4.24.2016

Simaran

ਸਿਮਰਨ ਸੇਵਾ ਪਾਪ ਪੁੰਨ

ਸੜਕ ਦੇ ਨਿਯਮ ਸਿੱਖਣੇ ਹਨ ਤਾਂ ਪਹਿਲਾਂ ਜਾਣੋ ਕਿ ਸੜਕ ਉਪਰ ਕਿਹੜਾ ਪਾਸਾ ਆਉਣ ਤੇ ਜਾਣ ਵਾਲਿਆਂ ਲਈ ਬਣਾਇਆ ਗਿਆ ਹੈ। ਤੁਸੀਂ ਭੀੜ ਵਿੱਚ ਇੱਕ ਦੂਜੇ ਨਾਲ ਟਕਰਾਉਣ ਤੋਂ ਬਚੋਗੇ। ਖੱਬਾ ਪਾਸਾ ਜਾਣ ਵਾਲਿਆਂ ਲਈ ਹੈ, ਇਸ ਲਈ ਸਦਾ ਖੱਬੇ ਪਾਸੇ ਚੱਲੋ। ਜੀ ਹਾਂ ਖੱਬੇ ਪਾਸੇ ਚੱਲੋ, ਆਪਣੇ ਖੱਬੇ ਹੱਥ, ਉਹ ਹੱਥ ਜਿਸ ਨੂੰ ਤੁਸੀਂ ਖੱਬਾ ਆਖਦੇ ਹੋ, ਉਸ ਪਾਸੇ ਦੀ ਵਰਤੋਂ ਕਰੋ। ਤੁਹਾਡੇ ਅੱਗੇ ਪਿਛੇ ਸਾਰੇ ਹੀ ਜਾਣ ਵਾਲੇ ਹੋਣਗੇ। ਹੁਣ ਇਨ੍ਹਾਂ ਵਾਕਾਂ ਦਾ ਅਭਿਆਸ ਕਰੋ। ਖੱਬੇ ਪਾਸੇ ਚੱਲੋ..... ਖੱਬੇ ਪਾਸੇ ਚੱਲੋ. ਖੱਬੇ ਪਾਸੇ ਚੱਲੋ, ਸਦਾ ਖੱਬੇ ਪਾਸੇ ਚੱਲੋ, ਖੱਬੇ ਪਾਸੇ ਚੱਲੋ, ਖੱਬੇ ਪਾਸੇ ਚੱਲੋ...ਇਨ੍ਹਾਂ ਸ਼ਬਦਾਂ ਨੂੰ ਬਾਰ ਬਾਰ ਦੁਹਰਾਓ, ਸਵੇਰੇ, ਸ਼ਾਮ, ਦੋ ਘੰਟੇ ਲਈ। ਆਪਣਾ ਧਿਆਨ ਇਨ੍ਹਾਂ ਸ਼ਬਦਾਂ ਵਿੱਚ ਟਿਕਾਓ ਕਿ ਤੁਹਾਨੂੰ ਇਨ੍ਹਾਂ ਸ਼ਬਦਾਂ ਦੀ ਧੁਨ ਤੁਹਾਡੇ ਹਿਰਦੇ ਵਿੱਚ ਸੁਣਨੀ ਸ਼ੁਰੂ ਹੋ ਜਾਵੇ। ਹੈਂ? ਕੀ ਕਿਹਾ? ਤੁਸੀਂ ਸੜਕ ਦੇ ਨਿਯਮ ਸਿੱਖ ਲਏ ਹਨ? ਦੋ ਚਾਰ ਦਿਨਾਂ ਵਾਸਤੇ ਨਹੀਂ, ਦੋ ਚਾਰ ਮਹੀਨੇ ਵੀ ਨਹੀਂ ਸਗੋਂ ਦੋ ਚਾਰ ਸਾਲ ਲਾਓ ਤੇ ਦੇਖੋ, ਕੀ ਤੁਸੀਂ ਸੜਕ ਦੇ ਨਿਯਮਾਂ ਬਾਰੇ ਸਿੱਖ ਲਿਆ ਹੈ। ਸੜਕ ਉਪਰ ਜਾਣ ਦੀ ਲੋੜ ਨਹੀਂ, ਸਿਰਫ ਨਿਯਮ ਰਟਣੇ ਜਰੂਰੀ ਹਨ।

ਤੁਸੀਂ ਸਿਮਰਨ ਕਰ ਰਹੇ ਹੋ, ਸੜਕ ਦੇ ਨਿਯਮਾਂ ਦਾ ਸਵਾਸ ਸਵਾਸ, ਤੁਸੀਂ ਸੜਕ ਦੇ ਨਿਯਮ ਜਰੂਰ ਸਮਝ ਲਏ ਹੋਣਗੇ ਤੇ ਹੁਣ ਤੁਹਾਨੂੰ ਸੜਕ ਉਪਰ ਜਾਣ ਤੋਂ ਕੋਈ ਖਤਰਾ ਨਹੀਂ। ਠੀਕ ਹੀ ਤਾਂ ਕੀਤਾ ਹੈ ਤੁਸੀਂ ਹੁਣ ਤੱਕ, ... ਕੀ ਇਹ ਠੀਕ ਨਹੀਂ? ਔਹ, ਮੈਂ ਸਮਝ ਗਿਆ, ਸੜਕ ਉਪਰ ਤੁਰੇ ਬਿਨਾਂ ਤਾਂ ਸੜਕ ਦੇ ਨਿਯਮਾਂ ਦਾ ਕੋਈ ਲਾਭ ਨਹੀਂ, ਸੜਕ ਉਪਰ ਆਉਣ ਜਾਣ ਦਾ ਅਭਿਆਸ ਕਰਨ ਨਾਲ ਹੀ ਪਤਾ ਲੱਗੇਗਾ ਕਿ ਕੌਣ ਠੀਕ ਕਰ ਰਿਹਾ ਹੈ ਤੇ ਕੌਣ ਗ਼ਲਤ, ਅਤੇ ਇਹ ਵੀ ਕਿ ਠੀਕ ਕੀ ਹੁੰਦਾ ਹੈ ਤੇ ਗ਼ਲਤ...। ਬਿਲਕੁਲ ਸਹੀ, ਜੇ ਸੜਕ ਦੇ ਨਿਯਮ ਰਟਣ ਨਾਲ ਸੜਕ ਦੇ ਨਿਯਮਾਂ ਦੀ ਸੋਝੀ ਨਹੀਂ ਹੋ ਸਕਦੀ ਤਾਂ ਰੱਬ ਦੇ ਨਾਂ ਦੇ ਸਿਮਰਨ ਨਾਲ ਤਾਂ ਰੱਬ ਨੂੰ ਜਾਣਿਆ ਨਹੀਂ ਜਾ ਸਕਦਾ।

ਕਿਸੇ ਨੂੰ ਜਾਣਨ ਲਈ ਉਸ ਨਾਲ ਵਰਤਣਾ ਪੈਂਦਾ ਹੈ। ਵਿਹਾਰਕ ਸੱਚ ਤਾਂ ਇਹੋ ਹੈ, ਇਹ ਅਨੁਭਵ ਉਪਰ ਅਧਾਰਤ ਹੈ। ਤੁਸੀਂ ਕਿਸੇ ਦੇ ਨਾਂ ਤੋਂ ਉਸ ਬਾਰੇ ਕੀ ਅੰਦਾਜ਼ਾ ਲਾ ਸਕਦੇ ਹੋ? ਬਿਨਾਂ ਮਿਲੇ ਉਸ ਦੇ ਸੁਭਾਅ, ਕੰਮ ਕਰਨ ਦੇ ਢੰਗ, ਬਾਰੇ ਕੀ ਦੱਸ ਸਕਦੇ ਹੋ। ਕਿਸੇ ਨੂੰ ਜਾਣਨ ਤੇ ਸਮਝਣ ਲਈ ਤੁਹਾਨੂੰ ਉਸ ਨੂੰ ਮਿਲਣਾ ਪਵੇਗਾ, ਉਸ ਨਾਲ ਬੈਠਣਾ ਪਵੇਗਾ, ਉਸ ਦੀਆਂ ਗੱਲਾਂ ਤੋਂ ਉਸ ਦੇ ਵਤੀਰੇ ਤੋਂ ਉਸ ਬਾਰੇ ਕੁਝ ਅਜਿਹੀ ਸੂਚਨਾ ਲੱਭਣ ਦੀ ਕੋਸ਼ਿਸ਼ ਕਰੋਗੇ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਉਹ ਕਿਹੋ ਜਿਹਾ ਵਿਅਕਤੀ ਹੈ। ਅਨੁਭਵ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਇਸ ਤੋਂ ਬਿਨਾਂ ਜ਼ਿੰਦਗੀ ਦਾ ਸੱਚ ਨਹੀਂ ਜਾਣਿਆ ਜਾ ਸਕਦਾ। ਕਿਸੇ ਦੇ ਨਾਂ ਬਾਰ ਬਾਰ ਲੈਣ ਨਾਲ ਵੀ ਉਸ ਦੀ ਸਮਝ ਨਹੀਂ ਆ ਸਕਦੀ। ਸੋ ਸਿਮਰਨ ਦਾ ਭਾਵ ਰਟਣਾ ਜਾਂ ਬਾਰ ਬਾਰ ਬੋਲਣਾ, ਮਨ ਨੂੰ ਕਿਸੇ ਆਹਰ ਲਾਉਣ ਦਾ ਤਰੀਕਾ ਤਾਂ ਹੋ ਸਕਦਾ ਹੈ, ਪਰ ਕਿਸੇ ਨੂੰ ਜਾਣਨ ਜਾਂ ਸਮਝਣ ਵਿੱਚ ਇਸ ਦੀ ਕੋਈ ਭੂਮਿਕਾ ਨਹੀਂ।

ਸਿਮਰਨ ਤੋਂ ਭਾਵ ਯਾਦ ਕਰਨਾ ਹੈ ਜਾਂ ਯਾਦ ਰੱਖਣਾ ਜਾਂ ਚੇਤੇ ਵਿੱਚ ਵਸਾਉਣਾ ਹੈ। ਸਿਮਰਨ ਤੋਂ ਭਾਵ ਕਿਸੇ ਗੱਲ ਨੂੰ ਯਾਦ ਦਾ ਹਿੱਸਾ ਬਣਾਉਣਾ ਹੈ। ਨਾਸਮਝ ਬੱਚਿਆਂ ਨੂੰ ਕੁਝ ਯਾਦ ਕਰਾਉਣਾ ਹੋਵੇ ਤਾਂ ਉਸ ਨੂੰ ਬਾਰ ਬਾਰ ਦੁਹਰਾਇਆ ਜਾਂਦਾ ਹੈ। ਉਹ ਇਸ ਲਈ ਕਿ ਬੱਚੇ ਇਹ ਨਹੀਂ ਜਾਣਦੇ ਹੁੰਦੇ ਕਿ ਕੋਈ ਗਲ ਯਾਦ ਕਿਵੇਂ ਰੱਖੀ ਜਾਂਦੀ ਹੈ। ਇਸੇ ਲਈ ਉਹ ਸਕੂਲਾਂ ਵਿੱਚ ਪਹਾੜਿਆਂ ਦਾ ਗਿਣਤੀ ਦਾ, ਮੁਹਾਰਨੀ ਦਾ ਅਭਿਆਸ ਕਰਦੇ ਦੇਖੇ ਜਾ ਸਕਦੇ ਹਨ। ਪਰ ਕੀ ਇਹੋ ਵਿਧੀ ਹੈ ਕਿਸੇ ਗੱਲ ਨੂੰ ਚੇਤੇ ਰੱਖਣ ਦੀ? ਸ਼ਾਇਦ ਨਹੀਂ। ਯਾਦ ਰੱਖਣ ਦਾ ਕੰਮ ਮਨ ਦਾ ਹੈ ਤੇ ਮਨ ਕਿਸੇ ਗੱਲ ਨੂੰ ਨਾ ਸ਼ਬਦਾਂ ਵਿਚ ਯਾਦ ਰੱਖਦਾ ਹੈ ਤੇ ਨਾ ਸ਼ਬਦਾਂ ਦੀ ਦੁਹਰਾਈ ਵਿੱਚ। ਮਨ ਕਿਸੇ ਗੱਲ ਨੂੰ ਤਸਵੀਰ ਦੀ ਸ਼ਕਲ ਵਿੱਚ ਸਾਂਭਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਕਿਸੇ ਗੱਲ ਨੂੰ ਚੇਤੇ ਰੱਖਣ ਤਾਂ ਉਸ ਨੂੰ ਸੁਖਦ ਪਲਾਂ ਦਾ ਅਨੁਭਵ ਕਰਾਉਂਦੀ ਹੋਈ ਸਥਿਤੀ ਪੈਦਾ ਕਰ ਦਿਓ, ਉਹ ਸਦਾ ਚੇਤੇ ਰੱਖਣਗੇ। ਮਸਲਨ ਜੇ ਤੁਸੀਂ ਬੱਚੇ ਨੂੰ ਭੋਜਨ ਬਾਰੇ ਕੁਝ ਦੱਸਣਾ ਚਾਹੁੰਦੇ ਹੋ ਤਾਂ ਉਸ ਨੂੰ ਰਸੋਈ ਵਿੱਚ ਲੈ ਜਾਓ। ਸਬਜੀਆਂ ਤੇ ਫਲ ਉਸ ਦੇ ਹੱਥਾਂ ਵਿੱਚ ਫੜਾ ਦਿਓ, ਉਨ੍ਹਾਂ ਦਾ ਰੰਗ, ਰੂਪ, ਖੁਸ਼ਬੂ, ਛੋਹ ਸੱਭ ਕੁਝ ਬੱਚੇ ਆਪਣੇ ਚੇਤੇ ਦਾ ਹਿੱਸਾ ਬਣਾ ਲੈਣਗੇ। ਫਿਕਰ ਨਾ ਕਰੋ ਕਿ ਇਹ ਅਨੁਭਵ ਕਿਹੋ ਜਿਹਾ ਹੁੰਦਾ ਹੈ, ਕੌੜਾ ਜਾਂ ਮਿੱਠਾ, ਪਰ ਸੱਭ ਕੁਝ ਸੁਖਦ ਹੋਣਾ ਚਾਹੀਦਾ ਹੈ। ਇਸ ਕ੍ਰਿਆ ਵਿੱਚ ਉਸ ਨੂੰ ਭੋਜਨ ਬਾਰੇ ਦੱਸੋ, ਭੋਜਨ ਬਣਾਉਣ ਬਾਰੇ ਦੱਸੋ, ਅੱਗ ਬਾਰੇ ਦੱਸੋ, ਗਰਮ ਠੰਢੇ ਬਾਰੇ ਦੱਸੋ, ਰਸੋਈ ਵਿੱਚ ਕੀ ਨਹੀਂ ਕਰਨਾ ਇਸ ਬਾਰੇ ਦੱਸੋ, ਫਿਰ ਭੋਜਨ ਨੂੰ ਪਰੋਸਣ ਤੋਂ ਲੈ ਕੇ ਖਾਣ ਤੱਕ ਸੱਭ ਕ੍ਰਿਆਵਾਂ ਦਾ ਅਨੁਭਵ ਕਰਾਓ। ਬੱਚੇ ਅਜਿਹੇ ਅਨੁਭਵ ਨੂੰ ਕਦੇ ਨਹੀਂ ਭੁੱਲਦੇ ਤੇ ਉਹ ਸਾਰਿਆਂ ਗੱਲਾਂ ਯਾਦ ਰੱਖਣਗੇ ਜਿਨ੍ਹਾਂ ਨੂੰ ਇਹੋ ਜਿਹੇ ਮਾਹੌਲ ਵਿੱਚ ਸਿੱਖਦੇ ਹਨ।

ਸਿਮਰਨ ਰੱਬ ਦਾ ਕੀਤਾ ਜਾਂਦਾ ਹੈ। ਰੱਬ ਕਿਸੇ ਪਹਾੜੇ ਵਰਗੀ ਚੀਜ਼ ਨਹੀਂ ਜਿਸ ਨੂੰ ਦੁਹਰਾਈ ਦੇ ਅਭਿਆਸ ਵਿੱਚ ਜੋੜ ਕੇ ਰਟਿਆ ਜਾ ਸਕਦਾ ਹੈ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਨਿਰਸੰਦੇਹ ਤੁਸੀਂ ਆਪਣਾ ਕੀਮਤੀ ਸਮਾਂ ਗਵਾ ਰਹੇ ਹੋ। ਰੱਬ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ, ਸਗੋਂ ਕੁਦਰਤ ਦੇ ਰੂਪ ਵਿੱਚ ਵਾਪਰਣ ਵਾਲੇ ਕੁਦਰਤੀ ਨਿਯਮਾਂ ਦੀ ਇੱਕ ਵਿਵਸਥਾ ਹੈ, ਜੋ ਸਦਾ ਜੀਵਤ ਹੈ, ਭਾਵ ਸਦਾ ਵਾਪਰਦੀ ਰਹਿੰਦੀ ਹੈ। ਇਹ ਘਟਨਾ ਤੇ ਕਾਰਨ ਦੇ ਨਿਯਮ ਉਪਰ ਅਧਾਰਤ ਵਰਤਾਰਾ ਹੈ। ਗੁਰੂ ਸਾਹਿਬ ਨੇ ਇਸ ਵਿਵਸਥਾ ਨੂੰ ੴ ਦੇ ਚਿੰਨ੍ਹ ਨਾਲ ਅੰਕਿਤ ਕੀਤਾ ਹੈ। ਇਸ ਨੂੰ ਕਿਵੇਂ ਸਮਝਿਆ ਜਾਵੇ ਇਹ ਜਪੁ ਦਾ ਵਿਸ਼ਾ ਹੈ।ਆਪੋ ਆਪਣੇ ਸਮਿਆਂ ਵਿੱਚ ਇਸੇ ਵਿਵਸਥਾ ਨੂੰ ਹੀ ਰੱਬ ਸਮਝਿਆ ਜਾਂਦਾ ਰਿਹਾ ਹੈ। ਇਹ ਸ਼ਬਦ ਜੋ ਇਕ ਭਾਵ ਵਾਚਕ ਨਾਂਵ ਦੀ ਸ਼ਕਲ ਵਿੱਚ ਸਾਡੇ ਕੋਲ ਹੈ, ਜਿਸ ਦਾ ਵੈਸੇ ਕੋਈ ਵਜੂਦ ਨਹੀਂ ਹੈ ਜਿੰਨੀ ਦੇਰ ਤੱਕ ਇਸ ਨੂੰ ਇੱਕ ਵਿਵਸਥਾ ਦੇ ਰੂਪ ਵਿੱਚ ਨਾ ਦੇਖਿਆ ਜਾਵੇ। 


ਕੁਦਰਤ ਦੇ ਨਿਯਮਾਂ ਦੀ ਸਮਝ ਉਦੋਂ ਤੱਕ ਨਹੀਂ ਆ ਜਾਂਦੀ ਜਦੋਂ ਤੱਕ ਤੁਸੀਂ ਕੁਦਰਤ ਦੇ ਵਰਤਾਰੇ ਨੂੰ ਗਹੁ ਨਾਲ ਨਹੀਂ ਦੇਖਦੇ। ਵਰਖਾ ਦਾ ਅਨੁਭਵ ਕਿਸੇ ਵਿਵਰਣ ਤੋਂ ਨਹੀਂ ਹੋ ਸਕਦਾ। ਇਸ ਦਾ ਅਨੁਭਵ ਲੈਣ ਲਈ ਵਰਖਾ ਵਿੱਚ ਜਾਣਾ ਪਵੇਗਾ, ਇਸ ਨੂੰ ਆਪਣੇ ਉਪਰ ਵਰ੍ਹਦਾ ਮਹਿਸੂਸ ਕਰਨਾ ਪਵੇਗਾ। ਬੱਦਲਾਂ ਦੇ ਇਸ ਵਰਤਾਰੇ ਨੂੰ ਸਮਝਣਾ ਪਵੇਗਾ ਤੇ ਉਸ ਚੋਂ ਕੁਦਰਤ ਦੇ ਨਿਯਮ ਦੀ ਖੋਜ ਕਰਨੀ ਪਵੇਗੀ। ਇਨ੍ਹਾਂ ਨਿਯਮਾਂ ਦੀ ਵਿਸ਼ਾਲਤਾ ਸਮਝਣੀ ਪਵੇਗੀ ਤੇ ਫਿਰ ਉਸ ਵਿਸ਼ਾਲਤਾ ਅੱਗੇ ਨਤਮਸਤਕ ਹੋਣਾ ਪਵੇਗਾ।

ਕਿਸੇ ਇੱਕ ਵਰਤਾਰੇ ਵਿੱਚ ਇੱਕ ਤੋਂ ਵੱਧ ਨਿਯਮ ਵਰਤਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਬਾਰੇ ਜਾਣ ਕੇ ਉਨ੍ਹਾਂ ਨਾਲ ਇੱਕ ਮਿੱਕ ਹੋ ਕੇ ਕੁਦਰਤ ਦੇ ਖੇੜੇ ਦਾ ਅਨੰਦ ਲਿਆ ਜਾ ਸਕਦਾ ਹੈ। ਕੁਦਰਤ ਵਿੱਚ ਹਰ ਕਰਮ ਦਾ ਫਲ ਮਿਲਦਾ ਹੈ। ਹਰ ਬੀਜੇ ਹੋਏ ਬੀਜ ਨੂੰ ਫਲ ਲਗਦਾ ਹੈ। ਹਰ ਕ੍ਰਿਆ ਦੀ ਪ੍ਰਤੀਕ੍ਰਿਆ ਹੁੰਦੀ ਹੈ। ਨਿਊਟਨ ਦਾ ਗਤੀ ਦਾ ਨਿਯਮ ਵੀ ਇਸੇ ਸੰਧਰਭ ਵਿੱਚ ਆਉਂਦਾ ਹੈ। ਇਹ ਵਰਤਾਰੇ ਵਰਤਦੇ ਰਹਿੰਦੇ ਹਨ ਜਦੋਂ ਤੱਕ ਇਸ ਨੂੰ ਉਸ ਤੋਂ ਕਿਸੇ ਵੱਡੀ ਤਾਕਤ ਨਾਲ ਰੋਕਿਆ ਜਾਂ ਮੋੜਿਆ ਨਾ ਜਾਵੇ। ਕੁਦਰਤ ਵਿੱਚ ਵਰਤ ਰਹੀਆਂ ਘਟਨਾਵਾਂ ਇੱਕ ਦੂਜੀ ਦਾ ਕਾਰਨ ਬਣ ਰਹੀਆਂ ਹਨ।

ਕੁਦਰਤ ਦੇ ਇਨ੍ਹਾਂ ਵਰਤਾਰਿਆਂ ਦੀ ਤਾਕਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਮਨੁੱਖ ਇਨ੍ਹਾਂ ਸਾਹਮਣੇ ਕਿੰਨਾ ਨਿਗੂਣਾ ਹੈ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਗੱਲ ਕੁਦਰਤੀ ਆਫਤਾਂ ਦੌਰਾਨ ਹੁੰਦੀ ਤਬਾਹੀ ਤੋਂ ਸਮਝੀ ਜਾ ਸਕਦੀ ਹੈ। ਇਹ ਕੁਦਰਤੀ ਆਫਤਾਂ ਵੀ ਤਾਂ ਕੁਦਰਤ ਦੇ ਨਿਯਮਾਂ ਦੇ ਅੱਟਲ ਹੋਣ ਦੀ ਗਵਾਹੀ ਭਰਦੀਆਂ ਹਨ। ਇਹ ਨਿਯਮ ਦੇਰ ਸਵੇਰ ਜਰੂਰ ਵਰਤਦੇ ਹਨ ਤੇ ਆਪਣਾ ਅਸਰ ਦਿਖਾਉਂਦੇ ਹਨ। ਬਹੁਤੀ ਵਾਰੀ ਇਨ੍ਹਾਂ ਨਿਯਮਾਂ  ਵਾਪਰਨ ਤੋਂ ਰੋਲਿਆ ਨਹੀਂ ਜਾ ਸਕਦਾ। ਮਨੁੱਖੀ ਸਰੀਰ ਦੀਆਂ ਬੀਮਾਰੀਆਂ ਇਨ੍ਹਾਂ ਨਿਯਮਾਂ ਦੇ ਵਾਪਰਨ ਤੋਂ ਹੀ ਪੈਦਾ ਹੁੰਦੀਆਂ ਹਨ। ਪਰ ਇਨ੍ਹਾਂ ਦਾ ਨਿਦਾਨ ਵੀ ਕੁਦਰਤ ਦੇ ਨਿਯਮਾਂ ਵਿੱਚ ਹੀ ਲੱਭਿਆ ਜਾ ਸਕਦਾ ਹੈ। ਮੈਡੀਕਲ ਵਿਗਿਆਨ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਆਪਣੀ ਦਵਾ ਪ੍ਰਣਾਲੀ ਤਿਆਰ ਕਰਦਾ ਹੈ ਤੇ ਇਨ੍ਹਾਂ ਬੀਮਾਰੀਆਂ ਤੋਂ ਨਿਜਾਤ ਦਿਵਾਉਂਦਾ ਹੈ।

ਸੜਕ ਉਪਰ ਚੱਲਣ ਲਈ ਸੜਕ ਦੇ ਨਿਯਮ ਸਮਝਣੇ ਤੇ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਹਰ ਵੇਲੇ ਇਹ ਧਿਆਨ ਵਿੱਚ ਰੱਖਣਾ ਜਰੂਰੀ ਹੈ ਕਿ ਤੁਸੀਂ ਸੜਕ ਦੇ ਖੱਬੇ ਪਾਸੇ ਹੀ ਰਹਿਣਾ ਹੈ। ਸੜਕ ਪਾਰ ਕਰਦੇ ਵੇਲੇ ਇਨ੍ਹਾਂ ਨਿਯਮਾਂ ਦੀ ਪਰਵਾਹ ਕਰਨੀ ਹੈ। ਅਜਿਹਾ ਕਰਨ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਜ਼ਿੰਦਗੀ ਨੂੰ ਜੀਣ ਲਈ ਜ਼ਿੰਦਗੀ ਦੇ ਨਿਯਮਾਂ ਅਨੁਸਾਰ ਜੀਣਾ ਪਵੇਗਾ। ਇਹ ਨਿਯਮ ਉਦੋਂ ਤੱਕ ਤੁਹਾਡੇ ਸੁਖ ਦਾ ਸਾਧਨ ਬਣੇ ਰਹਿਣਗੇ ਜਦੋਂ ਤੱਕ ਇਹ ਕੁਦਰਤੀ ਨਿਯਮਾਂ ਦੇ ਮੁਤਾਬਕ ਹੋਣਗੇ, ਨਹੀਂ ਤਾਂ ਇਹ ਸੁੱਖ ਦੇ ਸਾਧਨ ਤੁਹਾਡੇ ਦੁੱਖ ਦਾ ਕਾਰਨ ਬਣ ਜਾਣਗੇ।
ਕੁਦਰਤ ਦੀ ਸੰਪੂਰਨ ਰਚਨਾ ਤੁਹਾਡੇ ਸਾਹਮਣੇ ਇੱਕ ਵੱਡੀ ਪੁਸਤਕ ਵਾਂਗ ਖੁਲ੍ਹੀ ਹੋਈ ਹੈ। ਕੀ ਤੁਸੀਂ ਇਸ ਨੂੰ ਪੜ੍ਹਨਾ ਨਹੀਂ ਚਾਹੋਗੇ? ਕੀ ਤੁਸੀਂ ਇਹ ਨਹੀਂ ਜਾਣਨਾ ਚਾਹੋਗੇ ਕਿ ਇਸ ਵਿੱਚ ਤੁਹਾਡੇ ਵਾਸਤੇ ਕੀ ਲਿਖਿਆ ਹੈ? ਕੁਦਰਤ ਦੀ ਇਸ ਮਹਾਨ ਪੁਸਤਕ ਨੂੰ ਛੱਡ ਕੇ ਕਿਸੇ ਹੋਰ ਗ੍ਰੰਥ ਨੂੰ ਰਟਣ ਦਾ ਕੋਈ ਲਾਭ ਨਹੀਂ। ਧਰਮ ਗ੍ਰੰਥਾਂ ਵਿੱਚ ਵੀ ਤਾਂ ਇਹੋ ਕੁਝ ਲਿਖਿਆ ਹੈ।

ਬਲਿਹਾਰੀ ਕੁਦਰਤਿ ਵਸਿਆ  ਤੇਰਾ ਅੰਤੁ ਨ ਜਾਈ ਲਖਿਆ  ਰਹਾਉ  ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ  ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ  ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ 

ਹੁਣ ਤੱਕ ਭਾਰਤੀ ਸੰਸਕ੍ਰਿਤੀ ਵਿੱਚ ਰੱਬ ਜਾਂ ਪ੍ਰਮਾਤਮਾ ਦਾ ਸੰਕਲਪ ਇੱਕ ਵਿਸ਼ਾਲ ਵਿਵਸਥਾ ਦੇ ਰੂਪ ਵਿੱਚ ਹੀ ਕਿਆਸਿਆ ਗਿਆ ਹੈ। ਇਸ ਦਾ ਕੁਦਰਤ ਨਾਲ ਲੜਨ ਵਾਸਤੇ ਵੀ ਮਨੁੱਖ ਨੇ ਕੁਦਰਤੀ ਨਿਯਮਾਂ ਦੀ ਮਦਦ ਲਈ, ਤੇ ਇਹ ਢੰਗ ਅੱਜ ਵੀ ਜਾਰੀ ਹੈ। ਕੁਦਰਤ ਦੇ ਨਿਯਮਾਂ ਦੀ ਇਸ ਵਿਵਸਥਾ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਮਨੁੱਖ ਦੇ ਹਰ ਫੈਸਲੇ ਵਿੱਚ ਇਸ ਦੀ ਝਲਕ ਮਿਲਣੀ ਚਾਹੀਦੀ ਹੈ। ਹਰ ਫੈਸਲਾ ਕੁਦਰਤ ਦੇ ਨਿਯਮਾਂ ਨੂੰ ਮੁਖ ਰਖਕੇ ਕੀਤਾ ਜਾਣਾ ਚਾਹੀਦਾ ਹੈ। ਹਰ ਉਹ ਕੰਮ ਜਿਸ ਦੇ ਨਤੀਜੇ ਕਿਸੇ ਬਰਦਾਸ਼ਤ ਤੋਂ ਬਾਹਰ ਹੋਣ ਜਾਂ ਅਜਿਹੀ ਸੰਭਾਵਨਾ ਹੋਵੇ ਉਸ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ। ਜਿਸ ਵਿਸ਼ਾਲ ਪ੍ਰਮਾਤਮਾ ਦਾ ਕਿਆਸ ਭਾਰਤੀ ਸੰਸਕ੍ਰਿਤੀ ਵਿੱਚ ਹੋਇਆ ਉਹ ਇਹੋ ਸੀ, ਭਾਵ ਕੁਦਰਤ ਦਾ ਨਿਯਮ, ਉਸ ਦੀ ਨਿਆ ਪ੍ਰਣਾਲੀ, ਜੋ ਜੈਸੀ ਕਰਨੀ ਵੈਸੀ ਭਰਨੀ ਉਪਰ ਅਧਾਰਤ ਹੈ। ਇਸ ਸੱਭ ਨੂੰ ਸਦਾ ਚੇਤੇ ਵਿੱਚ ਰੱਖਦੇ ਹੋਏ ਤੁਸੀਂ ਜੋ ਵੀ ਫੈਸਲੇ ਕਰੋਗੇ ਉਹ ਰੱਬੀ ਨਿਆਂ ਜਾਂ ਰੱਬੀ ਨਿਯਮ ਵਾਂਗ ਹੀ ਹੋਣਗੇ। ਕੀ ਕੋਈ ਧਰਮ ਤੁਹਾਨੂੰ ਇਸ ਤੋਂ ਪਾਸੇ ਲਿਜਾਂਦਾ ਹੈ? ਹਾਂ ਧਰਮ ਦੀ ਵਿਆਖਿਆ ਕਰਨ ਵਾਲੇ ਵਿਦਵਾਨ ਤੁਹਾਨੂੰ ਇਸ ਬਾਰੇ ਸੋਚਣ ਤੋਂ ਵਰਜਣਗੇ ਤੇ ਤੁਹਾਨੂੰ ਕਿਸੇ ਹੋਰ ਪਾਸੇ ਵੱਲ ਲਾਉਣਗੇ।

ਤੁਹਾਡਾ ਕੋਈ ਸਿਮਰਨ (ਰਟਣਾ ਦੁਹਰਾਈ) ਤੁਹਾਨੂੰ ਕੁਦਰਤ ਦੇ ਨੇੜੇ ਨਹੀਂ ਲਿਜਾ ਸਕਦਾ। ਨਾ ਹੀ ਇਸ ਨਾਲ ਤੁਸੀਂ ਕੁਦਰਤ ਦੀ ਕੋਈ ਸੇਵਾ ਕਰ ਸਕਦੇ ਹੋ। ਤੁਹਾਨੂੰ ਤਾਂ ਇਹ ਵੀ ਸਮਝ ਨਹੀਂ ਪੈਣੀ ਕਦੋਂ ਤੁਸੀਂ ਪਾਪ ਕਰਨ ਲਗਦੇ ਹੋ ਤੇ ਕਦੋਂ ਪੁੰਨ; ਹੁਣ ਤੱਕ ਪਾਪ- ਪੁੰਨ ਦੀ ਵਿਆਖਿਆ ਧਾਰਮਕ ਸ਼ਾਸ਼ਤਰਾਂ ਅਨੁਸਾਰ ਹੀ ਕੀਤੀ ਜਾਂਦੀ ਹੈ, ਪਰਤੂੰ ਸੱਚ ਇਹ ਹੈ ਕਿ ਤੁਹਾਡੇ ਜਿੰਨ੍ਹਾਂ ਕੰਮਾਂ ਫੈਸਲਿਆਂ ਨਾਲ ਕੁਦਰਤ ਦੇ ਨਿਯਮਾਂ ਦੀ ਪ੍ਰਣਾਲੀ ਨੂੰ ਸਾਹ ਮਿਲੇ ਉਹ ਪੁੰਨ ਸਮਝਿਆ ਜਾਣਾ ਚਾਹੀਦਾ ਹੈ ਤੇ ਜਿਹੜੇ ਫੈਸਲਿਆਂ ਨਾਲ ਕੁਦਰਤ ਦੀ ਵਿਵਸਥਾ ਦਾ ਨੁਕਸਾਨ ਹੋਵੇ, ਉਹ ਪਾਪ ਸਮਝੇ ਜਾਣੇ ਚਾਹੀਦੇ ਹਨ। ਇਹੋ ਹੁਣ ਤੱਕ ਦਾ ਆਖਰੀ ਸੱਚ ਹੈ। ਕੁਦਰਤ ਦਾ ਗਲਾ ਘੁੱਟ ਕੇ ਕੁਦਰਤੀ ਨਿਯਮਾਂ ਦੇ ਰਾਹ ਵਿੱਚ ਅੜਿੱਕਾ ਲਾਉਣਾ ਹੈ। ਬਿਨਾਂ ਸ਼ੱਕ ਤੈਰਨ ਲਈ ਤੈਰਨ ਦੇ ਨਿਯਮ ਜਾਣਨੇ ਤੇ ਸਿੱਖਣੇ ਜ਼ਰੂਰੀ ਹਨ, ਪਰਤੂੰ ਇਨ੍ਹਾਂ ਨਿਯਮਾਂ ਦਾ ਅਨੁਭਵ ਲੈਣ ਲਈ ਤੁਹਾਨੂੰ ਪਾਣੀ ਵਿੱਚ ਚੁੱਭੀ ਮਾਰਨੀ ਹੀ ਪਵੇਗੀ।




4.13.2016

Gurbani- Language

ਗੁਰਬਾਣੀ ਤੇ ਪੰਜਾਬੀ

ਸਿਰਫ ਇਸ ਗੱਲ ਨੂੰ ਛੱਡ ਕੇਕਿ ਇਸ ਦੀ ਲਿੱਪੀ ਗੁਰਮੁਖੀ ਹੈਗੁਰਬਾਣੀ ਦੀ ਭਾਸ਼ਾ ਪੰਜਾਬੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਪੰਜਾਬੀ ਵਿੱਚ ਨਹੀਂ ਲਿਖਿਆ ਤੇ ਨਾ ਹੀ ਗੁਰੂ ਨਾਨਕ ਦੇਵ ਜੀ ਨੇ ਜ਼ਾਹਰਾ ਤੌਰ ਤੇ ਇਸ ਨੂੰ ਲਿਖਣ ਲਈ ਪੰਜਾਬੀ ਬੋਲੀ ਦੀ ਵਰਤੋਂ ਕੀਤੀ ਹੈ।

ਉਹਨਾਂ ਉਸ ਸਮੇਂ ਦਾ ਭਗਤੀ ਸਾਹਿਤ ਦੀ ਪ੍ਰਚਲਤ ਧਾਰਾ ਦੀ ਸਰਬ ਪ੍ਰਵਾਨਤ ਭਾਸ਼ਾ ਜਿਸ ਨੂੰ ਸਾਧ ਭਾਖਾ ਵੀ ਕਿਹਾ ਜਾਂਦਾ ਹੈਦੀ ਵਰਤੋਂ ਹੀ ਕੀਤੀ। ਇਹੀ ਕਾਰਨ ਹੈ ਕਿ ਸਾਨੂੰ ਗੁਰਬਾਣੀ ਦਾ ਪਾਠ ਕਰਦਿਆਂ ਗੁਰੂ ਨਾਨਕ ਦੇਵ ਜੀ ਤੇ ਬਾਕੀ ਪੰਜ ਗੁਰੂ ਸਾਹਿਬਾਨ ਦੀ ਬਾਣੀ ਤੇ ਭਗਤਾਂ ਦੀ ਬਾਣੀ ਜਿਹਨਾਂ ਵਿੱਚ ਭਗਤ ਕਬੀਰਭਗਤ ਨਾਮਦੇਵਭਗਤ ਧੰਨਾਭਗਤ ਰਵਿਦਾਸਭਗਤ ਸਧਨਾ ਆਦਿ ਨਾਲੋਂ ਕਿਵੇਂ ਵੀ ਵੱਖ ਨਹੀਂ ਜਾਪਦੀ। ਇਹ ਨਾ ਹੀ ਮੁਹਾਵਰੇ ਵੱਲੋਂ ਤੇ ਨਾ ਭਾਸ਼ਾ ਵੱਲੋਂ ਓਪਰੀ ਜਾਪਦੀ ਹੈ ਸਗੋਂ ਇਸ ਤਰਹਾਂ ਜਾਪਦਾ ਹੈ ਕਿ ਜਿਵੇਂ ਸਾਰੀ ਗੁਰਬਾਣੀ ਇਕ ਸਾਂਝੇ ਧਾਗੇ ਵਿੱਚ ਪਰੋਏ ਹੋਏ ਮੋਤੀਆਂ ਦੀ ਮਾਲਾ ਹੋਵੇ।

ਜੇ ਕਰ ਇਸ ਨੂੰ ਪੰਜਾਬੀ ਦਾ ਨਾਂ ਦਿਤਾ ਜਾਵੇਜਿਵੇਂ ਅੱਜ ਕਲ੍ਹ ਕੁਝ ਸੱਜਣ ਇਸ ਨੂੰ ਪੰਜਾਬੀ ਬੋਲੀ ਤੇ ਪੰਜਾਬ ਦੇ ਸੰਧਰਭ ਵਿੱਚ ਹੀ ਦੇਖਦੇ ਹਨਤਾਂ ਫਿਰ ਇਹ ਕਹਿਣਾ ਪਵੇਗਾ ਕਿ ਇਹ ਭਾਸ਼ਾ ਬਨਾਰਸਦਿੱਲੀਰਾਜਸਥਾਨਮਹਾਂਰਾਸ਼ਟਰਬੰਗਾਲ ਤੇ ਹੋਰ ਕਈ ਪ੍ਰਾਂਤਾ ਵਿੱਚ ਬੋਲੀ ਜਾਂਦੀ ਹੋਵੇਗੀ। ਪਰ ਅਜਿਹੀ ਕੋਈ ਗੱਲ ਨਹੀਂ ਸੀ।

ਭਗਤ ਕਬੀਰਭਗਤ ਭੀਖਣ ਤੇ ਭਗਤ ਰਵਿਦਾਸ ਦਾ ਸਬੰਧ ਯੂ. ਪੀ. ਦੇ ਬਨਾਰਸ ਨਾਲ ਹੈਨਾਮਦੇਵ ਦਾ ਮਹਾਂਰਾਸ਼ਟਰਾ ਨਾਲਭਗਤ ਸੈਣ ਦਾ ਕਰਨਾਟਕ ਨਾਲਭਗਤ ਧੰਨਾ ਦਾ ਰਾਜਸਥਾਨ ਨਾਲ ਤੇ ਇਸੇ ਤਰ੍ਹਾਂ ਇਹਨਾਂ ਸਾਰੇ ਭਗਤਾਂ ਦਾ ਸਬੰਧ ਉਸ ਭਗਤੀ ਲਹਿਰ ਨਾਲ ਸੀ ਜੋ ਉਸ ਸਮੇਂ ਪੂਰੇ ਭਾਰਤ ਵਿੱਚ ਫੈਲੀ ਹੋਈ ਸੀ। ਵੱਖ ਵੱਖ ਥਾਂਵਾਂ ਨਾਲ ਸਬੰਧ ਰੱਖਦੇ ਹੋਏ ਵੀ ਇਹਨਾਂ ਸੱਭ ਦਾ ਅਕੀਦਾ ਤੇ ਵਿਸ਼ਵਾਸ ਤਕਰੀਬਨ ਇਕੋ ਜਿਹਾ ਸੀ ਜੋ ਗੁਰੂ ਨਾਨਕ ਦੀ ਵਿਚਾਰ ਧਾਰਾ ਨਾਲ ਮੇਲ ਖਾਂਦਾ ਸੀ।

ਵੱਖ ਵੱਖ ਇਲਾਕਿਆਂ ਤੋਂ ਹੋਣ ਦੇ ਬਾਵਜੂਦ ਇਹਨਾਂ ਸਾਰੇ ਭਗਤਾਂ ਨੇ ਜਿਸ ਭਾਸ਼ਾ ਵਿੱਚ ਆਪਣੀ ਗੱਲ ਆਖੀ ਉਹ ਭੂਗੋਲਿਕ ਭਾਸ਼ਾਈ ਖੇਤਰਾਂ ਦੀਆਂ ਹੱਦਾਂ ਟੱਪ ਕੇ ਸਾਰਿਆਂ ਨੂੰ ਸਮਝ ਆ ਸਕਣ ਵਾਲੀ ਆਮ ਭਾਸ਼ਾ ਬਣੀ। ਉਸ ਨੂੰ ਹਰ ਥਾਂ ਸਮਝਿਆ ਗਿਆ, ਮਾਣਿਆ ਗਿਆ। ਉਹ ਸਭ ਥਾਂਵਾਂ ਉਪਰ ਪ੍ਰਚਲਤ ਹੋਈ। ਇਹ ਭਾਸ਼ਾ ਹੀ ਸੀ ਜਿਸ ਨੇ ਭਗਤੀ ਲਹਿਹਰ ਦੀ ਭਾਵਨਾ ਏਨੀ ਵੱਡੀ ਪੱਧਰ ਤੇ ਅਰਥ ਸੰਚਾਰ ਕੀਤਾ।

ਬਹੁਤ ਸਾਰੇ ਸੰਕਲਪ ਜਿਹਨਾਂ ਨੂੰ ਗੁਰੂ ਸਾਹਿਬਾਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਗੁਰੂ ਸਾਹਿਬਾਨ ਤੋਂ ਬਹੁਤ ਪਹਿਲਾਂ ਭਗਤੀ ਲਹਿਰ ਦਾ ਹਿੱਸਾ ਬਣ ਚੁਕੇ ਸਨ। ਗੁਰਮੁਖ ਤੇ ਗੁਰਮਤਇਹ ਦੋ ਸ਼ਬਦ ਭਗਤ ਬਾਣੀ ਵਿੱਚ ਭਗਤ ਕਬੀਰ ਦੀ ਸ਼ਬਦਾਵਲੀ ਦਾ ਹਿੱਸਾ ਬਣ ਚੁਕੇ ਸਨ। ਬਾਵਨ ਅੱਖਰੀ ਭਗਤ ਕਬੀਰ ਜੀ ਵਿੱਚ ਸਾਰੇ ਵਰਣਾ ਦੇ ਨਾਂ ਉਹੀ ਹਨ ਜੋ ਅਸੀਂ ਪੰਜਾਬੀ ਵਿੱਚ ਬੋਲਦੇ ਹਾਂ ਜਿਵੇ ਕਕਾਖਖਾਗਗਾਚਚਾਛਛਾ ਆਦਿਇਸ ਤੋਂ ਭਾਵ ਹੈ ਕਿ ਇਹ ਅਖਰ ਗੁਰੂ ਸਾਹਿਬਾਨ ਤੋਂ ਤਕਰੀਬਨ 300 ਸਾਲ ਪਹਿਲਾਂ ਹੀ ਹੋਂਦ ਵਿੱਚ ਤੇ ਵਰਤੋਂ ਵਿੱਚ ਆਉਂਦੇ ਸਨ।

ਗੁਰੂ ਨਾਨਕ ਸਾਹਿਬ ਖੁਦ ਵੀ ਕਿਸੇ ਖਾਸ ਭਾਸ਼ਾ ਨੂੰ ਪ੍ਰਣਾਏ ਹੋਏ ਨਹੀਂ ਸਨ। ਉਹਨਾਂ ਨੇ ਜਿਸ ਵੀ ਖੇਤਰ ਦਾ ਦੌਰਾ ਕੀਤਾ ਉਸੇ ਦੀ ਭਾਸ਼ਾ ਵਿੱਚ ਬਾਣੀ ਉਚਾਰੀ ਤੇ ਆਪਣੀ ਗੱਲ ਸਮਝਾਈ। ਭਾਸ਼ਾ ਕਦੇ ਵੀ ਉਹਨਾਂ ਦੇ ਵਿਚਾਰਾਂ ਲਈ ਰੋੜਾ ਨਹੀਂ ਬਣੀ। ਉਹ ਓਨੀ ਹੀ ਸਹਿਜ ਨਾਲ ਸੰਸਕ੍ਰਿਤ ਸ਼ਬਦਾਵਲੀ ਦੀ ਵਰਤੋਂ ਕਰਦੇ ਜਿੰਨੀ ਸਹਜ ਨਾਲ ਉਹ ਪ੍ਰਚਲਤ ਸ਼ਬਦਾਵਲੀ ਨੂੰ ਚੁਣਦੇ ਹਨ। ਉਹਨਾਂ ਦੇ ਕੁਝ ਸ਼ਬਦ ਫਾਰਸੀ ਭਾਸ਼ਾ ਵਿੱਚ ਵੀ।

ਦੱਖਣੀ ਓਅੰਕਾਰ ਦੀ ਰਚਨਾ ਉਹਨਾਂ ਨਰਮਦਾ ਨਦੀ ਦੇ ਮੱਧ ਵਿੱਚ ਸਥਿਤ ਇਕ ਟਾਪੂ ਉਪਰ ਬਣੇ ਬਣੇ ਓਅੰਕਾਰ ਦੇ ਨਾਂ ਨਾਲ ਬਣੇ ਪ੍ਰਸਿਧ ਹਿੰਦੂ ਮੰਦਰ ਵਿਖੇ ਕੀਤੀ। ਉਹਨਾਂ ਦਾ ਮੁੱਖ ਮੰਤਵ ਆਪਣੀ ਗੱਲ ਸਮਝਾਉਣਾ ਸੀ। ਉਹਨਾਂ ਦਾ ਸੁਨੇਹਾ ਕਿਸੇ ਵੀ ਭਾਸ਼ਾ ਦਾ ਮੁਥਾਜ ਨਹੀਂ ਸੀ। ਇਹ ਉਨਾਂ ਦੀ ਸ਼ਖਸੀਅਤ ਦਾ ਵਿਲੱਖਣ ਗੁਣ ਸੀ ਕਿ ਉਹ ਜਿਸ ਵੀ ਥਾਂ ਗਏ ਉਸੇ ਵਰਗੇ ਹੋ ਗਏ। ਗੁਰੂ ਨਾਨਕ ਦੇਵ ਜੀ ਤੇ ਬਾਕੀ ਸਿਖ ਗੁਰੂ ਸਾਹਿਬਾਨ ਕਦੇ ਵੀ ਭਾਸ਼ਾ ਬੇ ਇੰਨੇ ਤੁਅਸਬੀ ਨਹੀਂ ਸਨ ਜਿੰਨਾ ਅੱਜ ਕਲ੍ਹ ਲੋਕ ਉਹਨਾਂ ਨੂੰ ਲੈ ਕੇ ਆਪਣਾ ਭਾਸ਼ਾ ਪ੍ਰੇਮ ਦਿਖਾ ਰਹੇ ਹਨ।

ਕੁਝ ਹਿੰਦੂ ਵਿਦਵਾਨ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਵੇਦਾਂ- ਵੇਦਾਂਤਉਪਨਿਸ਼ਦ ਤੇ ਹੋਰ ਸ਼ਾਸ਼ਤਰਾਂ ਦੇ ਗਿਆਨ ਦੇ ਸੰਧਰਭ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਨ ਤੇ ਉਹਨਾਂ ਦੀ ਇਸ ਗੱਲ ਤੋਂ ਆਲੋਚਨਾ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਮੱਤ ਦੇ ਸਿਧਾਂਤਾਂ ਦੀ ਜਾਣਕਾਰੀ ਨਹੀਂ ਸੀ। ਪਰ ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਹਿੰਦੂ ਸ਼ਾਸ਼ਤਰ ਆਦਿ ਨੂੰ ਆਪਣੇ ਸੁਨੇਹਾ ਦਾ ਆਧਾਰ ਨਹੀਂ ਬਣਾਇਆ।

ਇਸ ਦਾ ਵੱਡਾ ਕਾਰਨ ਉਸ ਸਮੇਂ ਦੀ ਮੰਗ ਸੀ ਜਦੋਂ ਇਹ ਸਾਰੇ ਸ਼ਾਸ਼ਤਰ ਤੇ ਉਪਨਿਸ਼ਦ ਆਦਿ ਆਪਣਾ ਮਹੱਤਵ ਗਵਾ ਬੈਠੇ ਸਨ ਤੇ ਇਹਨਾਂ ਦੀ ਆਮ ਜ਼ਿੰਦਗੀ ਵਿੱਚ ਕੋਈ ਜ਼ਰੂਰਤ ਨਹੀਂ ਸੀ ਰਹਿ ਗਈ। ਹਿੰਦੂ ਧਰਮ ਦੀ ਅਧੋਗਤੀ ਤੋਂ ਬਾਦ ਬੋਧ ਧਰਮ ਦਾ ਵਿਕਾਸ ਹੋ ਚੁਕਾ ਸੀ ਤੇ ਉਸ ਦੇ ਨਿਘਾਰ ਤੋਂ ਬਾਅਦ ਦੀ ਹਾਲਤ ਕੋਈ ਬਹੁਤੀ ਆਸ਼ਾਜਨਕ ਨਹੀਂ ਸੀ। ਮੁਸਲਿਮ ਹਮਲਾਵਰਾਂ ਦੇ ਨਾਲ ਹੀ ਰਾਜਨੀਤਕ ਉਥਲ ਪੁਥਲ ਦੀ ਅਵਸਥਾ ਬਣੀ ਹੋਈ ਸੀ ਜਿਸ ਦਾ ਸਿੱਟਾ ਸਮੁੱਚੇ ਭਾਰਤ ਵਿੱਚ ਸਮਾਜਕਰਾਜਨੀਤਕਆਰਥਕ ਤੇ ਅਧਿਆਤਮਕ ਅਧੋਗਤੀ ਦੇ ਰੂਪ ਵਿੱਚ ਨਜ਼ਰ ਆ ਰਿਹਾ ਸੀ।

ਗੁਰੂ ਸਾਹਿਬਾਨ ਨੇ ਜਿਥੇ ਵੀ ਹਿੰਦੂ ਜਾਂ ਮੁਸਲਿਮ ਸੰਕਲਪਾਂ ਦੀ ਵਰਤੋਂ ਕੀਤੀ ਇਹ ਸਿਰਫ ਕਵਿਤਾ ਦੇ ਮੈਟਾਫਰ ਵੱਜੋਂ ਹੀ ਕੀਤੀ ਹਿੰਦੂ ਮੱਤ ਨਾਲ ਜੁੜੇ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਉਹਨਾਂ ਨੁੰ ਸਮਝ ਆ ਸਕਣ ਵਾਲੇ ਮੁਹਾਵਰੇ ਦੀ ਇਕ ਵਿਸ਼ੇਸ਼ ਬਿੰਬਾਵਲੀ ਦੇ ਰੂਪ ਵਿਚ ਵਰਤੋਂ ਕੀਤੀ ਜਦੋਂ ਕਿ ਮੁਸਲਿਮ ਖੇਤਰਾਂ ਵਿੱਚ ਉਹਨਾਂ ਆਪਣਾ ਸੁਨੇਹਾ ਮੁਸਲਿਮ ਸ਼ਬਦਾਵਲੀ ਰਾਹੀਂ ਦਿੱਤਾ।

ਸੰਚਾਰ ਪ੍ਰਣਾਲੀ ਵਿੱਚ ਇਸ ਤਰਹਾਂ ਦੀ ਵਿਵਸਥਾ ਦੀ ਅਕਸਰ ਲੋੜ ਪੈਂਦੀ ਹੈ ਤੇ ਗੁਰੂ ਸਾਹਿਬਾਨ ਨੇ ਬਹੁਤ ਹੀ ਕੁਸ਼ਲਤਾ ਨਾਲ ਇਸ ਦੀ ਵਰਤੋਂ ਕੀਤੀ। ਅਜਿਹਾ ਸੱਭ ਕੁਝ ਭਗਤ ਬਾਣੀ ਵਿੱਚ ਵੀ ਦੇਖਣ ਵਿੱਚ ਮਿਲਦਾ ਹੈਦ। ਕਬੀਰ ਬਾਣੀ ਵਿੱਚ ਇਸ ਤਰ੍ਹਾਂ ਦੀਆਂ ਅਨੇਕਾਂ ਉਦਾਰਹਨਾਂ ਦੇਖੀਆਂ ਜਾ ਸਕਦੀਆਂ। ਇਹ ਸੱਭ ਕੁਝ ਤਦੇ ਹੀ ਹੋ ਸਕਿਆ ਕਿਉਂ ਕਿ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਕਿਸੇ ਵਰਗ ਵਿਸ਼ੇਸ਼ਖੇਤਰ ਵਿਸ਼ੇਸ਼ ਜਾਂ ਭਾਸ਼ਾ ਵਿਸ਼ੇਸ਼ ਨਾਲ ਜੋੜ ਕੇ ਨਹੀਂ ਦੇਖਿਆ।

Miracls

ਚਮਤਕਾਰ ਦੀ ਵਿਵਸਥਾ


ਜਿਸ ਧਰਤੀ ਉਪਰ ਅਸੀਂ ਰਹਿੰਦੇ ਹਾਂ ਉਹ ਇੱਕ ਵੱਡੇ ਬ੍ਰਹਿਮੰਡ ਦਾ ਹਿੱਸਾ ਹੈ। ਹੁਣ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬ੍ਰਹਿਮੰਡ ਵਿੱਚ ਵਰਤਣ ਵਾਲਾ ਹਰ ਵਰਤਾਰਾ ਕਿਸੇ ਨਾ ਕਿਸੇ ਨੇਮ ਵਿੱਚ ਬੱਝਾ ਹੋਇਆ ਹੈ। ਇਹ ਅਸੀਂ ਉਸ ਵਰਤਾਰੇ ਦੇ ਵਾਪਰਨ ਦੇ ਵਤੀਰੇ ਦੇ ਅਧਿਅਨ ਤੋਂ ਜਾਣਿਆ ਹੈ। ਕੁਦਰਤ ਦੇ ਨਿਯਮ ਕਿਸੇ ਧਾਰਮਕ ਗ੍ਰੰਥ ਦੇ ਪੰਨਿਆਂ ਉਪਰ ਉਕਰੀਆਂ ਸੱਚਾਈਆਂ ਨਹੀਂ ਸਗੋਂ ਇਹ ਬਾਰ ਬਾਰ ਵਾਪਰਨ ਵਾਲੀਆਂ ਘਟਾਨਵਾਂ ਨੂੰ ਗਹੁ ਨਾਲ ਸਮਝ ਕੇ ਤੇ ਪਰਖ ਕੇ ਮਿੱਥੇ ਜਾਂਦੇ ਹਨ। ਇਹ ਨਿਯਮ ਕਿਸੇ ਘਟਨਾ ਦੇ ਬਾਰ ਬਾਰ ਵਾਪਰਨ ਤੋਂ ਬਣਾਏ ਜਾਂਦੇ ਹਨ। ਫਿਰ ਬ੍ਰਹਿਮੰਡ ਦੀਆਂ ਘਟਨਾਵਾਂ ਬਾਰੇ ਕਿਆਸ ਲਾਏ ਜਾਂਦੇ ਹਨ ਜਦੋਂ ਉਹ ਘਟਨਾਵਾਂ ਠੀਕ ਉਸ ਸਮੇਂ ਹੀ ਵਾਪਰਨ ਤਾਂ ਨਿਯਮਾਂ ਨੂੰ ਸਥਾਪਤ ਕੀਤਾ ਜਾਂਦਾ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਨੇ ਗ੍ਰਹਿਣ ਤੇ ਤਾਰਿਆਂ ਦੀ ਖਗੋਲਿਕ ਸਥਿਤੀ ਬਾਰੇ ਜਿਹੜੇ ਕਿਆਸ ਲਗਾਏ ਉਹ ਉਸ ਦੇ ਗਭੀਰ ਨਿਰੀਖਣ ਤੇ ਪਰਖ ਪ੍ਰਧਾਨ ਅਧਿਅਨ ਦਾ ਸਿੱਟਾ ਸੀ। ਇਸ ਸਮਝ ਤੋਂ ਕੈਲੰਡਰ ਦਾ ਜਨਮ ਹੋਇਆ ਜੋ ਕਦੇ ਚੰਦਰਮਾਂ ਦੀ ਚਾਲ ਉਪਰ ਅਧਾਰਤ ਪ੍ਰਵਾਨ ਕੀਤਾ ਗਿਆ ਤੇ ਕਦੇ ਸੂਰਜ ਦੀ ਚਾਲ ਨਾਲ ਜੋੜ ਕੇ ਦੇਖਿਆ ਗਿਆ।

ਜਿਵੇਂ ਜਿਵੇਂ ਮਨੁੱਖ ਨੇ ਆਪਣੇ ਅਧਿਅਨ ਦੇ ਸਾਧਨ ਵਿਕਸਤ ਕੀਤੇ ਉਸ ਦੇ ਸਿੱਟਿਆਂ ਵਿੱਚ ਪਰਪਕਤਾ ਆਉਂਦੀ ਗਈ। ਆਪਣੇ ਨੇੜੇ ਮਨੁੱਖ ਨੇ ਖੇਤੀਬਾੜੀ ਤੇ ਫਸਲ ਉਗਾਉਣ ਤੋਂ ਲੈ ਕੇ ਜਾਨਵਰਾਂ ਤੇ ਪਸ਼ੂਆਂ ਦੇ ਸੂਣ ਦੀ ਪ੍ਰਕ੍ਰਿਆ ਨੂੰ ਆਪਣੇ ਅਧਿਅਨ ਦਾ ਵਿਸ਼ਾ ਬਣਾਇਆ ਤੇ ਉਸ ਨੇ ਖਾਦ ਖੁਰਾਕ ਨੂੰ ਸਾਂਭਣ ਵਾਸਤੇ ਨਿਯਮਾਂ ਦੀ ਖੋਜ ਕੀਤੀ। ਉਸ ਨੇ ਦੁੱਧ ਤੋਂ ਪਨੀਰ ਬਣਾਉਣਾ ਸਿੱਖਿਆ ਤੇ ਅਨਾਜ ਨੂੰ ਸਾਂਭਣ ਲਈ ਵਿਧੀਆਂ ਦਾ ਵਿਕਾਸ ਕੀਤਾ। ਮੌਸਮ ਦਾ ਟਾਕਰਾ ਕਰਨ ਲਈ ਉਸ ਨੇ ਕੱਪੜਿਆਂ ਦੀ ਬੁਣਤੀ ਤੇ ਸਿਲਾਈ ਦਾ ਹੁਨਰ ਵਿਕਸਤ ਕੀਤਾ। ਇਹ ਸੱਭ ਕੁਝ ਉਸ ਦੀ ਕੁਦਰਤ ਨੇ ਉਨ੍ਹਾਂ ਨਿਯਮਾਂ ਅਨੁਸਾਰ ਜੀਣ ਦੀ ਕਲਾ ਵਿਕਸਤ ਕਰਨਾ ਸੀ ਜਿਸ ਦੀ ਮਦਦ ਨਾਲ ਉਸ ਨੇ ਆਪਣੇ ਵਿਕਾਸ ਦੇ ਕਾਰਜ ਨੂੰ ਅੱਗੇ ਤੋਰਿਆ।

ਰਸੋਈ ਕਲਾ ਵਿੱਚ ਇਨ੍ਹਾਂ ਨਿਯਮਾਂ ਦੀ ਵਰਤੋਂ ਨਾਲ ਸਾਗ ਸਬਜੀ ਨੂੰ ਰਿੰਨ੍ਹਣ ਤੇ ਪਕਾਉਣ ਦੀ ਕਲਾ ਆਪਣੇ ਆਪ ਵਿੱਚ ਕਿਸੇ ਵਿਗਿਆਨ ਤੋਂ ਘੱਟ ਨਹੀਂ ਤੇ ਜੇ ਕੋਈ ਕਹੇ ਕਿ ਇਹ ਸੱਭ ਕੁਝ ਮਨੁੱਖ ਨੇ ਕੁਦਰਤੀ ਨਿਯਮਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਪ੍ਰਾਪਤ ਕਰ ਲਿਆ ਤਾਂ ਮੈਂ ਉਸ ਨੂੰ ਕਹਾਂਗਾ ਕਿ ਉਹ ਆਪਣੇ ਘਰ ਦੀ ਰਸੋਈ ਦੇ ਹਰ ਅਮਲ ਨੂੰ ਬਹੁਤ ਧਿਆਨ ਨਾਲ ਦੇਖੇ। ਕਣਕ ਨੂੰ ਪੀਹ ਕੇ ਆਟਾ ਬਣਾਉਣਾ ਵੀ ਪੱਥਰਾਂ ਦੀ ਆਪਸੀ ਰਗੜ ਦੀ ਮਦਦ ਨਾਲ ਅਨਾਜ ਨੂੰ ਪੀਸਣ ਦੇ ਨਿਯਮ ਉਪਰ ਅਧਾਰਤ ਕ੍ਰਿਆ ਹੈ। ਦੁੱਧ ਨੂੰ ਉਬਾਲਣ ਤੋਂ ਲੈ ਕੇ ਉਸ ਦਾ ਦਹੀਂ ਤੇ ਫਿਰ ਘਿਉ ਬਣਾਉਣਾ ਰਸਾਇਣ ਵਿਗਿਆਨ ਦੀਆਂ ਕਈ ਕ੍ਰਿਆਵਾਂ ਦਾ ਸੁਮੇਲ ਹੈ।

ਕੁਦਰਤ ਦੇ ਨਿਯਮਾਂ ਤੋਂ ਉਲਟ ਵਾਪਰਨ ਵਾਲੀ ਹਰ ਘਟਨਾ ਚਮਤਕਾਰ ਸਮਝੀ ਜਾਣੀ ਚਾਹੀਦੀ ਹੈ। ਜਿਵੇਂ ਜਿਵੇਂ ਮਨੁੱਖ ਨੇ ਕੁਦਰਤ ਦੇ ਨਿਯਮਾਂ ਨੂੰ ਲੱਭਣ ਦਾ ਕਾਰਜ ਤੇਜ਼ ਕੀਤਾ, ਚਮਤਕਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਕਦੇ ਅਸਮਾਨੀ ਬਿਜਲੀ ਨੂੰ ਚਮਤਕਾਰ ਸਮਝ ਲਿਆ ਜਾਂਦਾ ਸੀ ਪਰ ਅਜ ਅਜਿਹਾ ਨਹੀਂ ਹੈ, ਬੱਦਲਾਂ ਦੀ ਗਰਜ, ਵਰਖਾ ਦਾ ਹੋਣਾ ਵੀ ਚਮਤਕਾਰ ਨਹੀਂ। ਗ੍ਰਹਿਣ ਵੀ ਹੁਣ ਚਮਤਕਾਰ ਨਹੀਂ ਸਮਝੇ ਜਾਂਦੇ। ਵਿਗਿਆਨ  ਨੇ ਕੁਦਰਤ ਉਪਰ ਲਗਭਗ ਜਿੱਤ ਪ੍ਰਾਪਤ ਕਰ ਲਈ ਹੈ। ਮੌਸਮ ਤੱਕ ਦਾ ਸਟੀਕ ਅਨੁਮਾਨ ਲਗਾਉਣ ਵਾਸਤੇ ਸੈਂਕੜੇ ਉਪਗ੍ਰਹਿ ਅਸਮਾਨ ਚੋਂ ਮਨੁੱਖ ਨੂੰ ਬਹੁਤ ਹੀ ਸਹੀ ਕਿਸਮ ਦੀ ਜਾਣਕਾਰੀ ਲਗਾਤਾਰ ਭੇਜ ਰਹੇ ਹਨ। ਅਸਮਾਨ ਦਾ ਹਰ ਕੋਨਾ ਮਨੁੱਖ ਨੇ ਖੋਜ ਲਿਆ ਹੈ। ਜੇ ਕੋਈ ਮਨੁੱਖ ਅਸਮਾਨ ਬਾਰੇ ਕਿਸੇ ਚਮਤਕਾਰ ਦੀ ਪੇਸ਼ੀਨਗੋਈ ਕਰਦਾ ਹੈ ਤਾਂ ਨਿਸ਼ਚੇ ਹੀ ਅਸਮਾਨ ਬਾਰੇ ਉਸ ਦੀ ਜਾਣਕਾਰੀ ਅਧੂਰੀ ਹੈ। ਸਾਡੀਆਂ ਦੁਰਬੀਨਾਂ ਲੱਖਾਂ ਪ੍ਰਕਾਸ਼ ਵਰ੍ਹੇ ਦੂਰ ਗਲੈਕਸੀਆਂ ਉਪਰ ਨਜ਼ਰ ਟਿਕਾਈ ਬੈਠੀਆਂ ਹਨ। ਉਥੇ ਵਾਪਰਨ ਵਾਲੀ ਹਰ ਘਟਨਾ ਦੀ ਜਾਣਕਾਰੀ ਮਨੁੱਖ ਦੀਆਂ ਬਣਾਈਆਂ ਮਸ਼ੀਨਾਂ ਰਿਕਾਰਡ ਕਰ ਰਹੀਆਂ ਹਨ। ਜੇ ਅਜਿਹਾ ਨਾ ਹੁੰਦਾ ਤਾਂ ਸਾਡੇ ਉਪਗ੍ਰਹਿ ਅਸਮਾਨ ਵਿੱਚ ਚਕਰ ਲਗਾ ਕੇ ਸਹੀ ਸਲਾਮਤ ਧਰਤੀ ਉਪਰ ਵਾਪਸ ਨਾ ਆਉਂਦੇ।

ਧਰਤੀ ਉਪਰ ਮਨੁੱਖ ਹੁਣ ਸਿਹਤ ਵਿਗਿਆਨ ਉਪਰ ਸਾਰਾ ਧਿਆਨ ਟਿਕਾਈ ਬੈਠਾ ਹੈ। ਹਰ ਤਰ੍ਹਾਂ ਦੀਆਂ ਬੀਮਾਰੀਆਂ ਦੇ ਕਾਰਨ ਲੱਭੇ ਗਏ ਹਨ ਉਨ੍ਹਾਂ ਦੇ ਇਲਾਜ ਲੱਭਣ ਦੀ ਪ੍ਰਕ੍ਰਿਆ ਨਿਰੰਤਰ ਚੱਲ ਰਹੀ ਹੈ। ਕਦੇ ਚੇਚਕ ਜਾਨਲੇਵਾ ਹੋਇਆ ਕਰਦੀ ਸੀ। ਇਸ ਤੋਂ ਬਚਣ ਲਈ ਲੋਕ ਗੈਬੀ ਸ਼ਕਤੀਆਂ ਦਾ ਸਹਾਰਾ ਲਿਆ ਕਰਦੇ ਸਨ। ਪਰ ਅੱਜ ਸਾਰੇ ਜਾਣਦੇ ਹਨ ਕਿ ਇੱਕ ਛੋਟੇ ਜਿਹੇ ਟੀਕੇ ਨਾਲ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਪਲੇਗ, ਤਪਦਿਕ ਹੁਣ ਜਾਨਲੇਵਾ ਨਹੀਂ ਰਹੀਆਂ। ਕੈਂਸਰ ਵਰਗੀਆਂ ਬੀਮਾਰੀਆਂ ਦੇ ਇਲਾਜ ਵਿਗਿਆਨ ਨੇ ਖੋਜ ਲਏ ਹਨ। ਕੁਝ ਬੀਮਾਰੀਆਂ ਹਾਲੇ ਵੀ ਜਾਨਲੇਵਾ ਹਨ ਪਰ ਹੁਣ ਇਲਾਜ ਦੀ ਮਦਦ ਨਾਲ ਬੀਮਾਰੀਆਂ ਨਾਲ ਲੜਨ ਦੀ ਅਵਿਧੀ ਵਧਾ ਲਈ ਗਈ ਹੈ। ਵਿਗਿਆਨ ਜੋ ਕੁਝ ਕਰ ਰਿਹਾ ਹੈ ਇਹ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਪਰ ਇਹ ਚਮਤਕਾਰ ਉਹ ਸਿਰਫ ਕੁਦਰਤ ਦੇ ਨਿਯਮਾਂ ਦੀ ਮਦਦ ਨਾਲ ਹੀ ਸੰਭਵ ਕਰ ਰਿਹਾ ਹੈ।

ਕੁਦਰਤ ਦੇ ਨਿਯਮ ਵਿਗਿਆਨ ਦੇ ਨਿਯਮ ਹਨ। ਭੌਤਿਕ ਸ਼ਾਸ਼ਤਰ, ਰਸਾਇਣ ਵਿਗਿਆਨ, ਜੀਵ ਵਿਗਿਆਨ ਤੇ ਵਿਗਿਆਨ ਦੀਆਂ ਹੋਰ ਸ਼ਾਖਾਵਾਂ ਨੂੰ ਲੱਭਿਆ ਗਿਆ ਹੈ ਤੇ ਉਨ੍ਹਾਂ ਉਪਰ ਬਹੁਤ ਹੀ ਗੰਭੀਰ ਕਿਸਮ ਦੀ ਖੋਜ ਚੱਲ ਰਹੀ ਹੈ; ਇਨ੍ਹਾਂ ਚੋਂ ਇੱਕ ਐਟਮ ਦੇ ਸੂਖਮ ਹਿਸਿਆਂ ਬਾਰੇ ਖੋਜ ਹੈ ਤੇ ਦੂਜੀ ਮਾਈਕਰੋਬਾਇਲੋਜੀ ਦੇ ਅਧੀਨ ਸੂਖਮ ਰੋਗਾਣੂਆਂ ਤੇ ਵਿਸ਼ਾਣੂਆਂ ਉਪਰ ਅਧਿਅਨ ਕੀਤਾ ਜਾ ਰਿਹਾ ਹੈ। ਵਿਗਿਆਨ ਨੇ ਜਾਣਿਆ ਹੈ ਕਿਸ ਸਰੀਰ ਦੀ ਬਣਤਰ ਸੈਲ (ਕੋਸ਼ਿਕਾ) ਉਪਰ ਅਧਾਰਤ ਹੈ ਤੇ ਸਰੀਰ ਵਿੱਚ ਕੈਂਸਰ ਵਰਗੇ ਰੋਗ ਕੋਸ਼ਿਕਾ ਦੇ ਪੱਧਰ ਉਪਰ ਹੋਣ ਵਾਲੇ ਵਿਗਾੜ ਤੋਂ ਹੀ ਸ਼ੁਰੂ ਹੁੰਦੇ ਹਨ, ਇਨ੍ਹਾਂ ਦੀ ਰੋਗ ਥਾਮ ਲਈ ਕੋਸ਼ਿਕਾਵਾਂ ਦੇ ਵਤੀਰੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਅਧਿਅਨ ਦੇ ਲਾਹੇ ਵੰਦ ਨਤੀਜੇ ਵੀ ਮਿਲਣੇ ਸ਼ੁਰੂ ਹੋ ਗਏ ਹਨ। ਅੱਜ ਇਨ੍ਹਾਂ ਵਿਸ਼ਿਆਂ ਨੂੰ ਬਾਕਾਇਦਾ ਵਿਸ਼ਿਆਂ ਤੇ ਵਿਧੀਆਂ ਦੇ ਰੂਪ ਵਿੱਚ ਪੜ੍ਹਾਇਆ ਜਾ ਰਿਹਾ ਹੈ। ਪਿਛਲੇ 50 ਸਾਲਾਂ ਵਿੱਚ ਆਈ ਪ੍ਰਗਤੀ ਨੇ ਮਨੁੱਖ ਦੀ ਹੋਂਦ ਨੂੰ ਵਧੇਰੇ ਸਾਰਥਕ ਬਣਾ ਦਿੱਤਾ ਹੈ। ਅਸਾਧ ਰੋਗਾਂ ਦੇ ਇਲਾਜ ਲੱਭੇ ਜਾ ਰਹੇ ਹਨ ਤੇ ਇਸ ਖੇਤਰ ਵਿੱਚ ਬੇਪਨਾਹ ਤਰੱਕੀ ਹੋਈ ਹੈ।

ਇਸ ਸੱਭ ਦਾ ਅਸਰ ਡਾਕਟਰੀ ਸਹੂਲਤਾਂ ਉਪਰ ਵੀ ਦੇਖਣ ਵਿੱਚ ਮਿਲ ਰਿਹਾ ਹੈ। ਅੱਜ ਸਿਰਫ ਅਗਿਆਨੀ ਲੋਕ ਹੀ ਆਪਣੀ ਬੀਮਾਰੀ ਦਾ ਇਲਾਜ ਕਰਾਉਣ ਲਈ ਟੂਣੇ ਟੋਟਕਿਆਂ ਦਾ ਸਹਾਰਾ ਲੈਂਦੇ ਹਨ ਜਾਣਕਾਰ ਲੋਕ ਡਾਕਟਰਾਂ ਦੀ ਮਦਦ ਲੈਂਦੇ ਹਨ ਤੇ ਚੰਗੇ ਤੇ ਸਿਆਣੇ ਡਾਕਟਰਾਂ ਕੋਲ ਜਾ ਕੇ ਬੀਮਾਰੀ ਦੀ ਪਰਖ ਕਰਾਉਂਦੇ ਹਨ। ਇਸ ਸੱਭ ਕੁਝ ਦੇ ਵਾਪਰਨ ਦੇ ਰਸਤੇ ਵਿੱਚ ਜਿਹੜੀ ਮੁੱਖ ਮੁਸ਼ਕਲ ਆਉਂਦੀ ਹੈ ਉਹ ਵੀ ਮਨੁੱਖ ਦੀ ਆਪਣੀ ਬਣਾਈ ਹੋਈ ਹੈ। ਦੁਨੀਆ ਵਿੱਚ ਚੰਦ ਅਜਿਹੇ ਲੋਕ ਹਨ ਜਿਹੜੇ ਧਨ ਦੇ ਲੋਭ ਵਿੱਚ ਦਵਾ ਵਿਗਿਆਨ ਨੂੰ ਆਪਣੇ ਨਿੱਜੀ ਸਵਾਰਥ ਲਈ ਵਰਤ ਰਹੇ ਹਨ। ਉਨ੍ਹਾਂ ਦਾ ਮੰਤਵ ਲੋਕਾਈ ਦਾ ਇਲਾਜ ਕਰਕੇ ਉਨ੍ਹਾਂ ਨੂੰ ਬੀਮਾਰੀ ਤੋਂ ਰਹਿਤ ਕਰਨਾ ਨਹੀਂ ਸਗੋਂ ਲੋਕਾਂ ਨੂੰ ਬੀਮਾਰ ਰੱਖ ਕੇ ਉਨ੍ਹਾਂ ਤੋਂ ਹੋਣ ਵਾਲੀ ਆਮਦਨ ਨਾਲ ਆਪਣੇ ਖਜ਼ਾਨੇ ਭਰਨਾ ਹੀ ਹੈ। ਇਹ ਉਨ੍ਹਾਂ ਦੀ ਘਟੀਆ ਸੋਚ ਤੇ ਸੌੜੀ ਮਾਨਸਕਤਾ ਦਾ ਸਿੱਟਾ ਹੈ ਜਿਸ ਨੂੰ ਸਰਕਾਰਾਂ ਵੱਲੋਂ ਵੀ ਹਮਾਇਤ ਹਾਸਲ ਹੈ। ਅਜਿਹਾ ਅਮਰੀਕਾ ਤੋਂ ਲੈ ਕੇ ਭਾਰਤ ਵਰਗੇ ਦੇਸ਼ ਵਿੱਚ ਵੀ ਬੇਰੋਕ ਟੋਕ ਵਾਪਰਨ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਧਨਾਢ ਲੋਕ ਹੋਰ ਧਨੀ ਹੋ ਸਕਣ। ਜਦੋਂ ਅਜਿਹੀ ਲੁੱਟ ਖਸੁੱਟ ਨੂੰ ਰੋਕਿਆ ਜਾਣਾ ਸਭੰਵ ਨਾ ਹੋਵੇ ਤਾਂ ਅਕਸਰ ਲੋਕ ਅਗਿਆਨਤਾ ਵਿੱਚ ਰਹਿਣਾ ਪਸੰਦ ਕਰ ਲੈਂਦੇ ਹਨ ਤੇ ਉਹ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਦਾ ਬੜੀ ਅਸਾਨੀ ਨਾਲ ਸ਼ਿਕਾਰ ਹੋ ਜਾਂਦੇ ਹਨ। ਸਹੀ ਇਲਾਜ ਪ੍ਰਣਾਲੀ ਉਪਲਭਦ ਨਾ ਹੋਣ ਦੀ ਸੂਰਤ ਵਿੱਚ ਉਹ ਅਸਾਨੀ ਨਾਲ ਭੁਲੇਖੇ ਪਾਉਣ ਵਾਲੇ ਲੋਕਾਂ ਦਾ ਸ਼ਿਕਾਰ ਬਣ ਜਾਂਦੇ ਹਨ ਤੇ ਉਹ ਆਪਣੀ ਬੀਮਾਰੀ ਪ੍ਰਤੀ ਵਿਗਿਆਨਕ ਪਹੁੰਚ ਨੂੰ ਹੱਥੋਂ ਗਵਾ ਬੈਠਦੇ ਹਨ। ਦੁਨੀਆ ਵਿੱਚ ਅਜਿਹੇ ਪ੍ਰਚਾਰ ਦੀ ਘਾਟ ਨਹੀਂ ਤੇ ਨਾ ਹੀ ਇਸ ਪ੍ਰਚਾਰ ਤੋਂ ਮਿਲੀ ਜਾਣਕਾਰੀ ਨਾਲ ਆਪਣੇ ਆਪ ਨੂੰ ਤੰਦਰੁਸਤ ਹੋਣ ਦੀ ਪ੍ਰਚਾਰ ਕਰਨ ਵਾਲਿਆਂ ਦੀ, ਅਜਿਹੇ ਲੋਕ ਤੁਹਾਨੂੰ ਹਰ ਤਰ੍ਹਾਂ ਦੇ ਧਾਰਮਕ ਸਥਾਨਾਂ ਤੇ ਪ੍ਰੰਪਰਾ ਦੇ ਨੇੜੇ ਤੇੜੇ ਮਿਲ ਜਾਣਗੇ ਜਿਥੇ ਇਸ ਤਰ੍ਹਾਂ ਦੇ ਪ੍ਰਚਾਰ ਲਈ ਰੱਬ, ਰੱਬੀ ਕਰਾਮਾਤ, ਧਾਗੇ, ਤਵੀਤਾਂ ਦੀ ਮਦਦ ਨਾਲ ਇਲਾਜ ਦੀ ਵਰਤੋਂ ਕੀਤੀ ਜਾਂਦੀ ਹੈ।

ਕਿਸੇ ਅਰਦਾਸ ਦੇ ਸਹਾਰੇ ਬੀਮਾਰੀ ਨਾਲ ਇਲਾਜ ਹੁੰਦਾ ਅਕਸਰ ਧਾਰਮਕ ਸਥਾਨਾਂ ਦੀਆਂ ਪਰੰਪਰਾਵਾਂ ਨਾਲ ਜੁੜਿਆ ਹੋਇਆ ਹੈ। ਇਥੇ ਮੰਤਰਾਂ ਦੀ ਸ਼ਕਤੀ ਨਾਲ ਬੀਮਾਰ ਠੀਕ ਹੁੰਦੇ ਅਕਸਰ ਦੇਖੇ ਜਾ ਸਕਦੇ ਹਨ। ਕਈ ਅਸਾਧ ਰੋਗਾਂ ਵਾਸਤੇ ਦੈਵੀਂ ਸ਼ਕਤੀਆਂ ਦੀ ਮਦਦ ਲੈਣ ਦੀ ਪ੍ਰਕ੍ਰਿਆ ਨੂੰ ਵਿੱਚਕਰਾਫਟ ਕਿਹਾ ਜਾਂਦਾ ਹੈ। ਅਜਿਹੇ ਲੋਕ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਕੋਲ ਕੋਈ ਦੇਵੀ, ਆਤਮਾ, ਸ਼ੈਤਾਨ ਉਨ੍ਹਾਂ ਦੇ ਵੱਸ ਵਿੱਚ ਹੈ ਜਾਂ ਕਿਸੇ ਸਥਾਨ ਉਪਰ ਅਜਿਹੀ ਆਤਮਾ ਵਸੇਬਾ ਕਰਦੀ ਹੈ ਤੇ ਉਸ ਨੂੰ ਬੇਨਤੀ ਕਰਨ ਨਾਲ ਉਹ ਬੀਮਾਰੀ ਨੂੰ ਠੀਕ ਕਰ ਦਿੰਦੀ ਹੈ। ਅਜਿਹੇ ਲੋਕ ਬੀਮਾਰੀ ਦਾ ਕਾਰਨ ਕਿਸੇ ਦੇਵ ਆਤਮਾ ਦੀ ਨਾਰਾਜ਼ਗੀ ਨਾਲ ਜੋੜ ਕੇ ਦੇਖਦੇ ਹਨ ਤੇ ਬੀਮਾਰੀ ਦੇ ਕਾਰਨ ਦਾ ਪਤਾ ਲਾਉਣ ਦੀ ਬਜਾਏ ਉਨ੍ਹਾਂ ਦਾ ਸਾਰਾ ਧਿਆਨ ਉਸ ਗੈਬੀ ਜਾਂ ਦੈਵੀ ਸ਼ਕਤੀ ਨੂੰ ਖੁਸ਼ ਕਰਨ ਉਪਰ ਲੱਗਿਆ ਦਿਖਾਈ ਦਿੰਦਾ ਹੈ। ਉਹ ਇਹ ਸਮਝਦੇ ਹਨ ਕਿ ਇਸ ਤਰ੍ਹਾਂ ਦੀ ਦੈਵੀ ਸ਼ਕਤੀ ਨੂੰ ਖੁਸ਼ ਕਰਨ ਲਈ ਉਸ ਦੀ ਪੂਜਾ, ਪਾਠ, ਮੰਤਰਾਂ ਦੇ ਉਚਾਰਨ ਆਦਿ ਜਿਹੇ ਉਪਚਾਰ ਕੀਤੇ ਜਾ ਸਕਦੇ ਹਨ। ਮੈਂ ਇਸ ਨੂੰ ਟੂਣੇ – ਟੋਟਕਿਆਂ ਦੀ ਵਿਧੀ ਸਮਝਦਾ ਹਾਂ ਜਿਸ ਦੇ ਪਨਪਨ ਦਾ ਮੁੱਖ ਕਾਰਨ ਸਾਡੀ ਆਪਣੀ ਅਗਿਆਨਤਾ ਹੀ ਹੁੰਦੀ ਹੈ।

ਜੇ ਤੁਸੀਂ ਟੂਣੇ ਟੋਟਕਿਆਂ, ਝਾੜ ਫੂਕ ਅਤੇ ਧਾਗੇ ਤਵੀਤਾਂ ਦੇ ਉਪਚਾਰ ਵਿੱਚ ਯਕੀਨ ਰੱਖਦੇ ਹੋ ਤਾਂ ਨਿਸ਼ਚੇ ਹੀ ਤੁਹਾਨੂੰ ਵਿਗਿਆਨ ਨਾਲ ਮੱਥਾ ਮਾਰਨ ਦੀ ਲੋੜ ਨਹੀਂ। ਤੁਸੀਂ ਨਿਸ਼ਚੇ ਹੀ ਅਰਦਾਸਾਂ, ਪਾਠ, ਪੂਜਾ, ਇਸ਼ਨਾਨ, ਦੇਵੀ ਦੇਵਤਿਆਂ ਦੀ ਅਰਾਧਨਾ ਕਰਨ ਤੇ ਟੂਣੇ ਟੋਟਕਿਆਂ ਦੀ ਮਦਦ ਨਾਲ ਵਾਪਰਨ ਵਾਲੇ ਚਮਤਕਾਰਾਂ ਦੇ ਦੁਸ਼ਪ੍ਰਚਾਰ ਦਾ ਸਾਥ ਦੇਣਾ ਪਸੰਦ ਕਰੋਗੇ। ਪੰਦਰਵੀਂ ਸ਼ਤਾਬਦੀ ਤੋਂ ਲੈ ਕੇ ਉਨੀਵੀਂ ਸਦੀ ਤੱਕ ਦਾ ਮਿਲਣ ਵਾਲਾ ਅੰਗਰੇਜ਼ੀ ਸਾਹਿਤ ਅਜਿਹੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ, ਜਿਥੇ ਇਸ ਦਾ ਟਾਕਰਾ ਈਸਾਈ ਮੱਤ ਦੇ ਪ੍ਰਚਾਰ ਨਾਲ ਹੋਇਆ ਤੇ ਈਸਾਈਅਤ ਨੇ ਦੁਨੀਆ ਨੂੰ ਸ਼ੈਤਾਨ ਦੇ ਰਸਤੇ ਤੋਂ ਕੱਢ ਕੇ ਗਿਆਨ ਦੇ ਰਸਤੇ ਪਾਉਣ ਲਈ ਆਪਣਾ ਪ੍ਰਚਾਰ ਅਰੰਭਿਆ। ਇਹ ਵੱਖਰੀ ਗੱਲ ਹੈ ਕਿ ਅੱਜ ਵੀ ਕੁਝ ਲੋਕ ਈਸਾਈ ਮੱਤ ਦੇ ਪ੍ਰਭਾਵ ਹੇਠ ਜਾਦੂ – ਟੂਣੇ ਆਦਿ ਨਾਲ ਇਲਾਜ ਕਰਨ ਦਾ ਦਾਅਵਾ ਕਰਦੇ ਹਨ ਤੇ ਉਹ ਆਪਣੇ ਮੱਤ ਅਨੁਸਾਰ ਅਰਦਾਸ ਕਰਕੇ ਇਲਾਜ ਕਰਨ ਦੀ ਗੱਲ ਦਾ ਪ੍ਰਚਾਰ ਕਰਦੇ ਦੇਖੇ ਜਾ ਸਕਦੇ ਹਨ।

ਆਓ ਇਨ੍ਹਾਂ ਤਰੀਕਿਆਂ ਨੂੰ ਕੁਝ ਜ਼ਿਆਦਾ ਗਹੁ ਨਾਲ ਜਾਣੀਏ। ਆਮ ਤੌਰ ਤੇ ਇਸ ਤਰ੍ਹਾਂ ਦੇ ਉਪਚਾਰ ਕਰਨ ਵਾਲੇ ਕਈ ਤਰ੍ਹਾਂ ਦੇ ਧਾਗੇ, ਤਵੀਜ਼, ਜਲ, ਕੰਕਾਲ ਦੀਆਂ ਹੱਡੀਆਂ, ਮਿਰਤਕ ਜਾਨਵਰਾਂ ਦੇ ਵਾਲ, ਹੱਡੀਆਂ, ਖੂਨ, ਸੰਧੂਰ, ਤੇ ਹੋਰ ਜੜ੍ਹੀਆਂ ਬੂਟੀਆਂ ਦੀ ਮਦਦ ਇਹ ਆਖ ਕੇ ਲੈਂਦੇ ਹਨ ਕਿ ਇਨ੍ਹਾਂ ਉਪਰ ਉਸ ਦੇਵੀ ਜਾਂ ਦੇਵਤੇ ਦੀ ਕ੍ਰਿਪਾ ਹੈ ਜਿਸ ਨੂੰ ਉਨ੍ਹਾਂ ਨੇ ਮੰਤਰਾਂ ਨਾਲ ਆਪਣੇ ਵੱਸ਼ ਵਿੱਚ ਕੀਤਾ ਹੋਇਆ ਹੈ। ਇਹ ਲੋਕ ਤੁਹਾਨੂੰ ਕਈ ਤਰ੍ਹਾਂ ਦੇ ਮੰਤਰਾਂ, ਸ਼ਬਦਾਂ ਦੇ ਬਾਰ ਬਾਰ ਬੋਲਣ ਜਾਂ ਰਟਣ ਦਾ ਨਿਰਦੇਸ਼ ਦਿੰਦੇ ਹਨ ਤੇ ਇਸ ਸਾਰੇ ਕੰਮ ਲਈ ਮੋਟੀ ਰਕਮ ਵਸੂਲਦੇ ਹਨ। ਬੀਮਾਰ ਵਿਅਕਤੀ ਜੋ ਪਹਿਲਾਂ ਹੀ ਮਾਨਸਕ ਤੌਰ ਤੇ ਰੋਗੀ ਹੁੰਦਾ ਹੈ, ਉਹ ਬੜੀ ਅਸਾਨੀ ਨਾਲ ਇਨ੍ਹਾਂ ਦੇ ਬਹਿਕਾਵੇ ਵਿੱਚ ਆ ਜਾਂਦਾ ਹੈ ਤੇ ਉਹ ਅਜਿਹੇ ਸਾਰੇ ਤਰੀਕਿਆਂ ਉਪਰ ਵਿਸ਼ਵਾਸ ਕਰ ਲੈਂਦਾ ਹੈ। ਹਰ ਉਹ ਸਮਾਜ ਜਿਥੇ ਅਗਿਆਨਤਾ ਨੇ ਪੈਰ ਪਸਾਰੇ ਹੋਏ ਹਨ ਉਹ ਇਹੋ ਜਿਹੇ ਝਾੜ ਫੂਕ ਕਰਨ ਵਾਲਿਆਂ ਦੇ ਜਾਲ ਵਿੱਚ ਫਸਿਆ ਦਿਖਾਈ ਦਿੰਦਾ ਹੈ।

ਅੱਜ ਵਿਗਿਆਨ ਦਾ ਯੁਗ ਹੈ। ਵਿਗਿਆਨ ਦੀਆਂ ਕਾਢਾਂ ਨੇ ਅਨੇਕਾਂ ਹੈਰਾਨ ਕਰ ਦੇਣ ਵਾਲੀਆਂ ਸੁਵਿਧਾਵਾਂ ਨੇ ਸਾਡੇ ਜੀਵਨ ਨੂੰ ਸ਼ਰਾਬੋਰ ਕਰ ਦਿੱਤਾ ਹੈ। ਸੰਚਾਰ ਦੇ ਅਚੂਕ ਸਾਧਨ ਉਨ੍ਹਾਂ ਚੋਂ ਇੱਕ ਹਨ। ਜਰਾ ਸੋਚੋ, ਕੀ ਇਨ੍ਹਾਂ ਦਾ ਕੋਈ ਬਦਲ ਸਾਡੇ ਕਿਸੇ ਧਰਮ ਕੋਲ ਮੋਜੂਦ ਸੀ? ਤੁਸੀਂ ਟੈਲੀਫੋਨ ਕਰਦੇ ਹੋ, ਤੁਹਾਡੀ ਅਵਾਜ਼ ਚੁੰਬਕੀ ਤਰੰਗਾਂ ਵਿੱਚ ਬਦਲਦੀ ਹੈ ਤੇ ਫਿਰ ਬਿਜਲਈ ਲਹਿਰਾਂ ਨਾਲ ਇਹ ਦੁਨੀਆ ਦੇ ਦੂਜੇ ਕੋਨੇ ਤੱਕ ਪਹੁੰਚਦੀ ਹੈ। ਇਹ ਭੌਤਿਕ ਸ਼ਾਸ਼ਤਰ ਦੇ ਨਿਯਮ ਹਨ। ਉਹ ਟੈਲੀਵੀਜ਼ਨ ਜਿਹੜਾ ਤੁਹਾਨੂੰ ਦੂਰ ਦੁਨੀਆ ਦੇ ਦ੍ਰਿਸ਼ਾਂ ਦੇ ਬਿਲਕੁਲ ਨੇੜੇ ਲੈ ਜਾਂਦਾ ਹੈ ਇਹ ਵੀ ਇਲੈਕਟ੍ਰੋਨਿਕ ਪੁਰਜ਼ਿਆਂ ਉਪਰ ਬਣਿਆ ਹੋਇਆ ਇੱਕ ਯੰਤਰ ਹੈ। ਮੋਬਾਇਲ ਜਿਸ ਦੇ ਨਾਲ ਤੁਸੀਂ ਨਾ ਸਿਰਫ ਆਪਣੇ ਦੋਸਤਾਂ ਮਿਤਰਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖ ਸਕਦੇ ਹੋ ਸਗੋਂ ਤੁਹਾਡੇ ਆਲੇ ਦੁਆਲੇ ਬਾਰੇ ਸਟੀਕ ਜਾਣਕਾਰੀਆਂ ਤੇ ਸੂਚਨਾਵਾਂ ਵੀ ਪੁਚਾਉਂਦਾ ਹੈ, ਵਿਗਿਆਨ ਦੀ ਕਾਢ ਹੈ। ਅੱਜ ਰੇਡਿਓ, ਟੀ ਵੀ, ਮੋਬਾਈਲ, ਕੰਪਊਟਰ, ਲੈਪਟਾਪ, ਕੈਮਰੇ, ਸੈਟੇਲਾਈਟ ਤੇ ਹੋਰ ਅਨੇਕਾਂ ਯੰਤਰਾਂ ਨੇ ਸਾਡੀ ਜ਼ਿੰਦਗੀ ਬਹੁਤ ਸੌਖੀ ਬਣਾ ਦਿਤੀ ਹੈ। ਅੱਜ ਤੋਂ ਲਗਭਗ 100 ਸਾਲ ਪਹਿਲਾਂ ਇਹ ਸਾਰਾ ਕੁਝ ਮੋਜੂਦ ਨਹੀਂ ਸੀ। ਵਿਗਿਆਨ ਦੀਆਂ ਏਨੀਆ ਸਾਰੀਆਂ ਸੁਵਿਧਾਵਾਂ ਨੂੰ ਜੇਬ ਵਿੱਚ ਰੱਖ ਕੇ ਜੇ ਤੁਸੀਂ ਹਾਲੇ ਵੀ ਟੂਣੇ ਟੋਟਕਿਆਂ ਜਿਹੀ ਵਿਧੀ ਦੇ ਚਮਤਕਾਰਾਂ ਦੀ ਗਲ ਕਰਦੇ ਹੋ ਤਾਂ ਇਹ ਤੁਹਾਡੀ ਮੂੜ੍ਹ ਅਗਿਆਨਤਾ ਦੀ ਨਿਸ਼ਾਨੀ ਹੈ। ਤੁਸੀਂ ਚਮਤਕਾਰਾਂ ਤੋਂ ਬਿਨਾਂ ਤਾਂ ਸ਼ਾਇਦ ਸਾਰੀ ਉਮਰ ਬਿਤਾ ਸਕਦੇ ਹੋ ਪਰ ਵਿਗਿਆਨ ਦੀਆਂ ਸੁਵਿਧਾਵਾਂ ਤੋਂ ਬਿਨਾਂ ਤਾਂ ਤੁਸੀਂ ਇੱਕ ਪੈਰ ਨਹੀਂ ਪੁੱਟ ਸਕਦੇ। ਤੁਹਾਡੇ ਮੋਬਾਈਲ ਵਿੱਚ ਆਉਣ ਵਾਲੀ ਛੋਟੀ ਜਿਹੀ ਖਰਾਬੀ ਹੀ ਤੁਹਾਡੀ ਜ਼ਿੰਦਗੀ ਉਲਟਾ ਕੇ ਰੱਖ ਦੇਵੇਗੀ।

ਚਮਤਕਾਰਾਂ ਵਿਚ ਯਕੀਨ ਰੱਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਚਮਤਕਾਰ ਨੂੰ ਸਪਸ਼ਟ ਸ਼ਬਦਾਂ ਵੁੱਚ ਸਮਝ ਲੈਣ। ਕੁਦਰਤ ਦੇ ਨਿਯਮ ਵਿੱਚ ਰਹਿ ਕੇ ਵਾਪਰਨ ਵਾਲੀ ਹਰ ਘਟਨਾ ਚਾਹੇ ਉਹ ਕਿਤੇ ਵੀ ਕਿਉਂ ਨਾ ਵਾਪਰੇ, ਚਮਤਕਾਰ ਨਹੀਂ ਹੁੰਦੀ। ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਦੋਂ ਵੀ ਕਿਤੇ ਕੁਝ ਵੀ ਉਨ੍ਹਾਂ ਨਿਯਮਾਂ ਦੀ ਜ਼ਦ ਵਿੱਚ ਆ ਜਾਵੇ। ਭੂਚਾਲ, ਸੁਨਾਮੀ, ਅਸਮਾਨੀ ਬਿਜਲੀ, ਅਸਮਾਨ ਚੋਂ ਕਿਸੇ ਗ੍ਰਹਿ ਦਾ ਜ਼ਮੀਨ ਉਪਰ ਟਕਰਾਉਣਾ, ਸੂਰਜੀ ਸ਼ੁਆਵਾਂ ਜਾਂ ਗੁਰੂਤਾ ਤਰੰਗਾਂ, ਇਹ ਉਹ ਵਰਤਾਰੇ ਹਨ ਜਿਹਨਾਂ ਉਪਰ ਮਨੁੱਖ ਦਾ ਕੋਈ ਨਿੰਤਰਨ ਨਹੀਂ, ਪਰਤੂੰ ਇਨ੍ਹਾਂ ਨੂੰ ਵਰਤਾਉਣ ਵਾਲੇ ਨਿਯਮਾਂ ਦੀ ਖੋਜ ਕਰਕੇ ਮਨੁੱਖ ਨੇ ਇਨ੍ਹਾਂ ਨੂੰ ਕੁਦਰਤ ਦੇ ਨਿਯਮਾਂ ਦੇ ਰੂਪ ਵਿੱਚ ਸਮਝਿਆ ਹੈ। ਇਹ ਉਹ ਬ੍ਰਹਿਮੰਡੀ ਵਰਤਾਰੇ ਹਨ ਜਿਨ੍ਹਾਂ ਦਾ ਹਜ਼ਾਰਾਂ ਸਾਲਾਂ ਤੋਂ ਮਨੁੱਖ ਚਸ਼ਮਦੀਦ ਗਵਾਹ ਰਿਹਾ ਹੈ। ਹੁਣ ਇਨ੍ਹਾਂ ਕੁਦਰਤ ਦੇ ਨਿਯਮਾਂ ਦੇ ਉਲਟ ਵਾਪਰਨ ਵਾਲੀ ਹਰ ਘਟਨਾ ਚਮਤਕਾਰ ਸਮਝਣੀ ਚਾਹੀਦੀ ਹੈ। ਭਾਵ ਅਜਿਹਾ ਜੋ ਕੁਦਰਤ ਦੇ ਨਿਯਮਾਂ ਦੇ ਅਧੀਨ ਨਾ ਆਵੇ। ਮਨੁੱਖ ਦੇ ਇਤਿਹਾਸ ਵਿੱਚ ਹੁਣ ਤੱਕ ਅਜਿਹੀ ਕੋਈ ਘਟਨਾ ਨਹੀਂ, ਅਲਬੱਤਾ ਬਹੁਤ ਸਾਰੀਆਂ ਸਭਿਆਤਾਵਾਂ ਦੇ ਆਪੋ ਆਪਣੇ ਮਿਥਿਹਾਸ ਵਿੱਚ ਅਜਿਹੇ ਹਵਾਲੇ ਜਰੂਰ ਮਿਲਦੇ ਹਨ ਜਿਨ੍ਹਾਂ ਦੇ ਅਜੀਬੋਗਰੀਬ ਵਰਤਾਰੇ ਨੂੰ ਚਮਤਕਾਰ ਕਿਹਾ ਜਾ ਸਕਦਾ ਹੋਵੇ। ਮਸਲਨ ਮੱਛੀ ਦੇ ਪੇਟ ਚੋਂ ਮਨੁੱਖ ਦੀ ਉਤਪਤੀ, ਕਿਸੇ ਮਨੁੱਖ ਦਾ ਤਿੰਨ ਜਾਂ ਚਾਰ ਟੰਗਾਂ ਵਾਲਾ ਜੀਵ ਹੋ ਜਾਣਾ ਆਦਿ; ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਕਥਾ ਰੂਪ ਵਿੱਚ ਮੋਜੂਦ ਹਨ ਜਿਨ੍ਹਾਂ ਨੂੰ ਕੁਝ ਲੋਕ ਸੱਚ ਸਮਝ ਕੇ ਪੂਜਦੇ ਹਨ। ਇਹ ਸੱਭ ਕੁਝ ਮਨੁੱਖ ਦੀ ਕਲਪਨਾ ਸ਼ਕਤੀ ਦੀ ਉਡਾਣ ਤਾਂ ਹੋ ਸਕਦਾ ਹੈ ਪਰਤੂੰ ਇਹ ਇੰਜ ਕਦੇ ਵਾਪਰਿਆ ਹੋਵੇ, ਇਸ ਦੀ ਕੋਈ ਉਦਾਰਹਨ ਮੋਜੂਦ ਨਹੀਂ ਹੈ। ਮੁਕਦੀ ਗੱਲ ਜੋ ਕੁਝ ਕੁਦਰਤ ਦੇ ਨਿਯਮਾਂ ਵਿੱਚ ਵਾਪਰਦਾ ਹੈ ਉਹ ਚਮਤਕਾਰ ਨਹੀਂ ਹੈ। ਚਮਤਕਾਰ ਦੁਹਰਾਇਆ ਨਹੀਂ ਜਾਂਦਾ, ਪਰ ਕੁਦਰਤ ਦੇ ਨਿਯਮਾਂ ਵਿਚ ਹਰ ਘਟਨਾ ਨੂੰ ਪਰਖਿਆ ਪੜਤਾਲਿਆ ਜਾ ਸਕਦਾ ਹੈ। ਇਸ ਵਾਸਤੇ ਹੁਣ ਸਾਡੇ ਕੋਲ ਵਿਗਿਆਨ ਦੇ ਨਿਯਮ ਮੋਜੂਦ ਹਨ।

ਕੁਦਰਤ ਦੇ ਨਿਯਮਾਂ ਵਿੱਚ ਪਹਿਲਾ ਨਿਯਮ ਹੈ ਹਰ ਘਟਨਾ ਦੇ ਪਿਛੇ ਕਿਸੇ ਕਾਰਨ ਦਾ ਮੋਜੂਦ ਹੋਣਾ। ਹਰ ਕਾਰਨ ਪਿਛੇ ਵੀ ਕਿਸੇ ਨਾ ਕਿਸੇ ਘਟਨਾ ਦਾ ਮੋਜੂਦ ਹੋਣਾ। ਵਿਗਿਆਨੀ ਇਸ ਨੂੰ cause & effect ਦਾ ਸਿਧਾਂਤ ਆਖਦੇ ਹਨ। ਧਰਤੀ ਉਪਰ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਇਸ ਸਿਧਾਂਤ ਦੀ ਮਦਦ ਨਾਲ ਸਮਝੀਆ ਜਾ ਸਕਦੀਆਂ ਹਨ। ਮਸਲਨ ਵਰਖਾ ਦਾ ਹੋਣਾ, ਸਮੁੰਦਰਾਂ ਦਾ ਜਵਾਰ ਭਾਟੇ ਵਿੱਚ ਬਦਲਣਾ ਅਸਮਾਨ ਵਿੱਚ ਚੰਦ ਸੂਰਜ ਦੇ ਗ੍ਰਹਿਣ ਦੀ ਘਟਨਾ ਦਾ ਵਾਪਰਨਾ, ਸਰੀਰ ਵਿੱਚ ਕਿਸੇ ਬੀਮਾਰੀ ਦਾ ਪਨਪਨਾ ਜਾਂ ਮਨੁੱਖ ਦਾ ਬੀਮਾਰ ਹੋ ਜਾਣਾ, ਕਦੇ ਮਨੁੱਖ ਲਈ ਇਹ ਸੱਭ ਕੁਝ ਚਮਤਕਾਰ ਤੋਂ ਘੱਟ ਨਹੀਂ ਸੀ। ਉਸ ਦੀ ਜਾਣਕਾਰੀ ਸੀਮਤ ਸੀ। ਉਹ ਬਹੁਤ ਘਬਰਾਇਆ ਜਦੋਂ ਸੂਰਜ ਅਸਮਾਨ ਤੋਂ ਪੱਛਮ ਵੱਲ ਉਤਰਦਾ ਹੋਇਆ ਪੱਛਮ ਵਿੱਚ ਡਿੱਗ ਪਿਆ। ਮਨੁੱਖ ਉਸ ਰਾਤ ਬਹੁਤ ਪ੍ਰੇਸ਼ਾਨ ਰਿਹਾ ਹੋਵੇਗਾ। ਉਹ ਸੂਰਜ ਨੂੰ ਬਚਾਉਣ ਲਈ ਪੱਛਮ ਵੱਲ ਦੌੜਿਆ ਵੀ ਹੋਵੇਗਾ। ਇਸ ਦੇ ਜਵਾਬ ਵਿੱਚ ਉਸ ਨੇ ਕੋਈ ਨਾ ਕੋਈ ਕਹਾਣੀ ਵੀ ਘੜੀ ਹੋਵੇਗੀ। ਇਥੋਂ ਸਾਡੇ ਮਿਥਿਹਾਸ ਦਾ ਜਨਮ ਹੁੰਦਾ ਹੈ।

ਬਿਨਾਂ ਕਿਸੇ ਕਾਰਨ ਤੋਂ ਵਾਪਰੀ ਹਰ ਘਟਨਾ ਚਮਤਕਾਰ ਸਮਝੀ ਜਾਣੀ ਚਾਹੀਦੀ ਹੈ। ਰਾਬਰਟ ਇੰਗਰਸੋਲ ਨੇ ਚਮਤਕਾਰ ਦੀ ਵਿਆਖਿਆ ਕਰਦੇ ਹੋਏ ਕਿਹਾ ਜੇ ਕੋਈ ਹਾਈਡਰੋਜਨ, ਆਕਸੀਜਨ ਤੇ ਨਾਈਟਰੋਜਨ ਦੀ ਮਦਦ ਨਾਲ ਸ਼ੁਧ ਸੋਨਾ ਬਣਾ ਦੇਵੇ ਤਾਂ ਇਹ ਰਸਾਇਣ ਸ਼ਾਸ਼ਤਰ ਦੀ ਕਰਾਮਾਤ ਹੋਵੇਗੀ; ਜੇ ਕੋਈ ਚੋਨੁਕਰੀ ਤਿਕੋਣ ਬਣਾ ਦੇਵੇ ਤਾਂ ਉਹ ਚਮਤਕਾਰ ਹੋਵੇਗੀ। ਤਰਕਸ਼ੀਲ ਆਖਦੇ ਹਨ ਕਿ ਜੇ ਕੋਈ ਪਾਣੀ ਜਾਂ ਸ਼ਰਾਬ ਨੂੰ ਬਿਨਾਂ ਕੁਝ ਕੀਤਿਆਂ ਲਹੂ ਵਿੱਚ ਬਦਲ ਦੇਵੇ ਤਾਂ ਉਹ ਕਰਾਮਾਤ ਹੋਵੇਗੀ। ਜੇ ਕਿਸੇ ਕੱਟੇ ਹੋਏ ਅੰਗ ਨੂੰ ਇੱਕ ਸੈਟੀਮੀਟਰ ਵੀ ਵਧਾ ਦਿਤਾ ਜਾਵੇ ਤਾਂ ਕਰਾਮਾਤ ਹੋਵੇਗੀ। ਕਿਸੇ ਸਰੀਰ ਵਿਕਾਰ ਜਿਵੇਂ ਦਾਗ, ਮਹੁਕਾ, ਜਾਂ ਕੋਈ ਨਿਸ਼ਾਨ ਦੈਵੀ ਪ੍ਰਾਰਥਨਾ ਨਾਲ ਖਤਮ ਕਰ ਦੇਵੇ ਤਾਂ ਕਰਾਮਾਤ ਸਮਝਣੀ ਚਾਹੀਦੀ ਹੈ।

ਮੈਂ ਬਾਰ ਬਾਰ ਕੁਦਰਤ ਦੇ ਨਿਯਮਾਂ ਦੀ ਗੱਲ ਕਰਦਾ ਹਾਂ। ਕੁਦਰਤ ਦੇ  ਨਿਯਮ ਉਹੀ ਹਨ ਜੋ ਮਨੁੱਖ ਨੇ ਕੁਦਰਤ ਵਿੱਚ ਵਾਪਰਦੀਆਂ ਘਟਨਾਵਾਂ ਦੀ ਘੋਖ ਪੜਚੋਲ ਕਰਕੇ ਲੱਭੇ ਹਨ। ਪਰਖ ਪੜਚੋਲ ਕਰਨ ਦੇ ਇਸ ਤਰੀਕੇ ਨੂੰ ਵਿਗਿਆਨ ਕਿਹਾ ਜਾਂਦਾ ਹੈ। ਵਿਗਿਆਨਕ ਪਰਖ ਕਰਨ ਦੀ ਇਕ ਵਿਸ਼ੇਸ਼ ਵਿਧੀ ਹੈ ਜਿਸ ਨੂੰ ਵਿਗਿਆਨਕ ਵਿਧੀ ਕਿਹਾ ਜਾਂਦਾ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਇਸ ਪਾਸੇ ਸਰਗਰਮ ਰਿਹਾ ਹੈ। ਉਸ ਨੇ ਅਸਮਾਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਆਪਣੇ ਅਧਿਅਨ ਦਾ ਵਿਸ਼ਾ ਬਣਾਇਆ ਤੇ ਸੱਭ ਤੋਂ ਸਿਤਾਰਿਆਂ ਦੀ ਗਤੀ ਨੂੰ ਸਮਝਣਾ ਸ਼ੁਰੂ ਕੀਤਾ। ਇਸ ਗਤੀ ਤੋਂ ਵਾਪਰਨ ਵਾਲੀਆਂ ਕੁਝ ਵਿਸ਼ੇਸ਼ ਘਟਨਾਵਾਂ ਨੂੰ ਗ੍ਰਹਿਣ ਲੱਗਣਾ ਆਦਿ ਬਾਰੇ ਉਹ ਨਾ ਸਿਰਫ ਸਪਸ਼ਟ ਤੇ ਸਟੀਕ ਭਵਿੱਖਬਾਣੀਆਂ ਹੀ ਕਰ ਸਕੇ ਸਗੋਂ ਉਨਹਾਂ ਦੇ ਸਹੀ ਕਾਰਨਾਂ ਦਾ ਵੀ ਸ਼ਪਸ਼ਟ ਉਲੇਖ ਮਿਲਦਾ ਹੈ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਘਟਨਾਵਾਂ ਬਾਰੇ ਦੰਦ ਕਥਾਵਾਂ ਹੀ ਲੋਕਾਈ ਦੇ ਮਨਾਂ ਵਿੱਚ ਪ੍ਰਚਲਤ ਰਹੀਆਂ।

ਅੱਜ ਵਿਗਿਆਨ ਚਮਕਤਾਰ ਨੂੰ ਬਿਲਕੁਲ ਹੀ ਨਹੀਂ ਮੰਨਦਾ। ਉਹ ਵਿਗਿਆਨਕ ਨਿਯਮਾਂ ਦੀ ਜਾਣਕਾਰੀ ਚੋਂ ਪੈਦਾ ਹੋਈ ਵਿਗਿਆਨਕ ਸੋਚ ਦੇ ਧਾਰਨੀ ਹਨ। ਪੁਲਾੜ ਵਿਗਿਆਨ ਦੇ ਨਾਲ ਨਾਲ ਦਵਾਈ ਵਿਗਿਆਨ ਤੇ ਸਿਹਤ ਵਿਗਿਆਨ ਦੇ ਖੇਤਰ ਵਿਚ ਬਹੁਤ ਉਨੱਤੀ ਹੋਈ ਹੈ। ਕਦੇ ਸਧਾਰਨ ਬੁਖਾਰ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਸੀ। ਪਲੇਗ ਦਾ ਅਯੁਰਵੈਦ ਵਿੱਚ ਕੋਈ ਇਲਾਜ ਨਹੀਂ ਸੀ। ਮਹਾਨ ਸਿਕੰਦਰ ਦੀ ਮੌਤ ਵੀ ਬੁਖਾਰ ਨਾਲ ਹੋਈ। ਗੁਰਦੇ ਵਿੱਚ ਪੱਥਰੀ ਤੋਂ ਪੈਦਾ ਹੋਏ ਪਿਸ਼ਾਬ ਨਾਲੀ ਦੇ ਬੰਨ੍ਹ ਦਾ ਕੋਈ ਇਲਾਜ ਨਾ ਹੋਣ ਕਰਕੇ ਮਨੁੱਖ ਦੀ ਮੌਤ ਹੋ ਜਾਇਆ ਕਰਦੀ ਸੀ। ਪੇਟ ਦੀਆਂ ਬੀਮਾਰੀਆਂ ਦਾ ਇਲਾਜ ਕਰਨ ਲਈ ਪੂਰੇ ਪੇਟ ਦਾ ਵੱਡਾ ਅਪਰੇਸ਼ਨ ਕਰਕੇ ਬੀਮਾਰੀ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਲੋੜ ਪੈਂਦੀ ਸੀ। ਪਰ ਜਰਾ ਸੋਚੋ ਕਿ ਅੱਜ ਜੇ ਕੋਈ ਡਾਕਟਰ ਤੁਹਾਨੂੰ ਇਨ੍ਹਾਂ ਸਾਰੀਆਂ ਬੀਮਾਰੀਆਂ ਦਾ ਇਲਾਜ ਪੂਜਾ  ਪਾਠ ਦੀ ਸਲਾਹ ਦੇ ਰੂਪ ਵਿੱਚ ਦੇਵੇ ਤਾਂ ਤੁਸੀਂ ਉਸ ਨੂੰ ਕੀ ਆਖੋਗੇ? ਤੁਸੀਂ ਉਸ ਦੇ ਕਲੀਨਿਕ ਚੋਂ ਸਿੱਧੇ ਕਿਸੇ ਹੋਰ ਯੋਗ ਡਾਕਟਰ ਦੇ ਸੰਪਰਕ ਵਿੱਚ ਆਉਣ ਦਾ ਫੈਸਲਾ ਕਰੋਗੇ ਨਾ ਕਿ ਕਿਸੇ ਧਾਰਮਕ ਸਥਲ ਦੀ ਯਾਤਰਾ ਦਾ। ਇਹ ਸੁਭਾਵਕ ਹੈ। ਅੱਜ ਲਗਭਗ ਹਰ ਉਸ ਬੀਮਾਰੀ ਦਾ ਇਲਾਜ ਸੰਭਵ ਹੈ ਜਿਸ ਨੂੰ ਕਦੇ ਲਾਇਲਾਜ ਆਖ ਕੇ ਛੱਡ ਦਿਤਾ ਜਾਂਦਾ ਸੀ। ਬਹੁਤ ਸਾਰੀਆਂ ਬੀਮਾਰੀਆਂ ਦੇ ਇਲਾਜ ਅੱਜ ਵੀ ਸੰਭਵ ਨਹੀਂ; ਪਰ ਮਨੁੱਖੀ ਵਿਗਿਆਨ ਨੇ ਉਨਹਾਂ ਦੇ ਕਾਰਨਾਂ ਦਾ ਪਤਾ ਲਗਾ ਲਿਆ ਹੈ।

ਵਿਗਿਆਨ ਕੁਦਰਤ ਦੇ ਕਾਰਣ ਤੇ ਘਟਨਾ ਦੇ ਸਿਧਾਂਤ ਦੀ ਮਦਦ ਨਾਲ ਅੱਗੇ ਵੱਧਦਾ ਹੈ। ਉਹ ਕਾਰਨ ਲੱਭਦਾ ਹੈ ਤੇ ਕਾਰਨ ਤੇ ਘਟਨਾ ਦਾ ਸਬੰਧ ਸਥਾਪਤ ਕਰਦਾ ਹੈ। ਫਿਰ ਉਹ ਪ੍ਰਯੋਗ ਸ਼ਾਲਾ ਵਿੱਚ ਇਸ ਕਾਰਨ ਤੇ ਘਟਨਾ ਨੂੰ ਜੋੜਦਾ ਹੈ ਤੇ ਆਪਣੇ ਨਤੀਜੇ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਕੁਦਰਤ ਦੇ ਨਿਯਮਾਂ ਦੀ ਪ੍ਰਾਪਤ ਕੀਤੀ ਜਾਂਦੀ ਹੈ। ਸਿਹਤ ਵਿਗਿਆਨ, ਦਵਾਈ ਵਿਗਿਆਨ, ਰੋਗਾਣੂ ਵਿਗਿਆਨ ਤੇ ਹੁਣ ਮਾਈਕਰੋਬਾਇਲੋਜੀ ਉਪਰ ਅਧਾਰਤ ਖੋਜਾਂ ਚੱਲ ਰਹੀਆਂ ਹਨ। ਵਿਗਿਆਨ ਦੀ ਇਹ ਖੋਜਾਂ ਲਾਹੇ ਵੰਦੀਆਂ ਵੀ ਪਰ ਇਨ੍ਹਾਂ ਉਪਰ ਸਾਰਾ ਕੰਟਰੋਲ ਦਵਾਈ ਕੰਪਨੀਆਂ ਦਾ ਜੋ ਇਸ ਨੂੰ ਆਪਣੇ ਜਾਤੀ ਮਾਫਾਦ ਅਤੇ ਮੁਨਾਫੇ ਲਈ ਵਰਤ ਰਹੀਆਂ ਹਨ। ਇਹ ਕੰਪਨੀਆਂ ਬਹੁਤ ਸ਼ਾਤਰ ਹਨ ਤੇ ਉਨ੍ਹਾਂ ਵਾਸਤੇ ਅਸੀਂ ਤੁਸੀਂ ਚੂਹਿਆਂ ਖਰਗੋਸ਼ਾਂ ਤੋਂ ਵੱਧ ਨਹੀਂ ਜਿਨ੍ਹਾਂ ਨੂੰ ਆਪਣੇ ਤਜਰਬਿਆਂ ਵਾਸਤੇ ਵਰਤਦੇ ਹਨ। ਫਿਰ ਵੀ ਬੀਮਾਰੀ ਦੀ ਹਾਲਤ ਵਿੱਚ ਬੀਮਾਰ ਨੂੰ ਮੈਡੀਕਲ ਸਹਾਇਤਾ ਦੇਣੀ ਚਾਹੀਦੀ ਹੈ। ਬੀਮਾਰੀ ਦੇ ਅਸਲ ਕਾਰਨ ਲੱਭਣੇ ਚਾਹੀਦੇ ਹਨ। ਹਰ ਬੀਮਾਰੀ ਕਿਸੇ ਨਾ ਕਿਸੇ ਵਿਕਾਰ ਤੋਂ ਹੀ ਵਧਦੀ ਹੈ ਇਸ ਲਈ ਵਿਗਿਆਨਕ ਤਰੀਕੇ ਨਾਲ ਡਾਕਟਰ ਉਸ ਮਰੀਜ਼ ਨੂੰ ਸਿਹਤਯਾਫਤਾ ਕਰਦਾ ਹੈ। ਇਸ ਵਾਸਤੇ ਸਾਨੂੰ ਚੰਗੇ ਮੈਡੀਕਲ ਅਦਾਰੇ ਸਸਤੀ ਸਿਹਤ ਸਹੂਲਤ, ਸਸਤੀ ਇਲਾਜ ਪ੍ਰਣਾਲੀ ਦੀ ਲੋੜ ਹੈ।


ਜੇ ਕੋਈ ਵਿਅਕਤੀ ਆਪਣੇ ਇਲਾਜ ਲਈ ਵਿੱਚ-ਕਰਾਫਟ (witchcraft) ਦੀ ਮਦਦ ਲੈਂਦਾ ਹੈ ਤਾਂ ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ, ਅਨਪੜ੍ਹਤਾ (ਅਗਿਆਨਤਾ) ਤੇ ਗਰੀਬੀ... ਪਤਾ ਨਾ ਹੋਣ ਦੀ ਸੂਰਤ ਵਿੱਚ ਇਲਾਜ ਨਾ ਕਰਵਾ ਸਕਣ ਦੀ ਹਾਲਤ ਵਿੱਚ ਉਹ ਵਿਅਕਤੀ ਆਪਣੀ ਬੀਮਾਰੀ ਦੇ ਇਲਾਜ ਦਾ ਸਿਹਰਾ ਕਿਸੇ ਨਾ ਕਿਸੇ ਦੈਵੀ ਤਾਕਤ ਉਪਰ ਬੰਨ੍ਹ ਦਿੰਦਾ ਹੈ। ਉਸ ਦੀ ਕ੍ਰਿਪਾ ਨਾਲ ਉਹ ਠੀਕ ਹੋ ਗਿਆ। ਸਾਡੇ ਆਲੇ ਦੁਆਲੇ ਬਹੁਤ ਸਾਰੇ ਟੂਣੇ ਟੋਟਕੇ, ਅਹੁੜ ਪਹੁੜ ਆਣ ਜੁੜਦੇ ਹਨ ਤੇ ਭੋਲੇ ਭਾਲੇ ਲੋਕ ਇਨ੍ਹਾਂ ਉਪਰ ਯਕੀਨ ਕਰਨ ਲਈ ਤਿਆਰ ਹੋ ਜਾਂਦੇ ਹਨ। ਪਰ ਜਿਵੇਂ ਕਿਹਾ ਗਿਆ ਹੈ ਕਿ ਅਗਿਆਨਤਾ ਹੀ ਅਸਲ ਬੀਮਾਰੀ ਹੈ ਤੇ ਇਸ ਦਾ ਇਲਾਜ ਸਿਰਫ ਗਿਆਨ ਨਾਲ ਹੀ ਕੀਤਾ ਜਾ ਸਕਦਾ ਹੈ। ਜਿਵੇਂ ਜਿਵੇਂ ਗਿਆਨ ਅਮਲੀ ਜ਼ਿੰਦਗੀ ਨੂੰ ਸਹਿਜ ਬਣਾਉਣ ਦੀ ਕ੍ਰਿਆ ਸ਼ੁਰੂ ਕਰਦਾ ਹੈ, ਮਨੁੱਖ ਆਪਣੇ ਆਪ ਵਹਿਮਾਂ-ਭਰਮਾਂ ਤੋਂ ਪਰੇ ਹਟਣਾ ਸ਼ੁਰੂ ਹੋ ਜਾਂਦਾ ਹੈ। ਉਹ ਸਧਾਰਨ ਬੁਖਾਰ ਲਈ ਕਿਸੇ ਟੂਣੇ-ਟੋਟਕੇ ਦਾ ਰਸਤਾ ਅਖਤਿਆਰ ਕਰਨ ਦੀ ਬਜਾਏ ਉਹ ਡਾਕਟਰੀ ਮਦਦ ਲੈਣਾ ਪਸੰਦ ਕਰਦਾ ਹੈ। ਅੱਜ ਜ਼ਰੂਰਤ ਹੈ ਸਸਤੀ ਤੇ ਚੁਸਤ ਮੈਡੀਕਲ ਪ੍ਰਣਾਲੀ ਦੀ, ਸਿਆਣੇ ਤੇ ਸਮਝਦਾਰ ਡਾਕਟਰਾਂ ਦੀ ਜਿਹੜੇ ਰੋਗ ਤੇ ਰੋਗੀ ਦਾ ਇਲਾਜ ਕਰਨ ਵਿੱਚ ਆਪਣੀ ਪੇਸ਼ੇਵਾਰਾਨਾ ਈਮਨਦਾਰੀ ਤੇ ਸੂਝਬੂਝ ਤੋਂ ਕੰਮ ਲੈਣ। ਜੇ ਮੈਡੀਕਲ ਹਸਪਤਾਲ ਲੋਕਾਂ ਦਾ ਇਲਾਜ ਕਰਨ ਤੋਂ ਅਸਮਰਥ ਹੋਣਗੇ ਤਾਂ ਨਿਸ਼ਚੇ ਹੀ ਲੋਕ ਟੂਣੇ-ਟੋਟਕਿਆਂ, ਅਰਦਾਸਾਂ, ਪਾਠਾਂ, ਪੂਜਾ ਤੇ ਹੋਰ ਕਰਮ ਕਾਂਡਾਂ ਦਾ ਸਹਾਰਾ ਲੈਣਗੇ। ਇਸ ਵਿੱਚ ਕਸੂਰ ਉਨ੍ਹਾਂ ਲੋਕਾਂ ਦਾ ਨਹੀਂ ਹੋਵੇਗਾ ਸਗੋਂ ਸਾਡੀ ਮੈਡੀਕਲ ਪ੍ਰਣਾਲੀ ਦਾ ਹੀ ਹੋਵੇਗਾ ਜਿਹੜੀ ਆਪਣੇ ਰੋਗੀਆਂ ਨੂੰ ਵਿਗਿਆਨ ਦੇ ਨਿਯਮਾਂ ਨਾਲ ਜੋੜਨ ਵਿੱਚ ਅਸਫਲ ਰਹੀ ਹੈ।

Sodar

ਤਾਰਿਆਂ ਦੇ ਦੇਸ਼

ਗੁਰਦੀਪ ਸਿੰਘ

ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ। ਮੈਂ ਪਦਾਰਥ ਦੀ ਉਤਪਤੀ ਕਿਸੇ ਦੈਵੀ ਸ਼ਕਤੀ ਦੀ ਕਰਾਮਾਤ ਨਹੀਂ ਸਮਝਦਾ। ਮੈਂ ਕਿਸੇ ਦੇਵਤੇ, ਦੇਵੀ ਦਾ ਪੂਜਕ ਨਹੀਂ ਬਣਨਾ ਚਾਹੁੰਦਾ। ਮੈਂ ਨਾਸਤਿਕ ਹਾਂ। ਲੋਕ ਮੈਨੂੰ ਨਾਸਤਕ ਆਖਦੇ ਹਨ। ਉਹ ਕੁਰਾਹੀਆਂ ਆਖਦੇ ਹਨ, ਕਿਉਂ ਕਿ ਮੈਂ ਦੁਨੀਆਂ ਦੇ ਰਾਹ ਰਸਤੇ ਨਹੀਂ ਚੱਲਦਾ। ਉਹਨਾਂ ਨਾਲ ਮੰਦਰਾਂ ਦੀਆਂ ਆਰਤੀਆਂ, ਗਿਰਜੇ ਦਿਆਂ ਪ੍ਰਾਰਥਨਾਵਾਂ, ਮਸਜਿਦ ਦੀਆਂ ਅਜ਼ਾਣਾ ਵਿੱਚ ਸ਼ਾਮਲ ਨਹੀਂ ਹੁੰਦਾ। ਜਦੋਂ ਲੋਕ ਸਵੇਰੇ ਸ਼ਾਮ ਆਪਣੀ ਪੂਜਾ ਅਰਾਧਨਾ ਕਰ ਰਹੇ ਹੁੰਦੇ ਹਨ ਤਾਂ ਮੈਂ ਹੱਸ  ਰਿਹਾ ਹੁੰਦਾ ਹਾਂ। ਪਾਠ ਕਰਨ ਵਾਲਿਆਂ ਉਪਰ ਵੀ ਮੈਂ ਮੁਸਕਰਾਂਦਾ ਹਾਂ। ਕਦੇ ਉਹਨਾਂ ਨੂੰ ਭੋਲੇ ਭਾਲੇ ਪੰਛੀ ਸਮਝਦਾ ਹਾਂ, ਜੋ ਉਸ ਬਾਣੀ ਨੂੰ ਜਿਸ ਦਾ ਉਹ ਪਾਠ ਕਰ ਰਹੇ ਹੁੰਦੇ ਹਨ ਉਸ ਨੂੰ ਸਮਝ ਨਹੀਂ ਰਹੇ ਹੁੰਦੇ, ਕਦੇ ਉਹਨਾਂ ਨੂੰ ਸ਼ਾਤਰ ਦਿਮਾਗ਼ ਆਖਦਾ ਹਾਂ ਜੋ ਚਾਹੁੰਦੇ ਹਨ ਕਿ ਲੋਕਾਂ ਨੂੰ ਬਾਣੀ ਦੇ ਅਰਥ ਸਮਝ ਨਾ ਲੱਗ ਸਕਣ। ਮੈਂ ਹੱਸ ਛੱਡਦਾ ਹਾਂ। ਮੈਂ ਸਵੇਰੇ ਸ਼ਾਮ ਆਪਣੇ ਘਰ ਦੀ ਛੱਤ ਉਪਰ ਚਲਾ ਜਾਂਦਾ ਹਾਂ। ਸੂਰਜ ਨੂੰ ਪੂਰਬ ਚੋਂ ਉਗਦਾ ਦੇਖਦਾ ਹਾਂ, ਕਦੇ ਸ਼ਾਮ ਨੂੰ ਸੂਰਜ ਹੌਲੀ ਹੌਲੀ ਪੱਛਮ ਦੀ ਦੁਮੇਲ ਦੇ ਉਸ ਪਾਰ ਜਾਂਦਾ ਦੇਖਦਾ ਹਾਂ।

ਤਾਰਿਆਂ ਜੜੀ ਰਾਤ ਵਿੱਚ ਮੈਂ ਅਸਮਾਨ ਨਾਲ ਗੱਲਾਂ ਕਰਦਾ ਹਾਂ। ਤਾਰਿਆਂ ਨਾਲ ਬਾਤ ਪਾਉਂਦਾ ਹਾਂ। ਉਹ ਵਿਚਾਰੇ ਟਿਮਟਿਮਾਂਦੇ ਮੇਰਾ ਹੁੰਗਾਰ ਭਰਦੇ ਹਨ। ਮੈਂ ਉਹਨਾਂ ਤੋਂ ਉਹਨਾਂ ਦੇ ਰਾਹਾਂ ਬਾਰੇ ਪੁਛਦਾ ਹਾਂ, ਉਹ ਦੱਸਦੇ ਹਨ ਕਿ ਇੱਕ ਦਿਨ ਉਹ ਮੈਨੂੰ ਆਪਣੇ ਨਾਲ ਪੁਲਾੜ ਦੀ ਸੈਰ ਨੂੰ ਲੈ ਜਾਣਗੇ। ਮੈਂ ਉਹਨਾਂ ਨਾਲ ਆਪਣੇ ਖਿਆਲਾਂ ਦੀਆਂ ਉਡਾਰੀਆਂ ਵਿੱਚ ਗਵਾਚ ਜਾਂਦਾ ਹਾਂ।

ਉਹ ਮੇਰੀਆਂ ਬਾਹਾਂ ਫੜ ਕੇ ਮੈਨੂੰ ਮੇਰੇ ਪੈਰਾਂ ਤੋਂ ਖਿੱਚ ਲੈਂਦੇ ਹਨ। ਮੇਰਾ ਪੈਰਾਂ ਹੇਠਾਂ ਜ਼ਮੀਨ ਨਹੀਂ ਦਿਸਦੀ। ਰੋਸ਼ਨੀਆਂ ਦੇ ਉਸ ਪਾਰ ਸਿਆਹ ਕਾਲੇ ਪੁਲਾੜ ਵਿੱਚ ਹਨੇਰਾ ਹੀ ਹਨੇਰਾ ਹੈ। ਕਦੇ ਕਦੇ ਚਾਨਣ ਦੀ ਕੋਈ ਲਕੀਰ ਮੇਰੇ ਕੋਲੋਂ ਲੰਘਦੀ ਹੈ।
ਆਪਾਂ ਕਿੱਧਰ ਜਾ ਰਹੇ ਹਾਂ?

ਆਪਣੀ ਰਫਤਾਰ ਕਿੰਨੀ ਹੈ? ਕਿੰਨਾ ਪੰਧ ਮੁਕਾ ਲਿਆ ਹੈ? ਅੱਗੇ ਕਿੰਨੀ ਕੁ ਦੂਰ ਹੋ ਜਾਣਾ ਹੈ?
ਪਰ ਤਾਰੇ ਕੁਝ ਨਹੀਂ ਬੋਲਦੇ। ਉਹ ਸਿਰਫ਼ ਮੈਨੂੰ ਪੁਲਾੜ ਦੀ ਸੈਰ ਕਰਵਾ ਰਹੇ ਹਨ।
ਇਸ ਦਾ ਕੋਈ ਅੰਤ ਨਹੀਂਮ ਸੋ ਅਨੰਤ ਹੈ। ਅਸੀਂ ਵੀ ਇਸ ਦੇ ਸਾਰੇ ਕੋਨਿਆ ਤੱਕ ਨਹੀਂ ਜਾ ਸਕਦੇ। ਜਦੋਂ ਸਾਰੇ ਕੋਨਿਆਂ ਤੱਕ ਭਰ ਜਾਵਾਂਗੇ, ਉਦੋਂ ਹੀ ਪਤਾ ਲੱਗੇਗਾ। ਹਾਲੇ ਤਾਂ ਸੱਭ ਕੁਝ ਫੈਲ ਰਿਹਾ ਹੈ। ਤਾਰੇ, ਅਸਮਾਨ, ਪੁਲਾੜ, ਸੱਭ ਕੁਝ।
ਮੇਰੇ ਕੋਲ ਕਿੰਨਾ ਕੁ ਵਕਤ ਬਾਕੀ ਹੈ?

ਪਤਾ ਨਹੀਂ। ਇਥੇ ਵਕਤ ਦਾ ਕੋਈ ਹਿਸਾਬ ਨਹੀਂ।ਸਮਾਂ ਨਹੀ ਹੈ। ਨਾ ਰਾਤ ਪੈਂਦੀ ਹੈ, ਨਾ ਦਿਨ ਚੜ੍ਹਦਾ ਹੈ। ਸੱਭ ਕੁਝ ਫੈਲ ਰਿਹਾ ਹੈ। ਪਰ ਇਹ ਸੱਭ ਕੁਝ ਏਨੀ ਰਫ਼ਤਾਰ, ਇਹ ਸੱਭ ਕੁਝ ਇੱਕ ਦੂਜੇ ਵਿੱਚ ਟਕਰਾਉਂਦੇ ਨਹੀਂ?


ਟਕਰਾ ਹੈ ਵੀ ਤੇ ਨਹੀਂ ਵੀ। ਪਰ ਇਹ ਸੱਭ ਐਨਰਜੀ ਦੇ ਇੱਕ ਸਲੀਕੇ ਵਿੱਚ ਬੱਝੇ ਹੋਏ ਹਨ।  ਇਹੋ ਤਾਂ ਹੁਕਮ ਹੈ, ਸਲੀਕਾ, ਆਰਡਰ, ਨੇਮ ਵਿੱਚ ਬੱਝ ਕੇ ਰਹਿਣਾ, ਨਿਯਮਾਂ ਵਿੱਚ ਰਹਿਣਾ। ਆਪੋ ਆਪਣੇ ਨਿਯਮਾਂ ਵਿੱਚ ਰਹਿਣਾ। ਆਪਣੇ ਨੇਮ ਵਿੱਚ ਕੁਦਰਤ ਬਾਹਰੀ, ਉਸ ਦੀ ਅਸੀਮ ਸ਼ਕਤੀ ਦਾ ਨਾ ਕੋਈ ਥਹੁ ਨਾ ਥਾਹ, ਕੋਹਿ ਕਰੋੜੀ ਚਲਤ ਨਾ ਅੰਤੁ। ਇਸ ਨੂੰ ਆਪਣੇ ਕਲਾਵੇ ਵਿੱਚ ਨਹੀਂ ਭਰਿਆ ਜਾ ਸਕਦਾ। ਇਹ ਫਿਜ਼ਿਕਸ, ਇਹ ਕੈਮਿਸਟਰੀ, ਇਹ ਅਸਟਰੋਨੋਮੀ, ਇਹ ਗ਼ਿਣਤੀਆਂ, ਇਹ ਮਿਣਤੀਆਂ, ਉਸ ਵਿਸ਼ਾਲ ਕੁਦਰਤ ਕੋਲ ਪਹੁੰਚਣ ਦਾ  ਨਿਹੂਣਾ ਯਤਨ। ਕੀ ਇਸ ਦੀ ਥਾਹ ਲਗ ਜਾਏਗੀ?

ਸ਼ਾਇਦ ਹਾਂ ਸ਼ਾਇਦ ਨਹੀਂ। ਸ਼ਾਇਦ ਕਦੇ ਵੀ ਨਹੀਂ।ਪੁਲਾੜ ਵਿੱਚ ਉਪਰ ਥੱਲੇ, ਦਸੇ ਦਿਸ਼ਾਵਾਂ, ਕੋਈ ਅੰਤ ਨਹੀਂ, ਏਨੀ ਵੱਡੀ ਪੱਧਰ ਤੇ ਕਿਸੇ ਦਾ ਵਿਸ਼ਾਲ ਰੂਪ..... ਮੈਂ ਤਾਰਿਆਂ ਨੂੰ ਕਿਹਾ, ਮੇਰਾ ਹੱਥ ਘੁਟ ਕੇ ਫੜ ਲਵੋ, ਇਹ ਨਾ ਹੋਵੇ ਮੈਂ ਇਸ ਵਿਸ਼ਾਲ ਕੁਦਰਤ ਦੇ ਮਹਾਂ ਸਾਗਰ ਵਿੱਚ ਗਵਾਚ ਜਾਂਵਾ,ਫੇਰ ਮੈਂ ਆਪਣੀ ਧਰਤੀ ਕਿਵੇਂ ਲੱਭਾਗਾ। ਤਾਰੇ ਹੱਸੇ, ਮੁਸਕਰਾਏ, ਨਹੀਂ ਤੂੰ ਨਹੀਂ ਗਵਾਚੇਗਾ, ਹੁਣ ਤੁੰ ਇਸ ਵਿਸ਼ਾਲ ਮਹਾਂਸਾਗਰ ਵਿੱਚ ਕਦੇ ਗਵਾਚ ਨਹੀਂ ਸਕਦਾ। ਤੂੰ ਇਸ ਦਾ ਭੇਦ ਜਾਣ ਲਿਆ ਹੈ। ਤੂੰ ਇਸ ਦੇ ਕਣ ਕਣ ਤੋਂ ਜਾਣੂ ਹੋ ਗਿਆ ਹੈਂ।

ਮੈਂ ਤੱਕਦਾ ਹਾਂ, ਮੈਨੂੰ  ਗੁਰੂ ਨਾਨਕ ਯਾਦ ਆਉਂਦਾ ਹੈ, ਸੋਦਿਰ ਤੇਰਾ ਕੇਹਾ, ਸੋ ਘਰ ਕੇਹਾ, ਮੈਂ ਮਹਾਂ ਮੰਡਲ ਨੂੰ ਦੇਖ ਕੇ ਗਾਉਣ ਲੱਗਦਾ ਹਾਂ, ਆਪ ਮੁਹਾਰੇ, ਸੋਦਿਰ ਦੀ ਬਾਣੀ ਦਾ ਪਾਠ, ਮੇਰੇ ਨਾਲ ਨਾਲ ਚੱਲਦਾ ਹੈ। ਮੈਨੂੰ ਬਾਬੇ ਦੀ ਗੱਲ ਯਾਦ ਆਉਂਦੀ ਹੈ, ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਿਆ।

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹ੍ਹਾਲੇ ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ 
 
ਵਾਵਣਹਾਰੇ ॥ ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ ਗਾਵਨ੍ਹ੍ਹਿ ਤੁਧਨੋ ਪਉਣੁ ਪਾਣੀ 
 
ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥ ਗਾਵਨ੍ਹ੍ਹਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ 
 
॥ ਗਾਵਨ੍ਹ੍ਹਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ ਗਾਵਨ੍ਹ੍ਹਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ 
 
ਦੇਵਤਿਆ ਦਰਿ ਨਾਲੇ ॥ ਗਾਵਨ੍ਹ੍ਹਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨ੍ਹ੍ਹਿ ਤੁਧਨੋ ਸਾਧ ਬੀਚਾਰੇ ॥ ਗਾਵਨ੍ਹ੍ਹਿ ਤੁਧਨੋ 
 
ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ 
 
॥ ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ ਗਾਵਨ੍ਹ੍ਹਿ ਤੁਧਨੋ ਰਤਨ ਉਪਾਏ ਤੇਰੇ ਜੇਤੇ 
 
ਅਠਸਠਿ ਤੀਰਥ ਨਾਲੇ ॥ ਗਾਵਨ੍ਹ੍ਹਿ ਤੁਧਨੋ ਜੋਧ ਮਹਾਬਲ ਸੂਰਾ ਗਾਵਨ੍ਹ੍ਹਿ ਤੁਧਨੋ ਖਾਣੀ ਚਾਰੇ ॥ ਗਾਵਨ੍ਹ੍ਹਿ ਤੁਧਨੋ 
 
ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ ਸੇਈ ਤੁਧਨੋ ਗਾਵਨ੍ਹ੍ਹਿ ਜੋ ਤੁਧੁ ਭਾਵਨ੍ਹ੍ਹਿ ਰਤੇ ਤੇਰੇ ਭਗਤ ਰਸਾਲੇ 
 
॥ ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ ਸੋਈ ਸੋਈ ਸਦਾ ਸਚੁ ਸਾਹਿਬੁ 
 
ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਜਿਨਸੀ ਮਾਇਆ 
 
ਜਿਨਿ ਉਪਾਈ ॥ ਕਰਿ ਕਰਿ ਦੇਖੈ ਕੀਤਾ ਅਪਣਾ ਜਿਉ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ ਸੋਈ ਕਰਸੀ ਫਿਰਿ  ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ 

ਮੈਂ ਨਤਮਸਤਕ ਹੋ ਜਾਂਦਾ ਹਾਂ। ਮੈਨੂੰ ਸਮਝ ਆਉਂਦੀ ਹੈ, ਜਦੋਂ ਗੁਰੂ ਨਾਨਕ ਨੇ ਆਰਤੀ ਦਾ ਸ਼ਬਦ ਉਚਾਰਿਆ ਹੋਵੇਗਾ। ਜ਼ਰੁਰ ਗੁਰੂ ਨਾਨਕ ਵੀ ਇਸੇ ਤਰਹਾਂ ਕਿਸੇ ਤਾਰੇ ਉਪਰ ਖੜੋ ਕੇ ਕੁਦਰਤ ਦੀ ਵਿਸ਼ਾਲ ਕਾਇਨਾਤ ਨੂੰ ਨਿਹਾਰ ਰਿਹਾ ਹੋਵੇਗਾ। ਉਸ ਨੂੰ ਗਗਨ ਦੇ ਥਾਲ ਵਿਚ ਇਹ ਸੂਰਜ ਚੰਦ ਤੇ ਤਾਰੇ ਜਨਮ ਮੋਤੀ ਨਜ਼ਰ ਆਏ ਹੋਣਗੇ। ਮੈਂ ਅੱਖਾਂ ਮਲਦਾ ਸੋਚਦਾ ਹਾਂ, ਮੇਰੇ ਮੂੰਹੋਂ ਇਕ ਸ਼ਬਦ ਨਿਕਲਦਾ ਹੈ, ਵਾਹਿਗੁਰੂ, ਕਿਆ ਬਾਤ ਹੈ।

ਇਹ ਤਾਂ ਅਨੰਤ ਸਮੇਂ ਤੋਂ ਚੱਲ ਰਹੇ ਹਨ। ਕਈ ਵਾਰ ਇਹ ਸਾਰੇ ਤਾਰੇ ਬ੍ਰਹਮੰਡ ਇਕ ਬਿੰਦੂ ਵਿੱਚ ਸਿਮਟੇ ਤੇ ਫੇਰ ਫੈਲੇ, ਕਈ ਐਟਮ। ਕਈ ਅਣੂ। ਕਦੋਂ ਤੋਂ ਚਲ ਰਿਹਾ, ਕੋਈ ਨਹੀਂ ਜਾਣਦਾ, ਕੁਝ ਵੀ ਨਹੀਂ ਕਿਹਾ ਜਾ ਸਕਦਾ, ਬ੍ਰਹਮੰਡ ਵਿੱਚ ਫੈਲੀ ਹੋਈ ਹੈ ਐਨਰਜੀ, ਐਨਰਜੀ ਗੁਰੂਤਾ ਆਕਰਸ਼ਣ ਵਰਗੀ, ਜਿਸ ਨੇ ਸੱਭ ਨੂੰ ਸਮੇਟਿਆ ਵੀ ਹੋਇਆ ਤੇ ਪਸਰਾ ਵੀ ਕਰ ਰਹੀ ਹੈ। ਅਕਲ, ਸੋਚ, ਸਿਆਣਪ, ਗਿਆਨ, ਖੋਜ ਸੱਭ ਉਸ ਪਸਾਰੇ ਦਾ ਅਮਤ ਨਹੀਂ ਲਾ ਸਕੇ। ਰਫਤਾਰ ਹੁਣ ਰੋਸ਼ਨੀ ਦੀ, ਤੇ ਸਾਡੇ ਯੰਤਰ ਦੇਖ ਪਾ ਰਹੇ ਹਨ 10000 ਪ੍ਰਕਾਸ਼ ਵਰ੍ਹੇ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਵਿਵਰਣ। ਉਸ ਤੋਂ ਅੱਗੇ ਕੀ ਹੈ ਸਾਡੀ ਅਕਲ ਹੈਰਾਨ ਰਹਿ ਜਾਂਦੀ ਹੈ।
ਤੂ ਕਰਤਾ ਕਰਨਾ ਮੈ ਨਾਹੀਂ
ਅਕਲ ਕਲਾ ਭਰਪੂਰ ਰਹਿਆ॥
ਪਰ ਉਸ ਅਜ਼ੀਮ ਤੇ ਅਸੀਮ ਸ਼ਕਤੀ ਦਾ ਆਭਾਸ ਜ਼ਰੂਰ ਹੋ ਜਾਂਦਾ ਹੈ, ਜਿਸ ਨੂੰ ਗੁਰੂ ਸਾਹਬ ਨੇ ਇੱਕ ਉੰਅਕਾਰ ਦਾ ਨਾਂ ਦਿਤਾ ਹੈ। ਇਕ ਦੀ ਸਮਝ ਆਉਂਦੀ ਹੈ, ਸਾਰੇ ਬ੍ਰਹਮੰਡ ਵਿੱਚ ਸਾਰਿਆਂ ਸ਼ਅਕਤੀਆਂ, ਨਿਯਮਬੱਧਤਾ ਦਾ ਇੱਕ ਹੀ ਰੂਪ ਹੈ, ਇਹ ਹੀ ਸਰੋਤ ਜਾਪਦਾ ਹੈ, ਹਾਲੇ ਤੱਕ ਦੂਜਾ  ਨਹੀਂ ਲੱਭਿਆ। ਜੇ ਹੁੰਦਾ ਤਾਂ ਇਹਨਾਂ ਦੋਹਾਂ ਦਾ ਆਪਸੀ ਟਕਰਾਅ ਵੀ ਹੁੰਦਾ, ਪਰ ਨਹੀਂ ਇਹ ਐਨਰਜੀ ਦਾ ਇੱਕ ਹੀ ਰੂਪ ਹੈ ਨਜ਼ਰ ਆਉਂਦਾ ਹੈ। ਅਕਾਲ ਦੀ ਸਮਝ ਵੀ ਆਂਦੀ ਹੈ, ਜੋ ਕੁਝ ਕੁਦਰਤ ਦੇ ਅੰਦਰ ਵਾਪਰ ਰਿਹਾ ਹੈ ਉਹ ਸਾਡੇ ਸਮੇਂ ਦੇ ਸੰਕਲਪ ਤੋਂ ਪਰੇ ਹੈ। ਹਾਂ ਪੈਦਾ ਹੋਣਾ ਤੇ ਖਤਮ ਹੋਣਾ ਹੈ, ਪਰ ਇਹ ਸਾਰੀ ਵਿਧੀ ਵੀ ਅਜੂਨੀ ਸੈਭੰਗ ਦੀ ਸਥਿਤੀ ਵਾਲੀ ਹੈ। ਕੁਦਰਤ ਨੂੰ ਕੋਈ ਪੈਦਾ ਨਹੀਂ ਕਰ ਰਿਹਾ ਇਹ ਆਪਣੇ ਆਪ ਹੀ ਆਪਣੇ ਆਪ ਵਿੱਚ ਪੈਦਾ ਹੋ ਰਹੀ। ਸੂਰਜ ਚਮਕਦਾ ਹੈ ਜਦੋਂ ਇਸ ਦੀ ਗੈਸ ਖਤਮ ਹੋ ਜਾਂਦੀ ਹੈ ਤਾਂ ਇਹ ਬਲੈਕ ਹੋਲ ਬਣ ਜਾਂਦਾ ਹੈ, ਜੋ ਆਪਣੇ ਅਕਾਰ ਤੋਂ ਕਈ ਗੁੱਣਾ ਵੱਧ ਆਕਾਰ ਵਾਲੇ ਤੇ ਸਮਰੱਥਾ ਵਾਲੇ ਤਾਰੇ ਗ੍ਰਹਿ ਆਪਣੇ ਵਿੱਚ ਸਮੋ ਲੈਂਦਾ ਹੈ। ਪਰ ਇਕ ਹੀ ਐਟਮੀ ਕਣ ਨਾਲ ਇਸ ਦਾ ਬਾਰ ਵੱਧ ਜਾਂਦਾ ਹੈ ਤੇ ਫਿਰ ਇਹ ਸਾਰਾ ਮੈਟਰ ਉਗਲ ਦਿੰਦਾ ਹੈ, ਧਮਾਕੇ ਦੀ ਸ਼ਕਲ ਵਿੱਚ। ਸੋ ਕੁਦਰਤ ਦਾ ਇਹ ਨਿਯਮ ਵੀ ਬਹੁਤ ਬੇਜੋੜ ਹੈ ਤੇ ਆਪੇ ਆਪ ਵਿੱਚ ਹੀ ਪੂਰਨ ਹੈ।

ਜਿਸ ਨੂੰ ਕਾਦਰ ਆਖਦੇ ਹੋ, ਉਹ ਕੁਦਰਤ ਦੇ ਵਿੱਚ ਹੀ ਸਮਾਇਆ ਹੋਇਆ ਹੈ,ਬਾਹਰ ਨਹੀਂ, ਵੱਖ ਨਹੀਂ ਤੇ ਇਹ ਕੁਦਰਤ ਤਾਂ ਇਕ ਜਲਵਾ ਹੈ ਕਾਦਰ ਦਾ ਕਾਦਰ ਦੀ ਲੀਲਾ ਹੈ।

ਮੈਂ ਇੱਕ ਪਾਸੇ ਖੜਾ ਇਹ ਸਾਰੀ ਲੀਲਾ ਨਿਹਾਰ ਰਿਹਾ ਹਾਂ। ਕਿੰਨਾ ਵਿਸਮਾਦ ਮਈ ਨਜ਼ਾਰਾ ਹੈ। ਕੁਦਰਤ ਆਪਣੇ ਵਿਸ਼ਾਲ ਅਕਾਰ ਵਿੱਚ ਹੈ। ਮੈਂ ਉਸ ਦੇ ਸਾਹਮਣੇ ਨਿਗੂਣਾ, ਇੱਕ ਕਿਣਕੇ ਤੋਂ ਵੀ ਛੋਟਾ, ਕੁਦਰਤ ਦਾ ਅਜੀਬ ਸੰਗੀਤ ਹੈ, ਨਾ ਆਵਾਜ਼ ਹੈ, ਨਾ ਸਾਜ, ਸੱਭ ਕੁਝ ਇਕ ਲੈਅ ਵਿੱਚ ਹੈ, ਇਕ ਹੀ ਲੈਅ ਵਿੱਚ ਵਿਸਮਾਦ ਹੈ। ਮੈਂ ਹੈਰਾਨ ਹੋ ਰਿਹਾ ਹਾਂ। ਮੈਂ ਉਸ ਦੀ ਗਤੀ ਨੂੰ ਆਪਣੇ ਉਪਰ ਮਹਿਸੂਸ ਕਰਦਾ ਹਾਂ। ਉਸ ਦੀ ਲੈਅ ਮੇਰੇ ਸਾਹਾਂ ਵਿੱਚ ਹੈ।

ਕੁਦਰਤ ਦੀ ਅਨੰਤ ਸ਼੍ਰਿਸ਼ਟੀ ਨੂੰ ਸਮਝਣ ਵਾਸਤੇ ਮੈਂ ਕੁਦਰਤ ਨੂੰ  ਨਿਹਾਰਦਾ ਹਾਂ। ਉਸ ਨਾਲ ਦੋਸਤੀ ਪੱਕੀ ਕਰਦਾ ਹਾਂ। ਮੈਂ ਤੇ ਕੁਦਰਤ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਕੁਦਰਤ ਦਾ ਇਹ ਜਲਵਾ ਤੇ ਪੱਤੇ ਪੱਤੇ ਵਿਚ ਹੈ, ਹਰ ਕਣ ਤੇ ਕਿਣਕੇ ਵਿੱਚ ਹੈ। ਹੁਣ ਕੁਦਰਤ ਬੇਜਾਨ ਨਹੀਂ ਜਾਪਦੀ, ਉਸ ਵਿੱਚ  ਵੀ ਕਾਦਰ ਦਾ ਕੋਈ ਨਾ ਕੋਈ ਭੇਤ ਲੁਕਿਆ ਪਿਆ ਜਾਪਦਾ ਹੈ। ਕੁਦਰਤ ਦੇ ਗੁਣ ਮੈਂ ਬਾਰ ਬਾਰ ਦੁਹਰਾਂਦਾ ਹਾਂ, ਵਿਚਾਰਦਾ ਹਾਂ, ਹਰ ਵਾਰੀ ਕੁਦਰਤ ਨਾਲ ਹੋਰ ਨੇੜਿਓ ਜੁੜਦਾ ਹਾਂ। ਉਸ ਨਾਲ ਛੇੜ ਛਾੜ ਕਰਨੋਂ ਡਰਦਾ ਹਾਂ। ਮਤੇ ਉਹ ਵਿਸ਼ਾਲ ਬ੍ਰਹਮੰਡ ਜੋ ਇਸੇ ਕੁਦਰਤ ਦਾ ਹੀ ਪਸਾਰਾ ਹੈ ਤਿੜਕ ਨਾ ਜਾਵੇ।

ਗੁਰਬਾਣੀ ਵੀ ਤਾਂ ਕੁਦਰਤ ਦੇ ਨੇੜੇ ਹੋ ਕੇ ਕੁਦਰਤ ਨੂੰ ਸਮਝਣ ਦੀ ਪ੍ਰੇਰਨਾ ਦਿੰਦੀ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਾਂ
ਮਃ ੧ ॥ ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ  ਸਰਬ ਆਕਾਰੁ ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਕੁਦਰਤਿ ਖਾਣਾ ਪੀਣਾ ਪੈਨ੍ਹ੍ਹਣੁ  ਕੁਦਰਤਿ ਸਰਬ ਪਿਆਰੁ ॥ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥ ਕੁਦਰਤਿ ਨੇਕੀਆ ਕੁਦਰਤਿ  ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ 

ਇਹ ਤਾਂ ਸ਼ੁੱਧ ਵਿਗਿਆਨ ਦੀ ਗੱਲਾਂ ਹਨ।  ਇਸ ਵਿੱਚ ਨਾ ਅਸਤਕਤਾ ਹੈ ਨਾ ਨਾਸਤਕਤਾ ਹੈ। ਜੇ ਇਹ ਨਾਸਤਕ ਨਹੀਂ ਤਾਂ ਆਸਤਕ ਵੀ  ਨਹੀਂ। ਜਿੰਨੀ ਆਸਤਕ ਹੈ ਓਨੀ ਨਾਸਤਕ ਹੈ। ਵਿਗਿਆਨੀ ਜਿਸ ਨੂੰ ਨੈਚੁਰਲ ਆਖ ਦਿੰਦੇ ਹਨ ਉਸ ਨੂੰ ਬਾਬੇ ਨੇ ਕੁਦਰਤਿ ਦਾ ਨਾਂ ਦਿਤਾ ਹੈ। ਆਪੋ ਆਪਣਾ ਯਤਨ ਹੈ ਸਮਝਣ ਦਾ ਉਦੇਸ਼ ਇੱਕੋ ਹੈ, ਵਿਗਿਆਨੀ ਪ੍ਰਯੋਗਸ਼ਾਲਾ ਵਿੱਚ ਹਰ ਚੀਜ਼ ਨੂੰ ਪਰਖਦਾ ਹੈ, ਗੁਰੂ ਨਾਨਕ ਤਰਕ ਦੀ ਸਾਣ ਤੇ ਪਰਖਦਾ ਹੈ। ਸਿੱਟੇ ਇੱਕੋ ਜਿਹੇ ਹਨ।

ਮੈਂ ਆਪਣੇ ਮਿਤਰ ਤਾਰਿਆਂ ਦਾ ਹੱਥ ਫੜ ਕੇ ਧਰਤੀ ਉਪਰ ਵਾਪਸ ਆ ਜਾਂਦਾ ਹਾਂ। ਮੈਨੂੰ ਜਾਪਦਾ ਹੈ ਕਿ ਜਿਵੇਂ ਮੈਂ ਆਪਣੇ ਦੇਸ਼ ਤੋਂ ਮੁੜ ਪ੍ਰਦੇਸ਼ ਵਿੱਚ ਆ ਗਿਆ ਹੁੰਦਾ ਹਾਂ। ਤੇ ਮੇਰਾ ਮਨ ਇੱਕ ਵਾਰ ਉਦਾਸ ਹੋ ਜਾਂਦਾ ਹੈ। ਇਸ ਅੰਦਰ ਤਾਂਘ ਪਲ੍ਹਮ ਰਹੀ ਹੈ, ਜਦੋਂ ਮੈਂ ਮੁੜ ਉਸ ਅਸੀਮ ਐਨਰਜੀ ਦਾ ਹਿੱਸਾ ਬਣ ਜਾਂਵਾਂ।

4.08.2016

ਵਸੂ ਭਾਰਦਵਾਜ਼ ਦਾ ਸੱਚ

ਗੁਰਬਾਣੀ ਕਿੰਨੀ ਕੁ ਵਿਗਿਆਨਕ ਹੈ ਇਹ ਉਸ ਨੂੰ ਸਮਝ ਕੇ ਹੀ ਪਤਾ ਲਗਦਾ ਹੈ। ਇਹ ਕੋਈ ਮੰਤਰ ਨਹੀਂ ਤੇ ਨਾ ਹੀ ਬਿਨਾਂ ਅਰਥ ਵਾਲੇ ਸ਼ਬਦਾਂ ਤੇ ਅਵਾਜ਼ਾਂ ਦਾ ਸਮੂਹ ਹੈ ਜਿਸ ਨੂੰ ਮੰਤਰ ਵਾਂਗ ਵਰਤ ਕੇ ਕੋਈ ਪ੍ਰਭਾਵ ਗ੍ਰਹਿਣ ਕੀਤਾ ਜਾ ਸਕੇ। ਆਦਿ ਤੋਂ ਆਖਰ ਤੱਕ ਇਹ ਬਹੁਤ ਹੀ ਅਰਥ ਭਰਪੂਰ ਸ਼ਬਦਾਂ ਤੇ ਵਾਕਾਂ ਦਾ ਸਮੂਹ ਹੈ ਜਿਸ ਦੀ ਆਪਣੀ ਵਿਆਕਰਨ ਹੈ ਤੇ ਆਪਣਾ ਅਰਥ ਸੰਚਾਰ, ਇਸ ਦੇ ਆਪਣੇ ਸ਼ਬਦ ਜੋੜ ਹਨ ਜੋ ਇਕੋ ਜਿਹੇ ਦਿਖਾਈ ਦੇਣ ਵਾਲੇ ਸ਼ਬਦਾਂ ਦੇ ਅਰਥਾਂ ਵਿੱਚ ਵਖਰੇਵਾਂ ਭਰਦੇ ਹਨ। ਇਸ ਲਈ ਜਦੋਂ ਕੋਈ ਗੁਰਬਾਣੀ ਦੇ ਕਿਸੇ ਸ਼ਬਦ ਨੂੰ ਮੰਤਰ ਵਾਂਗ ਵਰਤਦਾ ਹੈ ਤੇ ਮੰਤਰ ਵਾਂਗ ਵਰਤੇ ਜਾਣ ਦਾ ਵਿਖਾਵਾ ਕਰਦਾ ਹੈ ਤਾਂ ਇੱਕ ਸੱਚੇ ਸਿੱਖ ਦੇ ਹਿਰਦੇ ਵਿੱਚ ਪੀੜ ਹੁੰਦੀ ਹੈ। 


ਅਸੀਂ ਕਈ ਵਾਰੀ ਸੋਚਦੇ ਹਾਂ ਕਿ ਜੇ ਮੰਤਰਾਂ ਵਿੱਚ ਕੋਈ ਦਮ ਹੁੰਦਾ ਤਾਂ ਗੁਰੂ ਸਾਹਿਬ ਨੂੰ  ਕੀ ਜ਼ਰੂਰਤ ਸੀ ਗੁਰਬਾਣੀ ਰਚਨ ਦੀ। ਉਹ ਵੀ ਕੁਝ ਦਰਜਨ ਮੰਤਰ ਲਿਖ ਕੇ ਦੇ ਸਕਦੇ ਸਨ। ਮੰਤਰ ਤੋਂ ਭਾਵ ਹੈ ਸ਼ਬਦਾਂ ਦਾ ਸਮੂਹ ਜਿਸ ਦਾ ਕੋਈ ਅਰਥ ਨਾ ਹੋਵੇ; ਜਿਵੇਂ: ਆਬਰਾ ਕਦਾਬਰਾ..। ਅਜਿਹੇ ਮੰਤਰ ਤਾਂ ਗੁਰੂ ਸਾਹਿਬ ਤੋਂ ਪਹਿਲਾਂ ਵੀ ਪ੍ਰਚਲਤ ਸਨ। ਗੁਰੂ ਸਾਹਿਬ ਨੇ ਗੁਰਬਾਣੀ ਰਾਹੀਂ ਸਾਨੂੰ ਇੱਕ ਸੁੱਚਜੀ ਜੀਵਨ ਜਾਚ ਦਿੱਤੀ ਹੈ ਜਿਸ ਦਾ ਪ੍ਰਭਾਵ ਉਸ ਨੂੰ ਸੁਣ, ਪੜ੍ਹ ਕੇ ਸਮਝ ਕੇ ਤੇ ਫਿਰ ਉਸ ਨੂੰ ਆਪਣੀ ਸੋਚ ਦਾ ਹਿੱਸਾ ਬਣਾ ਕੇ ਹੀ ਮਾਣਿਆ ਜਾ ਸਕਦਾ ਹੈ। ਇੱਕ ਇੱਕ ਸਤਰ ਵਿੱਚ ਜ਼ਿੰਦਗੀ ਦਾ ਗਿਹਰਾ ਸੱਚ ਛਿਪਿਆ ਹੋਇਆ ਹੈ। ਇਸ ਨੂੰ ਗੈਰ ਭਾਸ਼ਾਈ ਵਿਅਕਤੀ ਨਾ ਤਾਂ ਸਮਝ ਸਕਦਾ ਹੈ ਨਾ ਜਾਣ ਸਕਦਾ ਹੈ। ਉਸ ਵਾਸਤੇ ਹਨੇਰ ਚਾਨਣ ਇੱਕੋ ਜਿਹਾ ਹੈ। ਇਸ ਲੇਖ ਵਿੱਚ ਗੁਰਬਾਣੀ ਦੇ ਇਸ ਪੱਖ ਉਪਰ ਪਹਿਰਾ ਦਿਤਾ ਗਿਆ ਹੈ। ਜਿਹੜੇ ਲੋਕ ਸੋਚਦੇ ਹਨ ਕਿ ਸਿਰਫ ਪਾਠ ਕਰਕੇ ਗੁਰਬਾਣੀ ਦਾ ਅਸਰ ਗ੍ਰਹਿਣ ਕੀਤਾ ਜਾ ਸਕਦਾ ਹੈ, ਇਹ ਉਨ੍ਹਾਂ ਦੇ ਉਸ ਭਰਮ ਨੂੰ ਨਿਕਾਰਦਾ ਹੈ ਤੇ ਆਮ ਸਿੱਖਾਂ ਨੂੰ ਗੁਰਬਾਣੀ ਨਾਲ ਜੁੜਨ, ਉਸ ਨੂੰ ਪੜ੍ਹਨ, ਸਮਝਣ ਤੇ ਫਿਰ ਉਸ ਅਨੁਸਾਰ ਆਪਣੀ ਜੀਵਨ ਜਾਚ ਬਦਲਣ ਦੀ ਪ੍ਰੇਰਨਾ ਦਿੰਦਾ ਹੈ।

ਗੁਰਬਾਣੀ ਵਿੱਚ ਸਿਮਰਨ ਤੋਂ ਭਾਵ ਸਦਾ ਯਾਦ ਰੱਖਣਾ ਹੈ। ਸਦਾ ਯਾਦ ਰੱਖਣ ਤੋਂ ਵੀ ਸਾਡਾ ਭਾਵ ਹੈ ਕਿ ਜ਼ਿੰਦਗੀ ਦੇ ਫੈਸਲੇ ਕਰਦੇ ਹੋਏ ਗੁਰਬਾਣੀ ਦੇ ਸੱਚ ਤੋਂ ਪਾਸਾ ਨਾ ਮੋੜਿਆ ਜਾਵੇ। ਗੁਰਬਾਣੀ ਤੁਹਾਡੀ ਜੀਵਨ ਜਾਚ ਬਦਲੇ ਤੇ ਤੁਹਾਨੂੰ ਚੰਗੇ ਮਨੁੱਖ ਬਣਨ ਵਿੱਚ ਮਦਦ ਕਰੇ। ਇਹੋ ਗੁਰਬਾਣੀ ਦਾ ਉਦੇਸ਼ ਤੇ ਆਦੇਸ਼ ਹੈ। ਇਥੇ ਵਸੂ ਭਾਦਵਾਜ਼ ਨਾਲ ਜੁੜੀ ਹੋਈ ਉਸ ਘਟਨਾ ਦਾ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਅਨੁਸਾਰ ਉਹ ਪਾਠ ਸੁਣ ਕੇ ਕੈਂਸਰ ਵਰਗੇ ਰੋਗ ਤੋਂ ਬਚ ਗਿਆ। ਇਹ ਸਿਰਫ ਪ੍ਰਚਾਰ ਸੀ। ਸੱਚ ਨਹੀਂ ਸੀ। ਇਸ ਘਟਨਾ ਨੂੰ ਬਹੁਤ ਵਡਿਆਇਆ ਗਿਆ, ਪਰ ਇਸ ਦਾ ਆਖਰੀ ਪੰਨਾ ਕਿਸੇ ਨੇ ਨਹੀਂ ਵਾਚਿਆ। ਵਸੂ ਭਾਰਦਵਾਜ਼ ਦੀ ਮੌਤ ਦਾ ਕਾਰਨ ਉਸ ਦੀ ਉਹੀ ਬੀਮਾਰੀ ਬਣੀ ਜਿਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਹ ਗੁਰਬਾਣੀ ਸੁਣ ਕੇ ਠੀਕ ਹੋ ਗਿਆ।
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਕੋਣ ਨਹੀਂ ਜਾਣਦਾ। ਉਹਨੇ ਨੇ ਥਾਂ ਥਾਂ ਗੁਰਬਾਣੀ ਦਾ ਪ੍ਰਚਾਰ ਕੀਤਾ ਤੇ ਸ਼ਬਦ ਗੁਰੂ ਦੇ ਅਰਥ ਸਮਝਾਏ। ਪਰ ਜਿਹੜੀ ਗ਼ਲਤੀ ਉਹਨਾਂ ਨੇ ਵਸੂ ਭਾਰਦ੍ਵਾਜ ਦੇ ਕੇਸ ਵਿੱਚ ਕੀਤੀ ਉਹ ਨਾ ਭੁੱਲਣਯੋਗ ਹੈ। ਇਸ ਨੇ ਆਮ ਜਨ ਸਾਧਾਰਨ ਨੂੰ ਗੁਰੂ ਨਾਨਕ ਦੇ ਅਸਲ ਸਿਧਾਂਤ ਤੋਂ ਦੂਰ ਕਰ ਦਿਤਾ। ਸਿਆਣੇ ਸਿਆਣੇ ਲੋਕ ਟੱਪਲਾ ਖਾ ਗਏ। ਗੁਰਬਾਣੀ ਦਾ ਅਸਲ ਸਮਝਣ ਵਾਲੇ ਇਸ ਦੀ ਰਾਹ ਤੋਂ ਭਟਕ ਗਏ। ਅੱਜ ਸਿਖ ਸਾਈਟਾਂ ਉਪਰ ਵਸੂ ਭਾਰਦ੍ਵਾਜ ਦਾ ਨਾਂ ਆਮ ਦੇਖਿਆ ਜਾ ਸਕਦਾ ਹੈ।ਅਸਲ ਵਿੱਚ ਸਾਰੀ ਕਹਾਣੀ ਸਿੱਧੇ ਸਾਦੇ ਸ਼ਬਦਾਂ ਵਿੱਚ ਇਸ ਤਰ੍ਹਾਂ ਹੈ। ਵਸੂ ਭਾਰਦ੍ਵਾਜ ਨਾਂ ਦਾ ਇਕ ਵਿਗਿਆਨ ਪਤਰਿਕਾ ਦਾ ਸੰਪਾਦਕ ਸੀ ਜਿਸ ਨੂੰ ਅਚਾਨਕ ਪਤਾ ਲਗਿਆ ਕਿ ਉਹ ਇਕ ਕੈਂਸਰ ਵਰਗੀ ਬੀਮਾਰੀ ਮਲਟੀਪਲ ਮਾਈਲੋਮਾ ਨਾਲ ਪੀੜਤ ਹੈ। ਟੈਸਟ ਹੋਏਇਲਾਜ ਹੋਏ ਤੇ ਤਕਰੀਬਨ ਲਾ ਇਲਾਜ ਹੋਣ ਦੀ ਹਾਲਤ ਵਿੱਚ ਇਹ ਸੱਜਣ ਸੰਗੀਆਂ ਸਨੇਹੀਆਂ ਦੀ ਸਲਾਹ ਨਾਲ ਸੂਰਤ ਤੋਂ ਸ਼੍ਰੀ ਅੰਮ੍ਰਿਤਸਰ ਆ ਗਏਇਸ ਉਮੀਦ ਨਾਲ ਕਿ ਸ਼ਾਇਦ ਕਿਸੇ ਧਾਰਮਕ ਸ਼ਰਧਾ ਨਾਲ ਇਹ ਰੋਗ ਮੁਕਤ ਹੋ ਜਾਣ।ਉਹ ਆਪਣੀ ਕਹਾਣੀ ਵਿੱਚ ਆਪ ਦਸਦੇ ਹਨ ਕਿ ਉਹਨਾਂ ਨੇ ਖਾਸ ਬੇਨਤੀ ਉਪਰ ਸ਼੍ਰੀ ਅਕਾਲ ਤਖਤ ਦੇ ਨੇੜੇ ਕਿਸੇ ਕਮਰੇ ਵਿੱਚ ਸਟਰੈਚਰ ਉਪਰ ਲੇਟੇ ਹੋਇਆ ਹੀ ਪਾਠ ਸੁਣਿਆ। ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਪਾਠ ਸੁਣਦੇ ਹੋਏ ਕਿਸੇ ਅਦਿੱਖ ਜੋਤ ਨਾਲ ਛੋਹ ਗਏ ਹਨ ਤੇ ਸਿਹਤਮੰਦ ਹੋ ਗਏ ਹਨ। ਪਾਠ ਖਤਮ ਹੁੰਦਿਆਂ ਹੁੰਦਿਆਂ ਉਹਨਾਂ ਨੇ ਆਪਣੇ ਆਪ ਨੂੰ ਅਰੋਗ ਘੋਸ਼ਿਤ ਕਰ ਦਿਤਾ ਤੇ ਫੇਰ ਆਪਣੇ ਇਸ ਅਨੋਖੇ ਅਨੁਭਵ ਨੂੰ ਸਿਖ ਸਟੇਜਾਂ ਉਪਰ ਐਲਾਨੀਆ ਸੁਣਾ ਕੇ ਸੰਗਤਾਂ ਤੋਂ ਵਾਹਿਗੁਰੂ ਵਾਹਿਗੁਰੂ ਕਰਵਾਇਆ। ਇਸ ਸਾਰੇ ਵਕਤ ਵਿੱਚ ਸ. ਸੰਤ ਸਿੰਘ ਮਸਕੀਨ ਉਹਨਾਂ ਦੇ ਨਾਲ ਰਹੇ। ਉਹਨਾਂ ਨੇ ਇਸ ਦਾ ਪ੍ਰਚਾਰ ਤਕਰੀਬਨ ਸਾਰੀਆਂ ਥਾਂਵਾਂ ਉਪਰ ਕੀਤਾ। ਇਹ ਸਾਲ 2002 ਦੀ ਗੱਲ ਹੈ।

§  (Mr Vasu Bhardwaj, Journalist, Science Writer, Corporate Analyst§  Address: 701-Chinmaya Apartment, Anand Mahal Road, Behind Bhulka Bhavan, Adajan, Surat, Gujarat-395009
§  Tel: 0261 – 2690033, 0261 - 224 00 99 Mobile: 09825113636 E-mail vasuamerica@yahoo.com)

ਸੂ ਭਾਰਦ੍ਵਾਜ ਦੀ ਮੌਤ ਉਸੇ ਬੀਮਾਰੀ ਤੋਂ ਹੋਈ ਜਿਸ ਨਾਲ ਉਹ ਪੀੜਤ ਸੀ? ਕੀ ਗੁਰਬਾਣੀ ਦਾ ਚਮਤਕਾਰ ਰੁਕ ਗਿਆ ਸੀ? ਕੀ ਉਸ ਚਮਤਕਾਰ ਨੇ, ਜਿਸ ਬਾਰੇ ਬਹੁਤ ਵਧਾ ਚੜ੍ਹਾ ਕੇ ਦੱਸਿਆ ਗਿਆ, ਬੰਦ ਹੋ ਗਿਆ ਸੀ? ਕੀ 2002 ਤੋਂ ਬਾਦ ਚਮਤਕਾਰ ਹੋਣੇ ਬੰਦ ਹੋ ਗਏ ਹਨ? ਇਹ ਕੁਝ ਪ੍ਰਸ਼ਨ ਹਨ ਜਿਹਨਾਂ ਦਾ ਜਵਾਬ ਹਰ ਅੰਧ ਵਿਸ਼ਵਾਸੀ ਨੂੰ ਲੱਭ ਕੇ ਦੇਣਾ ਪਵੇਗਾ।ਮੈਨੂੰ ਜਦੋਂ ਇਹ ਸੱਭ ਕੁਝ ਪਤਾ ਲਗਿਆ, ਤਕਰੀਬਨ ਤਿੰਨ ਸਾਲ ਪਹਿਲਾਂ, ਇਸੇ ਫੇਸ ਬੁੱਕ ਉਪਰ ਇਕ ਬਹੁਤ ਬਹਿਸ ਹੋਈ ਤੇ ਮੇਰੀ ਇਕ ਟਿਪਣੀ ਬਹੁਤ ਪ੍ਰਭਾਵਸ਼ਾਲੀ ਸੀ। ‘ ਜੇ ਵਸੂ ਭਾਰਦ੍ਵਾਜ ਜੀਂਦਾ ਰਹਿੰਦਾ ਤਾਂ ਗੁਰੂ ਨਾਨਕ ਦਾ ਸਿਧਾਂਤ ਫੇਲ੍ਹ ਹੋ ਜਾਣਾ ਸੀ। ਉਸ ਦੀ ਮੌਤ ਨਾਲ ਗੁਰੂ ਨਾਨਕ ਕੁਦਰਤ ਦੇ ਨਿਯਮ ਵਾਲਾ ਸਿਧਾਂਤ ‘ਆਪੇ ਬੀਜ ਆਪੁ ਹੀ ਖਾਹਿ’ ਬਚ ਗਿਆ।
ਸਿੱਖਾਂ ਵਿੱਚ ਇਸ ਘਟਨਾ ਨਾਲ ਇਕ ਕ੍ਰਾਂਤੀ ਹੀ ਆ ਗਈ। ਸਰਬ ਰੋਗ ਕਾ ਅਉਖਦ ਨਾਮ ਕਹਿਣ ਵਾਲੇ ਲੋਕਾਂ ਨੇ ਇਸ ਗੱਲ ਨੂੰ ਬਹੁਤ ਚੁਕਿਆ ਤੇ ਸੰਗਤਾਂ ਨੂੰ ਵਿਗਿਆਨਕ – ਮੈਡੀਕਲ ਇਲਾਜ ਤੋਂ ਹਟਾ ਕੇ ਨਾਮ ਸਿਮਰਨ ਦੇ ਕੈਂਪਾਂ ਵਿੱਚ ਲਿਆ ਕੇ ਬਿਠਾ ਦਿਤਾ। ਸੰਤਾਂ ਬਾਬਿਆਂ ਦੀ ਵੀ ਚੜ੍ਹਾਈ ਹੋ ਗਈ। ਉਹਨਾਂ ਨੇ ਵੀ ਆਪਣੀਆਂ ਵੈਬਸਾਈਟਾਂ ਉਪਰ ਇਸ ਦੇ ਪ੍ਰਚਾਰ ਦਾ ਮੀਂਹ ਵਰ੍ਹਾ ਦਿਤਾ। ਵਸੂ ਭਾਰਦ੍ਵਾਜ ਦੇ ਨਾਂ ਦੀ ਸਰਚ ਸੱਭ ਤੋਂ ਵੱਧ ਹੈ ਤੇ ਇਸ ਬਾਰੇ ਤੁਹਾਨੂੰ ਯੂ ਟਿਊਬ ਉਪਰ ਉਸ ਦੀ ਆਪਣੀ ਵੀਡੀਓ ਵੀ ਦੇਖਣ ਨੂੰ ਮਿਲ ਜਾਵੇਗੀ। ਸੱਭ ਥਾਂ ਇਹ ਲਿਖਿਆ ਹੈ ਕਿ ਉਹ ਕੈਂਸਰ ਵਰਗੇ ਨਾਮੁਰਾਦ ਰੋਗ ਤੋਂ ਨਾਮ ਸਿਮਰਨ ਦੀ ਸ਼ਕਤੀ ਨਾਲ ਅਰੋਗ ਹੋ ਗਿਆ।



ਮੈਂ ਉਸ ਦੇ ਮੋਬਾਇਲ ਨੰਬਰ ਦੀ ਵਰਤੋਂ ਕੀਤੀ। ਫੋਨ ਸੂਰਤ ਵਿੱਚ ਹੀ ਕਿਸੇ ਦੂਜੇ ਵਿਅਕਤੀ ਨੇ ਚੁੱਕਿਆ। ਫੋਨ ਸੁਣਨ ਵਾਲੇ ਨੇ ਦਸਿਆ ਕਿ ਇਹ ਫੋਨ ਪਹਿਲਾਂ ਵਸੂ ਭਾਰਦ੍ਵਾਜ ਦਾ ਸੀ ਪਰ ਹੁਣ ਇਹ ਉਹਨਾਂ ਨੂੰ ਅਲਾਟ ਹੋ ਗਿਆ ਹੈ। ਜਦੋਂ ਮੈਂ ਉਹਨਾਂ ਨੂੰ ਵਸੂ ਭਾਰਦ੍ਵਾਜ ਬਾਰੇ ਪੁਛਿਆ ਤਾਂ ਉਹਨਾਂ ਦਸਿਆ ਕਿ ਵਸੂ ਭਾਰਦ੍ਵਾਜ ਹੁਣ ਇਸ ਦੁਨੀਆ ਵਿੱਚ ਨਹੀਂ ਹਨ।  ਮੈਂ ਉਹਨਾਂ ਬਾਰੇ ਹੋਰ ਜਾਣਨਾ ਚਾਹਿਆ। ਇੰਟਰਨੈਟ ਉਪਰ ਹੀ ਮੋਜੂਦ ਇਕ ਤੋਂ ਵੱਧ ਸਰੋਤਾਂ ਤੋਂ ਮੈਨੂੰ ਇਹ ਪਤਾ ਲਗਿਆ ਕਿ ਉਹਨਾਂ ਦੀ ਮੌਤ 2006 ਵਿੱਚ ਹੋ ਗਈ ਸੀ ਤੇ ਉਹਨਾਂ ਦੀ ਮੌਤ ਦਾ ਕਰਨ ਵੀ ਉਹੋ ਬੀਮਾਰੀ ਸੀ ਜਿਸ ਨਾਲ ਉਹ ਪੀੜਤ ਸਨ ਤੇ ਜਿਸ ਬਾਰੇ ਉਹ ਕਹਿੰਦੇ ਸਨ ਕਿ ਗੁਰਬਾਣੀ ਨੂੰ ਸੁਣਨ ਨਾਲ ਉਹ ਅਰੋਗ ਹੋ ਗਏ ਹਨ।




ਆਸਾ ਦੀ ਵਾਰ ਨੂੰ ਜੇ ਧਿਆਨ ਨਾਲ ਸੁਣੀਏ ਤੇ ਸਮਝੀਏ ਤਾਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਨੇ ਕਾਰਨ ਤੇ ਘਟਨਾ ਦੇ ਆਪਸੀ ਸਬੰਧ ਨੂੰ ਬਹੁਤ ਚੰਗੀ ਤਰ੍ਹਾਂ ਖੋਲ੍ਹ ਕੇ ਸਮਝਾਇਆ ਹੈ।

ਤੇ 
ਹੁਕਮ ਕੀਏ ਮਨ ਭਾਵਦੇ ਰਾਹਿ ਭੀੜੈ ਅਗੈ ਜਾਵਣਾ।

ਕਹਿੰਦੇ ਨੇ ਝੂਠ ਦੇ ਪੈਰ ਨਹੀਂ ਹੁੰਦੇਪਰ ਇਹ ਵੀ ਨਹੀਂ ਕਿ ਝੂਠ ਕੋਈ ਲੂਲ੍ਹਾ ਲੰਗੜਾ ਹੁੰਦਾ ਹੈ। ਝੂਠ ਦੀ ਰਚਨਾ ਕਰਨ ਵਾਲਿਆਂ ਨੇ ਇਸ ਨੂੰ ਪੈਰਾਂ ਦੀ ਥਾਂ ਪਹੀਏ ਤੇ ਮੋਢਿਆਂ ਉਪਰ ਖੰਭ ਜੋੜੇ ਹੁੰਦੇ ਹਨ। ਫਿਰ ਝੂਠ ਦੀ ਕੀ ਮਜਾਲ ਕਿ ਉਹ ਕਿਤੇ ਰੁਕ ਜਾਵੇਜੰਗਲ ਦੀ ਅੱਗ ਵਾਂਗੂ ਫੈਲਦਾ ਜਾਂਦਾ ਹੈ। ਪਰ ਇਸ ਵਿੱਚ ਇਕ ਸਮੱਸਿਆ ਹੋਰ ਹੁੰਦੀ ਹੈ। ਝੂਠ ਮਾਰਨ ਵਾਲੇ ਇਸ ਨੂੰ ਬਹੁਤ ਬਣਾ ਸੰਵਾਰ ਕੇ ਪੇਸ਼ ਕਰਦੇ ਹਨ ਕਿ ਅਕਸਰ ਲੋਕ ਭੁਲੇਖਾ ਖਾ ਜਾਂਦੇ ਹਨ।

ਵਿਗਿਆਨ ਪਿਛੇ ਰਹਿ ਗਿਆ। ਕੁਦਰਤ ਵੀ ਪਾਸੇ ਹੋ ਗਈ। ਤੇ ਕਰਾਮਾਤ ਦਾ ਪ੍ਰਚਾਰ ਹੋ ਗਿਆ। ਅੰਧ ਵਿਸ਼ਵਾਸ ਨਾਂ ਕਿਤਾਬ ਵਿੱਚ ਰਾਬਰਟ ਇੰਗਰਸੋਲ ਕਰਾਮਾਤ ਦੀ ਪ੍ਰੀਭਾਸ਼ਾ ਦਿੰਦੇ ਹੋਏ ਆਖਦੇ ਹਨ – ਜੇ ਕੋਈ ਵਿਅਕਤੀ ਅਜਿਹਾ ਪੂਰਾ ਚਕਰ ਬਣਾ ਲਵੇ ਜਿਸ ਦਾ ਵਿਆਸ ਉਸ ਦੇ ਘੇਰੇ ਨਾਲੋਂ ਅੱਧਾ ਹੋਵੇ ਤਾਂ ਇਹ ਰੇਖਾ ਗਣਿਤ ਦੀ ਕਰਾਮਾਤ ਹੋਵੇਗੀ। ਜੇ ਕੋਈ ਹਾਈਡਰੋਜਨਨਾਈਟਰੋਜਨ ਤੇ ਆਕਸੀਜਨ ਨੂੰ ਮਿਲਾ ਕੇ ਸ਼ੁੱਧ ਸੋਨਾ ਬਣਾ ਦੇਵੇ ਤਾਂ ਇਹ ਰਸਾਇਣ ਸ਼ਾਸ਼ਤਰ ਵਿੱਚ ਕਰਾਮਾਤ ਹੋਵੇਗੀ। ਚਨੁਕਰੀ ਤਿਕੋਣ ਬਣਾਉਣਾ ਸੱਭ ਤੋਂ ਵੱਧ ਹੈਰਾਨੀਜਨਕ ਕਰਾਮਾਤ ਹੋਵੇਗੀ।

ਹਰ ਉਹ ਵਿਅਕਤੀ ਅੰਧ ਵਿਸ਼ਵਾਸੀ ਹੈ ਜੋ ਕੁਦਰਤ ਦੇ ਮੂਲ ਨਿਯਮਾਂ ਨੂੰ ਨਹੀਂ ਮੰਨਦਾ ਤੇ ਉਹਨਾਂ ਦੀ ਪਰਵਾਹ ਨਹੀਂ ਕਰਦਾ। ਕੁਦਰਤ ਦੇ ਮੂਲ ਨਿਯਮ ਕਾਰਨ ਤੇ ਹੋਣੀ ਵਿੱਚ ਪਏ ਹਨ। ਹਰ ਘਟਨਾ ਦੇ ਪਿਛੇ ਇਕ ਕਾਰਨ ਹੈ ਤੇ ਹਰ ਕਾਰਨ ਦੇ ਪਿਛੇ ਇਕ ਘਟਨਾ ਹੈ। ਇਹੋ ਕ੍ਰਮ ਸ਼ੁਰੂ ਤੋਂ ਚਲਦਾ ਆ ਰਿਹਾ ਹੈ। ਜਦੋਂ ਤੱਕ ਵਿਗਿਆਨ ਬ੍ਰਹਮੰਡ ਦੀ ਗੁੱਥੀ ਪੁਰੀ ਤਰਹਾਂ ਸੁਲਝਾ ਨਹੀਂ ਲੈਂਦਾ ਉਦੋਂ ਤੱਕ ਕਿਸੇ ਅਜਿਹੀ ਗੱਲ ਉਪਰ ਯਕੀਨ ਕਰਨਾ ਜੋ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਅਨੁਕੂਲ ਨਹੀਂ ਹੈਅੰਧ ਵਿਸ਼ਵਾਸ ਹੈ।ਅੱਜ ਵਸੂ ਭਾਰਦ੍ਵਾਜ ਕਿਥੇ ਹਨ। ਸਾਲ 2002-03 ਤੋਂ ਬਾਅਦ ਉਹਨਾਂ ਦਾ ਕੋਈ ਉਲੇਖ ਨਹੀਂ ਮਿਲਦਾ। ਉਹ ਅੱਜ ਕਲ੍ਹ ਸਿੱਖੀ ਦਾ ਪ੍ਰਚਾਰ ਕਿਉਂ ਨਹੀਂ ਕਰ ਰਹੇਇਸ ਸਵਾਲ ਦਾ ਜਵਾਬ ਉਹਨਾਂ ਤੋਂ ਖੁਦ ਜਾਣਨ ਲਈ ਮੈਂ ਉਹਨਾਂ ਦੇ ਉਸ ਨੰਬਰ ਉਪਰ ਫੋਨ ਕੀਤਾ ਜਿਹੜਾ ਮੈਨੂੰ ਕਿਸੇ ਸਿਖ ਵੈਬਸਾਇਟ ਤੋਂ ਹੀ ਮਿਲਿਆ।

ਖਰ ਇਸ ਬੀਮਾਰੀ ਦਾ ਕੀ ਨਾਂ ਹੈਇਸ ਬੀਮਾਰੀ ਨੂੰ ਮਲਟੀਪਲ ਮਾਈਲੋਮਾ (Multiple Myeloma) ਕਿਹਾ ਜਾਂਦਾ ਹੈ। ਇਸ ਵਿੱਚ ਹੱਡੀਆਂ ਦੇ ਮੋਜੂਦ ਬੋਨ ਮੈਰੋ (bone marrow) ਵਿੱਚ ਖੂਨ ਬਣਨ ਦੀ ਪ੍ਰਕ੍ਰਿਆ ਵਿੱਚ ਦੋਸ਼ ਪੈ ਜਾਂਦਾ ਹੈ। ਕੈਂਸਰ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਇਹ ਅਸਲ ਵਿੱਚ ਸਰੀਰ ਦੀਆਂ ਮੂਲ ਕੋਸ਼ਿਕਾਵਾਂ ਦਾ ਵਿਗਾੜ ਹੈ। ਇਸ ਵਿਗਾੜ ਦਾ ਜੇ ਪਹਿਲੇ ਪਤਾ ਲੱਗ ਜਾਵੇ ਤਾਂ ਰੇਡਿਓ ਥੈਰਾਪੀ ਨਾਲ ਉਹਨਾਂ ਨੂੰ ਨਸ਼ਟ ਕਰ ਦਿਤਾ ਜਾਂਦਾ ਹੈ। ਪਰ ਜਦੋਂ ਪਤਾ ਲਗਦਾ ਹੈ ਤਾਂ ਬਹੁਤ ਦੇਰ ਹੋ ਜਾਂਦੀ ਹੈ। ਸਰਿਰ ਦੇ ਹਰ ਅੰਗ ਵਿੱਚ ਇਸ ਦਾ ਪ੍ਰਭਾਵ ਵੱਖ ਵੱਖ ਹੁੰਦਾ ਹੈ। ਕਿਤੇ ਇਹ ਸੈਲ ਵਿਭਾਜਨ ਬਹੁਤ ਤੇਜ਼ੀ ਨਾਲ ਹੁੰਦਾ ਹੈ ਪਰ ਕਈ ਥਾਂਵਾਂ ਤੇ ਇਸ ਦੀ ਰਫਤਾਰ ਬਹੁਤ ਮੰਦ ਹੁੰਦੀ ਹੈ। ਅਜਿਹੇ ਕੇਸਾਂ ਵਿੱਚ ਬੀਮਾਰੀ ਲੰਮੀ ਉਮਰ ਤਕ ਚਲਦੀ ਹੈ। ਇਹ ਕੁਦਰਤ ਦਾ ਨਿਯਮ ਹੈ ਤੇ ਇਸ ਨੂੰ ਰੋਕਣਾ ਅਸਭੰਵ ਹੈ। ਬੀਮਾਰੀ ਦਾ ਕਾਰਨ ਜਦੋਂ ਤੱਕ ਸਰੀਰ ਵਿੱਚ ਮੋਜੂਦ ਹੈ ਬੀਮਾਰੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਬੀਮਾਰੀ ਨੂੰ ਖਤਮ ਕਰਨ ਲਈ ਵਿਗਿਆਨਕ ਵਿਧੀ ਨਾਲ ਹੀ ਉਸ ਦਾ ਇਲਾਜ ਕਰਨਾ ਪੈਂਦਾ ਹੈ।
ਅੱਜ ਵਿਗਿਆਨ ਨੇ ਬਹੁਤ ਕਾਰਗਰ ਤਰੀਕੇ ਨਾਲ ਬੀਮਾਰੀਆਂ ਬਾਰੇ ਜਾਣ ਲਿਆ ਹੈ ਉਹਨਾਂ ਦੇ ਕਾਰਨਾਂ ਦੀ ਪੁਣਛਾਣ ਤੇ ਪੜਤਾਲ ਕਰਨ ਦੀ ਆਦਤ ਪਾ ਲਈ ਹੈ। ਦਵਾਈਆਂ ਵੀ ਉਸ ਦੇ ਕਾਰਨਾਂ ਅਨੁਸਾਰ ਹੀ ਦਿਤੀਆ ਜਾਂਦੀਆਂ ਹਨ। ਮੈਡੀਕਲ ਸਾਇੰਸ ਦੀ ਬਦੌਲਤ ਬੀਮਾਰੀਆਂ ਦੇ ਕਾਰਨ ਲੱਭ ਕੇ ਇਹਨਾਂ ਦੀ ਰੋਕ ਥਾਮ ਵੀ ਕੀਤੀ ਜਾਂਦੀ ਹੈ। ਇਹ ਸੱਭ ਕੁਝ ਵਿਗਿਆਨ ਨੇ ਸੰਭਵ ਕੀਤਾ ਹੈਕਿਸੇ ਧਰਮ ਜਾਂ ਪ੍ਰਮਾਤਮਾ ਦੀ ਦੇਣ  ਨਹੀਂ ਹੈ। ਇਸ ਪਿਛੇ ਵਿਗਿਆਨੀਆਂ ਦੀ ਲੰਮੀ ਘਾਲਨਾ ਹੈ ਜਿਸ ਦਾ ਫਲ ਅੱਜ ਵਿਗਿਆਨ ਮਨੁੱਖਤਾ ਤੱਕ ਪੁਚਾ ਰਿਹਾ ਹੈ। ਕਿਸੇ ਵੀ ਬੀਮਾਰੀ ਨੂੰ ਨਾਮ ਸਿਮਰਨ ਜਾਂ ਬਾਣੀ ਜਾਂ ਗੁਰਬਾਣੀ ਪੜ੍ਹ ਕੇ ਠੀਕ ਨਹੀਂ ਕੀਤਾ ਜਾ ਸਕਦਾ। ਵਸੂ ਭਾਰਦ੍ਵਾਜ ਦਾ ਕੇਸ ਸਿਖ ਸਟੇਜਾਂ ਤੋਂ ਪ੍ਰਚਾਰ ਕੇ ਸਰਬ ਰੋਗ ਕੋ ਅਉਖੁਦ ਨਾਲਨਾਮ ਸਿਮਰਨ ਦਾ ਅਭਿਆਸ ਕਰਨ ਤੇ ਕਰਾਉਣ ਵਾਲਿਆਂ ਦੀ ਚਾਂਦੀ ਹੋ ਗਈ। ਉਹਨਾਂ ਜਗ੍ਹਾ ਜਗ੍ਹਾ ਵੱਡੇ ਵਡੇ ਕੈਂਪ ਲਾ ਕੇ ਲੋਕਾਂ ਨੂੰ ਰੋਗ ਮੁਕਤ ਹੋਣ ਦਾ ਲਾਲਚ ਦੇਣ ਦੇ ਆਡੰਬਰ ਰਚੇ। ਇਸ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਨੇ ਵੀ ਬਹੁਤ ਵੱਡਾ ਰੋਲ ਅਦਾ ਕੀਤਾ। ਉਸ ਨੇ ਵਸੂ ਭਾਰਦ੍ਵਾਜ ਨੂੰ ਸਟੇਜਾਂ ਉਪਰ ਇਕ ਸਬੂਤ ਵੱਜੋਂ ਪੇਸ਼ ਕੀਤਾ। ਇਸ ਨਾਲ ਭੋਲੇ ਭਾਲੇ ਲੋਕ ਵਰਗਲਾਏ ਗਏ ਤੇ ਉਹਨਾਂ ਦਾ ਸਮਾਂਸਾਧਨ ਤੇ ਧਨ ਇਸ ਤਰ੍ਹਾਂ ਦੇ ਵਾਧੂ ਨਿਰਾਰਥਕ ਕੰਮਾਂ ਵਿੱਚ ਖਰਚ ਕੀਤਾ ਗਿਆ। ਕੁਝ ਥਾਂਵਾਂ ਤੇ ਵਸੂ ਭਾਰਦ੍ਵਾਜ ਵੀ ਲੋਕਾਂ ਲਈ ਪ੍ਰੇਰਨਾ ਦਾ ਸੋਮਾ ਬਣਿਆ।

ਮੇਰੇ ਇਕ ਹੋਰ ਮਿਤਰ ਹਨ ਉਹ ਰੇਕੀ ਦਾ ਕੰਮ ਕਰਦੇ ਹਨਉਹ ਵੀ ਆਪਣੀ ਪੈਥੀ ਨੂੰ ਬਹੁਤ ਕਾਰਗਰ ਆਖਦੇ ਹਨ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਦੀ ਇਕ ਅੰਗਰੇਜ਼ੀ ਪ੍ਰਾਰਥਨਾ ਵਰਗੀ ਕਵਿਤਾ ਦਾ ਪੰਜਾਬੀ ਅਨੁਵਾਦ ਕਰ ਦਿਆਂ। ਮੈਂ ਉਹਨਾਂ ਨੂੰ ਵਿਗਿਆਨਕ ਵਿਧੀ ਵੱਲ ਲੈ ਜਾਣ ਦੀ ਬੜੀ ਕੋਸ਼ਿਸ਼ ਕੀਤੀਉਹਨਾਂ ਨੂੰ ਵਿਗਿਆਨ ਦਾ ਮਤਲਬ ਸਮਝਾਉਣ ਦਾ ਯਤਨ ਕੀਤਾ ਪਰ ਉਹ ਆਪਣੀ ਥਾਂ ਤੇ ਅੜੇ ਰਹੇ। ਉਹ ਕਹਿੰਦੇ ਕਿ ਅਸੀਂ ਮੂਲ ਮੰਤਰ ਨੂੰ ਉਸ ਪ੍ਰਾਰਥਨਾ ਦੀ ਥਾਂ ਤੇ ਵਰਤਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਯਤਨ ਬਹੁਤ ਅਸਰਦਾਇਕ ਹੋਏ ਹਨ। ਅਜਿਹੇ ਬਹੁਤ ਸਾਰੇ ਪਾਠਕਾਂ ਦੀ ਜਾਣਕਾਰੀ ਹਿਤ ਮੈਂ ਦਸਣਾ ਚਾਹੁੰਦਾ ਹਾਂ ਕਿ ਸ਼ਬਦ (ਅੱਖਰਾਂ ਦੇ ਜੋੜ ਤੋਂ ਬਣੇ ਹੋਏ) ਸਿਰਫ ਅਵਾਜ਼ਾਂ ਦਾ ਪ੍ਰਤੀਕ ਹਨ ਤੇ ਆਪਣੇ ਆਪ ਵਿੱਚ ਕੋਈ ਅਰਥ ਨਹੀਂ ਰੱਖਦੇ ਜਿੰਨਾ ਚਿਰ ਉਹ ਕਿਸੇ ਸੰਕਲਪ ਨਾਲ ਨਾ ਜੁੜੇ ਹੋਣ। ਈਂਘਮਨੋਂਗਾ ਇਕ ਅਜਿਹਾ ਹੀ ਸ਼ਬਦ ਹੈਇਸ ਦਾ ਕੋਈ ਅਰਥ ਨਹੀਂ ਤੇ ਇਸ ਨਾਲ ਕੋਈ ਸੰਕਲਪ ਨਹੀਂ ਜੁੜਿਆ ਹੋਇਆਜੇ ਕੋਈ ਇਸ ਸ਼ਬਦ ਨੂੰ ਬਾਰ ਬਾਰ ਜਾਂ ਇਕ ਵਾਰ ਪੜ੍ਹੇ ਤਾਂ ਉਸ ਵਾਸਤੇ ਇਸ ਸ਼ਬਦ ਦੀ ਕੋਈ ਮਹੱਤਤਾ ਨਹੀਂ ਹੈ।

ਸ਼ਬਦਅਵਾਜ਼ਾਂ ਸਾਨੂੰ ਸੰਕਲਪ ਸਮਝਾਉਂਦੇ ਹਨ ਜਿਹਨਾਂ ਵਾਸਤੇ ਇਹ ਵਰਤੋਂ ਵਿੱਚ ਆਉਂਦੇ ਹਨ। ਇਹਨਾਂ ਤੋਂ ਕੋਈ ਮੰਤਰ ਗੁਰਮੰਤਰ ਨਹੀਂ ਬਣਾਇਆ ਜਾ ਸਕਦਾ। ਜਿਹੜੀ ਭਾਸ਼ਾ ਕਿਸੇ ਨੂੰ ਸਮਝ ਨਾ ਆਵੇ ਉਸ ਦਾ ਕੋਈ ਅਰਥ ਨਹੀਂ ਹੁੰਦਾ। ਜਿਹੜੇ ਲੋਕ ਤੁਹਾਨੂੰ ਕੋਈ ਮੰਤਰ ਦਿੰਦੇ ਹਨ ਉਹ ਤੁਹਾਡੇ ਭੋਲੇਪਨ ਦਾ ਫਾਇਦਾ ਲੈ ਰਹੇ ਹੁੰਦੇ ਹਨ। ਉਹ ਤੁਹਾਨੂੰ ਮੂਰਖ ਬਣਾ ਰਹੇ ਹੁੰਦੇ ਹਨ। ਕਿਸੇ ਵੀ ਭਾਸ਼ਾ ਦਾ ਜਨਮ ਸੰਚਾਰ ਦੇ ਸਾਧਨ ਵਜੋਂ ਹੀ ਹੁੰਦਾ ਹੈ। ਅੱਖਰਾਂ ਜੋ ਅਵਾਜ਼ਾਂ ਦਾ ਪ੍ਰਤੀਕ ਹੁੰਦੇ ਹਨ ਮਿਲ ਕੇ ਸ਼ਬਦ ਬਣਾਉਂਦੇ ਹਨ ਤੇ ਸ਼ਬਦ ਕਿਸੇ ਸੰਕਲਪ ਨਾਲ ਜੁੜ ਕੇ ਅਰਥ ਪੂਰਨ ਹੁੰਦੇ ਹਨ। ਕੋਈ ਵੀ ਅੱਖਰ ਜਾਂ ਅਵਾਜ਼ ਮੰਤਰ ਨਹੀਂ ਬਣਦਾ ਤੇ ਉਸ ਵਿੱਚ ਕੋਈ ਸ਼ਕਤੀ ਨਹੀਂ ਆ ਸਕਦੀ। ਖੀਰ ਦੇ ਖ ਤੇ ਰ ਨੂੰ ਜਪਣ ਨਾਲ ਖੀਰ ਨਹੀਂ ਬਣ ਸਕਦੀ ਤੇ ਮੂੰਹ ਵਿੱਚ ਮਿਠਾਸ ਨਹੀਂ ਆ ਸਕਦੀ। ਖੀਰ ਦਾ ਸਵਾਦ ਲੈਣ ਲਈ ਖੀਰ ਖਾਣੀ ਹੀ ਪਵੇਗੀ। ਸੋ ਇਸ ਚੀਜ਼ ਨੂੰ ਸਮਝ ਲੈਣ ਵਿੱਚ ਹੀ ਭਲਾਈ ਹੈ। ਜੇ ਤੁਹਾਨੂੰ ਉਸ ਭਾਸ਼ਾ ਦੇ ਸ਼ਬਦਾਂ ਦੇ ਅਰਥਾਂ ਦੀ ਸਮਝ ਨਹੀਂ ਤਾਂ ਉਸ ਭਾਸ਼ਾ ਦੀ ਕੋਈ ਵੀ ਗਲ ਤੁਹਾਡੇ ਉਪਰ ਅਸਰ ਨਹੀਂ ਕਰ ਸਕਦੀ। ਧਿਆਨ ਦੇਣ ਯੋਗ ਗਲ ਹੈ ਕਿ ਵਸੂ ਭਾਰਦ੍ਵਾਜ ਨੂੰ ਪੰਜਾਬੀ ਤੇ ਖਾਸ ਕਰ ਗੁਰਬਾਣੀ ਦੇ ਕਿਸੇ ਸ਼ਬਦ ਦੀ ਕੋਈ ਸਮਝ ਨਹੀਂ ਸੀ ਸੋ ਬਿਨਾਂ ਸਮਝ ਤੋਂ ਉਸ ਉਪਰ ਕੋਈ ਅਸਰ ਹੋਣਾ ਅਣਕਿਆਸੀ ਗੱਲ ਹੈ।ਗੁਰਬਾਣੀ ਆਪਣੇ ਸਮੇਂ ਦਾ ਜੀਵਨ ਸਿਧਾਂਤ ਹੈ ਜੋ ਕੁਦਰਤ ਦੇ ਨਿਯਮਾਂ ਦੀ ਹੀ ਗੱਲ ਕਰਦਾ ਹੈ। ਇਹ ਆਪਣੇ ਸਮੇਂ ਦਾ ਆਧੁਨਿਕ ਜੀਵਨ ਸਿਧਾਂਤ ਰਿਹਾ ਹੈ ਅਤੇ ਇਸ ਦੀਆਂ ਬਹੁਤ ਸਾਰੀਆਂ ਗੱਲਾਂ ਇਸ ਵਾਸਤੇ ਵਿਸ਼ੇਸ਼ ਮਹੱਤਵ ਰੱਖਦੀਆਂ ਹਨ, ਕਿਉਂ ਕਿ ਇਸ ਨੇ ਆਪਣੇ ਤੋਂ ਪਹਿਲਾਂ ਦੇ ਕਰਮ ਕਾਂਡ ਤੇ ਪਾਖੰਡ ਦਾ ਵਿਰੋਧ ਕੀਤਾ ਤੇ ਲੁਕਾਈ ਨੂੰ ਸਿਧਾ ਸਾਦਾ ਤੇ ਸਪਸ਼ਟ ਜੀਵਨ ਜੀਣ ਦਾ ਰਾਹ ਦਿਖਾਇਆ। ਇਹ ਆਪਣੇ ਸਮੇਂ ਦੀ ਕ੍ਰਾਂਤੀ ਸੀ। ਇਸ ਦਾ ਲਾਭ ਗੁਰਬਾਣੀ ਨੂੰ ਪੜ੍ਹ ਕੇ ਤੇ ਸਮਝ ਕੇ ਹੀ ਹੋ ਸਕਦਾ ਸੀ ਨਾ ਕਿ ਸੁਣ ਕੇ। ਗੁਰਬਾਣੀ ਵਿੱਚ ਸੁਣਨ ਤੋਂ ਬਾਅਦ ਉਸ ਨੂੰ ਮੰਨਣਾ ਤੇ ਉਸ ਨੂੰ ਅਪਣਾਉਣਾ ਜ਼ਰੂਰੀ ਕਿਹਾ ਗਿਆ ਹੈ।  ਸਪਸ਼ਟ ਹੈ ਕਿ ਪੈਰਾਸੀਟਾਮੋਲ ਦਾ ਨਾਂ ਸੁਣ ਕੇ ਜਾਂ ਜਪ ਕੇ ਬੁਖਾਰ ਨਹੀਂ ਘਟਾਇਆ ਜਾ ਸਕਦਾ। ਬੁਖਾਰ ਤੋਂ ਰਾਹਤ ਵਾਸਤੇ ਦਵਾਈ ਕਾਣੀ ਹੀ ਪੈਂਦੀ ਹੈ। ਵਸੂ ਭਾਰਦ੍ਵਾਜ ਦੇ ਕੇਸ ਵਿੱਚ ਉਹ ਪੈਰਾਸੀਟਾਮੋਲ ਦਾ ਨਾਂ ਸੁਣ ਕੇ ਰਾਜ਼ੀ ਹੋ ਗਿਆ।

ਹਰ ਉਸ ਵਿਅਕਤੀ ਨੂੰ ਵਿਗਿਆਨੀ ਆਖਣਾ ਸਰਾਸਰ ਮੂਰਖਤਾ ਹੈ ਜੋ ਕੁਦਰਤ ਦੇ ਹੋਣੀ ਨਿਯਮ ਉਪਰ ਨਹੀਂ ਚਲਦਾ। ਉਹ ਅੰਧ ਵਿਸ਼ਵਾਸੀ ਹੋ ਸਕਦਾ ਹੈ। ਪਰ ਵਿਗਿਆਨੀ ਨਹੀਂ। ਵਸੂ ਭਾਰਦ੍ਵਾਜ ਵਿਗਿਆਨੀ ਨਹੀ ਕਿਹਾ ਜਾ ਸਕਦਾ। ਗੁਰਬਾਣੀ ਵਿੱਚ ਅੰਧ ਵਿਸਵਾਸ ਲਈ ਕੋਈ ਥਾਂ ਨਹੀਂ। ਅੰਧ ਵਿਸ਼ਵਾਸੀ ਲਈ ਵੀ। ਉਹ ਸਾਰੇ ਲੋਕ ਜਿਹੜੇ ਸਿਮਰਨ ਦੇ ਨਾਂ ਉਪਰ ਤੋਤਾ ਰਟਨ ਕਰਦੇ ਉਹ ਵੀ ਵਸੂ ਦੀ ਹੀ ਸ਼੍ਰੇਣੀ ਦੇ ਭਾਈਵਾਲ ਨਹੀਂ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿੱਚ ਕਦੇ ਸਿਮਰਨ ਨਹੀਂ ਕੀਤਾ, ਸਿਮਰਨ ਸ਼ਬਦ ਦੀ ਵਰਤੋਂ ਯਾਦ ਕਰਨ, ਵਿਚਾਰ ਕਰਨ ਵਾਸਤੇ ਹੀ ਕੀਤੀ ਹੈ। ਕਿਸੇ ਵੀ ਵਿਚਾਰ ਨੂੰ ਜਾਣਨ ਲਈ ਉਸ ਨੂੰ ਸਮਝਣਾ ਜ਼ਰੂਰੀ ਹੈ।

ਦੂਜੀ ਗੱਲ ਕੁਦਰਤ ਦੇ ਨਿਯਮਾਂ ਨੂੰ ਨਾ ਤਾਂ ਬਦਲਿਆ ਜਾ ਸਕਦਾ ਹੈ ਤੇ ਨਾ ਉਸ ਤੋਂ ਉਲਟ ਜਾਇਆ ਜਾ ਸਕਦਾ ਹੈ। ਲੱਤ ਦੀ ਥਾਂ ਤੇ ਬਾਂਹ ਤੇ ਬਾਂਹ ਦੀ ਥਾਂ ਸਿਰ ਨਹੀਂ ਉਗਾਇਆ ਜਾ ਸਕਦਾ। ਅਜਿਹਾ ਸੋਚਣਾ ਕੁਦਰਤ ਦੇ ਨਿਯਮਾਂ ਤੋਂ ਉਲਟ ਹੋਵੇਗਾ। ਬਿਨਾਂ ਦਵਾਈ ਤੋਂ ਬੀਮਾਰੀ ਨਹੀਂ ਜਾ ਸਕਦੀ। ਬੀਮਾਰੀ ਦਾ ਕਾਰਨ ਕਿਸੇ ਮੰਤਰ ਨਾਲ ਦੂਰ ਨਹੀਂ ਹੋ ਸਕਦਾ। ਬੀਮਾਰੀ ਦਾ ਉਪਚਾਰ ਹੀ ਕੀਤਾ ਜਾਂਦਾ ਹੈ। ਬਹੁਤ ਸਾਰੀਆਂ ਬੀਮਾਰੀਆਂ ਇਕ ਦਮ ਮਨੁੱਖ ਦੀ ਜਾਨ ਨਹੀਂ ਕੱਢ ਦੇਂਦੀਆਂ, ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਮੋਜੂਦ ਹਨ ਤੇ ਕੈਂਸਰ ਵੀ ਹੌਲੀ ਹੌਲੀ ਘਾਤਕ ਅਵਸਥਾ ਵਿੱਚ ਪਹੁੰਚਦਾ ਹੈ।