12.24.2016

ਸਿਧਾਂਤ ਰੂਪ ਵਿੱਚ ਨਾਮੁ

ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਸਿਧਾਂਤ ਦੀ ਗੱਲ ਸਾਰੀ ਗੁਰਬਾਣੀ ਵਿੱਚ ਕੀਤੀ ਗਈ ਹੈ ਉਹ ਨਾਮ ਦਾ ਸਿਧਾਂਤ। ਸਾਡੇ ਵਿਆਖਿਆਕਾਰ ਤੇ ਸਾਡੇ ਖੋਜਕਰਤਾ ਜਿਨ੍ਹਾਂ ਵਿੱਚ ਵੱਡਿਆਂ ਪੀ ਐਚ ਡੀਆਂ ਧਾਰਨੀ ਵੀ ਸ਼ਾਮਲ ਹਨ, ਨੇ ਨਾਮ ਸ਼ਬਦ ਨੂੰ ਵਾਹਿਗੁਰੂ ਜਾਂ ਪ੍ਰਭੂ ਦੇ ਨਾਂ ਤੱਕ ਸੀਮਤ ਕਰ ਦਿੱਤਾ ਹੈ। 

ਨਾਸਤਿਕ ਆਖਦੇ ਹਨ ਕਿ ਪ੍ਰਭੂ ਨਾਂ ਦੀ ਕੋਈ ਵਸਤੂ ਨਹੀਂ ਹੈ। ਵਿਗਿਆਨ ਦੇ ਯੁੱਗ ਵਿੱਚ ਇਹ ਗੱਲ ਬਿਲਕੁਲ ਹੀ ਬੇਤੁਕੀ ਜਾਪਦੀ ਹੈ। ਉਹਨਾਂ ਦਾ ਅਜਿਹਾ ਕਹਿਣਾ ਤੇ ਸੋਚਣਾ ਬਿਲਕੁਲ ਵਾਜਬ ਤੇ ਤਰਕਸੰਗਤ ਹੈ। ਇਸ ਦੇ ਦੋ ਪਹਿਲੂ ਹਨ। ਪਹਿਲਾ, ਵਿਗਿਆਨ ਦੇ ਇਸ ਵਿੱਚ ਕੋਈ ਕਸਰ ਨਹੀਂ ਛੱਡਿ, ਪੁਲਾੜ ਦਾ ਚੱਪਾ ਚੱਪਾ ਗਾਹ ਲਿਆ ਹੈ ਤੇ ਜਿਨ੍ਹਾਂ ਗੱਲਾਂ ਦਾ ਜ਼ਿਕਰ ਪੁਰਾਣੇ ਧਾਰਮਕ ਗ੍ਰੰਥਾਂ ਵਿੱਚ ਮਿਲਦਾ ਹੈ  ਉਹ ਅਸਲ ਹਕੀਕਤ ਵਿੱਚ ਲਾਪਤਾ ਹਨ ਤੇ ਹੁਣ ਤਾਂ ਇਹ ਮਹਿਜ਼ ਮਨੁੱਖੀ ਕਲਪਨਾ ਹੀ ਜਾਪਦੀਆਂ ਹਨ। ਦੂਹਾ ਜਿਸ ਤਰੀਕੇ ਨਾਲ ਧਾਰਮਕ ਸ਼ਰਧਾਵਾਨ ਲੋਕ ਗੁਰਬਾਣੀ ਨੂੰ ਪੇਸ਼ ਕਰਦੇ ਹਨ ਤੇ ਕਈ ਤਰ੍ਹਾਂ ਦੀ ਮਰਯਾਦਾ ਵਿੱਚ ਰੱਖ ਕੇ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਉਸ ਅਨੁਸਾਰ ਤਾਂ ਪ੍ਰਭੂ ਤੋਂ ਮੁਨਕਰ ਹੋਣਾ ਵੀ ਸਹੀ ਰਸਤਾ ਹੈ। ਇਹ ਸਾਰਾ ਪ੍ਰੰਪਚ ਕਿਵੇਂ ਵੀ ਗੁਰਬਾਣੀ ਵਿੱਚ ਮੋਜੂਦ ਦਲੀਲ ਦੀ ਕਸਵੱਟੀ ਉਪਰ ਪੂਰਾ ਨਹੀਂ ਉਤਰਦਾ।

ਜੇ ਅੱਜ ਬਾਬਾ ਨਾਨਕ ਜਾਂ ਭਗਤਾਂ ਚੋਂ ਕੋਈ ਸੰਤ ਗੁਰਬਾਣੀ ਨੂੰ ਇਸ ਰੂਪ ਵਿੱਚ ਵੇਖਦਾ ਤਾਂ ਉਹ ਵੀ ਮੁਨਕਰ ਹੋ ਜਾਂਦਾ। ਸਿੱਖਾਂ ਵਿੱਚ ਇਹ ਧਾਰਨਾ ਘਰ ਕਰ ਚੁੱਕੀ ਹੈ ਕਿ ਹਿੰਦੂ ਤੇ ਮਸੁਲਿਮ ਧਰਮ ਦਾ ਕਰਮ ਕਾਂਡ ਪਾਖੰਡ ਹੈ ਕਿਉਂ ਕਿ ਅਜਿਹਾ ਗੁਰਬਾਣੀ ਵਿੱਚ ਲਿਖਿਆ ਹੈ। ਪਰ ਉਹ ਇਹ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਕਿ ਜੋ ਕੁਝ ਉਹ ਖੁਦ ਕਰ ਰਹੇ ਹਨ ਉਹ ਵੀ ਉਸੇ ਕਿਸਮ ਦਾ ਪਾਖੰਡ ਹੈ ਜਿਸ ਦਾ ਵਿਰੋਧ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਕੀਤਾ ਹੈ। ਮੱਥੇ ਟੇਕਣਾ, ਨੱਕ ਰਗੜਨੇ, ਰੁਮਾਲੇ ਚਵ੍ਹਾਉਣੇ, ਪੀੜ੍ਹੇ ਸਜਾਉਣੇ ਅਰਦਾਸਾਂ ਕਰਨੀਆਂ, ਭੁੱਲਾਂ ਬਖਸ਼ਾਉਣੀਆਂ, ਚੜ੍ਹਾਵੇ, ਧੂਫਾਂ, ਸੁਗੰਧੀਆਂ, ਪਾਠ ਪੂਜਾ ਇਸ਼ਨਾਨ ਕਰਮ ਕਾਂਡ ਦਾ ਹਿੱਸਾ ਹੀ ਤਾਂ ਹਨ। ਇਸ ਤਰ੍ਹਾਂ ਕਰਨ ਨਾਲ ਨਾਮ ਦੇ ਸਿਧਾਂਤ ਨੂੰ ਕੀ ਫਰਕ ਪੈਣਾ। 

ਆਸਾ ਦੀ ਵਾਰ ਨੂੰ ਸਮਝਦਿਆ ਮੈਨੂੰ ਪਤਾ ਲੱਗਾ ਕਿ ਇਸ ਵਿੱਚ ਤਾਂ ਅਧਿਆਤਮਕਤਾ ਵਾਲੀ ਤਾਂ ਕੋਈ ਗੱਲ ਨਹੀਂ। ਪਹਿਲੇ ਸ਼ਲੋਕ ਤੋਂ ਸ਼ੁਰੂ ਕਰਕੇ ਆਖਰੀ ਪਉੜੀ ਤੱਕ ਕਰਤਾ ਦੇ ਸਿਧਾਂਤ ਨੂੰ ਖੌਲ੍ਹਿਆ ਹੈ ਤੇ ਸਿੱਧਾ ਜੀਵਨ ਜਾਚ ਨਾਲ ਜੋੜ ਕੇ ਸਮਝਾਇਆ ਹੈ। ਕਰਤਾ ਦਾ ਸਿਧਾਂਤ ਹੈ ਕਾਰਨ ਤੇ ਘਟਨਾ ਦਾ ਸਬੰਧ, ਮਸਲਨ cause and effect..... every effect has a cause. ਗੁਰਬਾਣੀ ਦੋ ਕਦਮ ਅੱਗੇ ਹੈ ਕਿ ਮਨੁੱਖ ਨੂੰ ਸਮਝਾਉਣ ਵਿੱਚ ਕਿ ਕੁਦਰਤ ਦਾ ਇਹ ਨਿਯਮ ਹੀ ਸਰਬ ਵਿਆਪਕ ਹੈ ਕਿ ਹਰ ਕਰਮ ਦਾ ਫਲ ਉਸ ਦੇ ਸਿੱਟੇ ਰੂਪ ਵਿੱਚ ਮਿਲਣਾ ਹੈ। ਕੀ ਇਹ ਗੱਲ ਵਿਗਿਆਨ ਨਹੀਂ ਆਖਦਾ? 

ਇਹੋ ਵਿਗਿਆਨਕ ਸਮਝ ਹੈ ਕਿ ਕੁਦਰਤ ਵਿੱਚ ਹਰ ਘਟਨਾ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਪਰ ਇੱਕ ਹੋਰ ਗੱਲ ਜਿਹੜੀ ਮੇਰੀ ਖੋਜ ਤੋਂ ਮੈਨੂੰ ਲੱਭੀ ਹੈ ਕਿ ਇਸ ਨੂੰ Universal law ਕਰਕੇ ਮੰਨਿਆ ਜਾਂਦਾ ਸੀ, ਈਸਾ ਤੋਂ 400 ਸਾਲ ਪਹਿਲਾਂ ਤੇ ਉਸ ਵੇਲੇ classical physics ਵਿੱਚ ਇਸ ਦਾ ਉਲੇਖ ਮਿਲਦਾ ਹੈ। ਹਿਪੋਕਰੇਟ, ਜਿਸ ਦੇ ਨਾਂ ਦੀ ਸਹੁੰ ਮੈਡੀਕਲ ਕਿੱਤੇ ਵਿੱਚ ਬਹੁਤ ਪ੍ਰਸਿਧ ਹੈ ਉਸ ਅਨੁਸਾਰ every natural event has a natural cause behind it. ਇਹੋ ਤਾਂ ਹੈ ਹੋਣੀ ਦਾ ਸਿਧਾਂਤ। ਗੁਰਬਾਣੀ ਵਿੱਚ ਵੀ ਇਸ ਦੇ ਹਵਾਲੇ ਮਿਲਦੇ ਹਨ। ਜੋ ਹੋਣਾ ਹੈ, ਉਸ ਦੀ ਕਾਹਦੀ ਚਿੰਤਾ.... ਭਾਵ ਜਿਸ ਦੇ ਪਿੱਛੇ ਕੁਦਰਤੀ ਕਾਰਨ ਮੋਜੂਦ ਹਨ ਉਸ ਨੇ ਤਾਂ ਵਾਪਰਨਾ ਹੀ ਹੈ। 

ਇਹੋ universal law ਹੀ ਉਹ ਨਾਮ ਹੈ ਜਿਸ ਨੂੰ ਚੇਤੇ ਵਿੱਚ ਰੱਖਣ ਦੀ ਤਾਕੀਦ ਕੀਤੀ ਗਈ ਹੈ, ਗੁਰਬਾਣੀ ਵਿੱਚ, ਸਿਮਰਨਾ ਦਾ ਭਾਵ ਰਟਣਾ ਨਹੀਂ ਸਗੋ ਚੇਤੇ ਰੱਖਣਾ ਹੈ, ਧਿਆਉਣਾ ਦਾ ਮਤਲਬ ਹੈ ਧਿਆਨ ਵਿੱਚ ਰੱਖਣਾ ਆਪਣੇ ਹਰ ਫੈਸਲੇ ਵਿੱਚ ਇਸ ਨੂੰ ਸ਼ਾਮਲ ਕਰਨਾ ਕਿ ਜੋ ਫੈਸਲਾ ਕਰ ਰਿਹਾ ਹਾਂ ਕੀ ਇਸ ਦਾ ਫਲ ਭਗਤਣ ਲਈ ਮੈਂ ਤਿਆਰ ਹਾਂ ਜਾਂ ਨਹੀਂ। ਇਹ ਨਿਯਮ ਅਟੱਲ ਹੈ, ਕਾਲ ਸਮੇਂ ਤੋਂ ਪਰੇ ਹੈ। ਪੂਰੇ ਬ੍ਰਹਿਮੰਡ ਵਿੱਚ ਸਰਬ ਵਿਆਪਕ ਹੈ। ਵਿਗਿਆਨਕ ਹੈ। ਮੈਡੀਕਲ ਸਾਇਸ ਵੀ ਇਸੇ ਉਪਰ ਅਧਾਰਤ ਹੈ। ਮੈਡੀਕਲ ਲੈਬ ਦਾ ਸਾਰਾ ਕੰਮ ਇਸ ਉਪਰ ਅਧਾਰਤ ਹੈ। ਇਹੋ ਜ਼ਿੰਦਗੀ ਦਾ ਨਿਯਮ ਹੈ। 

ਜਨਮ ਤੇ ਮਰਨ ਵੀ ਇਸੇ ਦੇ ਅਧੀਨ ਹਨ। ਕੀ ਤੁਸੀਂ ਇਸ ਵਿੱਚ ਕਿਸੇ ਚਮਤਕਾਰ ਦੀ ਗੁੰਜਾਇਸ਼ ਦੇਖਦੇ ਹੋ? ਕੀ ਤੁਹਾਡੀ ਕੋਈ ਪਾਠ ਪੂਜਾ ਇਸ ਨੂੰ ਬਦਲ ਸਕਦੀ ਹੈ? ਹਾਂ ਪਾਪ ਹੈ ਜੇ ਕੋਈ ਇਸ ਨਿਯਮ ਨਾਲ ਛੇੜ ਛਾੜ ਕਰੇ। ਪੁੰਨ ਹੈ ਜੇ ਇਸ ਨੂੰ ਵਰਤਣ ਦੇਵੇ। ਇਹੋ ਨਿਯਮ ਹੀ ਕੁਦਰਤ ਦੇ ਨਿਆਂ ਦਾ ਅਧਾਰ ਹੈ। ਇਹੋ ਨਿਯਮ ਹੀ survival of the fittest ਦਾ ਅਧਾਰ ਹੈ। ਮੈਨੂੰ ਉਹ ਸਰੋਤ ਮਿਲ ਗਏ ਹਨ ਜਿਨ੍ਹਾਂ ਵਿੱਚ ਇਸ ਨਿਯਮ ਦਾ ਉਲੇਖ ਮੋਜੂਦ ਹੈ। ਜਿਸ ਨੂੰ ਇਸ ਦੀ ਸਮਝ ਆ ਗਈ ਉਹ ਗਿਆਨੀ, ਦੂਜਾ ਅਗਿਆਨੀ। 

ਜੇ ਤੁਸੀਂ ਆਪਣੀ ਜੀਵਨ ਜਾਚ ਵਿੱਚ ਇਸ ਯੂਨੀਵਰਸਲ ਨਿਯਮ ਦੀ ਅਣਦੇਖੀ ਕਰਦੇ ਹੋ ਤੇ ਬਿਨਾਂ ਇਸ ਨਿਯਮ ਦੀ ਪਰਵਾਹ ਕੀਤਿਆਂ ਆਪਣੇ ਫੈਸਲੇ ਕਰਦੇ ਹੋ ਤਾਂ ਤੁਹਾਡੇ ਬਿਮਾਰ ਪੇਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਬਿਨਾਂ ਸੋਚਿਆ ਜੇ ਗਲਤ ਕਿਸਮ ਦਾ ਭੋਜਨ ਕੀਤਾ ਜਾਵੇ ਤਾਂ ਪੇਟ ਤਾਂ ਖਰਾਬ ਹੋਵੇਗਾ ਵੀ ਸਗੋਂ ਹੋਰ ਵੀ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋਣਗੇ। ਮੈਨੂੰ ਕੀ ਫਰਕ ਪੈਣਾ ਹੈ ਸੋਚ ਕੇ ਕੀਤਾ ਗਿਆ ਹਰ ਕੰਮ ਮਹਿੰਗਾ ਪੈ ਸਕਦਾ ਹੈ। ਇਹ ਸਿਧਾਂਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਪੂਰੀ ਤਰ੍ਹਾਂ ਕਾਰਗਰ ਹੈ। ਸ਼ਾਇਦ ਇਸੇ ਲਈ ਪੁਰਾਤਨ ਸਮਿਆਂ ਵਿੱਚ ਇਸ ਨਿਯਮ ਨੂੰ ਰੱਬ ਦਾ ਨਾਂ ਦਿੱਤਾ ਗਿਆ ਤਾਂ ਸੂਝਵਾਨ ਤੇ ਸਿਆਣੇ ਲੋਕ ਇਸ ਨਿਯਮ ਦੀ ਅਣਦੇਖੀ ਨਾ ਕਰਨ।

ਕਵੀਆਂ ਨੇ ਇਸ ਸਿਧਾਂਤ ਨੂੰ ਸੰਪੂਰਨ ਸ਼੍ਰਿਸ਼ਟੀ ਵਿੱਚ ਮੋਜੂਦ ਕਿਸੇ ਵਿਅਕਤੀ ਨਾਲ ਤੁਲਨਾ ਦਿਤਾ, ਤਾਂ ਇਸ ਦਾ ਮਾਨਵੀਕਰਨ ਹੋ ਗਿਆ। 

ਸਰਬ ਰੋਗ ਕਾ ਅਉਖਦੁ ਨਾਮ

ਇਸ ਇਕ ਤੁਕ ਦੇ ਆਸਰੇ ਇਹ ਲੋਕ ਆਪਣੀ ਦੁਕਾਨਦਾਰੀ ਚਮਕਾਈ ਫਿਰਦੇ ਹਨ।
ਜਰਾ ਇਸ ਤੁਕ ਦੇ ਅਰਥ ਵੀ ਕਰ ਦੇਈਏ, ਸੂਝਵਾਨ ਪਾਠਕਾਂ ਦੀ ਜਾਣਕਾਰੀ ਵਾਸਤੇ। ਤਾਂ ਜੋ ਕੋਈ ਭਰਮ ਭੁਲੇਖਾ ਨਾ ਰਹਿ ਜਾਵੇ।
ਨਾਮ ਸ਼ਬਦ ਦਾ ਅਰਥ ਨਾ ਤਾਂ ਵਾਹਿਗੁਰੂ ਹੈ ਤੇ ਨਾ ਹੀ ਕੁਝ ਹੋਰ। ਵਿਗਿਆਨ ਦੇ ਵਿਦਿਆਰਥੀ ਹੋ ਤਾਂ ਜਾਣਦੇ ਹੋਵੋਗੇ ਕਿ ਜਿਸ ਧਰਤੀ ਉਪਰ ਅਸੀਂ ਰਹਿੰਦੇ ਹਾਂ ਇਹ ਸਮੁੱਚੇ ਬ੍ਰਹਿਮੰਡ ਦਾ ਇੱਕ ਹਿੱਸਾ ਹੈ। ਇਹ ਵਿਸ਼ਾਲ ਬ੍ਰਹਿਮੰਡ ਕੁਦਰਤ ਦੇ ਕੁਝ ਨਿਯਮਾਂ ਉਪਰ ਟਿਕਿਆ ਹੋਇਆ ਗਤੀ ਸ਼ੀਲ ਹੈ। ਵਿਗਿਆਨੀਆਂ ਇਹ ਨਿਯਮ ਲੱਭੇ ਹਨ। ਇਨ੍ਹਾਂ ਨੂੰ ਉਨ੍ਹਾਂ ਨੇ ਸੁਵਿਧਾ ਲਈ ਖਗੋਲ, ਭੁਗੋਲ, ਪੁਲਾੜ, ਭੌਤਿਕ, ਰਸਾਇਣ, ਜੈਵਿਕ, ਆਦਿ ਭਾਗਾਂ ਵਿੱਚ ਵੰਡ ਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਇਹ ਨਿਯਮ ਸਮੁੱਚੇ ਬ੍ਰਹਿਮੰਡ ਵਿੱਚ ਵਰਤਦੇ ਹਨ। ਇਹੋ ਨਿਯਮ ਹੀ ਸਾਨੂੰ ਜ਼ਿੰਦਾ ਰੱਖਦੇ ਹਨ ਤੇ ਮਰਨ ਤੱਕ ਤੇ ਮੌਤ ਤੋਂ ਬਾਦ ਵੀ ਸਾਡੇ ਨਾਲ ਚੱਲਦੇ ਹਨ। ਮਰਨਾ ਇੱਕ ਨਿਯਮ ਤੋਂ ਦੂਜੇ ਨਿਯਮਾਂ ਵਿੱਚ ਦਾਖਲ ਹੋਣ ਦਾ ਨਾਂ ਹੈ। ਇਨ੍ਹਾਂ ਨਿਯਮਾਂ ਨੂੰ ਹੀ ਅਸੀਂ ਕੁਦਰਤ ਦੇ ਨਿਯਮ ਵੀ ਆਖਦੇ ਹਾਂ। ਇਨ੍ਹਾਂ ਵਿੱਚ ਹੀ ਇੱਕ ਹੋਰ ਨਿਯਮ ਹੈ ਜਿਸ ਨੂੰ ਵਿਗਿਆਨ cause and effect ਦਾ ਸਬੰਧ ਦੱਸਦਾ ਹੈ। ਇਹ ਕਰਤਾ ਦਾ ਨਿਯਮ ਹੈ। ਭਾਵ ਕੁਦਰਤ ਵਿੱਚ ਜੋ ਕੁਝ ਵਰਤਦਾ ਹੈ ਉਸ ਦਾ ਕੋਈ ਕਾਰਨ ਹੁੰਦਾ ਹੈ। ਕਾਰਨ ਨੂੰ ਜਾਣ ਲੈਣਾ ਉਸ ਦੇ ਪ੍ਰਭਾਵ ਨੂੰ ਸਮਝਣ ਲਈ ਜਰੂਰੀ ਹੈ।
ਧਰਮ ਸ਼ਾਸ਼ਤਰ ਵਿੱਚ ਇਹ ਕੁਦਰਤ ਦਾ ਧਰਮ ਹੈ। ਮਤਲਬ ਇਕ ਅਜਿਹੀ ਵਿਵਸਥਾ ਜਿਸ ਵਿੱਚ ਤੁਹਾਨੂੰ ਤੁਹਾਡੇ ਕਰਮਾਂ ਦਾ ਫਲ ਮਿਲਦਾ ਹੈ। ਬੀਜੇ ਨੂੰ ਫਲ ਲਗਦਾ ਹੈ। ਇਸ ਵਿਵਸਥਾ ਨੂੰ ਵਰਤਣ ਦੇਣਾ ਪੁੰਨ ਹੈ ਤੇ ਇਸ ਵਿੱਚ ਦਖਲ ਦੇ ਕੇ ਇਸ ਨੂੰ ਵਰਤਣ ਤੋਂ ਰੋਕ ਦੇਣਾ ਪਾਪ ਹੈ। ਇਹ ਧਰਮ ਦਾ ਨਿਯਮ ਹੈ ਤੇ ਇਸੇ ਨੂੰ ਹੀ ਧਰਮ ਰਾਜ ਕਿਹਾ ਗਿਆ ਹੈ। "ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।" ਮਨੁੱਖ ਦੀ ਹੋਣੀ ਵੀ ਇਸੇ ਧਰਮ ਦੇ ਨਿਯਮ ਉਪਰ ਨਿਰਧਾਰਤ ਹੁੰਦੀ ਹੈ। ਆਪਣੀ ਹੋਣੀ ਤੋਂ ਬਚਣ ਦਾ ਨਾ ਕੋਈ ਸਾਧਨ ਹੈ ਨਾ ਤਰੀਕਾ। ਆਸਾ ਕੀ ਵਾਰ ਵਿੱਚ ਇਸ ਨੂੰ ਖੋਲ੍ਹਿਆ ਗਿਆ ਹੈ।
ਇਹ ਵਿਵਸਥਾ ਹੀ ਨਾਮੁ ਹੈ। ਇਸੇ ਵਿਵਸਥਾ ਨੂੰ ਜਦੋਂ ਮਾਨਵੀਕਰਨ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ ਤਾਂ ਇਹ ਪ੍ਰਮਾਤਮਾ, ਅਕਾਲ ਪੁਰਖ, ਪ੍ਰਭ ਬਣ ਜਾਂਦੀ ਹੈ। (ਇਹ ਮੁਹਾਵਰਾ ਹੈ ਜੋ ਗੁਰਬਾਣੀ ਵਿੱਚ ਹਰ ਥਾਂ ਮੋਜੂਦ ਹੈ। ਇਸ ਵਿਵਸਥਾ ਦਾ ਕਿਸੇ ਨਾਲ ਕੋਈ ਵੇਰ ਵਿਰੋਧ ਨਹੀਂ ਤੇ ਇਹ ਸਮੇਂ ਤੋਂ ਰਹਿਤ ਹੈ ਤੇ ਇਹ ਵਿਵਸਥਾ ਪੂਰੇ ਬ੍ਰਹਿਮੰਡ ਵਿੱਚ ਹਰ ਥਾਂ ਮੋਜੂਦ ਹੈ। ਜਦੋਂ ਅਸੀਂ ਇਸ ਵਿਵਸਥਾ ਨੂੰ ਭੁਲਾ ਦਿੰਦੇ ਹਾਂ ਤੇ ਕੁਝ ਅਜਿਹੇ ਫੈਸਲੇ ਕਰਦੇ ਹਾਂ ਜਿਸ ਨਾਲ ਅੱਗੇ ਜਾ ਕੇ ਦੁਖ ਜਾਂ ਤਕਲੀਫ ਜਾਂ ਰੋਗ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਾਰੇ ਰੋਗਾਂ ਦੀ ਦਵਾਈ ਇਹ ਸਮਝ ਹੈ ਕਿ ਜੋ ਕੁਝ ਵਾਪਰ ਰਿਹਾ ਹੈ ਇਹ ਸਾਡੇ ਆਪਣੇ ਫੈਸਲਿਆਂ ਦਾ ਨਤੀਜਾ ਹੈ, ਇਸ ਲਈ ਇਸ ਵਿਵਸਥਾ, ਭਾਵ ਕੁਦਰਤ ਦੇ ਪਹਿਲੇ ਨਿਯਮ ਨੂੰ ਸਦਾ ਚੇਤੇ ਰੱਖੋ ਕਿ ਮੈਂ ਜੋ ਕੁਝ ਕਰਨ ਜਾ ਰਿਹਾ ਹਾਂ ਇਸ ਦਾ ਫਲ ਭੁਗਤਣ ਜਾਂ ਭੋਗਣ ਲਈ ਤਿਆਰ ਹਾਂ। ਜੇ ਫਲ ਤੋਂ ਬਚਣਾ ਹੈ ਤਾਂ ਆਪਣੇ ਫੈਸਲੇ ਹਰ ਤਰ੍ਹਾਂ ਨਾਲ (ਖਾਣ, ਪੀਣ, ਸਮਾਜਕ ਆਰਥਕ, ਆਦਿ) ਕਰਨ ਤੋਂ ਪਹਿਲਾਂ ਸੋਚੋ।
ਘਟਨਾ ਤੇ ਕਾਰਨ ਦੇ ਇਸ ਨਿਯਮ ਨੂੰ ਸਦਾ ਦਿਮਾਗ਼ ਵਿੱਚ ਰੱਖਣਾ ਹੀ ਨਾਮ ਸਿਮਰਨਾ ਹੈ, ਭਾਵ ਚੇਤੇ ਰੱਖਣਾ ਹੈ। ਆਪਣੀ ਜ਼ਿੰਦਗੀ ਨੂੰ ਸੌਖਿਆਂ ਜੀਉਣ ਲਈ ਆਪਣੇ ਫੈਸਲਿਆਂ, ਕੰਮਾਂ ਲਈ ਆਪ ਜਿੰਮੇਵਾਰ ਹੋਣਾ ਹੀ ਗੁਰਮੁਖ ਹੋਣਾ ਹੈ। ਗੁਰਬਾਣੀ ਦਾ ਨਿਆਂ ਸ਼ਾਸ਼ਤਰ ਵੀ ਇਸੇ ਨਿਯਮ ਦੇ ਹਵਾਲੇ ਵਿੱਚ ਹੈ। ਕੁਦਰਤ ਦਾ ਨਿਆਂ, ਕਰਮਾਂ ਦਾ ਫਲ ਮਿਲਣ ਵਿੱਚ ਹੈ। ਜਿਹੜੀ ਸਮਾਜਕ ਜਾਂ ਰਾਜਨੀਤਕ ਅਵਸਥਾ ਤੇ ਵਿਵਸਥਾ ਇਸ ਨੂੰ ਰੋਕਦੀ ਹੋਵੇ, ਸਿੱਖ ਉਸ ਤੋਂ ਬਾਗ਼ੀ ਹੈ ਤੇ ਕੁਦਰਤ ਦੀ ਨਿਆਂ ਪ੍ਰਣਾਲੀ ਨਾਲ ਖੜ੍ਹੇ ਹੋਣਾ ਹੀ ਸਿੱਖੀ ਸੂਰਮਾਤਾਈ ਹੈ। ਸੋ ਸਾਰੇ ਰੋਗ ਇਸ ਨਿਯਮ ਨੂੰ ਵਿਚਾਰ ਦੇਣ ਨਾਲ ਪੈਦਾ ਹੁੰਦੇ ਹਨ ਪਰ ਇਸ ਨਿਯਮ ਨੂੰ ਚੇਤੇ ਵਿੱਚ ਵਸਾ ਲੈਣ ਨਾਲ ਰੋਗ ਦੂਰ ਹੋ ਜਾਂਦੇ ਹਨ।
ਜਿਸ ਨੇ ਕੁਦਰਤ ਦੀ ਇਸ ਵਿਵਸਥਾ ਨੂੰ ਸਮਝ ਲਿਆ ਉਹ ਆਪਣੇ ਆਪ ਸਹਿਜ ਹੋ ਜਾਵੇਗਾ। ਇਹੋ ਸੱਚ ਹੈ ਜੋ ਆਦਿ ਜੁਗਾਦਿ ਤੋਂ ਹੈ। ਇਹੋ ਅਕਾਲ ਹੈ ਭਾਵ ਕਾਲ ਤੋਂ ਪਰੇ ਹੈ। ਇਹ ਵਿਵਸਥਾ ਹੀ ਸਰਬ ਵਿਆਪਕ ਹੈ। ਇਹ ਵਿਵਸਥਾ ਜਾਣੀ ਜਾਣ ਹੇ, ਭਾਵ ਇਸ ਨੂੰ ਵਰਤਣ ਦੀ ਜਾਚ ਹੈ। ਇਹੋ ਵਿਵਸਥਾ ਭਗਵਾਨ ਕ੍ਰਿਸ਼ਨ ਦੇ ਅਰਜਨ ਸੰਦੇਸ਼, ਗੀਤਾ ਵਿੱਚ ਹੈ। ਇਸ ਨੂੰ ਮੰਨ ਲੈਣਾ ਹੀ ਗੁਰਬਾਣੀ ਨਾਲ ਜੁੜਨਾ ਹੈ। ਕੋਈ ਪਾਖੰਡ, ਕੋਈ ਪਾਠ, ਕੋਈ ਸਿਮਰਨ ਕੁਦਰਤ ਦੀ ਇਸ ਵਿਵਸਥਾ ਨੂੰ ਬਦਲ ਨਹੀਂ ਸਕਦਾ। ਤੁਸੀਂ ਇਸ ਤੋਂ ਪਰੇ ਨਹੀਂ ਹੋ ਸਕਦੇ। ਜਿਸ ਸਕੇਲ ਉਪਰ ਇਹ ਵਿਵਸਥਾ ਵਾਪਰਦੀ ਹੈ ਉਹ ਹੈਰਾਨ ਕਰਨ ਵਾਲੀ ਹੈ। ਵਿਗਿਆਨ ਤੋਂ ਸਮਝੋ ਤੇ ਜਾਣੋ ਕਿ ਧਰਤੀ 390 ਕਿਲੋਮੀਟਰ ਪ੍ਰਤੀ ਸਕਿੰਟ ਦੀ ਗਤੀ ਉਪਰ ਚੱਲ ਰਹੀ ਹੈ। ਕੋਈ ਧਾਰਮਕ ਪਾਠ ਪੂਜਾ ਇਸ ਨੂੰ ਨਾ ਘਟਾ ਸਕਦੀ ਹੈ ਨਾ ਵਧਾ ਸਕਦੀ ਹੈ।
ਇਹੋ ਵਿਗਿਆਨ ਦਾ ਸੱਚ ਹੈ। ਵਿਗਿਆਨੀ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਇਸ ਦੇ ਭੇਦ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਮੈਂ ਗੁਰਬਾਣੀ ਨੂੰ ਇਸ ਤਰ੍ਹਾਂ ਸਮਝਿਆ ਹੈ ਤਾਂ ਮੈਨੂੰ ਲੱਗਿਆ ਕਿ ਗੁਰੂ ਸਾਹਿਬਾਨ ਤਾਂ ਸਿੱਖ ਨੂੰ ਵਿਗਿਆਨੀਆਂ ਦੀ ਮੂਹਰਲੀ ਕਤਾਰ ਵਿੱਚ ਖੜ੍ਹੇ ਹੋਣ ਲਈ ਆਖਦੇ ਹਨ ਕਿ ਕੁਦਰਤ ਦੀ ਇਸ ਨਿਯਮ-ਵਿਵਸਥਾ ਨੂੰ ਖੋਲ੍ਹਿਆ ਤੇ ਸਮਝਿਆ ਜਾ ਸਕੇ।
ਹੁਣ ਫੈਸਲਾ ਕਰ ਲਵੋ ਕਿ ਤੁਸੀਂ ਬਾਬੇ ਨਾਨਕ ਦੇ ਕਿੰਨਾ ਕੁ ਨੇੜੇ ਪਹੁੰਚ ਸਕੇ ਹੋ।
ਪ.ਸ.
ਅਮੀਰੀ ਤੇ ਗਰੀਬੀ ਵਿੱਚ ਪਛਾਣ ਕਾਰਦਿਆਂ, ਗੁਰਬਾਣੀ ਦਾ ਸਿਧਾਂਤ ਹੱਥੀ ਮਿਹਨਤ ਕਰਨ ਵਿੱਚ ਯਕੀਨ ਕਰਦਾ ਹੈ ਤੇ ਮਿਹਨਤ ਕਰਨ ਵਾਲਿਆਂ ਨਾਲ ਹੀ ਖੜ੍ਹਦਾ ਹੈ। ਲੁੱਟ ਖਸੁੱਟ ਕਰਕੇ ਧਨ ਇਕਠਾ ਕਰਨ ਵਿੱਚ ਗੁਰਬਾਣੀ ਦਾ ਯਕੀਨ ਨਹੀਂ। ਜਿਹਾ ਕਰੋਗੇ ਤੇਹਾ ਭਰੋਗੇ, ਇਸ ਨੂੰ ਇਸ ਤਰਹਾਂ ਸਮਝ ਲਵੋ, ਕੁਝ ਫੈਸਲਿਆਂ ਤੇ ਕੰਮਾਂ ਦਾ ਨਿਰਣਾ ਛੋਟੇ ਦਾਇਰਿਆਂ ਵਿੱਚ ਹੁੰਦਾ ਹੈ, ਮਤਲਬ ਅੱਜ ਬੀਜਿਆ ਕਲ੍ਹ ਵੱਢ ਲਿਆ, ਅੱਜ ਕੀਤਾ ਤੇ ਦੋ ਦਿਨ ਬਾਦ ਪਤਾ ਲੱਗ ਜਾਂਦਾ ਹੈ ਕਿ ਗ਼ਲਤ ਹੋ ਗਿਆ, ਕੁਝ ਦਾ ਸਿੱਟਾ ਦੇਰ ਨਾਲ ਮਿਲਦਾ ਹੈ, (ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਿ। ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ) ਪਰਤੁੰ cause and effect ਦਾ ਸਬੰਧ ਤੋੜਿਆ ਵੀ ਨਹੀਂ ਟੁਟਦਾ। 

ਬਾਬਰਵਾਣੀ ਪੜ੍ਹੋ। ਜਮੁ ਕਰ ਮੁਗਲਿ ਚੜ੍ਹਾਇਆ। ਪ੍ਰਤਖ ਹੈ ਬਾਬਰ ਬਾਬੇ ਨਾਨਕ ਨੂੰ ਭਾਰਤੀ ਰਾਜਿਆਂ ਦੀ ਹੋਣੀ ਵੱਜੋਂ ਹੀ ਜਾਪਦਾ ਹੈ। ਜੋ ਕੁਦਰਤ ਦੇ ਉਸ ਨਿਆਂ ਦੇ ਵਰਤਾਰੇ ਦਾ ਹਿੱਸਾ ਹੈ। ਪਰ ਉਹੀ ਮੁਗ਼ਲ ਸਾਮਰਾਜ ਜਦੋਂ ਆਪਣੇ ਮੰਦੇ ਕੰਮਾਂ ਕਾਰਨ ਇੰਤਹਾ ਨੂੰ ਪਹੁੰਚਦਾ ਹੈ ਤਾਂ ਕੁਦਰਤ ਦੇ ਨਿਆਂ ਦੇ ਹੱਕ ਵਿੱਚ ਦਸਵੇਂ ਗੁਰੂ ਦੀ ਵੰਗਾਰ ਤੇ ਫਿਰ ਬੰਦਾ ਬਹਾਦਰ ਉਸੇ ਨਿਆਂ ਦੀ ਬਹਾਲੀ ਦਾ ਏਜੰਟ ਵੱਜੋਂ ਪ੍ਰਗਟ ਹੁੰਦਾ ਹੈ। ਉਹ ਪਾਪੀਆਂ ਨੂੰ ਉਨ੍ਹਾਂ ਦੇ ਅਂਜਾਮ ਤੱਕ ਪੁਚਾਉਂਦਾ ਹੈ। ਸੋ ਕੁਦਰਤ ਦੀ ਇਹ ਨਿਆਂ ਪ੍ਰਣਾਲੀ ਅਡਿੱਗ ਹੈ। ਇਸ ਨੂੰ ਕਿਵੇਂ ਰੋਕਿਆ ਬਦਲਿਆ ਨਹੀਂ ਜਾ ਸਕਦਾ। ਇਤਿਹਾਸ ਵਿੱਚ ਜਿਸ ਜਿਸ ਨੇ ਇਸ ਨੂੰ ਆਪਣਾ ਗੇੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਸੇ ਦਾ ਹਸ਼ਰ ਚੰਗਾ ਨਹੀਂ ਹੋਇਆ। 

ਸਮਾਇਅਦਾਰੀ ਲੁੱਟ ਖਸੁੱਟ ਉਪਰ ਆਪਣਾ ਮਹਿਲ ਚਿਣਦੀ ਹੈ ਤਾਂ ਨਿਸ਼ਚੇ ਹੀ ਇਸ ਚੋਂ ਪੈਦਾ ਹੋਣ ਵਾਲੇ ਸੰਕਟ ਇਸ ਨੂੰ ਰਤੇ ਦੀ ਕੰਧ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਜਿੰਨੀ ਤੇਜ਼ੀ ਨਾਲ ਇਸ ਦਾ ਵਿਕਾਸ ਹੋਵੇਗਾ ਉਨੀ ਤੇਜ਼ੀ ਨਾਲ ਇਸ ਨੇ ਢਹਿ ਢੇਰੀ ਹੋ ਜਾਣਾ ਹੈ। ਕੁਦਰਤ ਦੇ ਨੇਮ ਸਾਡੇ ਹਰ ਹੋਣੀ ਦਾ ਹਿਸਾਬ ਕਿਤਾਬ ਰੱਖਦੇ ਹਨ। ਇਸ ਵਿਵਸਥਾ ਨੂੰ ਬਾਬਿਆਂ ਨੇ ਸਮਝਿਆ ਤੇ ਸਮਝਾਇਆ ਹੈ। ਏਦੂੰ ਅੱਗੇ ਕੁਝ ਨਹੀਂ ਹੈ। ਇੱਕ ਮੁਹਾਵਰਾ ਹੈ ਤੇ ਇਸੇ ਨੂੰ ਹੀ ਪ੍ਰਮਾਤਾਮਾ ਕਹਿ ਕੇ ਇਸ ਦਾ ਵਿਵਸਥਾ ਦਾ ਮਾਨਵੀਕਰਨ ਕਰ ਦਿੱਤਾ। ਠੀਕ ਉਸ ਕਵੀ ਵਾਂਗ ਜਿਸ ਦੀ ਕਵਿਤਾ ਵਿੱਚ ਸੂਰਜ ਦੀ ਧੁੱਪ ਗੱਲਾਂ ਕਰਦੀ ਹੈ ਛਾਂ ਰੋਂਦੀ ਹੈ, ਦਰਖਤ ਹਉਕੇ ਭਰਦਾ ਹੈ। ਇਹ ਕਵੀ ਮਨ ਦੀ ਸੋਚ ਉਡਾਰੀ ਹੈ।

ਬਾਕੀ ਸੱਭ ਕੁਝ ਧਾਰਮਕ ਆਡੰਬਰ ਤੇ ਪਾਖੰਡ ਹੈ, ਆਸਤਿਕਤਾ ਵੀ ਤੇ ਨਾਸਤਿਕਤਾ ਵੀ। ਪਾਠ ਪੂਜਾ ਤੇ ਇਸ ਦੇ ਨਾਂ ਉਪਰ ਮਨੁੱਖ ਦੀ ਸੋਚ ਤੇ ਵਸੀਲਿਆਂ ਦੀ ਕਾਣੀ ਵੰਡ, ਵਿਵਸਥਾ ਆਦਿ ਢੋਂਗ ਹੈ। ਜਿਹੜਾ ਵਿਅਕਤੀ ਇਸ ਨਾਲ ਜੁੜਿਆ ਹੋਇਆ ਹੈ ਉਹ ਮਾਨਸਕ ਗੁਲਾਮੀ ਦਾ ਸ਼ਿਕਾਰ ਹੈ। ਨਹੀਂ ਤਾਂ ਗੁਰੂ ਸਾਹਿਬਾਨ ਨੇ ਮਨ ਦੀਆਂ ਅੱਖਾਂ ਖੋਲ੍ਹ ਕੇ ਸੁਚੇਤ ਤੇ ਸਚੇਤ ਜੀਵਨ ਜਾਚ ਦਾ ਰਾਹ ਦਿਖਾਇਆ ਹੈ। ਇਹ ਪੂਰੀ ਤਰ੍ਹਾਂ ਬੌਧਿਕ ਵਰਤਾਰਾ ਹੈ।

ਬਾਬਰਵਾਣੀ ਪੜ੍ਹੋ। ਜਮੁ ਕਰ ਮੁਗਲਿ ਚੜ੍ਹਾਇਆ। ਪ੍ਰਤਖ ਹੈ ਬਾਬਰ ਬਾਬੇ ਨਾਨਕ ਨੂੰ ਭਾਰਤੀ ਰਾਜਿਆਂ ਦੀ ਹੋਣੀ ਵੱਜੋਂ ਹੀ ਜਾਪਦਾ ਹੈ। ਜੋ ਕੁਦਰਤ ਦੇ ਉਸ ਨਿਆਂ ਦੇ ਵਰਤਾਰੇ ਦਾ ਹਿੱਸਾ ਹੈ। ਪਰ ਉਹੀ ਮੁਗ਼ਲ ਸਾਮਰਾਜ ਜਦੋਂ ਆਪਣੇ ਮੰਦੇ ਕੰਮਾਂ ਕਾਰਨ ਇੰਤਹਾ ਨੂੰ ਪਹੁੰਚਦਾ ਹੈ ਤਾਂ ਕੁਦਰਤ ਦੇ ਨਿਆਂ ਦੇ ਹੱਕ ਵਿੱਚ ਦਸਵੇਂ ਗੁਰੂ ਦੀ ਵੰਗਾਰ ਤੇ ਫਿਰ ਬੰਦਾ ਬਹਾਦਰ ਉਸੇ ਨਿਆਂ ਦੀ ਬਹਾਲੀ ਦਾ ਏਜੰਟ ਵੱਜੋਂ ਪ੍ਰਗਟ ਹੁੰਦਾ ਹੈ। ਉਹ ਪਾਪੀਆਂ ਨੂੰ ਉਨ੍ਹਾਂ ਦੇ ਅਂਜਾਮ ਤੱਕ ਪੁਚਾਉਂਦਾ ਹੈ। ਸੋ ਕੁਦਰਤ ਦੀ ਇਹ ਨਿਆਂ ਪ੍ਰਣਾਲੀ ਅਡਿੱਗ ਹੈ। ਇਸ ਨੂੰ ਕਿਵੇਂ ਰੋਕਿਆ ਬਦਲਿਆ ਨਹੀਂ ਜਾ ਸਕਦਾ। ਇਤਿਹਾਸ ਵਿੱਚ ਜਿਸ ਜਿਸ ਨੇ ਇਸ ਨੂੰ ਆਪਣਾ ਗੇੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਸੇ ਦਾ ਹਸ਼ਰ ਚੰਗਾ ਨਹੀਂ ਹੋਇਆ। 
ਸਮਾਇਅਦਾਰੀ ਲੁੱਟ ਖਸੁੱਟ ਉਪਰ ਆਪਣਾ ਮਹਿਲ ਚਿਣਦੀ ਹੈ ਤਾਂ ਨਿਸ਼ਚੇ ਹੀ ਇਸ ਚੋਂ ਪੈਦਾ ਹੋਣ ਵਾਲੇ ਸੰਕਟ ਇਸ ਨੂੰ ਰਤੇ ਦੀ ਕੰਧ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਜਿੰਨੀ ਤੇਜ਼ੀ ਨਾਲ ਇਸ ਦਾ ਵਿਕਾਸ ਹੋਵੇਗਾ ਉਨੀ ਤੇਜ਼ੀ ਨਾਲ ਇਸ ਨੇ ਢਹਿ ਢੇਰੀ ਹੋ ਜਾਣਾ ਹੈ। ਕੁਦਰਤ ਦੇ ਨੇਮ ਸਾਡੇ ਹਰ ਹੋਣੀ ਦਾ ਹਿਸਾਬ ਕਿਤਾਬ ਰੱਖਦੇ ਹਨ। ਇਸ ਵਿਵਸਥਾ ਨੂੰ ਬਾਬਿਆਂ ਨੇ ਸਮਝਿਆ ਤੇ ਸਮਝਾਇਆ ਹੈ। ਏਦੂੰ ਅੱਗੇ ਕੁਝ ਨਹੀਂ ਹੈ। ਇੱਕ ਮੁਹਾਵਰਾ ਹੈ ਤੇ ਇਸੇ ਨੂੰ ਹੀ ਪ੍ਰਮਾਤਾਮਾ ਕਹਿ ਕੇ ਇਸ ਦਾ ਵਿਵਸਥਾ ਦਾ ਮਾਨਵੀਕਰਨ ਕਰ ਦਿੱਤਾ। ਠੀਕ ਉਸ ਕਵੀ ਵਾਂਗ ਜਿਸ ਦੀ ਕਵਿਤਾ ਵਿੱਚ ਸੂਰਜ ਦੀ ਧੁੱਪ ਗੱਲਾਂ ਕਰਦੀ ਹੈ ਛਾਂ ਰੋਂਦੀ ਹੈ, ਦਰਖਤ ਹਉਕੇ ਭਰਦਾ ਹੈ। ਇਹ ਕਵੀ ਮਨ ਦੀ ਸੋਚ ਉਡਾਰੀ ਹੈ।
ਬਾਕੀ ਸੱਭ ਕੁਝ ਧਾਰਮਕ ਆਡੰਬਰ ਤੇ ਪਾਖੰਡ ਹੈ, ਆਸਤਿਕਤਾ ਵੀ ਤੇ ਨਾਸਤਿਕਤਾ ਵੀ। ਪਾਠ ਪੂਜਾ ਤੇ ਇਸ ਦੇ ਨਾਂ ਉਪਰ ਮਨੁੱਖ ਦੀ ਸੋਚ ਤੇ ਵਸੀਲਿਆਂ ਦੀ ਕਾਣੀ ਵੰਡ, ਵਿਵਸਥਾ ਆਦਿ ਢੋਂਗ ਹੈ। ਜਿਹੜਾ ਵਿਅਕਤੀ ਇਸ ਨਾਲ ਜੁੜਿਆ ਹੋਇਆ ਹੈ ਉਹ ਮਾਨਸਕ ਗੁਲਾਮੀ ਦਾ ਸ਼ਿਕਾਰ ਹੈ। ਨਹੀਂ ਤਾਂ ਗੁਰੂ ਸਾਹਿਬਾਨ ਨੇ ਮਨ ਦੀਆਂ ਅੱਖਾਂ ਖੋਲ੍ਹ ਕੇ ਸੁਚੇਤ ਤੇ ਸਚੇਤ ਜੀਵਨ ਜਾਚ ਦਾ ਰਾਹ ਦਿਖਾਇਆ ਹੈ। ਇਹ ਪੂਰੀ ਤਰ੍ਹਾਂ ਬੌਧਿਕ ਵਰਤਾਰਾ ਹੈ।