਵਾਪਰ ਰਿਹਾ ਹੈ। ਇੱਕ ਦਿਨ ਦੇ ਚੌਵੀ ਘੰਟੇ, ਹਰ ਘੰਟੇ ਵਿੱਚ 60 ਮਿੰਟ, ਧਰਤੀ ਦਾ ਆਪਣੇ ਧੁਰੇ ਉਪਰ ਘੁੰਮਣਾ, 365 ¼ ਦਿਨਾਂ ਵਿੱਚ ਸੂਰਜ ਦੁਆਲੇ ਇੱਕ ਚੱਕਰ ਲਾਉਣਾ, ਰੁੱਤਾਂ ਦਾ ਬਦਲਣਾ, ਧਰਤੀ ਦਾ ਝੁਕਾਅ, ਪਾਣੀ ਦਾ ਜਲ-ਚੱਕਰ, ਵਰਖਾ, ਮਾਨਸੂਨ, ਬੱਦਲਾਂ ਦਾ ਅਸਮਾਨ ਵਿੱਚ ਵਿਚਰਨਾ, ਚੁੰਬਕੀ ਤਰੰਗਾਂ, ਇਲੈਕਰੋਨਿਕਸ ਦਾ ਵਤੀਰਾ, ਅਸਮਾਨ ਵਿੱਚ ਗ੍ਰਹਿਣ ਦੀ ਪ੍ਰੀਕ੍ਰਿਆ, ਬ੍ਰਹਮੰਡ ਵਿੱਚ ਸੂਰਜ ਮੰਡਲ, ਗਲੈਕਸੀਆਂ, ਬਿੱਗ ਬੈਂਗ, ਗਲੈਕਸੀ ਦੀ ਖਿਲਾਅ ਵਿੱਚ ਆਪਣੀ ਰਫਤਾਰ, ਧਰਤੀ ਦੀ ਆਪਣੀ ਗਤੀ ਇਹ ਸੱਭ ਕੁਝ ਇੱਕ ਵਿਸ਼ਾਲ ਵਿਵਸਥਾ ਦਾ ਵਰਤਾਰਾ ਹੀ ਤਾਂ ਹਨ। ਇਸ ਦੇ ਆਪਣੇ ਨਿਯਮ ਹਨ ਤੇ ਇਨ੍ਹਾਂ ਨਿਯਮਾਂ ਨੂੰ ਜਾਣ ਲੈਣ ਤੋਂ ਬਾਦ ਮਨੁੱਖ ਇਹ ਸਮਝਣ ਤੇ ਦੱਸਣ ਦੇ ਯੋਗ ਹੋਇਆ ਹੈ ਕਿ ਅੱਗੇ ਕੀ ਹੋਵੇਗਾ। ਜੋ ਵੀ ਹਿਸਾਬ ਕਿਤਾਬ ਮਨੁੱਖ ਨੇ ਲਗਾਇਆ ਇਸ ਦੇ ਸਹੀ ਤੇ ਦਰੁਸਤ ਹੋਣ ਦਾ ਸੱਭ ਵੱਡਾ ਸਬੂਤ ਹੈ ਬ੍ਰਹਿਮੰਡ ਵਿੱਚ ਸਾਡੇ ਯੰਤਰਾਂ ਦੀ ਮੋਜੂਦਗੀ। ਅਸੀਂ ਹੁਣ ਦੂਰਬੀਨਾਂ ਵਰਗੇ ਅਜਿਹੇ ਯੰਤਰ ਸਥਾਪਤ ਕਰ ਚੁੱਕੇ ਹਾਂ ਜਿਨ੍ਹਾਂ ਦੀ ਮਦਦ ਨਾਲ ਅਸੀਂ ਬ੍ਰਹਿਮੰਡ ਵਿੱਚ ਅਰਬਾਂ ਕਿਲੋਮੀਟਰ ਦੂਰ ਵਾਪਰ ਰਹੀ ਕਿਸੇ ਘਟਨਾ ਨੂੰ ਜਾਣ ਸਕਦੇ ਹਾਂ।
ਵਿਗਿਆਨੀ ਇਸ ਵਿਵਸਥਾ ਨੂੰ ਲੱਭਣ ਤੇ ਜਾਣਨ ਦਾ ਕੰਮ ਕਰਦੇ ਹਨ। ਉਹ ਹਰ ਤਰ੍ਹਾਂ ਦੀ ਘੋਖ ਪੜਤਾਲ ਕਰਦੇ ਹਨ ਤੇ ਕੁਦਰਤ ਦੇ ਹਰ ਵਰਤਾਰੇ ਦੀ ਨਿਯਮਾਂ ਸਹਿਤ ਵਿਆਖਿਆ ਕਰਦੇ ਹਨ। ਇਨ੍ਹਾਂ ਨਿਯਮਾਂ ਨੂੰ ਉਹ ਵਿਗਿਆਨ ਦੇ ਵੱਖ ਵੱਖ ਅਦਾਰਿਆਂ ਵਿੱਚ ਵੰਡ ਕੇ ਸਮਝਦੇ ਹਨ। ਜਿਹੜੇ ਨਿਯਮ ਜੀਵਾਂ ਦੀ ਜ਼ਿੰਦਗੀ ਨਾਲ ਸਬੰਧਤ ਹੋਣ ਉਨ੍ਹਾਂ ਨੂੰ ਬਾਇਲੋਜੀ ਦੇ ਵਿਸ਼ੇ ਵਿੱਚ ਰਖਿਆ ਜਾਂਦਾ ਹੈ। ਰਸਾਇਣਾਂ ਬਾਰੇ ਸਾਰੇ ਨਿਯਮ ਰਸਾਇਣ ਵਿਗਿਆਨ ਅਧੀਨ ਆਉਂਦੇ ਹਨ। ਬੀਮਾਰੀਆਂ ਤੇ ਮਨੁੱਖੀ ਸਰੀਰ ਨਾਲ ਸਬੰਧਤ ਸਾਰੇ ਵਿਸ਼ੇ ਮੈਡੀਕਲ ਵਿਗਿਆਨ ਦਾ ਹਿੱਸਾ ਹਨ। ਇਸੇ ਤਰ੍ਹਾਂ ਭੌਤਿਕ ਸ਼ਾਸ਼ਤਰ, ਖਗੋਲ ਸ਼ਾਸ਼ਤਰ ਅਤੇ ਅਜਿਹੇ ਹੀ ਹੋਰ ਕਿੰਨੇ ਸਾਰੇ ਵਿਸ਼ੇ ਹਨ ਜਿਨ੍ਹਾਂ ਵਿੱਚ ਸਾਡੇ ਆਲੇ ਦੁਆਲੇ ਦੀ ਵਿਵਸਥਾ ਦੇ ਨਿਯਮ ਸਮਝੇ, ਜਾਣੇ ਤੇ ਪਰਖੇ ਜਾਂਦੇ ਹਨ। ਇਸ ਖੇਤਰ ਵਿੱਚ ਵਿਗਿਆਨ ਨਿਰੰਤਰ ਪ੍ਰਗਤੀ ਦੇ ਰਾਹ ਉਪਰ ਹੈ। ਅਜੇ ਕੁਝ ਹੀ ਵਰ੍ਹੇ ਪਹਿਲਾਂ ਮਨੁੱਖ ਨੇ ਕੰਪਿਊਟਰ ਵਰਗੇ ਯੰਤਰ ਬਣਾਏ ਹਨ ਜਿਨ੍ਹਾਂ ਵਿੱਚ ਸਾਫਟਵੇਅਰ ਦੀ ਵਰਤੋਂ ਨਾਲ ਤਕਨੋਲੋਜੀ ਨਾਂ ਦੀ ਪ੍ਰਣਾਲੀ ਵਿਕਸਤ ਕੀਤੀ ਗਈ ਹੈ। ਤਕਨੋਲੋਜੀ ਨੇ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿਤਾ ਹੈ। ਅੱਜ ਉਹ ਸੱਭ ਕੁਝ ਸੰਭਵ ਹੋ ਰਿਹਾ ਹੈ ਜੋ ਮਨੁੱਖ ਨੇ ਕਦੇ ਸੋਚਿਆ ਵੀ ਨਹੀਂ ਸੀ।ਤਕਨੋਲੋਜੀ ਮਨੁਖ ਦੀ ਬਣਾਈ ਵਿਵਸਥਾ ਹੈ, ਜਦੋਂ ਕਿ ਸਾਡੇ ਆਲੇ ਦੁਆਲੇ ਵਾਪਰਨ ਵਾਲੀ ਵਿਵਸਥਾ ਜਿਸ ਨੂੰ ਅਸੀਂ ਕੁਦਰਤ ਵੀ ਆਖਦੇ ਹਾਂ, ਇਸ ਦੇ ਨਿਯਮ ਕੁਰਦਤੀ ਹੀ ਵਿਕਸਤ ਹੋਏ ਹਨ। ਕੁਦਰਤ ਦੀ ਵਿਵਸਥਾ ਇੱਕ ਖਾਸ ਤਰ੍ਹਾਂ ਦੀ ਨਿਯਮਬੱਧ ਤਰੀਕੇ ਨਾਲ ਪ੍ਰਗਟ ਹੁੰਦੀ ਹੈ। ਜੋ ਸਾਨੂੰ ਨਜ਼ਰ ਆਉਂਦਾ ਹੈ, ਕੁਦਰਤ ਦੇ ਰੂਪ ਵਿੱਚ, ਇਹ ਉਸ ਵਿਵਸਥਾ ਦਾ ਵਰਤਾਰਾ ਹੈ ਜੋ ਸਾਡੇ ਆਲਾ ਦੁਆਲੇ ਵਾਪਰਦਾ ਹੈ। ਵਿਗਿਆਨ ਨੇ ਇਸ ਨੂੰ ਮਾਦੇ ਦੇ ਰੂਪ ਵਿੱਚ ਪਰਖਿਆ, ਘੋਖਿਆ ਹੈ ਤੇ ਇਸ ਦੇ ਹਰ ਵਰਤਾਰੇ ਦੀ ਪੜਚੋਲ ਕੀਤੀ ਹੈ। ਹੁਣ ਅਸੀਂ ਜਾਣ ਸਕੇ ਹਾਂ ਕਿ ਇਸ ਮਾਦੇ ਦੇ ਸੱਭ ਤੋਂ ਮਹੀਨ ਤੇ ਸੂਖਮ ਕਣ ਦੇ ਵਿੱਚ ਵੀ ਅਸੀਂ ਐਟਮ ਤੇ ਉਸ ਦੇ ਵੱਖ ਵੱਖ ਹਿੱਸਿਆਂ ਬਾਰੇ ਜਾਣ ਲਿਆ ਹੈ। ਮਨੁੱਖੀ ਸਰੀਰ ਦੇ ਸੱਭ ਤੋਂ ਸੂਖ ਹਿੱਸੇ ਨੂੰ ਕੋਸ਼ਿਕਾ ਦੇ ਰੂਪ ਵਿੱਚ ਸਮਝਿਆ ਹੈ ਤੇ ਇਸ ਦੀ ਵਿਵਸਥਾ ਨੂੰ ਜਾਣਨ ਲਈ ਇਸ ਦੇ ਸਾਰੇ ਨਿਯਮਾਂ ਬਾਰੇ ਸਮਝਿਆ ਹੈ। ਕੁਦਰਤ ਦੀ ਵਿਵਸਥਾ ਤੇ ਕੁਦਰਤ ਦੇ ਵਰਤਾਰੇ ਦਾ ਸਾਡੀ ਅਵਸਥਾ ਉਪਰ ਹੋਣ ਵਾਲੇ ਸਾਰੇ ਅਸਰਾਂ ਬਾਰੇ ਵੀ ਜਾਣਿਆ ਹੈ।
ਕੁਦਰਤ ਦੀ ਇਸ ਵਿਵਸਥਾ ਨੂੰ ਸਮਝਣ ਦਾ ਯਤਨ ਕੋਈ ਅਨੋਖਾ ਨਹੀਂ। ਮਨੁੱਖ ਦੇ ਇਤਿਹਾਸ ਨੂੰ ਫੋਲਣ ਉਪਰ ਤੁਹਾਨੂੰ ਮਨੁੱਖ ਦੇ ਇਸ ਯਤਨ ਪਿਛੇ ਨਿਰੰਤਰ ਵਿਕਾਸ ਦਾ ਕ੍ਰਮ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਇਸ ਦਾ ਵਿਗਿਆਨਕ ਪਹਿਲੂ ਇਹ ਹੈ ਕਿ ਇਸ ਨੂੰ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ, ਜਦੋਂ ਮਨੁੱਖਾਂ ਅੰਦਰ ਆਪਣੇ ਆਲੇ ਦੁਆਲੇ ਦਾ ਜ਼ਿਆਦਾ ਬੋਧ ਨਹੀਂ ਸੀ ਤੇ ਉਹ ਆਪੋ ਆਪਣੀ ਸਭਿਅਤਾ ਵਿੱਚ ਹੀ ਵਿਚਰਦੇ ਸਨ ਇਨ੍ਹਾਂ ਸਭਿਆਤਾਵਾਂ ਵਿਚਾਲੇ ਕੋਈ ਪੱਕੇ ਪੀਢੇ ਸੰਚਾਰ ਸਾਧਨ ਵੀ ਮੋਜੂਦ ਨਹੀਂ ਸਨ, ਫਿਰ ਵੀ ਇਸ ਵਿਕਾਸ ਦੀ ਕਹਾਣੀ ਲਗਭਗ ਇੱਕੋ ਜਿਹੀ ਹੈ। ਭਾਰਤੀ ਸਭਿਅਤਾ ਵਾਂਗ ਜਿਹੜੇ ਵਿਸ਼ਵਾਸ ਤੇ ਵਤੀਰੇ ਤੁਹਾਨੂੰ ਭਾਰਤ ਦੀਆਂ ਪੁਰਾਣੀਆਂ ਸਭਿਅਤਾਵਾਂ ਵਿੱਚ ਲੱਭਦੇ ਹਨ ਲਗਭਗ ਉਹੀ ਵਤੀਰੇ ਤੇ ਵਰਤਾਰੇ ਤੁਹਾਨੂੰ ਮਿਸਰ, ਯੂਨਾਨ, ਚੀਨ, ਅਫਰੀਕਨ ਸਭਿਆਤਾਵਾਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਦਿਖਾਈ ਦੇ ਜਾਂਦੇ ਹਨ। ਕੈਲੰਡਰ ਹਰ ਥਾਂ ਚੰਦ ਦੇ ਵਰਤਾਰੇ ਨਾਲ ਜੁੜਿਆ ਹੋਇਆ ਹੈ। ਸੁਰਜ ਨੂੰ ਦੇਵਤਾ ਰੇ ਰੂਪ ਵਿੱਚ ਹਰ ਥਾਂ ਇੱਕੋ ਜਿਹਾ ਵੇਖਿਆ ਸਮਝਿਆ ਜਾਂਦਾ ਹੈ। ਅੱਗ ਹਰ ਥਾਂ ਪਵਿੱਤਰ ਸਮਝੀ ਜਾਂਦੀ ਹੈ। ਹਰ ਥਾਂ ਤੁਹਾਨੂੰ ਦੇਵੀ ਦੇਵਤਿਆਂ ਦਾ ਕ੍ਰਮ ਲੱਭਦਾ ਹੈ ਜੋ ਪਿਛੇ ਕੁਦਰਤ ਦੇ ਕਿਸੇ ਵਰਤਾਰੇ ਨਾਲ ਜੁੜੇ ਹੋਏ ਮੰਨੇ ਜਾਂਦੇ ਹਨ। ਕੀ ਇਹ ਖਾਸ ਗੱਲ ਨਹੀਂ?
ਅਸਲ ਵਿੱਚ ਮਨੁੱਖ ਨੇ ਜਿਵੇਂ ਜਿਵੇਂ ਆਪਣੀ ਸਮਝ ਤੇ ਸੋਝੀ ਦਾ ਵਿਕਾਸ ਕੀਤਾ ਉਵੇਂ ਉਵੇਂ ਉਸ ਨੇ ਕੁਦਰਤ ਦੇ ਹਰ ਵਰਤਾਰੇ ਨੂੰ ਸਮਝਣ ਤੇ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਵਿੱਚ ਇੱਕ ਕ੍ਰਮ ਦੇਖਿਆ ਜਾ ਸਕਦਾ ਹੈ, ਪਰ ਇਹ ਸਿਰਫ ਉਸੇ ਨੂੰ ਹੀ ਸਮਝ ਆਏਗੀ ਜਿਹੜਾ ਮਾਦੇ ਦੇ ਵਿਕਾਸ ਦੀ ਕਹਾਣੀ ਪੜ੍ਹਦਾ ਤੇ ਸਮਝਦਾ ਹੈ। ਜਿਹੜਾ ਇਸ ਨੂੰ ਧਾਰਮਕ ਨਜ਼ਰੀਏ ਨਾਲ ਸੋਚਦਾ ਤੇ ਦੇਖਦਾ ਹੈ ਉਹ ਕਦੇ ਵੀ ਕੁਦਰਤ ਦੀ ਬਾਹਰ ਮੁੱਖੀ ਵਿਵਸਥਾ ਦਾ ਅਧਿਅਨ ਨਹੀਂ ਕਰ ਸਕਦਾ। ਧਾਰਮਕ ਨਜ਼ਰੀਏ ਤੋਂ ਬਗੈਰ ਵਿਚਰਨ ਵਾਲੇ ਵਿਅਕਤੀ ਨੂੰ ਕਿੰਨਾ ਕੁਝ ਆਖਿਆ ਜਾਂਦਾ ਹੈ, ਨਾਸਤਿਕ, ਨਿਗੁਰਾ, ਸਿਰਫਿਰਿਆ, ਬਾਗੀ, ਦੀਵਾਨਾ, ਮੂਰਖ, ਰੱਬ ਤੋਂ ਮੁਨਕਰ ਤੇ ਹੋਰ ਪਤਾ ਨਹੀਂ ਕੀ ਕੁਝ; ਪਰ ਕੀ ਤੁਸੀਂ ਜਾਣਦੇ ਹੋ ਕਿ ਕੋਈ ਵੀ ਵਿਅਕਤੀ ਜੋ ਇਸ ਸੰਸਾਰ ਵਿੱਚ ਵਿਚਰਦਾ ਹੈ, ਉਹ ਕੁਦਰਤ ਦੀ ਇਸ ਵਿਵਸਥਾ ਤੋਂ ਬਾਹਰ ਹੀਂ ਹੈ। ਵਿਗਿਆਨੀ ਵੀ ਇਸ ਵਿਵਸਥਾ ਦੇ ਪਿਛੇ ਨਿਯਮਾਂ ਨੂੰ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਹ ਇਨ੍ਹਾਂ ਨੂੰ ਆਪਣੇ ਤਰੀਕੇ ਨਾਲ ਪਰਖਦਾ ਹੈ ਤੇ ਆਪਣੇ ਨਤੀਜਿਆਂ ਦੀ ਪੜਤਾਲ ਕਰਦਾ ਹੈ। ਉਹ ਆਪਣੀ ਜਾਣਕਾਰੀ ਨੂੰ ਇਸ ਢੰਗ ਨਾਲ ਵਰਤਦਾ ਹੈ ਜਿਸ ਨਾਲ ਜੀਵਨ ਦੀ ਗੁਣਾਤਮਕ ਤਬਦੀਲੀ ਕੀਤੀ ਜਾ ਸਕੇ। ਇੰਜੀਨੀਅਰ ਭਾਫ ਦੇ ਸਿਧਾਂਤ ਦੀ ਵਰਤੋਂ ਕਰਕੇ ਭਾਫ ਦਾ ਇੰਜਣ ਬਣਾਉਂਦਾ ਹੈ ਤੇ ਜੀਵਨ ਵਿੱਚ ਰਫਤਾਰ ਭਰਦਾ ਹੈ। ਬਿਜਲੀ ਦੀ ਖੋਜ ਦਾ ਇਤਿਹਾਸ ਵਿਵਸਥਾ ਦੇ ਨਿਯਮਾਂ ਦੀ ਮਦਦ ਨਾਲ ਅਵਸਥਾ ਨੂੰ ਬਦਲਣ ਦੇ ਤਰੀਕੇ ਦੀ ਰੋਚਕ ਕਹਾਣੀ ਹੈ। ਵਿਗਿਆਨ ਦੀ ਕਹਾਣੀ ਮਨੁੱਖ ਦੇ ਵਿਕਾਸ ਦੀ ਕਹਾਣੀ ਹੈ। ਇਸ ਨੂੰ ਕਿਵੇਂ ਵੀ ਝੁਠਲਾਇਆ ਨਹੀਂ ਜਾ ਸਕਦਾ।ਮਨੁੱਖ ਨੇ ਵਿਵਸਥਾ ਨੂੰ ਸਮਝਿਆ ਤੇ ਉਸ ਦੀ ਬਾਕਾਇਦਗੀ ਦੀ ਆਪੋ ਆਪਣੇ ਤਰੀਕੇ ਨਾਲ ਵਿਆਖਿਆ ਕੀਤੀ। ਇਹ ਉਸ ਦੀ ਤਰਕਸੰਗਤ ਹੋਣ ਦੀ ਯੁਕਤੀ ਸੀ ਕਿ ਉਹ ਦੇਵੀ ਦੇਵਤਿਆਂ ਦੀ ਕਲਪਨਾ ਕਰ ਸਕਿਆ।
ਜੇ ਉਹ ਅਜਿਹਾ ਨਾ ਕਰਦਾ ਤਾਂ ਫਿਰ ਕੀ ਹੁੰਦਾ? ਇਹ ਵਿਚਾਰਨ ਵਾਲੀ ਗੱਲ ਹੈ। ਜੇ ਭਲਾ ਸੋਝੀ ਦਾ ਵਿਕਾਸ ਦਾ ਹੋਇਆ ਹੁੰਦਾ ਤਾਂ ਕੁਝ ਇਸ ਤਰ੍ਹਾਂ ਵੀ ਤਾਂ ਸੋਚਿਆ ਜਾ ਸਕਦਾ ਸੀ ਕਿ ਮਨੁੱਖ ਇਸ ਧਰਤੀ ਉਪਰ ਏਲੀਅਨ ਹੈ ਤੇ ਕਿਸੇ ਹੋਰ ਗ੍ਰਹਿ ਤੋਂ ਆਇਆ ਹੈ। ਉਸ ਨੇ ਇਸ ਧਰਤੀ ਦਾ ਵਾਤਾਵਰਨ ਬਣਾਇਆ। ਇਹ ਜੀਵ ਜੰਤੂ, ਰੁੱਖ ਬਨਾਸਪਤੀ ਉਹ ਆਪਣੇ ਨਾਲ ਲੈ ਕੇ ਆਇਆ। ਮੰਗਲ ਉਪਰ ਇਸ ਦਾ ਸਵਰਗ ਹੈ ਤੇ ਸ਼ੁੱਕਰ ਉਪਰ ਨਰਕ, ਮਰਕੇ ਸਾਰੇ ਮਨੁੱਖ ਸ਼ਨੀ ਗ੍ਰਹਿ ਉਪਰ ਪਹੁੰਚਦੇ ਹਨ ਜਿਥੋਂ ਉਨ੍ਹਾਂ ਦੇ ਕੰਮਾਂ ਦਾ ਹਿਸਾਬ ਕੀਤਾ ਜਾਂਦਾ ਹੈ ਤੇ ਫਿਰ ਉਨ੍ਹਾਂ ਦੇ ਕਰਮਾਂ ਦੇ ਅਧਾਰ ਤੇ ਨਰਗ ਤੇ ਸੁਰਗ ਮਿਲਦੇ ਹਨ। ਜੇ ਕਿਸੇ ਧਾਰਮਕ ਗ੍ਰੰਥ ਵਿੱਚ ਇਹ ਸਾਰਾ ਕੁਝ ਏਦਾਂ ਲਿਖਿਆ ਮਿਲਦਾ ਤਾਂ ਫੇਰ ਕੀ ਹੋਣਾ ਸੀ? ਪਰ ਇਸ ਤਰ੍ਹਾਂ ਨਹੀਂ ਹੈ। ਮਨੁੱਖ ਦੀ ਵਿਵਸਥਾ ਨੂੰ ਜਾਣਨ ਦੀ ਕੋਸ਼ਿਸ਼ ਦਾ ਵੀ ਬਾਕਾਇਦਾ ਵਿਕਾਸ ਹੋਇਆ ਉਸ ਨੇ ਇਸ ਵੀ ਵਿਆਖਿਆ ਆਪਣੇ ਆਲੇ ਦੁਆਲੇ ਦੀ ਅਵਸਥਾ ਨੂੰ ਸਮਝਣ ਦੇ ਯਤਨ ਵੱਜੋਂ ਕੀਤੀ ਤੇ ਹੌਲੀ ਹੌਲੀ ਉਹ ਵਿਗਿਆਨ ਨਾਲ ਜੁੜ ਗਿਆ।
ਇਸ ਵਿਕਾਸ ਦੀ ਕਹਾਣੀ ਵਿੱਚ ਕਈ ਪੜਾਅ ਆਏ, ਜਿਨ੍ਹਾਂ ਚੋਂ ਮਿਥਿਹਾਸ ਤੇ ਧਰਮ ਦੋ ਬੜੇ ਹੀ ਖਾਸ ਮਹੱਤਵ ਪੂਰਨ ਬਿੰਦੂ ਮੰਨੇ ਜਾਣੇ ਚਾਹੀਦੇ ਹਨ। ਧਰਮ ਨੇ ਮਨੁੱਖ ਨੂੰ ਮਿਲ ਕੇ ਕੰਮ ਕਰਨਾ, ਸਮੂਹਕ ਕਿਰਤ ਦੀ ਆਦਤ ਪਾਈ। ਸਮੂਹ ਵਿੱਚ ਕੰਮ ਕਰਨ ਦੀ ਲੋੜ ਤੋਂ ਭਾਸਾ ਦਾ ਵਿਕਾਸ ਹੋਇਆ। ਇੱਕ ਦੂਜੇ ਤੱਕ ਗੱਲ ਪੁਚਾਉਣ ਲਈ ਸੰਚਾਰ ਦਾ ਵਿਕਾਸ ਹੋਇਆ ਤੇ ਇਸ ਤਰ੍ਹਾਂ ਅਸੀਂ ਆਪਣੀ ਵਰਤਮਾਨ ਸਮੇਂ ਤੱਕ ਪਹੁੰਚੇ ਹਾਂ। ਵਿਵਸਥਾ ਨੂੰ ਜਾਣ ਕੇ ਤੇ ਸਮਝ ਕੇ ਹੀ ਅਵਸਥਾ ਨੂੰ ਬਦਲਿਆ ਜਾ ਸਕਦਾ ਪਰ ਕੁਦਰਤ ਦੀ ਇਸ ਵਿਵਸਥਾ ਨੂੰ ਬਦਲਣਾ ਮੁਸ਼ਕਲ ਹੈ। ਸਬਜੀਆਂ, ਬੀਜਾਂ, ਫਲਾਂ ਦੇ ਅਕਾਰ, ਖੁਸ਼ਬੂ, ਰੰਗ, ਰੂਪ ਬਦਲੇ ਜਾ ਸਕਦੇ ਹਨ ਇਹ ਉਨ੍ਹਾਂ ਦੀ ਇੱਕ ਸਮੇਂ ਦੀ ਅਵਸਥਾ ਹੈ ਪਰ ਜਿਸ ਕੁਦਰਤ ਦੇ ਨਿਯਮ ਉਪਰ ਅਧਾਰਤ ਉਹ ਵਿਕਾਸ ਕਰਦੇ ਉਸ ਨਿਯਮ ਨੂੰ ਨਹੀਂ ਬਦਲਿਆ ਜਾ ਸਕਦਾ।
ਕੁਦਰਤ ਦੀ ਇਸ ਬਹੁ-ਪੱਖੀ, ਬਹੁ-ਮੰਤਵੀ ਤੇ ਵੱਡ ਅਕਾਰੀ ਵਿਵਸਥਾ ਦੀ ਥਾਹ ਲਾਉਣਾ ਤੇ ਸਮਝਣਾ ਮੁਸ਼ਕਲ ਹੈ। ਕਥਨਾ ਕਥੀ ਨਾ ਆਵੈ ਤੋਟਿ ਜਾਂ ਕੋਹ ਕਰੋੜੀ ਚਲਤਿ ਨਾ ਅੰਤਿ ਵਾਂਗ। ਧਰਤੀ ਦੀ ਆਪਣੀ ਗਤੀ ਸਾਡੇ ਬ੍ਰਹਿਮੰਡ ਵਿੱਚ 390 ਕਿਲੋਮੀਟਰ ਪ੍ਰਤੀ ਸਕਿੰਟ ਹੈ ਤੇ ਇਸ ਦੀ ਇਹ ਗਤੀ ਤੇ ਦਿਸ਼ਾ ਨੂੰ ਮਨੁੱਖ ਦੀ ਕੋਈ ਵਾਹ ਬਦਲ ਨਹੀਂ ਸਕਦੀ। ਸੂਰਜ ਮੰਡਲ ਆਪਣੇ ਵਰਗੇ ਲੱਖਾਂ ਤਾਰਾ ਸਮੂਹ ਦੇ ਨਾਲ ਉਸ ਗਲੈਕਸੀ ਦਾ ਹਿੱਸਾ ਹੈ ਜਿਹੜਾ ਬ੍ਰਹਿਮੰਡ ਵਿੱਚ ਉਡਦੀ ਜਾ ਰਹੀ ਹੈ। ਇਹ ਆਪਣੇ ਵਰਗੀਆਂ ਹੋਰ ਲੱਖਾਂ ਗਲੈਕਸੀਆਂ ਨਾਲ ਬ੍ਰਹਿਮੰਡ ਵਿੱਚ ਚੱਕਰ ਲਾ ਰਹੀ ਹੈ। ਇਹ ਸੱਭ ਕੁਝ ਕੁਦਰਤ ਦੇ ਉਨ੍ਹਾਂ ਨਿਯਮਾਂ ਦੇ ਆਧਾਰ ਤੇ ਵਾਪਰਦਾ ਹੈ ਜਿਸ ਨੂੰ ਅਸੀਂ ਕੁਦਰਤ ਦੀ ਵਿਵਸਥਾ ਆਖਦੇ ਹਾਂ। ਇਨ੍ਹਾਂ ਚੋਂ ਬਹੁਤਾ ਸਾਰੇ ਨਿਯਮਾਂ ਨੂੰ ਲੱਭਿਆ ਜਾ ਚੁਕਿਆ ਹੈ। ਕੁਝ ਨਿਯਮ ਹੁਣ ਪਤਾ ਲੱਗ ਰਹੇ ਹਨ। ਜਿਵੇਂ ਚੁੰਬਕੀ ਤਰੰਗਾਂ ਦਾ ਨਿਯਮ ਹਾਲੇ ਇਸੇ ਸਾਲੇ ਹੀ ਪਤਾ ਲੱਗਿਆ ਹੈ। ਬਲੈਕ ਹੋਲ ਦੇ ਨਾਲ ਸਬੰਧਤ ਬਹੁਤੀ ਜਾਣਕਾਰੀ ਮਿਲ ਗਈ ਹੈ। ਬ੍ਰਹਮੰਡਿ ਦੀ ਉਤਪਤੀ ਬਾਰੇ ਜ਼ਮੀਨ ਦੇ ਹੇਠਾਂ ਯੂਰੋਪ ਵਿੱਚ ਜਿਹੜਾ ਕਈ ਕਿਲੋਮੀਟਰ ਲੰਬੀ ਸੁਰੰਗ ਵਿੱਚ ਤਜਰਬਾ ਕੀਤਾ ਗਿਆ ਉਹ ਬਿਗ ਬੈਂਗ ਦੇ ਸਿਧਾਂਤ ਨੂੰ ਪਰਖਣ ਵਾਸਤੇ ਸੀ। ਉਸ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਗਿਆਨੀਆਂ ਦਾ ਇੱਕ ਅੰਦਾਜ਼ਾ ਸਹੀ ਸਾਬਤ ਹੋਇਆ ਹੈ ਕਿ ਬਿੱਗ ਬੈਂਗ ਕਿਸ ਤਰ੍ਹਾਂ ਹੋਇਆ ਤੇ ਉਸ ਤੋਂ ਕਿਵੇਂ ਸ਼੍ਰਿਸ਼ਟੀ ਆਪਣੀ ਹੋਂਦ ਵਿੱਚ ਆਈ ਐਟਮੀ ਦੇ ਇੱਕ ਨਵੇਂ ਕਣ ਦੀ ਖੋਜ ਹੋਈ ਜਿਸ ਨੂੰ ਬੋਸੋਨ ਕਣ ਕਿਹਾ ਗਿਆ। ਵਿਗਿਆਨੀਆਂ ਨੇ ਉਸ ਦਾ ਨਾਂ ਗਾਡ ਪਾਰਟੀਕਲ ਰੱਖਿਆ, ਕੁਝ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਸ਼ਾਇਦ ਉਨ੍ਹਾਂ ਰੱਬ ਦੀ ਖੋਜ ਕਰ ਲਈ ਹੈ। ਪਰ ਇਹ ਸਿਰਫ ਇੱਕ ਨਾਂ ਸੀ ਜੋ ਵਿਗਿਆਨੀਆਂ ਨੇ ਉਸ ਕਣ ਨੂੰ ਦਿਤਾ। ਜੇ ਦੇਖਿਆ ਜਾਵੇ ਰੱਬ, ਪ੍ਰਮਾਤਮਾ, ਅੱਲਾ, ਵਾਹਿਗੁਰੂ, , ਗਾਡ ਇਹ ਸੱਭ ਵੱਖੋ ਵੱਖਰੀਆਂ ਭਾਸਾਵਾਂ ਦੇ ਸ਼ਬਦ ਹਨ ਜਿਹੜੇ ਮਨੁੱਖ ਨੇ ਉਸ ਵਿਵਸਥਾ ਵਾਸਤੇ ਵਰਤੇ ਹਨ। ਇਹ ਮਹਿਜ਼ ਨਾਂ ਹਨ, ਸਾਰੇ ਨਾਂ ਸ਼ਬਦ ਹੁੰਦੇ ਹਨ ਤੇ ਇਹ ਸਾਰੇ ਸ਼ਬਦ ਭਾਸ਼ਾ ਚੋਂ ਪੈਦਾ ਹੁੰਦੇ ਹਨ। ਸਾਰੀਆਂ ਭਾਸ਼ਾਵਾਂ ਮਨੁੱਖ ਨੇ ਘੜੀਆਂ ਹਨ। ਸੋ ਇਹ ਨਾਂ ਵੀ ਮਨੁੱਖ ਦੀ ਦੇਣ ਹਨ। ਇਨ੍ਹਾਂ ਨੂੰ ਕੰਪਿਊਟਰ ਦੀ ਸਕਰੀਨ ਉਪਰ ਬਣੇ ਆਈਕਨ ਨਾਲ ਮਿਲਾ ਕੇ ਸਮਝਿਆ ਜਾ ਸਕਦਾ ਹੈ। ਸਾਰੇ ਆਇਕਨ ਜੋ ਤੁਹਾਨੂੰ ਸਕਰੀਨ ਉਪਰ ਨਜ਼ਰ ਆਉਂਦੇ ਹਨ ਇਹ ਉਸ ਤਕਨੋਲੋਜੀ ਦੇ ਵਰਤਾਰੇ ਦੇ ਪ੍ਰਤੀਕ ਵੱਜੋਂ ਹਨ ਜਿਹੜੀ ਇਨ੍ਹਾਂ ਨੂੰ ਕਲਿਕ ਕਰਨ ਨਾਲ ਕੰਮ ਕਰਨ ਲੱਗਦੀ ਹੈ।
ਸੋ ਇਸ ਬਾਰੇ ਸਾਨੂੰ ਕਿਸੇ ਭਰਮ ਜਾਂ ਭੁਲੇਖੇ ਦਾ ਸ਼ਿਕਾਰ ਹੋਣ ਦੀ ਲੋੜ ਨਹੀਂ। ਸਾਰੇ ਦੇਵੀ ਦੇਵਤੇ ਵੀ ਕੁਦਰਤ ਦੇ ਕਿਸੇ ਨਾ ਕਿਸੇ ਵਰਤਾਰੇ ਦੀ ਹੀ ਪ੍ਰਤੀਨਿਧਤਾ ਕਰਦੇ ਹਨ। ਇਹ ਉਸ ਵਿਵਸਥਾ ਦੇ ਪ੍ਰਤੀਕ ਹਨ। ਸਾਨੂੰ ਇਨ੍ਹਾਂ ਚੋਂ ਉਹੀ ਵਿਵਸਥਾ ਨਜ਼ਰ ਆਉਂਣੀ ਚਾਹੀਦੀ ਹੈ। ਜੇ ਮੇਰੀ ਗੱਲ ਦਾ ਯਕੀਨ ਨਹੀਂ ਤਾਂ ਭਗਤ ਕਬੀਰ ਜੀ ਦੀ ਇਹ ਖੂਬਸੂਰਤ ਤਸ਼ਬੀਹ ਦੇਖ ਲਵੋ, ਸਮਝ ਆ ਜਾਏਗੀ-
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ 
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ
 ॥੧॥
ਭੂਲੀ ਮਾਲਨੀ ਹੈ ਏਉ  ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ 
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ
 
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ
 ॥੨॥
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ
 
ਜੇ ਏਹ ਮੂਰਤਿ
  ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ
 
ਭੋਗਨਹਾਰੇ ਭੋਗਿਆ ਇਸੁ
  ਮੂਰਤਿ ਕੇ ਮੁਖ ਛਾਰੁ ॥੪॥
ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ
 
ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ
  ਕਰਿ ਹਰਿ ਰਾਇ ॥੫॥੧॥੧੪॥
ਬ੍ਰਹਮ ਪਾਤੀ, ਭਾਵ ਪੱਤਿਆਂ ਵਿੱਚ ਬ੍ਰਹਮ ਦਾ ਨਿਵਾਸ ਹੈ, ਬਿਸਨ ਡਾਰੀ, ਵਿਸ਼ਨੂੰ ਟਾਹਣੀ ਵਿੱਚ ਹੈ, ਫੂਲ ਸੰਕਰ ਦੇਊ, ਤੇ ਸ਼ੰਕਰ ਦੇਵਤਾ ਫੁੱਲ ਵਿੱਚ ਮੋਜੂਦ ਹੈ। ਤਿੰਨ ਦੇਵਤੇ ਜਿਹੜੇ ਪ੍ਰਤਖ ਨਜ਼ਰ ਆਉਂਦੇ ਹਨ ਹੇ ਮਾਲਣ ਉਹ ਤੂੰ ਤੋੜੀ ਜਾ ਰਹੀ ਹੈਂ, ਕਿਸ ਦੀ ਸੇਵਾ ਕਰਨਾ ਚਾਹੁੰਦੀ ਹੈਂ। ਕਬੀਰ ਜੀ ਦੇ ਇਸ ਸਧਾਰਨ ਦਿਖਾਈ ਦੇਣ ਵਾਲੇ ਸ਼ਬਦ ਵਿੱਚ ਉਹ ਚਾਬੀ ਮੋਜੂਦ ਹੈ ਜਿਸ ਨਾਲ ਗੁਰਬਾਣੀ ਦੇ ਸਾਰੇ ਤਾਲੇ ਖੋਲ੍ਹੇ ਜਾ ਸਕਦੇ ਹਨ। ਬ੍ਰਹਮਾ ਉਤਪਤੀ ਦਾ ਦੇਵਤਾ ਜਰੂਰ ਹੈ ਪਰ ਇਥੇ ਵਿਵਸਥਾ ਦੇ ਉਨ੍ਹਾਂ ਨਿਯਮਾਂ ਨੂੰ ਹੀ ਬ੍ਰਹਮ ਕਿਹਾ ਗਿਆ ਹੈ ਜੋ ਉਤਪਤੀ ਦੇ ਨਿਯਮਾਂ ਦਾ ਸੰਚਾਲਨ ਕਰਦਾ ਹੈ, ਤੇ ਪਾਲਣ ਪੋਸ਼ਣ ਤੇ ਵਧਣ ਫੁੱਲਣ ਦੇ ਨਿਯਮਾਂ ਨੂੰ ਵਿਸ਼ਨੂੰ ਕਿਹਾ ਗਿਆ ਹੈ, ਤੇ ਫੁੱਲ ਕਿਉਂ ਕਿ ਕਿਸੇ ਪੌਦੇ ਦਾ ਲਿੰਗ ਹੈ, ਇਸ ਲਈ ਇਹ ਲੈਂਗਿਕ ਕ੍ਰਿਆਵਾਂ (reproductive system) ਨੂੰ ਦਰਸਾਉਂਦਾ ਹੈ ਸੋ ਇਸ ਵਿੱਚ ਸ਼ੰਕਰ ਦਾ ਨਿਵਾਸ ਮੰਨਿਆ ਗਿਆ ਹੈ। ਮਸਲਨ ਇਹ ਦੇਵੀ ਦੇਵਤੇ ਮਹਿਜ਼ ਕੁਦਰਤ ਦੇ ਵਰਤਾਰਿਆਂ ਦੇ ਪ੍ਰਤੀਕ ਰੂਪ ਹਨ। ਜਦੋਂ ਅਸੀਂ ਆਪਣੀ ਬੋਲੀ ਵਿੱਚ ਆਖਦੇ ਹਾਂ ਕਿ ਰੱਬ ਦਾ ਭੈਅ ਤਾਂ ਇਸ ਦਾ ਮਤਲਬ ਹੁੰਦਾ ਹੈ, ਵਿਵਸਥਾ ਦੇ ਨਿਯਮਾਂ ਦਾ ਡਰ, ਇਹ ਵਿਵਸਥਾ ਕਿਸੇ ਦਾ ਲਿਹਾਜ ਨਹੀਂ ਕਰਦੀ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਜਾਤ ਪਾਤ ਨੂੰ ਵੀ ਪ੍ਰਵਾਨ ਨਹੀਂ ਕਰਦੀ, ਕਿਸੇ ਦੀ ਅਧੀਨਗੀ ਨਹੀਂ ਲੈਂਦੀ ਤੇ ਆਪਣੇ ਨਿਯਮਾਂ ਵਿੱਚ ਹੀ ਵਿਗਸਦੀ ਹੈ। ਇਹ ਸਮਝਣ ਦੀ ਲੋੜ ਹੈ। ਕੋਈ ਪਾਠ ਕੋਈ ਧਾਰਮਕ ਪੂਜਾ ਇਸ ਨੂੰ ਖੁਸ਼ ਨਹੀਂ ਕਰ ਸਕਦੀ। ਤੁਸੀਂ ਆਪਣੀ ਧਾਰਮਕ ਕ੍ਰਿਆਵਾਂ ਨਾਲ ਇਸ ਵਿਵਸਥਾ ਨੂੰ ਭੋਰਾ ਵੀ ਬਦਲ ਨਹੀਂ ਸਕਦੇ। ਇਸ ਨੂੰ ਪ੍ਰਵਾਨ ਕਰਨ ਵਿੱਚ ਤੁਹਾਡੀ ਭਲਾਈ ਹੈ।


4.24.2016

Simaran

ਸਿਮਰਨ ਸੇਵਾ ਪਾਪ ਪੁੰਨ

ਸੜਕ ਦੇ ਨਿਯਮ ਸਿੱਖਣੇ ਹਨ ਤਾਂ ਪਹਿਲਾਂ ਜਾਣੋ ਕਿ ਸੜਕ ਉਪਰ ਕਿਹੜਾ ਪਾਸਾ ਆਉਣ ਤੇ ਜਾਣ ਵਾਲਿਆਂ ਲਈ ਬਣਾਇਆ ਗਿਆ ਹੈ। ਤੁਸੀਂ ਭੀੜ ਵਿੱਚ ਇੱਕ ਦੂਜੇ ਨਾਲ ਟਕਰਾਉਣ ਤੋਂ ਬਚੋਗੇ। ਖੱਬਾ ਪਾਸਾ ਜਾਣ ਵਾਲਿਆਂ ਲਈ ਹੈ, ਇਸ ਲਈ ਸਦਾ ਖੱਬੇ ਪਾਸੇ ਚੱਲੋ। ਜੀ ਹਾਂ ਖੱਬੇ ਪਾਸੇ ਚੱਲੋ, ਆਪਣੇ ਖੱਬੇ ਹੱਥ, ਉਹ ਹੱਥ ਜਿਸ ਨੂੰ ਤੁਸੀਂ ਖੱਬਾ ਆਖਦੇ ਹੋ, ਉਸ ਪਾਸੇ ਦੀ ਵਰਤੋਂ ਕਰੋ। ਤੁਹਾਡੇ ਅੱਗੇ ਪਿਛੇ ਸਾਰੇ ਹੀ ਜਾਣ ਵਾਲੇ ਹੋਣਗੇ। ਹੁਣ ਇਨ੍ਹਾਂ ਵਾਕਾਂ ਦਾ ਅਭਿਆਸ ਕਰੋ। ਖੱਬੇ ਪਾਸੇ ਚੱਲੋ..... ਖੱਬੇ ਪਾਸੇ ਚੱਲੋ. ਖੱਬੇ ਪਾਸੇ ਚੱਲੋ, ਸਦਾ ਖੱਬੇ ਪਾਸੇ ਚੱਲੋ, ਖੱਬੇ ਪਾਸੇ ਚੱਲੋ, ਖੱਬੇ ਪਾਸੇ ਚੱਲੋ...ਇਨ੍ਹਾਂ ਸ਼ਬਦਾਂ ਨੂੰ ਬਾਰ ਬਾਰ ਦੁਹਰਾਓ, ਸਵੇਰੇ, ਸ਼ਾਮ, ਦੋ ਘੰਟੇ ਲਈ। ਆਪਣਾ ਧਿਆਨ ਇਨ੍ਹਾਂ ਸ਼ਬਦਾਂ ਵਿੱਚ ਟਿਕਾਓ ਕਿ ਤੁਹਾਨੂੰ ਇਨ੍ਹਾਂ ਸ਼ਬਦਾਂ ਦੀ ਧੁਨ ਤੁਹਾਡੇ ਹਿਰਦੇ ਵਿੱਚ ਸੁਣਨੀ ਸ਼ੁਰੂ ਹੋ ਜਾਵੇ। ਹੈਂ? ਕੀ ਕਿਹਾ? ਤੁਸੀਂ ਸੜਕ ਦੇ ਨਿਯਮ ਸਿੱਖ ਲਏ ਹਨ? ਦੋ ਚਾਰ ਦਿਨਾਂ ਵਾਸਤੇ ਨਹੀਂ, ਦੋ ਚਾਰ ਮਹੀਨੇ ਵੀ ਨਹੀਂ ਸਗੋਂ ਦੋ ਚਾਰ ਸਾਲ ਲਾਓ ਤੇ ਦੇਖੋ, ਕੀ ਤੁਸੀਂ ਸੜਕ ਦੇ ਨਿਯਮਾਂ ਬਾਰੇ ਸਿੱਖ ਲਿਆ ਹੈ। ਸੜਕ ਉਪਰ ਜਾਣ ਦੀ ਲੋੜ ਨਹੀਂ, ਸਿਰਫ ਨਿਯਮ ਰਟਣੇ ਜਰੂਰੀ ਹਨ।

ਤੁਸੀਂ ਸਿਮਰਨ ਕਰ ਰਹੇ ਹੋ, ਸੜਕ ਦੇ ਨਿਯਮਾਂ ਦਾ ਸਵਾਸ ਸਵਾਸ, ਤੁਸੀਂ ਸੜਕ ਦੇ ਨਿਯਮ ਜਰੂਰ ਸਮਝ ਲਏ ਹੋਣਗੇ ਤੇ ਹੁਣ ਤੁਹਾਨੂੰ ਸੜਕ ਉਪਰ ਜਾਣ ਤੋਂ ਕੋਈ ਖਤਰਾ ਨਹੀਂ। ਠੀਕ ਹੀ ਤਾਂ ਕੀਤਾ ਹੈ ਤੁਸੀਂ ਹੁਣ ਤੱਕ, ... ਕੀ ਇਹ ਠੀਕ ਨਹੀਂ? ਔਹ, ਮੈਂ ਸਮਝ ਗਿਆ, ਸੜਕ ਉਪਰ ਤੁਰੇ ਬਿਨਾਂ ਤਾਂ ਸੜਕ ਦੇ ਨਿਯਮਾਂ ਦਾ ਕੋਈ ਲਾਭ ਨਹੀਂ, ਸੜਕ ਉਪਰ ਆਉਣ ਜਾਣ ਦਾ ਅਭਿਆਸ ਕਰਨ ਨਾਲ ਹੀ ਪਤਾ ਲੱਗੇਗਾ ਕਿ ਕੌਣ ਠੀਕ ਕਰ ਰਿਹਾ ਹੈ ਤੇ ਕੌਣ ਗ਼ਲਤ, ਅਤੇ ਇਹ ਵੀ ਕਿ ਠੀਕ ਕੀ ਹੁੰਦਾ ਹੈ ਤੇ ਗ਼ਲਤ...। ਬਿਲਕੁਲ ਸਹੀ, ਜੇ ਸੜਕ ਦੇ ਨਿਯਮ ਰਟਣ ਨਾਲ ਸੜਕ ਦੇ ਨਿਯਮਾਂ ਦੀ ਸੋਝੀ ਨਹੀਂ ਹੋ ਸਕਦੀ ਤਾਂ ਰੱਬ ਦੇ ਨਾਂ ਦੇ ਸਿਮਰਨ ਨਾਲ ਤਾਂ ਰੱਬ ਨੂੰ ਜਾਣਿਆ ਨਹੀਂ ਜਾ ਸਕਦਾ।

ਕਿਸੇ ਨੂੰ ਜਾਣਨ ਲਈ ਉਸ ਨਾਲ ਵਰਤਣਾ ਪੈਂਦਾ ਹੈ। ਵਿਹਾਰਕ ਸੱਚ ਤਾਂ ਇਹੋ ਹੈ, ਇਹ ਅਨੁਭਵ ਉਪਰ ਅਧਾਰਤ ਹੈ। ਤੁਸੀਂ ਕਿਸੇ ਦੇ ਨਾਂ ਤੋਂ ਉਸ ਬਾਰੇ ਕੀ ਅੰਦਾਜ਼ਾ ਲਾ ਸਕਦੇ ਹੋ? ਬਿਨਾਂ ਮਿਲੇ ਉਸ ਦੇ ਸੁਭਾਅ, ਕੰਮ ਕਰਨ ਦੇ ਢੰਗ, ਬਾਰੇ ਕੀ ਦੱਸ ਸਕਦੇ ਹੋ। ਕਿਸੇ ਨੂੰ ਜਾਣਨ ਤੇ ਸਮਝਣ ਲਈ ਤੁਹਾਨੂੰ ਉਸ ਨੂੰ ਮਿਲਣਾ ਪਵੇਗਾ, ਉਸ ਨਾਲ ਬੈਠਣਾ ਪਵੇਗਾ, ਉਸ ਦੀਆਂ ਗੱਲਾਂ ਤੋਂ ਉਸ ਦੇ ਵਤੀਰੇ ਤੋਂ ਉਸ ਬਾਰੇ ਕੁਝ ਅਜਿਹੀ ਸੂਚਨਾ ਲੱਭਣ ਦੀ ਕੋਸ਼ਿਸ਼ ਕਰੋਗੇ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਉਹ ਕਿਹੋ ਜਿਹਾ ਵਿਅਕਤੀ ਹੈ। ਅਨੁਭਵ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਇਸ ਤੋਂ ਬਿਨਾਂ ਜ਼ਿੰਦਗੀ ਦਾ ਸੱਚ ਨਹੀਂ ਜਾਣਿਆ ਜਾ ਸਕਦਾ। ਕਿਸੇ ਦੇ ਨਾਂ ਬਾਰ ਬਾਰ ਲੈਣ ਨਾਲ ਵੀ ਉਸ ਦੀ ਸਮਝ ਨਹੀਂ ਆ ਸਕਦੀ। ਸੋ ਸਿਮਰਨ ਦਾ ਭਾਵ ਰਟਣਾ ਜਾਂ ਬਾਰ ਬਾਰ ਬੋਲਣਾ, ਮਨ ਨੂੰ ਕਿਸੇ ਆਹਰ ਲਾਉਣ ਦਾ ਤਰੀਕਾ ਤਾਂ ਹੋ ਸਕਦਾ ਹੈ, ਪਰ ਕਿਸੇ ਨੂੰ ਜਾਣਨ ਜਾਂ ਸਮਝਣ ਵਿੱਚ ਇਸ ਦੀ ਕੋਈ ਭੂਮਿਕਾ ਨਹੀਂ।

ਸਿਮਰਨ ਤੋਂ ਭਾਵ ਯਾਦ ਕਰਨਾ ਹੈ ਜਾਂ ਯਾਦ ਰੱਖਣਾ ਜਾਂ ਚੇਤੇ ਵਿੱਚ ਵਸਾਉਣਾ ਹੈ। ਸਿਮਰਨ ਤੋਂ ਭਾਵ ਕਿਸੇ ਗੱਲ ਨੂੰ ਯਾਦ ਦਾ ਹਿੱਸਾ ਬਣਾਉਣਾ ਹੈ। ਨਾਸਮਝ ਬੱਚਿਆਂ ਨੂੰ ਕੁਝ ਯਾਦ ਕਰਾਉਣਾ ਹੋਵੇ ਤਾਂ ਉਸ ਨੂੰ ਬਾਰ ਬਾਰ ਦੁਹਰਾਇਆ ਜਾਂਦਾ ਹੈ। ਉਹ ਇਸ ਲਈ ਕਿ ਬੱਚੇ ਇਹ ਨਹੀਂ ਜਾਣਦੇ ਹੁੰਦੇ ਕਿ ਕੋਈ ਗਲ ਯਾਦ ਕਿਵੇਂ ਰੱਖੀ ਜਾਂਦੀ ਹੈ। ਇਸੇ ਲਈ ਉਹ ਸਕੂਲਾਂ ਵਿੱਚ ਪਹਾੜਿਆਂ ਦਾ ਗਿਣਤੀ ਦਾ, ਮੁਹਾਰਨੀ ਦਾ ਅਭਿਆਸ ਕਰਦੇ ਦੇਖੇ ਜਾ ਸਕਦੇ ਹਨ। ਪਰ ਕੀ ਇਹੋ ਵਿਧੀ ਹੈ ਕਿਸੇ ਗੱਲ ਨੂੰ ਚੇਤੇ ਰੱਖਣ ਦੀ? ਸ਼ਾਇਦ ਨਹੀਂ। ਯਾਦ ਰੱਖਣ ਦਾ ਕੰਮ ਮਨ ਦਾ ਹੈ ਤੇ ਮਨ ਕਿਸੇ ਗੱਲ ਨੂੰ ਨਾ ਸ਼ਬਦਾਂ ਵਿਚ ਯਾਦ ਰੱਖਦਾ ਹੈ ਤੇ ਨਾ ਸ਼ਬਦਾਂ ਦੀ ਦੁਹਰਾਈ ਵਿੱਚ। ਮਨ ਕਿਸੇ ਗੱਲ ਨੂੰ ਤਸਵੀਰ ਦੀ ਸ਼ਕਲ ਵਿੱਚ ਸਾਂਭਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਕਿਸੇ ਗੱਲ ਨੂੰ ਚੇਤੇ ਰੱਖਣ ਤਾਂ ਉਸ ਨੂੰ ਸੁਖਦ ਪਲਾਂ ਦਾ ਅਨੁਭਵ ਕਰਾਉਂਦੀ ਹੋਈ ਸਥਿਤੀ ਪੈਦਾ ਕਰ ਦਿਓ, ਉਹ ਸਦਾ ਚੇਤੇ ਰੱਖਣਗੇ। ਮਸਲਨ ਜੇ ਤੁਸੀਂ ਬੱਚੇ ਨੂੰ ਭੋਜਨ ਬਾਰੇ ਕੁਝ ਦੱਸਣਾ ਚਾਹੁੰਦੇ ਹੋ ਤਾਂ ਉਸ ਨੂੰ ਰਸੋਈ ਵਿੱਚ ਲੈ ਜਾਓ। ਸਬਜੀਆਂ ਤੇ ਫਲ ਉਸ ਦੇ ਹੱਥਾਂ ਵਿੱਚ ਫੜਾ ਦਿਓ, ਉਨ੍ਹਾਂ ਦਾ ਰੰਗ, ਰੂਪ, ਖੁਸ਼ਬੂ, ਛੋਹ ਸੱਭ ਕੁਝ ਬੱਚੇ ਆਪਣੇ ਚੇਤੇ ਦਾ ਹਿੱਸਾ ਬਣਾ ਲੈਣਗੇ। ਫਿਕਰ ਨਾ ਕਰੋ ਕਿ ਇਹ ਅਨੁਭਵ ਕਿਹੋ ਜਿਹਾ ਹੁੰਦਾ ਹੈ, ਕੌੜਾ ਜਾਂ ਮਿੱਠਾ, ਪਰ ਸੱਭ ਕੁਝ ਸੁਖਦ ਹੋਣਾ ਚਾਹੀਦਾ ਹੈ। ਇਸ ਕ੍ਰਿਆ ਵਿੱਚ ਉਸ ਨੂੰ ਭੋਜਨ ਬਾਰੇ ਦੱਸੋ, ਭੋਜਨ ਬਣਾਉਣ ਬਾਰੇ ਦੱਸੋ, ਅੱਗ ਬਾਰੇ ਦੱਸੋ, ਗਰਮ ਠੰਢੇ ਬਾਰੇ ਦੱਸੋ, ਰਸੋਈ ਵਿੱਚ ਕੀ ਨਹੀਂ ਕਰਨਾ ਇਸ ਬਾਰੇ ਦੱਸੋ, ਫਿਰ ਭੋਜਨ ਨੂੰ ਪਰੋਸਣ ਤੋਂ ਲੈ ਕੇ ਖਾਣ ਤੱਕ ਸੱਭ ਕ੍ਰਿਆਵਾਂ ਦਾ ਅਨੁਭਵ ਕਰਾਓ। ਬੱਚੇ ਅਜਿਹੇ ਅਨੁਭਵ ਨੂੰ ਕਦੇ ਨਹੀਂ ਭੁੱਲਦੇ ਤੇ ਉਹ ਸਾਰਿਆਂ ਗੱਲਾਂ ਯਾਦ ਰੱਖਣਗੇ ਜਿਨ੍ਹਾਂ ਨੂੰ ਇਹੋ ਜਿਹੇ ਮਾਹੌਲ ਵਿੱਚ ਸਿੱਖਦੇ ਹਨ।

ਸਿਮਰਨ ਰੱਬ ਦਾ ਕੀਤਾ ਜਾਂਦਾ ਹੈ। ਰੱਬ ਕਿਸੇ ਪਹਾੜੇ ਵਰਗੀ ਚੀਜ਼ ਨਹੀਂ ਜਿਸ ਨੂੰ ਦੁਹਰਾਈ ਦੇ ਅਭਿਆਸ ਵਿੱਚ ਜੋੜ ਕੇ ਰਟਿਆ ਜਾ ਸਕਦਾ ਹੈ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਨਿਰਸੰਦੇਹ ਤੁਸੀਂ ਆਪਣਾ ਕੀਮਤੀ ਸਮਾਂ ਗਵਾ ਰਹੇ ਹੋ। ਰੱਬ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ, ਸਗੋਂ ਕੁਦਰਤ ਦੇ ਰੂਪ ਵਿੱਚ ਵਾਪਰਣ ਵਾਲੇ ਕੁਦਰਤੀ ਨਿਯਮਾਂ ਦੀ ਇੱਕ ਵਿਵਸਥਾ ਹੈ, ਜੋ ਸਦਾ ਜੀਵਤ ਹੈ, ਭਾਵ ਸਦਾ ਵਾਪਰਦੀ ਰਹਿੰਦੀ ਹੈ। ਇਹ ਘਟਨਾ ਤੇ ਕਾਰਨ ਦੇ ਨਿਯਮ ਉਪਰ ਅਧਾਰਤ ਵਰਤਾਰਾ ਹੈ। ਗੁਰੂ ਸਾਹਿਬ ਨੇ ਇਸ ਵਿਵਸਥਾ ਨੂੰ ੴ ਦੇ ਚਿੰਨ੍ਹ ਨਾਲ ਅੰਕਿਤ ਕੀਤਾ ਹੈ। ਇਸ ਨੂੰ ਕਿਵੇਂ ਸਮਝਿਆ ਜਾਵੇ ਇਹ ਜਪੁ ਦਾ ਵਿਸ਼ਾ ਹੈ।ਆਪੋ ਆਪਣੇ ਸਮਿਆਂ ਵਿੱਚ ਇਸੇ ਵਿਵਸਥਾ ਨੂੰ ਹੀ ਰੱਬ ਸਮਝਿਆ ਜਾਂਦਾ ਰਿਹਾ ਹੈ। ਇਹ ਸ਼ਬਦ ਜੋ ਇਕ ਭਾਵ ਵਾਚਕ ਨਾਂਵ ਦੀ ਸ਼ਕਲ ਵਿੱਚ ਸਾਡੇ ਕੋਲ ਹੈ, ਜਿਸ ਦਾ ਵੈਸੇ ਕੋਈ ਵਜੂਦ ਨਹੀਂ ਹੈ ਜਿੰਨੀ ਦੇਰ ਤੱਕ ਇਸ ਨੂੰ ਇੱਕ ਵਿਵਸਥਾ ਦੇ ਰੂਪ ਵਿੱਚ ਨਾ ਦੇਖਿਆ ਜਾਵੇ। 


ਕੁਦਰਤ ਦੇ ਨਿਯਮਾਂ ਦੀ ਸਮਝ ਉਦੋਂ ਤੱਕ ਨਹੀਂ ਆ ਜਾਂਦੀ ਜਦੋਂ ਤੱਕ ਤੁਸੀਂ ਕੁਦਰਤ ਦੇ ਵਰਤਾਰੇ ਨੂੰ ਗਹੁ ਨਾਲ ਨਹੀਂ ਦੇਖਦੇ। ਵਰਖਾ ਦਾ ਅਨੁਭਵ ਕਿਸੇ ਵਿਵਰਣ ਤੋਂ ਨਹੀਂ ਹੋ ਸਕਦਾ। ਇਸ ਦਾ ਅਨੁਭਵ ਲੈਣ ਲਈ ਵਰਖਾ ਵਿੱਚ ਜਾਣਾ ਪਵੇਗਾ, ਇਸ ਨੂੰ ਆਪਣੇ ਉਪਰ ਵਰ੍ਹਦਾ ਮਹਿਸੂਸ ਕਰਨਾ ਪਵੇਗਾ। ਬੱਦਲਾਂ ਦੇ ਇਸ ਵਰਤਾਰੇ ਨੂੰ ਸਮਝਣਾ ਪਵੇਗਾ ਤੇ ਉਸ ਚੋਂ ਕੁਦਰਤ ਦੇ ਨਿਯਮ ਦੀ ਖੋਜ ਕਰਨੀ ਪਵੇਗੀ। ਇਨ੍ਹਾਂ ਨਿਯਮਾਂ ਦੀ ਵਿਸ਼ਾਲਤਾ ਸਮਝਣੀ ਪਵੇਗੀ ਤੇ ਫਿਰ ਉਸ ਵਿਸ਼ਾਲਤਾ ਅੱਗੇ ਨਤਮਸਤਕ ਹੋਣਾ ਪਵੇਗਾ।

ਕਿਸੇ ਇੱਕ ਵਰਤਾਰੇ ਵਿੱਚ ਇੱਕ ਤੋਂ ਵੱਧ ਨਿਯਮ ਵਰਤਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਬਾਰੇ ਜਾਣ ਕੇ ਉਨ੍ਹਾਂ ਨਾਲ ਇੱਕ ਮਿੱਕ ਹੋ ਕੇ ਕੁਦਰਤ ਦੇ ਖੇੜੇ ਦਾ ਅਨੰਦ ਲਿਆ ਜਾ ਸਕਦਾ ਹੈ। ਕੁਦਰਤ ਵਿੱਚ ਹਰ ਕਰਮ ਦਾ ਫਲ ਮਿਲਦਾ ਹੈ। ਹਰ ਬੀਜੇ ਹੋਏ ਬੀਜ ਨੂੰ ਫਲ ਲਗਦਾ ਹੈ। ਹਰ ਕ੍ਰਿਆ ਦੀ ਪ੍ਰਤੀਕ੍ਰਿਆ ਹੁੰਦੀ ਹੈ। ਨਿਊਟਨ ਦਾ ਗਤੀ ਦਾ ਨਿਯਮ ਵੀ ਇਸੇ ਸੰਧਰਭ ਵਿੱਚ ਆਉਂਦਾ ਹੈ। ਇਹ ਵਰਤਾਰੇ ਵਰਤਦੇ ਰਹਿੰਦੇ ਹਨ ਜਦੋਂ ਤੱਕ ਇਸ ਨੂੰ ਉਸ ਤੋਂ ਕਿਸੇ ਵੱਡੀ ਤਾਕਤ ਨਾਲ ਰੋਕਿਆ ਜਾਂ ਮੋੜਿਆ ਨਾ ਜਾਵੇ। ਕੁਦਰਤ ਵਿੱਚ ਵਰਤ ਰਹੀਆਂ ਘਟਨਾਵਾਂ ਇੱਕ ਦੂਜੀ ਦਾ ਕਾਰਨ ਬਣ ਰਹੀਆਂ ਹਨ।

ਕੁਦਰਤ ਦੇ ਇਨ੍ਹਾਂ ਵਰਤਾਰਿਆਂ ਦੀ ਤਾਕਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਮਨੁੱਖ ਇਨ੍ਹਾਂ ਸਾਹਮਣੇ ਕਿੰਨਾ ਨਿਗੂਣਾ ਹੈ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਗੱਲ ਕੁਦਰਤੀ ਆਫਤਾਂ ਦੌਰਾਨ ਹੁੰਦੀ ਤਬਾਹੀ ਤੋਂ ਸਮਝੀ ਜਾ ਸਕਦੀ ਹੈ। ਇਹ ਕੁਦਰਤੀ ਆਫਤਾਂ ਵੀ ਤਾਂ ਕੁਦਰਤ ਦੇ ਨਿਯਮਾਂ ਦੇ ਅੱਟਲ ਹੋਣ ਦੀ ਗਵਾਹੀ ਭਰਦੀਆਂ ਹਨ। ਇਹ ਨਿਯਮ ਦੇਰ ਸਵੇਰ ਜਰੂਰ ਵਰਤਦੇ ਹਨ ਤੇ ਆਪਣਾ ਅਸਰ ਦਿਖਾਉਂਦੇ ਹਨ। ਬਹੁਤੀ ਵਾਰੀ ਇਨ੍ਹਾਂ ਨਿਯਮਾਂ  ਵਾਪਰਨ ਤੋਂ ਰੋਲਿਆ ਨਹੀਂ ਜਾ ਸਕਦਾ। ਮਨੁੱਖੀ ਸਰੀਰ ਦੀਆਂ ਬੀਮਾਰੀਆਂ ਇਨ੍ਹਾਂ ਨਿਯਮਾਂ ਦੇ ਵਾਪਰਨ ਤੋਂ ਹੀ ਪੈਦਾ ਹੁੰਦੀਆਂ ਹਨ। ਪਰ ਇਨ੍ਹਾਂ ਦਾ ਨਿਦਾਨ ਵੀ ਕੁਦਰਤ ਦੇ ਨਿਯਮਾਂ ਵਿੱਚ ਹੀ ਲੱਭਿਆ ਜਾ ਸਕਦਾ ਹੈ। ਮੈਡੀਕਲ ਵਿਗਿਆਨ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਆਪਣੀ ਦਵਾ ਪ੍ਰਣਾਲੀ ਤਿਆਰ ਕਰਦਾ ਹੈ ਤੇ ਇਨ੍ਹਾਂ ਬੀਮਾਰੀਆਂ ਤੋਂ ਨਿਜਾਤ ਦਿਵਾਉਂਦਾ ਹੈ।

ਸੜਕ ਉਪਰ ਚੱਲਣ ਲਈ ਸੜਕ ਦੇ ਨਿਯਮ ਸਮਝਣੇ ਤੇ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਵੇਲੇ ਇਹ ਧਿਆਨ ਵਿੱਚ ਰੱਖਣਾ ਜਰੂਰੀ ਹੈ ਕਿ ਤੁਸੀਂ ਸੜਕ ਦੇ ਖੱਬੇ ਪਾਸੇ ਹੀ ਰਹਿਣਾ ਹੈ। ਸੜਕ ਪਾਰ ਕਰਦੇ ਵੇਲੇ ਇਨ੍ਹਾਂ ਨਿਯਮਾਂ ਦੀ ਪਰਵਾਹ ਕਰਨੀ ਹੈ। ਅਜਿਹਾ ਕਰਨ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਜ਼ਿੰਦਗੀ ਨੂੰ ਜੀਣ ਲਈ ਜ਼ਿੰਦਗੀ ਦੇ ਨਿਯਮਾਂ ਅਨੁਸਾਰ ਜੀਣਾ ਪਵੇਗਾ। ਇਹ ਨਿਯਮ ਉਦੋਂ ਤੱਕ ਤੁਹਾਡੇ ਸੁਖ ਦਾ ਸਾਧਨ ਬਣੇ ਰਹਿਣਗੇ ਜਦੋਂ ਤੱਕ ਇਹ ਕੁਦਰਤੀ ਨਿਯਮਾਂ ਦੇ ਮੁਤਾਬਕ ਹੋਣਗੇ, ਨਹੀਂ ਤਾਂ ਇਹ ਸੁੱਖ ਦੇ ਸਾਧਨ ਤੁਹਾਡੇ ਦੁੱਖ ਦਾ ਕਾਰਨ ਬਣ ਜਾਣਗੇ।
ਕੁਦਰਤ ਦੀ ਸੰਪੂਰਨ ਰਚਨਾ ਤੁਹਾਡੇ ਸਾਹਮਣੇ ਇੱਕ ਵੱਡੀ ਪੁਸਤਕ ਵਾਂਗ ਖੁਲ੍ਹੀ ਹੋਈ ਹੈ। ਕੀ ਤੁਸੀਂ ਇਸ ਨੂੰ ਪੜ੍ਹਨਾ ਨਹੀਂ ਚਾਹੋਗੇ? ਕੀ ਤੁਸੀਂ ਇਹ ਨਹੀਂ ਜਾਣਨਾ ਚਾਹੋਗੇ ਕਿ ਇਸ ਵਿੱਚ ਤੁਹਾਡੇ ਵਾਸਤੇ ਕੀ ਲਿਖਿਆ ਹੈ? ਕੁਦਰਤ ਦੀ ਇਸ ਮਹਾਨ ਪੁਸਤਕ ਨੂੰ ਛੱਡ ਕੇ ਕਿਸੇ ਹੋਰ ਗ੍ਰੰਥ ਨੂੰ ਰਟਣ ਦਾ ਕੋਈ ਲਾਭ ਨਹੀਂ। ਧਰਮ ਗ੍ਰੰਥਾਂ ਵਿੱਚ ਵੀ ਤਾਂ ਇਹੋ ਕੁਝ ਲਿਖਿਆ ਹੈ।

ਬਲਿਹਾਰੀ ਕੁਦਰਤਿ ਵਸਿਆ  ਤੇਰਾ ਅੰਤੁ ਨ ਜਾਈ ਲਖਿਆ  ਰਹਾਉ  ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ  ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ  ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ 

ਹੁਣ ਤੱਕ ਭਾਰਤੀ ਸੰਸਕ੍ਰਿਤੀ ਵਿੱਚ ਰੱਬ ਜਾਂ ਪ੍ਰਮਾਤਮਾ ਦਾ ਸੰਕਲਪ ਇੱਕ ਵਿਸ਼ਾਲ ਵਿਵਸਥਾ ਦੇ ਰੂਪ ਵਿੱਚ ਹੀ ਕਿਆਸਿਆ ਗਿਆ ਹੈ। ਇਸ ਦਾ ਕੁਦਰਤ ਨਾਲ ਲੜਨ ਵਾਸਤੇ ਵੀ ਮਨੁੱਖ ਨੇ ਕੁਦਰਤੀ ਨਿਯਮਾਂ ਦੀ ਮਦਦ ਲਈ, ਤੇ ਇਹ ਢੰਗ ਅੱਜ ਵੀ ਜਾਰੀ ਹੈ। ਕੁਦਰਤ ਦੇ ਨਿਯਮਾਂ ਦੀ ਇਸ ਵਿਵਸਥਾ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਮਨੁੱਖ ਦੇ ਹਰ ਫੈਸਲੇ ਵਿੱਚ ਇਸ ਦੀ ਝਲਕ ਮਿਲਣੀ ਚਾਹੀਦੀ ਹੈ। ਹਰ ਫੈਸਲਾ ਕੁਦਰਤ ਦੇ ਨਿਯਮਾਂ ਨੂੰ ਮੁਖ ਰਖਕੇ ਕੀਤਾ ਜਾਣਾ ਚਾਹੀਦਾ ਹੈ। ਹਰ ਉਹ ਕੰਮ ਜਿਸ ਦੇ ਨਤੀਜੇ ਕਿਸੇ ਬਰਦਾਸ਼ਤ ਤੋਂ ਬਾਹਰ ਹੋਣ ਜਾਂ ਅਜਿਹੀ ਸੰਭਾਵਨਾ ਹੋਵੇ ਉਸ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ। ਜਿਸ ਵਿਸ਼ਾਲ ਪ੍ਰਮਾਤਮਾ ਦਾ ਕਿਆਸ ਭਾਰਤੀ ਸੰਸਕ੍ਰਿਤੀ ਵਿੱਚ ਹੋਇਆ ਉਹ ਇਹੋ ਸੀ, ਭਾਵ ਕੁਦਰਤ ਦਾ ਨਿਯਮ, ਉਸ ਦੀ ਨਿਆ ਪ੍ਰਣਾਲੀ, ਜੋ ਜੈਸੀ ਕਰਨੀ ਵੈਸੀ ਭਰਨੀ ਉਪਰ ਅਧਾਰਤ ਹੈ। ਇਸ ਸੱਭ ਨੂੰ ਸਦਾ ਚੇਤੇ ਵਿੱਚ ਰੱਖਦੇ ਹੋਏ ਤੁਸੀਂ ਜੋ ਵੀ ਫੈਸਲੇ ਕਰੋਗੇ ਉਹ ਰੱਬੀ ਨਿਆਂ ਜਾਂ ਰੱਬੀ ਨਿਯਮ ਵਾਂਗ ਹੀ ਹੋਣਗੇ। ਕੀ ਕੋਈ ਧਰਮ ਤੁਹਾਨੂੰ ਇਸ ਤੋਂ ਪਾਸੇ ਲਿਜਾਂਦਾ ਹੈ? ਹਾਂ ਧਰਮ ਦੀ ਵਿਆਖਿਆ ਕਰਨ ਵਾਲੇ ਵਿਦਵਾਨ ਤੁਹਾਨੂੰ ਇਸ ਬਾਰੇ ਸੋਚਣ ਤੋਂ ਵਰਜਣਗੇ ਤੇ ਤੁਹਾਨੂੰ ਕਿਸੇ ਹੋਰ ਪਾਸੇ ਵੱਲ ਲਾਉਣਗੇ।

ਤੁਹਾਡਾ ਕੋਈ ਸਿਮਰਨ (ਰਟਣਾ ਦੁਹਰਾਈ) ਤੁਹਾਨੂੰ ਕੁਦਰਤ ਦੇ ਨੇੜੇ ਨਹੀਂ ਲਿਜਾ ਸਕਦਾ। ਨਾ ਹੀ ਇਸ ਨਾਲ ਤੁਸੀਂ ਕੁਦਰਤ ਦੀ ਕੋਈ ਸੇਵਾ ਕਰ ਸਕਦੇ ਹੋ। ਤੁਹਾਨੂੰ ਤਾਂ ਇਹ ਵੀ ਸਮਝ ਨਹੀਂ ਪੈਣੀ ਕਦੋਂ ਤੁਸੀਂ ਪਾਪ ਕਰਨ ਲਗਦੇ ਹੋ ਤੇ ਕਦੋਂ ਪੁੰਨ; ਹੁਣ ਤੱਕ ਪਾਪ- ਪੁੰਨ ਦੀ ਵਿਆਖਿਆ ਧਾਰਮਕ ਸ਼ਾਸ਼ਤਰਾਂ ਅਨੁਸਾਰ ਹੀ ਕੀਤੀ ਜਾਂਦੀ ਹੈ, ਪਰਤੂੰ ਸੱਚ ਇਹ ਹੈ ਕਿ ਤੁਹਾਡੇ ਜਿੰਨ੍ਹਾਂ ਕੰਮਾਂ ਫੈਸਲਿਆਂ ਨਾਲ ਕੁਦਰਤ ਦੇ ਨਿਯਮਾਂ ਦੀ ਪ੍ਰਣਾਲੀ ਨੂੰ ਸਾਹ ਮਿਲੇ ਉਹ ਪੁੰਨ ਸਮਝਿਆ ਜਾਣਾ ਚਾਹੀਦਾ ਹੈ ਤੇ ਜਿਹੜੇ ਫੈਸਲਿਆਂ ਨਾਲ ਕੁਦਰਤ ਦੀ ਵਿਵਸਥਾ ਦਾ ਨੁਕਸਾਨ ਹੋਵੇ, ਉਹ ਪਾਪ ਸਮਝੇ ਜਾਣੇ ਚਾਹੀਦੇ ਹਨ। ਇਹੋ ਹੁਣ ਤੱਕ ਦਾ ਆਖਰੀ ਸੱਚ ਹੈ। ਕੁਦਰਤ ਦਾ ਗਲਾ ਘੁੱਟ ਕੇ ਕੁਦਰਤੀ ਨਿਯਮਾਂ ਦੇ ਰਾਹ ਵਿੱਚ ਅੜਿੱਕਾ ਲਾਉਣਾ ਹੈ। ਬਿਨਾਂ ਸ਼ੱਕ ਤੈਰਨ ਲਈ ਤੈਰਨ ਦੇ ਨਿਯਮ ਜਾਣਨੇ ਤੇ ਸਿੱਖਣੇ ਜ਼ਰੂਰੀ ਹਨ, ਪਰਤੂੰ ਇਨ੍ਹਾਂ ਨਿਯਮਾਂ ਦਾ ਅਨੁਭਵ ਲੈਣ ਲਈ ਤੁਹਾਨੂੰ ਪਾਣੀ ਵਿੱਚ ਚੁੱਭੀ ਮਾਰਨੀ ਹੀ ਪਵੇਗੀ।




4.13.2016

Gurbani- Language

ਗੁਰਬਾਣੀ ਤੇ ਪੰਜਾਬੀ

ਸਿਰਫ ਇਸ ਗੱਲ ਨੂੰ ਛੱਡ ਕੇਕਿ ਇਸ ਦੀ ਲਿੱਪੀ ਗੁਰਮੁਖੀ ਹੈਗੁਰਬਾਣੀ ਦੀ ਭਾਸ਼ਾ ਪੰਜਾਬੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਪੰਜਾਬੀ ਵਿੱਚ ਨਹੀਂ ਲਿਖਿਆ ਤੇ ਨਾ ਹੀ ਗੁਰੂ ਨਾਨਕ ਦੇਵ ਜੀ ਨੇ ਜ਼ਾਹਰਾ ਤੌਰ ਤੇ ਇਸ ਨੂੰ ਲਿਖਣ ਲਈ ਪੰਜਾਬੀ ਬੋਲੀ ਦੀ ਵਰਤੋਂ ਕੀਤੀ ਹੈ।

ਉਹਨਾਂ ਉਸ ਸਮੇਂ ਦਾ ਭਗਤੀ ਸਾਹਿਤ ਦੀ ਪ੍ਰਚਲਤ ਧਾਰਾ ਦੀ ਸਰਬ ਪ੍ਰਵਾਨਤ ਭਾਸ਼ਾ ਜਿਸ ਨੂੰ ਸਾਧ ਭਾਖਾ ਵੀ ਕਿਹਾ ਜਾਂਦਾ ਹੈਦੀ ਵਰਤੋਂ ਹੀ ਕੀਤੀ। ਇਹੀ ਕਾਰਨ ਹੈ ਕਿ ਸਾਨੂੰ ਗੁਰਬਾਣੀ ਦਾ ਪਾਠ ਕਰਦਿਆਂ ਗੁਰੂ ਨਾਨਕ ਦੇਵ ਜੀ ਤੇ ਬਾਕੀ ਪੰਜ ਗੁਰੂ ਸਾਹਿਬਾਨ ਦੀ ਬਾਣੀ ਤੇ ਭਗਤਾਂ ਦੀ ਬਾਣੀ ਜਿਹਨਾਂ ਵਿੱਚ ਭਗਤ ਕਬੀਰਭਗਤ ਨਾਮਦੇਵਭਗਤ ਧੰਨਾਭਗਤ ਰਵਿਦਾਸਭਗਤ ਸਧਨਾ ਆਦਿ ਨਾਲੋਂ ਕਿਵੇਂ ਵੀ ਵੱਖ ਨਹੀਂ ਜਾਪਦੀ। ਇਹ ਨਾ ਹੀ ਮੁਹਾਵਰੇ ਵੱਲੋਂ ਤੇ ਨਾ ਭਾਸ਼ਾ ਵੱਲੋਂ ਓਪਰੀ ਜਾਪਦੀ ਹੈ ਸਗੋਂ ਇਸ ਤਰਹਾਂ ਜਾਪਦਾ ਹੈ ਕਿ ਜਿਵੇਂ ਸਾਰੀ ਗੁਰਬਾਣੀ ਇਕ ਸਾਂਝੇ ਧਾਗੇ ਵਿੱਚ ਪਰੋਏ ਹੋਏ ਮੋਤੀਆਂ ਦੀ ਮਾਲਾ ਹੋਵੇ।

ਜੇ ਕਰ ਇਸ ਨੂੰ ਪੰਜਾਬੀ ਦਾ ਨਾਂ ਦਿਤਾ ਜਾਵੇਜਿਵੇਂ ਅੱਜ ਕਲ੍ਹ ਕੁਝ ਸੱਜਣ ਇਸ ਨੂੰ ਪੰਜਾਬੀ ਬੋਲੀ ਤੇ ਪੰਜਾਬ ਦੇ ਸੰਧਰਭ ਵਿੱਚ ਹੀ ਦੇਖਦੇ ਹਨਤਾਂ ਫਿਰ ਇਹ ਕਹਿਣਾ ਪਵੇਗਾ ਕਿ ਇਹ ਭਾਸ਼ਾ ਬਨਾਰਸਦਿੱਲੀਰਾਜਸਥਾਨਮਹਾਂਰਾਸ਼ਟਰਬੰਗਾਲ ਤੇ ਹੋਰ ਕਈ ਪ੍ਰਾਂਤਾ ਵਿੱਚ ਬੋਲੀ ਜਾਂਦੀ ਹੋਵੇਗੀ। ਪਰ ਅਜਿਹੀ ਕੋਈ ਗੱਲ ਨਹੀਂ ਸੀ।

ਭਗਤ ਕਬੀਰਭਗਤ ਭੀਖਣ ਤੇ ਭਗਤ ਰਵਿਦਾਸ ਦਾ ਸਬੰਧ ਯੂ. ਪੀ. ਦੇ ਬਨਾਰਸ ਨਾਲ ਹੈਨਾਮਦੇਵ ਦਾ ਮਹਾਂਰਾਸ਼ਟਰਾ ਨਾਲਭਗਤ ਸੈਣ ਦਾ ਕਰਨਾਟਕ ਨਾਲਭਗਤ ਧੰਨਾ ਦਾ ਰਾਜਸਥਾਨ ਨਾਲ ਤੇ ਇਸੇ ਤਰ੍ਹਾਂ ਇਹਨਾਂ ਸਾਰੇ ਭਗਤਾਂ ਦਾ ਸਬੰਧ ਉਸ ਭਗਤੀ ਲਹਿਰ ਨਾਲ ਸੀ ਜੋ ਉਸ ਸਮੇਂ ਪੂਰੇ ਭਾਰਤ ਵਿੱਚ ਫੈਲੀ ਹੋਈ ਸੀ। ਵੱਖ ਵੱਖ ਥਾਂਵਾਂ ਨਾਲ ਸਬੰਧ ਰੱਖਦੇ ਹੋਏ ਵੀ ਇਹਨਾਂ ਸੱਭ ਦਾ ਅਕੀਦਾ ਤੇ ਵਿਸ਼ਵਾਸ ਤਕਰੀਬਨ ਇਕੋ ਜਿਹਾ ਸੀ ਜੋ ਗੁਰੂ ਨਾਨਕ ਦੀ ਵਿਚਾਰ ਧਾਰਾ ਨਾਲ ਮੇਲ ਖਾਂਦਾ ਸੀ।

ਵੱਖ ਵੱਖ ਇਲਾਕਿਆਂ ਤੋਂ ਹੋਣ ਦੇ ਬਾਵਜੂਦ ਇਹਨਾਂ ਸਾਰੇ ਭਗਤਾਂ ਨੇ ਜਿਸ ਭਾਸ਼ਾ ਵਿੱਚ ਆਪਣੀ ਗੱਲ ਆਖੀ ਉਹ ਭੂਗੋਲਿਕ ਭਾਸ਼ਾਈ ਖੇਤਰਾਂ ਦੀਆਂ ਹੱਦਾਂ ਟੱਪ ਕੇ ਸਾਰਿਆਂ ਨੂੰ ਸਮਝ ਆ ਸਕਣ ਵਾਲੀ ਆਮ ਭਾਸ਼ਾ ਬਣੀ। ਉਸ ਨੂੰ ਹਰ ਥਾਂ ਸਮਝਿਆ ਗਿਆ, ਮਾਣਿਆ ਗਿਆ। ਉਹ ਸਭ ਥਾਂਵਾਂ ਉਪਰ ਪ੍ਰਚਲਤ ਹੋਈ। ਇਹ ਭਾਸ਼ਾ ਹੀ ਸੀ ਜਿਸ ਨੇ ਭਗਤੀ ਲਹਿਹਰ ਦੀ ਭਾਵਨਾ ਏਨੀ ਵੱਡੀ ਪੱਧਰ ਤੇ ਅਰਥ ਸੰਚਾਰ ਕੀਤਾ।

ਬਹੁਤ ਸਾਰੇ ਸੰਕਲਪ ਜਿਹਨਾਂ ਨੂੰ ਗੁਰੂ ਸਾਹਿਬਾਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਗੁਰੂ ਸਾਹਿਬਾਨ ਤੋਂ ਬਹੁਤ ਪਹਿਲਾਂ ਭਗਤੀ ਲਹਿਰ ਦਾ ਹਿੱਸਾ ਬਣ ਚੁਕੇ ਸਨ। ਗੁਰਮੁਖ ਤੇ ਗੁਰਮਤਇਹ ਦੋ ਸ਼ਬਦ ਭਗਤ ਬਾਣੀ ਵਿੱਚ ਭਗਤ ਕਬੀਰ ਦੀ ਸ਼ਬਦਾਵਲੀ ਦਾ ਹਿੱਸਾ ਬਣ ਚੁਕੇ ਸਨ। ਬਾਵਨ ਅੱਖਰੀ ਭਗਤ ਕਬੀਰ ਜੀ ਵਿੱਚ ਸਾਰੇ ਵਰਣਾ ਦੇ ਨਾਂ ਉਹੀ ਹਨ ਜੋ ਅਸੀਂ ਪੰਜਾਬੀ ਵਿੱਚ ਬੋਲਦੇ ਹਾਂ ਜਿਵੇ ਕਕਾਖਖਾਗਗਾਚਚਾਛਛਾ ਆਦਿਇਸ ਤੋਂ ਭਾਵ ਹੈ ਕਿ ਇਹ ਅਖਰ ਗੁਰੂ ਸਾਹਿਬਾਨ ਤੋਂ ਤਕਰੀਬਨ 300 ਸਾਲ ਪਹਿਲਾਂ ਹੀ ਹੋਂਦ ਵਿੱਚ ਤੇ ਵਰਤੋਂ ਵਿੱਚ ਆਉਂਦੇ ਸਨ।

ਗੁਰੂ ਨਾਨਕ ਸਾਹਿਬ ਖੁਦ ਵੀ ਕਿਸੇ ਖਾਸ ਭਾਸ਼ਾ ਨੂੰ ਪ੍ਰਣਾਏ ਹੋਏ ਨਹੀਂ ਸਨ। ਉਹਨਾਂ ਨੇ ਜਿਸ ਵੀ ਖੇਤਰ ਦਾ ਦੌਰਾ ਕੀਤਾ ਉਸੇ ਦੀ ਭਾਸ਼ਾ ਵਿੱਚ ਬਾਣੀ ਉਚਾਰੀ ਤੇ ਆਪਣੀ ਗੱਲ ਸਮਝਾਈ। ਭਾਸ਼ਾ ਕਦੇ ਵੀ ਉਹਨਾਂ ਦੇ ਵਿਚਾਰਾਂ ਲਈ ਰੋੜਾ ਨਹੀਂ ਬਣੀ। ਉਹ ਓਨੀ ਹੀ ਸਹਿਜ ਨਾਲ ਸੰਸਕ੍ਰਿਤ ਸ਼ਬਦਾਵਲੀ ਦੀ ਵਰਤੋਂ ਕਰਦੇ ਜਿੰਨੀ ਸਹਜ ਨਾਲ ਉਹ ਪ੍ਰਚਲਤ ਸ਼ਬਦਾਵਲੀ ਨੂੰ ਚੁਣਦੇ ਹਨ। ਉਹਨਾਂ ਦੇ ਕੁਝ ਸ਼ਬਦ ਫਾਰਸੀ ਭਾਸ਼ਾ ਵਿੱਚ ਵੀ।

ਦੱਖਣੀ ਓਅੰਕਾਰ ਦੀ ਰਚਨਾ ਉਹਨਾਂ ਨਰਮਦਾ ਨਦੀ ਦੇ ਮੱਧ ਵਿੱਚ ਸਥਿਤ ਇਕ ਟਾਪੂ ਉਪਰ ਬਣੇ ਬਣੇ ਓਅੰਕਾਰ ਦੇ ਨਾਂ ਨਾਲ ਬਣੇ ਪ੍ਰਸਿਧ ਹਿੰਦੂ ਮੰਦਰ ਵਿਖੇ ਕੀਤੀ। ਉਹਨਾਂ ਦਾ ਮੁੱਖ ਮੰਤਵ ਆਪਣੀ ਗੱਲ ਸਮਝਾਉਣਾ ਸੀ। ਉਹਨਾਂ ਦਾ ਸੁਨੇਹਾ ਕਿਸੇ ਵੀ ਭਾਸ਼ਾ ਦਾ ਮੁਥਾਜ ਨਹੀਂ ਸੀ। ਇਹ ਉਨਾਂ ਦੀ ਸ਼ਖਸੀਅਤ ਦਾ ਵਿਲੱਖਣ ਗੁਣ ਸੀ ਕਿ ਉਹ ਜਿਸ ਵੀ ਥਾਂ ਗਏ ਉਸੇ ਵਰਗੇ ਹੋ ਗਏ। ਗੁਰੂ ਨਾਨਕ ਦੇਵ ਜੀ ਤੇ ਬਾਕੀ ਸਿਖ ਗੁਰੂ ਸਾਹਿਬਾਨ ਕਦੇ ਵੀ ਭਾਸ਼ਾ ਬੇ ਇੰਨੇ ਤੁਅਸਬੀ ਨਹੀਂ ਸਨ ਜਿੰਨਾ ਅੱਜ ਕਲ੍ਹ ਲੋਕ ਉਹਨਾਂ ਨੂੰ ਲੈ ਕੇ ਆਪਣਾ ਭਾਸ਼ਾ ਪ੍ਰੇਮ ਦਿਖਾ ਰਹੇ ਹਨ।

ਕੁਝ ਹਿੰਦੂ ਵਿਦਵਾਨ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਵੇਦਾਂ- ਵੇਦਾਂਤਉਪਨਿਸ਼ਦ ਤੇ ਹੋਰ ਸ਼ਾਸ਼ਤਰਾਂ ਦੇ ਗਿਆਨ ਦੇ ਸੰਧਰਭ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਨ ਤੇ ਉਹਨਾਂ ਦੀ ਇਸ ਗੱਲ ਤੋਂ ਆਲੋਚਨਾ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਮੱਤ ਦੇ ਸਿਧਾਂਤਾਂ ਦੀ ਜਾਣਕਾਰੀ ਨਹੀਂ ਸੀ। ਪਰ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਹਿੰਦੂ ਸ਼ਾਸ਼ਤਰ ਆਦਿ ਨੂੰ ਆਪਣੇ ਸੁਨੇਹਾ ਦਾ ਆਧਾਰ ਨਹੀਂ ਬਣਾਇਆ।

ਇਸ ਦਾ ਵੱਡਾ ਕਾਰਨ ਉਸ ਸਮੇਂ ਦੀ ਮੰਗ ਸੀ ਜਦੋਂ ਇਹ ਸਾਰੇ ਸ਼ਾਸ਼ਤਰ ਤੇ ਉਪਨਿਸ਼ਦ ਆਦਿ ਆਪਣਾ ਮਹੱਤਵ ਗਵਾ ਬੈਠੇ ਸਨ ਤੇ ਇਹਨਾਂ ਦੀ ਆਮ ਜ਼ਿੰਦਗੀ ਵਿੱਚ ਕੋਈ ਜ਼ਰੂਰਤ ਨਹੀਂ ਸੀ ਰਹਿ ਗਈ। ਹਿੰਦੂ ਧਰਮ ਦੀ ਅਧੋਗਤੀ ਤੋਂ ਬਾਦ ਬੋਧ ਧਰਮ ਦਾ ਵਿਕਾਸ ਹੋ ਚੁਕਾ ਸੀ ਤੇ ਉਸ ਦੇ ਨਿਘਾਰ ਤੋਂ ਬਾਅਦ ਦੀ ਹਾਲਤ ਕੋਈ ਬਹੁਤੀ ਆਸ਼ਾਜਨਕ ਨਹੀਂ ਸੀ। ਮੁਸਲਿਮ ਹਮਲਾਵਰਾਂ ਦੇ ਨਾਲ ਹੀ ਰਾਜਨੀਤਕ ਉਥਲ ਪੁਥਲ ਦੀ ਅਵਸਥਾ ਬਣੀ ਹੋਈ ਸੀ ਜਿਸ ਦਾ ਸਿੱਟਾ ਸਮੁੱਚੇ ਭਾਰਤ ਵਿੱਚ ਸਮਾਜਕਰਾਜਨੀਤਕਆਰਥਕ ਤੇ ਅਧਿਆਤਮਕ ਅਧੋਗਤੀ ਦੇ ਰੂਪ ਵਿੱਚ ਨਜ਼ਰ ਆ ਰਿਹਾ ਸੀ।

ਗੁਰੂ ਸਾਹਿਬਾਨ ਨੇ ਜਿਥੇ ਵੀ ਹਿੰਦੂ ਜਾਂ ਮੁਸਲਿਮ ਸੰਕਲਪਾਂ ਦੀ ਵਰਤੋਂ ਕੀਤੀ ਇਹ ਸਿਰਫ ਕਵਿਤਾ ਦੇ ਮੈਟਾਫਰ ਵੱਜੋਂ ਹੀ ਕੀਤੀ ਹਿੰਦੂ ਮੱਤ ਨਾਲ ਜੁੜੇ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਉਹਨਾਂ ਨੁੰ ਸਮਝ ਆ ਸਕਣ ਵਾਲੇ ਮੁਹਾਵਰੇ ਦੀ ਇਕ ਵਿਸ਼ੇਸ਼ ਬਿੰਬਾਵਲੀ ਦੇ ਰੂਪ ਵਿਚ ਵਰਤੋਂ ਕੀਤੀ ਜਦੋਂ ਕਿ ਮੁਸਲਿਮ ਖੇਤਰਾਂ ਵਿੱਚ ਉਹਨਾਂ ਆਪਣਾ ਸੁਨੇਹਾ ਮੁਸਲਿਮ ਸ਼ਬਦਾਵਲੀ ਰਾਹੀਂ ਦਿੱਤਾ।

ਸੰਚਾਰ ਪ੍ਰਣਾਲੀ ਵਿੱਚ ਇਸ ਤਰਹਾਂ ਦੀ ਵਿਵਸਥਾ ਦੀ ਅਕਸਰ ਲੋੜ ਪੈਂਦੀ ਹੈ ਤੇ ਗੁਰੂ ਸਾਹਿਬਾਨ ਨੇ ਬਹੁਤ ਹੀ ਕੁਸ਼ਲਤਾ ਨਾਲ ਇਸ ਦੀ ਵਰਤੋਂ ਕੀਤੀ। ਅਜਿਹਾ ਸੱਭ ਕੁਝ ਭਗਤ ਬਾਣੀ ਵਿੱਚ ਵੀ ਦੇਖਣ ਵਿੱਚ ਮਿਲਦਾ ਹੈਦ। ਕਬੀਰ ਬਾਣੀ ਵਿੱਚ ਇਸ ਤਰ੍ਹਾਂ ਦੀਆਂ ਅਨੇਕਾਂ ਉਦਾਰਹਨਾਂ ਦੇਖੀਆਂ ਜਾ ਸਕਦੀਆਂ। ਇਹ ਸੱਭ ਕੁਝ ਤਦੇ ਹੀ ਹੋ ਸਕਿਆ ਕਿਉਂ ਕਿ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਕਿਸੇ ਵਰਗ ਵਿਸ਼ੇਸ਼ਖੇਤਰ ਵਿਸ਼ੇਸ਼ ਜਾਂ ਭਾਸ਼ਾ ਵਿਸ਼ੇਸ਼ ਨਾਲ ਜੋੜ ਕੇ ਨਹੀਂ ਦੇਖਿਆ।

Miracls

ਚਮਤਕਾਰ ਦੀ ਵਿਵਸਥਾ


ਜਿਸ ਧਰਤੀ ਉਪਰ ਅਸੀਂ ਰਹਿੰਦੇ ਹਾਂ ਉਹ ਇੱਕ ਵੱਡੇ ਬ੍ਰਹਿਮੰਡ ਦਾ ਹਿੱਸਾ ਹੈ। ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬ੍ਰਹਿਮੰਡ ਵਿੱਚ ਵਰਤਣ ਵਾਲਾ ਹਰ ਵਰਤਾਰਾ ਕਿਸੇ ਨਾ ਕਿਸੇ ਨੇਮ ਵਿੱਚ ਬੱਝਾ ਹੋਇਆ ਹੈ। ਇਹ ਅਸੀਂ ਉਸ ਵਰਤਾਰੇ ਦੇ ਵਾਪਰਨ ਦੇ ਵਤੀਰੇ ਦੇ ਅਧਿਅਨ ਤੋਂ ਜਾਣਿਆ ਹੈ। ਕੁਦਰਤ ਦੇ ਨਿਯਮ ਕਿਸੇ ਧਾਰਮਕ ਗ੍ਰੰਥ ਦੇ ਪੰਨਿਆਂ ਉਪਰ ਉਕਰੀਆਂ ਸੱਚਾਈਆਂ ਨਹੀਂ ਸਗੋਂ ਇਹ ਬਾਰ ਬਾਰ ਵਾਪਰਨ ਵਾਲੀਆਂ ਘਟਾਨਵਾਂ ਨੂੰ ਗਹੁ ਨਾਲ ਸਮਝ ਕੇ ਤੇ ਪਰਖ ਕੇ ਮਿੱਥੇ ਜਾਂਦੇ ਹਨ। ਇਹ ਨਿਯਮ ਕਿਸੇ ਘਟਨਾ ਦੇ ਬਾਰ ਬਾਰ ਵਾਪਰਨ ਤੋਂ ਬਣਾਏ ਜਾਂਦੇ ਹਨ। ਫਿਰ ਬ੍ਰਹਿਮੰਡ ਦੀਆਂ ਘਟਨਾਵਾਂ ਬਾਰੇ ਕਿਆਸ ਲਾਏ ਜਾਂਦੇ ਹਨ ਜਦੋਂ ਉਹ ਘਟਨਾਵਾਂ ਠੀਕ ਉਸ ਸਮੇਂ ਹੀ ਵਾਪਰਨ ਤਾਂ ਨਿਯਮਾਂ ਨੂੰ ਸਥਾਪਤ ਕੀਤਾ ਜਾਂਦਾ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਨੇ ਗ੍ਰਹਿਣ ਤੇ ਤਾਰਿਆਂ ਦੀ ਖਗੋਲਿਕ ਸਥਿਤੀ ਬਾਰੇ ਜਿਹੜੇ ਕਿਆਸ ਲਗਾਏ ਉਹ ਉਸ ਦੇ ਗਭੀਰ ਨਿਰੀਖਣ ਤੇ ਪਰਖ ਪ੍ਰਧਾਨ ਅਧਿਅਨ ਦਾ ਸਿੱਟਾ ਸੀ। ਇਸ ਸਮਝ ਤੋਂ ਕੈਲੰਡਰ ਦਾ ਜਨਮ ਹੋਇਆ ਜੋ ਕਦੇ ਚੰਦਰਮਾਂ ਦੀ ਚਾਲ ਉਪਰ ਅਧਾਰਤ ਪ੍ਰਵਾਨ ਕੀਤਾ ਗਿਆ ਤੇ ਕਦੇ ਸੂਰਜ ਦੀ ਚਾਲ ਨਾਲ ਜੋੜ ਕੇ ਦੇਖਿਆ ਗਿਆ।

ਜਿਵੇਂ ਜਿਵੇਂ ਮਨੁੱਖ ਨੇ ਆਪਣੇ ਅਧਿਅਨ ਦੇ ਸਾਧਨ ਵਿਕਸਤ ਕੀਤੇ ਉਸ ਦੇ ਸਿੱਟਿਆਂ ਵਿੱਚ ਪਰਪਕਤਾ ਆਉਂਦੀ ਗਈ। ਆਪਣੇ ਨੇੜੇ ਮਨੁੱਖ ਨੇ ਖੇਤੀਬਾੜੀ ਤੇ ਫਸਲ ਉਗਾਉਣ ਤੋਂ ਲੈ ਕੇ ਜਾਨਵਰਾਂ ਤੇ ਪਸ਼ੂਆਂ ਦੇ ਸੂਣ ਦੀ ਪ੍ਰਕ੍ਰਿਆ ਨੂੰ ਆਪਣੇ ਅਧਿਅਨ ਦਾ ਵਿਸ਼ਾ ਬਣਾਇਆ ਤੇ ਉਸ ਨੇ ਖਾਦ ਖੁਰਾਕ ਨੂੰ ਸਾਂਭਣ ਵਾਸਤੇ ਨਿਯਮਾਂ ਦੀ ਖੋਜ ਕੀਤੀ। ਉਸ ਨੇ ਦੁੱਧ ਤੋਂ ਪਨੀਰ ਬਣਾਉਣਾ ਸਿੱਖਿਆ ਤੇ ਅਨਾਜ ਨੂੰ ਸਾਂਭਣ ਲਈ ਵਿਧੀਆਂ ਦਾ ਵਿਕਾਸ ਕੀਤਾ। ਮੌਸਮ ਦਾ ਟਾਕਰਾ ਕਰਨ ਲਈ ਉਸ ਨੇ ਕੱਪੜਿਆਂ ਦੀ ਬੁਣਤੀ ਤੇ ਸਿਲਾਈ ਦਾ ਹੁਨਰ ਵਿਕਸਤ ਕੀਤਾ। ਇਹ ਸੱਭ ਕੁਝ ਉਸ ਦੀ ਕੁਦਰਤ ਨੇ ਉਨ੍ਹਾਂ ਨਿਯਮਾਂ ਅਨੁਸਾਰ ਜੀਣ ਦੀ ਕਲਾ ਵਿਕਸਤ ਕਰਨਾ ਸੀ ਜਿਸ ਦੀ ਮਦਦ ਨਾਲ ਉਸ ਨੇ ਆਪਣੇ ਵਿਕਾਸ ਦੇ ਕਾਰਜ ਨੂੰ ਅੱਗੇ ਤੋਰਿਆ।

ਰਸੋਈ ਕਲਾ ਵਿੱਚ ਇਨ੍ਹਾਂ ਨਿਯਮਾਂ ਦੀ ਵਰਤੋਂ ਨਾਲ ਸਾਗ ਸਬਜੀ ਨੂੰ ਰਿੰਨ੍ਹਣ ਤੇ ਪਕਾਉਣ ਦੀ ਕਲਾ ਆਪਣੇ ਆਪ ਵਿੱਚ ਕਿਸੇ ਵਿਗਿਆਨ ਤੋਂ ਘੱਟ ਨਹੀਂ ਤੇ ਜੇ ਕੋਈ ਕਹੇ ਕਿ ਇਹ ਸੱਭ ਕੁਝ ਮਨੁੱਖ ਨੇ ਕੁਦਰਤੀ ਨਿਯਮਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਪ੍ਰਾਪਤ ਕਰ ਲਿਆ ਤਾਂ ਮੈਂ ਉਸ ਨੂੰ ਕਹਾਂਗਾ ਕਿ ਉਹ ਆਪਣੇ ਘਰ ਦੀ ਰਸੋਈ ਦੇ ਹਰ ਅਮਲ ਨੂੰ ਬਹੁਤ ਧਿਆਨ ਨਾਲ ਦੇਖੇ। ਕਣਕ ਨੂੰ ਪੀਹ ਕੇ ਆਟਾ ਬਣਾਉਣਾ ਵੀ ਪੱਥਰਾਂ ਦੀ ਆਪਸੀ ਰਗੜ ਦੀ ਮਦਦ ਨਾਲ ਅਨਾਜ ਨੂੰ ਪੀਸਣ ਦੇ ਨਿਯਮ ਉਪਰ ਅਧਾਰਤ ਕ੍ਰਿਆ ਹੈ। ਦੁੱਧ ਨੂੰ ਉਬਾਲਣ ਤੋਂ ਲੈ ਕੇ ਉਸ ਦਾ ਦਹੀਂ ਤੇ ਫਿਰ ਘਿਉ ਬਣਾਉਣਾ ਰਸਾਇਣ ਵਿਗਿਆਨ ਦੀਆਂ ਕਈ ਕ੍ਰਿਆਵਾਂ ਦਾ ਸੁਮੇਲ ਹੈ।

ਕੁਦਰਤ ਦੇ ਨਿਯਮਾਂ ਤੋਂ ਉਲਟ ਵਾਪਰਨ ਵਾਲੀ ਹਰ ਘਟਨਾ ਚਮਤਕਾਰ ਸਮਝੀ ਜਾਣੀ ਚਾਹੀਦੀ ਹੈ। ਜਿਵੇਂ ਜਿਵੇਂ ਮਨੁੱਖ ਨੇ ਕੁਦਰਤ ਦੇ ਨਿਯਮਾਂ ਨੂੰ ਲੱਭਣ ਦਾ ਕਾਰਜ ਤੇਜ਼ ਕੀਤਾ, ਚਮਤਕਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਕਦੇ ਅਸਮਾਨੀ ਬਿਜਲੀ ਨੂੰ ਚਮਤਕਾਰ ਸਮਝ ਲਿਆ ਜਾਂਦਾ ਸੀ ਪਰ ਅਜ ਅਜਿਹਾ ਨਹੀਂ ਹੈ, ਬੱਦਲਾਂ ਦੀ ਗਰਜ, ਵਰਖਾ ਦਾ ਹੋਣਾ ਵੀ ਚਮਤਕਾਰ ਨਹੀਂ। ਗ੍ਰਹਿਣ ਵੀ ਹੁਣ ਚਮਤਕਾਰ ਨਹੀਂ ਸਮਝੇ ਜਾਂਦੇ। ਵਿਗਿਆਨ  ਨੇ ਕੁਦਰਤ ਉਪਰ ਲਗਭਗ ਜਿੱਤ ਪ੍ਰਾਪਤ ਕਰ ਲਈ ਹੈ। ਮੌਸਮ ਤੱਕ ਦਾ ਸਟੀਕ ਅਨੁਮਾਨ ਲਗਾਉਣ ਵਾਸਤੇ ਸੈਂਕੜੇ ਉਪਗ੍ਰਹਿ ਅਸਮਾਨ ਚੋਂ ਮਨੁੱਖ ਨੂੰ ਬਹੁਤ ਹੀ ਸਹੀ ਕਿਸਮ ਦੀ ਜਾਣਕਾਰੀ ਲਗਾਤਾਰ ਭੇਜ ਰਹੇ ਹਨ। ਅਸਮਾਨ ਦਾ ਹਰ ਕੋਨਾ ਮਨੁੱਖ ਨੇ ਖੋਜ ਲਿਆ ਹੈ। ਜੇ ਕੋਈ ਮਨੁੱਖ ਅਸਮਾਨ ਬਾਰੇ ਕਿਸੇ ਚਮਤਕਾਰ ਦੀ ਪੇਸ਼ੀਨਗੋਈ ਕਰਦਾ ਹੈ ਤਾਂ ਨਿਸ਼ਚੇ ਹੀ ਅਸਮਾਨ ਬਾਰੇ ਉਸ ਦੀ ਜਾਣਕਾਰੀ ਅਧੂਰੀ ਹੈ। ਸਾਡੀਆਂ ਦੁਰਬੀਨਾਂ ਲੱਖਾਂ ਪ੍ਰਕਾਸ਼ ਵਰ੍ਹੇ ਦੂਰ ਗਲੈਕਸੀਆਂ ਉਪਰ ਨਜ਼ਰ ਟਿਕਾਈ ਬੈਠੀਆਂ ਹਨ। ਉਥੇ ਵਾਪਰਨ ਵਾਲੀ ਹਰ ਘਟਨਾ ਦੀ ਜਾਣਕਾਰੀ ਮਨੁੱਖ ਦੀਆਂ ਬਣਾਈਆਂ ਮਸ਼ੀਨਾਂ ਰਿਕਾਰਡ ਕਰ ਰਹੀਆਂ ਹਨ। ਜੇ ਅਜਿਹਾ ਨਾ ਹੁੰਦਾ ਤਾਂ ਸਾਡੇ ਉਪਗ੍ਰਹਿ ਅਸਮਾਨ ਵਿੱਚ ਚਕਰ ਲਗਾ ਕੇ ਸਹੀ ਸਲਾਮਤ ਧਰਤੀ ਉਪਰ ਵਾਪਸ ਨਾ ਆਉਂਦੇ।

ਧਰਤੀ ਉਪਰ ਮਨੁੱਖ ਹੁਣ ਸਿਹਤ ਵਿਗਿਆਨ ਉਪਰ ਸਾਰਾ ਧਿਆਨ ਟਿਕਾਈ ਬੈਠਾ ਹੈ। ਹਰ ਤਰ੍ਹਾਂ ਦੀਆਂ ਬੀਮਾਰੀਆਂ ਦੇ ਕਾਰਨ ਲੱਭੇ ਗਏ ਹਨ ਉਨ੍ਹਾਂ ਦੇ ਇਲਾਜ ਲੱਭਣ ਦੀ ਪ੍ਰਕ੍ਰਿਆ ਨਿਰੰਤਰ ਚੱਲ ਰਹੀ ਹੈ। ਕਦੇ ਚੇਚਕ ਜਾਨਲੇਵਾ ਹੋਇਆ ਕਰਦੀ ਸੀ। ਇਸ ਤੋਂ ਬਚਣ ਲਈ ਲੋਕ ਗੈਬੀ ਸ਼ਕਤੀਆਂ ਦਾ ਸਹਾਰਾ ਲਿਆ ਕਰਦੇ ਸਨ। ਪਰ ਅੱਜ ਸਾਰੇ ਜਾਣਦੇ ਹਨ ਕਿ ਇੱਕ ਛੋਟੇ ਜਿਹੇ ਟੀਕੇ ਨਾਲ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਪਲੇਗ, ਤਪਦਿਕ ਹੁਣ ਜਾਨਲੇਵਾ ਨਹੀਂ ਰਹੀਆਂ। ਕੈਂਸਰ ਵਰਗੀਆਂ ਬੀਮਾਰੀਆਂ ਦੇ ਇਲਾਜ ਵਿਗਿਆਨ ਨੇ ਖੋਜ ਲਏ ਹਨ। ਕੁਝ ਬੀਮਾਰੀਆਂ ਹਾਲੇ ਵੀ ਜਾਨਲੇਵਾ ਹਨ ਪਰ ਹੁਣ ਇਲਾਜ ਦੀ ਮਦਦ ਨਾਲ ਬੀਮਾਰੀਆਂ ਨਾਲ ਲੜਨ ਦੀ ਅਵਿਧੀ ਵਧਾ ਲਈ ਗਈ ਹੈ। ਵਿਗਿਆਨ ਜੋ ਕੁਝ ਕਰ ਰਿਹਾ ਹੈ ਇਹ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਪਰ ਇਹ ਚਮਤਕਾਰ ਉਹ ਸਿਰਫ ਕੁਦਰਤ ਦੇ ਨਿਯਮਾਂ ਦੀ ਮਦਦ ਨਾਲ ਹੀ ਸੰਭਵ ਕਰ ਰਿਹਾ ਹੈ।

ਕੁਦਰਤ ਦੇ ਨਿਯਮ ਵਿਗਿਆਨ ਦੇ ਨਿਯਮ ਹਨ। ਭੌਤਿਕ ਸ਼ਾਸ਼ਤਰ, ਰਸਾਇਣ ਵਿਗਿਆਨ, ਜੀਵ ਵਿਗਿਆਨ ਤੇ ਵਿਗਿਆਨ ਦੀਆਂ ਹੋਰ ਸ਼ਾਖਾਵਾਂ ਨੂੰ ਲੱਭਿਆ ਗਿਆ ਹੈ ਤੇ ਉਨ੍ਹਾਂ ਉਪਰ ਬਹੁਤ ਹੀ ਗੰਭੀਰ ਕਿਸਮ ਦੀ ਖੋਜ ਚੱਲ ਰਹੀ ਹੈ; ਇਨ੍ਹਾਂ ਚੋਂ ਇੱਕ ਐਟਮ ਦੇ ਸੂਖਮ ਹਿਸਿਆਂ ਬਾਰੇ ਖੋਜ ਹੈ ਤੇ ਦੂਜੀ ਮਾਈਕਰੋਬਾਇਲੋਜੀ ਦੇ ਅਧੀਨ ਸੂਖਮ ਰੋਗਾਣੂਆਂ ਤੇ ਵਿਸ਼ਾਣੂਆਂ ਉਪਰ ਅਧਿਅਨ ਕੀਤਾ ਜਾ ਰਿਹਾ ਹੈ। ਵਿਗਿਆਨ ਨੇ ਜਾਣਿਆ ਹੈ ਕਿਸ ਸਰੀਰ ਦੀ ਬਣਤਰ ਸੈਲ (ਕੋਸ਼ਿਕਾ) ਉਪਰ ਅਧਾਰਤ ਹੈ ਤੇ ਸਰੀਰ ਵਿੱਚ ਕੈਂਸਰ ਵਰਗੇ ਰੋਗ ਕੋਸ਼ਿਕਾ ਦੇ ਪੱਧਰ ਉਪਰ ਹੋਣ ਵਾਲੇ ਵਿਗਾੜ ਤੋਂ ਹੀ ਸ਼ੁਰੂ ਹੁੰਦੇ ਹਨ, ਇਨ੍ਹਾਂ ਦੀ ਰੋਗ ਥਾਮ ਲਈ ਕੋਸ਼ਿਕਾਵਾਂ ਦੇ ਵਤੀਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਅਧਿਅਨ ਦੇ ਲਾਹੇ ਵੰਦ ਨਤੀਜੇ ਵੀ ਮਿਲਣੇ ਸ਼ੁਰੂ ਹੋ ਗਏ ਹਨ। ਅੱਜ ਇਨ੍ਹਾਂ ਵਿਸ਼ਿਆਂ ਨੂੰ ਬਾਕਾਇਦਾ ਵਿਸ਼ਿਆਂ ਤੇ ਵਿਧੀਆਂ ਦੇ ਰੂਪ ਵਿੱਚ ਪੜ੍ਹਾਇਆ ਜਾ ਰਿਹਾ ਹੈ। ਪਿਛਲੇ 50 ਸਾਲਾਂ ਵਿੱਚ ਆਈ ਪ੍ਰਗਤੀ ਨੇ ਮਨੁੱਖ ਦੀ ਹੋਂਦ ਨੂੰ ਵਧੇਰੇ ਸਾਰਥਕ ਬਣਾ ਦਿੱਤਾ ਹੈ। ਅਸਾਧ ਰੋਗਾਂ ਦੇ ਇਲਾਜ ਲੱਭੇ ਜਾ ਰਹੇ ਹਨ ਤੇ ਇਸ ਖੇਤਰ ਵਿੱਚ ਬੇਪਨਾਹ ਤਰੱਕੀ ਹੋਈ ਹੈ।

ਇਸ ਸੱਭ ਦਾ ਅਸਰ ਡਾਕਟਰੀ ਸਹੂਲਤਾਂ ਉਪਰ ਵੀ ਦੇਖਣ ਵਿੱਚ ਮਿਲ ਰਿਹਾ ਹੈ। ਅੱਜ ਸਿਰਫ ਅਗਿਆਨੀ ਲੋਕ ਹੀ ਆਪਣੀ ਬੀਮਾਰੀ ਦਾ ਇਲਾਜ ਕਰਾਉਣ ਲਈ ਟੂਣੇ ਟੋਟਕਿਆਂ ਦਾ ਸਹਾਰਾ ਲੈਂਦੇ ਹਨ ਜਾਣਕਾਰ ਲੋਕ ਡਾਕਟਰਾਂ ਦੀ ਮਦਦ ਲੈਂਦੇ ਹਨ ਤੇ ਚੰਗੇ ਤੇ ਸਿਆਣੇ ਡਾਕਟਰਾਂ ਕੋਲ ਜਾ ਕੇ ਬੀਮਾਰੀ ਦੀ ਪਰਖ ਕਰਾਉਂਦੇ ਹਨ। ਇਸ ਸੱਭ ਕੁਝ ਦੇ ਵਾਪਰਨ ਦੇ ਰਸਤੇ ਵਿੱਚ ਜਿਹੜੀ ਮੁੱਖ ਮੁਸ਼ਕਲ ਆਉਂਦੀ ਹੈ ਉਹ ਵੀ ਮਨੁੱਖ ਦੀ ਆਪਣੀ ਬਣਾਈ ਹੋਈ ਹੈ। ਦੁਨੀਆ ਵਿੱਚ ਚੰਦ ਅਜਿਹੇ ਲੋਕ ਹਨ ਜਿਹੜੇ ਧਨ ਦੇ ਲੋਭ ਵਿੱਚ ਦਵਾ ਵਿਗਿਆਨ ਨੂੰ ਆਪਣੇ ਨਿੱਜੀ ਸਵਾਰਥ ਲਈ ਵਰਤ ਰਹੇ ਹਨ। ਉਨ੍ਹਾਂ ਦਾ ਮੰਤਵ ਲੋਕਾਈ ਦਾ ਇਲਾਜ ਕਰਕੇ ਉਨ੍ਹਾਂ ਨੂੰ ਬੀਮਾਰੀ ਤੋਂ ਰਹਿਤ ਕਰਨਾ ਨਹੀਂ ਸਗੋਂ ਲੋਕਾਂ ਨੂੰ ਬੀਮਾਰ ਰੱਖ ਕੇ ਉਨ੍ਹਾਂ ਤੋਂ ਹੋਣ ਵਾਲੀ ਆਮਦਨ ਨਾਲ ਆਪਣੇ ਖਜ਼ਾਨੇ ਭਰਨਾ ਹੀ ਹੈ। ਇਹ ਉਨ੍ਹਾਂ ਦੀ ਘਟੀਆ ਸੋਚ ਤੇ ਸੌੜੀ ਮਾਨਸਕਤਾ ਦਾ ਸਿੱਟਾ ਹੈ ਜਿਸ ਨੂੰ ਸਰਕਾਰਾਂ ਵੱਲੋਂ ਵੀ ਹਮਾਇਤ ਹਾਸਲ ਹੈ। ਅਜਿਹਾ ਅਮਰੀਕਾ ਤੋਂ ਲੈ ਕੇ ਭਾਰਤ ਵਰਗੇ ਦੇਸ਼ ਵਿੱਚ ਵੀ ਬੇਰੋਕ ਟੋਕ ਵਾਪਰਨ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਧਨਾਢ ਲੋਕ ਹੋਰ ਧਨੀ ਹੋ ਸਕਣ। ਜਦੋਂ ਅਜਿਹੀ ਲੁੱਟ ਖਸੁੱਟ ਨੂੰ ਰੋਕਿਆ ਜਾਣਾ ਸਭੰਵ ਨਾ ਹੋਵੇ ਤਾਂ ਅਕਸਰ ਲੋਕ ਅਗਿਆਨਤਾ ਵਿੱਚ ਰਹਿਣਾ ਪਸੰਦ ਕਰ ਲੈਂਦੇ ਹਨ ਤੇ ਉਹ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਦਾ ਬੜੀ ਅਸਾਨੀ ਨਾਲ ਸ਼ਿਕਾਰ ਹੋ ਜਾਂਦੇ ਹਨ। ਸਹੀ ਇਲਾਜ ਪ੍ਰਣਾਲੀ ਉਪਲਭਦ ਨਾ ਹੋਣ ਦੀ ਸੂਰਤ ਵਿੱਚ ਉਹ ਅਸਾਨੀ ਨਾਲ ਭੁਲੇਖੇ ਪਾਉਣ ਵਾਲੇ ਲੋਕਾਂ ਦਾ ਸ਼ਿਕਾਰ ਬਣ ਜਾਂਦੇ ਹਨ ਤੇ ਉਹ ਆਪਣੀ ਬੀਮਾਰੀ ਪ੍ਰਤੀ ਵਿਗਿਆਨਕ ਪਹੁੰਚ ਨੂੰ ਹੱਥੋਂ ਗਵਾ ਬੈਠਦੇ ਹਨ। ਦੁਨੀਆ ਵਿੱਚ ਅਜਿਹੇ ਪ੍ਰਚਾਰ ਦੀ ਘਾਟ ਨਹੀਂ ਤੇ ਨਾ ਹੀ ਇਸ ਪ੍ਰਚਾਰ ਤੋਂ ਮਿਲੀ ਜਾਣਕਾਰੀ ਨਾਲ ਆਪਣੇ ਆਪ ਨੂੰ ਤੰਦਰੁਸਤ ਹੋਣ ਦੀ ਪ੍ਰਚਾਰ ਕਰਨ ਵਾਲਿਆਂ ਦੀ, ਅਜਿਹੇ ਲੋਕ ਤੁਹਾਨੂੰ ਹਰ ਤਰ੍ਹਾਂ ਦੇ ਧਾਰਮਕ ਸਥਾਨਾਂ ਤੇ ਪ੍ਰੰਪਰਾ ਦੇ ਨੇੜੇ ਤੇੜੇ ਮਿਲ ਜਾਣਗੇ ਜਿਥੇ ਇਸ ਤਰ੍ਹਾਂ ਦੇ ਪ੍ਰਚਾਰ ਲਈ ਰੱਬ, ਰੱਬੀ ਕਰਾਮਾਤ, ਧਾਗੇ, ਤਵੀਤਾਂ ਦੀ ਮਦਦ ਨਾਲ ਇਲਾਜ ਦੀ ਵਰਤੋਂ ਕੀਤੀ ਜਾਂਦੀ ਹੈ।

ਕਿਸੇ ਅਰਦਾਸ ਦੇ ਸਹਾਰੇ ਬੀਮਾਰੀ ਨਾਲ ਇਲਾਜ ਹੁੰਦਾ ਅਕਸਰ ਧਾਰਮਕ ਸਥਾਨਾਂ ਦੀਆਂ ਪਰੰਪਰਾਵਾਂ ਨਾਲ ਜੁੜਿਆ ਹੋਇਆ ਹੈ। ਇਥੇ ਮੰਤਰਾਂ ਦੀ ਸ਼ਕਤੀ ਨਾਲ ਬੀਮਾਰ ਠੀਕ ਹੁੰਦੇ ਅਕਸਰ ਦੇਖੇ ਜਾ ਸਕਦੇ ਹਨ। ਕਈ ਅਸਾਧ ਰੋਗਾਂ ਵਾਸਤੇ ਦੈਵੀਂ ਸ਼ਕਤੀਆਂ ਦੀ ਮਦਦ ਲੈਣ ਦੀ ਪ੍ਰਕ੍ਰਿਆ ਨੂੰ ਵਿੱਚਕਰਾਫਟ ਕਿਹਾ ਜਾਂਦਾ ਹੈ। ਅਜਿਹੇ ਲੋਕ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ ਕੋਈ ਦੇਵੀ, ਆਤਮਾ, ਸ਼ੈਤਾਨ ਉਨ੍ਹਾਂ ਦੇ ਵੱਸ ਵਿੱਚ ਹੈ ਜਾਂ ਕਿਸੇ ਸਥਾਨ ਉਪਰ ਅਜਿਹੀ ਆਤਮਾ ਵਸੇਬਾ ਕਰਦੀ ਹੈ ਤੇ ਉਸ ਨੂੰ ਬੇਨਤੀ ਕਰਨ ਨਾਲ ਉਹ ਬੀਮਾਰੀ ਨੂੰ ਠੀਕ ਕਰ ਦਿੰਦੀ ਹੈ। ਅਜਿਹੇ ਲੋਕ ਬੀਮਾਰੀ ਦਾ ਕਾਰਨ ਕਿਸੇ ਦੇਵ ਆਤਮਾ ਦੀ ਨਾਰਾਜ਼ਗੀ ਨਾਲ ਜੋੜ ਕੇ ਦੇਖਦੇ ਹਨ ਤੇ ਬੀਮਾਰੀ ਦੇ ਕਾਰਨ ਦਾ ਪਤਾ ਲਾਉਣ ਦੀ ਬਜਾਏ ਉਨ੍ਹਾਂ ਦਾ ਸਾਰਾ ਧਿਆਨ ਉਸ ਗੈਬੀ ਜਾਂ ਦੈਵੀ ਸ਼ਕਤੀ ਨੂੰ ਖੁਸ਼ ਕਰਨ ਉਪਰ ਲੱਗਿਆ ਦਿਖਾਈ ਦਿੰਦਾ ਹੈ। ਉਹ ਇਹ ਸਮਝਦੇ ਹਨ ਕਿ ਇਸ ਤਰ੍ਹਾਂ ਦੀ ਦੈਵੀ ਸ਼ਕਤੀ ਨੂੰ ਖੁਸ਼ ਕਰਨ ਲਈ ਉਸ ਦੀ ਪੂਜਾ, ਪਾਠ, ਮੰਤਰਾਂ ਦੇ ਉਚਾਰਨ ਆਦਿ ਜਿਹੇ ਉਪਚਾਰ ਕੀਤੇ ਜਾ ਸਕਦੇ ਹਨ। ਮੈਂ ਇਸ ਨੂੰ ਟੂਣੇ – ਟੋਟਕਿਆਂ ਦੀ ਵਿਧੀ ਸਮਝਦਾ ਹਾਂ ਜਿਸ ਦੇ ਪਨਪਨ ਦਾ ਮੁੱਖ ਕਾਰਨ ਸਾਡੀ ਆਪਣੀ ਅਗਿਆਨਤਾ ਹੀ ਹੁੰਦੀ ਹੈ।

ਜੇ ਤੁਸੀਂ ਟੂਣੇ ਟੋਟਕਿਆਂ, ਝਾੜ ਫੂਕ ਅਤੇ ਧਾਗੇ ਤਵੀਤਾਂ ਦੇ ਉਪਚਾਰ ਵਿੱਚ ਯਕੀਨ ਰੱਖਦੇ ਹੋ ਤਾਂ ਨਿਸ਼ਚੇ ਹੀ ਤੁਹਾਨੂੰ ਵਿਗਿਆਨ ਨਾਲ ਮੱਥਾ ਮਾਰਨ ਦੀ ਲੋੜ ਨਹੀਂ। ਤੁਸੀਂ ਨਿਸ਼ਚੇ ਹੀ ਅਰਦਾਸਾਂ, ਪਾਠ, ਪੂਜਾ, ਇਸ਼ਨਾਨ, ਦੇਵੀ ਦੇਵਤਿਆਂ ਦੀ ਅਰਾਧਨਾ ਕਰਨ ਤੇ ਟੂਣੇ ਟੋਟਕਿਆਂ ਦੀ ਮਦਦ ਨਾਲ ਵਾਪਰਨ ਵਾਲੇ ਚਮਤਕਾਰਾਂ ਦੇ ਦੁਸ਼ਪ੍ਰਚਾਰ ਦਾ ਸਾਥ ਦੇਣਾ ਪਸੰਦ ਕਰੋਗੇ। ਪੰਦਰਵੀਂ ਸ਼ਤਾਬਦੀ ਤੋਂ ਲੈ ਕੇ ਉਨੀਵੀਂ ਸਦੀ ਤੱਕ ਦਾ ਮਿਲਣ ਵਾਲਾ ਅੰਗਰੇਜ਼ੀ ਸਾਹਿਤ ਅਜਿਹੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ, ਜਿਥੇ ਇਸ ਦਾ ਟਾਕਰਾ ਈਸਾਈ ਮੱਤ ਦੇ ਪ੍ਰਚਾਰ ਨਾਲ ਹੋਇਆ ਤੇ ਈਸਾਈਅਤ ਨੇ ਦੁਨੀਆ ਨੂੰ ਸ਼ੈਤਾਨ ਦੇ ਰਸਤੇ ਤੋਂ ਕੱਢ ਕੇ ਗਿਆਨ ਦੇ ਰਸਤੇ ਪਾਉਣ ਲਈ ਆਪਣਾ ਪ੍ਰਚਾਰ ਅਰੰਭਿਆ। ਇਹ ਵੱਖਰੀ ਗੱਲ ਹੈ ਕਿ ਅੱਜ ਵੀ ਕੁਝ ਲੋਕ ਈਸਾਈ ਮੱਤ ਦੇ ਪ੍ਰਭਾਵ ਹੇਠ ਜਾਦੂ – ਟੂਣੇ ਆਦਿ ਨਾਲ ਇਲਾਜ ਕਰਨ ਦਾ ਦਾਅਵਾ ਕਰਦੇ ਹਨ ਤੇ ਉਹ ਆਪਣੇ ਮੱਤ ਅਨੁਸਾਰ ਅਰਦਾਸ ਕਰਕੇ ਇਲਾਜ ਕਰਨ ਦੀ ਗੱਲ ਦਾ ਪ੍ਰਚਾਰ ਕਰਦੇ ਦੇਖੇ ਜਾ ਸਕਦੇ ਹਨ।

ਆਓ ਇਨ੍ਹਾਂ ਤਰੀਕਿਆਂ ਨੂੰ ਕੁਝ ਜ਼ਿਆਦਾ ਗਹੁ ਨਾਲ ਜਾਣੀਏ। ਆਮ ਤੌਰ ਤੇ ਇਸ ਤਰ੍ਹਾਂ ਦੇ ਉਪਚਾਰ ਕਰਨ ਵਾਲੇ ਕਈ ਤਰ੍ਹਾਂ ਦੇ ਧਾਗੇ, ਤਵੀਜ਼, ਜਲ, ਕੰਕਾਲ ਦੀਆਂ ਹੱਡੀਆਂ, ਮਿਰਤਕ ਜਾਨਵਰਾਂ ਦੇ ਵਾਲ, ਹੱਡੀਆਂ, ਖੂਨ, ਸੰਧੂਰ, ਤੇ ਹੋਰ ਜੜ੍ਹੀਆਂ ਬੂਟੀਆਂ ਦੀ ਮਦਦ ਇਹ ਆਖ ਕੇ ਲੈਂਦੇ ਹਨ ਕਿ ਇਨ੍ਹਾਂ ਉਪਰ ਉਸ ਦੇਵੀ ਜਾਂ ਦੇਵਤੇ ਦੀ ਕ੍ਰਿਪਾ ਹੈ ਜਿਸ ਨੂੰ ਉਨ੍ਹਾਂ ਨੇ ਮੰਤਰਾਂ ਨਾਲ ਆਪਣੇ ਵੱਸ਼ ਵਿੱਚ ਕੀਤਾ ਹੋਇਆ ਹੈ। ਇਹ ਲੋਕ ਤੁਹਾਨੂੰ ਕਈ ਤਰ੍ਹਾਂ ਦੇ ਮੰਤਰਾਂ, ਸ਼ਬਦਾਂ ਦੇ ਬਾਰ ਬਾਰ ਬੋਲਣ ਜਾਂ ਰਟਣ ਦਾ ਨਿਰਦੇਸ਼ ਦਿੰਦੇ ਹਨ ਤੇ ਇਸ ਸਾਰੇ ਕੰਮ ਲਈ ਮੋਟੀ ਰਕਮ ਵਸੂਲਦੇ ਹਨ। ਬੀਮਾਰ ਵਿਅਕਤੀ ਜੋ ਪਹਿਲਾਂ ਹੀ ਮਾਨਸਕ ਤੌਰ ਤੇ ਰੋਗੀ ਹੁੰਦਾ ਹੈ, ਉਹ ਬੜੀ ਅਸਾਨੀ ਨਾਲ ਇਨ੍ਹਾਂ ਦੇ ਬਹਿਕਾਵੇ ਵਿੱਚ ਆ ਜਾਂਦਾ ਹੈ ਤੇ ਉਹ ਅਜਿਹੇ ਸਾਰੇ ਤਰੀਕਿਆਂ ਉਪਰ ਵਿਸ਼ਵਾਸ ਕਰ ਲੈਂਦਾ ਹੈ। ਹਰ ਉਹ ਸਮਾਜ ਜਿਥੇ ਅਗਿਆਨਤਾ ਨੇ ਪੈਰ ਪਸਾਰੇ ਹੋਏ ਹਨ ਉਹ ਇਹੋ ਜਿਹੇ ਝਾੜ ਫੂਕ ਕਰਨ ਵਾਲਿਆਂ ਦੇ ਜਾਲ ਵਿੱਚ ਫਸਿਆ ਦਿਖਾਈ ਦਿੰਦਾ ਹੈ।

ਅੱਜ ਵਿਗਿਆਨ ਦਾ ਯੁਗ ਹੈ। ਵਿਗਿਆਨ ਦੀਆਂ ਕਾਢਾਂ ਨੇ ਅਨੇਕਾਂ ਹੈਰਾਨ ਕਰ ਦੇਣ ਵਾਲੀਆਂ ਸੁਵਿਧਾਵਾਂ ਨੇ ਸਾਡੇ ਜੀਵਨ ਨੂੰ ਸ਼ਰਾਬੋਰ ਕਰ ਦਿੱਤਾ ਹੈ। ਸੰਚਾਰ ਦੇ ਅਚੂਕ ਸਾਧਨ ਉਨ੍ਹਾਂ ਚੋਂ ਇੱਕ ਹਨ। ਜਰਾ ਸੋਚੋ, ਕੀ ਇਨ੍ਹਾਂ ਦਾ ਕੋਈ ਬਦਲ ਸਾਡੇ ਕਿਸੇ ਧਰਮ ਕੋਲ ਮੋਜੂਦ ਸੀ? ਤੁਸੀਂ ਟੈਲੀਫੋਨ ਕਰਦੇ ਹੋ, ਤੁਹਾਡੀ ਅਵਾਜ਼ ਚੁੰਬਕੀ ਤਰੰਗਾਂ ਵਿੱਚ ਬਦਲਦੀ ਹੈ ਤੇ ਫਿਰ ਬਿਜਲਈ ਲਹਿਰਾਂ ਨਾਲ ਇਹ ਦੁਨੀਆ ਦੇ ਦੂਜੇ ਕੋਨੇ ਤੱਕ ਪਹੁੰਚਦੀ ਹੈ। ਇਹ ਭੌਤਿਕ ਸ਼ਾਸ਼ਤਰ ਦੇ ਨਿਯਮ ਹਨ। ਉਹ ਟੈਲੀਵੀਜ਼ਨ ਜਿਹੜਾ ਤੁਹਾਨੂੰ ਦੂਰ ਦੁਨੀਆ ਦੇ ਦ੍ਰਿਸ਼ਾਂ ਦੇ ਬਿਲਕੁਲ ਨੇੜੇ ਲੈ ਜਾਂਦਾ ਹੈ ਇਹ ਵੀ ਇਲੈਕਟ੍ਰੋਨਿਕ ਪੁਰਜ਼ਿਆਂ ਉਪਰ ਬਣਿਆ ਹੋਇਆ ਇੱਕ ਯੰਤਰ ਹੈ। ਮੋਬਾਇਲ ਜਿਸ ਦੇ ਨਾਲ ਤੁਸੀਂ ਨਾ ਸਿਰਫ ਆਪਣੇ ਦੋਸਤਾਂ ਮਿਤਰਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖ ਸਕਦੇ ਹੋ ਸਗੋਂ ਤੁਹਾਡੇ ਆਲੇ ਦੁਆਲੇ ਬਾਰੇ ਸਟੀਕ ਜਾਣਕਾਰੀਆਂ ਤੇ ਸੂਚਨਾਵਾਂ ਵੀ ਪੁਚਾਉਂਦਾ ਹੈ, ਵਿਗਿਆਨ ਦੀ ਕਾਢ ਹੈ। ਅੱਜ ਰੇਡਿਓ, ਟੀ ਵੀ, ਮੋਬਾਈਲ, ਕੰਪਊਟਰ, ਲੈਪਟਾਪ, ਕੈਮਰੇ, ਸੈਟੇਲਾਈਟ ਤੇ ਹੋਰ ਅਨੇਕਾਂ ਯੰਤਰਾਂ ਨੇ ਸਾਡੀ ਜ਼ਿੰਦਗੀ ਬਹੁਤ ਸੌਖੀ ਬਣਾ ਦਿਤੀ ਹੈ। ਅੱਜ ਤੋਂ ਲਗਭਗ 100 ਸਾਲ ਪਹਿਲਾਂ ਇਹ ਸਾਰਾ ਕੁਝ ਮੋਜੂਦ ਨਹੀਂ ਸੀ। ਵਿਗਿਆਨ ਦੀਆਂ ਏਨੀਆ ਸਾਰੀਆਂ ਸੁਵਿਧਾਵਾਂ ਨੂੰ ਜੇਬ ਵਿੱਚ ਰੱਖ ਕੇ ਜੇ ਤੁਸੀਂ ਹਾਲੇ ਵੀ ਟੂਣੇ ਟੋਟਕਿਆਂ ਜਿਹੀ ਵਿਧੀ ਦੇ ਚਮਤਕਾਰਾਂ ਦੀ ਗਲ ਕਰਦੇ ਹੋ ਤਾਂ ਇਹ ਤੁਹਾਡੀ ਮੂੜ੍ਹ ਅਗਿਆਨਤਾ ਦੀ ਨਿਸ਼ਾਨੀ ਹੈ। ਤੁਸੀਂ ਚਮਤਕਾਰਾਂ ਤੋਂ ਬਿਨਾਂ ਤਾਂ ਸ਼ਾਇਦ ਸਾਰੀ ਉਮਰ ਬਿਤਾ ਸਕਦੇ ਹੋ ਪਰ ਵਿਗਿਆਨ ਦੀਆਂ ਸੁਵਿਧਾਵਾਂ ਤੋਂ ਬਿਨਾਂ ਤਾਂ ਤੁਸੀਂ ਇੱਕ ਪੈਰ ਨਹੀਂ ਪੁੱਟ ਸਕਦੇ। ਤੁਹਾਡੇ ਮੋਬਾਈਲ ਵਿੱਚ ਆਉਣ ਵਾਲੀ ਛੋਟੀ ਜਿਹੀ ਖਰਾਬੀ ਹੀ ਤੁਹਾਡੀ ਜ਼ਿੰਦਗੀ ਉਲਟਾ ਕੇ ਰੱਖ ਦੇਵੇਗੀ।

ਚਮਤਕਾਰਾਂ ਵਿਚ ਯਕੀਨ ਰੱਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਚਮਤਕਾਰ ਨੂੰ ਸਪਸ਼ਟ ਸ਼ਬਦਾਂ ਵੁੱਚ ਸਮਝ ਲੈਣ। ਕੁਦਰਤ ਦੇ ਨਿਯਮ ਵਿੱਚ ਰਹਿ ਕੇ ਵਾਪਰਨ ਵਾਲੀ ਹਰ ਘਟਨਾ ਚਾਹੇ ਉਹ ਕਿਤੇ ਵੀ ਕਿਉਂ ਨਾ ਵਾਪਰੇ, ਚਮਤਕਾਰ ਨਹੀਂ ਹੁੰਦੀ। ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਦੋਂ ਵੀ ਕਿਤੇ ਕੁਝ ਵੀ ਉਨ੍ਹਾਂ ਨਿਯਮਾਂ ਦੀ ਜ਼ਦ ਵਿੱਚ ਆ ਜਾਵੇ। ਭੂਚਾਲ, ਸੁਨਾਮੀ, ਅਸਮਾਨੀ ਬਿਜਲੀ, ਅਸਮਾਨ ਚੋਂ ਕਿਸੇ ਗ੍ਰਹਿ ਦਾ ਜ਼ਮੀਨ ਉਪਰ ਟਕਰਾਉਣਾ, ਸੂਰਜੀ ਸ਼ੁਆਵਾਂ ਜਾਂ ਗੁਰੂਤਾ ਤਰੰਗਾਂ, ਇਹ ਉਹ ਵਰਤਾਰੇ ਹਨ ਜਿਹਨਾਂ ਉਪਰ ਮਨੁੱਖ ਦਾ ਕੋਈ ਨਿੰਤਰਨ ਨਹੀਂ, ਪਰਤੂੰ ਇਨ੍ਹਾਂ ਨੂੰ ਵਰਤਾਉਣ ਵਾਲੇ ਨਿਯਮਾਂ ਦੀ ਖੋਜ ਕਰਕੇ ਮਨੁੱਖ ਨੇ ਇਨ੍ਹਾਂ ਨੂੰ ਕੁਦਰਤ ਦੇ ਨਿਯਮਾਂ ਦੇ ਰੂਪ ਵਿੱਚ ਸਮਝਿਆ ਹੈ। ਇਹ ਉਹ ਬ੍ਰਹਿਮੰਡੀ ਵਰਤਾਰੇ ਹਨ ਜਿਨ੍ਹਾਂ ਦਾ ਹਜ਼ਾਰਾਂ ਸਾਲਾਂ ਤੋਂ ਮਨੁੱਖ ਚਸ਼ਮਦੀਦ ਗਵਾਹ ਰਿਹਾ ਹੈ। ਹੁਣ ਇਨ੍ਹਾਂ ਕੁਦਰਤ ਦੇ ਨਿਯਮਾਂ ਦੇ ਉਲਟ ਵਾਪਰਨ ਵਾਲੀ ਹਰ ਘਟਨਾ ਚਮਤਕਾਰ ਸਮਝਣੀ ਚਾਹੀਦੀ ਹੈ। ਭਾਵ ਅਜਿਹਾ ਜੋ ਕੁਦਰਤ ਦੇ ਨਿਯਮਾਂ ਦੇ ਅਧੀਨ ਨਾ ਆਵੇ। ਮਨੁੱਖ ਦੇ ਇਤਿਹਾਸ ਵਿੱਚ ਹੁਣ ਤੱਕ ਅਜਿਹੀ ਕੋਈ ਘਟਨਾ ਨਹੀਂ, ਅਲਬੱਤਾ ਬਹੁਤ ਸਾਰੀਆਂ ਸਭਿਆਤਾਵਾਂ ਦੇ ਆਪੋ ਆਪਣੇ ਮਿਥਿਹਾਸ ਵਿੱਚ ਅਜਿਹੇ ਹਵਾਲੇ ਜਰੂਰ ਮਿਲਦੇ ਹਨ ਜਿਨ੍ਹਾਂ ਦੇ ਅਜੀਬੋਗਰੀਬ ਵਰਤਾਰੇ ਨੂੰ ਚਮਤਕਾਰ ਕਿਹਾ ਜਾ ਸਕਦਾ ਹੋਵੇ। ਮਸਲਨ ਮੱਛੀ ਦੇ ਪੇਟ ਚੋਂ ਮਨੁੱਖ ਦੀ ਉਤਪਤੀ, ਕਿਸੇ ਮਨੁੱਖ ਦਾ ਤਿੰਨ ਜਾਂ ਚਾਰ ਟੰਗਾਂ ਵਾਲਾ ਜੀਵ ਹੋ ਜਾਣਾ ਆਦਿ; ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਕਥਾ ਰੂਪ ਵਿੱਚ ਮੋਜੂਦ ਹਨ ਜਿਨ੍ਹਾਂ ਨੂੰ ਕੁਝ ਲੋਕ ਸੱਚ ਸਮਝ ਕੇ ਪੂਜਦੇ ਹਨ। ਇਹ ਸੱਭ ਕੁਝ ਮਨੁੱਖ ਦੀ ਕਲਪਨਾ ਸ਼ਕਤੀ ਦੀ ਉਡਾਣ ਤਾਂ ਹੋ ਸਕਦਾ ਹੈ ਪਰਤੂੰ ਇਹ ਇੰਜ ਕਦੇ ਵਾਪਰਿਆ ਹੋਵੇ, ਇਸ ਦੀ ਕੋਈ ਉਦਾਰਹਨ ਮੋਜੂਦ ਨਹੀਂ ਹੈ। ਮੁਕਦੀ ਗੱਲ ਜੋ ਕੁਝ ਕੁਦਰਤ ਦੇ ਨਿਯਮਾਂ ਵਿੱਚ ਵਾਪਰਦਾ ਹੈ ਉਹ ਚਮਤਕਾਰ ਨਹੀਂ ਹੈ। ਚਮਤਕਾਰ ਦੁਹਰਾਇਆ ਨਹੀਂ ਜਾਂਦਾ, ਪਰ ਕੁਦਰਤ ਦੇ ਨਿਯਮਾਂ ਵਿਚ ਹਰ ਘਟਨਾ ਨੂੰ ਪਰਖਿਆ ਪੜਤਾਲਿਆ ਜਾ ਸਕਦਾ ਹੈ। ਇਸ ਵਾਸਤੇ ਹੁਣ ਸਾਡੇ ਕੋਲ ਵਿਗਿਆਨ ਦੇ ਨਿਯਮ ਮੋਜੂਦ ਹਨ।

ਕੁਦਰਤ ਦੇ ਨਿਯਮਾਂ ਵਿੱਚ ਪਹਿਲਾ ਨਿਯਮ ਹੈ ਹਰ ਘਟਨਾ ਦੇ ਪਿਛੇ ਕਿਸੇ ਕਾਰਨ ਦਾ ਮੋਜੂਦ ਹੋਣਾ। ਹਰ ਕਾਰਨ ਪਿਛੇ ਵੀ ਕਿਸੇ ਨਾ ਕਿਸੇ ਘਟਨਾ ਦਾ ਮੋਜੂਦ ਹੋਣਾ। ਵਿਗਿਆਨੀ ਇਸ ਨੂੰ cause & effect ਦਾ ਸਿਧਾਂਤ ਆਖਦੇ ਹਨ। ਧਰਤੀ ਉਪਰ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਇਸ ਸਿਧਾਂਤ ਦੀ ਮਦਦ ਨਾਲ ਸਮਝੀਆ ਜਾ ਸਕਦੀਆਂ ਹਨ। ਮਸਲਨ ਵਰਖਾ ਦਾ ਹੋਣਾ, ਸਮੁੰਦਰਾਂ ਦਾ ਜਵਾਰ ਭਾਟੇ ਵਿੱਚ ਬਦਲਣਾ ਅਸਮਾਨ ਵਿੱਚ ਚੰਦ ਸੂਰਜ ਦੇ ਗ੍ਰਹਿਣ ਦੀ ਘਟਨਾ ਦਾ ਵਾਪਰਨਾ, ਸਰੀਰ ਵਿੱਚ ਕਿਸੇ ਬੀਮਾਰੀ ਦਾ ਪਨਪਨਾ ਜਾਂ ਮਨੁੱਖ ਦਾ ਬੀਮਾਰ ਹੋ ਜਾਣਾ, ਕਦੇ ਮਨੁੱਖ ਲਈ ਇਹ ਸੱਭ ਕੁਝ ਚਮਤਕਾਰ ਤੋਂ ਘੱਟ ਨਹੀਂ ਸੀ। ਉਸ ਦੀ ਜਾਣਕਾਰੀ ਸੀਮਤ ਸੀ। ਉਹ ਬਹੁਤ ਘਬਰਾਇਆ ਜਦੋਂ ਸੂਰਜ ਅਸਮਾਨ ਤੋਂ ਪੱਛਮ ਵੱਲ ਉਤਰਦਾ ਹੋਇਆ ਪੱਛਮ ਵਿੱਚ ਡਿੱਗ ਪਿਆ। ਮਨੁੱਖ ਉਸ ਰਾਤ ਬਹੁਤ ਪ੍ਰੇਸ਼ਾਨ ਰਿਹਾ ਹੋਵੇਗਾ। ਉਹ ਸੂਰਜ ਨੂੰ ਬਚਾਉਣ ਲਈ ਪੱਛਮ ਵੱਲ ਦੌੜਿਆ ਵੀ ਹੋਵੇਗਾ। ਇਸ ਦੇ ਜਵਾਬ ਵਿੱਚ ਉਸ ਨੇ ਕੋਈ ਨਾ ਕੋਈ ਕਹਾਣੀ ਵੀ ਘੜੀ ਹੋਵੇਗੀ। ਇਥੋਂ ਸਾਡੇ ਮਿਥਿਹਾਸ ਦਾ ਜਨਮ ਹੁੰਦਾ ਹੈ।

ਬਿਨਾਂ ਕਿਸੇ ਕਾਰਨ ਤੋਂ ਵਾਪਰੀ ਹਰ ਘਟਨਾ ਚਮਤਕਾਰ ਸਮਝੀ ਜਾਣੀ ਚਾਹੀਦੀ ਹੈ। ਰਾਬਰਟ ਇੰਗਰਸੋਲ ਨੇ ਚਮਤਕਾਰ ਦੀ ਵਿਆਖਿਆ ਕਰਦੇ ਹੋਏ ਕਿਹਾ ਜੇ ਕੋਈ ਹਾਈਡਰੋਜਨ, ਆਕਸੀਜਨ ਤੇ ਨਾਈਟਰੋਜਨ ਦੀ ਮਦਦ ਨਾਲ ਸ਼ੁਧ ਸੋਨਾ ਬਣਾ ਦੇਵੇ ਤਾਂ ਇਹ ਰਸਾਇਣ ਸ਼ਾਸ਼ਤਰ ਦੀ ਕਰਾਮਾਤ ਹੋਵੇਗੀ; ਜੇ ਕੋਈ ਚੋਨੁਕਰੀ ਤਿਕੋਣ ਬਣਾ ਦੇਵੇ ਤਾਂ ਉਹ ਚਮਤਕਾਰ ਹੋਵੇਗੀ। ਤਰਕਸ਼ੀਲ ਆਖਦੇ ਹਨ ਕਿ ਜੇ ਕੋਈ ਪਾਣੀ ਜਾਂ ਸ਼ਰਾਬ ਨੂੰ ਬਿਨਾਂ ਕੁਝ ਕੀਤਿਆਂ ਲਹੂ ਵਿੱਚ ਬਦਲ ਦੇਵੇ ਤਾਂ ਉਹ ਕਰਾਮਾਤ ਹੋਵੇਗੀ। ਜੇ ਕਿਸੇ ਕੱਟੇ ਹੋਏ ਅੰਗ ਨੂੰ ਇੱਕ ਸੈਟੀਮੀਟਰ ਵੀ ਵਧਾ ਦਿਤਾ ਜਾਵੇ ਤਾਂ ਕਰਾਮਾਤ ਹੋਵੇਗੀ। ਕਿਸੇ ਸਰੀਰ ਵਿਕਾਰ ਜਿਵੇਂ ਦਾਗ, ਮਹੁਕਾ, ਜਾਂ ਕੋਈ ਨਿਸ਼ਾਨ ਦੈਵੀ ਪ੍ਰਾਰਥਨਾ ਨਾਲ ਖਤਮ ਕਰ ਦੇਵੇ ਤਾਂ ਕਰਾਮਾਤ ਸਮਝਣੀ ਚਾਹੀਦੀ ਹੈ।

ਮੈਂ ਬਾਰ ਬਾਰ ਕੁਦਰਤ ਦੇ ਨਿਯਮਾਂ ਦੀ ਗੱਲ ਕਰਦਾ ਹਾਂ। ਕੁਦਰਤ ਦੇ  ਨਿਯਮ ਉਹੀ ਹਨ ਜੋ ਮਨੁੱਖ ਨੇ ਕੁਦਰਤ ਵਿੱਚ ਵਾਪਰਦੀਆਂ ਘਟਨਾਵਾਂ ਦੀ ਘੋਖ ਪੜਚੋਲ ਕਰਕੇ ਲੱਭੇ ਹਨ। ਪਰਖ ਪੜਚੋਲ ਕਰਨ ਦੇ ਇਸ ਤਰੀਕੇ ਨੂੰ ਵਿਗਿਆਨ ਕਿਹਾ ਜਾਂਦਾ ਹੈ। ਵਿਗਿਆਨਕ ਪਰਖ ਕਰਨ ਦੀ ਇਕ ਵਿਸ਼ੇਸ਼ ਵਿਧੀ ਹੈ ਜਿਸ ਨੂੰ ਵਿਗਿਆਨਕ ਵਿਧੀ ਕਿਹਾ ਜਾਂਦਾ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਇਸ ਪਾਸੇ ਸਰਗਰਮ ਰਿਹਾ ਹੈ। ਉਸ ਨੇ ਅਸਮਾਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਆਪਣੇ ਅਧਿਅਨ ਦਾ ਵਿਸ਼ਾ ਬਣਾਇਆ ਤੇ ਸੱਭ ਤੋਂ ਸਿਤਾਰਿਆਂ ਦੀ ਗਤੀ ਨੂੰ ਸਮਝਣਾ ਸ਼ੁਰੂ ਕੀਤਾ। ਇਸ ਗਤੀ ਤੋਂ ਵਾਪਰਨ ਵਾਲੀਆਂ ਕੁਝ ਵਿਸ਼ੇਸ਼ ਘਟਨਾਵਾਂ ਨੂੰ ਗ੍ਰਹਿਣ ਲੱਗਣਾ ਆਦਿ ਬਾਰੇ ਉਹ ਨਾ ਸਿਰਫ ਸਪਸ਼ਟ ਤੇ ਸਟੀਕ ਭਵਿੱਖਬਾਣੀਆਂ ਹੀ ਕਰ ਸਕੇ ਸਗੋਂ ਉਨਹਾਂ ਦੇ ਸਹੀ ਕਾਰਨਾਂ ਦਾ ਵੀ ਸ਼ਪਸ਼ਟ ਉਲੇਖ ਮਿਲਦਾ ਹੈ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਘਟਨਾਵਾਂ ਬਾਰੇ ਦੰਦ ਕਥਾਵਾਂ ਹੀ ਲੋਕਾਈ ਦੇ ਮਨਾਂ ਵਿੱਚ ਪ੍ਰਚਲਤ ਰਹੀਆਂ।

ਅੱਜ ਵਿਗਿਆਨ ਚਮਕਤਾਰ ਨੂੰ ਬਿਲਕੁਲ ਹੀ ਨਹੀਂ ਮੰਨਦਾ। ਉਹ ਵਿਗਿਆਨਕ ਨਿਯਮਾਂ ਦੀ ਜਾਣਕਾਰੀ ਚੋਂ ਪੈਦਾ ਹੋਈ ਵਿਗਿਆਨਕ ਸੋਚ ਦੇ ਧਾਰਨੀ ਹਨ। ਪੁਲਾੜ ਵਿਗਿਆਨ ਦੇ ਨਾਲ ਨਾਲ ਦਵਾਈ ਵਿਗਿਆਨ ਤੇ ਸਿਹਤ ਵਿਗਿਆਨ ਦੇ ਖੇਤਰ ਵਿਚ ਬਹੁਤ ਉਨੱਤੀ ਹੋਈ ਹੈ। ਕਦੇ ਸਧਾਰਨ ਬੁਖਾਰ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਸੀ। ਪਲੇਗ ਦਾ ਅਯੁਰਵੈਦ ਵਿੱਚ ਕੋਈ ਇਲਾਜ ਨਹੀਂ ਸੀ। ਮਹਾਨ ਸਿਕੰਦਰ ਦੀ ਮੌਤ ਵੀ ਬੁਖਾਰ ਨਾਲ ਹੋਈ। ਗੁਰਦੇ ਵਿੱਚ ਪੱਥਰੀ ਤੋਂ ਪੈਦਾ ਹੋਏ ਪਿਸ਼ਾਬ ਨਾਲੀ ਦੇ ਬੰਨ੍ਹ ਦਾ ਕੋਈ ਇਲਾਜ ਨਾ ਹੋਣ ਕਰਕੇ ਮਨੁੱਖ ਦੀ ਮੌਤ ਹੋ ਜਾਇਆ ਕਰਦੀ ਸੀ। ਪੇਟ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਲਈ ਪੂਰੇ ਪੇਟ ਦਾ ਵੱਡਾ ਅਪਰੇਸ਼ਨ ਕਰਕੇ ਬੀਮਾਰੀ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਲੋੜ ਪੈਂਦੀ ਸੀ। ਪਰ ਜਰਾ ਸੋਚੋ ਕਿ ਅੱਜ ਜੇ ਕੋਈ ਡਾਕਟਰ ਤੁਹਾਨੂੰ ਇਨ੍ਹਾਂ ਸਾਰੀਆਂ ਬੀਮਾਰੀਆਂ ਦਾ ਇਲਾਜ ਪੂਜਾ  ਪਾਠ ਦੀ ਸਲਾਹ ਦੇ ਰੂਪ ਵਿੱਚ ਦੇਵੇ ਤਾਂ ਤੁਸੀਂ ਉਸ ਨੂੰ ਕੀ ਆਖੋਗੇ? ਤੁਸੀਂ ਉਸ ਦੇ ਕਲੀਨਿਕ ਚੋਂ ਸਿੱਧੇ ਕਿਸੇ ਹੋਰ ਯੋਗ ਡਾਕਟਰ ਦੇ ਸੰਪਰਕ ਵਿੱਚ ਆਉਣ ਦਾ ਫੈਸਲਾ ਕਰੋਗੇ ਨਾ ਕਿ ਕਿਸੇ ਧਾਰਮਕ ਸਥਲ ਦੀ ਯਾਤਰਾ ਦਾ। ਇਹ ਸੁਭਾਵਕ ਹੈ। ਅੱਜ ਲਗਭਗ ਹਰ ਉਸ ਬੀਮਾਰੀ ਦਾ ਇਲਾਜ ਸੰਭਵ ਹੈ ਜਿਸ ਨੂੰ ਕਦੇ ਲਾਇਲਾਜ ਆਖ ਕੇ ਛੱਡ ਦਿਤਾ ਜਾਂਦਾ ਸੀ। ਬਹੁਤ ਸਾਰੀਆਂ ਬੀਮਾਰੀਆਂ ਦੇ ਇਲਾਜ ਅੱਜ ਵੀ ਸੰਭਵ ਨਹੀਂ; ਪਰ ਮਨੁੱਖੀ ਵਿਗਿਆਨ ਨੇ ਉਨਹਾਂ ਦੇ ਕਾਰਨਾਂ ਦਾ ਪਤਾ ਲਗਾ ਲਿਆ ਹੈ।

ਵਿਗਿਆਨ ਕੁਦਰਤ ਦੇ ਕਾਰਣ ਤੇ ਘਟਨਾ ਦੇ ਸਿਧਾਂਤ ਦੀ ਮਦਦ ਨਾਲ ਅੱਗੇ ਵੱਧਦਾ ਹੈ। ਉਹ ਕਾਰਨ ਲੱਭਦਾ ਹੈ ਤੇ ਕਾਰਨ ਤੇ ਘਟਨਾ ਦਾ ਸਬੰਧ ਸਥਾਪਤ ਕਰਦਾ ਹੈ। ਫਿਰ ਉਹ ਪ੍ਰਯੋਗ ਸ਼ਾਲਾ ਵਿੱਚ ਇਸ ਕਾਰਨ ਤੇ ਘਟਨਾ ਨੂੰ ਜੋੜਦਾ ਹੈ ਤੇ ਆਪਣੇ ਨਤੀਜੇ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਕੁਦਰਤ ਦੇ ਨਿਯਮਾਂ ਦੀ ਪ੍ਰਾਪਤ ਕੀਤੀ ਜਾਂਦੀ ਹੈ। ਸਿਹਤ ਵਿਗਿਆਨ, ਦਵਾਈ ਵਿਗਿਆਨ, ਰੋਗਾਣੂ ਵਿਗਿਆਨ ਤੇ ਹੁਣ ਮਾਈਕਰੋਬਾਇਲੋਜੀ ਉਪਰ ਅਧਾਰਤ ਖੋਜਾਂ ਚੱਲ ਰਹੀਆਂ ਹਨ। ਵਿਗਿਆਨ ਦੀ ਇਹ ਖੋਜਾਂ ਲਾਹੇ ਵੰਦੀਆਂ ਵੀ ਪਰ ਇਨ੍ਹਾਂ ਉਪਰ ਸਾਰਾ ਕੰਟਰੋਲ ਦਵਾਈ ਕੰਪਨੀਆਂ ਦਾ ਜੋ ਇਸ ਨੂੰ ਆਪਣੇ ਜਾਤੀ ਮਾਫਾਦ ਅਤੇ ਮੁਨਾਫੇ ਲਈ ਵਰਤ ਰਹੀਆਂ ਹਨ। ਇਹ ਕੰਪਨੀਆਂ ਬਹੁਤ ਸ਼ਾਤਰ ਹਨ ਤੇ ਉਨ੍ਹਾਂ ਵਾਸਤੇ ਅਸੀਂ ਤੁਸੀਂ ਚੂਹਿਆਂ ਖਰਗੋਸ਼ਾਂ ਤੋਂ ਵੱਧ ਨਹੀਂ ਜਿਨ੍ਹਾਂ ਨੂੰ ਆਪਣੇ ਤਜਰਬਿਆਂ ਵਾਸਤੇ ਵਰਤਦੇ ਹਨ। ਫਿਰ ਵੀ ਬੀਮਾਰੀ ਦੀ ਹਾਲਤ ਵਿੱਚ ਬੀਮਾਰ ਨੂੰ ਮੈਡੀਕਲ ਸਹਾਇਤਾ ਦੇਣੀ ਚਾਹੀਦੀ ਹੈ। ਬੀਮਾਰੀ ਦੇ ਅਸਲ ਕਾਰਨ ਲੱਭਣੇ ਚਾਹੀਦੇ ਹਨ। ਹਰ ਬੀਮਾਰੀ ਕਿਸੇ ਨਾ ਕਿਸੇ ਵਿਕਾਰ ਤੋਂ ਹੀ ਵਧਦੀ ਹੈ ਇਸ ਲਈ ਵਿਗਿਆਨਕ ਤਰੀਕੇ ਨਾਲ ਡਾਕਟਰ ਉਸ ਮਰੀਜ਼ ਨੂੰ ਸਿਹਤਯਾਫਤਾ ਕਰਦਾ ਹੈ। ਇਸ ਵਾਸਤੇ ਸਾਨੂੰ ਚੰਗੇ ਮੈਡੀਕਲ ਅਦਾਰੇ ਸਸਤੀ ਸਿਹਤ ਸਹੂਲਤ, ਸਸਤੀ ਇਲਾਜ ਪ੍ਰਣਾਲੀ ਦੀ ਲੋੜ ਹੈ।


ਜੇ ਕੋਈ ਵਿਅਕਤੀ ਆਪਣੇ ਇਲਾਜ ਲਈ ਵਿੱਚ-ਕਰਾਫਟ (witchcraft) ਦੀ ਮਦਦ ਲੈਂਦਾ ਹੈ ਤਾਂ ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ, ਅਨਪੜ੍ਹਤਾ (ਅਗਿਆਨਤਾ) ਤੇ ਗਰੀਬੀ... ਪਤਾ ਨਾ ਹੋਣ ਦੀ ਸੂਰਤ ਵਿੱਚ ਇਲਾਜ ਨਾ ਕਰਵਾ ਸਕਣ ਦੀ ਹਾਲਤ ਵਿੱਚ ਉਹ ਵਿਅਕਤੀ ਆਪਣੀ ਬੀਮਾਰੀ ਦੇ ਇਲਾਜ ਦਾ ਸਿਹਰਾ ਕਿਸੇ ਨਾ ਕਿਸੇ ਦੈਵੀ ਤਾਕਤ ਉਪਰ ਬੰਨ੍ਹ ਦਿੰਦਾ ਹੈ। ਉਸ ਦੀ ਕ੍ਰਿਪਾ ਨਾਲ ਉਹ ਠੀਕ ਹੋ ਗਿਆ। ਸਾਡੇ ਆਲੇ ਦੁਆਲੇ ਬਹੁਤ ਸਾਰੇ ਟੂਣੇ ਟੋਟਕੇ, ਅਹੁੜ ਪਹੁੜ ਆਣ ਜੁੜਦੇ ਹਨ ਤੇ ਭੋਲੇ ਭਾਲੇ ਲੋਕ ਇਨ੍ਹਾਂ ਉਪਰ ਯਕੀਨ ਕਰਨ ਲਈ ਤਿਆਰ ਹੋ ਜਾਂਦੇ ਹਨ। ਪਰ ਜਿਵੇਂ ਕਿਹਾ ਗਿਆ ਹੈ ਕਿ ਅਗਿਆਨਤਾ ਹੀ ਅਸਲ ਬੀਮਾਰੀ ਹੈ ਤੇ ਇਸ ਦਾ ਇਲਾਜ ਸਿਰਫ ਗਿਆਨ ਨਾਲ ਹੀ ਕੀਤਾ ਜਾ ਸਕਦਾ ਹੈ। ਜਿਵੇਂ ਜਿਵੇਂ ਗਿਆਨ ਅਮਲੀ ਜ਼ਿੰਦਗੀ ਨੂੰ ਸਹਿਜ ਬਣਾਉਣ ਦੀ ਕ੍ਰਿਆ ਸ਼ੁਰੂ ਕਰਦਾ ਹੈ, ਮਨੁੱਖ ਆਪਣੇ ਆਪ ਵਹਿਮਾਂ-ਭਰਮਾਂ ਤੋਂ ਪਰੇ ਹਟਣਾ ਸ਼ੁਰੂ ਹੋ ਜਾਂਦਾ ਹੈ। ਉਹ ਸਧਾਰਨ ਬੁਖਾਰ ਲਈ ਕਿਸੇ ਟੂਣੇ-ਟੋਟਕੇ ਦਾ ਰਸਤਾ ਅਖਤਿਆਰ ਕਰਨ ਦੀ ਬਜਾਏ ਉਹ ਡਾਕਟਰੀ ਮਦਦ ਲੈਣਾ ਪਸੰਦ ਕਰਦਾ ਹੈ। ਅੱਜ ਜ਼ਰੂਰਤ ਹੈ ਸਸਤੀ ਤੇ ਚੁਸਤ ਮੈਡੀਕਲ ਪ੍ਰਣਾਲੀ ਦੀ, ਸਿਆਣੇ ਤੇ ਸਮਝਦਾਰ ਡਾਕਟਰਾਂ ਦੀ ਜਿਹੜੇ ਰੋਗ ਤੇ ਰੋਗੀ ਦਾ ਇਲਾਜ ਕਰਨ ਵਿੱਚ ਆਪਣੀ ਪੇਸ਼ੇਵਾਰਾਨਾ ਈਮਨਦਾਰੀ ਤੇ ਸੂਝਬੂਝ ਤੋਂ ਕੰਮ ਲੈਣ। ਜੇ ਮੈਡੀਕਲ ਹਸਪਤਾਲ ਲੋਕਾਂ ਦਾ ਇਲਾਜ ਕਰਨ ਤੋਂ ਅਸਮਰਥ ਹੋਣਗੇ ਤਾਂ ਨਿਸ਼ਚੇ ਹੀ ਲੋਕ ਟੂਣੇ-ਟੋਟਕਿਆਂ, ਅਰਦਾਸਾਂ, ਪਾਠਾਂ, ਪੂਜਾ ਤੇ ਹੋਰ ਕਰਮ ਕਾਂਡਾਂ ਦਾ ਸਹਾਰਾ ਲੈਣਗੇ। ਇਸ ਵਿੱਚ ਕਸੂਰ ਉਨ੍ਹਾਂ ਲੋਕਾਂ ਦਾ ਨਹੀਂ ਹੋਵੇਗਾ ਸਗੋਂ ਸਾਡੀ ਮੈਡੀਕਲ ਪ੍ਰਣਾਲੀ ਦਾ ਹੀ ਹੋਵੇਗਾ ਜਿਹੜੀ ਆਪਣੇ ਰੋਗੀਆਂ ਨੂੰ ਵਿਗਿਆਨ ਦੇ ਨਿਯਮਾਂ ਨਾਲ ਜੋੜਨ ਵਿੱਚ ਅਸਫਲ ਰਹੀ ਹੈ।